munnar-full-of-natural-beauty

ਕੁਦਰਤੀ ਸੁੰਦਰਤਾ ਨਾਲ ਭਰਪੂਰ ਮੁੰਨਾਰ munnar-full-of-natural-beauty

ਮੁੰਨਾਰ ਇੱਕ ਅਦਭੁੱਤ, ਸ਼ਾਨਦਾਰ ਅਤੇ ਬਹੁਤ ਹੀ ਮਨ ਨੂੰ ਲੁਭਾਉਣ ਵਾਲਾ ਹਿਲ ਸਟੇਸ਼ਨ ਹੈ ਪਹਾੜਾਂ ਦੇ ਘੁੰਮਾਅਦਾਰ ਇਲਾਕਿਆਂ ਨਾਲ ਘਿਰਿਆ ਹੋਇਆ ਇਹ ਹਿਲ ਸਟੇਸ਼ਨ ਪੱਛਮੀ ਘਾਟ ‘ਤੇ ਸਥਿਤ ਹੈ ਇਹ ਉਸ ਕੇਰਲ ਤੋਂ ਵੱਖ ਹੈ, ਜਿਸ ਨੂੰ ਅਸੀਂ ਹਮੇਸ਼ਾ ਤੋਂ ਜਾਣਦੇ ਆਏ ਹਾਂ ਉਸ ਕੇਰਲ ਤੋਂ ਜਿਸ ‘ਚ ਸਮੁੰਦਰ ਹੈ, ਬੈਕਵਾਟਰਸ ਹੈ ਅਤੇ ਖੂਬਸੂਰਤ ਸਮੁੰਦਰ ਹੈ ਉੱਤਰ ਕੇਰਲ ਦੇ ਇਡੁੱਕੀ ਜ਼ਿਲ੍ਹੇ ‘ਚ ਤਮਿਲਨਾਡੂ ਨੂੰ ਬਿਲਕੁਲ ਛੂੰਹਦਾ ਹੋਇਆ ‘ਮੁੰਨਾਰ’ ਦੱਖਣ ਦਾ ਸਭ ਤੋਂ ਪ੍ਰਸਿੱਧ ਹਿਲ ਸਟੇਸ਼ਨ ਹੈ

ਮੁੰਨਾਰ ਤਮਿਲ ਭਾਸ਼ਾ ਦੇ ਦੋ ਸ਼ਬਦਾਂ ਮੂਨ ਤੀਨ ਅਤੇ ਆਰ ਭਾਵ ਨਦੀਆਂ ਤੋਂ ਮਿਲ ਕੇ ਬਣਿਆ ਹੈ ਭਾਵ ਮੁੰਨਾਰ ਇਨ੍ਹਾਂ ਤਿੰਨ ਨਦੀਆਂ ‘ਮਧੁਰਪੁਜਹਾ’ ‘ਨੱਲਾਥੱਨੀ’ ਅਤੇ ‘ਕੁੰਡਾਲੀ’ ਦੇ ਅਜੀਬ ਮਿਲਣ ਸਥਾਨ ਵਾਲੇ ਖੇਤਰ ਨੂੰ ਪ੍ਰਦਰਸ਼ਿਤ ਕਰਦਾ ਹੈ ਮੁੰਨਾਰ ‘ਚ ਕਈ ਛੋਟੀਆਂ ਦੁਕਾਨਾਂ ਹਨ, ਜੋ ਦਿਖਣ ‘ਚ ਭਾਵੇਂ ਆਕਰਸ਼ਕ ਨਾ ਹੋਣ, ਪਰ ਇੱਥੇ ਖਾਣਾ ਸਸਤਾ ਅਤੇ ਜ਼ਾਇਕੇਦਾਰ ਮਿਲਦਾ ਹੈ

