electric scooter demands more handling - sachi shiksha punjabi

ਜ਼ਿਆਦਾ ਸੰਭਾਲ ਦੀ ਮੰਗ ਕਰਦਾ ਹੈ ਇਲੈਕਟ੍ਰਿਕ ਸਕੂਟਰ

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਵਾਤਾਵਰਨ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ਇਲੈਕਟ੍ਰਿਕ ਵਹੀਕਲਸ ਨੂੰ ਬਿਹਤਰ ਬਦਲ ਮੰਨਿਆ ਜਾ ਰਿਹਾ ਹੈ ਇਹੀ ਵਜ੍ਹਾ ਹੈ ਕਿ ਈਵੀ ਪ੍ਰਤੀ ਲੋਕਾਂ ਦਾ ਰੁਝਾਨ ਵਧਿਆ ਹੈ ਐਨਾ ਹੀ ਨਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਲੋਕਾਂ ਨੂੰ ਪਰੰਪਰਾਗਤ ਵਾਹਨਾਂ ਦੀ ਬਜਾਇ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਲਈ ਪ੍ਰੇਰਿਤ ਕਰ ਰਹੀ ਹੈ ਜਾਣਕਾਰਾਂ ਦੀ ਮੰਨੋ ਤਾਂ ਈਵੀ ਆਉਣ ਵਾਲੇ ਸਮੇਂ ਦੇ ਬਿਹਤਰ ਆਵਾਜ਼ਾਈ ਬਦਲ ਹਨ

ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਇਲੈਕਟ੍ਰਿਕ ਵਹੀਕਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਦੇਖੀਆਂ ਜਾ ਰਹੀਆਂ ਹਨ ਇਨ੍ਹਾਂ ਘਟਨਾਵਾਂ ਤੋਂ ਬਾਅਦ ਤੋਂ ਇਲੈਕਟ੍ਰਿਕ ਵਹੀਕਲਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮਾਂ ਦੇ ਨਾਲ-ਨਾਲ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ, ਇਸ ਲਈ ਇਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਵਜ੍ਹਾ ਨਾਲ ਇਲੈਕਟ੍ਰਿਕ ਵਹੀਕਲ ’ਚ ਅੱਗ ਲੱਗ ਸਕਦੀ ਹੈ ਅਤੇ ਕਿਵੇਂ ਇਨ੍ਹਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ

Also Read :-

ਆਓ ਜਾਣਦੇ ਹਾਂ ਅੱਗ ਲੱਗਣ ਵਾਲੀਆਂ ਘਟਨਾਵਾਂ ਨੂੰ ਲੈ ਕੇ ਕੀ ਹੈ ਐਕਸਪਰਟਾਂ ਦੀ ਰਾਇ

ਸਖਤ ਨਿਯਮਾਂ ਤੋਂ ਬਾਅਦ ਬਾਜ਼ਾਰ ’ਚ ਉੱਤਰਨ ਵਾਹਨ:

ਕਈ ਹਾਦਸਿਆਂ ਦਰਮਿਆਨ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਈ-ਸਕੂਟਰਾਂ ’ਚ ਅੱਗ ਕਿਉਂ ਲੱਗ ਰਹੀ ਹੈ ਐਕਸਪਰਟ ਸਭ ਤੋਂ ਪਹਿਲਾਂ ਇਸ ਦੇ ਲਈ ਬੈਟਰੀ ਨੂੰ ਜਿੰਮੇਵਾਰ ਦੱਸਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਈ-ਸਕੂਟਰਾਂ ’ਚ ਬੈਟਰੀ ਹੀ ਅਜਿਹਾ ਹਿੱਸਾ ਹੈ, ਜਿੱਥੇ ਅੱਗ ਲੱਗ ਸਕਦੀ ਹੈ ਇਸ ਨੂੰ ਲੈ ਕੇ ਸਖ਼ਤ ਸੁਰੱਖਿਆ ਨਿਯਮ ਅਪਣਾਏ ਜਾਣ ਦੀ ਜ਼ਰੂਰਤ ਹੈ ਐਕਸਪਰਟਾਂ ਦਾ ਕਹਿਣਾ ਹੈ ਕਿ ਲੀਥੀਅਮ ਆਇਨ ਬੈਟਰੀ ਵਾਲੇ ਟੂ ਵਹੀਲਰ ਨੂੰ ਸਖਤ ਪ੍ਰੀਖਣ ਤੋਂ ਬਾਅਦ ਹੀ ਬਾਜ਼ਾਰ ’ਚ ਵਿਕਰੀ ਲਈ ਉਤਾਰਨ ਦੀ ਇਜ਼ਾਜ਼ਤ ਹੋਣੀ ਚਾਹੀਦੀ ਹੈ ਨਾਲ ਹੀ ਗੱਡੀ ਚਲਾਉਣ ਦੇ ਤੁਰੰਤ ਬਾਅਦ ਉਸ ਨੂੰ ਚਾਰਜਿੰਗ ’ਚ ਨਹੀਂ ਲਗਾਉਣਾ ਚਾਹੀਦਾ ਹੈ

