prepare-for-exam-with-confidence

ਆਤਮਵਿਸ਼ਵਾਸ਼ ਨਾਲ ਕਰੋ ਪ੍ਰੀਖਿਆ ਦੀ ਤਿਆਰੀ prepare-for-exam-with-confidence
ਆਮ ਤੌਰ ‘ਤੇ ਦੇਖਣ ਨੂੰ ਮਿਲਦਾ ਹੈ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਆਉਣ ‘ਤੇ ਹੀ ਬੱਚੇ ਅਤੇ ਮਾਪਿਆਂ ਨੂੰ ਪੜ੍ਹਨਾ ਤੇ ਪੜਾ੍ਹਉਣਾ ਯਾਦ ਆਉਂਦਾ ਹੈ ਪ੍ਰੀਖਿਆ ਆਉਂਦੇ ਹੀ ਮਾਪੇ ਬੱਚਿਆਂ ਨੂੰ ਸਾਰਾ-ਸਾਰਾ ਦਿਨ ਪੜ੍ਹਾਉਣ ਬੈਠ ਜਾਂਦੇ ਹਨ

ਅਤੇ ਬੱਚਿਆਂ ‘ਤੇ ਵੀ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝ ਪੈ ਜਾਂਦਾ ਹੈ ਜਿਸ ਨਾਲ ਬੱਚੇ ਪ੍ਰੀਖਿਆ ਨੂੰ ਭੂਤ ਸਮਝਣ ਲੱਗਦੇ ਹਨ ਅਤੇ ਉਸ ਨੂੰ ਹਊਆ ਮੰਨ ਕੇ ਉਸਦੇ ਨਾਂਅ ਤੋਂ ਵੀ ਚਿੜਦੇ ਹਨ ਹਰ ਮਾਪਿਆਂ ਦਾ ਸੁਫਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਹੀ ਨਹੀਂ,

ਹਰ ਖੇਤਰ ‘ਚ ਅੱਗੇ ਨਿਕਲੇ ਅਤੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਸਭ ਤੋਂ ਜ਼ਰੂਰੀ ਹੈ ਬੱਚੇ ਦੇ ਮਨ ਤੋਂ ਪ੍ਰੀਖਿਆ ਪ੍ਰਤੀ ਬੈਠੇ ਡਰ ਨੂੰ ਕੱਢਣਾ ਅਤੇ ਇਹ ਡਰ ਉਦੋਂ ਨਿਕਲ ਸਕਦਾ ਹੈ

