ਆਟੋ ਸੈਕਟਰ ’ਚ ਕ੍ਰਾਂਤੀ ਲਿਆਏਗੀ ਨਵੀਂ ਸਕਰੈਪ ਪਾੱਲਿਸੀ ਅਤੇ ਵੰਨ ਨੈਸ਼ਨ-ਵੰਨ ਨੰਬਰ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਭਰ ’ਚ 14 ਅਗਸਤ ਨੂੰ ਵਹੀਕਲ ਸਕਰੈਪੇਜ਼ ਪਾੱਲਿਸੀ ਲਾਂਚ ਕੀਤੀ ਪਾੱਲਿਸੀ ਤੋਂ ਆਟੋਮੋਬਾਇਲ ਮੈਨਿਊਫੈਕਚਰਿੰਗ ਇੰਡਸਟਰੀ ਨੂੰ ਵੀ ਉਤਸ਼ਾਹ ਮਿਲਣ ਦੀ ਉਮੀਦ ਹੈ ਪੁਰਾਣੀਆਂ ਗੱਡੀਆਂ ਦੇ ਫਿੱਟਨੈੱਸ ਟੈਸਟ ਦੇ ਕਾਇਦੇ ਵੀ ਆ ਗਏ ਹਨ
ਸਰਕਾਰ ਨੇ ਗੱਡੀ ਸਕਰੈਪ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਅਤੇ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ ਤਾਂ ਇਸ ਸਕਰੈਪੇਜ਼ ਪਾੱਲਿਸੀ ਦਾ ਗਾਹਕਾਂ ਲਈ ਕਿਸ ਤਰ੍ਹਾਂ ਦਾ ਫਾਇਦਾ ਹੈ ਅਤੇ ਆਟੋ ਇ ੰਡਸਟਰੀ ਲਈ ਇਸ ’ਚ ਕੀ ਹੈ ਸਰਕਾਰ ਨੇ ਟਾਈਮ ਲਾਇਨ ਵੀ ਜਾਰੀ ਕੀਤੀ ਹੈ ਇਸ ਟਾਈਮ ਲਾਇਨ ’ਚ ਫਿਟਨੈੱਸ ਅਤੇ ਸਕਰੈਪੇਜ਼ ਨਾਲ ਜੁੜੇ ਨਿਯਮ ਸ਼ਾਮਲ ਹਨ ਸਰਕਾਰ ਨੇ ਗੱਡੀ ਸਕਰੈਪ ਕਰਾਉਣ ’ਤੇ ਕਈ ਤਰ੍ਹਾਂ ਦੀ ਛੋਟ ਵੀ ਦੇਣ ਦਾ ਐਲਾਨ ਕੀਤਾ ਹੈ
Table of Contents
ਫਿੱਟਨੈੱਸ ਨਾਲ ਜੁੜੇ ਨਿਯਮ
ਫਿੱਟਨੈੱਸ ਨਾਲ ਜੁੜੇ ਨਿਯਮ ਵੱਲ ਧਿਆਨ ਦਿਓ ਤਾਂ ਹੁਣ ਨਵੀਂ ਗੱਡੀ ਨੂੰ ਟੈਸਟ ਦੀ ਜ਼ਰੂਰਤ ਹੋਵੇਗੀ ਦੂਜੇ ਪਾਸੇ 15 ਸਾਲ ਪੁਰਾਣੀਆਂ ਗੱਡੀਆਂ ਨੂੰ ਫਿਟਨੈੱਸ ਟੈਸਟ ਤੋਂ ਗੁਜ਼ਰਨਾ ਹੋਵੇਗਾ ਟੈਸਟ ਪਾਸ ਕਰਨ ’ਤੇ 5 ਸਾਲ ਲਈ ਰਜਿਸਟ੍ਰੇਸ਼ਨ ਹੋਵੇਗਾ ਦੂਜੇ ਪਾਸੇ ਜੇਕਰ ਤੁਹਾਡੀ ਗੱਡੀ ਫਿਟਨੈੱਸ ਟੈਸਟ ’ਚ ਫੇਲ੍ਹ ਹੁੰਦੀ ਹੈ ਤਾਂ ਤੁਹਾਨੂੰ ਰੀਟੈਸਟ ਲਈ ਅਪੀਲ ਕਰਨੀ ਹੋਵੇਗੀ ਉੁਸ ਤੋਂ ਬਾਅਦ ਵੀ ਫਿਰ ਤੋਂ ਫੇਲ੍ਹ ਹੋਣ ’ਤੇ ਪੁਰਾਣੀਆਂ ਗੱਡੀਆਂ ਨੂੰ ‘ਐਂਡ ਆਫ਼ ਲਾਈਫ ਵਹੀਕਲ’ ਐਲਾਨ ਕਰ ਦਿੱਤਾ ਜਾਏਗਾ
ਸਕਰੈਪੇਜ਼ ਡਿਸਕਾਊਂਟ:
ਆਟੋਮੇਕਰਸ ਸਕਰੈਪੇਜ਼ ’ਤੇ ਪੰਜ ਫੀਸਦੀ ਡਿਸਕਾਊਂਟ ਦੇ ਸਕਦੇ ਹਾਂ ਸਕਰੈਪ ਵੈਲਿਊ ਐਕਸ਼ ਸ਼ੋਰੂਮ ਕੀਮਤ ਦਾ 4-6 ਫੀਸਦੀ ਹੋਣਾ ਚਾਹੀਦਾ ਹੈ ਦੂਜੇ ਪਾਸੇ ਰੋਡ ਟੈਕਸ ’ਚ 25 ਫੀਸਦੀ ਤੱਕ ਦੀ ਛੋਟ ਮਿਲੇਗੀ ਕਰਮਸ਼ੀਅਲ ਵਹੀਕਲ ’ਤੇ ਰੋਡ ਟੈਕਸ ’ਚ 15 ਫੀਸਦੀ ਦੀ ਛੋਟ ਦਿੱਤੀ ਜਾਏਗੀ ਜਦਕਿ ਨਵੀਂ ਗੱਡੀ ਦੇ ਰਜਿਸਟ੍ਰੇਸ਼ਨ ਫੀਸ ’ਚ ਛੋਟ ਹੋਵੇਗੀ
ਸਕਰੈਪੇਜ਼ ਪਾੱਲਿਸੀ ਦੀ ਟਾਈਮ ਲਾਇਨ:
ਸਕਰੈਪੇਜ਼ ਪਾੱਲਿਸੀ ਦੀ ਟਾਈਮ ਲਾਇਨ ਦੀ ਗੱਲ ਕਰੀਏ ਤਾਂ 25 ਸਤੰਬਰ 2021 ਤੋਂ ਆਰਵੀਐੱਸਐੱਫ ਅਤੇ ੲ ੇਟੀਐੱਮ ਨਿਯਮ ਲਾਗੂ ਹੋ ਚੁੱਕੇ ਹਨ, ਨਾਲ ਹੀ ਇੱਕ ਅਕਤੂਬਰ 2021 ਤੋਂ ਫਿਟਨੈੱਸ ਟੈਸਟ, ਸਕਰੈਪਿੰਗ ਸੈਂਟਰ ਜ਼ਰੂਰੀ ਹੋ ਗਏ ਇੱਕ ਅਪਰੈਲ, 2023 ਤੋਂ ਸਾਰੀਆਂ ਗੱਡੀਆਂ ਲਈ ਐੱਚਸੀਵੀ ਜ਼ਰੂਰੀ ਹੋਵੇਗਾ ਇੱਕ ਜੂਨ, 2024 ਤੋਂ ਸਾਰੇ ਵਾਹਨਾਂ ਲਈ ਇਹ ਨਿਯਮ ਲਾਗੂ ਹੋਣਗੇ ਪੀਐੱਸਯੂ ਦੀਆਂ ਗੱਡੀਆਂ ਲਈ ਇੱਕ ਅਪਰੈਲ 2022 ਤੋਂ ਸਕਰੈਪੇਜ਼ ਪਾੱਲਿਸੀ ਦੀ ਟਾਈਮ ਲਾਇਨ ਲਾਗੂ ਹੋਵੇਗੀ
ਗਾਹਕਾਂ ਨੂੰ ਕੀ ਹੈ ਫਾਇਦਾ?