ਕੰਪਨੀਆਂ ਗਾਹਕਾਂ ਨੂੰ ਦੇਖਭਾਲ ਕਰਨ ਦੇ ਟਿਪਸ ਦੱਸਣ:

ਹੀਰੋ ਇਲੈਕਟ੍ਰਿਕ ਦੇ ਸੀਈਓ ਸੋਹਿੰਦਰ ਗਿੱਲ ਨੇ ਇੱਕ ਇੰਟਰਵਿਊ ’ਚ ਦੱਸਿਆ ਹੈ ਕਿ ਈ-ਸਕੂਟਰਾਂ ਦੀ ਸਰਵਿਸ ਬੇਹੱਦ ਜ਼ਰੂਰੀ ਹੈ ਅਤੇ ਇਸ ਨੂੰ ਲੈ ਕੇ ਗਾਹਕਾਂ ਦਰਮਿਆਨ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ ਗਿੱਲ ਦਾ ਕਹਿਣਾ ਹੈ ਕਿ ਡੀਲਰ ਅਤੇ ਗਾਹਕ ਦਰਮਿਆਨ ਇਸ ਨੂੰ ਲੈ ਕੇ ਜਾਣਕਾਰੀ ਅਤੇ ਜਾਗਰੂਕਤਾ ਦਾ ਪੱਧਰ ਬੇਹੱਦ ਘੱਟ ਹੈ, ਗਾਹਕਾਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਕਿ ਬੈਟਰੀ ਦੀ ਦੇਖਭਾਲ ਕਿਵੇਂ ਕਰਨੀ ਹੈ ਸੋਹਿੰਦਰ ਗਿੱਲ ਕਹਿੰਦੇ ਹਨ ਕਿ ਕਈ ਗਾਹਕ 40 ਕਿੱਲੋਮੀਟਰ ਤੱਕ ਧੁੱਪ ’ਚ ਗੱਡੀ ਚਲਾਉਂਦੇ ਹਨ ਅਤੇ ਵਾਪਸ ਆਉਣ ਦੇ ਤੁਰੰਤ ਬਾਅਦ ਬੈਟਰੀ ਨੂੰ ਚਾਰਜ ’ਚ ਲਗਾ ਦਿੰਦੇ ਹਨ, ਜਿਸ ਨਾਲ ਬੈਟਰੀ ਉੱਬਲ ਜਾਂਦੀ ਹੈ ਇਹ ਹਾਦਸੇ ਨੂੰ ਦਾਵਤ ਦੇਣ ਵਰਗਾ ਹੈ

ਚੀਨ ਤੋਂ ਆਉਣ ਵਾਲੀਆਂ ਬੈਟਰੀਆਂ ਹਨ ਖ਼ਤਰਨਾਕ:

ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਈ-ਸਕੂਟਰਾਂ ’ਚ ਅੱਗ ਲੱਗਣ ਦੀਆਂ ਕਈ ਵਜ੍ਹਾ ਹੋ ਸਕਦੀਆਂ ਹਨ, ਜਿਨ੍ਹਾਂ ’ਚ ਮੈਨਿਊਫੈਕਚਰਿੰਗ ਡਿਫੈਕਟ, ਬਾਹਰੀ ਡੈਮੇਜ਼ ਜਾਂ ਬੀਐੱਮਐੱਸ ’ਚ ਕਮੀ ਨਾਲ ਇਨ੍ਹਾਂ ਬੈਟਰੀਆਂ ’ਚ ਅੱਗ ਲੱਗਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਤਾ ਇਨ੍ਹਾਂ ਬੈਟਰੀਆਂ ਨੂੰ ਵੱਡੀ ਗਿਣਤੀ ’ਚ ਚੀਨ ਤੋਂ ਆਯਾਤ ਕਰਦੇ ਹਨ, ਜਿੱਥੋਂ ਖਰਾਬ ਕੁਆਲਿਟੀ ਵਾਲੀਆਂ ਬੈਟਰੀਆਂ ਆਉਂਦੀਆਂ ਹਨ, ਜਿਸ ਨਾਲ ਬੈਟਰੀਆਂ ’ਚ ਅੱਗ ਲੱਗਣ ਸਮੇਤ ਕਈ ਦਿੱਕਤਾਂ ਆਉਂਦੀਆਂ ਹਨ ਇੱਕ ਰਿਪੋਰਟ ਮੁਤਾਬਕ, ਚੀਨ 2021 ’ਚ ਦੁਨੀਆਂ ’ਚ ਲੀਥੀਅਮ-ਆਇਨ ਬੈਟਰੀਆਂ ਦਾ ਸਭ ਤੋਂ ਵੱਡਾ ਮੈਨਿਊਫੈਕਚਰਰ ਸੀ ਅਤੇ ਇਸ ਦੌਰਾਨ ਦੁਨੀਆ ਦੀ 79 ਪ੍ਰਤੀਸ਼ਤ ਲੀਥੀਅਮ-ਆਇਨ ਬੈਟਰੀਆਂ ਚੀਨ ’ਚ ਬਣਾਈਆਂ ਗਈਆਂ

ਭਾਰਤ ਦੇ ਵਾਤਾਵਰਨ ਅਨੁਸਾਰ ਬਣੀਆਂ ਬੈਟਰੀਆਂ:

ਭਾਰਤ ਵਰਗੇ ਦੇਸ਼ ’ਚ ਜਿੱਥੇ ਤਾਪਮਾਨ 45 ਡਿਗਰੀ ਤੱਕ ਪਹੁੰਚ ਜਾਂਦਾ ਹੈ ਉੱਥੇ ਰਨਵੇ ਦੀ ਵਜ੍ਹਾ ਨਾਲ ਬੈਟਰੀਆਂ ਦਾ ਟੈਂਪਰੇਚਰ 90-100 ਡਿਗਰੀ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਅੱਗ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ ਭਾਰਤ ਦੇ ਮੌਸਮ ਨੂੰ ਧਿਆਨ ’ਚ ਰੱਖ ਕੇ ਡਿਜ਼ਾਇਨ ਨਾ ਕਰਨ ਅਤੇ ਵਿਦੇਸ਼ਾਂ ਤੋਂ ਆਯਾਤ ਬੈਟਰੀਆਂ ਦੀ ਵਜ੍ਹਾ ਨਾਲ ਅੱਗ ਲੱਗਣ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਐਕਸਪਰਟਾਂ ਦਾ ਮੰਨਣਾ ਹੈ ਕਿ ਇਸ ਤੋਂ ਬਚਣ ਲਈ ਇਨ੍ਹਾਂ ਬੈਟਰੀਆਂ ਨੂੰ ਭਾਰਤ ਦੇ ਵਾਤਾਵਰਨ ਨੂੰ ਧਿਆਨ ’ਚ ਰੱਖ ਕੇ ਦੇਸ਼ ’ਚ ਹੀ ਬਣਾਇਆ ਜਾਣਾ ਚਾਹੀਦਾ ਹੈ

ਮੌਸਮ ਤੋਂ ਬਚਾਉਣਾ ਹੈ ਜ਼ਰੂਰੀ:

ਕਿਸੇ ਵੀ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਨੂੰ ਮੌਸਮ ਦੀ ਵਜ੍ਹਾ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਹੈ ਅਜਿਹਾ ਇਸ ਲਈ ਹੈ ਕਿਉਂਕਿ ਜ਼ਿਆਦਾ ਸਰਦੀ ਅਤੇ ਜ਼ਿਆਦਾ ਗਰਮੀ ਕਿਸੇ ਵੀ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦੀ ਹੈ ਅਜਿਹੇ ’ਚ ਤੁਹਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਇਲੈਕਟ੍ਰਿਕ ਸਕੂਟਰ ਨੂੰ ਕਦੇ ਵੀ ਧੁੱਪ ਵਾਲੀ ਜਗ੍ਹਾ ’ਤੇ ਪਾਰਕ ਨਾ ਕਰੋ ਅਤੇ ਸਰਦੀਆਂ ਦੇ ਮੌਸਮ ’ਚ ਰਾਤ ਦੇ ਸਮੇਂ ਇਸ ਨੂੰ ਗੈਰਾਜ ’ਚ ਹੀ ਪਾਰਕ ਕਰੋ ਕਿਉਂਕਿ ਇਸ ਨਾਲ ਇਲੈਕਟ੍ਰਿਕ ਸਕੂਟਰ ਨੂੰ ਮੌਸਮ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ ਅਤੇ ਇਸ ਨਾਲ ਰੇਂਜ ’ਤੇ ਵੀ ਅਸਰ ਨਹੀਂ ਪੈਂਦਾ ਹੈ

ਕਰੋ ਫੁੱਲ ਚਾਰਜਿੰਗ:

ਕੁਝ ਲੋਕ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਸਿਰਫ਼ 10 ਜਾਂ ਸਿਰਫ਼ 20 ਫੀਸਦ ਚਾਰਜਿੰਗ ਤੋਂ ਬਾਅਦ ਹੀ ਇਸਤੇਮਾਲ ਲਈ ਲੈ ਜਾਂਦੇ ਹਨ ਅਤੇ ਫਿਰ ਦੁਬਾਰਾ ਡਿਸਚਾਰਜ ਹੋਣ ’ਤੇ ਇਸ ਨੂੰ ਚਾਰਜਿੰਗ ਲਈ ਲਗਾ ਦਿੰਦੇ ਹਨ ਪਰ ਅਜਿਹਾ ਕਰਨਾ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਇਸ ਨਾਲ ਹੌਲੀ-ਹੌਲੀ ਕਰਕੇ ਬੈਟਰੀ ਖਰਾਬ ਹੋਣ ਲਗਦੀ ਹੈ ਅਤੇ ਰੇਂਜ ’ਤੇ ਵੀ ਬੁਰਾ ਅਸਰ ਪੈਂਦਾ ਹੈ ਅਜਿਹੇ ’ਚ ਹਮੇਸ਼ਾ ਇਲੈਕਟ੍ਰਿਕ ਸਕੂਟਰ ਚਾਰਜ ਕਰਦੇ ਸਮੇਂ ਪੂਰੀ ਤਰ੍ਹਾਂ ਚਾਰਜਿੰਗ ਜ਼ਰੂਰੀ ਹੁੰਦੀ ਹੈ ਅਤੇ ਇਸ ਨੂੰ ਵਿਚਾਲੋਂ ਨਹੀਂ ਕੱਢਣਾ ਚਾਹੀਦਾ

ਓਵਰ ਲੋਡਿੰਗ ਤੋਂ ਬਚੋ:

ਜਦੋਂ ਤੱਕ ਜ਼ਰੂਰਤ ਨਾ ਪਵੇ ਆਪਣੇ ਇਲੈਕਟ੍ਰਿਕ ਸਕੂਟਰ ’ਤੇ ਦੋ ਜਣਿਆਂ ਨੂੰ ਨਾ ਬਿਠਾਓ, ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਲੈਕਟ੍ਰਿਕ ਸਕੂਟਰ ਦਾ ਡਿਜ਼ਾਇਨ ਘੱਟ ਲੋਡ ਉਠਾਉਣ ਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਹੈ ਅਜਿਹੇ ’ਚ ਤੁਸੀਂ ਚਾਹੁੰਦੇ ਹੋ ਕਿ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਲੰਬੇ ਸਮੇਂ ਤੱਕ ਵਧੀਆ ਰੇਂਜ ਆਫ਼ ਕਰੇ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਜ਼ਿਆਦਾਤਰ ਮੌਕਿਆਂ ’ਤੇ ਇਕੱਲੇ ਹੀ ਸਕੂਟਰ ਰਾਹੀਂ ਸਫਰ ਕਰੋ

