jamun is a priceless gift of nature

ਜਾਮਣ ਕੁਦਰਤ ਦਾ ਅਨਮੋਲ ਤੋਹਫਾ

ਭਾਰਤ ਫਲਾਂ ਦੀ ਵਿਭਿੰਨਤਾ ਦੀ ਦ੍ਰਿਸ਼ਟੀ ਤੋਂ ਅਨੋਖਾ ਦੇਸ਼ ਹੈ ਇੱਥੇ ਹਰ ਮੌਸਮ ’ਚ ਸਵਾਦਿਸ਼ਟ ਤੇ ਗੁਣਾਂ ਨਾਲ ਭਰਪੂਰ ਫਲ ਉਪਲੱਬਧ ਹੋ ਜਾਂਦੇ ਹਨ ਕੁਦਰਤ ਵੱਲੋਂ ਜਾਮਣ ਇੱਕ ਅਨਮੋਲ ਤੋਹਫਾ ਹੈ ਇਹ ਜਾਮਣ ਦਾ ਮੌਸਮ ਹੈ ਇਸ ਮੌਸਮ ’ਚ ਸਿਹਤ ਲਈ ਬੇਹੱਦ ਫਾਇਦੇਮੰਦ ਜਾਮਣ ਨੂੰ ਡਾਈਬਿਟੀਜ਼ ਵਰਗੀਆਂ ਕੁਝ ਬਿਮਾਰੀਆਂ ਲਈ ਵਰਦਾਨ ਮੰਨਿਆ ਜਾਂਦਾ ਹੈ

ਸਵਾਦਿਸ਼ਟ ਹੋਣ ਦੇ ਨਾਲ-ਨਾਲ ਇਹ ਕਈ ਰੋਗਾਂ ਦੀ ਅਚੂਕ ਦਵਾਈ ਵੀ ਹੈ ਆਯੂਰਵੈਦ ਦੇ ਮੁੱਖ ਅਚਾਰਿਆ ਚਰਕ ਵੱਲੋਂ ਪ੍ਰਸਿੱਧ ਗ੍ਰੰਥ, ‘ਚਰਕ ਸੰਹਿਤਾ’ ’ਚ ਵੀ ਜਾਮਣ ਦੀ ਗੁਠਲੀ ਮਿਲਾਇਆ ਜਾਣਾ ਦਰਜ ਹੈ

ਇਸ ਸੰਹਿਤਾ ਅਨੁਸਾਰ ਜਾਮਣ ਦੀ ਛਾਲ, ਪੱਤੇ, ਫਲ, ਗੁਠਲੀਆਂ, ਜੜ੍ਹ ਆਦਿ ਸਾਰੀਆਂ ਆਯੂਰਵੈਦਿਕ ਦਵਾਈਆਂ ਬਣਾਉਣ ’ਚ ਕੰਮ ਆਉਂਦੀਆਂ ਹਨ ਜਾਮਣ ’ਚ ਪ੍ਰੋਟੀਨ, ਕਾਰਬੋਹਾਈਡੇ੍ਰਟ ਅਤੇ ਕੈਲਸ਼ੀਅਮ ਵੀ ਬਹੁਤਾਤ ’ਚ ਪਾਏ ਜਾਂਦੇ ਹਨ

Also Read :-

ਜਾਮਣ ਇੱਕ ਸਦਾਬਹਾਰ ਰੁੱਖ ਹੈ, ਜਿਸ ਦੇ ਫਲ ਬੈਂਗਣੀ ਰੰਗ ਦੇ ਹੁੰਦੇ ਹਨ ਇਹ ਰੁੱਖ ਭਾਰਤ ਅਤੇ ਦੱਖਣ ਏਸ਼ੀਆ ਦੇ ਹੋਰ ਦੇਸ਼ਾਂ ਅਤੇ ਇੰਡੋਨੇਸ਼ੀਆ ਆਦਿ ਦੇਸ਼ਾਂ ’ਚ ਵੀ ਕਈ ਥਾਵਾਂ ’ਤੇ ਪਾਇਆ ਜਾਂਦਾ ਹੈ

