magical pangong lake and places to visit in leh

ਪੇਂਗੋਂਗ ਸਰਹੱਦ ‘ਤੇ ਜਾਦੂਈ ਝੀਲ magical pangong lake and places to visit in leh
ਲੇਹ ਤੋਂ ਕਰੀਬ 225 ਕਿਲੋਮੀਟਰ ਦੂਰ ਸਮੁੰਦਰ ਤੱਲ ਤੋਂ 14272 ਫੁੱਟ ਦੀ ਉੱਚਾਈ ‘ਤੇ ਸਥਿਤ ਕਰਿਸ਼ਮਾਈ ਝੀਲ ਪੇਂਗੋਂਗ ਤਸੋ ਦੀ ਆਭਾ ਦੇਖਦੇ ਹੀ ਬਣਦੀ ਹੈ ਇਸ ਦੀ ਖੂਬਸੂਰਤੀ ਨੇ ਸਦੀਆਂ ਤੋਂ ਜਿੱਥੇ ਦੇਸ਼-ਵਿਦੇਸ਼ ਦੇ ਵਿਗਿਆਨਕਾਂ ਨੂੰ ਆਪਣੇ ਵੱਲ ਖਿੱਚਿਆ ਕੀਤਾ, ਉੱਥੇ ਫਿਲਮਾਂ ‘ਚ ਇੱਥੋਂ ਦੀ ਲੋਕੇਸ਼ਨ ਆਉਂਦੇ ਹੀ ਸੈਲਾਨੀਆਂ ਦੀ ਆਵਾਜਾਈ ਬਹੁਤ ਵਧ ਗਈ, ਪਰ ਫਿਲਹਾਲ ਚੀਨ ਦੇ ਨਾਲ ਵਿਵਾਦ ਕਾਰਨ ਇਹ ਝੀਲ ਸੁਰਖੀਆਂ ‘ਚ ਹੈ, ਕਿਉਂਕਿ ਇਸ ਝੀਲ ਦੇ ਕੋਲ ਤੋਂ ਸ਼ੁਰੂ ਹੋਇਆ ਸੀ

ਤਨਾਅ ਕੋਰੋਨਾ ਵਾਇਰਸ ਦੇ ਚੱਲਦਿਆਂ ਹਾਲਾਂਕਿ ਲੋਕ ਘਰਾਂ ਤੱਕ ਸਿਮਟੇ ਹੋਏ ਹਨ, ਪਰ ਜਿਵੇਂ ਹੀ ਮੌਸਮ ਦੇ ਨਾਲ ਵਾਤਾਵਰਨ ਸਹੀ ਹੋਵੇ, ਤਾਂ ਜਿਵੇਂ ਹੀ ਸੈਰ-ਸਪਾਟੇ ਦਾ ਮਨ ਕਰੇ ਤਾਂ ਪੋਂਗੋਂਗੇ ਸਰਹੱਦ ‘ਤੇ ਬਣੀ ਇਸ ਝੀਲ ਨੂੰ ਦੇਖਣ ਜ਼ਰੂਰ ਜਾਓ ਤੁਹਾਨੂੰ ਸਾਮਰਿਕ ਰੂਪ ਤੋਂ ਬੇਹੱਦ ਮਹੱਤਵਪੂਰਨ ਇਸ ਕਰਿਸ਼ਮਾਈ ਝੀਲ ਦਾ ਇਤਿਹਾਸ-ਭੂਗੋਲ ਦੱਸਦੇ ਹਾਂ