ਲੋਕਲ ਚਾਰਜਰ ਦੇ ਇਸਤੇਮਾਲ ਤੋਂ ਬਚੋ: ਆਪਣੇ ਇਲੈਕਟ੍ਰਿਕ ਸਕੂਟਰ ਨੂੰ ਚਾਰਜ ਕਰਦੇ ਸਮੇਂ ਹਮੇਸ਼ਾ ਕੰਪਨੀ ਵੱਲੋਂ ਦਿੱਤੇ ਗਏ ਚਾਰਜਰ ਦਾ ਇਸਤੇਮਾਲ ਕਰੋ ਅਤੇ ਜੇਕਰ ਤੁਸੀਂ ਅਜਿਹਾ ਨਾ ਕਰਕੇ ਕਿਸੇ ਲੋਕਲ ਚਾਰਜਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸ ਨਾਲ ਬੈੈਟਰੀ ਖਰਾਬ ਹੋ ਸਕਦੀ ਹੈ

ਚਾਰਜਿੰਗ ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ

ਕਾਊਂਸਿਲ ਆੱਨ ਐਨਰਜ਼ੀ, ਐਨਵਾਇਰਮੈਂਟ ਐਂਡ ਵਾਟਰ-ਸੈਂਟਰ ਫਾਰ ਐਨਰਜ਼ੀ ਫਾਈਨਾਂਸ (ਸੀਈਈਡਬਲਯੂ-ਸੀਈਐੱਫ) ਪ੍ਰੋਗਰਾਮ ਲੀਡ, ਰਿਸ਼ਭ ਜੈਨ ਦਾ ਕਹਿਣਾ ਹੈ ਕਿ ਜੇਕਰ ਕੁਝ ਤਕਨੀਕੀ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਤਾਂ ਇਲੈਕਟ੍ਰਿਕ ਵਹੀਕਲਾਂ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ

  • ਈਵੀ ਯੂਜਰਾਂ ਨੂੰ ਉਪਕਰਣਾ ਦੇ ਮੂਲ ਨਿਰਮਾਤਾ ਰਾਹੀਂ ਸੁਝਾਏ ਗਏ ਚਾਰਜਿੰਗ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ
  • ਈਵੀ ਯੂਜਰਾਂ ਨੂੰ ਖਰਾਬ ਜਾਂ ਘੱਟ ਗੁਣਵੱਤਾ ਦੇ ਉਪਕਰਣਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ
  • ਜੇਕਰ ਸੰਭਵ ਹੋਵੇ ਤਾਂ ਯੂਜਰਾਂ ਨੂੰ ਐਪ ਜਾਂ ਵਹੀਕਲ ਡੈਸ਼ਬੋਰਡ ਜ਼ਰੀਏ ਬੈਟਰੀ ਦੀ ਸਿਹਤ ਦੀ ਨਿਗਰਾਨੀ ਕਰਨੀ ਚਾਹੀਦੀ ਹੈ
  • ਭਲੇ ਹੀ ਫਾਸਟ ਚਾਰਜਿੰਗ ਨਾਲ ਟਾਈਮ ਬਚਦਾ ਹੈ, ਪਰ ਜਿੱਥੋਂ ਤੱਕ ਸੰਭਵ ਹੋਵੇ ਯੂਜਰਾਂ ਨੂੰ ਸਲੋਅ ਚਾਰਜਿੰਗ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਬੈਟਰੀ ਦੀ ਉਮਰ ਵਧਦੀ ਹੈ

