ruhi-is-in-the-headlines

ਸੁਰਖੀਆਂ ‘ਚ ‘ਰੂਹੀ’ ruhi-is-in-the-headlines
69 ਇੱਚੀ ਉੱਚਾਈ ਵਾਲੀ ਖਾਸ ਹੈ ਇਹ ਘੋੜੀ
ਮੱਖਣ ਖਾ ਕੇ ਆਪਣੀ ਕੱਦ-ਕਾਠੀ ਤੋਂ ਅਲੱਗ ਪਛਾਣ

ਖਾਸ ਗੱਲਾਂ…

 • ਕਿਸਮ: ਨੁਕਰੀ ਘੋੜੀ
 • ਉਮਰ: 3 ਸਾਲ,
 • ਕੱਦ: 69 ਇੰਚ,
 • ਮਾਂ ਦਾ ਕੱਦ: 66 ਇੰਚ,
 • ਨਾਮਕਰਨ: ਪੂਜਨੀਕ ਗੁਰੂ ਜੀ ਵੱਲੋਂ
 • ਵਿਸ਼ੇਸ਼ ਖੁਰਾਕ: ਹਰ ਰੋਜ਼ ਮੱਖਣ
 • ਅਭਿਆਸ: ਹਰ ਰੋਜ਼ ਇੱਕ ਘੰਟਾ ਸਖ਼ਤ ਮਿਹਨਤ
 • ਖੂਬੀ: ਰਿੰਗ ਰਨਿੰਗ,
 • ਸਟੇਟ ਰਨਿੰਗ ਤੇ ਜੰਪ

ਦਿਨ ਭਰ ਦਾ ਚਾਰਟ

ਰੂਹੀ ਲਈ ਪੂਰੇ ਦਿਨ ਦਾ ਸ਼ੈਡਿਊਲ ਬਣਾਇਆ ਹੋਇਆ ਹੈ ਉਸ ਦੀ ਹਰ ਗਤੀਵਿਧੀ ਸਮੇਂ ਅਨੁਸਾਰ ਪਾਬੰਦ ਹੈ

ਉਸ ਦੀ ਖੁਰਾਕ ਤੇ ਅਭਿਆਸ ਲਈ ਟਾਈਮ ਨਿਰਧਾਰਤ ਕੀਤਾ ਹੋਇਆ ਹੈ
ਸਵੇਰੇ 6 ਵਜੇ ਖਰਖਰਾ
ਸਾਢੇ 6 ਵਜੇ ਖੰਡਾ (ਛੋਲੇ), ਕੈਲਸ਼ੀਅਮ, ਮਿਨਰਲ ਪਾਊਡਰ
ਸਾਢੇ 7 ਵਜੇ ਗਰਮ ਪਾਣੀ
8 ਵਜੇ ਚੌਕਰ ਤੇ ਹਰਾ-ਚਾਰਾ
10 ਵਜੇ ਵਿਸ਼ੇਸ਼ ਖੁਰਾਕ
ਸਾਢੇ 10 ਵਜੇ ਅਭਿਆਸ*
ਸਾਢੇ 11 ਵਜੇ ਇੱਛਾ ਅਨੁਸਾਰ ਪਾਣੀ
ਸਾਢੇ 4 ਵਜੇ ਚੌਕਰ ਤੇ ਹਰਾ-ਚਾਰਾ
5 ਵਜੇ 300 ਗ੍ਰਾਮ ਚਨਾ ਖੰਡਾ ਤੇ 300 ਗ੍ਰਾਮ ਮੋਠਚੂਰੀ
6 ਵਜੇ ਮਸਾਜ ਕਰੀਬ 15 ਮਿੰਟ
ਸਾਢੇ 7 ਵਜੇ ਗਰਮ ਪਾਣੀ ਤੇ ਬੋਰਿਕ ਐਸਿਡ ਨਾਲ ਅੱਖਾਂ ਨੂੰ ਸਾਫ਼ ਕੀਤਾ ਜਾਂਦਾ ਹੈ

ਵਿਸ਼ੇਸ਼ ਖੁਰਾਕ:

 • 500 ਗ੍ਰਾਮ ਛੋਲਿਆਂ ਦੀ ਦਾਲ,
 • 200 ਗ੍ਰਾਮ ਸਾਬੁਤ ਜ਼ੀਰੀ,
 • 200 ਗ੍ਰਾਮ ਛੋਲੇ ਸਵੈਜ,
 • 500 ਗ੍ਰਾਮ ਮੋਠਚੂਰੀ,
 • 150 ਗ੍ਰਾਮ ਕਣਕ ਤੇ 10 ਗ੍ਰਾਮ ਤਾਰਾਮੀਰਾ,
 • ਲੂਣ,
 • ਹਲਦੀ ਤੇ 10 ਗ੍ਰਾਮ ਕਾਲੀ ਜ਼ੀਰੀ ਗਰਮ ਪਾਣੀ ‘ਚ ਉਬਾਲ ਕੇ ਤੇ ਵੇਸਣ ਘਿਓ ‘ਚ ਤਲਕੇ ਤਿਆਰ ਕੀਤੀ ਗਈ ਖੁਰਾਕ

ਕਿਸੇ ਸਮੇਂ ਘੋੜਸਵਾਰੀ ਰਾਜਾ-ਮਹਾਰਾਜਿਆਂ ਦਾ ਸ਼ੌਂਕ ਹੁੰਦਾ ਸੀ, ਪਰ ਵਰਤਮਾਨ ‘ਚ ਜੇਕਰ ਗੱਲ ਕਰੀਏ ਤਾਂ ਅੱਜ ਨੌਜਵਾਨਾਂ ‘ਚ ਘੋੜਸਵਾਰੀ ਦਾ ਸ਼ੌਂਕ ਇੱਕ ਫੈਸ਼ਨ ਬਣਦਾ ਜਾ ਰਿਹਾ ਹੈ ਘੋੜਸਵਾਰੀ ਦੇ ਇਸ ਦਸਤੂਰ ‘ਚ ਡੇਰਾ ਸੱਚਾ ਸੌਦਾ ਦਾ ਜ਼ਿਕਰ ਲਾਜ਼ਮੀ ਹੋ ਜਾਂਦਾ ਹੈ ਡੇਰਾ ਸੱਚਾ ਸੌਦਾ ‘ਚ ਇਨ੍ਹਾਂ ਦਿਨਾਂ ‘ਚ ‘ਰੂਹੀ’ ਘੋੜੀ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਰੂਹੀ ਆਪਣੀ ਕੱਦ-ਕਾਠੀ ਅਤੇ ਸੁੰਦਰਤਾ ਤੋਂ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ 69 ਇੰਚ ਦੇ ਵੱਡੇ ਕੱਦ ਨਾਲ ਇਹ ਰੂਹੀ ਜਦੋਂ ਵੀ ਕਿਸੇ ਮੇਲੇ ‘ਚ ਦਾਖਲ ਹੁੰਦੀ ਹੈ ਤਾਂ ਸਭ ਦੀਆਂ ਨਿਗਾਹਾਂ ਉਸ ਵੱਲ ਦੌੜ ਪੈਂਦੀਆਂ ਹਨ ਰੂਹੀ ਜ਼ਰੂਰ ਹੀ ਬੜੀ ਕਿਸਮਤਵਾਲੀ ਰੂਹ ਹੈ

