thoda tum badlo thoda hum for a better married life

ਥੋੜ੍ਹਾ ਅਸੀਂ ਬਦਲੀਏ, ਥੋੜ੍ਹਾ ਤੁਸੀਂ ਬਦਲੋ thoda tum badlo thoda hum for a better married life
ਸਾਡੀ ਸੰਸਕ੍ਰਿਤੀ ‘ਚ ਵਿਆਹ ਇੱਕ ਅਜਿਹਾ ਪਵਿੱਤਰ ਬੰਧਨ ਮੰਨਿਆ ਗਿਆ ਹੈ ਜਿਸ ਨੂੰ ਪ੍ਰਤੀਕੂਲ ਹਾਲਾਤਾਂ ‘ਚ ਵੀ ਜੀਵਨਭਰ ਨਿਭਾਇਆ ਜਾਂਦਾ ਹੈ ਪਰ ਹੁਣ ਇਸ ਪਵਿੱਤਰ ਬੰਧਨ ਦੀ ਮਾਨਤਾ ਵੀ ਬਦਲ ਗਈ ਹੈ ਅੱਜ-ਕੱਲ੍ਹ ਹਰ ਦਿਨ ਕਿਸੇ ਨਾ ਕਿਸੇ ਦੇ ਤਲਾਕ ਬਾਰੇ ਸੁਣਨ ਨੂੰ ਮਿਲ ਜਾਂਦਾ ਹੈ ਪਹਿਲਾਂ ਜਿਸ ‘ਤਲਾਕ’ ਸ਼ਬਦ ਦਾ ਨਾਂਅ ਵੀ ਲੈਣਾ ਚੰਗਾ ਨਹੀਂ ਮੰਨਿਆ ਜਾਂਦਾ ਸੀ, ਅੱਜ ਇਸ ਨੂੰ ਲਿਆ ਜਾਣਾ ਵੀ ਬੁਰਾ ਨਹੀਂ ਮੰਨਿਆ ਜਾ ਰਿਹਾ ਕੀ ਕਾਰਨ ਹੈ ਕਿ ਅੱਜ ਵਿਆਹ ਦੇ ਬੰਧਨ ਏਨੇ ਘੱਟ ਸਮੇਂ ‘ਚ ਹੀ ਟੁੱਟ ਜਾਂਦੇ ਹਨ?

ਇਸ ਦਾ ਸਭ ਤੋਂ ਵੱਡਾ ਕਾਰਨ ਜੋ ਸਾਰੇ ਮਹਿਸੂਸ ਕਰਦੇ ਹਨ ਉਹ ਹੈ ਔਰਤਾਂ ਦੀ ਸਥਿਤੀ ਪਹਿਲਾਂ ਪਤਨੀ ਦੇ ਨਾਲ ਪੁਰਸ਼ ਜਿਹੋ-ਜਿਹਾ ਵਿਹਾਰ ਕਰਦੇ ਸਨ, ਉਹ ਉਸ ਨੂੰ ਸਾਰੀ ਜਿੰਦਗੀ ਸਹਿੰਦੀਆਂ ਸਨ ਪਰ ਅੱਜ ਉਸ ਦੀ ਸਥਿਤੀ ਕਾਫ਼ੀ ਮਜ਼ਬੂਤ ਬਣ ਗਈ ਹੈ ਅੱਜ ਉਹ ਇੱਕ ਨੌਕਰਾਣੀ ਨਹੀਂ ਬਲਕਿ ਮਾਲਕਿਨ ਦੀ ਸਥਿਤੀ ਚਾਹੁੰਦੀ ਹੈ ਅੱਜ ਉਸ ਨੂੰ ਨਾ ਤਾਂ ਪਤੀ ਦਾ ਦੁਰਵਿਹਾਰ ਸਹਿਣਾ ਹੈ ਅਤੇ ਨਾ ਹੀ ਸਹੁਰੇ ਪਰਿਵਾਰ ਦਾ ਉਸ ਦਾ ਹੰਕਾਰ ਵੀ ਆਪਣੇ ਪਤੀ ਵਾਂਗ ਹੀ ਕੋਈ ਗਲਤ ਗੱਲ ਨਹੀਂ ਸਹਿਣਾ ਚਾਹੁੰਦੀ