ਨਵੀਂ ਸਕਰੈਪ ਪਾੱਲਿਸੀ ਤਹਿਤ ਸਕਰੈਪਿੰਗ ਸਰਟੀਫਿਕੇਟ ਦਿਖਾਉਣ ’ਤੇ ਨਵੀਂ ਗੱਡੀ ਖਰੀਦਦੇ ਸਮੇਂ 5 ਫੀਸਦੀ ਛੋਟ ਜਾਏਗੀ ਗੱਡੀ ਸਕਰੈਪ ਕਰਨ ’ਤੇ ਕੀਮਤ ਦਾ 4-6 ਫੀਸਦੀ ਮਾਲਕ ਨੂੰ ਦਿੱਤਾ ਜਾਏਗਾ ਇਸ ਦੇ ਨਾਲ ਹੀ ਨਵੀਂ ਗੱਡੀ ਦੇ ਰਜਿਸਟ੍ਰੇਸ਼ਨ ਦੇ ਸਮੇਂ ਰਜਿਸਟੇ੍ਰਸ਼ਨ ਫੀਸ ਮੁਆਫ਼ ਕਰ ਦਿੱਤੀ ਜਾਏਗੀ
ਰੋਡ ਟੈਕਸ ’ਚ ਮਿਲੇਗੀ ਛੋਟ?
ਨਵੀਂ ਸਕਰੈਪ ਪਾੱਲਿਸੀ ਤਹਿਤ ਨਵੀਂ ਗੱਡੀ ਲੈਣ ’ਤੇ ਰੋਡ ਟੈਕਸ ’ਚ 3 ਸਾਲ ਲਈ 25 ਫੀਸਦੀ ਤੱਕ ਛੋਟ ਦੀ ਗੱਲ ਕਹੀ ਗਈ ਹੈ ਰਾਜ ਸਰਕਾਰਾਂ ਪ੍ਰਾਈਵੇਟ ਗੱਡੀਆਂ ’ਤੇ 25 ਪਰਸੈਂਟ ਅਤੇ ਕਰਮਸ਼ੀਅਲ ਗੱਡੀਆਂ ’ਤੇ 15 ਪਰਸੈਂਟ ਤੱਕ ਛੋਟ ਦੇ ਸਕਦੀਆਂ ਹਨ
ਮੋਟਰ ਵਾਹਨ ਕੰਪਨੀਆਂ ਨੂੰ ਕੀ ਫਾਇਦਾ ਹੋਵੇਗਾ?
ਇਸ ਸਮੇਂ ਮੋਟਰ ਵਾਹਨ ਕੰਪਨੀਆਂ ਨੂੰ ਸਟੀਲ ਅਤੇ ਕੁਝ ਹੋਰ ਪ੍ਰੀਸ਼ਸ ਮੈਟਲ ਦਾ ਆਯਾਤ ਕਰਨਾ ਹੁੰਦਾ ਹੈ ਪਿਛਲੇ ਸਾਲ ਕਰੀਬ 23 ਹਜ਼ਾਰ ਕਰੋੜ ਰੁਪਏ ਦਾ ਸਕਰੈਪ ਸਟੀਲ ਭਾਰਤ ਨੂੰ ਆਯਾਤ ਕਰਨਾ ਪਿਆ ਭਾਰਤ ’ਚ ਜੋ ਸਕਰੈਪਿੰਗ ਹੁਣ ਤੱਕ ਹੁੰਦੀ ਆ ਰਹੀ ਹੈ, ਉਹ ਪ੍ਰੋਡਕਟਿਵ ਨਹੀਂ ਹੈ ਹੁਣ ਮੋਟਰ ਦੇ ਸਕਰੈਪਿ ੰਗ ਤੋਂ ਪ੍ਰ੍ਰੋਡਕਟਿਵ ਸਕਰੈਪ ਮਿਲੇਗਾ ਅਤੇ ਮੋਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੱਚਾ ਮਾਲ ਸਸਤਾ ਮਿਲੇਗਾ
ਸਰਕਾਰ ਨੂੰ ਕੀ ਹੋਵੇਗਾ ਫਾਇਦਾ?
