electric car without charging

ਬਿਨ੍ਹਾਂ ਚਾਰਜਿੰਗ ਦੇ ਚੱਲਣ ਵਾਲੀ ਇਲੈਕਟ੍ਰਿਕ ਕਾਰ
ਇਲੈਕਟ੍ਰਿਕ ਕਾਰਾਂ ਨੂੰ ਭਾਰਤ ’ਚ ਹੌਲੀ-ਹੌਲੀ ਕਾਫੀ ਪਸੰਦ ਕੀਤਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਅਜਿਹਾ ਇਸ ਲਈ ਹੈ ਕਿਉਂਕ ਹਾਲੇ ਭਾਰਤ ’ਚ ਚਾਰਜਿੰਗ ਇੰਫਰਾਸਟਰੱਕਚਰ ਦੀ ਕਾਫੀ ਕਮੀ ਹੈ, ਇਸ ਦੇ ਬਾਵਜੂਦ ਵੀ ਲੋਕਾਂ ਨੇ ਇਲੈਕਟ੍ਰਿਕ ਕਾਰਾਂ ’ਤੇ ਭਰੋਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪੈਟਰੋਲ ਅਤੇ ਡੀਜ਼ਲ ਦੇ ਵਧਦੇ ਭਾਅ ’ਚ ਲੋਕਾਂ ਦਾ ਰੂਝਾਨ ਬਦਲਵੇਂ ਈਂਧਣਾਂ ਵਾਲੇ ਵਾਹਨਾਂ ਵੱਲ ਵਧ ਰਿਹਾ ਹੈ

ਅਜਿਹੇ ’ਚ ਜੇਕਰ ਤੁਹਾਨੂੰ ਬਿਨ੍ਹਾਂ ਈਂਧਣ ਦੀ ਕਾਰ ਚਲਾਉਣ ਦਾ ਬਦਲ ਮਿਲੇ ਤਾਂ ਇਸ ਨੂੰ ਕੌਣ ਛੱਡਣਾ ਚਾਹੇਗਾ ਅਜਿਹੇ ’ਚ ਵੱਖ-ਵੱਖ ਆਟੋਮੋਬਾਇਲ ਕੰਪਨੀਆਂ ਇਲੈਕਟ੍ਰਿਕ ਕਾਰ ਦਾ ਬਦਲ ਪੇਸ਼ ਕਰ ਰਹੀਆਂ ਹਨ ਹਾਲਾਂਕਿ ਕੁਝ ਵਿਦੇਸ਼ੀ ਕਾਰ ਕੰਪਨੀਆਂ ਨੇ ਇਲੈਕਟ੍ਰਿਕ ਕਾਰ ’ਚ ਚਾਰਜਿੰਗ ਸਿਸਟਮ ਨੂੰ ਖ਼ਤਮ ਕਰਨ ਦਾ ਇੱਕ ਬੇਹੱਦ ਅਸਾਨ ਅਤੇ ਅਸਰਦਾਰ ਤਰੀਕਾ ਕੱਢਿਆ ਹੈ, ਜਿਸ ਦੀ ਬਦੌਲਤ ਤੁਸੀਂ ਆਪਣੀ ਕਾਰ ਨੂੰ ਬਿਨ੍ਹਾਂ ਚਾਰਜ ਕੀਤੇ ਵੀ ਮਨਚਾਹੀ ਦੂਰੀ ਤੱਕ ਲੈ ਜਾ ਸਕਦੇ ਹੋ ਦਰਅਸਲ ਕੁਝ ਕੰਪਨੀਆਂ ਸੋਲਰ ਪਾਵਰਡ ਇਲੈਕਟ੍ਰਿਕ ਕਾਰ ਬਣਾ ਰਹੀਆਂ ਹਨ ਜਿਨ੍ਹਾਂ ਨੂੰ ਸੂਰਜ ਦੀ ਰੌਸ਼ਨੀ ਨਾਲ ਹੀ ਚਾਰਜ ਕੀਤਾ ਜਾ ਸਕਦਾ ਹੈ, ਜਿਸ ਦਾ ਮਤਲਬ ਇਹ ਹੋਇਆ ਕਿ ਤੁਹਾਨੂੰ ਇਸ ਪਲੱਗ-ਇਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ

ਅਮਰੀਕੀ ਕੰਪਨੀ ਐਪਟੇਰਾ ਮੋਟਰਜ਼ ਕਾਰਪੋਰੇਸ਼ਨ ਨੇ ਇੱਕ ਅਜਿਹੀ ਇਲੈਕਟ੍ਰਿਕ ਕਾਰ ਬਣਾਈ ਹੈ, ਜਿਸ ਨੂੰ ਚਾਰਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅੱਜ ਅਸੀਂ ਤੁਹਾਡੇ ਲਈ ਅਜਿਹੀ ਹੀ ਕਾਰ ਦੀ ਤਕਨੀਕ ਲੈ ਕੇ ਆਏ ਹਾਂ ਜੋ ਸੋਲਰ ਪਾਵਰ ਤਕਨੀਕ ਨਾਲ ਲੈਸ ਹੈ ਅਤੇ ਵਾਤਾਵਰਨ ’ਚ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਵੀ ਨਹੀਂ ਫੈਲਾਉਂਦੀ ਹੈ

1600 ਕਿਮੀ ਹੈ ਮਾਈਲੇਜ਼:

ਅਮਰੀਕਾ ਦੇ ਇਸ ਆਟੋਮੋਬਾਇਲ ਨਿਰਮਾਤਾ ਨੇ ਇੱਕ ਅਜਿਹੀ ਇਲੈਕਟ੍ਰਿਕ ਕਾਰ ਬਣਾਈ ਹੈ, ਜਿਸ ਨੂੰ ਕਦੇ ਚਾਰਜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕੰਪਨੀ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ ਐਪਟੇਰਾ ਪੈਰਾਡੀਗਮ ਨੂੰ ਕਦੇ ਚਾਰਜ ਕਰਨ ਲਈ ਬਿਜਲੀ ਦੀ ਜ਼ਰੂਰਤ ਨਹੀਂ ਪਵੇਗੀ ਇਹ ਕਾਰ ਸੌਰ ਊਰਜਾ ਭਾਵ ਸੂਰਜ ਦੀਆਂ ਕਿਰਨਾਂ ਨਾਲ ਚਾਰਜ ਹੁੰਦੀ ਹੈ ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇੱਕ ਵਾਰ ਫੁੱਲ ਚਾਰਜਿੰਗ ਤੋਂ ਬਾਅਦ ਕਾਰ 1600 ਕਿੱਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ

ਆਕਰਸ਼ਕ ਡਿਜ਼ਾਇਨ:

ਐਪਟੇਰਾ ਨੇ ਆਪਣੀ ਇਲੈਕਟ੍ਰਿਕ ਕਾਰ ਪੈਰਾਡੀਗਮ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਹੈ ਕਿ ਇਹ ਸੂਰਜ ਦੀ ਰੌਸ਼ਨੀ ਨੂੰ ਅਸਾਨੀ ਨਾਲ ਆੱਬਜਰਵ ਕਰੇ ਤਾਂ ਕਿ ਕਾਰ ਦੀ ਬੈਟਰੀ ਨੂੰ ਚਾਰਜ ਕੀਤਾ ਜਾ ਸਕੇ ਅਨੋਖੀ ਗੱਲ ਇਹ ਹੈ ਕਿ ਇਹ ਇਲੈਕਟ੍ਰਿਕ ਕਾਰ ਤਿੰਨ ਪਹੀਆ ਵਾਲੀ ਹੈ ਦੇਖਣ ਤੋਂ ਇਹ ਇੱਕ ਛੋਟੀ ਜੈੱਟ ਫਲਾਈਟ ਵਰਗੀ ਲੁੱਕ ਦਿੰਦੀ ਹੈ ਕੰਪਨੀ ਦਾ ਦਾਅਵਾ ਹੈ ਕਿ ਕਾਰ ਨੂੰ ਅਸਾਨੀ ਨਾਲ ਸੂਰਜ ਦੀ ਰੌਸ਼ਨੀ ਨਾਲ ਚਾਰਜ ਕਰਕੇ ਇੱਕ ਸਾਲ ’ਚ 11,000 ਮਾਈਲਜ਼ ਭਾਵ 17,700 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਮਾਈਲੇਜ਼ ਦੇ ਮਾਮਲੇ ’ਚ ਐਪਟੇਰਾ ਦਿੱਗਜ਼ ਕੰਪਨੀ ਟੇਸਲਾ ਤੋਂ ਕਿਤੇ ਅੱਗੇ ਨਿਕਲ ਗਈ ਹੈ

