HAPPY Rakhdi

ਰਿਸ਼ਤੇ ਨਿਭਾਉਣ ਦਾ ਸਬਕ ਹੈ ਰੱਖੜੀ HAPPY Rakhdi ਦੁਨੀਆ ‘ਚ ਸ਼ਾਇਦ ਹੀ ਦੂਜੀ ਕੋਈ ਸੰਸਕ੍ਰਿਤੀ ਹੋਵੇ, ਜਿੱਥੇ ਭਰਾ-ਭੈਣ ਦੇ ਰਿਸ਼ਤੇ ‘ਤੇ ਕੋਈ ਤਿਉਹਾਰ ਮਨਾਇਆ ਜਾਂਦਾ ਹੋਵੇ ਇਸ ਬੰਧਨ ਦਾ ਆਪਸੀ ਪਿਆਰ ਵੱਡੇ ਹੋਣ ਤੱਕ ਦਿਖਾਈ ਦਿੰਦਾ ਹੈ, ਪਰ ਫਿਰ ਇੱਕ ਵਾਰ ਦੁਨੀਆਦਾਰੀ ‘ਚ ਉਲਝੋ, ਤਾਂ ਕਿਸ ਨੂੰ ਭਰਾ ਜਾਂ ਭੈਣ ਯਾਦ ਰਹਿੰਦੇ ਹਨ ਇਸੇ ਰੌਸ਼ਨੀ ‘ਚ ਤਿਉਹਾਰਾਂ ਦਾ ਮਹੱਤਵ ਸਮਝ ‘ਚ ਆਉਂਦਾ ਹੈ, ਜਦੋਂ ਇੱਕ-ਦੂਜੇ ਲਈ ਸਮਾਂ ਕੱਢਣਾ ਜ਼ਰੂਰੀ ਹੋ ਜਾਂਦਾ ਹੈ

ਸਾਰੇ ਤਿਉਹਾਰ ਆਉਂਦੇ-ਜਾਂਦੇ ਹਨ, ਪਰ ਰੱਖੜੀ ਮੰਨੋ ਉਮਰ ਦੇ ਹਰ ਪੜਾਅ ‘ਤੇ ਭਰਾ-ਭੈਣ ਨੂੰ ਜੋੜ ਕੇ ਰੱਖਦੀ ਹੈ ਜਿਵੇਂ ਹੀ ਭੈਣ ਰੱਖੜੀ ਨਾਲ ਭਰਾ ਦੇ ਗੁੱਟ ਨੂੰ ਸਜਾਉਂਦੀ ਹੈ, ਅਜਿਹਾ ਲੱਗਦਾ ਹੈ ਜਿਵੇਂ ਭਰਾ ਵੀ ਬਹਾਦਰ ਹੋ ਗਿਆ, ਨਿਵੇਕਲਾ ਜਿਹਾ ਹੋ ਗਿਆ ਦੂਜੇ ਪਾਸੇ ਉਸ ਦੀ ਭੈਣ ਉਸ ਵੱਲ ਪਾਕ, ਕੋਮਲ ਅਤੇ ਸੂਖਮ ਹੋ ਗਈ ਤਿਉਹਾਰ ਧੁਰੀ ਵਾਂਗ ਹੁੰਦੇ ਹਨ, ਜਿਨ੍ਹਾਂ ਦੇ ਇਰਦ-ਗਿਰਦ ਪੀੜ੍ਹੀਆਂ ਘੁੰਮਦੀਆਂ ਰਹਿੰਦੀਆਂ ਹਨ ਪਰ ਇਸ ਰਸਮ ‘ਚ ਪਿਆਰ ਦਾ ਹੋਣਾ, ਮਿੱਠੇ ਦੀ ਮਿਠਾਸ ਵਾਂਗ ਜ਼ਰੂਰੀ ਹੈ, ਜੋ ਸਮੇਂ ਦੇ ਨਾਲ ਤੁਰਨ ਦੇ ਹੀ ਮੁਮਕਿਨ ਹੋਵੇਗਾ