ਭਾਰਤ ’ਚ ਲੀਥੀਅਮ-ਆਇਨ ਬੈਟਰੀ ਦੀ ਸਥਿਤੀ

ਬੈਟਰੀ ਬਣਾਉਣ ਵਾਲੀ ਕੰਪਨੀ ਬੈਟਰਿਕਸ ਦੇ ਵਾਈਸ ਚੇਅਰਮੈੈਨ ਅਤੇ ਮੈਨੇਜਿੰਗ ਡਾਇਰੈਕਟਰ ਆਨੰਦ ਕਬਰਾ ਦਾ ਕਹਿਣਾ ਹੈ ਕਿ ਲੀਥੀਅਮ ਆਇਨ ਬੈਟਰੀ ਜ਼ਿਆਦਾ ਰਸਾਇਣ ਅਤੇ ਊਰਜਾ ਨਾਲ ਭਰੀ ਹੁੰਦੀ ਹੈ, ਇਸ ਲਈ ਉਸ ਦਾ ਰਖ-ਰਖਾਵ ਵੀ ਅਤਿ ਸੰਵੇਦਨਸ਼ੀਲ ਹੈ ਭਾਰਤ ’ਚ ਵਿਹਾਰਕ ਸਥਿਤੀਆਂ ਜਿਵੇਂ- ਆਫ਼ ਰੋਡਿੰਗ, ਖਰਾਬ ਸੜਕ, ਗਲਤ ਡਰਾਈਵਿੰਗ, ਜ਼ਿਆਦਾ ਤਾਪਮਾਨ, ਜਲ-ਭਰਾਵ ਦੇ ਸੰਪਰਕ ’ਚ ਲਿਥੀਅਮ-ਆਇਨ ਬੈਟਰੀ ਦੀ ਵਰਤੋਂ ਕਰਨ ਲਈ ਬੈਟਰੀ ਨਿਰਮਾਤਾਵਾਂ ਨੂੰ ਲੀਥੀਅਮ-ਆਇਨ ਦੇ ਸੰਚਾਲਨ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਬਹੁ-ਮੌਸਮੀ ਮਾਡਲ ਦੀਆਂ ਬੈਟਰੀਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ

ਬੈਟਰੀ ਦੀ ਲਾਈਫ ਅਤੇ ਪਰਫਾਰਮੈਂਸ ਵਧਾਓ

ਭਾਰਤ ’ਚ ਜਿੰਨੇ ਵੀ ਇਲੈਕਟ੍ਰਿਕ ਵਾਹਨ ਹਨ ਉਨ੍ਹਾਂ ਨੂੰ ਜੇਕਰ ਠੀਕ ਢੰਗ ਨਾਲ ਚਲਾਇਆ ਜਾਏ ਤਾਂ ਉਨ੍ਹਾਂ ਦੀ ਬੈਟਰੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਦੇ ਚੱਲਦਿਆਂ ਬੈਟਰੀ ਕੁਝ ਹੀ ਸਮੇਂ ’ਚ ਖਰਾਬ ਹੋ ਜਾਏਗੀ ਅਤੇ ਤੁਹਾਨੂੰ ਦੂਸਰੀ ਬੈਟਰੀ ਲਗਵਾਉਣ ’ਚ ਪੈਸੇ ਖਰਚ ਕਰਨੇ ਹੋਣਗੇ ਬੈਟਰੀ ਨੂੰ ਫਿੱਟ ਰੱਖਣ ਲਈ ਤੁਹਾਨੂੰ ਕਿਸੇ ਮਕੈਨਿਕ ਕੋਲ ਜਾ ਕੇ ਇਸ ਦਾ ਚੈਕਅੱਪ ਕਰਵਾਉਣ ਜਾਂ ਇਸ ਦੀ ਮੁਰੰਮਤ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਇਸ ਲਈ ਤੁਹਾਨੂੰ ਬਸ ਕੁਝ ਆਸਾਨ ਜਿਹੇ ਟਿਪਸ ਫਾਲੋ ਕਰਨੇ ਹੋਣਗੇ, ਜਿਸ ਤੋਂ ਬਾਅਦ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਲੰਬੇ ਸਮੇਂ ਤੱਕ ਬਿਹਤਰੀਨ ਪਰਮਾਰਮੈਂਸ ਆਫ਼ਰ ਕਰੇਗੀ ਨਾਲ ਹੀ ਇਸ ਨਾਲ ਚੰਗੀ-ਖਾਸੀ ਰੇਂਜ ਵੀ ਮਿਲੇਗੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!