ਜਦੋਂ ਲੋਕ ਪੁਰਾਣੀਆਂ ਗੱਡੀਆਂ ਸਕਰੈਪ ਕਰਨਗੇ ਅਤੇ ਨਵੀਆਂ ਗੱਡੀਆਂ ਖਰੀਦਣਗੇ ਤਾਂ ਇਸ ਨਾਲ ਸਰਕਾਰ ਨੂੰ ਸਾਲਾਨਾ ਕਰੀਬ 40,000 ਕਰੋੜ ਦਾ ਜੀਐੱਸਟੀ ਆਏਗਾ ਇਸ ਨਾਲ ਸਰਕਾਰ ਦੇ ਰੈਵੇਨਿਊ ’ਚ ਵੀ ਵਾਧਾ ਹੋਵੇਗਾ ਸਕਰੈਪ ਪਾੱਲਿਸੀ ਦੇ ਦਾਇਰੇ ’ਚ 20 ਸਾਲ ਤੋਂ ਜ਼ਿਆਦਾ ਪੁਰਾਣੇ ਲਗਭਗ 51 ਲੱਖ ਹਲਕੇ ਮੋਟਰ ਵਾਹਨ (ਐੱਲਐੱਮਵੀ) ਅਤੇ 15 ਸਾਲ ਤੋਂ ਜ਼ਿਆਦਾ ਪੁਰਾਣੇ 34 ਲੱਖ ਹੋਰ ਐੱਲਐੱਮਵੀ ਆਉਣਗੇ ਇਸ ਦੇ ਤਹਿਤ 15 ਲੱਖ ਮੀਡੀਅਮ ਅਤੇ ਹੈਵੀ ਮੋਟਰ ਵਾਹਨ ਵੀ ਆਉਣਗੇ ਜੋ 15 ਸਾਲ ਤੋਂ ਜ਼ਿਆਦਾ ਪੁਰਾਣੇ ਹਨ ਅਤੇ ਇਸ ਸਮੇਂ ਇਨ੍ਹਾਂ ਦੇ ਕੋਲ ਫਿਟਨੈੱਸ ਸਰਟੀਫਿਕੇਟ ਨਹੀਂ ਹੈ
ਪੁਰਾਣੀ ਗੱਡੀ ਦੇਣ ’ਤੇ ਕੀ ਮਿਲੇਗਾ?
ਪੁਰਾਣੀ ਗੱਡੀ ਦੇਣ ਬਦਲੇ ਗਾਹਕ ਨੂੰ ਇੱਕ ਡਿਪਾਜਿਟ ਸਰਟੀਫਿਕੇਟ ਮਿਲੇਗਾ ਜੋ ਨਵੀਂ ਗੱਡੀ ਖਰੀਦਣ ’ਤੇ ਕਈ ਤਰ੍ਹਾਂ ਦੇ ਫਾਇਦੇ ਦੇਵੇਗਾ ਪੁਰਾਣੀ ਗੱਡੀ ਦੀ ਸਕਰੈਪ ਵੈਲਿਊ ਮਿਲੇਗੀ ਜੋ ਨਵੀਂ ਗੱਡੀ ਦੀ ਐਕਸ-ਸ਼ੋਰੂਮ ਪ੍ਰਾਇਜ ਦੇ 5 ਪ੍ਰਤੀਸ਼ਤ ਦੇ ਬਰਾਬਰ ਹੋਵੇਗੀ ਪੁਰਾਣੇ ਵਹੀਕਲ ਨੂੰ ਕਬਾੜ ’ਚ ਦੇਣ ’ਤੇ ਤੁਹਾਨੂੰ ਜੋ ਡਿਪਾਜਿਟ ਸਰਟੀਫਿਕੇਟ ਮਿਲੇਗਾ, ਆਟੋ ਕੰਪਨੀਆਂ ਉਸ ਦੇ ਬਦਲੇ ਤੁਹਾਨੂੰ ਨਵੀ ਗੱਡੀਂ ਖਰੀਦਦੇ ਸਮੇਂ ਐਕਸ-ਸ਼ੋਰੂਮ ਪ੍ਰਾਇਜ਼ ਦੇ 5 ਪ੍ਰਤੀਸ਼ਤ ਤੱਕ ਦਾ ਡਿਸਕਾਊਂਟ ਦੇਣਗੀਆਂ
ਨਵੀਂ ਕਾਰ ’ਤੇ ਕਿੰਨੀ ਛੋਟ ਮਿਲੇਗੀ?
