Benefits Neem

ਖੇਤਾਂ ਵਿਚ, ਸੜਕਾਂ ਦੇ ਕੰਢਿਆਂ ਅਤੇ ਘਰਾਂ ਦੇ ਆਸ-ਪਾਸ ਦਿਖਾਈ ਦੇਣ ਵਾਲਾ ਗੁਣਕਾਰੀ ਨਿੰਮ ਦਾ ਦਰੱਖਤ ਇਨ੍ਹੀਂ ਦਿਨੀਂ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ ਪੂਰੀ ਬਸੰਤ ਰੁੱਤ ਬੀਤ ਜਾਣ ਦੇ ਬਾਵਜ਼ੂਦ ਵੀ ਨਿੰਮ ਦੇ ਦਰੱਖਤ ’ਤੇ ਹਾਲੇ ਤੱਕ ਨਵੇਂ ਪੱਤੇ ਨਹੀਂ ਫੁੱਟੇ ਹਨ, ਸਗੋਂ ਨਿੰਮ ਦੇ ਦਰੱਖਤਾਂ ’ਤੇ ਮੁਰਝਾਏ ਪੱਤੇ ਹਾਲੇ ਤੱਕ ਉਵੇਂ ਹੀ ਲਟਕੇ ਹੋਏ ਦਿਖਾਈ ਦੇ ਰਹੇ ਹਨ ਖੇਤੀ ਅਤੇ ਬਾਗਬਾਨੀ ਵਿਗਿਆਨੀਆਂ ਨੇ ਇਸ ਸਬੰਧੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਨਿੰਮ ਦਾ ਦਰੱਖਤ ਬੈਕਟੀਰੀਆ ਨਾਲ ਲੜਨ ’ਚ ਸਮਰੱਥ ਮੰਨਿਆ ਜਾਂਦਾ ਹੈ, ਪਰ ਚਿੰਤਾਜਨਕ ਗੱਲ ਇਹ ਹੈ ਕਿ ਇਸੇ ਫੰਗਸ ਰੋਗ ਦੀ ਕਰੋਪੀ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਨਿੰਮ ਦੇ ਦਰੱਖਤ ਲਗਾਤਾਰ ਸੁੱਕਦੇ ਜਾ ਰਹੇ ਹਨ।

ਤੇਲੰਗਾਨਾ ਸੂਬੇ ਦੀ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਸ਼ੰਕਰ ਨੇ ਫੰਗਲ ਕਰੋਪੀ ਦਾ ਅਧਿਐਨ ਕਰਨ ਅਤੇ ਤਰੀਕੇ ਖੋਜਣ ਲਈ ਇੱਕ ਉੱਚ ਪੱਧਰੀ ਕਮੇਟੀ ਦੀ ਸਥਾਪਨਾ ਵੀ ਕੀਤੀ ਹੈ, ਜਿਸ ਵਿਚ ਪੌਦਾ ਰੋਗ ਵਿਗਿਆਨੀ, ਖੇਤੀ ਵਿਗਿਆਨੀ ਅਤੇ ਐਂਟੋਂਮੋਲਾਜਿਸਟ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਇਸ ਸਮੱਸਿਆ ਨੂੰ ਸੁਲਝਾਉਣ ਲਈ ਰਿਸਰਚ ਕਰ ਰਹੇ ਹਨ ਦੂਜੇ ਪਾਸੇ ਸਰਸਾ ਦੇ ਜਿਲ੍ਹਾ ਫਾਰੈਸਟ ਅਧਿਕਾਰੀ ਹਰੀਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਸੀਜ਼ਨ ’ਚ ਠੰਢ ਦਾ ਅਸਰ ਜ਼ਿਆਦਾ ਰਿਹਾ ਹੈ, ਜਿਸ ਦਾ ਅਸਰ ਨਿੰਮ ਦੇ ਦਰੱਖਤ ’ਤੇ ਦਿਖਾਈ ਦੇ ਰਿਹਾ ਹੈ ਹਾਲਾਂਕਿ ਸਰਦੀ ਤੋਂ ਬਾਅਦ ਨਿੰਮ ਦੇ ਰੁੱਖ ਦੇ ਪੱਤੇ ਇੱਕਦਮ ਇਸ ਤਰ੍ਹਾਂ ਸੁੱਕ ਗਏ ਹਨ। (Benefits Neem)