ਸ਼ਕਤੀ ਵੀ ਅਤੇ ਹਮਦਰਦੀ ਵੀ

ਰੱਖੜੀ ਦੇ ਸੂਤ ਦੇ ਧਾਗੇ ਨਾਲ ਹਰੇਕ ਭਰਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਉਹ ਕਿਸੇ ਵੀ ਆਫ਼ਤ ਤੋਂ ਆਪਣੀ ਭੈਣ ਦੀ ਰੱਖਿਆ ਲਈ ਤਿਆਰ ਦਿਸਦਾ ਹੈ ਰੱਖੜੀ ਨੂੰ ਬੰਨ੍ਹਦੇ-ਬੰਨ੍ਹਦੇ ਭੈਣ ਵੀ ਖੁਦ ਨੂੰ ਦੁੱਗਣਾ ਸਮਝਣ ਲੱਗਦੀ ਹੈ ਸੰਵੇਦਨਾਵਾਂ ਇੱਕ ਨਵੀਂ ਪਰੰਪਰਾ ‘ਚ ਬੰਨ੍ਹਦੀਆਂ ਨਜ਼ਰ ਆਉਦੀਆਂ ਹਨ ਮਾਪਿਆਂ ਦਾ ਸਹਿਯੋਗ ਵੀ ਸਮੇਂ ਦੇ ਨਾਲ ਭਰਾ-ਭੈਣ ‘ਚ ਆਪਣੀ ਜਗ੍ਹਾ ਬਣਾ ਲੈਂਦਾ ਹੈ ਇਹ ਧਾਗਾ ਭਰਾ-ਭਰਾ ਅਤੇ ਭੈਣਾਂ ‘ਚ ਵੀ ਉਹੀ ਭੂਮਿਕਾ ਨਿਭਾਉਂਦਾ ਹੈ, ਜੋ ਭੈਣ-ਭਰਾ ‘ਚ ਨਿਭਾਉਂਦਾ ਹੈ

ਨਾ-ਮੌਜ਼ੂਦਗੀ ਦਾ ਅਹਿਸਾਸ ਕਰਵਾਉਂਦਾ ਰੱਖੜੀ ਦਾ ਤਿਉਹਾਰ

ਭਾਰਤੀ ਪਰਿਵਾਰਾਂ ‘ਚ ਭੈਣਾਂ ਜਦੋਂ ਸਹੁਰੇ ਪਰਿਵਾਰ ਚਲੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਨਾਲ ਬਹੁਤ ਕੁਝ ਚਲਿਆ ਜਾਂਦਾ ਹੈ ਭੈਣ ਦੇ ਜਾਣ ਨਾਲ ਘਰ ਖਾਲੀ ਅਤੇ ਉੱਥੇ ਭੈਣ ਦੇ ਦਿਲ ‘ਚ ਭਰਾ-ਪਰਿਵਾਰ ਦੀਆਂ ਯਾਦਾਂ ਦਾ ਬੱਦਲ ਅਜਿਹੇ ‘ਚ ਰੱਖੜੀ ਦਾ ਤਿਉਹਾਰ ਫਿਰ ਤੋਂ ਸਾਰੇ ਛੱਡੇ ਧਾਗਿਆਂ ਨੂੰ ਪਿਰੋ ਦਿੰਦੀ ਹੈ ਦੂਰ ਰਹਿੰਦੀ ਭੈਣ ਚਿੱਠੀ ‘ਚ ਵੀ ਜਦੋਂ ਰੱਖੜੀ ਰੱਖਦੀ ਹੈ, ਤਾਂ ਜਿਵੇਂ ਉੱਡ ਕੇ ਪੇਕੇ ਪਰਿਵਾਰ ‘ਚ ਪਹੁੰਚ ਜਾਂਦੀ ਹੈ ਅਤੇ ਇੱਥੇ ਭਰਾ ਜਦੋਂ ਉਸ ਰੱਖੜੀ ਨੂੰ ਹੱਥ ‘ਚ ਲੈਂਦਾ ਹੈ, ਤਾਂ ਭੈਣ ਦੇ ਪਿਆਰ ‘ਚ ਅੱਖਾਂ ਭਰ ਲੈਂਦਾ ਹੈ

ਭਰਾ-ਭੈਣ ਤੋਂ ਚੰਗਾ ਦੋਸਤ ਕਿੱਥੇ

ਰੱਖਿਆ-ਸੂਤਰ ਰਿਸ਼ਤਿਆਂ ਨੂੰ ਸੂਤਰਬੱਧ ਕਰਦਾ ਹੈ ਨਾਲ ਪਲੇ, ਵੱਡੇ ਹੋਏ ਬੱਚਿਆਂ ਲਈ ਬਚਪਨ ਦੀ ਹਰ ਯਾਦ ਖਾਸ ਹੁੰਦੀ ਹੈ ਕਿਹੜੇ ਦੋਸਤ ਹੁੰਦੇ ਹਨ, ਜੋ ਜਨਮ ਦੇ ਨਾਲ ਹੁੰਦੇ ਹਨ-ਭਰਾ ਭੈਣ ਹੀ ਨਾ? ਇਸ ਲਈ ਬਚਪਨ ਦੇ ਹਰ ਕਿੱਸੇ ‘ਚ, ਜ਼ਿੰਦਗੀ ਦੇ ਸ਼ੁਰੂਆਤੀ ਹਰ ਹਿੱਸੇ ‘ਚ ਭਰਾ-ਭੈਣਾਂ ਦਾ ਜ਼ਿਕਰ ਹੋਣਾ ਲਾਜ਼ਮੀ ਹੈ ਰੱਖੜੀ ਉਹ ਤਿਉਹਾਰ ਹੈ