ਜਾਮਣ ਦਾ ਫਲ 70 ਪ੍ਰਤੀਸ਼ਤ ਖਾਣ ਦੇ ਯੋਗ ਹੁੰਦਾ ਹੈ ਇਸ ’ਚ ਗੁਲੂਕੋਜ਼ ਅਤੇ ਫਰੈਕਟੋਜ਼ ਦੋ ਮੁੱਖ ਸਰੋਤ ਹੁੰਦੇ ਹਨ ਫਲ ’ਚ ਖਣਿਜਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਹੋਰ ਫਲਾਂ ਦੀ ਤੁੁਲਨਾ ’ਚ ਇਹ ਘੱਟ ਕੈਲੋਰੀ ਦਿੰਦਾ ਹੈ ਇੱਕ ਮੱਧਮ ਆਕਾਰ ਦਾ ਜਾਮਣ 3-4 ਕੈਲੋਰੀ ਦਿੰਦਾ ਹੈ ਇਸ ਫਲ ਦੇ ਬੀਜ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਇਹ ਲੋਹ ਖਣਿਜ ਦਾ ਵੱਡਾ ਸਰੋਤ ਹੈ ਪ੍ਰਤੀ 100 ਗ੍ਰਾਮ ’ਚ ਇੱਕ ਤੋਂ 2 ਮਿਗ੍ਰਾ. ਆਇਰਨ ਹੁੰਦਾ ਹੈ ਇਸ ’ਚ ਵਿਟਾਮਿਨ-ਬੀ, ਕੈਰੋਟਿਨ, ਮੈਗਨੀਸ਼ੀਅਮ ਅਤੇ ਫਾਈਬਰ ਹੁੰਦੇ ਹਨ

ਜਾਮਣ ਸਵਾਦ ’ਚ ਖੱਟਾ-ਮਿੱਠਾ ਹੋਣ ਦੇ ਨਾਲ-ਨਾਲ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਇਸ ’ਚ ਉੱਤਮ ਕਿਸਮ ਦਾ ਜਲਦ ਅਵਸ਼ੋਸ਼ਿਤ ਹੋ ਕੇ ਖੂਨ ਨਿਰਮਾਣ ’ਚ ਹਿੱਸਾ ਲੈਣ ਵਾਲਾ ਤਾਂਬਾ ਲੋਂੜੀਦੀ ਮਾਤਰਾ ’ਚ ਪਾਇਆ ਜਾਂਦਾ ਹੈ ਇਹ ਚਮੜੀ ਦਾ ਰੰਗ ਬਣਾਉਣ ਵਾਲੀ ਰੰਜਕ ਦ੍ਰਵ ਮੇਲਾਨਿਨ ਕੋਸ਼ਿਕਾ ਨੂੰ ਐਕਟਿਵ ਕਰਦਾ ਹੈ, ਇਹ ਖੂਨ ਵਧਾਉਣ ਅਤੇ ਲਿਊਕੋਰਡਮਾ ਦੀ ਸਟੀਕ ਦਵਾਈ ਹੈ

