mushroom-girl-turned-millionaire-from-worm-herd

‘ਕੀੜਾਜੜੀ’ ਤੋਂ ਕਰੋੜਪਤੀ ਬਣੀ ‘ਮਸਰੂਮ ਗਰਲ’

ਦਿਵਿਆ ਦਾ ਆਈਡਿਆ ਕਾਮਯਾਬ ਹੋਇਆ ਅਤੇ ਕਾਫੀ ਚੰਗੀ ਮਾਤਰਾ ‘ਚ ਮਸ਼ਰੂਮ ਦਾ ਉਤਪਾਦਨ ਹੋਇਆ ਇਸ ਨਾਲ ਉਨ੍ਹਾਂ ਦਾ ਹੌਂਸਲਾ ਵਧਿਆ ਵਿਦਿਆ ਦੱਸਦੀ ਹੈ ਕਿ ਉਹ ਸਾਲ ‘ਚ ਤਿੰਨ ਤਰ੍ਹਾਂ ਦਾ ਮਸ਼ਰੂਮ ਉਗਾਉਂਦੀ ਹੈ 2018 ‘ਚ ਦਿਵਿਆ ਨੇ ਇੱਕ ਟੀ-ਰੈਸਟੋਰੈਂਟ ਖੋਲ੍ਹਿਆ ਹੈ ਜਿੱਥੇ ਬੇਸ਼ਕੀਮਤੀ ਦਵਾਈ ‘ਕੀੜਾਜੜੀ’ ਤੋਂ ਬਣੀ ਚਾਹ ਪਰੋਸੀ ਜਾਂਦੀ ਹੈ ਇਸ ਰੈਸਟੋਰੈਂਟ ‘ਚ ਦੋ ਕੱਪ ਚਾਹ ਦੀ ਕੀਮਤ 1,000 ਰੁਪਏ ਹੈ ਪਰ ਦਿਵਿਆ ਦੇ ਇੱਥੇ ਪਹੁੰਚਣ ਦਾ ਸਫਰ ਦਿਲਚਸਪ ਹੈ

ਉੱਤਰਾਖੰਡ ਦੀ ਦਿਵਿਆ ਰਾਵਤ ਪੂਰੇ ਪ੍ਰਦੇਸ਼ ‘ਚ ਮਸ਼ਰੂਮ ਗਰਲ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਉਹ ਮਸ਼ਰੂਮ ਉਗਾ ਕੇ ਚੰਗੀ ਖਾਸੀ ਨੌਕਰੀ ਨੂੰ ਮਾਤ ਦੇ ਰਹੀ ਹੈ ਅਤੇ ਨਾਲ ਹੀ ਪਹਾੜ ਦੇ ਲੋਕਾਂ ਨੂੰ ਮਸ਼ਰੂਮ ਦੀ ਖੇਤੀ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦੀ ਵੀ ਜ਼ਿੰਦਗੀ ਸੰਵਾਰ ਰਹੀ ਹੈ ਉੱਤਰਾਖੰਡ ਸੂਬਾ ਜਦੋਂ ਉੱਤਰ ਪ੍ਰਦੇਸ਼ ਤੋਂ ਵੱਖ ਹੋਇਆ ਤਾਂ ਇੱਥੇ ਬੁਨਿਆਦੀ ਢਾਂਚਾ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਰੁਜ਼ਗਾਰ ਲਈ ਇੱਧਰ-ਉੱਧਰ ਭਟਕਣਾ ਪਿਆ ਨੌਜਵਾਨਾਂ ਵਾਂਗ ਦਿਵਿਆ ਨੇ ਵੀ ਦਿੱਲੀ ਆ ਕੇ ਸੋਸ਼ਲ ਵਰਕ ਦੀ ਪੜ੍ਹਾਈ ਕੀਤੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ‘ਸ਼ਕਤੀਵਾਹਿਨੀ’ ਨਾਂਅ ਦੇ ਇੱਕ ਐਨਜੀਓ ‘ਚ ਨੌਕਰੀ ਵੀ ਕੀਤੀ ਪਰ ਉਨ੍ਹਾਂ ਦੇ ਮਨ ‘ਚ ਹਮੇਸ਼ਾ ਤੋਂ ਪਹਾੜ ਦੇ ਲੋਕਾਂ ਲਈ ਕੁਝ ਕਰਨ ਦੀ ਸੋਚ ਸੀ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਕਾਫ਼ੀ ਕਮੀਆਂ ‘ਚ ਜ਼ਿੰਦਗੀ ਬਿਤਾਉਂਦੇ ਹੋਏ ਦੇਖਿਆ ਸੀ