Also Read :-

ਅੱਜ ਔਰਤਾਂ ਆਤਮਨਿਰਭਰ ਹਨ ਉਹ ਖੁਦ ਕਮਾ ਰਹੀਆਂ ਹਨ ਅਤੇ ਕਿਸੇ ‘ਤੇ ਨਿਰਭਰ ਨਹੀਂ ਹਨ ਜੇਕਰ ਉਹ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ‘ਚ ਜ਼ਰਾ ਵੀ ਅੜਚਨ ਪਾਉਂਦੀਆਂ ਹਨ ਤਾਂ ਤਲਾਕ ਲੈਣ ਤੋਂ ਘਬਰਾਉਂਦੀਆਂ ਨਹੀਂ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੀ ਜ਼ਿੰਦਗੀ ਜਿਸ ‘ਚ ਤਨਾਅ ਹੋਵੇ, ਉਸ ਤੋਂ ਬਿਹਤਰ ਹੈ ਇਕੱਲੇ ਜ਼ਿੰਦਗੀ ਬਤੀਤ ਕਰਨਾ ਇਸ ‘ਚ ਵੀ ਬਹੁਤ ਮੁਸ਼ਕਲਾਂ ਹਨ, ਇਸ ਲਈ ਆਪਣੇ ਸ਼ਾਦੀਸ਼ੁਦਾ ਜੀਵਨ ‘ਚ ਸਥਿਰਤਾ ਲਿਆਉਣਾ ਬਹੁਤ ਜ਼ਰੂਰੀ ਹੈ ਥੋੜ੍ਹੀ ਬਹੁਤ ਐਡਜਸਟਮੈਂਟ ਤਾਂ ਹਰ ਰਿਸ਼ਤੇ ‘ਚ ਕਰਨੀ ਹੁੰਦੀ ਹੈ ਫਿਰ ਇਸ ਪਵਿੱਤਰ ਬੰਧਨ ‘ਚ ਕਰਨੀ ਪਵੇ ਤਾਂ ਉਸ ਤੋਂ ਕਤਰਾਓ ਨਾ ਆਓ ਜਾਣੀਏ ਕਿ ਇਸ ਪਵਿੱਤਰ ਰਿਸ਼ਤੇ ਦੇ ਟੁੱਟਣ ਦੀ ਕੀ ਵਜ੍ਹਾ ਹੈ

ਅਤੇ ਇਨ੍ਹਾਂ ਕਾਰਨਾਂ ਨੂੰ ਆਪਣੇ ਸ਼ਾਦੀਸ਼ੁਦਾ ਜੀਵਨ ‘ਤੇ ਹਾਵੀ ਨਾ ਹੋਣ ਦਿਓ ਅਕਸਰ ਵਿਆਹ ਤੋਂ ਪਹਿਲਾਂ ਤਾਂ ਜੀਵਨਸਾਥੀ ਸੰਪੂਰਨ ਲੱਗਦਾ ਹੈ ਪਰ ਵਿਆਹ ਤੋਂ ਬਾਅਦ ਉਸ ਦੀਆਂ ਕਮੀਆਂ ਦਾ ਅਹਿਸਾਸ ਹੋਣ ਲਗਦਾ ਹੈ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਦਾ ਚਿਹਰਾ ਬਦਲਿਆ-ਬਦਲਿਆ ਜਿਹਾ ਲੱਗਣ ਲਗਦਾ ਹੈ ਕਈ ਵਾਰ ਇਨ੍ਹਾਂ ਕਮੀਆਂ ਦੇ ਸਾਹਮਣੇ ਆਉਣ ਨਾਲ ਵੀ ਸ਼ਾਦੀਸ਼ੁਦਾ ਜੀਵਨ ਦੀ ਸ਼ੁਰੂਆਤ ‘ਚ ਹੀ ਤਕਰਾਰ ਦੀ ਸਥਿਤੀ ਪੈਦਾ ਹੋ ਜਾਂਦੀ ਹੈ