ਸਕਰੈਪ ਪਾੱਲਿਸੀ ਦੇ ਹਿਸਾਬ ਨਾਲ ਪੁਰਾਣੀ ਕਾਰ ਕਬਾੜ ’ਚ ਦੇਣ ਤੋਂ ਬਾਅਦ ਜੇਕਰ ਤੁਸੀਂ ਨਵੀਂ ਕਾਰ ਖਰੀਦਦੇ ਹੋ ਅਤੇ ਨਵੀਂ ਕਾਰ ਦੀ ਕੀਮਤ 500000 ਹੈ ਤਾਂ ਤੁਹਾਨੂੰ ਡਿਪਾਜ਼ਿਟ ਸਰਟੀਫਿਕੇਟ ਦਿਖਾਉਣ ’ਤੇ 25000 ਰੁਪਏ ਦਾ ਡਿਸਕਾਊਂਟ ਮਿਲੇਗਾ ਇਸ ਤੋਂ ਬਾਅਦ ਤੁਹਾਨੂੰ ਨਵੇਂ ਵਾਹਨ ਦਾ ਰਜਿਸਟੇ੍ਰਸ਼ਨ ਕਰਾਉਣ ’ਚ ਛੋਟ ਮਿਲੇਗੀ
ਇਲੈਕਟ੍ਰਿਕ ਵਹੀਕਲ ਨੂੰ ਵਾਧਾ ਮਿਲੇਗਾ?
ਵਹੀਕਲ ਸਕਰੈਪ ਪਾੱਲਿਸੀ ਤੋਂ ਜੋ ਵਾਹਨ ਸੜਕਾਂ ਤੋਂ ਹਟਣਗੇ ਉਨ੍ਹਾਂ ’ਚੋਂ ਇੱਕ ਵੱਡੇ ਹਿੱਸੇ ਦੇ ਇਲੈਕਟ੍ਰਿਕ ਵਹੀਕਲ ਅਪਣਾਉਣ ਦੀ ਉਮੀਦ ਹੈ ਸਕਰੈਪ ਪਾੱਲਿਸੀ ਦੀ ਵਜ੍ਹਾ ਨਾਲ ਪੁਰਾਣੇ ਵਾਹਨਾਂ ਦੇ ਸੜਕ ਤੋਂ ਹਟਣ ਦੀ ਵਜ੍ਹਾ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਸਕਰੈਪ ਪਾੱਲਿਸੀ ਦੀ ਵਜ੍ਹਾ ਨਾਲ ਪੁਰਾਣੇ ਵਾਹਨ ਦੇ ਸੜਕ ਤੋਂ ਹਟਣ ਦੀ ਵਜ੍ਹਾ ਨਾਲ ਗਾਹਕ ਦਾ ਫਿਊਲ ਕਾਸਟ ਘਟ ਜਾਏਗਾ ਇਸ ਵਜ੍ਹਾ ਨਾਲ ਭਾਰਤ ਦਾ ਕਰੂਡ ਇੰਮਪੋਰਟ ਵੀ ਘੱਟ ਹੋਵੇਗਾ
ਫਿਟਨੈੱਸ ਟੈਸਟ ਫੇਲ੍ਹ ਹੋਣ ’ਤੇ ਕੀ ਹੋਵੇਗਾ?
ਸਰਕਾਰ ਨੇ ਵਹੀਕਲ ਸਕਰੈਪ ਪਾੱਲਿਸੀ ਨੂੰ ਵਾਲਿਐਂਟਰੀ ਵਹੀਕਲ ਮਾਡਰਨਨਾਈਜੇਸ਼ਨ ਪ੍ਰੋਗਰਾਮ ਨਾਂਅ ਦਿੱਤਾ ਹੈ ਜੇਕਰ ਕਿਸੇ ਵਿਅਕਤੀ ਦੀ ਗੱਡੀ ਫਿੱਟਨੈੱਸ ਟੈਸਟ ’ਚ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਨੂੰ ਦੇਸ਼ਭਰ ’ਚ 60-70 ਰਜਿਸਟਰਡ ਸਕਰੈਪ ਫੈਸਲਿਟੀ ’ਚ ਆਪਣੀ ਗੱਡੀ ਜਮ੍ਹਾ ਕਰਨਾ ਹੈ