ਜੋ ਉਸ ਨੂੰ ਪੂਜਨੀਕ ਸੰਤ ਐੱਮਐੱਸਜੀ ਦਾ ਭਰਪੂਰ ਅਸ਼ਰੀਵਾਦ ਮਿਲਿਆ ਹੈ ਖਾਸ ਗੱਲ ਇਹ ਹੈ ਕਿ ਇਹ ਘੋੜੀ ਦਾ ਰੂਹੀ ਨਾਮਕਰਨ ਵੀ ਪੂਜਨੀਕ ਗੁਰੂ ਜੀ ਨੇ ਖੁਦ ਕੀਤਾ ਹੈ ਪੂਜਨੀਕ ਗੁਰੂ ਜੀ ਦੇ ਪਾਵਨ ਮਾਰਗਦਰਸ਼ਨ ‘ਚ ਡੇਰਾ ਸੱਚਾ ਸੌਦਾ ਦੇ ਘੋੜਾ ਫਾਰਮ ‘ਚ ਪਲ ਰਹੀ ਨੁਕਰੀ ਬ੍ਰੀਡ ਦੀ ਇਸ ‘ਰੂਹੀ’ ਦੇ ਅੱਜ ਲੱਖਾਂ ਕਦਰਦਾਨ ਹਨ ਆਪਣੇ ਸਫੈਦ ਰੰਗ ਨਾਲ ਬੇਸ਼ੱਕ ਰੂਹੀ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਪ੍ਰਤੀਤ ਹੁੰਦੀ ਹੈ, ਪਰ ਜਦਂੋ ਕਦਮ ਤਾਲ ਕਰਦੀ ਹੈ ਤਾਂ ਮੈਦਾਨ ‘ਚ ਦੂਰ-ਦੂਰ ਤੱਕ ਉਸ ਅੱਗੇ ਕੋਈ ਟਿਕਦਾ ਨਜ਼ਰ ਨਹੀਂ ਆਉਂਦਾ ਮੰਨਿਆ ਜਾ ਰਿਹਾ ਹੈ ਕਿ ਰੂਹੀ ਘੋੜੀ ਹੁਣ ਤੱਕ ਦੀ ਸਭ ਤੋਂ ਉੱਚੀਆਂ ਘੋੜੀਆਂ ‘ਚੋਂ ਇੱਕ ਹੈ ਤਿੰਨ ਸਾਲ ਦੀ ਉਮਰ ‘ਚ ਰੂਹੀ ਨੇ 69 ਇੰਚ ਦੀ ਉੱਚਾਈ ਨੂੰ ਛੂਹ ਲਿਆ ਹੈ ਰੂਹੀ ਜਦੋਂ ਚੱਲਦੀ ਹੈ ਤਾਂ ਹਵਾ ‘ਚ ਗੱਲਾਂ ਕਰਦੀ ਹੈ ਫਾਰਮ ‘ਚ ਪਾਲਕ ਦੀ ਸੇਵਾ ਕਰ ਰਹੇ ਤਜਿੰਦਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਘੋੜੇ ਖੁਰਾਕ ‘ਚ ਇੱਕ ਰੂਟੀਨ ਵਰਕ ਰਹਿੰਦਾ ਹੈ

ਪਰ ਰੂਹੀ ਲਈ ਪੂਜਨੀਕ ਗੁਰੂ ਜੀ ਨੇ ਉਸ ਦੇ ਜਨਮ ਤੋਂ ਹੀ ਵਿਸ਼ੇਸ਼ ਡਾਈਟ ਦੇ ਰੂਪ ‘ਚ ਮੱਖਣ ਖਵਾਉਣ ਬਾਰੇ ਫਰਮਾਇਆ ਸੀ ਰੂਹੀ ਜਦੋਂ ਦਸ ਦਿਨ ਦੀ ਸੀ, ਤਦ ਉਸ ਨੂੰ ਹਰ ਰੋਜ਼ 10 ਗ੍ਰਾਮ ਮੱਖਣ ਖਵਾਇਆ ਜਾਣ ਲੱਗਿਆ ਸੀ ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਗਈ, ਮੱਖਣ ਦੀ ਮਾਤਰਾ ਨੂੰ ਵੀ ਵੈਸੇ-ਵੈਸੇ ਵਧਾਉਂਦੇ ਗਏ ਹਰ ਰੋਜ਼ 700 ਗ੍ਰਾਮ ਮੱਖਣ ਤੱਕ ਇਸ ਦੀ ਖੁਰਾਕ ‘ਚ ਦਿੱਤਾ ਜਾਂਦਾ ਰਿਹਾ ਹੈ ਇੰਸਾਂ ਅਨੁਸਾਰ, ਰੂਹੀ ਦੀ ਸੁੰਦਰਤਾ ‘ਚ ਨਿਖਾਰ ਤੇ ਮਜ਼ਬੂਤ ਕੱਦ-ਕਾਠ ‘ਚ ਅਹਿਮ ਰੋਲ ਰਹਿੰਦਾ ਹੈ ਰੂਹੀ ਵੱਲੋਂ ਕੀਤੇ ਜਾਣ ਵਾਲੇ ਸਖ਼ਤ ਅਭਿਆਸ ਦਾ ਹਰ ਰੋਜ਼ ਇੱਕ ਘੰਟਾ ਰੂਹੀ ਨੂੰ ਸਖ਼ਤ ਮਿਹਨਤ ਦੇ ਦੌਰ ‘ਚੋਂ ਲੰਘਣਾ ਪੈਂਦਾ ਹੈ, ਜਿਸ ‘ਚ ਰਿੰਗ ਰਨਿੰਗ, ਸਟੇਟ ਰਨਿੰਗ ਤੋਂ ਇਲਾਵਾ ਜੰਪ ਦਾ ਖੂਬ ਅਭਿਆਸ ਕਰਵਾਇਆ ਜਾਂਦਾ ਹੈ ਰੂਹੀ ਦੀ ਮਾਂ ਦਾ ਨਾਂਅ ਵੀ ਰੂਹੀ ਹੀ ਹੈ, ਜਿਸ ਦਾ ਕੱਦ 66 ਇੰਚ ਹੈ ਰੂਹੀ ਦਾ ਇੱਕ ਛੋਟਾ ਭਰਾ ਵੀ ਹੈ, ਜੋ ਹਾਲੇ ਸਾਢੇ ਤਿੰਨ ਮਹੀਨੇ ਦਾ ਹੋਇਆ ਹੈ ਇਸ ਫਾਰਮ ‘ਚ ਨੁਕਰੀ ਨਸਲ ਤੋਂ ਇਲਾਵਾ ਮਾਰਵਾੜੀ ਨਸਲ ਦਾ ਰੋਮੀਓ ਘੋੜਾ ਵੀ ਬੜਾ ਪ੍ਰਸਿੱਧ ਹੈ ਨਾਲ ਹੀ ਕਾਠਿਆਵਾਡੀ, ਗੁਜਰਾਤੀ, ਸਿੰਧੀ ਘੋੜੇ ਵੀ ਇੱਥੋਂ ਦੀ ਸ਼ਾਨ ‘ਚ ਸ਼ੁਮਾਰ ਹਨ