ਜਾਮਣ ਦੇ ਮੌਸਮ ’ਚ ਜਾਮਣ ਜ਼ਰੂਰ ਖਾਓ ਇਹ ਸਾਲ ਦੇ ਬਾਕੀ ਦੇ ਦਿਨਾਂ ’ਚ ਆਸਾਨੀ ਨਾਲ ਉਪਲੱਬਧ ਨਹੀਂ ਹੁੰਦਾ ਇਹ ਹੁੰਦਾ ਵੀ ਹੈ ਤਾਂ ਜੋ ਗੱਲ ਮੌਸਮੀ ਫਲਾਂ ’ਚ ਹੁੰਦੀ ਹੈ, ਉਹ ਬੇਮੌਸਮ ਫਲਾਂ ’ਚ ਨਹੀਂ ਹੁੰਦੀ ਇਸ ਲਈ ਜਿੱਥੋਂ ਤੱਕ ਹੋ ਸਕੇ ਹਰ ਮੌਸਮ ਦੇ ਫਲਾਂ ਦਾ ਲੁਤਫ ਉਸ ਦੇ ਮੌਸਮ ’ਚ ਹੀ ਉਠਾਓ ਤਾਂ ਜ਼ਿਆਦਾ ਚੰਗਾ ਰਹਿੰਦਾ ਹੈ ਜਾਮਣ ਜੂਨ-ਜੁਲਾਈ ਮਹੀਨੇ ’ਚ ਸਹੀ ਉਪਲੱਬਧ ਰਹਿੰਦੇ ਹਨ
ਜਾਮਣ ’ਚ ਆਇਰਨ (ਲੋਹ-ਤੱਤ), ਵਿਟਾਮਿਨ-ਏ ਅਤੇ ਸੀ ਪ੍ਰਚੂਰ ਮਾਤਰਾ ’ਚ ਹੋਣ ਨਾਲ ਇਹ ਦਿਲ ਦੇ ਰੋਗ, ਲੀਵਰ, ਅਲਸਰ, ਸ਼ੂਗਰ, ਖੰਘ, ਕਫ਼ (ਦਮਾ), ਖੂਨ ਦੇ ਵਿਕਾਰ, ਸ਼ੂਗਰ, ਕਬਜ਼, ਪੇਟ ਰੋਗ, ਪਿੱਤ, ਵਾਯੂ-ਵਿਕਾਰ, ਅਤਿਸਾਰ, ਦੰਦ ਅਤੇ ਮਸੂੜਿਆਂ ਦੇ ਰੋਗਾਂ ’ਚ ਵਿਸ਼ੇਸ਼ ਲਾਭਕਾਰੀ ਹੈ

jamun is a priceless gift of natureਕਾਲੇ ਜਾਮਣ ਦੇ ਗੁਣ:

  • ਜਾਮਣ ਦੀ ਗੁਠਲੀ ਦੇ ਅੰਦਰ ਦੀ ਗਿਰੀ ’ਚ ‘ਜੰਬੋਲੀਨ’ ਨਾਮਕ ਗਲੂਕੋਸਾਈਟ ਪਾਇਆ ਜਾਂਦਾ ਹੈ ਇਹ ਸਟਾਰਚ ਨੂੰ ਸਰਕਰਾ ’ਚ ਤਬਦੀਲ ਹੋਣ ਤੋਂ ਰੋਕਦਾ ਹੈ ਇਸ ਨਾਲ ਸ਼ੂਗਰ ਦੇ ਕੰਟਰੋਲ ਹੋਣ ’ਚ ਮੱਦਦ ਮਿਲਦੀ ਹੈ
  • ਜਾਮਣ ਦੇ ਕੱਚੇ ਫਲਾਂ ਦਾ ਸਿਰਕਾ ਬਣਾ ਕੇ ਪੀਣ ਨਾਲ ਪੇਟ ਦੇ ਰੋਗ ਠੀਕ ਹੁੰਦੇ ਹਨ ਜੇਕਰ ਭੁੱਖ ਘੱਟ ਲੱਗਦੀ ਹੋਵੇ ਅਤੇ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਸਿਰਕੇ ਨੂੰ ਤਾਜ਼ੇ ਪਾਣੀ ਦੇ ਨਾਲ ਬਰਾਬਰ ਮਾਤਰਾ ’ਚ ਮਿਲਾ ਕੇ ਸਵੇਰੇ ਅਤੇ ਰਾਤ ਨੂੰ ਸੌਂਦੇ ਸਮੇਂ ਇੱਕ ਹਫ਼ਤੇ ਤੱਕ ਰੈਗੂਲਰ ਤੌਰ ’ਤੇ ਸੇਵਨ ਕਰਨ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਭੁੱਖ ਵਧਦੀ ਹੈ
  • ਗਲੇ ਦੇ ਰੋਗਾਂ ’ਚ ਜਾਮਣ ਦੀ ਛਾਲ ਨੂੰ ਬਾਰੀਕ ਪੀਸ ਕੇ ਰਸ ਕੱਢ ਲਓ ਇਸ ਰਸ ਨੂੰ ਪਾਣੀ ’ਚ ਘੋਲ ਕੇ ‘ਮਾਊਥ ਵਾੱਸ਼’ ਦੀ ਤਰ੍ਹਾਂ ਗਰਾਰਾ ਕਰਨਾ ਚਾਹੀਦਾ ਹੈ ਇਸ ਨਾਲ ਗਲਾ ਤਾਂ ਸਾਫ਼ ਹੋਵੇਗਾ ਹੀ, ਸਾਹ ਦੀ ਬਦਬੂ ਵੀ ਬੰਦ ਹੋ ਜਾਏਗੀ ਅਤੇ ਮਸੂੜਿਆਂ ਦੀ ਬਿਮਾਰੀ ਵੀ ਦੂਰ ਹੋ ਜਾਏਗੀ
  • ਜ਼ਹਿਰੀਲੇ ਜੰਤੂਆਂ ਦੇ ਕੱਟਣ ’ਤੇ ਜਾਮਣ ਦੇ ਪੱਤਿਆਂ ਦਾ ਰਸ ਪਿਲਾਉਣਾ ਚਾਹੀਦਾ ਹੈ ਕੱਟੀ ਗਈ ਥਾਂ ’ਤੇ ਇਸ ਦੇ ਤਾਜ਼ਾ ਪੱਤਿਆਂ ਦਾ ਪੁਲਟਿਸ ਬੰਨ੍ਹਣ ਨਾਲ ਜ਼ਖ਼ਮ ਸਾਫ ਹੋ ਕੇ ਠੀਕ ਹੋਣ ਲੱਗਦਾ ਹੈ ਕਿਉਂਕਿ ਜਾਮਣ ਦੇ ਚਿਕਨੇ ਪੱਤਿਆਂ ’ਚ ਨਮੀ ਸੋਕਣ ਦੀ ਅਦਭੁੱਤ ਸਮਰੱਥਾ ਹੁੰਦੀ ਹੈ
  • ਜਾਮਣ ਦਾ ਰਸ, ਸ਼ਹਿਦ, ਆਂਵਲੇ ਜਾਂ ਗੁਲਾਬ ਦੇ ਫੁੱਲ ਦਾ ਰਸ ਬਰਾਬਰ ਮਾਤਰਾ ’ਚ ਮਿਲਾ ਕੇ ਇੱਕ-ਦੋ ਮਹੀਨਿਆਂ ਤੱਕ ਹਰ ਰੋਜ਼ ਸਵੇਰ ਦੇ ਸਮੇਂ ਸੇਵਨ ਕਰਨ ਨਾਲ ਖੂਨ ਦੀ ਕਮੀ ਅਤੇ ਸਰੀਰ ਦਾ ਪਤਲਾਪਣ ਦੂਰ ਹੁੰਦਾ ਹੈ