ਇੱਥੇ ਆਸ-ਪਾਸ ਦੇ ਸਥਾਨਾਂ ‘ਤੇ ਖੂਬਸੂਰਤ ਝੀਲਾਂ, ਝਰਨੇ ਅਤੇ ਚਾਹ ਬਾਗਾਨਾਂ ਦੀ ਸੁੰਦਰਤਾ ਚੱਪੇ-ਚੱਪੇ ‘ਤੇ ਖਿੱਲਰੀ ਹੋਈ ਹੈ ਇੱਥੇ ਦੱਖਣ ਭਾਰਤ ਦੀ ਸਭ ਤੋਂ ਉੱਚੀ ਅਨਾਮੂੜੀ ਚੋਟੀ ਵੀ ਹੈ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਹੋਰ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਸੈਲਾਨੀ ਅਤੇ ਪਿਕਨਿਕ ਮਨਾਉਣ ਵਾਲੇ ਲੋਕਾਂ ਲਈ ਇਹ ਹਿਲ ਸਟੇਸ਼ਨ ਇੱਕ ਸ਼ਾਨਦਾਰ ਜਗ੍ਹਾ ਹੈ ਜਿੱਥੇ ਉਹ ਆਪਣੀਆਂ ਛੁੱਟੀਆਂ ਮਜੇ ਨਾਲ ਬਿਤਾ ਸਕਦੇ ਹਨ ਮੁੰਨਾਰ ਨੀਲਗਰੀ ਦੀ ਗੋਦ ‘ਚ ਵਸਿਆ ਪਿਆਰਾ ਹਿਲ ਸਟੇਸ਼ਨ ਹੈ ਨੀਲੇ ਪਹਾੜਾਂ ਨਾਲ ਘਿਰੇ ਇਸ ਰਮਣੀਯ ਸਥਾਨ ‘ਚ ਚਾਹ ਦੀਆਂ ਵਾਦੀਆਂ ਲੁਭਾਵਨੀਆਂ ਅਤੇ ਅਨੰਦਿਤ ਕਰ ਦੇਣ ਵਾਲੀਆਂ ਸਨ ਸਮੁੰਦਰ ਤਲ ਤੋਂ ਇਸ ਦੀ ਉੱਚਾਈ ਲਗਭਗ 1600 ਮੀਟਰ ਹੈ 12000 ਹੈਕਟੇਅਰ ‘ਚ ਫੈਲੇ ਚਾਹ ਦੇ ਖੂਬਸੂਰਤ ਬਾਗਾਨ ਇੱਥੋਂ ਦੀ ਖਾਸੀਅਤ ਹਨ ਦੱਖਣੀ ਭਾਰਤ ਦੀ ਜ਼ਿਆਦਾਤਰ ਜਾਇਕੇਦਾਰ ਚਾਹ ਇਨ੍ਹਾਂ ਬਾਗਾਨਾਂ ਤੋਂ ਆਉਂਦੀ ਹੈ

ਮੁੰਨਾਰ ‘ਚ ਉਹ ਸਭ ਕੁਝ ਹੈ ਜੋ ਇੱਕ ਕੁਦਰਤ ਪ੍ਰੇਮੀ ਕਿਸੇ ਆਦਰਸ਼ ਕੁਦਰਤ ਸਥਾਨ ਤੋਂ ਉਮੀਦ ਕਰਦਾ ਹੈ ਜਿਵੇਂ-ਨਿਗ੍ਹਾ ਠਹਿਰ ਜਾਣ ਵਾਲੇ ਚਾਹ ਦੇ ਬਾਗਾਨ, ਪ੍ਰਾਚੀਨ ਘਾਟੀਆਂ, ਪਹਾੜੀਆਂ ਤੇ ਵਰਗਾਕਾਰ ਘੁੰਮਾਅ, ਸਿਹਤ ਨੂੰ ਲਾਭ ਦੇਣ ਵਾਲੀ ਹਰੀ-ਭਰੀ ਜ਼ਮੀਨ, ਹਰੀਆਂ ਬਨਸਪਤੀਆਂ, ਜੀਵ ਅਤੇ ਬਨਸਪਤੀਆਂ ਦੀਆਂ ਨਵੀਆਂ ਤੇ ਅਨੋਖੀਆਂ ਪ੍ਰਜਾਤੀਆਂ, ਸੰਘਣੇ ਜੰਗਲ, ਜੰਗਲੀ ਚਿੜੀਆਘਰ, ਕੁਦਰਤੀ ਖੁਸ਼ਬੂ ਨਾਲ ਭਰੀ ਹਵਾ, ਵਧੀਆ ਮੌਸਮ ਅਤੇ ਬਾਕੀ ਸਭ ਕੁਝ, ਜੋ ਸੈਲਾਨੀਆਂ ਦੀਆਂ ਛੁੱਟੀਆਂ ਨੂੰ ਯਾਦਗਾਰ ਬਣਾ ਸਕਦਾ ਹੈ