ਜਦੋਂ ਤੁਸੀਂ ਬੱਚੇ ਦੀ ਪੜ੍ਹਾਈ ‘ਤੇ ਪ੍ਰੀਖਿਆ ਦੇ ਸਮੇਂ ਨਹੀਂ ਸਗੋਂ ਸਾਰਾ ਸਾਲ ਧਿਆਨ ਦਿਓ

  • ਨਵੀਆਂ ਜਮਾਤਾਂ ਸ਼ੁਰੂ ਹੁੰਦੇ ਹੀ ਬੱਚੇ ਨੂੰ ਸਾਰੇ ਸਾਲ ਦਾ ਸਿਲੇਬਸ ਮਿਲ ਜਾਂਦਾ ਹੈ ਅਤੇ ਪ੍ਰੀਖਿਆਵਾਂ ਦੀਆਂ ਮਿਤੀਆਂ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ, ਇਸ ਲਈ ਸਿਲੇਬਸ ਅਨੁਸਾਰ ਬੱਚੇ ਦਾ ਟਾਈਮ-ਟੇਬਲ ਤੈਅ ਕਰੋ
  • ਬੱਚੇ ਨੂੰ ਜੇਕਰ ਪਾਠ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਉਹ ਪ੍ਰਸ਼ਨਾਂ ਨੂੰ ਅਸਾਨੀ ਨਾਲ ਹੱਲ ਕਰ ਲੈਂਦਾ ਹੈ ਬੱਚੇ ਨੂੰ ਸਭ ਤੋਂ ਪਹਿਲਾਂ ਪਾਠ ਪੜ੍ਹਾਓ ਅਤੇ ਪਾਠ ਪੜ੍ਹਾਉਣ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸ ਨੂੰ ਪਾਠ ਕਿੰਨਾ ਸਮਝ ਆਇਆ ਹੈ, ਇਸ ਲਈ ਪਾਠ ‘ਚੋਂ ਪ੍ਰਸ਼ਨ ਕਰੋ ਅਤੇ ਬੱਚਿਆਂ ਨੂੰ ਸਮਝਣ ਦਾ ਯਤਨ ਕਰੋ ਕਿ ਤੁਹਾਡੇ ਤੋਂ ਇਹੀ ਪ੍ਰਸ਼ਨ ਕਿਸੇ ਵੀ ਤਰ੍ਹਾਂ ਘੁੰਮਾ ਫਿਰਾ ਕੇ ਪੁੱਛ ਲਿਆ ਜਾਵੇ ਤਾਂ ਤੁਹਾਨੂੰ ਇਹ ਉੱਤਰ ਦੇਣਾ ਹੈ ਵੈਸੇ ਤਾਂ ਸਕੂਲ ‘ਚ ਅਧਿਆਪਕਾਵਾਂ ਪਾਠ ਪੜ੍ਹਾਉਂਦੀਆਂ ਹੀ ਹਨ ਪਰ ਬੱਚੇ ਨੂੰ ਕਿੰਨਾ ਸਮਝ ‘ਚ ਆਇਆ, ਇਹ ਜਾਣ ਪਾਉਣਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ ਕਿਉਂਕਿ ਜਮਾਤ ‘ਚ ਕਈ ਬੱਚੇ ਹੁੰਦੇ ਹਨ
  • ਜੇਕਰ ਤੁਹਾਡਾ ਬੱਚਾ ਕਿਸੇ ਵਿਸ਼ੇ ‘ਚ ਕਮਜ਼ੋਰ ਹੈ ਤਾਂ ਤੁਸੀਂ ਉਸ ਵਿਸ਼ੇ ਨੂੰ ਪੜ੍ਹਾਉਣ ‘ਚ ਜ਼ਿਆਦਾ ਸਮਾਂ ਦਿਓ ਜੇਕਰ ਤੁਹਾਡੇ ਲਈ ਉਸ ਵਿਸ਼ਾ ਪੜ੍ਹਾਉਣਾ ਸੰਭਵ ਨਹੀਂ ਤਾਂ ਉਸ ਵਿਸ਼ੇ ਦੀ ਟਿਊਸ਼ਨ ਲਗਵਾ ਦਿਓ
  • ਜੇਕਰ ਤੁਸੀਂ ਬੱਚੇ ਨੂੰ ਪੜ੍ਹਾ ਨਹੀਂ ਪਾਉਂਦੇ ਤੇ ਉਸ ਦੀ ਟਿਊਸ਼ਨ ਰੱਖੀ ਹੋਈ ਹੈ ਤਾਂ ਟਿਊਸ਼ਨ ਟੀਚਰ ਤੋਂ ਉਸ ਦੀ ਉੱਨਤੀ ਬਾਰੇ ਜਾਣਦੇ ਰਹੋ ਅਤੇ ਟਿਊਸ਼ਨ ਟੀਚਰ ਤੋਂ ਉਸ ਦਾ ਸਿਲੇਬਸ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਸਮਾਪਤ ਕਰਵਾ ਦੇਣ ਨੂੰ ਕਹੋ ਤਾਂ ਕਿ ਬੱਚੇ ਬਚੇ ਹੋਏ ਦਿਨਾਂ ‘ਚ ਰਿਵੀਜ਼ਨ ਕਰ ਸਕੇ
  • ਪ੍ਰੀਖਿਆ ਦੇ ਦਿਨ ਬੱਚੇ ਨੂੰ ਸਾਰਾ ਦਿਨ ਪੜ੍ਹਾਉਣ ਲਈ ਲੈ ਕੇ ਬੈਠੇ ਰਹੋ ਉਸ ਨੂੰ ਵਿੱਚੋਂ ਰਿਲੈਕਸ ਕਰਨ ਦਾ ਸਮਾਂ ਦਿਓ ਅਤੇ ਜੇਕਰ ਉਹ ਖੇਡਣਾ ਚਾਹੇ ਤਾਂ ਕੁਝ ਸਮਾਂ ਖੇਡਣ ਵੀ ਦਿਓ ਪ੍ਰੀਖਿਆ ਤੋਂ ਪਹਿਲਾਂ ਬੱਚੇ ਦਾ ਸਰੀਰਕ ਤੇ ਮਾਨਸਿਕ ਰੂਪ ਨਾਲ ਸਿਹਤਮੰਦ ਹੋਣਾ ਜ਼ਰੂਰੀ ਹੈ
  • ਗਣਿਤ ਅਜਿਹਾ ਵਿਸ਼ਾ ਹੈ ਜਿਸ ‘ਚ ਬੱਚੇ ਨੂੰ ਵਿਸ਼ੇਸ਼ ਅਭਿਆਸ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਰੋਜ਼ਾਨਾ ਅੱਧਾ ਘੰਟਾ ਅਭਿਆਸ ਦੀ ਆਦਤ ਬੱਚੇ ਨੂੰ ਪਾਓ
  • ਪ੍ਰੀਖਿਆ ਦੇ ਦਿਨਾਂ ‘ਚ ਬੱਚੇ ਨੂੰ ਦੇਰ ਰਾਤ ਤੱਕ ਨਾ ਪੜ੍ਹਾਓ ਇਸ ਨਾਲ ਉਸ ਦੀ ਨੀਂਦ ਪੂਰੀ ਨਹੀਂ ਹੋ ਸਕੇਗੀ ਅਤੇ ਪ੍ਰੀਖਿਆ ਦੇ ਸਮੇਂ ਉਹ ਆਪਣੇ ਆਪ ਨੂੰ ਫ੍ਰੈਸ਼ ਮਹਿਸੂਸ ਨਹੀਂ ਕਰੇਗਾ
  • ਪ੍ਰੀਖਿਆ ਦੇਣ ਜਾਂਦੇ ਸਮੇਂ ਉਸ ਨੂੰ ਅਜਿਹਾ ਮਹਿਸੂਸ ਨਾ ਹੋਣ ਦਿਓ ਕਿ ਤੁਸੀਂ ਉਸ ਦੀ ਪ੍ਰੀਖਿਆ ਨੂੰ ਲੈ ਕੇ ਬਹੁਤ ਚਿੰਤਤ ਹੋ ਜੇਕਰ ਤੁਸੀਂ ਅਜਿਹਾ ਦਰਸਾਓਗੇ ਤਾਂ ਉਸ ਨੂੰ ਵੀ ਡਰ ਤੇ ਨਰਵਸਨੈੱਸ ਮਹਿਸੂਸ ਹੋਵੇਗੀ

