ਵੰਨ ਨੈਸ਼ਨ-ਵੰਨ ਨੰਬਰ: ਸੂਬਾ ਬਦਲਣ ’ਤੇ ਵੀ ਕਾਰ-ਬਾਇਕ ਦੇ ਰਾਹੀਂ ਰਜਿਸਟੇ੍ਰਸ਼ਨ ਦੀ ਜ਼ਰੂਰਤ ਨਹੀਂ
ਜੇਕਰ ਤੁਸੀਂ ਨੌਕਰੀ ਦੀ ਵਜ੍ਹਾ ਨਾਲ ਹਰ 2-4 ਸਾਲਾਂ ’ਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਂਦੇ-ਜਾਂਦੇ ਰਹਿੰਦੇ ਹੋ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਹੁਣ ਤੁਹਾਨੂੰ ਕਿਸੇ ਵੀ ਸੂਬੇ ’ਚ ਜਾਣ ’ਤੇ ਤੁਹਾਡੀ ਗੱਡੀ ਦਾ ਦੁਬਾਰਾ ਰਜਿਸਟੇ੍ਰਸ਼ਨ ਨਹੀਂ ਕਰਵਾਉਣਾ ਹੋਵੇਗਾ ਸਰਕਾਰ ਜਲਦ ਹੀ ਨਵੀਂ ਵਹੀਕਲ ਰਜਿਸਟੇ੍ਰਸ਼ਨ ਪਾੱਲਿਸੀ ਲਾਂਚ ਕਰਨ ਜਾ ਰਹੀ ਹੈ,
ਜਿਸ ’ਚ ਤੁਹਾਡੇ ਵਾਹਨ ਨੂੰ ਨਵੀਂ ਸੀਰੀਜ਼ ਦਾ ਨੰਬਰ ਮਿਲੇਗਾ ਇਹੀ ਨੰਬਰ ਪੂਰੇ ਭਾਰਤ ’ਚ ਕੰਮ ਕਰੇਗਾ ਭਾਵ ਤੁਸੀਂ ਆਪਣੇ ਵਾਹਨ ਨੂੰ ਦੂਸਰੇ ਸੂਬੇ ’ਚ ਲੈ ਜਾਓਂਗੇ ਤਾਂ ਤੁਹਾਨੂੰ ਵਾਹਨ ਦਾ ਦੁਬਾਰਾ ਰਜਿਸਟੇ੍ਰਸ਼ਨ ਨਹੀਂ ਕਰਵਾਉਣਾ ਪਵੇਗਾ ਇਹ ਯੋਜਨਾ 15 ਸਤੰਬਰ ਤੋਂ ਸ਼ੁਰੂ ਹੋ ਗਈ ਹੈ ਮਨੀਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਨੇ 26 ਅਗਸਤ ਨੂੰ ਇਸ ਸਬੰਧ ’ਚ ਇੱਕ ਸੂਚਨਾ ਜਾਰੀ ਕੀਤੀ ਸੀ
ਆਓ ਸਮਝਾਉਂਦੇ ਹਾਂ ਬੀਐੱਚ ਨੰਬਰ ਕੀ ਹੈ? ਕਿਵੇਂ ਕੰਮ ਕਰਦਾ ਹੈ? ਇਸ ਨਾਲ ਕੀ ਬਦਲੇਗਾ? ਕਿਹਨਾਂ-ਕਿਹਨਾਂ ਨੂੰ ਇਹ ਸੁਵਿਧਾ ਮਿਲੇਗੀ? ਅਤੇ ਇਸ ਲਈ ਅਪਲਾਈ ਕਰਨ ਦਾ ਪੂਰਾ ਪ੍ਰੋਸੈੈੱਸ ਕੀ ਹੈ?