ਮੁੰਨਾਰ ਦਾ ਇਤਿਹਾਸ:-

ਮੁੰਨਾਰ ਦਾ ਵੀ ਇੱਕ ਇਤਿਹਾਸ ਹੈ, ਇੱਥੇ ਓਪਨਿਵੇਸ਼ਿਕ ਅਤੇ ਆਧੁਨਿਕ ਯੁੱਗ ਦੀ ਨੀਂਹ ਇਕੱਠੀ ਰੱਖੀ ਗਈ ਸੀ ਜੋ ਅੰਗਰੇਜ਼, ਭਾਰਤ ‘ਚ ਪਹਿਲਾਂ ਪਹੁੰਚੇ ਸਨ, ਉਨ੍ਹਾਂ ਨੂੰ ਮੁੰਨਾਰ ਇੱਥੋਂ ਦੀ ਕੁਦਰਤੀ ਸੁੰਦਰਤਾ ਅਤੇ ਸੁਖਦ ਜਲਵਾਯੂ ਕਾਰਨ ਪਲਭਰ ‘ਚ ਹੀ ਬੇਹੱਦ ਪਸੰਦ ਆ ਗਿਆ ਸੀ ਇਸ ਤੋਂ ਬਾਅਦ ਇਹ ਜਗ੍ਹਾ ਦੱਖਣੀ ਭਾਰਤ ‘ਚ ਬ੍ਰਿਟਿਸ਼ ਪ੍ਰਸ਼ਾਸਨ ਲਈ ਗਰਮੀਆਂ ਦੇ ਸਮੇਂ ਦਾ ਰਿਜ਼ੋਰਟ ਬਣ ਗਿਆ ਬਲਕਿ ਅੱਜ ਵੀ ਮੁੰਨਾਰ, ਗਰਮੀਆਂ ਦੇ ਮੌਸਮ ‘ਚ ਸਾਹ ਰੋਕ ਲੈਣ ਵਾਲਾ, ਸੁੰਦਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਅਤੇ ਪ੍ਰੇਰਣਾਦਾਇਕ ਆਦਰਸ਼ ਸਥਾਨ ਹੈ

