habits-you-need-to-adopt-if-you-want-to-survive-the-covid-pandemic

habits-you-need-to-adopt-if-you-want-to-survive-the-covid-pandemicਕੋਰੋਨਾ ਤੋਂ ਬਚੋ ਅਪਣਾਓ ਇਹ ਆਦਤਾਂ

ਸਾਲ 2020 ਦਾ ਇਹ ਕੋਰੋਨਾ-ਕਾਲ ਜੀਵਨ ‘ਚ ਬਹੁਤ ਸਾਰੇ ਬਦਲਾਅ ਲਿਆਉਣ ਵਾਲਾ ਹੈ ਜੇਕਰ ਸਮਾਂ ਰਹਿੰਦੇ ਹੀ ਬਦਲਾਅ ਦੇ ਤਰੀਕੇ ਅਪਣਾ ਕੇ ਉਨ੍ਹਾਂ ਨੂੰ ਆਪਣੀ ਆਦਤ ਬਣਾ ਲਿਆ ਜਾਵੇ, ਤਾਂ ਬਹੁਤ ਹੱਦ ਤੱਕ ਕੋਰੋਨਾ ਵਾਇਰਸ ਦੇ ਵਾਰ ਤੋਂ ਬਚਿਆ ਜਾ ਸਕਦਾ ਹੈ ਸਿਰਫ਼ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੀ ਨਹੀਂ, ਸਗੋਂ ਵਰਤਮਾਨ ਆਧੁਨਿਕ ਯੁੱਗ ਨੂੰ ਦੇਖਦੇ ਹੋਏ ਵੀ ਸਾਨੂੰ ਆਪਣੀਆਂ ਆਦਤਾਂ ‘ਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ ਤਾਂ ਆਓ ਜਾਣਦੇ ਹਾਂ ਕੁਝ ਅਜਿਹੀਆਂ ਹੀ ਚੰਗੀਆਂ ਆਦਤਾਂ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਕੋਰੋਨਾ ਦੇ ਡਰ ਨੂੰ ਕੁਝ ਘੱਟ ਕੀਤਾ ਜਾ ਸਕਦਾ ਹੈ:-

ਨਮਸਤੇ ਦੀ ਆਦਤ

ਹੈਲੋ ਜਾਂ ਹੱਥ ਮਿਲਾਉਣ ਦਾ ਜ਼ਮਾਨਾ ਹੁਣ ਜਾ ਚੁੱਕਿਆ ਹੈ ਹੁਣ ਕੋਰੋਨਾ-ਕਾਲ ‘ਚ ਲੋਕ ‘ਨਮਸਤੇ’ ਕਰਨ ਲੱਗੇ ਹਨ ਤੁਸੀਂ ‘ਦੋ ਗਜ਼ ਦੀ ਦੂਰੀ’ ਬਣਾ ਕੇ ਕਿਸੇ ਨਾਲ ਵੀ ਨਮਸਤੇ ਕਰ ਸਕਦੇ ਹੋ ਇਸ ਨਾਲ ਨਾ ਤਾਂ ਤੁਸੀਂ ਸੰਕਰਮਿਤ ਹੋਵੋਗੇ ਅਤੇ ਨਾ ਹੀ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਖ਼ਤਰਾ ਹੋਵੇਗਾ ਮੁਮਕਿਨ ਹੈ ਕਿ ਨਿਊ ਨਾਰਮਲ ‘ਚ ਹੁਣ ਨਮਸਤੇ ਦੇ ਨਾਲ ਸਹੀ ਦੂਰੀ ਵੀ ਅਪਣਾਈ ਜਾਏਗੀ

ਖਰੀਦਦਾਰੀ

ਆਮ ਤੌਰ ‘ਤੇ ਭੀੜ-ਭਾੜ ਵਾਲੇ ਬਾਜ਼ਾਰਾਂ ‘ਚ ਹੁਣ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਜ਼ਰੂਰੀ ਹੋਵੇਗਾ ਦੁਕਾਨਦਾਰ ਹੋਵੇ ਜਾਂ ਫਿਰ ਗਾਹਕ ਸਭ ਨੂੰ ਮਾਸਕ ਪਹਿਨਣਾ ਹੋਵੇਗਾ ਆਪਣੇ ਹੱਥਾਂ ਨੂੰ ਸੈਨੇਟਾਇਜ਼ ਕਰਨਾ ਹੋਵੇਗਾ ਇਸ ਤੋਂ ਇਲਾਵਾ ਆਪਣੀ ਵਾਰੀ ਦੇ ਇੰਤਜ਼ਾਰ ਲਈ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੀ ਹੋਈ ਲਾਈਨ ‘ਚ ਵੀ ਲੱਗਣਾ ਹੋਵੇਗਾ