ਇਹ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਅਸੀਂ ਪਹਿਲੀ ਵਾਰ ਕਿਸੇ ਨਾਲ ਮਿਲ ਰਹੇ ਹੁੰਦੇ ਹਾਂ ਤਾਂ ਅਸੀਂ ਦੂਜੇ ਨੂੰ ਪ੍ਰਭਾਵਿਤ ਕਰਨ ਲਈ ਚੰਗੇ ਤੋਂ ਚੰਗਾ ਵਿਹਾਰ ਕਰਦੇ ਹਾਂ ਅਤੇ ਆਪਣੀਆਂ ਕਮੀਆਂ ਨੂੰ ਦੂਜੇ ‘ਤੇ ਹਾਵੀ ਨਹੀਂ ਹੋਣ ਦਿੰਦੇ ਪਰ ਕਮੀਆਂ ਸਾਡੇ ਸਾਰਿਆਂ ‘ਚ ਹੁੰਦੀਆਂ ਹਨ ਇਸ ਲਈ ਗੁਣਾਂ ਦੇ ਨਾਲ-ਨਾਲ ਇਸ ਰਿਸ਼ਤੇ ‘ਚ ਕਮੀਆਂ ਨੂੰ ਸਵੀਕਾਰ ਕਰਨਾ ਵੀ ਜ਼ਰੂਰੀ ਹੈ
ਇੱਕ ਚੰਗੇ ਸ਼ਾਦੀਸ਼ੁਦਾ ਜੀਵਨ ‘ਚ ਸਮੱਸਿਆ ਉਦੋਂ ਵੀ ਪੈਦਾ ਹੋ ਜਾਂਦੀ ਹੈ ਜਦੋਂ ਅਸੀਂ ਆਪਣੇ ਸਾਥੀ ਨੂੰ ਆਪਣੇ ਕੰਮ ‘ਚ ਬਿਜ਼ੀ ਪਾਉਂਦੇ ਹਾਂ ਸਾਨੂੰ ਲਗਦਾ ਹੈ ਕਿ ਸਾਡਾ ਸਾਥੀ ਸਾਡੇ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਅਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਦੇ ਹਨ ਅਤੇ ਮਨ ‘ਚ ਇਹ ਭਾਵਨਾ ਘਰ ਕਰ ਜਾਂਦੀ ਹੈ

ਵਿਆਹ ਦੀ ਸਭ ਤੋਂ ਵੱਡੀ ਸ਼ਰਤ ਹੁੰਦੀ ਹੈ ਐਡਜਸਟਮੈਂਟ ਜੋ ਪਤੀ-ਪਤਨੀ ਐਡਜਸਟਮੈਂਟ ਕਰਨ ‘ਚ ਸਫਲ ਹੁੰਦੇ ਹਨ, ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਖੁਸ਼ਹਾਲ ਰਹਿੰਦਾ ਹੈ ਪਰ ਅੱਜ ਸਮੱਸਿਆ ਇਹ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਐਡਜਸਟ ਕਰਨਾ ਸਿੱਖੀ ਹੀ ਨਹੀਂ ਅੱਜ ਦੇ ਮਾਹੌਲ ‘ਚ ਦੋ ਬੱਚਿਆਂ ਦੀ ਥਾਂ ਵੀ ਇੱਕ ਬੱਚਾ ਲੈ ਚੁੱਕਿਆ ਹੈ ਅਤੇ ਉਹ ਅਜਿਹੇ ਮਾਹੌਲ ‘ਚ ਵੱਡਾ ਹੁੰਦਾ ਹੈ ਜਿੱਥੇ ਉਹ ਐਡਜਸਟ ਕਰਨਾ ਨਹੀਂ ਸਿਖਦਾ ਸਗੋਂ ਉਸ ਦੇ ਮਾਪੇ ਉਸ ਦੇ ਨਾਲ ਐਡਜਸਟ ਕਰਦੇ ਹਨ

ਅਜਿਹੇ ਬੱਚੇ ਵੱਡੇ ਹੋ ਕੇ ਆਪਣੇ ਪਾਰਟਨਰ ਤੋਂ ਵੀ ਇਹੀ ਉਮੀਦ ਰੱਖਦੇ ਹਨ ਕਿ ਸਾਥੀ ਐਡਜਸਟਮੈਂਟ ਕਰੇ ਅਤੇ ਉਹ ਖੁਦ ਆਪਣੀ ਮਨਮਰਜ਼ੀ ਚਲਾਉਂੇਦੇ ਹਨ ਉਹ ਆਪਣੇ ਆਪ ਨੂੰ ਕਿਸੇ ਵੀ ਕੀਮਤ ‘ਤੇ ਬਦਲਣਾ ਪਸੰਦ ਨਹੀਂ ਕਰਦੇ ਵਿਆਹ ‘ਚ ਐਡਜਸਟਮੈਂਟ ਇੱਕ ਵਿਅਕਤੀ ਦਾ ਨਹੀਂ ਸਗੋਂ ਦੋਵਾਂ ਦਾ ਹੁੰਦਾ ਹੈ ਕੁਝ ਅਸੀਂ ਬਦਲੀਏ, ਕੁਝ ਤੁਸੀਂ ਬਦਲੋ, ਉਦੋਂ ਦੌੜਦੀ ਹੈ ਸ਼ਾਦੀਸ਼ੁਦਾ ਜੀਵਨ ਦੀ ਗੱਡੀ ਸ਼ਾਦੀਸ਼ੁਦਾ ਜੀਵਨ ਫਰਜ਼ ਵੀ ਨਾਲ ਲਿਆਉਂਦਾ ਹੈ ਜ਼ਿੰਮੇਵਾਰੀ ਚੁੱਕਣ ਲਈ ਵਿਅਕਤੀ ਨੂੰ ਤਿਆਰ ਕਰਵਾਉਂਦਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਇਸ ਗੱਲ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੀ ਉਨ੍ਹਾਂ ਨੂੰ ਤਾਂ ਵਿਆਹ ਫੁੱਲਾਂ ਦੀ ਸੇਜ ਲੱਗਦੀ ਹੈ