ਇਰਵਿਕੁਲਮ ਰਾਸ਼ਟਰੀ ਉੱਦਾਨ:-

ਇਰਵਿਕੁਲਮ ਰਾਸਟਰੀ ਉੱਦਾਨ ਮੁੰਨਾਰ ਅਤੇ ਇਸ ਦੇ ਆਸ-ਪਾਸ ਦੇ ਮੁੱਖ ਆਕਰਸ਼ਕਾਂ ‘ਚੋਂ ਇੱਕ ਹੈ ਪ੍ਰਾਣੀ-ਨੀਲਗਿਰੀ ਟਾਰ ਲਈ ਵੀ ਜਾਣਿਆ ਜਾਂਦਾ ਹੈ 97 ਵਰਗ ਕਿਮੀ ‘ਚ ਫੈਲਿਆ ਇਹ ਉੱਦਾਨ ਤਿਤਲੀਆਂ, ਜਾਨਵਰਾਂ ਅਤੇ ਪੰਛੀਆਂ ਕਈ ਦੁਰਲੱਭ ਪ੍ਰਜਾਤੀਆਂ ਦਾ ਬਸੇਰਾ ਹੈ ਇਹ ਟ੍ਰੈਕਿੰਗ ਲਈ ਵੀ ਸਰਵਉੱਤਮ ਸਥਾਨ ਹੈ ਇਹ ਉੱਦਾਨ ਚਾਹ ਦੇ ਬਾਗਾਨ ਅਤੇ ਨਾਲ ਹੀ ਲਹਿਰਦਾਰ ਪਰਬਤਾਂ ਤੇ ਧੁੰਦ ਦੀ ਚਾਦਰ ਦਾ ਇੱਕ ਵਿਸਥਾਰਤ ਨਜ਼ਾਰਾ ਪੇਸ਼ ਕਰਦਾ ਹੈ ਨੀਲਕੁਰਿੰਜੀ ਦੇ ਫੁੱਲ ਖਿੜਨ ‘ਤੇ ਜਦੋਂ ਪਹਾੜਾਂ ਦੀ ਢਾਲ ਨੀਲੀ ਚਾਦਰ ਨਾਲ ਢੱਕ ਜਾਂਦੀ ਹੈ, ਤਾਂ ਇਹ ਉੱਦਾਨ ਗਰਮੀ ਦੀ ਰੁੱਤ ‘ਚ ਸੈਲਾਨੀਆਂ ਦਾ ਸਥਾਨ ਬਣ ਜਾਂਦਾ ਹੈ ਨੀਲਕੁਰੰਜੀ ਪੌਦਾ ਪੱਛਮੀ ਘਾਟ ਦੇ ਇਸ ਹਿੱਸੇ ਦਾ ਸਥਾਨਕ ਪੌਦਾ ਹੈ ਜਿਸ ‘ਤੇ ਬਾਰ੍ਹਾਂ ਸਾਲਾਂ ‘ਚ ਇੱਕ ਵਾਰ ਫੁੱਲ ਖਿੜਦਾ ਹੈ ਅੰਤਿਮ ਵਾਰ ਇਹ ਸੰਨ 2006 ‘ਚ ਖਿੜਿਆ ਸੀ

ਆਨਾਮੂੜੀ ਚੋਟੀ:-

ਆਨਾਮੂੜੀ ਚੋਟੀ ਇਰਵਿਕੁਲਮ ਇੱਥੋਂ ਦੇ ਰਾਸ਼ਟਰੀ ਉੱਦਾਨ ‘ਚ ਸਥਿਤ ਹੈ ਇਹ ਦੱਖਣ ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ ਜੋ 2700 ਮੀਟਰ ਤੋਂ ਜ਼ਿਆਦਾ ਉੱਚੀ ਹੈ ਚੋਟੀ ‘ਤੇ ਚੜਨ ਲਈ ਇਰਵਿਕੁਲਮ ਸਥਿਤ ਵਣ ਅਤੇ ਜੰਗਲੀ ਜੀਵ ਅਥਾਰਿਟੀ ਤੋਂ ਇਜਾਜ਼ਤ ਲੈਣੀ ਪੈਂਦੀ ਹੈ

ਮਧੂਪੱਟੀ ਡੈਮ:

ਮੁੰਨਾਰ ਤੋਂ 13 ਕਿਮੀ ਦੂਰ ਮਧੂਪੱਟੀ ਡੈਮ ਵੀ ਇੱਕ ਮਨਮੋਹਕ ਸਥਾਨ ਹੈ ਇੱਥੇ ਤੁਸੀਂ ਕਰੂਜ ਦੀ ਸਵਾਰੀ ਦਾ ਲੁਤਫ ਉਠਾਓ ਇਸ ਨਾਲ ਤੁਹਾਨੂੰ ਸਾਂਭਰ, ਗੌਰ ਅਤੇ ਹਾਥੀਆਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲ ਸਕਦਾ ਹੈ ਤੁਸੀਂ ਪੰਜ ਸੀਟਾਂ ਵਾਲੀ ਸਪੀਡ ਬੋਟ ਜਾਂ ਫਿਰ 20 ਸੀਟਾਂ ਵਾਲੇ ਕਰੂਜ਼ ‘ਚ ਘੁੰਮ ਸਕਦੇ ਹੋ ਨਿਆਮਾਕਡ ਗੈਪ ਤੋਂ ਤੁਸੀਂ ਤਲਯਾਰ ਘਾਟੀ ਦਾ ਮਨਮੋਹਕ ਨਜ਼ਾਰਾ ਦੇਖ ਸਕਦੇ ਹੋ ਇੱਥੇ ਇੱਕ ਹੋਰ ਬੇਹੱਦ ਸ਼ਾਨਦਾਰ ਸਥਾਨ ਹੈ, ਉਸ ਨੂੰ ਵੀ ਦੇਖਣ ਤੋਂ ਨਾ ਰਹੋ ਉਹ ਹੈ ਟਾਪ ਸਟੇਸ਼ਨ ਮੁੰਨਾਰ ਤੋਂ ਤਿੰਨ ਕਿਲੋਮੀਟਰ ਦੂਰ ਸਥਿਤ ਇਹ ਸਥਾਨ ਏਨੀ ਉੱਚਾਈ ‘ਤੇ ਹੈ ਕਿ ਇੱਥੇ ਤੁਸੀਂ ਤਮਿਲਨਾਡੂ ਦੇ ਮੈਦਾਨਾਂ ਨੂੰ ਦੇਖ ਸਕਦੇ ਹੋ ਲਾਇਵਸਟਾਕ ਯੋਜਨਾ ਰਾਹੀਂ ਚੱਲ ਰਹੇ ਡੇਅਰੀ ਫਾਰਮ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਤੁਸੀਂ ਗਾਵਾਂ ਦੀ ਜ਼ਿਆਦਾ ਦੁੱਧ ਦੇਣ ਵਾਲੀਆਂ ਨਸਲਾਂ ਦੇਖ ਸਕਦੇ ਹੋ ਹਰੇ-ਭਰੇ ਚਾਹ ਦੇ ਬਾਗਾਨ, ਉੱਚੇ-ਨੀਵੇਂ ਘਾਹ ਦੇ ਮੈਦਾਨ, ਅਤੇ ਸ਼ੋਲਾ ਵਣ ਦੇ ਨਾਲ-ਨਾਲ ਮਾਟਪੇਟੀ ਟ੍ਰੈਕਿੰਗ ਲਈ ਵੀ ਆਦਰਸ਼ ਸਥਾਨ ਹੈ ਅਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਦਾ ਵੀ ਬਸੇਰਾ ਹੈ

ਪੱਲਿਵਾਸਲ:-

ਪੱਲਿਵਾਸਲ ਮੁੰਨਾਰ ਦੇ ਚਿਤਿਰਪੁਰਮ ਤੋਂ ਲਗਭਗ 13 ਕਿਮੀ ਦੂਰ ਸਥਿਤ ਹੈ ਇਹ ਕੇਰਲ ਦਾ ਪਹਿਲਾ ਹਾਈਡ੍ਰੋ-ਇਲਕਟ੍ਰਿਕ ਪ੍ਰੋਜੈਕਟ ਸਥਾਨ ਹੈ ਇਹ ਸਥਾਨ ਬਹੁਤ ਕੁਦਰਤੀ ਸੁੰਦਰਤਾ ਨਾਲ ਭਰਿਆ ਪਿਆ ਹੈ ਅਤੇ ਇਹ ਸੈਲਾਨੀਆਂ ਦਾ ਪਸੰਦੀਦਾ ਪਿਕਨਿਕ ਸਥਾਨ ਹੈ
ਚਿੰਨਕਨਾਲ:-ਚਿੰਨਕਨਾਲ ਮੁੰਨਾਰ ਸ਼ਹਿਰ ਦੇ ਨੇੜੇ ਸਥਿਤ ਹੈ ਇੱਥੋਂ ਦੇ ਝਰਨੇ, ਜਿਸ ਨੂੰ ਆਮ ਤੌਰ ‘ਤੇ ‘ਪਾਵਰ ਹਾਊਸ ਵਾਟਰਫਾਲ’ ਕਿਹਾ ਜਾਂਦਾ ਹੈ, ਖੜ੍ਹੀ ਚੱਟਾਨ ‘ਤੇ ਸਮੁੰਦਰ ਤਲ ਤੋਂ 2000 ਮੀਟਰ ਦੀ ਉੱਚਾਈ ਤੋਂ ਡਿੱਗਦੇ ਹਨ ਇਹ ਸਥਾਨ ਪੱਛਮੀ ਘਾਟ ਦੀਆਂ ਪਹਾੜੀਆਂ ਸ਼੍ਰੇਣੀਆਂ ਦੇ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ

ਅਨਯਿਰੰਗਲ:

ਚਿੰਨਕਨਾਲ ਤੋਂ ਲਗਭਗ ਸੱਤ ਕਿਮੀ. ਅੱਗੇ ਵਧਣ ‘ਤੇ ਤੁਸੀਂ ਅਨਯਿਰੰਗਲ ਪਹੁੰਚ ਜਾਓਗੇ ਮੁੰਨਾਰ ਤੋਂ 22 ਕਿਮੀ ਦੂਰ ਸਥਿਤ ਅਨਯਿਰੰਗਲ ਚਾਹ ਦੇ ਹਰੇ’ਭਰੇ ਪੌਦਿਆਂ ਦਾ ਗਲੀਚਾ ਹੈ ਸ਼ਾਨਦਾਰ ਤਾਲਾਬ ਦੀ ਸੈਰ ਇੱਕ ਅਲੱਗ ਤਰ੍ਹਾਂ ਦਾ ਅਨੁਭਵ ਹੈ ਅਨਯਿਰੰਗਲ ਬੰਨ੍ਹ ਚਾਰੇ ਪਾਸੇ ਤੋਂ ਚਾਹ ਦੇ ਬਗੀਚਿਆਂ ਅਤੇ ਸਦਾਬਹਾਰ ਜੰਗਲ ਨਾਲ ਘਿਰਿਆ ਹੈ

ਟਾੱਪ ਸਟੇਸ਼ਨ:-

ਮੁੰਨਾਰ ਤੋਂ ਲਗਭਗ 3 ਕਿਮੀ. ਦੂਰ ਸਥਿਤ ਟਾੱਪ ਸਟੇਸ਼ਨ ਦੀ ਉੱਚਾਈ ਸਮੁੰਦਰ ਤਲ ਤੋਂ 1700 ਮੀਟਰ ਹੈ ਮੁੰਨਾਰ-ਕੋਡੈਕਨਲ ਸੜਕ ‘ਤੇ ਸਥਿਤ ਇਹ ਸਭ ਤੋਂ ਉੱਚਾ ਸਥਾਨ ਹੈ ਟਾੱਪ ਸਟੇਸ਼ਨ ਦੇਖਣ ਆਉਣ ਵਾਲੇ ਸੈਲਾਨੀ ਮੁੰਨਾਰ ਨੂੰ ਆਪਣਾ ਪੜਾਅ ਬਣਾਉਂਦੇ ਹਨ ਅਤੇ ਇਸ ਟਾੰਪ ਸਟੇਸ਼ਨ ਤੋਂ ਗੁਆਂਢੀ ਸੂਬਾ ਤਮਿਲਨਾਡੂ ਦੇ ਸ਼ਾਨਦਾਰ ਦ੍ਰਿਸ਼ਾਂ ਦਾ ਆਨੰਦ ਲੈਂਦੇ ਹਨ ਮੁੰਨਾਰ ‘ਚ, ਇੱਥੋਂ ਫੈਲੇ ਖੇਤਰ ‘ਚ ਨੀਲਕੁਰਿੰਜੀ ਦੇ ਖਿੜੇ ਹੋਏ ਫੁੱਲਾਂ ਨੂੰ ਦੇਖਣ ਲਈ ਵੀ ਇਹ ਇੱਕ ਲਾਭਕਾਰੀ ਸਥਾਨ ਹੈ