ਪੇਂਗੋਂਗ ਦਾ ਸੂਰਜ ਛਿਪਣ ਅਤੇ ਸੂਰਜ ਚੜ੍ਹਨ ਦੋਵਾਂ ਦਾ ਹੀ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਸ਼ਾਮ ਨੂੰ ਜੋ ਝੀਲ ਗਹਿਰੇ ਨੀਲੇ ਰੰਗ ‘ਚ ਦਿਸਦੀ ਹੈ, ਅੱਲ੍ਹ ਸਵੇਰ ਬਰਾਊਨ, ਗ੍ਰੀਨ, ਰੈੱਡ ਅਤੇ ਫਿਰ ਦੁਪਹਿਰ ਤੋਂ ਸ਼ਾਮ ਤੱਕ ਨੀਲੇ ਰੰਗ ਦੀ ਨਜ਼ਰ ਆਉਂਦੀ ਹੈ ਫਿਲਮ ਥ੍ਰੀ ਇਡੀਅਟਸ 2009 ‘ਚ ਰਿਲੀਜ਼ ਹੋਈ ਸੀ ਉਸ ਦੀ ਇੱਕ ਲੋਕੇਸ਼ਨ ਸੀ, ਲੱਦਾਖ ਦੀ ਪੇਂਗੋਂਗ ਤਸੋ ਝੀਲ ਬਾਅਦ ‘ਚ ਇਹ ਸਥਾਨ ਏਨਾ ਪ੍ਰਸਿੱਧ ਹੋਇਆ ਕਿ ਇਸ ਨੂੰ ਦੇਖਣ ਲਈ ਲੋਕਾਂ ਦਾ ਮੇਲਾ ਲੱਗ ਗਿਆ ਇਸ ਤੋਂ ਪਹਿਲਾਂ 2006 ‘ਚ ਅੰਗਰੇਜ਼ੀ ਫਿਲਮ ਦ ਫਾੱਲ ਅਤੇ 2008 ‘ਚ ਸਮੀਰ ਕਾਰਨਿਕ ਦੀ ਫਿਲਮ ‘ਹੀਰੋਸ’ ਦੇ ਕੁਝ ਸ਼ਾੱਟ ਪੇਂਗੋਂਗ ਦੀ ਲੋਕੇਸ਼ਨ ‘ਤੇ ਲਏ ਗਏ ਸਨ ਥ੍ਰੀ ਇਡੀਅਟਸ ਤੋਂ 11 ਸਾਲ ਪਹਿਲਾਂ ਮਨੀਰਤਮ ਨੇ ਫਿਲਮ ‘ਤੂੰ ਹੀ ਤੂੰ ਸਤਰੰਗੀ ਰੇ’ ਗਾਣੇ ਦਾ ਕੁਝ ਹਿੱਸਾ ਪੇਂਗੋਂਗ ਝੀਲ ‘ਤੇ ਫਿਲਮਾਇਆ ਸੀ ਉਸ ਸਮੇਂ ਕਿਸੇ ਨੇ ਜਾਣਨ ਦੀ ਇੱਛਾ ਨਹੀਂ ਜਤਾਈ ਕਿ ਇਹ ਕਿਹੜੀ ਲੋਕੇਸ਼ਨ ਹੈ?

ਪਰ, ਥ੍ਰੀ ਇਡੀਅਟਸ ਦੇ ਬਹਾਨੇ ਲੱਦਾਖ ਟੂਰਿਜ਼ਮ ਨੇ ਵੀ ਪੇਂਗੋਂਗ ਤਸੋ ਝੀਲ ਦੀ ਮਾਰਕਟਿੰਗ ਖੂਬ ਕੀਤੀ ਪੇਂਗੋਂਗ ਦੀ ਇਸੇ ਲੋਕੇਸ਼ਨ ‘ਤੇ ਲਾਲ, ਨੀਲੀ, ਹਰੀ ਪਲਾਸਟਿਕ ਵਾਲੇ ਤਿੰਨ ਬਕੇਟ ਚੇਅਰ, ਪੀਲੇ ਰੰਗ ਦਾ ਸਕੂਟਰ, ਫੋਟੋ ਅਪਾਰਚੂਨਿਟੀ ਦੇ ਵਾਸਤੇ ਜ਼ਰੂਰ ਰੱਖੇ ਮਿਲਦੇ ਹਨ ਪਰ, ਉਸ ਤੋਂ ਪਹਿਲਾਂ ਪੇਂਗੋਂਗ ਲਈ ਜਾਣ ਦਾ ਪਲਾਨ ਲੇਹ ਤੋਂ ਹੀ ਕਰਨਾ ਹੁੰਦਾ ਹੈ ਪੇਂਗੋਂਗ ਕੰਟਰੋਲ ਰੇਖਾ ਨਾਲ ਲੱਗਿਆ ਇਲਾਕਾ ਹੈ, ਇੱਥੇ ਕਦਮ ਰੱਖਣ ਲਈ ਪਰਮਿਟ ਚਾਹੀਦਾ ਹੈ, ਜਿਸਦੇ ਲਈ ਲੇਹ ਸਥਿਤ ਡੀਸੀ ਆਫ਼ਿਸ ਅਥਾਰਿਟੀ ਹੈ ਲੇਹ ਦੇ ਜਿਸ ਹੋਟਲ ‘ਚ ਤੁਸੀਂ ਠਹਿਰਦੇ ਹੋ, ਉਨ੍ਹਾਂ ਦੇ ਲੋਕ ਪਹਿਲਾਂ ਤੋਂ ਪਰਮਿਟ ਦਾ ਇੰਤਜਾਮ ਕੁਝ ਫੀਸ ਲੈ ਕੇ ਕਰ ਦਿੰਦੇ ਹਨ, ਜਾਂ ਫਿਰ ਲੇਹ ‘ਚ ਬੈਠੇ ਟੂਰਿਸਟ ਏਜੰਟ ਖੁਦ ਜਾ ਕੇ ਕਰਾਉਣਾ ਹੈ, ਤਾਂ 500 ਰੁਪਏ ਅਤੇ ਰੋਜ਼ ਦੇ 20 ਰੁਪਏ ਫੀਸ ਦੇਣੀ ਹੁੰਦੀ ਹੈ