Table of Contents
ਹੁਣ ਸੂਬਾ ਬਦਲਣ ’ਤੇ ਕੀ ਹੈ ਵਾਹਨਾਂ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ
ਮੋਟਰ ਵਹੀਕਲ ਐਕਟ 1988 ਦੇ ਸੈਕਸ਼ਨ 47 ਦੇ ਮੁਤਾਬਕ ਤੁਸੀਂ ਕਿਸੇ ਵੀ ਸੂਬੇ ’ਚ ਇੱਕ ਸਾਲ ਤੱਕ ਦੂਸਰੇ ਸੂਬੇ ਦੇ ਵਾਹਨ ਨੂੰ ਚਲਾ ਸਕਦੇ ਹੋ ਇੱਕ ਸਾਲ ਦੇ ਅੰਦਰ ਤੁਹਾਨੂੰ ਨਵੇਂ ਸੂਬੇ ’ਚ ਆਪਣੇ ਵਾਹਨ ਨੂੰ ਰਜਿਸਟਰਡ ਕਰਵਾਉਣਾ ਜ਼ਰੂਰੀ ਹੁੰਦਾ ਹੈ ਹਰ ਸੂਬੇ ’ਚ ਇਹ ਪ੍ਰੋਸੈੱਸ ਵੱਖ-ਵੱਖ ਹੈ ਅਤੇ ਡਾਕਿਊਮੈਂਟ ਵੀ ਵੱਖ- ਵੱਖ ਲਗਦੇ ਹਨ ਇਸ ਵਜ੍ਹਾ ਨਾਲ ਲੋਕ ਦੂਸਰੇ ਸੂਬੇ ’ਚ ਆਪਣੇ ਵਹਾਨ ਦਾ ਦੁਬਾਰਾ ਰਜਿਸਟ੍ਰੇਸ਼ਨ ਕਰਨ ਤੋਂ ਕਤਰਾਉਂਦੇ ਹਨ
ਨਵੀਂ ਵਿਵਸਥਾ ਕੀ ਹੋਵੇਗੀ ਅਤੇ ਕਿਵੇਂ ਮਿਲੇਗਾ ਲਾਭ?
ਹੁਣ ਤੁਹਾਡੇ ਵਾਹਨ ਨੰਬਰ ਤੋਂ ਪਤਾ ਚੱਲ ਜਾਂਦਾ ਹੈ ਕਿ ਉਹ ਕਿਸ ਸੂਬੇ ’ਚ ਰਜਿਸਟਰਡ ਹੈ ਵਾਹਨ ਮੱਧ ਪ੍ਰਦੇਸ਼ ’ਚ ਰਜਿਸਟਰਡ ਹੈ ਤਾਂ ਰਜਿਸਟ੍ਰੇਸ਼ਨ ਨੰਬਰ ਐ ੱਮਪੀ ਤੋਂ, ਉੱਤਰ ਪ੍ਰਦੇਸ਼ ਲਈ ਯੂਪੀ ਤੋਂ ਅਤੇ ਰਾਜਸਥਾਨ ਦੇ ਲਈ ਆਰਜੇ ਤੋਂ ਸ਼ੁਰੂ ਹੁੰਦਾ ਹੈ ਭਾਵ ਜਿਸ ਸੂਬੇ ’ਚ ਤੁਹਾਡੀ ਗੱਡੀ ਰਜਿਸਟਰਡ ਹੈ, ਉਸ ਦਾ ਅ ੰਗਰੇਜ਼ੀ ’ਚ ਨਾਂਅ ਨੰਬਰ ਪਲੇਟ ’ਤੇ ਲਿਖਿਆ ਹੁੰਦਾ ਹੈ
ਹੁਣ ਸਰਕਾਰ ਨੇ ਸੂਬਿਆਂ ਦੇ ਨਾਂਅ ਦੀ ਬਜਾਇ ਪੂਰੇ ਭਾਰਤ ਲਈ ਬੀਐੱਚ ਸੀਰੀਜ਼ ਤਜਵੀਜ਼ਤ ਕੀਤੀ ਹੈ ਇਸ ਨਾਲ ਪੂਰੇ ਦੇਸ਼ ’ਚ ਬੀਐੈੱਸ ਸੀਰੀਜ਼ ਦੇ ਨੰਬਰ ਮਿਲ ਸਕਣਗੇ ਭਾਵ ਕਿਸੇ ਸੂਬੇ ਦੇ ਬਜਾਇ ਨੰਬਰ ਪਲੇਟ ’ਤੇ ਬੀਐੱਚ ਤੋਂ ਨੰਬਰ ਦੀ ਸ਼ੁਰੂਆਤ ਹੋਵੇਗੀ ਇਸ ਯੋਜਨਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਹੋਵੇਗਾ, ਜੋ ਕੇਂਦਰ ਸਰਕਾਰ ਦੀ ਨੌਕਰੀ ’ਚ ਹਨ, ਫੌਜ ’ਚ ਹਨ ਜਾਂ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਉਨ੍ਹਾ ਦਾ ਟਰਾਂਸਫਰ ਹੁੰਦਾ ਰਹਿੰਦਾ ਹੈ ਤਜਵੀਜ਼ਤ ਪ੍ਰਕਿਰਿਆ ਨਾਲ ਨਾ ਸਿਰਫ਼ ਸਮਾਂ ਬਚੇਗਾ, ਸਗੋਂ ਉਨ੍ਹਾਂ ਨੂੰ ਹਰ ਵਾਰ ਸੂਬਾ ਬਦਲਣ ’ਤੇ ਸਾਹਮਣੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਵੀ ਮੁਕਤੀ ਮਿਲ ਜਾਏਗੀ
ਕੀ ਲਾਭ ਹੋਵੇਗਾ?