ਦਿਵਿਆ ਨੇ ਸਵੈਰੁਜ਼ਗਾਰ ਦੇ ਮੌਕੇ ਤਲਾਸ਼ਣੇ ਸ਼ੁਰੂ ਕੀਤੇ ਉਨ੍ਹਾਂ ਨੂੰ ਲੱਗਿਆ ਕਿ ਵਾਪਸ ਉੱਤਰਾਖੰਡ ਜਾਣਾ ਚਾਹੀਦਾ ਹੈ ਅਤੇ ਉਹ ਨੌਕਰੀ ਛੱਡ ਕੇ ਆਪਣੇ ਘਰ ਵਾਪਸ ਆ ਗਈ ਉਨ੍ਹਾਂ ਨੇ ਗੜਵਾਲ ਇਲਾਕੇ ‘ਚ ਕਈ ਪਿੰਡਾਂ ਦਾ ਦੌਰਾ ਕੀਤਾ ਉਨ੍ਹਾਂ ਦੇਖਿਆ ਕਿ ਪਿੰਡ ਦੇ ਲੋਕ ਜੋ ਫਸਲ ਲੈਂਦੇ ਹਨ ਉਸ ‘ਚ ਮਿਹਨਤ ਤਾਂ ਖੂਬ ਲੱਗਦੀ ਹੈ, ਪਰ ਮੁਨਾਫ਼ਾ ਕੁਝ ਖਾਸ ਨਹੀਂ ਹੁੰਦਾ ਹੈ ਉਹ ਬਜ਼ਾਰਾਂ ‘ਚ ਗਈ ਤਾਂ ਪਤਾ ਚੱਲਿਆ ਕਿ ਬਾਕੀ ਸਬਜ਼ੀਆਂ ਅਤੇ ਅਨਾਜ ਤਾਂ ਸਸਤੇ ਭਾਅ ‘ਚ ਮਿਲ ਜਾਂਦੇ ਹਨ, ਪਰ ਮਸ਼ਰੂਮ ਦੀ ਕੀਮਤ ਸਭ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਲੱਗਿਆ ਕਿ ਮਸ਼ਰੂਮ ਦੀ ਖੇਤੀ ਇਨ੍ਹਾਂ ਪਿੰਡ ਵਾਲਿਆਂ ਦੀ ਜ਼ਿੰਦਗੀ ਸੁਧਾਰਨ ਦਾ ਜ਼ਰੀਆ ਹੋ ਸਕਦਾ ਹੈ ਦਿਵਿਆ ਨੂੰ ਇਹ ਆਈਡਿਆ ਰਾਸ ਆਇਆ ਅਤੇ ਉਨ੍ਹਾਂ ਨੇ ਹਰਿਦੁਆਰ ਤੇ ਦੇਹਰਾਦੂਨ ‘ਚ ਸਥਿਤ ਬਾਗਵਾਨੀ ਵਿਭਾਗ ਤੋਂ ਟ੍ਰੇਨਿੰਗ ਲਈ

ਸ਼ੁਰੂਆਤ ‘ਚ ਤਿੰਨ ਪ੍ਰਕਾਰ ਦੀ ਮਸ਼ਰੂਮ ਉਗਾਈ

ਇਹ 2012 ਦਾ ਸਮਾਂ ਸੀ ਉਨ੍ਹਾਂ ਨੇ ਆਪਦੇ ਘਰ ਦੀ ਦੂਜੀ ਮੰਜ਼ਿਲ ‘ਤੇ ਮਸ਼ਰੂਮ ਪਲਾਂਟ ਸਥਾਪਿਤ ਕੀਤਾ ਦਿਵਿਆ ਦਾ ਆਈਡਿਆ ਕਾਮਯਾਬ ਹੋਇਆ ਅਤੇ ਕਾਫ਼ੀ ਚੰਗੀ ਮਾਤਰਾ ‘ਚ ਮਸ਼ਰੂਮ ਦਾ ਉਤਪਾਦਨ ਹੋਇਆ ਇਸ ਨਾਲ ਉਨ੍ਹਾਂ ਦਾ ਹੌਂਸਲਾ ਵਧਿਆ ਦਿਵਿਆ ਦੱਸਦੀ ਹੈ ਕਿ ਉਹ ਸਾਲ ‘ਚ ਤਿੰਨ ਤਰ੍ਹਾਂ ਦਾ ਮਸ਼ਰੂਮ ਉਗਾਉਂਦੀ ਹੈ ਸਰਦੀਆਂ ‘ਚ ਬਟਨ, ਮਿਡ ਸੀਜਨ ‘ਚ ਓਐਸਟਰ ਅਤੇ ਗਰਮੀਆਂ ‘ਚ ਮਿਲਕੀ ਮਸ਼ਰੂਮ ਦਾ ਉਤਪਾਦਨ ਕੀਤਾ ਜਾਂਦਾ ਹੈ ਬਟਨ ਇੱਕ ਮਹੀਨੇ, ਓਐਸਟਰ 15 ਦਿਨਾਂ ਅਤੇ ਮਿਲਕੀ 45 ਦਿਨਾਂ ‘ਚ ਤਿਆਰ ਹੁੰਦਾ ਹੈ ਮਸ਼ਰੂਮ ਦੇ ਇੱਕ ਬੈਗ ਨੂੰ ਤਿਆਰ ਕਰਨ ‘ਚ 50 ਤੋਂ 60 ਰੁਪਏ ਲਾਗਤ ਆਉਂਦੀ ਹੈ, ਜੋ ਫਸਲ ਦੇਣ ‘ਤੇ ਆਪਣੀ ਕੀਮਤ ਦਾ ਦੋ ਤੋਂ ਤਿੰਨ ਗੁਣਾ ਮੁਨਾਫਾ ਦਿੰਦਾ ਹੈ