ਜੋ ਇਨਸਾਨ ਦੇ ਅੰਦਰ ਬਚਪਨ ਨੂੰ, ਪਰਿਵਾਰ ਦੀਆਂ ਜੜ੍ਹਾਂ ਨੂੰ ਅਤੇ ਪੈਦਾਇਸ਼ੀ ਰਿਸ਼ਤਿਆਂ ਨੂੰ ਨਵੀਂ ਊਰਜਾ ਦਿੰਦਾ ਰਹਿੰਦਾ ਹੈ ਰੱਖੜੀ ਆਉਣ ਵਾਲੀ ਹੈ, ਮਾਪਿਆਂ ਦੇ ਸਾਹਮਣੇ ਮਨਾਏ ਤਿਉਹਾਰ ਤੋਂ ਲੈ ਕੇ ਅੱਜ ਤੱਕ ਦੇ ਹਰ ਤਿਉਹਾਰ ਨੂੰ ਯਾਦ ਕਰਕੇ ਦੇਖੋ-ਕੁਝ ਸ਼ਰਾਰਤਾਂ ਯਾਦ ਆਉਣਗੀਆਂ ਕੁਝ ਰੱਖੜੀਆਂ, ਕੁਝ ਮਹਿੰਦੀਆਂ, ਕੁਝ ਮੌਸਮ, ਬਾਰਸ਼ਾਂ, ਮਿਠਾਈਆਂ, ਪਰਿਵਾਰਾਂ ਦੀ ਇੱਕਜੁਟਤਾ, ਮਾਮੇ-ਚਾਚਿਆਂ ਦੇ ਬੱਚਿਆਂ ਨਾਲ ਮਨਾਏ ਤਿਉਹਾਰ ਰੱਖੜੀ ਬੰਨ੍ਹਦੇ ਸਮੇਂ ਹੋਏ ਕਿੱਸੇ-ਕਹਾਣੀ

ਅਹਿਸਾਸਾਂ ਨੂੰ ਪ੍ਰਗਟਾਅ ਕਰਨਾ

ਭਰਾ-ਭੈਣਾਂ ਦਾ ਜੁੜਾਅ ਅਟੁੱਟ ਹੁੰਦਾ ਹੈ, ਪਰ ਹਰ ਕੋਈ ਇਸ ਨੂੰ ਜ਼ਾਹਿਰ ਨਹੀਂ ਕਰ ਸਕਦਾ ਇੱਕ-ਦੂਜੇ ਨਾਲ ਕਿੰਨਾ ਵੀ ਪਿਆਰ ਹੋਵੇ, ਆਮ ਤੌਰ ‘ਤੇ ਭਰਾ-ਭੈਣ ਇੱਕ-ਦੂਜੇ ਨੂੰ ਇਹ ਗੱਲ ਕਹਿ ਨਹੀਂ ਸਕਦੇ ਰੱਖੜੀ ਦਾ ਦਿਨ ਇੱਕ ਪ੍ਰਗਟਾਅ ਬਣ ਕੇ ਆਉਂਦਾ ਹੈ ਭਰਾ ਦੀ ਲੜਾਈ ਵੀ ਉਸ ਦਿਨ ਇੱਕ ਵੱਖਰੇ ਪਿਆਰ ‘ਚ ਭਿੱਜੀ ਹੁੰਦੀ ਹੈ ਸਾਲ ਭਰ ਹਰ ਚੀਜ਼ ਖੋਹਣ ਵਾਲਾ ਭਰਾ ਜਦੋਂ ਪਿਆਰਾ ਜਿਹਾ ਤੋਹਫਾ ਦਿੰਦਾ ਹੈ, ਉਸ ਅਹਿਸਾਸ ਨੂੰ ਭੈਣ ਖੂਬ ਮਹਿਸੂਸ ਕਰਦੀ ਹੈ ਦੂਰ ਰਹਿਣ ਵਾਲੇ ਭਰਾ-ਭੈਣ ਦੀ ਰੱਖੜੀ ਦੇ ਦਿਨ ਇੱਕ-ਦੂਜੇ ਕੋਲ ਪਹੁੰਚਣ ਦੀਆਂ ਕੋਸ਼ਿਸ਼ਾਂ ਵੀ ਕਈ ਵਾਰ ਬਿਨਾਂ ਕਹੇ ਬਹੁਤ ਕੁਝ ਕਹਿ ਜਾਂਦੀਆਂ ਹਨ