ਭਾਵ, ਤਿੰਨ ਦਿਨ ਲਈ 560 ਰੁਪਏ ਲੇਹ ਦੇ ਡੀਸੀ ਆਫ਼ਿਸ ‘ਚ ਦੋ-ਇੱਕ ਘੰਟੇ ‘ਚ ਪਰਮਿਟ ਵਾਲਾ ਕੰਮ ਹੋ ਜਾਂਦਾ ਹੈ ਜੰਮੂ-ਕਸ਼ਮੀਰ ਦੇ ਜੋ ਨਿਵਾਸੀ ਹਨ ਅਤੇ 12 ਸਾਲ ਤੋਂ ਘੱਟ ਉੁਮਰ ਦੇ ਬੱਚਿਆਂ ਲਈ ਇਨਰ ਲਾਈਨ ਪਰਮਿਟ (ਆਈਐੱਲਪੀ) ਜਾਂ ਲੱਦਾਖ ਪ੍ਰੋਟੇਕਟੇਡ ਏਰੀਆ ਪਰਮਿਟ (ਪੀਏਪੀ) ਦੀ ਜ਼ਰੂਰਤ ਨਹੀਂ ਹੁੰਦੀ

ਲੇਹ ਦਾ ਡੀਸੀ ਆਫ਼ਿਸ ਅਫਗਾਨਿਸਤਾਨ, ਮਿਆਂਮਾਰ, ਚੀਨ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਗਰਿਕਾਂ ਨੂੰ ਆਈਐੱਲਪੀ ਦੇਣ ਦੇ ਲਈ ਆਥੋਰਾਇਜ਼ਡ ਨਹੀਂ ਹੈ ਉਸ ਦੇ ਲਈ ਦਿੱਲੀ ‘ਚ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣੀ ਹੁੰਦੀ ਹੈ ਡਿਪਲੋਮੈਟਿਕ ਪਾਸਪੋਰਟ ਹੋਲਡਰ ਵਿਦੇਸ਼ੀ ਜਾਂ ਯੂਐੱਨ ਦੇ ਮੈਂਬਰਾਂ ਨੂੰ ਪੇਂਗੋਂਗ ਜਾਣਾ ਹੋਵੇ ਤਾਂ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ‘ਵਿਸ਼ੇਸ਼ ਇਨਰ ਲਾਈਨ ਪਰਮਿਟ’ ਜਾਰੀ ਕਰਦਾ ਹੈ

ਆਭਾ ਨਿਰਾਲੀ:

ਸਵੇਰੇ ਅੱਠ-ਨੌਂ ਵਜੇ ਨਿਕਲੋ, ਪਰ ਇਹ ਨਾ ਭੁੱਲੋ ਕਿ ਜਿੰੰਨੇ ਦਿਨ ਪੇਂਗੋਂਗ ਰਹਿਣਾ ਹੈ, ਉਸ ਦੇ ਮੁਤਾਬਕ ਖਾਣ-ਪੀਣ ਦੀਆਂ ਵਸਤੂਆਂ ਲੇਹ ਤੋਂ ਹੀ ਰੱਖ ਲਓ ਰਸਤੇ ‘ਚ ਸ਼ੇ ਮਠ, ਛਾਂਗਲਾ ਪਾਸ, ਦੁਰਬੁਕ, ਲੁਕੁੰਗ ਨੂੰ ਦੇਖਦੇ-ਨਿਹਾਰਦੇ ਪੇਂਗੋਂਗ ਪਹੁੰਚਦੇ-ਪਹੁੰਚਦੇ ਸੂਰਜ ਚੜ੍ਹਨ ਦਾ ਸਮਾਂ ਲਗਭਗ ਹੋ ਜਾਂਦਾ ਹੈ ਕੁਝ ਸੈਲਾਨੀ ਨੁਬਰਾ ਘਾਟੀ ਤੋਂ ਵਾਰੀ ਲਾ ਦਰਰਾ ਹੁੰਦੇ ਹੋਏ ਪੇਂਗੋਂਗ ਨਿਕਲ ਜਾਂਦੇ ਹਨ ਇਹ ਰਸਤਾ ਥੋੜ੍ਹਾ ਲੰਮਾ, 274 ਕਿਲੋਮੀਟਰ ਹੈ ਪਰ ਤੁਸੀਂ ਚਾਰ ਚੱਕਿਆਂ ਵਾਲੀ ਗੱਡੀ ‘ਤੇ ਹੋ, ਤਾਂ ਡੀਜਲ-ਪੈਟਰੋਲ ਨਾਲ ਟੈਂਕੀ ਫੁੱਲ ਕਰਾ ਲਓ ਮੋਟਰ ਸਾਇਕਲ ਸਵਾਰਾਂ ਨੂੰ ਵੀ ਵੱਖ ਤੋਂ ਸਟਾੱਕ ਲੈ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ

ਸਮੁੰਦਰ ਤਲ ਤੋਂ 14 ਹਜ਼ਾਰ 272 ਫੁੱਟ ਦੀ ਉੱਚਾਈ ‘ਤੇ ਅਜਿਹਾ ਕੁਦਰਤੀ ਕਰਿਸ਼ਮਾ ਦੁਨੀਆਂ ਦੀ ਘੱਟ ਹੀ ਲੋਕੇਸ਼ਨ ‘ਤੇ ਦਿਸਦਾ ਹੈ ਸ਼ਾਇਦ ਇਸ ਤੋਂ ਪ੍ਰੇਰਿਤ ਹੋ ਕੇ ਤਿੱਬਤੀਆਂ ਨੇ ਇਸ ਦਾ ਨਾਂਅ ਪੇਂਗੋਂਗ (ਜਾਦੂਈ) ਤਸੋ ਯਾਨੀ ‘ਝੀਲ’ ਰੱਖਿਆ ਹਲਕਾ ਖਾਰਾ ਜਲ ਹੋਣ ਦੇ ਬਾਵਜ਼ੂਦ, ਨਵੰਬਰ ਤੋਂ ਮਾਰਚ ਤੱਕ ਪੇਂਗੋਂਗ ਦਾ ਪਾਣੀ ਠੋਸ ਬਰਫ ‘ਚ ਬਦਲ ਜਾਂਦਾ ਹੈ ਅਜਿਹੀ ਫਿਜ਼ਾ ‘ਚ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਝੀਲ ‘ਤੇ ਚੱਲ ਸਕਦੇ ਹੋ, ਪੂਰੀ ਸਰਦੀਆਂ ‘ਚ ਇੱਥੇ ਆਈਸ ਸਕੇਟਿੰਗ ਖੇਡੀ ਜਾਂਦੀ ਹੈ