ਪੂਜਨੀਕ ਗੁਰੂ ਜੀ ਵੱਲੋਂ ਬਣਾਇਆ ਪੋਸ਼ਣ ਦਾ ਸ਼ੈਡਿਊਲ

ਡੇਰਾ ਸੱਚਾ ਸੌਦਾ, ਸਰਸਾ ਦੇ ਘੋੜਾ ਫਾਰਮ ਦੇ ਘੋੜਾ ਪਾਲਕ ਤਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਖੁਦ ਨੁਕਰੀ ਬ੍ਰੀਡ ਰੂਹੀ ਤੇ ਮਾਰਵਾੜੀ ਘੋੜਾ ਰੋਮੀਓ ਦੇ ਖਾਣੇ ਤੇ ਪਾਲਣ ਪੋਸ਼ਣ ਦਾ ਸ਼ੈਡਿਊਲ ਬਣਾਇਆ ਗਿਆ ਹੈ ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ਅਨੁਸਾਰ ਹੀ ਇਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ‘ਤੇ ਪਾਲਕ ਆਪਣੇ ਘੋੜਿਆਂ ਨੂੰ ਕਣਕ ਖਵਾਉਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਕਣਕ ਨੂੰ ਘੋੜੇ ਲਈ ਜ਼ਹਿਰ ਮੰਨਿਆ ਜਾਂਦਾ ਹੈ ਪਰ ਇੱਥੋਂ ਦਾ ਰਿਵਾਜ਼ ਕੁਝ ਹਟ ਕੇ ਹੈ ਪੂਜਨੀਕ ਗੁਰੂ ਜੀ ਵੱਲੋਂ ਟਿਪਸ ਅਨੁਸਾਰ ਇੱਥੇ ਫਾਰਮ ‘ਚ ਰਹਿਣ ਵਾਲੇ ਹਰ ਮੇਲ-ਫੀਮੇਲ ਘੋੜੇ ਨੂੰ ਕਣਕ ਖਵਾਈ ਜਾਂਦੀ ਹੈ ਖਾਸ ਕਰਕੇ ਰੈਗੂਲਰ ਖੁਰਾਕ ਦੇ ਨਾਲ-ਨਾਲ ਸਰਦੀਆਂ ‘ਚ ਉਨ੍ਹਾਂ ਲਈ ਵਿਸ਼ੇਸ਼ ਡਾਈਟ ਦਾ ਪ੍ਰਬੰਧ ਕੀਤਾ ਜਾਂਦਾ ਹੈ ਸਰਦੀ ਦੇ ਦਿਨਾਂ ‘ਚ ਇਸ ਡਾਈਟ ‘ਚ ਬਾਜਰੇ ਦਾ ਮਿਸ਼ਰਨ ਕੀਤਾ ਜਾਂਦਾ ਹੈ,