36 ਸਾਲਾਂ ਤੋਂ ਨਿਭਾਅ ਰਹੀ  ਮੂੰਹ-ਬੋਲਿਆ ਧਰਮ

ਇੱਕ ਪਾਸੇ ਜਿੱਥੇ ਧਰਮ ਅਤੇ ਮਜ਼੍ਹਬ ਦੀ ਆੜ ਲੈ ਕੇ ਸਮਾਜ ‘ਚ ਨਫ਼ਰਤ ਫੈਲਾਉਣ ਦੀ ਦੇਸ਼ ‘ਚ ਹੋੜ ਜਿਹੀ ਮੱਚੀ ਹੋਈ ਹੈ ਤਾਂ ਉੱਥੇ ਦੂਜੇ ਪਾਸੇ ਸ਼ਹਿਰ ਦੀ ਰਹਿਣ ਵਾਲੀ ਇੱਕ ਮੁਸਲਿਮ ਔਰਤ 53 ਸਾਲਾ ਹਲੀਮਾ ਖਾਤੂਨ ਰੱਖੜੀ ਦੇ ਪਾਵਨ ਤਿਉਹਾਰ ‘ਤੇ ਮੂੰਹ-ਬੋਲੇ ਹਿੰਦੂ ਭਰਾ ਕਟਰਾ ਮੋਹਲਾ ਨਿਵਾਸੀ 66 ਸਾਲ ਹਰੀ ਗੋਵਿੰਦ ਲਾਲ ਸ੍ਰੀਵਾਸਤਵ ਨੂੰ ਪੂਰੇ ਰੀਤੀ ਰਿਵਾਜ਼ ਨਾਲ ਰੱਖੜੀ ਬੰਨ੍ਹ ਕੇ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਕਾਇਮ ਕਰ ਰਹੀ ਹੈ ਇਹ ਪਹਿਲੀ ਵਾਰ ਨਹੀਂ, ਸਗੋਂ ਪਿਛਲੇ 36 ਸਾਲਾਂ ਤੋਂ ਰੱਖੜੀ ‘ਤੇ ਆਪਣੇ ਮੂੰਹ-ਬੋਲੇ ਭਰਾ ਨੂੰ ਰੱਖੜੀ ਬੰਨ੍ਹਦੀ ਆ ਰਹੀ ਹੈ ਹਲੀਮਾ ਦਾ ਕਹਿਣਾ ਹੈ ਕਿ ਭਾਰਤੀ ਸੰਸਕ੍ਰਿਤੀ ‘ਚ ਭਾਈਚਾਰੇ ਦੀ ਮਹੱਤਤਾ ਨੂੰ ਬੇਹੱਦ ਉੱਚਾ ਮੁਕਾਮ ਹਾਸਲ ਹੈ,

ਇਸ ਲਈ ਤਿਉਹਾਰਾਂ ਨੂੰ ਸੰਪ੍ਰਦਾਇਕ ਮੇਲਜੋਲ ਦੀ ਭਾਵਨਾ ਦੇ ਨਾਲ ਮਨਾਏ ਜਾਣ ਨਾਲ ਸਮਾਜ ‘ਚ ਭਾਈਚਾਰੇ ਦੀ ਭਾਵਨਾ ਨੂੰ ਨਵੀਂ ਮਜ਼ਬੂਤੀ ਮਿਲਦੀ ਹੈ ਇਸ ਮੌਕੇ ਹਰਗੋਵਿੰਦ ਲਾਲ ਸ਼੍ਰੀਵਾਸਤਵ ਨੇ ਕਿਹਾ ਕਿ ਦੋਵੇਂ ਆਪਸ ‘ਚ ਪਿਛਲੇ 36 ਸਾਲਾਂ ਤੋਂ ਰੱਖੜੀ ਦੇ ਤਿਉਹਾਰ ਦੇ ਨਾਲ-ਨਾਲ ਹੌਲੀ, ਦੀਵਾਲੀ, ਈਦ ਦਾ ਪਵਿੱਤਰ ਤਿਉਹਾਰ ਆਪਸ ‘ਚ ਭਾਈਚਾਰੇ ਨਾਲ ਮਨਾਉਂਦੇ ਹਾਂ ਜ਼ਿਕਰਯੋਗ ਹੈ ਕਿ ਹਰਿਗੋਵਿੰਦ ਜੀ ਦੀ ਪਤਨੀ ਨਾਲ ਹਲੀਮਾ ਦਾ ਸੰਬੰਧ 1980 ‘ਚ ਇਕੱਠਿਆਂ ਸਿਲਾਈ-ਕਢਾਈ ਸਿੱਖਣ ਦੌਰਾਨ ਹੋਇਆ ਸੀ, ਆਪਸੀ ਲਗਾਅ ਜੋ ਵਧਿਆ ਤਾਂ ਉਹ ਭਰਾ-ਭੈਣ ਦਾ ਅਟੁੱਟ ਰਿਸ਼ਤਾ ਵੀ ਜੁੜ ਗਿਆ ਅੱਜ ਵੀ ਹਰ ਸੁੱਖ-ਦੁੱਖ ‘ਚ ਦੋਵੇਂ ਪਰਿਵਾਰ ਇੱਕ-ਦੂਜੇ ਦਾ ਸਾਥ ਦਿੰਦੇ ਹਨ