ਚਾਹ ਅਜਾਇਬਘਰ:-

ਚਾਹ ਬਾਗਾਨਾਂ ਦੀ ਸ਼ੁਰੂਆਤ ਅਤੇ ਵਿਕਾਸ ਦੀ ਦ੍ਰਿਸ਼ਟੀ ਨਾਲ ਮੁੰਨਾਰ ਦੀ ਆਪਣੀ ਵੱਖਰੀ ਵਿਰਾਸਤ ਮੰਨੀ ਜਾਂਦੀ ਹੈ ਇਸ ਵਿਰਾਸਤ ਨੂੰ ਧਿਆਨ ‘ਚ ਰੱਖਦੇ ਹੋਏ, ਕੇਰਲ ਦੇ ਉੱਚੇ ਪਰਬਤਾਂ ‘ਚ ਚਾਹ ਬਾਗਾਨਾਂ ਦੀ ਸ਼ੁਰੂਆਤ ਅਤੇ ਵਿਕਾਸ ਦੇ ਕੁਝ ਸੂਖਮ ਅਤੇ ਦਿਲਚਸਪ ਪਹਿਲੂਆਂ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਦਸ਼ਨਯੋਗ ਬਣਾਉਣ ਲਈ ਮੁੰਨਾਰ ‘ਚ ਟਾਟਾ-ਟੀ ਵੱਲੋਂ ਕੁਝ ਸਾਲ ਪਹਿਲਾਂ ਇੱਕ ਅਜਾਇਬਘਰ ਦੀ ਸਥਾਪਨਾ ਕੀਤੀ ਗਈ ਸੀ ਇਸ ਚਾਹ ਅਜਾਇਬਘਰ ‘ਚ ਦੁਰਲੱਭ ਕਲਾਕ੍ਰਿਤੀਆਂ, ਤਸਵੀਰਾਂ ਅਤੇ ਮਸ਼ੀਨਾਂ ਰੱਖੀਆਂ ਗਈਆਂ ਹਨ ਇਨ੍ਹਾਂ ‘ਚੋਂ ਹਰ ਇੱਕ ਦੀ ਆਪਣੀ ਕਹਾਣੀ ਹੈ ਜੋ ਮੁੰਨਾਰ ਦੇ ਚਾਹ ਬਗਾਨਾਂ ਦੀ ਸ਼ੁਰੂਆਤ ਅਤੇ ਵਿਕਾਸ ਬਾਰੇ ਦੱਸਦੀ ਹੈ ਇਹ ਅਜਾਇਬਘਰ ਟਾਟਾ-ਟੀ ਦੇ ਨੱਲਥਨੀ ਇਸਟੈਟ ਦਾ ਇੱਕ ਦਰਸ਼ਯੋਗ ਸਥਾਨ ਹੈ ਧਿਆਨ ਰਹੇ, ਇਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਿਆ ਰਹਿੰਦਾ ਹੈ ਸੋਮਵਾਰ ਦੇ ਦਿਨ ਬੰਦ ਰਹਿੰਦਾ ਹੈ

ਮੁੰਨਾਰ ਦਾ ਮੌਸਮ:-

ਮੁੰਨਾਰ ਦੀਆਂ ਪਹਾੜੀਆਂ, ਸੁਖਦ ਮੌਸਮ ਵਾਲੀਆਂ ਹਨ ਜਿੱਥੇ ਸੈਲਾਨੀ, ਸਾਲ ਦੇ ਕਿਸੇ ਵੀ ਦੌਰ ‘ਚ ਘੁੰਮਣ ਲਈ ਆ ਸਕਦੇ ਹਨ

ਕਿਵੇਂ ਪਹੁੰਚੋ:-

ਨੇੜਲੇ ਰੇਲਵੇ ਸਟੇਸ਼ਨ:

ਤੈਨੀ (ਤਮਿਲਨਾਡੂ), ਲਗਭਗ 60 ਕਿਮੀ. ਦੂਰ, ਚੈਂਗਨਚੇਰੀ, ਲਗਭਗ 93 ਕਿਮੀ. ਦੂਰ

ਨੇੜਲਾ ਹਵਾਈ ਅੱਡਾ:

ਮਦੁਰਾਈ (ਤਮਿਲਨਾਡੂ), ਲਗਭਗ 140 ਕਿਮੀ, ਕੋਚੀਨ ਅੰਤਰਾਸ਼ਟਰੀ ਹਵਾਈ ਅੱਡਾ, ਲਗਭਗ 190 ਕਿਮੀ.
ਮਨੋਜ ਮਿੱਤਲ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!