one-who-can-see-his-back-from-behind-will-not-go-into-hell

ਪ੍ਰੇਰਕ ਪ੍ਰਸੰਗ ਸਤਿਗੁਰ ਦੇ ਰਹਿਮੋ-ਕਰਮ ਦੀ ਇੱਕ ਪ੍ਰਤੱਖ ਮਿਸਾਲ
ਪਿੱਠ ਪਿੱਛਂੋ ਤੋਂ ਵੀ ਜੋ ਦਰਸ਼ਨ ਕਰੇਗਾ, ਉਹ ਨਰਕਾਂ ‘ਚ ਨਹੀਂ ਜਾਏਗਾ
ਸੁਮੇਰ ਸਿੰਘ ਇੰਸਾਂ ਆਪਣੀ ਆਪ ਬੀਤੀ ਉਪਰੋਕਤ ਇੱਕ ਘਟਨਾ ਦਾ ਜਿਕਰ ਇਸ ਤਰ੍ਹਾ ਕਰਦੇ ਹਨ:-

ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸੱਚੇ ਰਹਿਬਰ ਨੇ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣਾ ਉੱਤਰ-ਅਧਿਕਾਰੀ ਬਣਾਇਆ ਉਦੋਂ ਇਹ ਬਚਨ ਫਰਮਾਏ ਸਨ ਕਿ ‘ਅਸੀਂ ਸਰਦਾਰ ਸਤਿਨਾਮ ਸਿੰਘ ਜੀ ਨੂੰ ਆਪਣੇ ਸਤਿਗੁਰੂ ਦਾਤਾ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਸੱਚਖੰਡ ਤੋਂ ਲੈ ਕੇ ਆਏ ਹਾਂ ਇਸ ਸਤਿਨਾਮ ਨਾਂਅ ਨੂੰ ਜਪਦੀ-ਜਪਦੀ ਦੁਨੀਆਂ ਮਰ ਗਈ,

ਪਰ ਇਹ ਕਿਸੇ ਨੂੰ ਵੀ ਪ੍ਰਤੱਖ ਰੂਪ ‘ਚ ਨਹੀਂ ਮਿਲਿਆ ਇਹਨਾਂ ਦੀ ਸ਼ਰਨ ‘ਚ ਜੋ ਵੀ ਆਉਣਗੇ ਉਹ ਅਸਾਨੀ ਨਾਲ ਆਪਣਾ ਜਨਮ ਸਫ਼ਲ ਕਰਕੇ ਸਤਿਲੋਕ-ਸੱਚਖੰਡ ਚਲੇ ਜਾਣਗੇ ਜੋ ਇਹਨਾਂ ਦੇ ਪਿੱਠ ਪਿੱਛੋਂ ਤੋਂ ਵੀ ਦਰਸ਼ਨ ਕਰ ਲੈਣਗੇ, ਉਹ ਵੀ ਨਰਕਾਂ ਵਿੱਚ ਨਹੀਂ ਜਾਣਗੇ’ ਇਸ ਇਲਾਹੀ ਬਚਨ ਨੂੰ ਸਾਰਥਕ ਕਰਦੀ ਇੱਕ ਸੱਚੀ ਘਟਨਾ ਪੂਜਨੀਕ ਮੌਜ਼ੂਦਾ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹੇਠ ਅਨੁਸਾਰ ਦੱਸੀ ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਕਿਸੇ ਪਿੰਡ ‘ਚ ਸਤਿਸੰਗ ਫਰਮਾਉਣ ਲਈ ਗਏ ਸਨ ਉਸ ਪਿੰਡ ‘ਚ ਇੱਕ ਪਰਿਵਾਰ ਦਾ ਇੱਕ ਵਿਅਕਤੀ ਬਹੁਤ ਜ਼ਿਆਦਾ ਸ਼ਰਾਬੀ-ਕਵਾਬੀ ਤੇ ਦੁਰਾਚਾਰੀ ਸੀ