ਵੱਡੀ ਭੈਣ ਮੋਨਿਕਾ ਨੇ ਰਾਹੁਲ ਨੂੰ ਦਿਖਾਈ ਕਾਮਯਾਬੀ ਦੀ ਰਾਹ

ਕਹਾਵਤ ਹੈ ਕਿ ਮੰਨ ਲਈ ਜਾਵੇ ਤਾਂ ਹਾਰ ਹੈ ਅਤੇ ਠਾਣ ਲਈ ਜਾਵੇ ਤਾਂ ਜਿੱਤ ਇਸੇ ਕਹਾਵਤ ਨੂੰ ਸੱਚ ਕਰਕੇ ਗੁਰੂਗ੍ਰਾਮ ਦੇ ਰਾਹੁਲ ਰਾਓ ਨੇ ਆਪਣਾ ਮੁਕਾਮ ਹਾਸਲ ਕੀਤਾ ਇਸ ਸਫ਼ਰ ‘ਚ ਉਨ੍ਹਾਂ ਦੀ ਸ਼ਕਤੀ ਬਣੀ ਵੱਡੀ ਭੈਣ ਮੋਨਿਕਾ ਬੇਸ਼ੱਕ ਅੱਜ ਮੋਨਿਕਾ ਸ਼ਾਦੀ ਕਰਕੇ ਆਪਣਾ ਪਰਿਵਾਰ ਵਸਾ ਚੁੱਕੀ ਹੈ, ਪਰ ਰਾਹੁਲ ਲਈ ਆਪਣੀ ਭੈਣ ਦੀ ਉਹ ਮਾਰ ਅਤੇ ਪਿਆਰ ਅੱਜ ਵੀ ਇੱਕ ਸ਼ਕਤੀ ਦਿੰਦਾ ਹੈ

ਰੱਖੜੀ ਦੇ ਤਿਉਹਾਰ ‘ਤੇ ਭੈਣ-ਭਰਾ ਦੇ ਪ੍ਰੇਮ ਨੂੰ ਹੋਰ ਜ਼ਿਆਦਾ ਗੂੜ੍ਹਾ ਕਰਦੇ ਹੋਏ ਅਸੀਂ ਉਨ੍ਹਾਂ ਦੇ ਜੀਵਨ ਦੇ ਸੰਘਰਸ਼ ਦੀ ਹਕੀਕਤ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਗੁਰੂਗ੍ਰਾਮ ਨਿਵਾਸੀ ਫਤਿਹ ਸਿੰਘ ਦਾ ਭਰਿਆ-ਪੂਰਾ ਪਰਿਵਾਰ ਸੀ ਫਤਿਹ ਸਿੰਘ ਪੁਲਿਸ ‘ਚ ਏਐੱਸਆਈ ਸਨ ਤਾਂ ਉਨ੍ਹਾਂ ਦੀ ਪਤਨੀ ਧਰਮੋ ਦੇਵੀ ਗ੍ਰਹਿਣੀ ਸਾਲ 2000 ‘ਚ ਪਰਿਵਾਰ ‘ਚ ਇੱਕ ਅਜਿਹਾ ਤੂਫਾਨ ਆਇਆ, ਜਿਸ ਨੇ ਉਨ੍ਹਾਂ ਦੇ ਘਰ ‘ਚ ਮੁਸੀਬਤਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਪਰਿਵਾਰ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਪਰਿਵਾਰ ਦੇ ਮੁਖੀਆ ਫਤਿਹ ਸਿੰਘ ਪਰਿਵਾਰ ‘ਚ ਨਹੀਂ ਰਹੇ ਸਨ ਉਨ੍ਹਾਂ ਦੀਆਂ ਤਿੰਨ ਸੰਤਾਨਾਂ ‘ਚ ਵੱਡਾ ਮਨੋਜ, ਫਿਰ ਬੇਟੀ ਮੋਨਿਕਾ ਅਤੇ ਸਭ ਤੋਂ ਛੋਟਾ ਬੇਟਾ ਰਾਹੁਲ ਹੈ

