ਵੀਡੀਓ ਐਡੀਟਿੰਗ ’ਚ ਕਰੀਅਰ ਸੰਭਾਵਨਾਵਾਂ ਅਤੇ ਚੁਣੌਤੀਆਂ

Video Editing ਵਰਤਮਾਨ ਸਮੇਂ ’ਚ ਇਲੈਕਟ੍ਰਾਨਿਕ ਮੀਡੀਆ ਅਤੇ ਮਨੋਰੰਜਨ ਦਾ ਬਹੁਤ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ, ਅਜਿਹੇ ਸਮੇਂ ’ਚ ਵੀਡੀਓ ਐਡੀਟਿੰਗ ਕਰੀਅਰ ’ਚ ਇੱਕ ਚੰਗਾ ਬਦਲ ਹੋ ਸਕਦਾ ਹੈ ਇੱਕ ਵੀਡੀਓ ਐਡੀਟਰ ਦੇ ਰੂਪ ’ਚ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ, ਇਸ ’ਚ ਤੁਹਾਨੂੰ ਮੋਸ਼ਨ ਪਿਕਚਰ, ਕੇਬਲ ਜਾਂ ਬ੍ਰਾਡਕਾਸਟ ਵਿਜ਼ੁਅਲ ਮੀਡੀਆ ਇੰਡਸਟ੍ਰੀ ਲਈ ਸਾਊਂਡਟਰੈਕ, ਫਿਲਮ ਅਤੇ ਵੀਡੀਓ ਦੇ ਸੰਪਾਦਨ ਦਾ ਕੰਮ ਕਰਨਾ ਹੁੰਦਾ ਹੈ, ਇਸ ’ਚ ਕਈ ਵੀਡੀਓ ਕਲਿੱਪਾਂ ਨੂੰ ਜੋੜ ਕੇ ਇੱਕ ਵੱਡੀ ਵੀਡੀਓ ਨੂੰ ਬਣਾਇਆ ਜਾਂਦਾ ਹੈ

ਜੇਕਰ ਤੁਸੀਂ ਵੀ ਵੀਡੀਓ ਐਡੀਟਰ ਬਣਨਾ ਚਾਹੁੰਦੇ ਹੋ, ਤਾਂ ਇਸ ਪੋਸਟ ’ਚ ਦੱਸੀ ਗਈ ਜਾਣਕਾਰੀ ਤੁਹਾਡੇ ਲਈ ਬਹੁਤ ਸਹਾਇਕ ਹੋ ਸਕਦੀ ਹੈ ਕਿਉਂਕਿ ਇੱਥੇ ਤੁਹਾਨੂੰ ਵੀਡੀਓ ਐਡੀਟਿੰਗ ’ਚ ਕਰੀਅਰ ਬਣਾਉਣ ਦੀ ਪੂਰੀ ਜਾਣਕਾਰੀ ਦੇ ਰਹੇ ਹਾਂ ਵੀਡੀਓ ਐਡੀਟਰ ਬਣਨਾ ਇੱਕ ਰੋਮਾਂਚਕ ਅਤੇ ਰਚਨਾਤਮਕ ਕਰੀਅਰ ਬਦਲ ਹੋ ਸਕਦਾ ਹੈ ਇਹ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਨੂੰ ਦ੍ਰਿਸ਼ ਰੂਪ ਨਾਲ ਦੱਸਣ ਅਤੇ ਦਰਸ਼ਕਾਂ ਨਾਲ ਜੁੜਨ ਦਾ ਮੌਕਾ ਦਿੰਦਾ ਹੈ

Video Editing ਸੰਭਾਵਨਾਵਾਂ:

  • ਵੱਖ-ਵੱਖ ਖੇਤਰਾਂ ’ਚ ਕੰਮ: ਵੀਡੀਓ ਐਡੀਟਰ ਫਿਲਮ, ਟੈਲੀਵਿਜ਼ਨ, ਇਸ਼ਤਿਹਾਰ, ਸੋਸ਼ਲ ਮੀਡੀਆ, ਸਿੱਖਿਆ ਅਤੇ ਹੋਰ ਖੇਤਰਾਂ ’ਚ ਕੰਮ ਕਰ ਸਕਦੇ ਹਨ
  • ਰਚਨਾਤਮਕ ਪ੍ਰਗਟਾਵਾ: ਵੀਡੀਓ ਐਡੀਟਿੰਗ ਤੁਹਾਨੂੰ ਆਪਣੀ ਰਚਨਾਤਮਕਤਾ ਅਤੇ ਤਕਨੀਕੀ ਮੁਹਾਰਤ ਦੀ ਵਰਤੋਂ ਕਰਕੇ ਆਕਰਸ਼ਕ ਵੀਡੀਓ ਬਣਾਉਣ ਦੀ ਮਨਜ਼ੂਰੀ ਦਿੰਦਾ ਹੈ
  • ਚੰਗੀ ਤਨਖ਼ਾਹ: ਤਜ਼ਰਬੇਕਾਰ ਵੀਡੀਓ ਐਡੀਟਰ ਚੰਗੀ ਤਨਖਾਹ ਪ੍ਰਾਪਤ ਕਰ ਸਕਦੇ ਹਨ, ਖਾਸ ਕਰਕੇ ਜੇਕਰ ਉਹ ਫਿਲਮ ਜਾਂ ਇਸ਼ਤਿਹਾਰ ਉਦਯੋਗ ’ਚ ਕੰਮ ਕਰਦੇ ਹਨ
  • ਸਵੈ-ਰੁਜ਼ਗਾਰ: ਵੀਡੀਓ ਐਡੀਟਰ ਆਜ਼ਾਦ ਤੌਰ ’ਤੇ ਵੀ ਕੰਮ ਕਰ ਸਕਦੇ ਹਨ ਅਤੇ ਆਪਣੀ ਖੁਦ ਦੀ ਕੰਪਨੀ ਸ਼ੁਰੂ ਕਰ ਸਕਦੇ ਹਨ
Also Read:  ਜਾਮਣ ਕੁਦਰਤ ਦਾ ਅਨਮੋਲ ਤੋਹਫਾ