  • ਜਾਮਣ ਦੇ ਇੱਕ ਕਿੱਲੋਗ੍ਰਾਮ ਤਾਜ਼ੇ ਫਲਾਂ ਦਾ ਰਸ ਕੱਢ ਕੇ ਢਾਈ ਕਿੱਲੋਗ੍ਰਾਮ ਖੰਡ ਮਿਲਾ ਕੇ ਸ਼ਰਬਤ ਵਰਗੀ ਚਾਸ਼ਨੀ ਬਣਾ ਲਓ ਇਸ ਨੂੰ ਇੱਕ ਢੱਕਣਦਾਰ ਸਾਫ਼ ਬੋਤਲ ’ਚ ਭਰ ਕੇ ਰੱਖ ਲਓ ਜਦੋਂ ਕਦੇ ਉਲਟੀ, ਦਸਤ ਜਾਂ ਹੈਜ਼ਾ ਵਰਗੀ ਬਿਮਾਰੀ ਦੀ ਸ਼ਿਕਾਇਤ ਹੋਵੇ, ਉਦੋਂ ਦੋ ਚਮਚ ਸ਼ਰਬਤ ਅਤੇ ਇੱਕ ਚਮਚ ਅੰਮ੍ਰਿਤਧਾਰਾ ਮਿਲਾ ਕੇ ਪਿਲਾਉਣ ਨਾਲ ਤੁਰੰਤ ਰਾਹਤ ਮਿਲ ਜਾਂਦੀ ਹੈ
  • ਜਾਮਣ ਅਤੇ ਅੰਬ ਦਾ ਰਸ ਬਰਾਬਰ ਮਾਤਰਾ ’ਚ ਮਿਲਾ ਕੇ ਪੀਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਲਾਭ ਹੁੰਦਾ ਹੈ
  • ਗਠੀਆ ਦੇ ਇਲਾਜ ’ਚ ਵੀ ਜਾਮਣ ਬਹੁਤ ਉਪਯੋਗੀ ਹੈ ਇਸ ਦੀ ਛਾਲ ਨੂੰ ਖੂਬ ਉੱਬਾਲ ਕੇ ਬਚੇ ਹੋਏ ਘੋਲ ਦਾ ਲੇਪ ਗੋਡਿਆਂ ’ਤੇ ਲਾਉਣ ਨਾਲ ਗਠੀਏ ’ਚ ਆਰਾਮ ਮਿਲਦਾ ਹੈ
  • ਜਾਮਣ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਣ ਨਾਲ ਵੀ ਸ਼ੂਗਰ ’ਚ ਲਾਭ ਹੁੰਦਾ ਹੈ
  • ਜੇਕਰ ਤੁਹਾਡੇ ਪੱਥਰੀ ਬਣ ਵੀ ਗਈ ਹੋਵੇ ਤਾਂ ਇਸ ਦੀ ਗੁਠਲ ਦੇ ਚੂਰਨ ਦੀ ਵਰਤੋਂ ਦਹੀ ਦੇ ਨਾਲ ਕਰਨ ਨਾਲ ਮਿਲਦਾ ਹੈ
  • 20 ਗ੍ਰਾਮ ਜਾਮਣ ਦੀ ਗੁਠਲੀ ਪਾਣੀ ’ਚ ਪੀਸ ਕੇ ਅੱਧਾ ਕੱਪ ਪਾਣੀ ’ਚ ਘੋਲ ਕੇ ਸਵੇਰੇ-ਸ਼ਾਮ ਦੋ ਵਾਰ ਪਿਲਾਉਣ ਨਾਲ ਖੂਨੀ ਦਸਤ ਬੰਦ ਹੋ ਜਾਂਦੇ ਹਨ
  • ਜਾਮਣ ਦੀ ਗੁਠਲੀ ਦਾ ਚੂਰਨ ਅੱਧਾ-ਅੱਧਾ ਚਮਚ ਦੋ ਵਾਰ ਪਾਣੀ ਨਾਲ ਲਗਾਤਾਰ ਕੁਝ ਦਿਨਾਂ ਤੱਕ ਦੇਣ ਨਾਲ ਬੱਚਿਆਂ ਵੱਲੋਂ ਬਿਸਤਰ ਗਿੱਲਾ ਕਰਨ ਦੀ ਆਦਤ ਛੁੱਟ ਜਾਂਦੀ ਹੈ
  • ਮੂੰਹ ’ਚ ਛਾਲੇ ਹੋਣ ’ਤੇ ਜਾਮਣ ਦੇ ਰਸ ਦੀ ਵਰਤੋਂ ਕਰਨ ਨਾਲ ਛਾਲੇ ਖ਼ਤਮ ਹੋ ਜਾਂਦੇ ਹਨ
  • ਮੁੰਹਾਸੇ ਹੋਣ ’ਤੇ, ਜਾਮਣ ਦੀਆਂ ਗੁਠਲੀਆਂ ਨੂੰ ਸੁਕਾ ਕੇ ਪੀਸ ਲਓ ਇਸ ਪਾਊਡਰ ਨੂੰ ਰਾਤ ਨੂੰ ਸੌਂਦੇ ਸਮੇਂ ਗਾਂ ਦਾ ਦੁੱਧ ਮਿਲਾ ਕੇ ਚਿਹਰੇ ’ਤੇ ਲਗਾਓ ਅਤੇ ਸਵੇਰੇ ਠੰਡੇ ਪਾਣੀ ਨਾਲ ਧੋ ਲਓ
    ਲ ਐਸਡਿਟੀ ਹੋਣ ’ਤੇ ਜਾਮਣ ਦਾ ਭੁੰਨਿਆ ਹੋਇਆ ਚੂਰਨ, ਕਾਲੇ ਲੂਣ ਨਾਲ ਸੇਵਨ ਕਰੋ ਐਸਡਿਟੀ ਖ਼ਤਮ ਹੋ ਜਾਏਗੀ