ਮਾਂ ਨੇ ਸਾਰੇ ਬੱਚਿਆਂ ਨੂੰ ਜੀਵਨ ‘ਚ ਕਾਮਯਾਬੀ ਦਾ ਪਾਠ ਪੜ੍ਹਾਉਂਦੇ ਹੋਏ ਪਰਿਵਾਰ ਦਾ ਸਦਾ ਸਿਰ ਉੱਚਾ ਕਰਨ ਦੀ ਹੀ ਸਿੱਖਿਆ ਦਿੱਤੀ ਵੈਸੇ ਤਾਂ ਸਰਕਾਰੀ ਸੇਵਾ ‘ਚ ਹੋਣ ਵਾਲੇ ਵਿਅਕਤੀ ਤੋਂ ਬਾਅਦ ਉਸ ਦੇ ਪਰਿਵਾਰ ‘ਚ ਸੰਤਾਨ ਨੂੰ ਨੌਕਰੀ ਦਿੱਤੀ ਜਾਂਦੀ ਹੈ, ਪਰ ਇਸ ਪਰਿਵਾਰ ਨਾਲ ਅਜਿਹਾ ਨਹੀਂ ਹੋਇਆ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਰਾਹੁਲ ਰਾਓ ਉਸ ਸਮੇਂ ਸਿਰਫ਼ 15 ਸਾਲ ਦੇ ਸਨ ਉਸ ਦੌਰਾਨ ਉਨ੍ਹਾਂ ਨੇ ਇਹ ਠਾਣ ਲਿਆ ਕਿ ਉਹ ਵੀ ਪਿਤਾ ਵਾਂਗ ਹੀ ਪੁਲਿਸ ‘ਚ ਭਰਤੀ ਹੋ ਕੇ ਦੇਸ਼ ਸੇਵਾ ਕਰੇਗਾ ਰਾਹੁਲ ਰਾਓ ਦੇ ਇਸ ਸੁਫਨੇ ਨੂੰ ਪੂਰਾ ਕਰਨ ‘ਚ ਵੱਡੀ ਭੈਣ ਮੋਨਿਕਾ ਨੇ ਵਿਸ਼ੇਸ਼ ਤੌਰ ‘ਤੇ ਪ੍ਰੇਰਿਤ ਕੀਤਾ ਭੈਣ ਨੇ ਖੁਦ ਵੀ ਪੜ੍ਹਾਈ ਸੰਜੀਦਗੀ ਨਾਲ ਕੀਤੀ ਅਤੇ ਐੱਮਏ, ਬੀਐੱਡ ਦੀ ਸਿੱਖਿਆਂ ਹਾਸਲ ਕਰ ਲਈ ਰਾਹੁਲ ਨੇ ਖੁਦ ਨੂੰ ਫਿੱਟ ਰੱਖਣ ਲਈ ਬਾਡੀ ਬਿਲਡਿੰਗ ਜਿੰਮ ਜੁਆਇਨ ਕੀਤੀ,

ਜਿਸ ‘ਚ ਰਾਹੁਲ ਨੂੰ ਸੂਬਾ ਤੇ ਰਾਸ਼ਟਰੀ ਪੱਧਰ ‘ਤੇ ਮੈਡਲ ਹਾਸਲ ਵੀ ਹੋਏ ਪਿਤਾ ਵਾਂਗ ਪੁਲਿਸ ‘ਚ ਭਰਤੀ ਹੋ ਕੇ ਦੇਸ਼ ਸੇਵਾ ਦਾ ਸੁਫਨਾ ਪਾਲੀ ਬੈਠੇ ਰਾਹੁਲ ਦੇ ਪਰਿਵਾਰ ‘ਚ ਸਾਲ 2012 ‘ਚ ਖੁਸ਼ੀਆਂ ਦਾ ਦੁਆਰ ਖੁੱਲ੍ਹਿਆ ਇਸ ਸਾਲ ਰਾਹੁਲ ਪੁਲਿਸ ‘ਚ ਕਾਂਸਟੇਬਲ ਭਰਤੀ ਹੋ ਚੁੱਕਿਆ ਸੀ ਵਰਤਮਾਨ ‘ਚ ਹਰਿਆਣਾ ‘ਚ ਸੀਨੀਅਰ ਆਈਪੀਐੱਸ ਅਧਿਕਾਰੀ ਕੇਕੇ ਸੰਧੂ ਦੇ ਨਾਲ ਗੰਨਮੈਨ ਦੇ ਰੂਪ ‘ਚ ਰਾਹੁਲ ਰਾਓ ਤੈਨਾਤ ਹਨ