ਇੰਜਣ:

ਐਪਟੇਰਾ ਪੈਰਾਡਿਗਮ ਕਾਰ ’ਚ 25.0 ਕਿੱਲੋਵਾਟ ਤੋਂ ਲੈ ਕੇ 100.0 ਕਿੱਲੋਵਾਟ ਤੱਕ ਦੇ ਬੈਟਰੀ ਪੈਕ ਦਾ ਆੱਪਸ਼ਨ ਦਿੱਤਾ ਗਿਆ ਹੈ ਗਾਹਕ ਆਪਣੀ ਪਸੰਦ ਮੁਤਾਬਕ 100 ਕਿੱਲੋਵਾਟ ਫਰੰਟ ਵ੍ਹਹੀਲ ਡਰਾਈਵ ਸਿਸਟਮ ਮਾਡਲ ਤੋਂ ਲੈ ਕੇ 150 ਕਿੱਲੋਵਾਟ ਫਰੰਟ ਵ੍ਹਹੀਲ ਡਰਾਈਵ ਪਾਵਰਟ੍ਰੇਨ ਤੱਕ ਦੇ ਬਦਲ ਚੁਣ ਸਕਦੇ ਹਨ ਇਹ ਕਾਰ ਵੱਖ-ਵੱਖ ਮਾਡਲਾਂ ਤੋਂ ਲੈ ਕੇ 150 ਕਿੱਲੋਵਾਟ ਆੱਲ ਵ੍ਹਹੀਲ ਡਰਾਈਵ ਪਾਵਰਟ੍ਰੇਨ ਤੱਕ ਦੇ ਬਦਲ ਚੁਣ ਸਕਦੇ ਹੋ ਇਹ ਕਾਰ ਵੱਖ-ਵੱਖ ਮਾਡਲਾਂ ਮੁਤਾਬਕ 134 ਬੀਐੱਚਸੀ ਤੱਕ ਦਾ ਪਾਵਰ ਜੈਨਰੇਟ ਕਰ ਸਕਦੀ ਹੈ

ਰਫਤਾਰ:

ਐਪਟੇਰਾ ਪੈਰਾਡਿਗਮ ਕਾਰ ਸਿਰਫ਼ 3.5 ਸੈਕਿੰਡਾਂ ’ਚ 0 ਤੋਂ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਸਕਦੀ ਹੈ ਕਾਰ ਦੀ ਟਾੱਪ ਸਪੀਡ 177 ਕਿੱਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਂਦੀ ਹੈ ਐਪਟੇਰਾ ਨੇ ਸੌਰ ਊਰਜਾ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨਾਂ ਦਾ ਪ੍ਰੀ-ਆਰਡਰ ਸੇਲ ਸ਼ੁਰੂ ਕੀਤਾ ਸੀ ਜਿਸ ’ਚ ਐਪਟੇਰਾ ਪੈਰਾਡਿਮਗ ਕਾਰ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ ਸੋਲਡ ਆਊਟ ਹੋ ਗਈ

ਰੰਗਾਂ ਦੇ ਬਦਲ ਅਤੇ ਕੀਮਤ:

ਐਪਟੇਰਾ ਪੈਰਾਡਿਗਮ ਕਾਰ ’ਚ ਦੋ ਜਣੇ ਬੈਠ ਸਕਦੇ ਹਨ ਕਾਰ ਨੂੰ ਬਲੈਕ, ਵ੍ਹਾਈਟ ਅਤੇ ਸਿਲਵਰ ਕਲਰ ਦੇ ਬਦਲ ਨਾਲ ਉਤਾਰਿਆ ਗਿਆ ਹੈ ਅਮਰੀਕਾ ’ਚ ਐਪਟੇਰਾ ਪੈਰਾਡਿਗਮ ਕਾਰ ਦੀ ਸ਼ੁਰੂਆਤ ਕੀਮਤ 25,990 ਡਾਲਰ ਭਾਵ ਕਰੀਬ 19.1 ਲੱਖ ਰੁਪਏ ਰੱਖੀ ਗਈ ਹੈ ਜਦਕਿ ਕਾਰ ਦੇ ਟਾੱਪ ਵੈਰੀਅੰਟ ਦੀ ਕੀਮਤ 46900 ਅਮਰੀਕੀ ਡਾਲਰ ਯਾਨੀ 34.58 ਲੱਖ ਰੁਪਏ ਹਨ ਕੰਪਨੀ ਦੀ ਯੋਜਨਾ ਮੁਤਾਬਕ ਇਸ ਕਾਰ ਦਾ ਉਤਪਾਦਨ ਅਤੇ ਡਿਲੀਵਰੀ 2021 ’ਚ ਸ਼ੁਰੂ ਹੋ ਜਾਏਗੀ

ਹੰਬਲ ਮੋਟਰਜ਼ ਨੇ ਤਿਆਰ ਕੀਤੀ ਐੱਸਯੂਵੀ:

ਐਪਟੇਰਾ ਪੈਰਾਡਿਗਮ ਵਾਂਗ ਹੀ ਕੈਲੀਫੋਨੀਆ ਬੇਸਡ ਸਟਾਰਟ-ਅੱਪ ਕੰਪਨੀ ਹੰਬਲ ਮੋਟਰਜ਼ ਨੇ ਐੱਸਯੂਵੀ ਹੰਬਲ ਤਿਆਰ ਕੀਤੀ ਹੈ ਅਤੇ ਇਸ ਨੂੰ ਦੁਨੀਆਂ ਸਾਹਮਣੇ ਪੇਸ਼ ਕਰ ਦਿੱਤਾ ਹੈ ਇਹ ਕਾਰ ਵੀ ਸੋਲਰ ਪਾਵਰਡ ਹੈ ਜਿਸ ਦਾ ਮਤਲਬ ਇਹ ਹੋਇਆ ਕਿ ਗਾਹਕਾਂ ਦੀ ਜੇਬ੍ਹ ’ਚੋਂ ਖਰਚ ਕਾਫ਼ੀ ਘੱਟ ਹੋਣ ਵਾਲੇ ਹਨ ਹੰਬਲ ਵਨ ’ਚ ਬੈਟਰੀ ਚਾਰਜ ਕਰਨ ਲਈ ਸੋਲਰ ਰੂਫ, ਇਲੈਕਟ੍ਰੀਸਿਟੀ ਜੈਨਰੇਟਿੰਗ ਸਾਈਡ ਲਾਈਟਾਂ, ਪੀਅਰ ਟੂ ਪੀਅਰ ਚਾਰਜਿੰਗ, ਰੀ-ਜੈਨਰੇਟਿਵ ਬ੍ਰੇਕਿੰਗ ਅਤੇ ਫੋਲਡ ਆਊਟ ਸੋਲਰ ਐਰੇ ਵਿੰਗਸ ਦਿੱਤੇ ਗਏ ਹਨ ਇਨ੍ਹਾਂ ਸਭ ਦੀ ਮੱਦਦ ਨਾਲ ਐੱਸਯੂਵੀ ਦੀ ਬੈਟਰੀ ਅਸਾਨੀ ਨਾਲ ਚਾਰਜ ਹੁੰਦੀ ਰਹਿੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!