ਗਲੇਸ਼ੀਅਰ ਨਾਲ ਬਣੀ ਝੀਲ, ਹੋਏ ਕਈ ਸੋਧ

ਪੇਂਗੋਂਗ, ਗਲੇਸ਼ੀਅਰ ਤੋਂ ਪੈਦਾ ਹੋਣ ਵਾਲੀ ਝੀਲ ਹੈ ਇਸ ਬਾਰੇ ਯੂਨੀਵਰਸਿਟੀ ਆਫ਼ ਸ਼ਿਕਾਗੋ ਪ੍ਰੈੱਸ ਜਨਰਲ ਨੇ ਅਕਤੂਬਰ-ਨਵੰਬਰ 1906 ਦੇ ਅੰਕ ‘ਚ ਇੱਕ ਸੋਧ ਪੱਤਰ ਪ੍ਰਕਾਸ਼ਿਤ ਕੀਤਾ ਸੀ ਪੇਂਗੋਂਗ ਦੇ ਚਾਰੋਂ ਪਾਸੇ ਜਿੰਨੇ ਵੀ ਗਲੇਸ਼ੀਅਰ ਹਨ, ਉਨ੍ਹਾਂ ਦਾ ਬਿਓਰਾ ਐਲਸਵਰਥ ਹੰਟਿਗਟਨ ਨੇ ਆਪਣੇ ਸੋਧ ਪੱਤਰ ‘ਚ ਦਿੱਤਾ ਸੀ ਸਵਾ ਸੌ ਸਾਲ ਪੁਰਾਣੇ ਦਸਤਾਵੇਜ਼ੀ ਪ੍ਰਮਾਣ ਤੋਂ ਇਸ ਦਾ ਸੰਕੇਤ ਮਿਲਦਾ ਹੈ ਕਿ ਹਿਮਾਲਿਆਂ ਦੇ ਇਸ ਸਾਮਰਿਕ ਮਹੱਤਵ ਵਾਲੇ ਖੇਤਰ ‘ਚ ਅਮੇਰੀਕਨ ਦਿਲਚਸਪੀ ਕਿੰਨੀ ਰਹੀ ਹੈ ਜੈਵ ਵਿਵਧਤਾ ‘ਤੇ ਕੰਮ ਕਰਨ ਵਾਲੇ ਬ੍ਰਿਟਿਸ਼ ਜਲ ਵਿਗਿਆਨੀ ਹਟਚਿੰਸਨ ਨੇ 1933 ਤੋਂ 1936 ‘ਚ ਪੇਂਗੋਂਗ ਦੇ ਪਾਣੀ ‘ਤੇ ਕਾਫ਼ੀ ਸੋਧ ਕੀਤਾ, ਜੋ ਉਸ ਸਮੇਂ ਦੇ ਜਨਰਲਾਂ ‘ਚ ਪ੍ਰਕਾਸ਼ਿਤ ਹੋਏ ਬਾਅਦ ਦੇ ਦਿਨਾਂ ‘ਚ ਵੀ ਇਸ ਇਲਾਕੇ ‘ਚ ਜੈਵ ਵਿਵਧਤਾ ਤੇ ਕਾਫ਼ੀ ਸੋਧ ਹੋਏ, ਜਿਸ ਨਾਲ ਇੱਕ ਗੱਲ ਸਾਫ਼ ਹੋਈ ਕਿ ਛਾਂਗਥਾਂਗ ਪਠਾਰੇ ਦੇ ਵਿੱਚ ਕਟੋਰੇ ਵਾਂਗ ਨਿਕਲ ਆਈ ਪੇਂਗੋਂਗ ਝੀਲ ਦੇ ਚਾਰੇ ਪਾਸੇ ਗਲੇਸ਼ੀਅਰ ਦਾ ਪਾਣੀ ਉਸ ਦੀ ਜਲ ਸੰਪਦਾ ਨੂੰ ਬਣਾਏ ਰੱਖਦਾ ਹੈ