- ਦੂਸਰੇ ਸੂਬੇ ’ਚ ਜਾਣ ’ਤੇ ਵਾਹਨ ਦਾ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਕਰਵਾਉਣਾ ਹੋਵੇਗਾ
- ਜਟਿਲ ਕਾਗਜ਼ੀ ਕਾਰਵਾਈ ਤੋਂ ਮੁਕਤੀ ਮਿਲੇਗੀ
ਆੱਨ-ਲਾਇਨ ਹੋਵੇਗੀ ਪ੍ਰਕਿਰਿਆ
- ਨਵੀਂ ਨੰਬਰ ਪਲੇਟ ਮੌਜ਼ੂਦਾ ਤੋਂ ਕਿਵੇਂ ਵੱਖ ਹੋਵੇਗੀ?
- ਨਵੀਂ ਨੰਬਰ ਪਲੇਟ ਦਾ ਫਾਰਮੇਟ ਪੂਰੀ ਤਰ੍ਹਾਂ ਵੱਖਰਾ ਹੋਵੇਗਾ ਹੁਣ ਗੱਡੀਆਂ ’ਤੇ ਜੋ ਨੰਬਰ ਪਲੇਟ ਲੱਗੀ ਹੁੰਦੀ ਹੈ ਉਸ ਦਾ ਫਾਰਮੇਟ ਸੂਬਿਆਂ ਦੇ ਹਿਸਾਬ ਨਾਲ ਹ ੁੰਦਾ ਹੈ ਸਭ ਤੋਂ ਪਹਿਲਾਂ ਸੂਬਾ, ਫਿਰ ਆਰਟੀਓ ਕੋਡ ਫਿਰ ਦੋ ਅਲਫਾਬੇਟ ਅਤੇ ਆਖਰ ’ਚ 4 ਅੰਕਾਂ ਦਾ ਸੀਰੀਅਲ ਨੰਬਰ ਹੁੰਦਾ ਹੈ
- ਐੱਮ-09-ਏਬੀ-1234 ਦੇ ਉਦਾਹਰਨ ਤੋਂ ਸਮਝੋ ਇੱਥੇ ਐੱਮਪੀ ਦਾ ਮਤਲਬ ਮੱਧ ਪ੍ਰਦੇਸ਼, 09 ਦਾ ਮਤਲਬ ਆਰਟੀਓ ਕੋਡ ਇੰਦੌਰ, ਏਬੀ ਦਾ ਮਤਲਬ ਹਰ ਸੂਬੇ ਅਤੇ ਕਾੱਮਬੀਨੇਸ਼ਨ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ ਏ ਤੋਂ ਲੈ ਕੇ ਜੈੱਡ ਤੱਕ ਦੇ ਅਲਫਾਬੈੱਟ ’ਚ ਇਸ ਸ਼ਾਮਲ ਹੋ ਸਕਦੇ ਹਨ ਅਤੇ ਆਖਰ ’ਚ ਚਾਰ ਅ ੰਕਾਂ ਦਾ ਨੰਬਰ ਜੋ ਕਿ 0001 ਤੋਂ 9999 ਤੱਕ ਕੁਝ ਵੀ ਹੋ ਸਕਦਾ ਹੈ
ਸਰਕਾਰ ਨੇ ਇਹ ਕਦਮ ਕਿਉਂ ਚੁੱਕਿਆ?
- ਫਿਲਹਾਲ ਹਰੇਕ ਸੂਬੇ ’ਚ ਦੂਸਰੇ ਸੂਬੇ ਦੇ ਵਾਹਨਾਂ ਦੀ ਰਜਿਸਟੇ੍ਰਸ਼ਨ ਪ੍ਰੋਸੈੱਸ ਅਤੇ ਡਾਕਿਊਮੈਂਟ ਵੱਖ-ਵੱਖ ਹਨ ਇਸ ਵਜ੍ਹਾ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ
- ਪੂਰਾ ਪ੍ਰੋਸੈੱਸ ਆੱਨ-ਲਾਇਨ ਹੋਣ ਦੇ ਨਾਲ-ਨਾਲ ਹੌਲਾ ਵੀ ਹੈ ਵਾਰ-ਵਾਰ ਆਰਟੀਓ ਦਾ ਚੱਕਰ ਲਾਉਣਾ ਪੈਂਦਾ ਹੈ ਨਵਾਂ ਪ੍ਰੋਸੈੱਸ ਆੱਨ-ਲਾਇਨ ਹੋਵੇਗਾ
- ਜਟਿਲ ਪ੍ਰੋਸੈੱਸ ਦੀ ਵਜ੍ਹਾ ਨਾਲ ਹੀ ਕਈ ਲੋਕ ਦੂਸਰੇ ਸੂਬੇ ’ਚ ਵਾਹਨਾਂ ਦਾ ਰਜਿਸਟੇ੍ਰਸ਼ਨ ਕਰਾਉਂਦੇ ਹੀ ਨਹੀਂ ਹਨ ਇਸ ਨਾਲ ਸੂਬਿਆਂ ਨੂੰ ਟੈਕਸ ਦਾ ਨੁਕਸਾਨ ਹ ੁੰਦਾ ਹੈ
ਤੁਸੀਂ ਕਿਵੇਂ ਕਰ ਸਕਦੇ ਹੋ ਬੀਐੱਚ ਸੀਰੀਜ਼ ਲਈ ਅਪਲਾਈ?
