ਕੀ ਕੋਵਿੰਡ-19 ਦਾ ਸੰਕਰਮਣ ਹਵਾ ‘ਚ ਵੀ ਹੁੰਦਾ ਹੈ
ਕੀ ਕੋਵਿੰਡ-19 ਦਾ ਸੰਕਰਮਣ ਹਵਾ ‘ਚ ਹੁੰਦਾ ਹੈ? ਵਿਗਿਆਨਕਾਂ ਨੇ ਨਤੀਜਾ ਕੱਢਿਆ ਹੈ ਕਿ ਇਹ ਵਾਇਰਸ ਤਿੰਨ ਘੰਟੇ ਤੱਕ ਹਵਾ ‘ਚ ਜਿਉਂਦਾ ਰਹਿ ਸਕਦਾ ਹੈ ਅਜਿਹੇ ‘ਚ ਇਹ ਵੀ ਨਤੀਜਾ ਕੱਢਿਆ ਗਿਆ ਕਿ ਹਵਾ ਜ਼ਰੀਏ ਇਹ ਦੂਜੇ ਵਿਅਕਤੀ ‘ਚ ਫੈਲ ਸਕਦਾ ਹੈ ਪਰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਨਹੀਂ ਹੈ
ਹਾਲ ‘ਚ ਹੋਏ ਕੁਝ ਨਵੇਂ ਅਧਿਐਨਾਂ ਦੇ ਆਧਾਰ ‘ਤੇ ਸੰਗਠਨ ਦਾ ਮੰਨਣਾ ਹੈ ਕਿ ਇਹ ਹਵਾ ਤੋਂ ਨਹੀਂ ਫੈਲਦਾ ਪਰ ਉਸ ਨੇ ਪੁਰਾਣੇ ਦਿਸ਼ਾ-ਨਿਰਦੇਸ਼ਾਂ ‘ਚ ਹਾਲੇ ਕਿਸੇ ਪ੍ਰਕਾਰ ਦਾ ਬਦਲਾਅ ਨਹੀਂ ਕੀਤਾ ਹੈ ਕੋਵਿਡ ਮਰੀਜ਼ ਦੇ ਕਮਰੇ ‘ਚ ਇਸ ਵਾਇਰਸ ਦੀ ਪਹਿਚਾਣ ਲਈ ਨਵੇਂ ਸਿਰੇ ਤੋਂ ਅਧਿਐਨ ਦੀ ਸਿਫਾਰਸ਼ ਕੀਤੀ ਹੈ
ਕੋਵਿਡ ਦੇ ਹਵਾ ‘ਚ ਫੈਲਣ ਨੂੰ ਲੈ ਕੇ ਕਰੀਬ 10 ਮਹੱਤਵਪੂਰਨ ਅਧਿਐਨ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਡਬਲਿਊਐੱਚਓ ਇਨ੍ਹਾਂ ਦੀ ਨਿਗਰਾਨੀ ਕਰ ਰਿਹਾ ਹੈ ਇਨ੍ਹਾਂ ਅਧਿਐਨਾਂ ਦੇ ਆਧਾਰ ‘ਤੇ ਹਾਲ ਹੀ ‘ਚ ਡਬਲਿਊਐੱਚਓ ਨੇ ਇੱਕ ਵਿਗਿਆਨਕ ਸੋਧ ਪੱਤਰ ਜਾਰੀ ਕੀਤਾ ਹੈ ਜੋ ਨਿਊ ਇੰਗਲੈਂਡ ਜਨਰਲ ਆਫ਼ ਮੈਡੀਸਨ ‘ਚ ਪ੍ਰਕਾਸ਼ਿਤ ਹੋਇਆ ਹੈ ਪੂਰਵ ‘ਚ ਚੀਨ ‘ਚ 75,465 ਲੋਕਾਂ ‘ਤੇ ਹੋਏ ਅਧਿਐਨ ‘ਚ ਵੀ ਦਾਅਵਾ ਕੀਤਾ ਗਿਆ ਸੀ ਕਿ ਬਿਮਾਰੀ ਹਵਾ ਨਾਲ ਨਹੀਂ ਫੈਲਦੀ ਹੈ