ਜੇਕਰ ਕਦੇ ਪ੍ਰੀਖਿਆ ‘ਚ ਘੱਟ ਨੰਬਰ ਆ ਗਏ ਤਾਂ ਇਸ ਦਾ ਅਰਥ ਇਹ ਨਹੀਂ ਕਿ ਤੁਹਾਡਾ ਬੱਚਾ ਨਾਲਾਇਕ ਹੈ ਕਦੇ-ਕਦੇ ਬੱਚੇ ਇੰਟੈਲੀਜੈਂਟ ਹੁੰਦੇ ਹੋਏ ਵੀ ਪ੍ਰੀਖਿਆ ‘ਚ ਅਸਾਵਧਾਨੀ ਵੱਸ ਕੁਝ ਗਲਤ ਕਰ ਆਉਂਦੇ ਹਨ ਜਾਂ ਕਦੇ ਕੁਝ ਭੁੱਲ ਜਾਂਦੇ ਹਨ, ਇਸ ਲਈ ਉਨ੍ਹਾਂ ‘ਚ ਆਦਤ ਪਾਓ ਕਿ ਉਹ ਪ੍ਰੀਖਿਆ ਪੱਤਰ ਹੱਲ ਕਰਦੇ ਸਮੇਂ ਸਾਵਧਾਨੀ ਵਰਤਨ ਤੇ ਆਪਣੇ ‘ਚ ਆਤਮਵਿਸ਼ਵਾਸ ਪੈਦਾ ਕਰਨ ਨਾਲ ਹੀ ਕਈ ਬੱਚੇ ਸਮਝੇ ਬਿਨਾਂ ਰੱਟਾ ਲਾ ਲੈਂਦੇ ਹਨ ਜਿਸ ਨਾਲ ਉਹ ਜਲਦ ਹੀ ਯਾਦ ਕੀਤਾ ਹੋਇਆ ਭੁੱਲ ਜਾਂਦੇ ਹਨ ਉਨ੍ਹਾਂ ਦੀ ਇਸ ਆਦਤ ਨੂੰ ਬਦਲੋ
ਸੋਨੀ ਮਲਹੋਤਰਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!