ਪੁਰਾਣੇ ਵਾਹਨਾਂ ਲਈ:
ਜੇਕਰ ਤੁਹਾਡੀ ਗੱਡੀ ਦੂਸਰੇ ਸੂਬੇ ਦੀ ਹੈ ਤਾਂ ਤੁਹਾਨੂੰ ਗੱਡੀ ਦੇ ਰਜਿਸਟਰਡ ਆਰਟੀਓ ਤੋਂ ਐੱਨਓਸੀ (ਨੌ ਆਬਜੈਕਸ਼ਨ ਸਰਟੀਫਿਕੇਟ) ਲੈਣਾ ਹੋਵੇਗਾ ਨਵੇਂ ਆਰਟੀਓ ’ਚ ਤੁਹਾਨੂੰ ਘੱਟ ਤੋਂ ਘੱਟ ਦੋ ਸਾਲ ਦਾ ਰੋਡ ਟੈਕਸ ਦੇਣਾ ਹੋਵੇਗਾ ਤੁਹਾਡਾ ਪੁਰਾਣਾ ਆਰਟੀਓ ਟੈਕਸ ਰਿਫੰਡ ਹੋ ਜਾਏਗਾ ਤੁਸੀਂ ਕਦੋਂ ਤੱਕ ਸੂਬੇ ’ਚ ਰਹੋਂਗੇ, ਇਸ ਹਿਸਾਬ ਨਾਲ ਤੁਸੀਂ ਦੋ ਮਲਟੀਪਲਾਂ ’ਚ 14 ਸਾਲ ਤੱਕ ਦਾ ਟੈਕਸ ਇਕੱਠਾ ਵੀ ਜਮ੍ਹਾ ਕਰ ਸਕਦੇ ਹੋ ਹੁਣ ਤੁਸੀਂ ਬੀਐੱਚ ਸੀਰੀਜ਼ ਲਈ ਅਪਲਾਈ ਕਰ ਸਕਦੇ ਹੋ ਕੰਪਨੀ ਨਾਲ ਜੁੜੇ ਡਾਕਿਊਮੈਂਟ, ਗੱਡੀ ਦੇ ਰਜਿਸਟ੍ਰੇਸ਼ਨ ਅਤੇ ਖੁਦ ਦੇ ਡਾਕਿਊਮੈਂਟ ਦੀ ਜ਼ਰੂਰਤ ਹੋਵ ੇਗੀ
ਨਵੇਂ ਵਾਹਨਾਂ ਲਈ:
ਨਵੇਂ ਵਾਹਨਾਂ ਲਈ ਬੀਐੱਚ ਸੀਰੀਜ਼ ਦਾ ਰਜਿਸਟੇ੍ਰਸ਼ਨ ਵਾਹਨ ਖਰੀਦਦੇ ਸਮੇਂ ਹੀ ਕੀਤਾ ਜਾ ਸਕਦਾ ਹੈ
ਬੀਐੱਚ ਸੀਰੀਜ਼ ਦੇ ਨਵੇਂ ਨਾੱਨ-ਕਮਰਸ਼ੀਅਲ ਵਾਹਨਾਂ ’ਤੇ ਰੋਡ ਟੈਕਸ
ਵਾਹਨ ਦੀ ਕੀਮਤ ਟੈਕਸ
ਦਸ ਲੱਖ ਤੋਂ ਘੱਟ 8 ਪ੍ਰਤੀਸ਼ਤ
10-20 ਲੱਖ 10 ਪ੍ਰਤੀਸ਼ਤ
20 ਲੱਖ ਤੋਂ ਜ਼ਿਆਦਾ 12 ਪ੍ਰਤੀਸ਼ਤ
ਡੀਜ਼ਲ ਵਾਹਨਾਂ ’ਤੇ ਦੋ ਪ੍ਰਤੀਸ਼ਤ ਜ਼ਿਆਦਾ ਅਤੇ ਇਲੈਕਟ੍ਰਿਕ ਵਾਹਨਾਂ ’ਤੇ 2 ਪ੍ਰਤੀਸ਼ਤ ਘੱਟ ਟੈਕਸ ਲੱਗੇਗਾ