ਰਾਹੁਲ ਕਹਿੰਦੇ ਹਨ ਕਿ ਮੇਰੀ ਭੈਣ ਇੱਕ ਸ਼ਕਤੀ ਬਣ ਕੇ ਮੇਰੇ ਨਾਲ ਹਮੇਸ਼ਾ ਖੜ੍ਹੀ ਰਹੀ ਅੱਜ ਉਨ੍ਹਾਂ ਦੀ ਬਦੌਲਤ ‘ਚ ਇਸ ਮੁਕਾਮ ਤੱਕ ਪਹੁੰਚ ਪਾਇਆ ਹੈ ਜਦੋਂ ਭਾਵਨਾਵਾਂ ਦੇ ਸਮੁੰਦਰ ‘ਚ ਸਾਡੀਆਂ ਉਮੀਦਾਂ ਦਾ ਤੂਫਾਨ ਉੱਠੇ ਤਾਂ ਉਸ ਤੂਫਾਨ ਤੋਂ ਸਾਨੂੰ ਸ਼ਕਤੀ ਲੈਣੀ ਚਾਹੀਦੀ ਹੈ, ਨਾ ਕਿ ਡਰ ਕੇ ਕਿਨਾਰੇ ਬੈਠ ਜਾਣਾ ਚਾਹੀਦਾ ਹੈ ਇਹ ਜੀਵਨ ਦਾ ਫਲਸਫਾ ਹੈ ਕਿ ਸਾਨੂੰ ਜੇਕਰ ਗੁਲਾਬ ਬਣਨਾ ਹੈ ਤਾਂ ਮਿੱਟੀ ਦੀ ਗੋਦ ‘ਚ ਬੀਜ ਬਣਾ ਕੇ ਉੱਤਰਨਾ ਪਵੇਗਾ ਸਰਦੀ, ਬਰਸਾਤ, ਤੂਫਾਨ ਝੱਲਣੇ ਪੈਣਗੇ ਭਾਵ ਸਾਨੂੰ ਕੁਝ ਹਾਸਲ ਕਰਨਾ ਹੈ ਤਾਂ ਕਸ਼ਟ ਵੀ ਸਹਿਨੇ ਪੈਣਗੇ  -ਸੰਜੈ ਕੁਮਾਰ ਮਹਿਰਾ, ਗੁਰੂਗ੍ਰਾਮ

ਛੋਟੀ ਭੈਣ ਨੇ ਲੀਵਰ ਦੇ ਕੇ ਬਚਾਈ ਜਾਨ

ਭਰਾ-ਭੈਣ ਦਾ ਤਿਉਹਾਰ ਸਿਰਫ਼ ਰੱਖੜੀ ਬੰਨ੍ਹਣ ਤੱਕ ਹੀ ਸੀਮਤ ਨਹੀਂ ਰੱਖੜੀ ਦੇ ਦਿਨ ਭਰਾ ਦੇ ਹੱਥ ‘ਤੇ ਰੱਖੜੀ ਬੰਨ੍ਹਣ ਅਤੇ ਭੈਣਾਂ ਨੂੰ ਤੋਹਫਾ ਦੇਣ ਦੇ ਨਾਲ- ਨਾਲ ਇੱਕ-ਦੂਜੇ ਨੂੰ ਮੈਸਜ ਤੋਂ ਇਸ ਦਿਨ ਦੀ ਵਧਾਈ ਵੀ ਦਿੱਤੀ ਜਾਂਦੀ ਹੈ, ਪਰ ਭਰਾ ਦੀ ਕਮੀ ਉਸ ਭੈਣ ਨੂੰ ਹੁੰਦੀ ਹੈ ਜਿਸ ਦੇ ਕੋਲ ਉਸ ਦਾ ਆਪਣਾ ਸਕਾ ਭਰਾ ਨਹੀਂ ਹੁੰਦਾ ਹੈ ਰੱਖੜੀ ਦੇ ਇਸ ਮੌਕੇ ‘ਤੇ ਇੱਕ ਛੋਟੀ ਭੈਣ ਨੇ ਆਪਣੀ ਲੀਵਰ ਦਾਨ ਕਰਕੇ ਆਪਣੇ ਭਰਾ ਨੂੰ ਜਿਗਰ ਦੀ ਡੋਰ ਨਾਲ ਬੰਨ੍ਹ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ

ਨਵੀਂ ਮੁੰਬਈ ਦੇ ਸੀਬੀਡੀ ਬੇਲਾਪੁਰ ਸਥਿਤ ਅਪੋਲੋ ਹਸਪਤਾਲ ਦੇ ਕੰਸਲਟੈਂਟ ਲੀਵਰ ਟਰਾਂਸਪਲਾਂਟ ਸਰਜਨ ਡਾ. ਵਿਕਰਮ ਰਾਊਤ ਦੀ ਮੰਨੀਏ ਤਾਂ 41 ਸਾਲ ਦੇ ਸ਼ੁਸ਼ਾਂਤ ਬੋਰਾਟੇ ਹੇਪੇਟਾਈਟਿਸ ਬਿਮਾਰੀ ਨਾਲ ਪੀੜਤ ਸਨ ਕਈ ਵਾਰ ਹੇਪੇਟਾਈਟਿਸ ਨਾਲ ਬਿਮਾਰ ਹੋਣ ਤੋਂ ਬਾਅਦ ਹਸਪਤਾਲ ‘ਚ ਭਰਤੀ ਹੋਏ ਸਨ, ਪਰ ਇਸ ਬਿਮਾਰੀ ਦੇ ਚੱਲਦਿਆਂ ਉਨ੍ਹਾਂ ਦੇ ਲੀਵਰ ਨੇ ਜਵਾਬ ਦੇ ਦਿੱਤਾ ਸੀ ਸ਼ੁਸ਼ਾਂਤ ਦੀ ਜਾਨ ਬਚਾਉਣ ਲਈ ਲੀਵਰ ਟਰਾਂਸਪਲਾਂਟ ਹੀ ਇੱਕੋ-ਇੱਕ ਰਸਤਾ ਬਚਿਆ ਸੀ ਡਾਕਟਰਾਂ ਨੇ ਪਰਿਵਾਰ ਨਾਲ ਗੱਲ ਕੀਤੀ ਤਾਂ ਮਰੀਜ਼ ਦੀ ਮਾਂ ਨੇ ਲੀਵਰ ਟਰਾਂਸਪਲਾਂਟ ਲਈ ਹਾਮੀ ਭਰੀ, ਪਰ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਮੁਮਕਿਨ ਨਹੀਂ ਸੀ

ਅਜਿਹੇ ‘ਚ ਆਪਣੇ ਭਰਾ ਦੀ ਜਾਨ ਬਚਾਉਣ ਲਈ ਮਰੀਜ਼ ਦੀ ਭੈਣ ਸ਼ੀਤਲ ਨੇ ਆਪਣੇ ਲੀਵਰ ਦੇ ਟੁਕੜੇ ਨੂੰ ਦਾਨ ਕਰਨ ਦਾ ਫੈਸਲਾ ਲਿਆ ਸ਼ੀਤਲ ਨੇ ਕਿਹਾ ਕਿ ਮੇਰੇ ਪਿਤਾ ਦੀ ਮੌਤ ਕਾਫ਼ੀ ਸਮਾਂ ਪਹਿਲਾਂ ਹੋ ਚੁੱਕੀ ਸੀ ਮੇਰੇ ਭਰਾ ਨੇ ਕਦੇ ਉਨ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੁਣ ਮੈਂ ਆਪਣੇ ਭਰਾ ਨੂੰ ਨਹੀਂ ਖੋਹਣਾ ਚਾਹੁੰਦੀ ਸੀ, ਇਸ ਲਈ ਮੈਂ ਅੰਗਦਾਨ ਕਰਨ ਦਾ ਫੈਸਲਾ ਲਿਆ ਸਰਜਰੀ ਹੋਣ ਤੋਂ ਬਾਅਦ ਘੱਟ ਤੋਂ ਘੱਟ 4 ਤੋਂ 6 ਹਫ਼ਤੇ ਤੱਕ ਕਾਫੀ ਦੇਖਭਾਲ ਕਰਨੀ ਪੈਂਦੀ ਹੈ ਅੱਜ ਦੋਵੇਂ ਭੈਣ-ਭਰਾ ਬਿਲਕੁਲ ਸਿਹਤਮੰਦ ਹਨ ਸ਼ੁਸ਼ਾਂਤ ਨੇ ਕਿਹਾ ਕਿ ਉਂਜ ਤਾਂ ਭਰਾ ਆਪਣੀ ਭੈਣ ਨੂੰ ਰੱਖੜੀ ਦੇ ਦਿਨ ਤੋਹਫਾ ਦਿੰਦੇ ਹਨ, ਪਰ ਇਸ ਰੱਖੜੀ ਦੇ ਦਿਨ ‘ਤੇ ਮੇਰੀ ਭੈਣ ਨੇ ਅੰਗਦਾਨ ਕਰਕੇ ਮੈਨੂੰ ਨਵੀਂ ਜ਼ਿੰਦਗੀ ਦਾ ਤੋਹਫਾ ਦਿੱਤਾ ਹੈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!