ਜਦੋਂਕਿ ਗਰਮੀ ਦੇ ਦਿਨਾਂ ‘ਚ ਇਸ ਡਾਈਟ ‘ਚੋਂ ਬਾਜਰਾ ਹਟਾ ਦਿੱਤਾ ਜਾਂਦਾ ਹੈ

 • ਬਾਜਰਾ 700 ਗ੍ਰਾਮ
 • ਛੋਲੇ 700 ਗ੍ਰਾਮ
 • ਕਣਕ 150 ਗਾ੍ਰਮ
 • ਸੋਇਆਬੀਨ 150 ਗ੍ਰਾਮ
 • ਘਿਓ 100 ਗ੍ਰਾਮ

ਪਹਿਲੇ 5 ਸਾਲ ਤੱਕ ਕੱਦ ‘ਚ ਹੁੰਦਾ ਹੈ ਵਾਧਾ

ਘੋੜਾ ਫਾਰਮ ਦੇ ਮੁੱਖ ਸੇਵਾਦਾਰ ਤਜਿੰਦਰ ਇੰਸਾਂ ਨੇ ਦੱਸਿਆ ਕਿ ਆਮ ਤੌਰ ‘ਤੇ ਘੋੜੇ ਦਾ ਕੱਦ ਆਪਣੀ ਉਮਰ ਦੇ ਨਾਲ-ਨਾਲ ਵਧਦਾ ਜਾਂਦਾ ਹੈ ਪਰ ਸ਼ੁਰੂਆਤੀ 3 ਸਾਲ ਘੋੜੇ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ, ਜਿਸ ‘ਚ ਸਭ ਤੋਂ ਤੇਜ਼ ਗਤੀ ਨਾਲ ਕੱਦ ‘ਚ ਵਾਧਾ ਹੁੰਦਾ ਹੈ ਹਾਲਾਂਕਿ ਘੋੜਾ ਆਪਣੇ 5 ਸਾਲ ਦੀ ਉਮਰ ਤੱਕ ਕੱਦ ‘ਚ ਇਜ਼ਾਫਾ ਕਰਦਾ ਰਹਿੰਦਾ ਹੈ, ਪਰ ਉਸ ਤੋਂ ਬਾਅਦ ਇਹ ਵਾਧਾ ਨਾ ਦੇ ਬਰਾਬਰ ਹੁੰਦਾ ਹੈ ਰੂਹੀ ਘੋੜੀ ਹੁਣ 3 ਸਾਲ ਦੀ ਹੋਈ ਹੈ, ਹਾਲੇ ਦੋ ਸਾਲ ਉਸ ਦਾ ਕੱਦ ਹੋਰ ਵਧੇਗਾ ਅਜਿਹੇ ‘ਚ ਉਹ ਕਈ ਰਿਕਾਰਡ ਤੋੜ ਸਕਦੀ ਹੈ ਉਨ੍ਹਾਂ ਨੇ ਦੱਸਿਆ ਕਿ ਫਾਰਮ ‘ਚ 25 ਸਾਲ ਦਾ ਰੂਹਸਾਦ ਘੋੜਾ ਵੀ ਹੈ, ਜਿਸ ‘ਤੇ ਪੂਜਨੀਕ ਸੰਤ ਐੱਮਐੱਸਜੀ ਨੇ ਕਈ ਵਾਰ ਘੋੜਸਵਾਰੀ ਕੀਤੀ ਹੈ ਪੂਜਨੀਕ ਗੁਰੂ ਜੀ ਨੇ ਇਸ ਦੇ ਨਾਂਅ ਨੂੰ ਰੂਹਸਾਦ ਭਾਵ ਆਤਮ+ਖੁਸ਼ੀ ਦੇ ਰੂਪ ‘ਚ ਪਰਭਾਸ਼ਿਤ ਕੀਤਾ ਹੈ