ਪਰ ਉਹ ਭੁੱਲ ਜਾਂਦੇ ਹਨ ਕਿ ਇਸ ਫੁੱਲਾਂ ਦੀ ਸੇਜ ਲਈ ਫੁੱਲ ਜੁਟਾਉਣ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ ਕੁਝ ਤਾਂ ਇਸ ਮਿਹਨਤ ਤੋਂ ਘਬਰਾਉਂਦੇ ਨਹੀਂ ਪਰ ਕੁਝ ਇਸ ਜਿੰਮੇਵਾਰੀ ਦੇ ਪੈਣ ‘ਤੇ ਘਬਰਾ ਜਾਂਦੇ ਹਨ ਜਦੋਂ ਦੋਵੇਂ ਪਤੀ-ਪਤਨੀ ਆਪਣੀ ਜ਼ਿੰਮੇਵਾਰੀ ਦਾ ਵਹਿਨ ਭਲੀ ਪ੍ਰਕਾਰ ਨਾਲ ਕਰਦੇ ਹਨ ਤਾਂ ਇਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਖੁਸ਼ਨੁੰਮਾ ਰਹਿੰਦਾ ਹੈ ਪਰ ਜੋ ਜ਼ਿੰਮੇਵਾਰੀ ਨਿਭਾਉਣ ‘ਚ ਅਸਮਰੱਥ ਰਹਿੰਦੇ ਹਨ ਉਨ੍ਹਾਂ ਦੇ ਵਿੱਚ ਵਖਰੇਵੇਂ ਦੀ ਸਥਿਤੀ ਆ ਜਾਂਦੀ ਹੈ

ਕਈ ਵਾਰ ਪੈਸਿਆਂ ਕਾਰਨ ਵੀ ਤਕਰਾਰ ਦੀ ਸਥਿਤੀ ਆ ਜਾਂਦੀ ਹੈ ਘਰ ਨੂੰ ਕਿਵੇਂ ਚਲਾਉਣਾ ਹੈ, ਇਸ ਬਾਰੇ ਹਰ ਵਿਅਕਤੀ ਦੀ ਸੋਚ ਵੱਖਰੀ ਹੁੰਦੀ ਹੈ ਕਿਸੇ ਦੇ ਲਈ ਬੱਚਿਆਂ ਨੂੰ ਪੜ੍ਹਾਉਣਾ ਮਹੱਤਵਪੂਰਨ ਹੁੰਦਾ ਹੈ, ਤਾਂ ਕਿਸੇ ਲਈ ਉਨ੍ਹਾਂ ਦੀਆਂ ਦੂਜੀਆਂ ਜ਼ਰੂਰਤਾਂ ‘ਤੇ ਧਿਆਨ ਦੇਣਾ ਇੱਥੇ ਵੀ ਤਕਰਾਰ ਦੀ ਸਥਿਤੀ ਰਹਿੰਦੀ ਹੈ ਇੱਕ ਪਾਰਟਨਰ ਇੱਕ-ਇੱਕ ਪੈਸੇ ਦੀ ਬੱਚਤ ਕਰਨ ‘ਚ ਲੱਗਿਆ ਹੁੰਦਾ ਹੈ, ਦੂਜਾ ਫਜ਼ੂਲ ਖਰਚ ਇਸ ਤਰ੍ਹਾਂ ਅਜਿਹੀ ਤਕਰਾਰ ਵਖਰੇਵੇਂ ਪੈਦਾ ਕਰ ਦਿੰਦੀ ਹੈ ਆਪਣੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਦੋਵਾਂ ਨੂੰ ਆਪਸ ‘ਚ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਅਜਿਹੀ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇ

ਸ਼ਾਦੀਸ਼ੁਦਾ ਜੀਵਨ ‘ਚ ਤਕਰਾਰ ਲਿਆਉਣ ‘ਚ ਪਤੀ ਪਤਨੀ ਦੇ ਰਿਸ਼ਤੇਦਾਰ ਦੋਸਤ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਕਦੇ-ਕਦੇ ਸਹੁਰਾ ਪਰਿਵਾਰ ਵਾਲੇ ਹਾਲਾਤ ਪੈਦਾ ਕਰ ਦਿੰਦੇ ਹਨ ਜਿਸ ਦੇ ਕਾਰਨ ਪਤੀ ਪਤਨੀ ‘ਚ ਅਣਬਣ ਹੋਣ ਲਗਦੀ ਹੈ ਅਤੇ ਉਨ੍ਹਾਂ ਦਾ ਰਿਸ਼ਤਾ ਪ੍ਰਭਾਵਿਤ ਹੋਣ ਲਗਦਾ ਹੈ ਸਮਝਦਾਰ ਪਤੀ ਪਤਨੀ ਉਹੀ ਹੁੰਦੇ ਹਨ ਜਿਨ੍ਹਾਂ ‘ਚ ਅੰਡਰਸਟੈਂਡਿੰਗ ਹੁੰਦੀ ਹੈ ਅਤੇ ਉਹ ਆਪਣੇ ਰਿਸ਼ਤੇ ਨੂੰ ਕਿਸੇ ਹੋਰ ਰਿਸ਼ਤੇ ਦੇ ਪ੍ਰਭਾਵ ਤੋਂ ਅਛੂਤਾ ਰਖਦੇ ਹਨ ਮਾਪਿਆਂ ਦੀ ਦਖਲਅੰਦਾਜ਼ੀ ਕਾਰਨ ਜ਼ਿਆਦਾਤਰ ਰਿਸ਼ਤੇ ਟੁੱਟਦੇ ਹਨ ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਮਨ ਮੁਤਾਬਕ ਜੀਵਨ ਜਿਉਣ ਦੇਣ

ਇਸ ਤੋਂ ਇਲਾਵਾ ਵੀ ਕਈ ਕਾਰਨ ਹਨ ਜੋ ਸ਼ਾਦੀਸ਼ੁਦਾ ਜੀਵਨ ‘ਚ ਵਖਰੇਵੇਂ ਦੀ ਸਥਿਤੀ ਪੈਦਾ ਕਰ ਦਿੰਦੇ ਹਨ ਕਾਰਨ ਜੋ ਵੀ ਹੋਵੇ ਪਰ ਇਸ ਦਾ ਨਤੀਜਾ ਕਦੇ ਵੀ ਸੁਖਦ ਨਹੀਂ ਹੁੰਦਾ ਇਸ ਲਈ ਅਜਿਹੇ ਹਾਲਾਤਾਂ ‘ਚ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਸਮਝਦਾਰੀ ਨਾਲ ਚਲਾਉਣ ਦੀ ਜ਼ਰੂਰਤ ਹੁੰਦੀ ਹੈ ਇੱਕਦਮ ਵੱਖ ਹੋਣ ਦਾ ਫੈਸਲਾ ਕਰਨਾ ਵੀ ਮੂਰਖਤਾ ਹੈ ਹਰ ਰਿਸ਼ਤੇ ਨੂੰ ਬਣਨ ‘ਚ ਸਮਾਂ ਲੱਗਦਾ ਹੈ ਜੇਕਰ ਰਿਸ਼ਤਿਆਂ ‘ਚ ਤਕਰਾਰ ਦੀ ਸਥਿਤੀ ਆਉਂਦੀ ਵੀ ਹੈ ਤਾਂ ਕੁਝ ਸਮਾਂ ਜ਼ਰੂਰ ਦਿਓ ਅਤੇ ਕੋਸ਼ਿਸ਼ ਕਰੋ ਕਿ ਸਥਿਤੀ ਸੰਭਲ ਜਾਵੇ ਇਕੱਲਾ ਤਨਹਾ ਜੀਵਨ ਜਿਉਣ ਨਾਲੋਂ ਚੰਗਾ ਹੈ ਆਪਣੇ ਜੀਵਨਸਾਥੀ ਦੀਆਂ ਬਾਹਾਂ ‘ਚ ਜੀਵਨ ਗੁਜ਼ਾਰਨਾ ਤਕਰਾਰ ਨੂੰ ਥੋੜ੍ਹੇ ਸਮੇਂ ‘ਚ ਹੀ ਖਤਮ ਕਰ ਦਿਓ ਲੰਮਾ ਨਾ ਖਿੱਚੋ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਸਾਥੀ ਨੂੰ ਏਨਾ ਪਿਆਰ ਦਿਓ ਜਿੰਨੀ ਉਸ ਨੇ ਉਮੀਦ ਵੀ ਨਾ ਰੱਖੀ ਹੋਵੇ
ਸੋਨੀ ਮਲਹੋਤਰਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!