ਜਿਵੇਂ ਅੱਗ ਦੀਆਂ ਲਪਟਾਂ ਨਾਲ ਝੁਲਸੇ ਹੋਣ ਖਾਸ ਗੱਲ ਇਹ ਵੀ ਕਿ ਲਗਭਗ ਅਪਰੈਲ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਵੀ ਨਿੰਮ ਦੇ ਦਰੱਖਤਾਂ ’ਤੇ ਨਵੀਆਂ ਕਰੂੰਬਲਾਂ ਬਹੁਤ ਘੱਟ ਦਿਖਾਈ ਦੇ ਰਹੀਆਂ ਹਨ ਬਾਗਬਾਨੀ ਦੀ ਦੇਖਭਾਲ ਕਰਨ ਵਾਲੇ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਸਰਦੀ ਦੇ ਮੌਸਮ ’ਚ ਪਏ ਮੀਂਹ ਵੀ ਦਰੱਖਤਾਂ ਦੇ ਸੁੱਕਣ ਦਾ ਇੱਕ ਕਾਰਨ ਹਨ, ਕਿਉਂਕਿ ਵਾਤਾਵਰਨ ’ਚ ਕਾਰਬਨ ਮੋਨੋਆਕਸਾਈਡ ਦੀ ਬਹੁਤਾਤ ਕਾਰਨ ਪਏ ਅਮਲੀਆ ਮੀਂਹ ਵੀ ਨਿੰਮ ਦੇ ਦਰੱਖਤਾਂ ’ਤੇ ਉਲਟ ਅਸਰ ਪਾਉਂਦੇ ਹਨ ਦੂਜੇ ਪਾਸੇ ਠੰਢ ਦਾ ਜ਼ਿਆਦਾ ਅਸਰ ਨਿੰਮ ’ਤੇ ਇਸ ਤਰ੍ਹਾਂ ਪਿਆ ਹੈ ਕਿ ਹਾਲੇ ਤੱਕ ਉਸ ਤੋਂ ਇਹ ਦਰੱਖਤ ਬਾਹਰ ਨਹੀਂ ਨਿੱਕਲ ਸਕੇ ਹਨ। (Benefits Neem)

Also Read:  ਤੁਮ੍ਹੇਂ ਸ਼ੂਲ ਨਹੀਂ ਲਗਨੇ ਦੇਂਗੇ’’ -ਸਤਿਸੰਗੀਆਂ ਦੇ ਅਨੁਭਵ

ਦੇਖਣ ’ਚ ਆਇਆ ਹੈ ਕਿ ਪਹਿਲਾਂ ਤਾਂ ਨਿੰਮ ਦੀਆਂ ਟਾਹਣੀਆਂ ਕਾਲੀਆਂ ਪੈਂਦੀਆਂ ਹਨ ਤੇ ਫਿਰ ਹੌਲੀ-ਹੌਲੀ ਸੁੱਕ ਜਾਂਦੀਆਂ ਹਨ ਆਸ-ਪਾਸ ਅਤੇ ਸੜਕਾਂ ਦੇ ਕੰਢਿਆਂ ’ਤੇ ਖੜ੍ਹੇ ਕਿੱਕਰ, ਟਾਹਲੀ ਸਮੇਤ ਹੋਰ ਦਰੱਖਤ ਹਰੇ-ਭਰੇ ਹਨ, ਪਰ ਨਿੰਮ ਦੇ ਦਰੱਖਤਾਂ ਦੇ ਪੱਤੇ ਸੁੱਕ ਕੇ ਦਰੱਖਤਾਂ ’ਤੇ ਹੀ ਲਟਕੇ ਹੋਏ ਹਨ। ਜ਼ਿਕਰਯੋਗ ਹੈ ਕਿ ਨਿੰਮ ਇੱਕ ਅਜਿਹਾ ਪੌਦਾ ਜਾਂ ਦਰੱਖਤ ਹੈ ਜੋ ਕਿਸਾਨਾਂ ਦੀ ਆਮਦਨ ਦਾ ਵੀ ਸਾਧਨ ਮੰਨਿਆ ਜਾਂਦਾ ਹੈ ਜਿਸ ਖੇਤ ’ਚ ਕੁਝ ਵੀ ਪੈਦਾ ਨਹੀਂ ਹੁੰਦਾ, ਉੱਥੇ ਨਿੰਮ ਦੇ ਬੂਟੇ ਲਾ ਦਿੰਦੇ ਹਨ ਕਿਉਂਕਿ ਨਿੰਮ ਦੇ ਦਰੱਖਤ ਦੇ ਪੱਤੇ ਅਤੇ ਇਸ ਦੀ ਨਮੋਲੀ ਵੱਖ-ਵੱਖ ਤਰ੍ਹਾਂ ਦੀਆਂ ਆਯੁਰਵੇਦਿਕ ਅਤੇ ਐਲੋਪੈਥਿਕ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ। (Benefits Neem)

