Carrot-beetroot soup | Gajer Chukandar Soup in punjabi

ਗਾਜ਼ਰ-ਚੁਕੰਦਰ ਸੂਪ Gajer Chukandar Soup
ਗਾਜ਼ਰ ਅਤੇ ਚੁਕੰਦਰ ਦਾ ਜੂਸ ਤਾਂ ਫਾਇਦੇਮੰਦ ਹੈ ਹੀ, ਨਾਲ ਹੀ ਸਰਦੀਆਂ ਵਿੱਚ ‘ਗਾਜ਼ਰ-ਚੁਕੰਦਰ ਸੂਪ’ ਦਾ ਵੀ ਆਪਣਾ ਹੀ ਮਜ਼ਾ ਹੈ ਇਹ ਹੈਲਦੀ ਵੀ ਹੈ ਅਤੇ ਟੇਸਟੀ ਵੀ

ਤਾਂ ਆਓ ਬਣਾਉਂਦੇ ਹਾਂ ਗਾਜ਼ਰ-ਚੁਕੰਦਰ ਦਾ ਸੂਪ:

ਜ਼ਰੂਰੀ ਸਮੱਗਰੀ:- Gajer Chukandar Soup

 • ਇੱਕ ਚੁੰਕਦਰ (ਛੋਟਾ-ਛੋਟਾ ਕੱਟਿਆ ਹੋਇਆ),
 • ਇੱਕ ਕੌਲੀ ਕੱਟੀ ਹੋਈ ਲਾਲ ਪੱਤਾ ਗੋਭੀ,
 • ਇੱਕ ਗਾਜ਼ਰ (ਛੋਟੀ-ਛੋਟੀ ਕੱਟੀ ਹੋਈ),
 • ਇੱਕ ਲਾਲ ਸ਼ਿਮਲਾ ਮਿਰਚ (ਛੋਟੀ-ਛੋਟੀ ਕੱਟੀ ਹੋਈ),
 • 4-5 ਬੇਬੀ ਕੌਰਨ ਲੰਮੇ-ਲੰਮੇ ਟੁਕੜੇ ਕੱਟੇ ਹੋਏ,
 • ਇੱਕ ਛੋਟੀ ਕੌਲੀ ਕੱਟੀ ਹੋਈ ਬ੍ਰੋਕਲੀ,
 • ਇੱਕ ਵੱਡਾ ਚਮਚ ਕੌਰਨ-ਫਲੋਰ (ਮੱਕੀ ਦਾ ਆਟਾ),
 • 2 ਟੇਬਲ ਸਪੂਨ ਮੱਖਣ,
 • ਅਦਰਕ-(1 ਇੰਚ ਲੰਮਾ ਟੁਕੜਾ ਕੱਦੂਕਸ ਕਰ ਲਓ ਜਾਂ ਪੇਸਟ ਬਣਾ ਲਓ),
 • ਅੱਧਾ ਛੋਟਾ ਚਮਚ ਲਾਲ ਮਿਰਚ,
 • ਅੱਧਾ ਛੋਟਾ ਚਮਚ ਕਾਲੀ ਮਿਰਚ,
 • ਨਮਕ ਸਵਾਦ ਅਨੁਸਾਰ,
 • 1 ਵੱਡਾ ਚਮਚ ਚਿੱਲੀ ਸੌਸ ਅਤੇ ਨਿੰਬੂ ਦਾ ਰਸ ਸਵਾਦ ਅਨੁਸਾਰ

Also Read :-

ਬਣਾਉਣ ਦਾ ਢੰਗ: Gajer Chukandar Soup

ਸਾਰੀਆਂ ਸਬਜ਼ੀਆਂ ਨੂੰ ਧੋ ਕੇ ਕੱਟ ਲਓ ਹੁਣ ਅੱਧੀ ਕੌਲੀ ਪਾਣੀ ਵਿੱਚ ਕੌਰਨ-ਫਲੋਰ ਚੰਗੀ ਤਰ੍ਹਾਂ ਮਿਲਾ ਲਓ ਤਾਂ ਕਿ ਡਲੀਆਂ ਨਾ ਬਣਨ
ਇੱਕ ਮੋਟੇ ਤਲੇ ਵਾਲੇ ਪੈਨ ਵਿੱਚ 1 ਚਮਚ ਮੱਖਣ ਪਾ ਕੇ ਗਰਮ ਕਰੋ ਅਤੇ ਇਸ ਵਿੱਚ ਅਦਰਕ ਦਾ ਪੇਸਟ ਅਤੇ ਚੁਕੰਦਰ ਪਾ ਕੇ 2 ਮਿੰਟ ਤੱਕ ਮੱਠੇ ਸੇਕ ’ਤੇ ਭੁੰਨ ਲਓ ਹੁਣ ਇਸੇ ਪੈਨ ਵਿੱਚ ਬਾਕੀ ਸਾਰੀਆਂ ਸਬਜ਼ੀਆਂ ਵੀ ਪਾ ਦਿਓ ਅਤੇ ਉਨ੍ਹਾਂ ਨੂੰ ਹਲਾਉਂਦੇ ਹੋਏ 2-3 ਮਿੰਟ ਤੱਕ ਭੁੰਨੋ ਹੁਣ ਇਨ੍ਹਾਂ ਨੂੰ ਢਕ ਕੇ 2 ਮਿੰਟ ਲਈ ਮੱਠੇ ਸੇਕ ’ਤੇ ਪਕਾਓ

ਇਸ ਵਿੱਚ 700 ਗ੍ਰਾਮ ਪਾਣੀ ਪਾ ਲਓ ਕਾਰਨ-ਫਲੋਰ ਦਾ ਘੋਲ, ਨਮਕ, ਲਾਲ ਮਿਰਚ,ਕਾਲੀ ਮਿਰਚ ਅਤੇ ਚਿੱਲੀ ਸੌਸ ਪਾ ਕੇ ਮਿਲਾ ਲਓ ਅਤੇ ਉਬਾਲਾ ਆਉਣ ਤੱਕ ਸੂਪ ਨੂੰ ਹਿਲਾਉਂਦੇ ਹੋਏ ਪਕਾਓ ਉਬਾਲਾ ਆਉਣ ਤੋਂ ਬਾਅਦ ਵੀ 3-4 ਮਿੰਟ ਲਈ ਹੋਰ ਪਕਾਓ ਸੂਪ ਤਿਆਰ ਹੈ ਗੈਸ ਬੰਦ ਕਰਕੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਲਓ ਗਰਮਾ-ਗਰਮ ਸੂਪ ਨੂੰ ਬਾਊਲ ਵਿੱਚ ਪਾਓ ਮੱਖਣ ਅਤੇ ਧਨੀਏ ਨਾਲ ਸਜਾ ਕੇ ਪਰੋਸੋ ਅਤੇ ਇਸ ਦਾ ਮਜ਼ਾ ਲਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!