ਉਸ ਦੇ ਪਰਿਵਾਰਕ ਮੈਂਬਰ ਉਸ ਦੀਆਂ ਅਜਿਹੀਆਂ ਭੈੜੀਆਂ ਆਦਤਾਂ ਤੋਂ ਬਹੁਤ ਪ੍ਰੇਸ਼ਾਨ ਤੇ ਦੁਖੀ ਸਨ ਪਰਿਵਾਰਜਨਾਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਅੱਜ ਆਪਣੇ ਪਿੰਡ ਸੱਚੇ ਸੌਦੇ ਵਾਲੇ ਬਾਬਾ ਜੀ ਦਾ ਸਤਿਸੰਗ ਹੈ, ਤੂੰ ਵੀ ਚੱਲ ਕੇ ਆਪਣੀਆਂ ਇਹਨਾਂ ਬੁਰੀਆਂ ਆਦਤਾਂ ਤੋਂ ਖਹਿੜਾ ਛੁਡਾ ਲੈ ਅਤੇ ਤੂੰ ਵੀ ਆਪਣੇ ਜੀਵਨ ਨੂੰ ਸੁਖੀ ਬਣਾ ਲੈ ਬਾਬਾ ਜੀ ਨੇ ਤੇਰੇ ਵਰਗੇ ਲੱਖਾਂ ਲੋਕਾਂ ਦੀਆਂ ਬੁਰੀਆਂ ਆਦਤਾਂ ਛੁੜਾ ਕੇ ਉਹਨਾਂ ਦਾ ਜੀਵਨ ਸੁਖਮਈ ਬਣਾ ਦਿੱਤਾ ਹੈ ਪਰ ਉਸ ਆਦਮੀ ਨੇ ਆਪਣੇ ਪਰਿਵਾਰਜਨਾਂ ਦੀ ਗੱਲ ਮੰਨਣ ਦੀ ਬਜਾਇ ਉਸ ਦਿਨ ਹੋਰ ਵੀ ਜ਼ਿਆਦਾ ਸ਼ਰਾਬ ਪੀ ਲਈ ਅਤੇ ਨਸ਼ੇ ਵਿੱਚ ਆਪਣੀ ਹੋਸ਼ ਵੀ ਗਵਾ ਲਈ ਉਸ ਦਾ ਕੋਈ ਪੂਰਬਲਾ ਸੰਸਕਾਰ ਹੀ ਹੋਵੇਗਾ ਕਿ ਉਹ ਪੂਜਨੀਕ ਪਰਮ ਪਿਤਾ ਜੀ ਦੀ ਰਹਿਮਤ ਨਾਲ ਉਹ ਸਤਿਸੰਗ ਪ੍ਰੋਗਰਾਮ ਸਮਾਪਤ ਹੋਣ ‘ਤੇ ਸਤਿਸੰਗ-ਪੰਡਾਲ ਵੱਲ ਆ ਗਿਆ