ਰੂਹਸਾਦ ਦਾ ਕੱਦ 62 ਇੰਚ ਹੈ ਤਜਿੰਦਰ ਨੇ ਅੱਗੇ ਦੱਸਿਆ ਕਿ ਪਹਿਲੇ 6 ਮਹੀਨਿਆਂ ‘ਚ ਦੁੱਧ ਦੇ ਦੰਦ, ਸਵਾ ਤੋਂ ਡੇਢ ਸਾਲ ਦੇ ਵਿੱਚ ਚੌਕੜੀ ਭਾਵ ਚਾਰ ਦੰਦ ਹੋ ਜਾਂਦੇ ਹਨ ਇਸ ਤੋਂ ਬਾਅਦ ਢਾਈ ਸਾਲ ਤੱਕ ਘੋੜੇ ਦੇ ਦੋ ਦੰਦ ਰਹਿੰਦੇ ਹਨ ਆਮ ਤੌਰ ‘ਤੇ ਘੋੜੇ ਦੀ ਜ਼ਿਆਦਾਤਰ ਉਮਰ 45 ਤੋਂ 50 ਸਾਲ ਦੀ ਹੁੰਦੀ ਹੈ ਆਮਤੌਰ ਤੇ ਅਰਬੀ ਘੋੜੇ/ਘੋੜੀਆਂ ਦੀ ਉੱਚਾਈ 57 ਤੋਂ 61 ਇੰਚ ਅਰਥਾਤ 145 ਸੈਂਟੀਮੀਟਰ ਤੋਂ 155 ਸੈਂਟੀਮੀਟਰ ਦੇ ਵਿਚਕਾਰ ਹੁੰਦੀ ਹੈ ਜਦਕਿ ਮਾਰਵਾੜੀ ਘੋੜੀਆਂ?ਦੀ ਹਾਈਟ 56 ਤੋਂ 64 ਇੰਚ ਦੇ ਵਿੱਚ ਰਹਿੰਦੀ ਹੈ ਦੂਜੇ ਪਾਸੇ ਨੁਕਰੀ ਘੋੜੇ 61 ਤੋਂ 65 ਇੰਚ ਹਾਈਟ?’ਚ ਮਿਲਦੇ ਹਨ ਇੱਥੇ ਫਾਰਮ ‘ਚ ਜੋ ਰੂਹੀ ਨਾਮਕ ਘੋੜੀ ਜਿਸਦੀ ਉੱਚਾਈ 69 ਇੰਚ ਹੈ, ਜੋ ਕਿ ਲਗਭਗ ਘੋੜੀਆਂ ‘ਚ ਸਭ?ਤੋਂ?ਜ਼ਿਆਦਾ ਉੱਚਾਈ ਹੈ ਇਸ ਤਰ੍ਹਾਂ ਦੀ ਘੋੜੀ ਏਨੀ ਉੱਚਾਈ ‘ਚ ਬਹੁਤ ਘੱਟ ਮਿਲਦੀ ਹੈ
-ਡਾ ਗਣਪਤ ਸਿੰਘ, ਪਸ਼ੂਆਂ ਦੇ ਮਾਹਿਰ

ਆਮ ਤੌਰ ‘ਤੇ ਘੋੜੀ ਦਾ 69 ਇੰਚ ਕੱਦ ਬਹੁਤ ਘੱਟ ਮਿਲਦਾ ਹੈ ਜ਼ਿਆਦਾਤਰ ਘੋੜੇ ਤੇ ਘੋੜੀਆਂ ਦੀ ਹਾਈਟ 65 ਤੋਂ 66 ਇੰਚ ਤੱਕ ਮਿਲਦੀ ਹੈ ਕਰਾਸ ਕਰਵਾਉਣ ਦੀ ਵਜ੍ਹਾ ਨਾਲ ਏਨੀ ਹਾਈਟ ਹੋ ਜਾਂਦੀ ਹੈ 69 ਇੰਚ ਦੀ ਹਾਈਟ ਚੰਗੀ ਹਾਈਟ ਹੈ ਅਜਿਹੇ ਘੋੜੇ ਜਾਂ ਘੋੜੀਆਂ ਜ਼ਿਆਦਾਤਰ ਸਫੈਦ ਰੰਗ ‘ਚ ਹੁੰਦੇ ਹਨ ਅਤੇ ਉਸ ਦੇ ਦੋਵੇਂ ਕੰਨ ਮਿਲੇ ਹੁੰਦੇ ਹਨ ਚੰਗੀ ਦੇਖਭਾਲ ਅਤੇ ਖੁਰਾਕ ਦੀ ਬਦੌਲਤ ਇਹ ਚੰਗੀ ਅਚੀਵਮੈਂਟ ਹੈ
-ਡਾ. ਬੀ. ਐੱਨ. ਤ੍ਰਿਪਾਠੀ
ਡਾਇਰੈਕਟਰ, ਅਸ਼ਵ ਖੋਜ ਕੇਂਦਰ ਹਿਸਾਰ
ਕਵਰ ਸਟੋਰੀ: ਸੱਚੀ ਸ਼ਿਕਸ਼ਾ ਡੇਸਕ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!