ਸਾਰੇ ਸੂਬਿਆਂ ਦੇ ਨੌਜਵਾਨ ਲੈ ਰਹੇ ਹਨ ਟ੍ਰੇਨਿੰਗ

ਦਿਵਿਆ ਦੇ ਪਿਤਾ ਸਵਰਗਵਾਸ ਤੇਜ ਸਿੰਘ ਫੌਜ ‘ਚ ਅਫਸਰ ਸਨ ਦਿਵਿਆ ਚਾਹੁੰਦੀ ਹੈ ਕਿ ਪੜ੍ਹੇ-ਲਿਖੇ ਨੌਜਵਾਨ ਨੌਕਰੀ ਲਈ ਸਟੇਟ ਤੋਂ ਬਾਹਰ ਨਾ ਜਾਣ ਇਸ ਲਈ ਉਹ ਤਮਾਤ ਨੌਜਵਾਨਾਂ ਨੂੰ ਮਸ਼ਰੂਮ ਉਗਾਉਣ ਲਈ ਪ੍ਰੇਰਿਤ ਕਰ ਚੁੱਕੀ ਹੈ ਉਨ੍ਹਾਂ ਨੇ ‘ਸੋਮਿਆ ਫੂਡ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ’ ਨਾਂਅ ਦੀ ਇੱਕ ਕੰਪਨੀ ਬਣਾ ਲਈ ਹੈ ਸੋਮਿਆ ਸਮੇਂ-ਸਮੇਂ ‘ਤੇ ਟ੍ਰੇਨਿੰਗ ਵੀ ਦਿੰਦੀ ਹੈ, ਜਿਸ ‘ਚ ਦੂਜੀ ਸਟੇਟ ਤੋਂ ਵੀ ਨੌਜਵਾਨ ਟ੍ਰੇਨਿੰਗ ਲੈਣ ਆਉਂਦੇ ਹਨ ਦਿਵਿਆ ਕਲਾਸ ‘ਚ ਪ੍ਰੈਕਟੀਕਲ ਦੇ ਨਾਲ ਹੀ ਥਿਓਰੀ ਵੀ ਸਮਝਾਉਂਦੀ ਹੈ

ਹੁਣ ਲੱਖਾਂ ‘ਚ ਹੈ ਟਰਨਓਵਰ

ਦਿਵਿਆ ਨੂੰ ਉਨ੍ਹਾਂ ਦੇ ਕੰਮ ਲਈ 2016 ‘ਚ ਰਾਸ਼ਟਰਪਤੀ ਦੇ ਹੱਥੋਂ ਨਾਰੀ ਸ਼ਕਤੀ ਪੁਰਸਕਾਰ ਵੀ ਮਿਲ ਚੁੱਕਿਆ ਹੈ ਅੱਜ ਦਿਵਿਆ ਦਾ ਟਰਨਓਵਰ ਲੱਖਾਂ ‘ਚ ਪਹੁੰਚ ਚੁੱਕਿਆ ਹੈ ਦਿਵਿਆ ਨੇ ਹਾਲ ਹੀ ‘ਚ ਜੜੀ ਬੂਟੀ ਕੀੜਾ-ਜੜੀ ਤੋਂ ਬਣਨ ਵਾਲੀ ਚਾਹ ਵਾਲੇ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਹੈ ਇਹ ਬੇਸ਼ਕੀਮਤੀ ਜੜੀ ਕੈਂਸਰ, ਐੱਚਆਈਵੀ, ਪਥਰੀ ਵਰਗੇ ਰੋਗਾਂ ‘ਚ ਕਾਫ਼ੀ ਲਾਭਦਾਇਕ ਹੁੰਦੀ ਹੈ ਉਨ੍ਹਾਂ ਨੇ ਪਿਛਲੇ ਸਾਲ ਆਪਣੀ ਲੈਬ ‘ਚ ਹੀ ਇਸ ਦਾ ਉਤਪਾਦਨ ਕੀਤਾ ਸੀ ਇਸ ਬੇਸ਼ਕੀਮਤੀ ਜੜੀ ਨਾਲ ਬਣੀ ਦੋ ਚਾਹ ਕੱਪ ਦੀ ਕੀਮਤ 1,000 ਰੁਪਏ ਹੈ ਦਿਵਿਆ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਮਹੀਨੇ ‘ਚ 60 ਕਿਲੋਗ੍ਰਾਮ ਕੀੜਾ ਜੜੀ ਤਿਆਰ ਕਰਵਾਇਆ ਜਿਸ ਦੀ ਮਾਰਕਿਟ ਕੀਮਤ ਲਗਭਗ 1.20 ਕਰੋੜ ਰੁਪਏ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!