ਉਦੋਂ ਤੱਕ ਪੂਜਨੀਕ ਪਰਮ ਪਿਤਾ ਜੀ ਨਾਮ-ਅਧਿਕਾਰੀ ਜੀਵਾਂ ਨੂੰ ਨਾਮ-ਦਾਨ ਬਖਸ਼ ਕੇ ਆਪਣੀ ਗੱਡੀ ਵਿੱਚ ਬੈਠ ਚੁੱਕੇ ਸਨ ਅਤੇ ਸ਼ਹਿਨਸ਼ਾਹ ਜੀ ਦੀ ਗੱਡੀ ਉੱਥੋਂ ਅੱਗੇ ਲਈ ਰਵਾਨਾ ਹੋ ਰਹੀ ਸੀ ਉਸ ਸ਼ਰਾਬੀ ਵਿਅਕਤੀ ਨੂੰ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਤਾਂ ਨਹੀਂ ਹੋਏ ਸਨ ਪਰ ਉਸ ਨੂੰ ਸ਼ਹਿਨਸ਼ਾਹ ਜੀ ਦੀ ਜਾਂਦੀ ਹੋਈ ਗੱਡੀ ਦੇ ਪਿੱਛੋਂ ਦਰਸ਼ਨ ਹੋ ਗਏ ਸਨ ਉਧਰ ਉਸ ਵਿਅਕਤੀ ਦੀ ਉਮਰ ਵੀ ਥੋੜ੍ਹੀ ਹੀ ਬਾਕੀ ਸੀ ਕੁਝ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਆਪਣੇ ਬੁਰੇ ਕਰਮਾਂ ਕਰਕੇ ਉਸ ਦੀ ਆਤਮਾ ਚੁਰਾਸੀ ਲੱਖ ਜੂਨਾਂ (ਜਨਮ-ਮਰਨ ਦੇ ਚੱਕਰ) ‘ਚ ਸ਼ੇਰ ਦੀ ਜੂਨੀ ਵਿੱਚ ਆ ਗਈ (ਆਪਣੀ ਪਸ਼ੂ ਬਿਰਤੀ ਅਨੁਸਾਰ) ਸ਼ੇਰ ਦਾ ਉਹ ਬੱਚਾ ਅਜੇ ਦੋ-ਚਾਰ ਦਿਨ ਦਾ ਹੀ ਸੀ

ਕਿਤੇ ਜੰਗਲ ਰੋਹੀ ‘ਚ ਇਕੱਲੇ ਪਏ ਕੁਰਲਾਉਂਦੇ ਉਸ ਬੱਚੇ ਨੂੰ ਕੋਈ ਸਤਿਸੰਗੀ-ਪ੍ਰੇਮੀ ਚੁੱਕ ਕੇ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਲੈ ਆਇਆ ਚੰਗੇ ਭਾਗ ਲਾ ਲਓ ਕਿ ਸੇਵਾਦਾਰ ਭਾਈ ਸ਼ੇਰ ਦੇ ਉਸ ਬੱਚੇ ਨੂੰ ਪੂਜਨੀਕ ਗੁਰੂ ਜੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹਜ਼ੂਰੀ ਵਿੱਚ ਲੈ ਆਏ ਪੂਜਨੀਕ ਗੁਰੂ ਜੀ ਸ਼ੇਰ ਦੇ ਉਸ ਬੱਚੇ ਨੂੰ ਬਹੁਤ ਜ਼ਿਆਦਾ ਲਾਡ-ਪਿਆਰ ਕਰਦੇ ਆਪਣੇ ਕਰ-ਕਮਲਾਂ ਨਾਲ ਦੁੱਧ ਪਿਲਾਉਂਦੇ, ਪ੍ਰਸ਼ਾਦ ਖੁਵਾਉਂਦੇ ਇਸ ਤਰ੍ਹਾਂ ਜਿਵੇਂ ਕਿ ਇੱਕ ਮਾਂ ਆਪਣੇ ਨਿੱਕੇ ਬਾਲ ਨੂੰ ਪਾਲਦੀ ਹੈ ਅਤੇ ਉਹ ਬੱਚਾ ਵੀ ਪੂਜਨੀਕ ਗੁਰੂ ਜੀ ਦੇ ਚਰਨ-ਕਮਲਾਂ ਵਿੱਚ ਲੇਟਣੀਆਂ ਲਾਉਂਦਾ, ਹੱਦੋਂ ਵੱਧ ਆਪਣੀ ਖੁਸ਼ੀ ਪ੍ਰਗਟਾਉਂਦਾ ਇੱਕ ਦਿਨ ਸਵੇਰੇ ਦੀ ਮਜਲਿਸ ਤੋਂ ਬਾਅਦ ਮੈਂ ਵੀ ਹੋਰ ਸਾਧ-ਸੰਗਤ (ਪ੍ਰੇਮੀਆਂ) ਨਾਲ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਤੇਰਾਵਾਸ ‘ਚ ਚਲਿਆ ਗਿਆ