ਸਾਵਧਾਨੀਆਂ:-

  • ਜ਼ਿਆਦਾ ਮਾਤਰਾ ’ਚ ਜਾਮਣ ਖਾਣ ਨਾਲ ਸਰੀਰ ’ਚ ਜਕੜਨ ਅਤੇ ਬੁਖਾਰ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ
  • ਇਸ ਨੂੰ ਕਦੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ
  • ਇਹ ਪਾਇਆ ਗਿਆ ਹੈ ਕਿ ਜਾਮਣ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਹੈ

ਡਾਈਬਿਟੀਜ਼ ਤੋਂ ਬਚਣਾ ਹੈ ਤਾਂ ਖਾਓ ਜਾਮਣ, ਚਾਕਲੇਟ

ਲੰਦਨ (20 ਜਨਵਰੀ 2014) ਇੱਕ ਅਧਿਐਨ ’ਚ ਪਤਾ ਚੱਲਿਆ ਹੈ ਕਿ ਜਾਮਣ, ਚਾਹ ਅਤੇ ਚਾਕਲੇਟ ਦਾ ਹਰ ਰੋਜ਼ ਲੋਂੜੀਦੀ ਮਾਤਰਾ ’ਚ ਸੇਵਨ ਕਰਨ ਨਾਲ ਸ਼ੂਗਰ ਦਾ ਖ਼ਤਰਾ ਘੱਟ ਰਹਿੰਦਾ ਹੈ ਈਸਟ ਅੰਜੇਲੀਆ ਯੂਨੀਵਰਸਿਟੀ ਅਤੇ ਬ੍ਰਿਟੇਨ ਦੇ ਕਿੰਗਸ ਕਾਲਜ ਲੰਦਨ ਦੇ ਸੋਧਕਰਤਾਵਾਂ ਮੁਤਾਬਕ ਜਾਮਣ, ਚਾਹ ਅਤੇ ਚਾਕਲੇਟ ’ਚ ਮੌਜ਼ੂਦ ਫਲੇਵੋਨਾਇਡ ਅਤੇ ਐਂਥੋਸਾਇੰਸ ਦਾ ਉੱਚ ਪੱਧਰ ਟਾਈਪ-2 ਸ਼ੂਗਰ ਤੋਂ ਰੱਖਿਆ ਕਰਦਾ ਹੈ

‘ਮੈਗਜ਼ੀਨ ਜਨਰਲ ਆਫ਼ ਨਿਊਟ੍ਰੀਸ਼ਨ’ ’ਚ ਪ੍ਰਕਾਸ਼ਿਤ ਸੋਧ ਮੁਤਾਬਕ ਜਾਮਣ, ਚਾਹ ਅਤੇ ਚਾਕਲੇਟ ਦਾ ਲੋਂੜੀਦੀ ਮਾਤਰਾ ’ਚ ਸੇਵਨ ਕਰਨ ਨਾਲ ਇੰਸੁਲਿਨ ਪ੍ਰਤੀਰੋਧ ਦਾ ਪੱਧਰ ਅਤੇ ਖੂਨ ’ਚ ਗੁਲੂਕੋਜ਼ ਦਾ ਪੱਧਰ ਠੀਕ ਬਣਿਆ ਰਹਿੰਦਾ ਹੈ
ਸੋਧਕਰਤਾਵਾਂ ਨੇ ਕਰੀਬ 2000 ਸਿਹਤਮੰਦ ਔਰਤਾਂ ’ਚ ਸਿਹਤ ਸੰਬੰਧੀ ਕਾਰਕਾਂ ਦਾ ਅਧਿਐਨ ਕੀਤਾ ਉਨ੍ਹਾਂ ਨੇ ਪਾਇਆ ਕਿ ਜੋ ਔਰਤਾਂ ਐਂਥੋਸਾਇਨਸ ਅਤੇ ਫਲੇਵੋਂਸ ਦਾ ਭਰਪੂਰ ਮਾਤਰਾ ’ਚ ਸੇਵਨ ਕਰਦੀਆਂ ਹਨ, ਉਨ੍ਹਾਂ ਦੇ ਸਰੀਰ ’ਚ ਇੰਸੁਲਿਨ ਦਾ ਪੱਧਰ ਆਮ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!