ਪੇਂਡੂ ਇਲਾਕਿਆਂ ’ਚ ਤਕਰੀਬਨ ਹਰ ਘਰ ਦੇ ਅੱਗੇ ਨਿੰਮ ਦਾ ਇੱਕ ਦਰੱਖਤ ਮਿਲਦਾ ਹੈ ਟੂਥ ਬਰੱਸ਼ ਅਤੇ ਟੂਥ ਪੇਸਟ ਦੇ ਵਧਦੇ ਪ੍ਰਭਾਵ ਦਰਮਿਆਨ ਪਿੰਡਾਂ ’ਚ ਅੱਜ ਵੀ ਜ਼ਿਆਦਾਤਰ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਨਿੰਮ ਦੀ ਦਾਤਣ ਨਾਲ ਹੁੰਦੀ ਹੈ ਮਾਹਿਰਾਂ ਦੀ ਮੰਨੀਏ ਤਾਂ ਨਿੰਮ ਦਾ ਦਰੱਖਤ ਬੈਕਟੀਰੀਆ ਨਾਲ ਲੜਨ ਵਾਲਾ ਹੁੰਦਾ ਹੈ ਇਸ ਦੇ ਫੰਗਸ ਨਾਲ ਲੜਨ ਵਾਲਾ ਹੋਣ ਦੇ ਨਾਲ ਇਹ ਐਂਟੀਆਕਸੀਡੈਂਟ ਵੀ ਹੁੰਦਾ ਹੈ ਇਹੀ ਨਹੀਂ, ਆਯੁਰਵੇਦ ’ਚ ਤਾਂ ਨਿੰਮ ਦੇ ਪੱਤੇ ਸੱਪ ਦੇ ਜ਼ਹਿਰ ਦੇ ਅਸਰ ਨੂੰ ਘੱਟ ਕਰਨ ਲਈ ਵੀ ਵਰਤੇ ਜਾਂਦੇ ਹਨ ਚਮੜੀ ਸਬੰਧੀ ਕੋਈ ਵੀ ਰੋਗ ਹੋਣ ’ਤੇ ਐਲੋਪੈਥਿਕ ਡਾਕਟਰ ਵੀ ਮਰੀਜ਼ ਨੂੰ ਨਿੰਮ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਨਹਾਉਣ ਦੀ ਸਲਾਹ ਦਿੰਦੇ ਹਨ।

ਦਰਅਸਲ ਮੌਸਮ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਇਸ ਵਾਰ ਸਰਦੀ ਦਸੰਬਰ ਮਹੀਨੇ ਦੇ ਆਸ-ਪਾਸ ਭਾਵ ਲੇਟ ਸ਼ੁਰੂ ਹੋਈ ਅਤੇ ਮਾਰਚ ਦੇ ਅਖੀਰ ਤੱਕ ਜਾਰੀ ਰਹੀ ਹੈ ਇਹੀ ਵੱਡਾ ਕਾਰਨ ਹੈ ਕਿ ਪਾਲ਼ੇ ਦੀ ਮਾਰ ਨਾਲ ਨਿੰਮ ਦੇ ਦਰੱਖਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਹਾਲਾਂਕਿ 95 ਪ੍ਰਤੀਸ਼ਤ ਨਿੰਮ ਦੇ ਦਰੱਖਤਾਂ ’ਚ ਦੁਬਾਰਾ ਫੁਟਾਰਾ ਸ਼ੁਰੂ ਹੋ ਚੁੱਕਾ ਹੈ, ਪਰ 5 ਪ੍ਰਤੀਸ਼ਤ ਹਾਲੇ ਵੀ ਸਰਦੀ ਦੀ ਮਾਰ ਤੋਂ ਬਾਹਰ ਨਹੀਂ ਨਿੱਕਲ ਸਕੇ ਹਨ।

(ਹਰੀਪਾਲ, ਜੰਗਲਾਤ ਵਿਭਾਗ ਦੇ ਅਧਿਕਾਰੀ, ਸਰਸਾ)

Also Read:  15 Lines on Dussehra in Punjabi | ਬੁਰਾਈ 'ਤੇ ਅੱਛਾਈ ਦਾ ਪ੍ਰਤੀਕ ਦੁਸਹਿਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