ਪੂਜਨੀਕ ਗੁਰੂ ਜੀ ਬਾਹਰ ਖੜ੍ਹੀ ਸਾਧ-ਸੰਗਤ ਦਾ ਹਾਲ-ਚਾਲ, ਰਾਜੀ-ਖੁਸ਼ੀ ਜਾਣ ਕੇ ਅੰਦਰ ਤੇਰਾਵਾਸ ਦੇ ਹਾਲ ਕਮਰੇ ਵਿੱਚ ਜਾ ਕੇ ਕੁਰਸੀ ‘ਤੇ ਬਿਰਾਜਮਾਨ ਹੋ ਗਏ ਅਤੇ ਮੈਂ ਉੱਥੇ ਵਿਛੀ ਦਰੀ ‘ਤੇ ਜਾ ਕੇ ਬੈਠ ਗਿਆ ਸ਼ੇਰ ਦਾ ਉਹ ਬੱਚਾ ਉਸ ਵੇਲੇ ਉੱਪਰ ਛੱਤ ‘ਤੇ ਸੀ ਜਿਵੇਂ ਹੀ ਉਸ ਨੇ ਪੂਜਨੀਕ ਗੁਰੂ ਜੀ ਦੇ ਆਉਣ ਦੀ ਆਹਟ ਸੁਣੀ, ਉਹ ਵੀ ਤੁਰੰਤ ਪੌੜੀਆਂ ਤੋਂ ਉੱਤਰ ਕੇ ਹਾਲ ਕਮਰੇ ‘ਚ ਪੂਜਨੀਕ ਗੁਰੂ ਜੀ ਕੋਲ ਆ ਗਿਆ ਅਤੇ ਪਵਿੱਤਰ ਚਰਨਾਂ ਨਾਲ ਲਿਪਟ ਕੇ ਲਾਡ ਕਰਨ ਲੱਗਿਆ ਪੂਜਨੀਕ ਗੁਰੂ ਜੀ ਨੇ ਆਪਣੇ ਚਰਨਾਂ ‘ਚੋਂ ਜੁੱਤੇ ਉਤਾਰਕੇ ਸ਼ੇਰ ਦੇ ਬੱਚੇ ਨੂੰ ਆਪਣੇ ਚਰਨਾਂ ਨਾਲ ਸਹਿਲਾਉਣਾ ਸ਼ੁਰੂ ਕਰ ਦਿੱਤਾ ਪੂਜਨੀਕ ਸ਼ਹਿਨਸ਼ਾਹ ਜੀ ਜਿਵੇਂ-ਜਿਵੇਂ ਉਸ ਨੂੰ ਸਹਿਲਾ (ਪਲੂਸ) ਰਹੇ ਸੀ ਸ਼ੇਰ ਦਾ ਬੱਚਾ ਵੀ ਖੁਸ਼ ਹੋ ਕੇ ਪੂਜਨੀਕ ਪਿਤਾ ਜੀ ਦੇ ਚਰਨਾਂ ਨੂੰ ਆਪਣੇ ਪੰਜਿਆਂ ‘ਚ ਫੜ ਕੇ ਹੋਰ ਜ਼ਿਆਦਾ ਆਪਣੀ ਖੁਸ਼ੀ ਪ੍ਰਗਟਾ ਰਿਹਾ ਸੀ