ਕੈਸ਼ਲੈੱਸ ਦਾ ਵਾਧਾ

ਜੇਕਰ ਸਾਡੀ ਜ਼ਿੰਦਗੀ ਇੰਜ ਹੀ ਨਿਊ ਨਾਰਮਲ ਵੱਲ ਵਧੀ ਤਾਂ ਸੱਚ ਮੰਨੋ ਜ਼ਿਆਦਾਤਰ ਖਰੀਦਦਾਰੀ ਜਾਂ ਭੁਗਤਾਨ ਕੈਸ਼ਲੈੱਸ ਹੀ ਹੋਇਆ ਕਰੇਗਾ ਭਾਵ ਡਿਜ਼ੀਟਲ ਭੁਗਤਾਨ ਹੋਵੇਗਾ ਅਤੇ ਉਦੋਂ ਲੋਕ ਬੈਂਕ ਜਾਣ ਤੋਂ ਅਤੇ ਨਗਦੀ ਇਸਤੇਮਾਲ ਕਰਨ ਤੋਂ ਬਚਣਗੇ, ਕਿਉਂਕਿ ਇਸ ਨਾਲ ਵਾਰ-ਵਾਰ ਸੰਕਰਮਿਤ ਹੋਣ ਦਾ ਖ਼ਤਰਾ ਬਣਿਆ ਰਹੇਗਾ ਲਾੱਕਡਾਊਨ ਦੌਰਾਨ ਡਿਜ਼ੀਟਲ ਭੁਗਤਾਨ ਦਾ ਚਲਨ ਜ਼ਿਆਦਾ ਵਧਿਆ ਹੈ

ਘਰ ਤੋਂ ਦਫ਼ਤਰ ਦਾ ਕੰਮ

ਪਹਿਲਾਂ ਘਰ ਤੋਂ ਆਫ਼ਿਸ ਦਾ ਕੰਮ ਭਾਵ ਵਰਕ ਫਰਾੱਮ ਹੋਮ ਲੋਕਾਂ ਲਈ ਇੱਕ ਸੁਵਿਧਾ ਵਾਂਗ ਹੁੰਦਾ ਸੀ, ਪਰ ਕੋਰੋਨਾ-ਕਾਲ ‘ਚ ਇਹ ਇੱਕ ਜ਼ਰੂਰਤ ਬਣ ਗਿਆ ਹੈ ਘਰ ਤੋਂ ਆਫ਼ਿਸ ਦਾ ਕੰਮ ਕਰਨ ਦਾ ਕਲਚਰ ਹੁਣ ਨਿਊ ਨਾਰਮਲ ਹੀ ਹੋ ਗਿਆ ਹੈ ਕੰਪਨੀਆਂ ਜਿੰਨਾ ਮੁਮਕਿਨ ਹੋ ਸਕੇਗਾ ਆਪਣੇ ਕਰਮਚਾਰੀਆਂ ਤੋਂ ਘਰ ਤੋਂ ਹੀ ਕੰਮ ਕਰਵਾਉਣਗੀਆਂ

ਮੈਟਰੋ ‘ਚ ਸਫ਼ਰ

ਮੈਟਰੋ ਦਾ ਸਫ਼ਰ ਵੀ ਪਹਿਲਾ ਵਰਗਾ ਨਹੀਂ ਰਹੇਗਾ ਮਸਲਨ ਪਹਿਲਾਂ ਜਿੱਥੇ ਰਾਜੀਵ ਚੌਂਕ ਮੈਟਰੋ ਸਟੇਸ਼ਨ ‘ਤੇ ਖਚਾਖਚ ਭੀੜ ਦਿਖਾਈ ਦਿੰਦੀ ਸੀ, ਉਹ ਸ਼ਾਇਦ ਹੁਣ ਦਿਖਾਈ ਨਾ ਦੇਵੇ ਹੁਣ ਮੈਟਰੋ ਸਟੇਸ਼ਨ ‘ਚ ਦਾਖਲ ਹੋਣ ਤੋਂ ਪਹਿਲਾਂ ਆਪਣਾ ਤਾਪਮਾਨ ਜਾਂਚ ਕਰਵਾਉਣਾ ਹੋਵੇਗਾ ਅਤੇ ਮੈਟਰੋ ‘ਚ ਵੀ ਇੱਕ ਸੀਟ ਖਾਲੀ ਛੱਡ ਕੇ ਬੈਠਣਾ ਹੋਵੇਗਾ ਹਾਂ, ਬਿਨਾਂ ਮਾਸਕ ਦੇ ਮੈਟਰੋ ‘ਚ ਦਖਲ ਨਹੀਂ ਹੋ ਸਕੋਗੇ

ਸ਼ਾਦੀਆਂ ‘ਚ ਬਦਲਾਅ

ਸ਼ਾਦੀਆਂ ‘ਚ ਜਿੱਥੇ ਪਹਿਲਾਂ ਲੋਕਾਂ ਦੀ ਭੀੜ ਹੋਇਆ ਕਰਦੀ ਸੀ ਅਤੇ ਲੋਕਾਂ ਦੀ ਜੰਮ ਕੇ ਮਸਤੀ ਹੁੰਦੀ ਸੀ, ਸ਼ਾਇਦ ਹੁਣ ਇਹ ਦੇਖਣ ਨੂੰ ਨਾ ਮਿਲੇ ਇਸ ਤੋਂ ਇਲਾਵਾ ਸ਼ਾਦੀ ‘ਚ ਪੰਡਿਤ ਜੀ ਹੁਣ ਲਾੜਾ-ਲਾੜੀ ਨੂੰ ਕੁਝ ਨਵੇਂ ਵਚਨ ਵੀ ਦਿਵਾਉਂਦੇ ਨਜ਼ਰ ਆਉਣਗੇ ਮੰਗਲ-ਸੂਤਰ ਤੋਂ ਪਹਿਲਾਂ ਸ਼ਾਦੀਆਂ ‘ਚ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਈਜੇਸ਼ਨ ਕਰਦੇ ਰਹਿਣ ਨੂੰ ਵੀ ਕਿਹਾ ਜਾਏਗਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!