ਛਾਂਗਥਾਂਗ ਪਠਾਰ ‘ਚ ਫਿਰੋਜ਼ਾ ਪੱਥਰ ਬਹੁਤਾਤ ‘ਚ ਮਿਲਦੇ ਹਨ, ਜਿਸ ਨੂੰ ਲੱਦਾਖੀ ਆਪਣੇ ਗਹਿਣਿਆਂ, ਟੋਪੀ ਅਤੇ ਮੂਰਤੀਕਲਾ ‘ਚ ਇਸਤੇਮਾਲ ਕਰਦੇ ਹਨ ਛਾਂਗਥਾਂਗ ਪਠਾਰ 1600 ਕਿਲੋਮੀਟਰ ਤੱਕ ਦੇ ਵਿਸਥਾਰ ‘ਚ ਹੈ, ਜਿਸ ਦਾ ਵੱਡਾ ਹਿੱਸਾ ਉੱਤਰ-ਪੱਛਮ ਤਿੱਬਤ ਦੇ ਛਿੰਗਹਾਈ ਤੱਕ ਫੈਲਿਆ ਹੋਇਆ ਹੈ ਛਾਂਗਥਾਂਗ ਪਠਾਰ ਦੇ ਗਰਭ ਤੋਂ ਨਾ ਸਿਰਫ਼ ਪੇਂਗੋਂਗ ਝੀਲ ਬਣੀ ਸਗੋਂ ਦੋ ਹੋਰ ਝੀਲਾਂ ਹਨ 26 ਕਿਲੋਮੀਟਰ ਲੰਮੀ ਤਸੋਕਰ ਵੀ ਛਾਂਗਥਾਂਗ ਪਠਾਰ ਨੇ ਸਾਨੂੰ ਪ੍ਰਦਾਨ ਕੀਤੀ ਹੈ ਇਹ ਦੋਵੇਂ ਲੱਦਾਖ ‘ਚ ਹਨ 134 ਕਿੱਲੋਮੀਟਰ ਲੰਬੀ ਪੇਂਗੋਂਗ ਝੀਲ ਦੀ ਜ਼ਿਆਦਾਤਰ ਚੌੜਾਈ ਪੰਜ ਕਿੱਲੋਮੀਟਰ ਹੈ ਇ ਸਦਾ 45 ਕਿੱਲੋਮੀਟਰ ਪੱਛਮੀ ਹਿੱਸਾ ਭਾਰਤ ਦੇ ਕੰਟਰੋਲ ‘ਚ ਹੈ ਅਤੇ ਬਾਕੀ 89 ਕਿੱਲੋਮੀਟਰ ਤਿੱਬਤ ‘ਚ

ਲੇਹ ‘ਚ ਕੁਝ ਹੋਰ ਸੈਲਾਨੀ ਸਥਾਨ

ਚਾਦਰ ਟਰੈਕ: ਚਾਦਰ ਟਰੈਕ ਲੇਹ-ਲੱਦਾਖ ਦੇ ਮੁਸ਼ਕਲ ਟਰੈਕਾਂ ‘ਚੋਂ ਹਨ ਇਸ ਟਰੈਕ ਨੂੰ ਚਾਦਰ ਟਰੈਕ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਜਾਂਸਕਰ ਨਦੀ ਸਰਦੀਆਂ ‘ਚ ਬਰਫ ਦੀ ਸਫੈਦ ਚਾਦਰ ‘ਚ ਬਦਲ ਜਾਂਦੀ ਹੈ ਚਦਰ ਫਰੋਜ਼ਨ ਰੀਵਰ ਟਰੈਕ ਦੂਜੇ ਟ੍ਰੈਕਿੰਗ ਵਾਲੀ ਜਗ੍ਹਾ ਤੋਂ ਵੱਖ ਹੈ

ਮੈਗਨੈਟਿਕ ਹਿੱਲ:

ਲੱਦਾਖ ਦੇ ਮੈਗਨੈਟਿਕ ਹਿੱਲ ਨੂੰ ਗ੍ਰੇਵਿਟੀ ਹਿੱਲ ਕਿਹਾ ਜਾਂਦਾ ਹੈ, ਜਿੱਥੇ ਵਾਹਨ ਗੁਰੂਤਵਾਕਰਸ਼ਣ ਫੋਰਸ ਦੀ ਵਜ੍ਹਾ ਨਾਲ ਆਪਣੇ ਆਪ ਪਹਾੜੀ ਵੱਲ ਵਧਦੇ ਹਨ ਆਪਟੀਕਲ ਭਰਮ ਜਾਂ ਅਸਲੀਅਤ, ਲੱਦਾਖ ‘ਚ ਮੈਗਨੇਟਿਕ ਹਿੱਲ ਦਾ ਰਹੱਸ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ

ਖਾਰਦੁੰਗ ਲਾ ਪਾਸ:

ਖਾਰਦੁੰਗ ਲਾ ਪਾਸ ਨੂੰ ਲੱਦਾਖ ਖੇਤਰ ‘ਚ ਨੁਬਰਾ ਅਤੇ ਸ਼ਯੋਕ ਘਾਟੀਆਂ ਦੇ ਪ੍ਰਵੇਸ਼ ਦੁਆਰ ਦੇ ਰੂਪ ‘ਚ ਜਾਣਿਆ ਜਾਂਦਾ ਹੈ ਇਹ ਸਿਆਚਿਨ ਗਲੇਸ਼ੀਅਰ ‘ਚ ਮਹੱਤਵਪੂਰਨ ਸਟ੍ਰੇਟੇਜਿਕ ਕੋਲ ਹੈ ਇੱਥੋਂ ਦੀ ਕੁਦਰਤੀ ਸੁੰਦਰਤਾ, ਹਵਾ ਇਹ ਮਹਿਸੂਸ ਕਰਵਾਉਂਦੀ ਹੈ ਜਿਵੇਂ ਕਿ ਤੁਸੀਂ ਦੁਨੀਆਂ ਦੇ ਸਿਖਰ ‘ਤੇ ਹੋ

ਲੇਹ ਪੈਲੇਸ:

ਲੇਹ ਪੈਲੇਸ ਜਿਸ ਨੂੰ ਲਚਕਨ ਪਾਲਕਰਕੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਹ ਲੇਹ-ਲੱਦਾਖ ਦਾ ਪ੍ਰਮੁੱਖ ਇਤਿਹਾਸਕ ਸਥਾਨ ਹੈ ਦੇਸ਼ ਦੀਆਂ ਇਤਿਹਾਸਕ ਸਮੁੰਦਰ ਸੰਪਦਾਵਾਂ ‘ਚੋਂ ਇੱਕ ਹੈ ਇਸ ਮਨਮੋਹਕ ਸੰਰਚਨਾ ਨੂੰ 17ਵੀਂ ਸ਼ਤਾਬਦੀ ‘ਚ ਰਾਜਾ ਸੈਂਗਗੇ ਨਾਮਮਿਆਲ ਨੇ ਸ਼ਾਹੀ ਮਹੱਲ ਦੇ ਰੂਪ ‘ਚ ਬਣਵਾਇਆ ਸੀ ਇਸ ਹਵੇਲੀ ‘ਚ ਰਾਜਾ ਅਤੇ ਉਨ੍ਹਾਂ ਦਾ ਪੂਰਾ ਰਾਜਸੀ ਪਰਿਵਾਰ ਰਹਿੰਦਾ ਸੀ ਇਸ ਮਹਿਲ ਦੀਆਂ ਨੌਂ ਮੰਜ਼ਿਲਾਂ ਹਨ ਇਹ ਆਪਣੇ ਸਮੇਂ ‘ਚ ਉੱਚੀ ਇਮਾਰਤ ਹੈ

ਸ਼ਾਂਤੀ ਸਤੂਪ:

ਸ਼ਾਂਤੀ ਸਤੂਪ ਲੇਹ ਲੱਦਾਖ ਦਾ ਧਾਰਮਿਕ ਸਥਾਨ ਹੈ ਜੋ ਬੌਧ ਸਫੈਦ ਗੁੰਬਦ ਵਾਲਾ ਸਤੂਪ ਹੈ ਸ਼ਾਂਤੀ ਸਤੂਪ ਦਾ ਨਿਰਮਾਣ ਜਾਪਾਨੀ ਬੌਧ ਭਿਕਸ਼ੂ ਗਯੋਗਯੋ ਨਾਕਾਮੁਰਾ ਨੇ ਕੀਤਾ ਸੀ 14ਵੇਂ ਦਲਾਈ ਲਾਮਾ ਰਾਹੀਂ ਖੁਦ ਨੂੰ ਵਿਸਥਾਪਤ ਕੀਤਾ ਗਿਆ ਸੀ ਇਹ ਸਤੂਪ ਆਪਣੇ ਆਧਾਰ ‘ਤੇ ਬੁੱਧ ਦੇ ਅਵਸ਼ੇਸ਼ ਰੱਖਦਾ ਹੈ ਅਤੇ ਇੱਥੋਂ ਦੇ ਆਸ-ਪਾਸ ਦੇ ਦ੍ਰਿਸ਼ ਦਾ ਮਨੋਰਮ ਦ੍ਰਿਸ਼ ਪ੍ਰਦਾਨ ਕਰਦਾ ਹੈ ਇੱਥੇ ਬਦਲਵੇਂ ਰੂਪ ‘ਚ ਤੁਸੀਂ ਲੇਹ ਸ਼ਹਿਰ ਤੋਂ 500 ਪੌੜੀਆਂ ਚੜ੍ਹ ਕੇ ਸਤੂਪ ਤੱਕ ਪਹੁੰਚ ਸਕਦੇ ਹੋ

ਫੁਗਤਾਲ ਮੱਠ:

ਫੁਕਤਾਲ ਜਾਂ ਫੁਗਤਾਲ ਮੱਠ ਇੱਕ ਵੱਖਰਾ ਮੱਠ ਹੈ ਜੋ ਲੱਦਾਖ ‘ਚ ਜੰਸਕਾਰ ਖੇਤਰ ਦੇ ਦੱਖਣੀ ਅਤੇ ਪੂਰਵੀ ਭਾਗ ‘ਚ ਸਥਿਤ ਹੈ ਇਹ ਉਨ੍ਹਾਂ ਉਪਦੇਸ਼ਕਾਂ ਅਤੇ ਵਿਦਵਾਨਾਂ ਦੀ ਜਗ੍ਹਾ ਹੈ ਜੋ ਪ੍ਰਾਚੀਨ ਕਾਲ ‘ਚ ਇੱਥੇ ਰਹਿੰਦੇ ਸਨ ਇਹ ਜਗ੍ਹਾ ਧਿਆਨ ਕਰਨ, ਸਿੱਖਿਆ, ਸਿੱਖਣ ਅਤੇ ਆਨੰਦ ਕਰਨ ਦੀ ਜਗ੍ਹਾ ਸੀ ਝੁਕਰੀ ਬੋਲੀ ‘ਚ ਫੁਕ ਦਾ ਅਰਥ ਹੈ ਗੁਫ ਅਤੇ ਤਾਲ ਦਾ ਅਰਥ ਹੈ ਆਰਾਮ ਹੁੰਦਾ ਹੈ ਇਹ 2250 ਸਾਲ ਪੁਰਾਣਾ ਮੱਠ ਇੱਕੋ-ਇੱਕ ਅਜਿਹਾ ਮੱਠ ਹੈ ਜਿੱਥੇ ਪੈਦਲ ਯਾਤਰਾ ਕਰਕੇ ਪਹੁੰਚਿਆ ਜਾ ਸਕਦਾ ਹੈ

ਤਸੋ ਮੋਰੀਰੀ ਝੀਲ:

ਤਸੋ ਮੋਰੀਰੀ ਝੀਲ ਪੇਂਗੋਂਗ ਝੀਲ ਦੀ ਜੁੜਵਾਂ ਝੀਲ ਹੈ ਜੋ ਚਾਂਗਟਾਂਗ ਵਣਜੀਵ ਜੂਅ ਦੇ ਅੰਦਰ ਸਥਿਤ ਹੈ ਇਹ ਝੀਲ ਸੈਲਾਨੀਆਂ ਨੂੰ ਸੁੰਦਰ ਵਾਤਾਵਰਨ ਅਤੇ ਸ਼ਾਂਤੀ ਦਿੰਦੀ ਹੈ ਇਸ ਝੀਲ ਦਾ ਜਲ ਪ੍ਰਵਾਹ ਉੱਤਰ ਤੋਂ ਦੱਖਣ ਤੱਕ ਲਗਭਗ 28 ਕਿਮੀ ਅਤੇ ਗਹਿਰਾਈ ‘ਚ 100 ਫੁੱਟ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!