ਇਸ ‘ਚ ਡਬਲਿਊਐੱਚਓ ਨੇ ਦੋ-ਤਿੰਨ ਗੱਲਾਂ ਸਾਫ਼ ਕੀਤੀਆਂ ਹਨ ਇੱਕ ਛਿੱਕ ਜਾਂ ਖੰਘਣ ਦੌਰਾਨ ਡਰਾਪਲੇਟ (ਛੋਟੀ ਬੂੰਦ) ਤੋਂ ਇੱਕ ਮੀਟਰ ਦੇ ਦਾਇਰੇ ‘ਚ ਖੜ੍ਹੇ ਵਿਅਕਤੀ ਨੂੰ ਸੰਕਰਮਣ ਹੋ ਸਕਦਾ ਹੈ ਡਰਾਪਲੇਟ ਦਾ ਆਕਾਰ 5-10 ਕਿਊਬਿਕ ਮੀਟਰ ਹੁੰਦਾ ਹੈ ਇਸ ਪ੍ਰਕਾਰ ਦੇ ਸੰਕਰਮਣ ਨੂੰ ਹਵਾ ਤੋਂ ਫੈਲਣਾ ਨਹੀਂ ਕਹਿੰਦੇ ਹਨ ਜੇਕਰ ਡਰਾਪਲੇਟ ਦਾ ਆਕਾਰ ਪੰਜ ਕਿਊਬਿਕ ਮੀਟਰ ਤੋਂ ਘੱਟ ਹੋਵੇ ਤਾਂ ਉਹ ਹਵਾ-ਕਣ ਕਿਹਾ ਜਾਏਗਾ, ਜਿਸ ਤੋਂ ਹੋਣ ਵਾਲੇ ਸੰਕਰਮਣ ਨੂੰ ਹਵਾ ਤੋਂ ਹੋਣ ਵਾਲਾ ਸੰਕਰਮਣ ਕਿਹਾ ਜਾਵੇਗਾ
ਡਬਲਿਊਐੱਚਓ ਅਨੁਸਾਰ ਤਾਜ਼ਾ ਅਧਿਐਨ ‘ਚ ਪ੍ਰਯੋਗਸ਼ਾਲਾ ਪ੍ਰੀਖਣ ‘ਚ ਹਵਾ ਦੇ ਕਣਾਂ ਨੂੰ ਮਸ਼ੀਨ ਨਾ ਛਿੜਕਿਆ ਗਿਆ ਅਤੇ ਫਿਰ ਉਸ ‘ਚ ਕੋਵਿਡ ਵਾਇਰਸ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ‘ਚ ਵਾਇਰਸ ਨਹੀਂ ਮਿਲਿਆ ਡਬਲਿਊਐੱਚਓ ਨੇ ਕਿਹਾ ਕਿ ਇਸ ਅਧਿਐਨ ਦੇ ਨਤੀਜੇ ਅਹਿਮ ਤਾਂ ਹਨ ਪਰ ਅੰਤਿਮ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਕੋਵਿਡ ਮਰੀਜ਼ ਦੇ ਕਮਰੇ ‘ਚ ਮੌਜ਼ੂਦ ਹਵਾ ‘ਚ ਵਾਇਰਸ ਨੂੰ ਤਲਾਸ਼ ਕੀਤਾ ਜਾਣਾ ਚਾਹੀਦਾ ਹੈ ਇਸ ‘ਤੇ ਅਲੱਗ ਤੋਂ ਅਧਿਐਨ ਕਰਨ ਤੋਂ ਬਾਅਦ ਹੀ ਕੋਈ ਨਤੀਜਾ ਕੱਢਿਆ ਜਾ ਸਕਦਾ ਹੈ
ਡਬਲਿਊਐੱਚਓ ਨੇ ਫਿਲਹਾਲ ਹਵਾ ‘ਚ ਇਸ ਬਿਮਾਰੀ ਦੇ ਫੈਲਾਅ ਦੀ ਸੰਭਾਵਨਾ ਦੇ ਮੱਦੇਨਜ਼ਰ ਜ਼ਰੂਰੀ ਬਚਾਅ ਉਪਾਅ ਕਰਨ ਦੇ ਦਿਸ਼ਾ-ਨਿਰਦੇਸ਼ ਦੇ ਰੱਖੇ ਹਨ ਸੰਗਠਨ ਨੇ ਦੁਨੀਆ ਨੂੰ ਕਿਹਾ ਹੈ ਕਿ ਮੌਜ਼ੂਦਾ ਦਿਸ਼ਾ-ਨਿਰਦੇਸ਼ ਨੂੰ ਜਾਰੀ ਰੱਖਿਆ ਜਾਵੇ ਹਵਾ ‘ਚ ਫੈਲਣ ਨੂੰ ਲੈ ਕੇ ਅਤੇ ਅਧਿਐਨ ਤੋਂ ਬਾਅਦ ਹੀ ਇਨ੍ਹਾਂ ‘ਚ ਕਿਸੇ ਪ੍ਰਕਾਰ ਦੇ ਬਦਲਾਅ ‘ਤੇ ਵਿਚਾਰ ਕੀਤਾ ਜਾ ਸਕਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.