ਇਹ ਦਿਲਚਸਪ ਕ੍ਰਮ ਲਗਭਗ ਦਸ ਮਿੰਟ ਤੱਕ ਚੱਲਦਾ ਰਿਹਾ ਇਸ ਤੋਂ ਬਾਅਦ ਪੂਜਨੀਕ ਪਿਤਾ ਜੀ ਨੇ ਉਸ ਬੱਚੇ ਨੂੰ ਆਪਣੇ ਹੱਥਾਂ ‘ਚ ਚੁੱਕ ਕੇ ਆਪਣੇ ਅੱਗੇ ਪਏ ਮੇਜ਼ ‘ਤੇ ਬਿਠਾ ਲਿਆ ਅਤੇ ਪਵਿੱਤਰ ਕਰ-ਕਮਲਾਂ ਨਾਲ ਉਸ ਨੂੰ ਪਿਆਰ ਨਾਲ ਖੂਬ ਮਸਲਣ ਲੱਗੇ ਜਿਵੇਂ-ਜਿਵੇਂ ਪੂਜਨੀਕ ਪਿਤਾ ਜੀ ਉਸ ਨੂੰ ਪਿਆਰੇ ਹੱਥਾਂ ਨਾਲ ਮਸਲ ਰਹੇ ਸਨ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ, ਬੇਹੱਦ ਖੁਸ਼ੀ ਜਤਾ ਰਿਹਾ ਸੀ ਇਹ ਵੀ ਬਹੁਤ ਪਿਆਰਾ ਦ੍ਰਿਸ਼ ਸੀ ਇਸ ਤੋਂ ਬਾਅਦ ਪੂਜਨੀਕ ਪਿਤਾ ਜੀ ਨੇ ਫਰਮਾਇਆ, ”ਚੱਲ ਹੁਣ ਸੁਮੇਰ ਕੋਲ” ਤਾਂ ਉਹ ਬੱਚਾ ਉਸੇ ਪਲ ਮੇਜ਼ ਤੋਂ ਕੁੱਦ ਕੇ ਸਿੱਧਾ ਮੇਰੀ ਝੋਲੀ ਵਿੱਚ ਆ ਕੇ ਬੈਠ ਗਿਆ ਤਾਂ ਮੈਂ ਵੀ ਆਪਣੇ ਹੱਥਾਂ ਨਾਲ ਉਸ ਨੂੰ ਸਹਿਲਾਉਣ ਲੱਗਿਆ ਅਤੇ ਉਹ ਨਿੱਕੇ ਬੱਚੇ ਵਾਂਗੂ ਮੇਰੀ ਗੋਦੀ ਵਿੱਚ ਲੇਟ ਗਿਆ ਮੈਂ ਉਸ ਦੀ ਪਿੱਠ ‘ਤੇ ਪ੍ਰੇਮ ਨਾਲ ਹੱਥ ਫੇਰਦਾ ਰਿਹਾ ਕੁਝ ਸਮੇਂ ਤੱਕ ਇਹ ਚੱਲਦਾ ਰਿਹਾ ਫਿਰ ਪਿਤਾ ਜੀ ਨੇ ਫਰਮਾਇਆ, ਚੱਲ ਹੁਣ, ਬਹੁਤ ਸਮਾਂ ਹੋ ਗਿਆ ਹੈ ਇੰਨਾ ਕਹਿਣਾ ਹੀ ਸੀ