Video Editing ਚੁਣੌਤੀਆਂ:

  • ਮੁਕਾਬਲਾ: ਵੀਡੀਓ ਐਡੀਟਿੰਗ ਇੱਕ ਹਰਮਨਪਿਆਰਾ ਖੇਤਰ ਹੈ, ਇਸ ਲਈ ਨੌਕਰੀ ਲੱਭਣਾ ਮੁਸ਼ਕਿਲ ਹੋ ਸਕਦਾ ਹੈ
  • ਅਣਮਿੱਥੇ ਕੰਮ ਦੇ ਘੰਟੇ: ਵੀਡੀਓ ਐਡੀਟਰ ਨੂੰ ਅਕਸਰ ਲੰਮੇ ਸਮੇਂ ਤੱਕ ਅਤੇ ਅਣਮਿੱਥੇ ਘੰਟਿਆਂ ਤੱਕ ਕੰਮ ਕਰਨਾ ਪੈ ਸਕਦਾ ਹੈ
  • ਤਕਨੀਕੀ ਮੁਹਾਰਤ ਦੀ ਲੋੜ: ਵੀਡੀਓ ਐਡੀਟਿੰਗ ਸਾਫਟਵੇਅਰ ਦੀ ਵਰਤੋਂ ਕਰਨ ਲਈ ਤੁਹਾਨੂੰ ਤਕਨੀਕੀ ਮੁਹਾਰਤ ਦੀ ਲੋੜ ਪੈਂਦੀ ਹੈ
  • ਤਣਾਅ: ਵੀਡੀਓ ਐਡੀਟਿੰਗ ਇੱਕ ਤਣਾਅਪੂਰਨ ਕੰਮ ਹੋ ਸਕਦਾ ਹੈ, ਖਾਸ ਕਰਕੇ ਜਦੋਂ ਸਮਾਂਹੱਦ ਤੈਅ ਹੁੰਦੀ ਹੈ

Video Editing ਵਿੱਦਿਅਕ ਯੋਗਤਾ:

ਵੀਡੀਓ ਐਡੀਟਿੰਗ ’ਚ ਰੁਚੀ ਰੱਖਣ ਵਾਲਾ ਕੋਈ ਵੀ ਨੌਜਵਾਨ ਇਹ ਕੋਰਸ ਕਰ ਸਕਦਾ ਹੈ ਇਸ ਲਈ ਕਿਸੇ ਮਾਹਿਰ ਵਿੱਦਿਅਕ ਯੋਗਤਾ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਇਸਨੂੰ ਕਰੀਅਰ ਦੇ ਰੂਪ ’ਚ ਅਪਣਾਉਣਾ ਚਾਹੁੰਦੇ ਹੋ, ਤਾਂ ਇਸ ਨਾਲ ਸਬੰਧਿਤ ਕੋਰਸ ’ਚ ਦਾਖਲੇ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ ਵੀਡੀਓ ਐਡੀਟਿੰਗ ਦੇ ਹੁਣ ਡਿਗਰੀ, ਡਿਪਲੋਮਾ ਅਤੇ ਸ਼ਾਰਟ-ਟਰਮ ਸਰਟੀਫਿਕੇਟ ਵਰਗੇ ਕੋਰਸ ਮੁਹੱਈਆ ਹਨ