ਕਿ ਉਹ (ਸ਼ੇਰ ਦਾ ਬੱਚਾ) ਤੁਰੰਤ ਮੇਰੀ ਝੋਲੀ ‘ਚੋਂ ਨਿਕਲ ਪੌੜੀਆਂ ਰਾਹੀਂ ਉੱਪਰ ਛੱਤ ‘ਤੇ ਚਲਿਆ ਗਿਆ
ਉਸ ਦੇ ਜਾਣ ਤੋਂ ਬਾਅਦ ਪੂਜਨੀਕ ਗੁਰੂ ਜੀ ਮੈਨੂੰ ਕਹਿਣ ਲੱਗੇ, ”ਸੁਮੇਰ, ਤੈਨੂੰ ਪਤਾ ਹੈ ਇਹ (ਸ਼ੇਰ ਦਾ ਬੱਚਾ) ਕੌਣ ਹੈ?” ਮੈਂ ਅਰਜ਼ ਕੀਤੀ, ਪਿਤਾ ਜੀ, ਮੈਂ ਤਾਂ ਅੱਜ ਪਹਿਲੀ ਵਾਰ ਇਸ ਨੂੰ ਦੇਖਿਆ ਹੈ ਕੌਣ ਹੈ! ਪਿਤਾ ਜੀ, ਆਪ ਹੀ ਜਾਣਦੇ ਹੋ ਤਾਂ ਪੂਜਨੀਕ ਪਿਤਾ ਜੀ ਨੇ ਉਪਰੋਕਤ ਇਹ ਸੱਚਾਈ ਬਿਆਨ ਕੀਤੀ ਉਪਰੋਕਤ ਘਟਨਾ ਤੋਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਜੋ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਿੱਠ ਪਿੱਛੋਂ ਵੀ ਦਰਸ਼ਨ ਕਰੇਗਾ ਉਹ ਨਰਕਾਂ ‘ਚ ਨਹੀਂ ਜਾਵੇਗਾ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਅਪਾਰ ਰਹਿਮੋ ਕਰਮ ਦੁਆਰਾ ਉਸ ਸ਼ਰਾਬੀ-ਕਵਾਬੀ ਵਿਅਕਤੀ ਨੂੰ ਜਿਸ ਨੇ ਪੂਜਨੀਕ ਪਰਮ ਪਿਤਾ ਜੀ ਦੀ ਜਾਂਦੀ ਹੋਈ ਗੱਡੀ ਦੇ ਪਿੱਛਿਓਂ ਦਰਸ਼ਨ ਕੀਤੇ ਸਨ,

ਉਸ ਨੂੰ ਉਸ ਦੇ ਬੁਰੇ ਕਰਮਾਂ ਦੇ ਫਲ ਵਜੋਂ ਘੋਰ ਨਰਕਾਂ ਦੇ ਦੁਖਾਂ ‘ਚੋਂ ਕੱਢ ਕੇ ਸ਼ੇਰ ਦੀ ਜੂਨੀ ਬਖ਼ਸ਼ੀ ਅਤੇ ਫਿਰ ਖੁਦ ਹੀ ਡੇਰਾ ਸੱਚਾ ਸੌਦਾ ਦੇ ਤੀਜੀ ਪਾਤਸ਼ਾਹੀ ਦੇ ਰੂਪ ‘ਚ ਇਸ ਤਰ੍ਹਾਂ ਉਸ ਦਾ ਉੱਧਾਰ ਕੀਤਾ ਪੂਰਨ ਸੰਤ-ਮਹਾਤਮਾ ਆਪਣੇ ਸਹਿਜ-ਸੁਭਾ ਜੋ ਵੀ ਬਚਨ ਕਰਦੇ ਹਨ, ਉਹਨਾਂ ਨੂੰ ਪੂਰਾ ਵੀ ਖੁਦ ਕਰਦੇ ਹਨ ਸੰਤਾਂ ਦੇ ਬਚਨ ਸਦਾ-ਸਦਾ ਅਟੱਲ ਰਹਿੰਦੇ ਹਨ ਜ਼ਮੀਨ-ਅਸਮਾਨ ਤੇ ਯੁੱਗ ਵੀ ਬਦਲ ਸਕਦੇ ਹਨ, ਸੰਤ-ਮਹਾਪੁਰਸ਼ਾਂ ਦੇ ਬਚਨ ਜਿਉਂ ਦੇ ਤਿਉਂ ਪੂਰੇ ਹੁੰਦੇ ਹਨ ‘ਸੰਤ ਵਚਨ ਪਲਟੇ ਨਹੀਂ, ਪਲਟ ਜਾਏ ਬ੍ਰਹਿਮੰਡ’

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!