ਫਿਲਹਾਲ, ਨਿਊਜ਼ ਚੈਨਲ ਜਾਂ ਕੰਪਨੀਆਂ ’ਚ ਕੰਮ ਕਰਨ ਲਈ ਅੱਜ-ਕੱਲ੍ਹ ਛੇ ਮਹੀਨਿਆਂ ਦੇ ਸਮੇਂ ਦਾ ਸਰਟੀਫਿਕੇਟ ਕੋਰਸ ਹੀ ਕਾਫੀ ਹੈ ਪਰ ਜੇਕਰ ਫਿਲਮਾਂ ’ਚ ਜਾਂ ਪ੍ਰੋਡਕਸ਼ਨ ਹਾਊਸ ’ਚ ਕੰਮ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਵੀਡੀਓ ਐਡੀਟਿੰਗ ’ਚ ਡਿਗਰੀ ਕੋਰਸ ਕਰਨਾ ਜ਼ਿਆਦਾ ਲਾਹੇਵੰਦ ਹੋਵੇਗਾ ਇਨ੍ਹੀਂ ਦਿਨੀਂ ਵੀਡੀਓ ਐਡੀਟਿੰਗ ਦਾ ਕੋਰਸ ਆਨਲਾਈਨ ਵੀ ਕਰਵਾਇਆ ਜਾ ਰਿਹਾ ਹੈ ਇਸ ਨਾਲ ਵੀਡੀਓ ਐਡੀਟਿੰਗ ਦੀਆਂ ਬੁਨਿਆਦੀ ਤਕਨੀਕਾਂ ਅਸਾਨੀ ਨਾਲ ਸਿੱਖੀਆਂ ਜਾ ਸਕਦੀਆਂ ਹਨ

Video Editing ਆਕਰਸ਼ਕ ਸੈਲਰੀ:

ਵੀਡੀਓ ਐਡੀਟਰਾਂ ਨੂੰ ਅੱਜ-ਕੱਲ੍ਹ ਸਿਰਫ ਵਧੀਆ ਮੌਕੇ ਹੀ ਨਹੀਂ, ਆਕਰਸ਼ਕ ਸੈਲਰੀ ਪੈਕੇਜ਼ ਵੀ ਆਫਰ ਹੋ ਰਹੇ ਹਨ ਪਰ ਇਹ ਸੈਲਰੀ ਕਾਫੀ ਹੱਦ ਤੱਕ ਤੁਹਾਡੇ ਤਜ਼ਰਬੇ ਅਤੇ ਕ੍ਰਿਏਟੀਵਿਟੀ ’ਤੇ ਨਿਰਭਰ ਕਰਦੀ ਹੈ ਫਿਰ ਵੀ ਇੱਕ ਵੀਡੀਓ ਐਡੀਟਰ ਨੂੰ ਸ਼ੁਰੂਆਤ ’ਚ 30 ਤੋਂ 35 ਹਜ਼ਾਰ ਰੁਪਏ ਤੱਕ ਸੈਲਰੀ ਅਸਾਨੀ ਨਾਲ ਮਿਲ ਜਾਂਦੀ ਹੈ

Also Read:  ‘ਹਮ ਆਪਕੇ ਗਾਂਵ ਮੇਂ ਸਤਿਸੰਗ ਕਰੇਂਗੇ, ਪੂਰੇ ਲਾਮ-ਲਸ਼ਕਰ ਕੇ ਸਾਥ ਆਏਂਗੇ’ -ਸਤਿਸੰਗੀਆਂ ਦੇ ਅਨੁਭਵ

ਰੁਜ਼ਗਾਰ ਦੇ ਖੇਤਰ:

  • ਫਿਲਮ ਅਤੇ ਟੀ.ਵੀ. ਦੀ ਮਾਰਕੀਟਿੰਗ ਅਤੇ ਡਿਸਟ੍ਰੀਬਿਊਸ਼ਨ
  • ਕਾਰਪੋਰੇਟ ਐਪਲਾਇਰ
  • ਫਿਲਮ ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਜਾਂ ਥੀਏਟਰ ਸਬੰਧੀ ਪਰਸਨਲ ਜਾਂ ਫੈਮਿਲੀ ਬਿਜ਼ਨਸ
  • ਪੋਸਟ ਪ੍ਰੋਡਕਸ਼ਨ ਸਟੂਡੀਓ
  • ਫਿਲਮ, ਟੀਵੀ ਅਤੇ ਮਿਊਜ਼ਿਕ ਪ੍ਰੋਡਕਸ਼ਨ
  • ਇਸ਼ਤਿਹਾਰ

ਪ੍ਰਮੁੱਖ ਸੰਸਥਾਨ:

  • ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ, ਪੂਨੇ
  • ਸੱਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਕੋਲਕਾਤਾ
  • ਐਡਿਟਵਰਕਸ ਸਕੂਲ ਆਫ ਮਾਸ ਕਮਿਊਨੀਕੇਸ਼ਨ, ਨੋਇਡਾ
  • ਮਾਸ ਕਮਿਊਨੀਕੇਸ਼ਨ ਰਿਸਰਚ ਸੈਂਟਰ, ਜਾਮੀਆ, ਦਿੱਲੀ
  • ਵਿ੍ਹਸÇਲੰਗ ਵੁਡਸ ਇੰਟਰਨੈਸ਼ਨਲ, ਮੁੰਬਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