Everybody should come forward in organ donation to save lives: Arjun Mathur

ਮਿੱਠੀਬਾਈ ਸ਼ਿਤਿਜ ਨੇ ਐਮਟੀਵੀ ਇੰਡੀਆ ਅਤੇ ਆਰਗਨ ਇੰਡੀਆ ਨਾਲ ਕੀਤੀ ਸਾਂਝੀ ਪੈਨਲ ਚਰਚਾ
–ਜ਼ਿੰਦਗੀ ਬਚਾਉਣ ਦੀ ਮੁਹਿੰਮ ਅੰਗਦਾਨ ਵਿਚ ਸਾਰੇ ਅੱਗੇ ਆਉਣ: ਅਰਜੁਨ ਮਾਥੁਰ

ਕਿਸੇ ਦੀ ਜਿੰਦਗੀ ਬਚਾਉਣ ਤੋਂ ਵੱਡਾ ਕੋਈ ਪੁੰਨ ਨਹੀਂ: ਸੁਨੈਨਾ ਸਿੰਘ

‘ਆਰਗਨ ਦਾਨ’ ਪ੍ਰਤੀ ਜਾਗਰੂਕ ਕਰਨ ਲਈ ਮਿੱਠੀਬਾਈ ਸ਼ਿਤਿਜ ਨੇ ਐਮਟੀਵੀ ਇੰਡੀਆ ਅਤੇ ਓਆਰਜੀਐਨ ਇੰਡੀਆ ਦੇ ਨਾਲ ਮਿਲ ਕੇ ਬੀਤੇ ਦਿਨੀਂ ਇੱਕ ਸਾਂਝੀ ਪੈਨਲ ਚਰਚਾ ਕੀਤੀ। ਇਸ ਬਿਹਤਰੀਨ ਪ੍ਰੋਗਰਾਮ ਲਈ ਓਆਰਜੀਐਨ ਇੰਡੀਆ ਦੀ ਸੀਈਓ ਸੁਨੈਨਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਕੌਮਾਂਤਰੀ ਐਮੀ ਪੁਰਸਕਾਰ-ਪ੍ਰਸਿੱਧ ਅਭਿਨੇਤਾ ਅਰਜੁਨ ਮਾਥੁਰ ਦੇ ਨਾਲ ਟੀਮ ਸ਼ਿਤਿਜ ਦਾ ਇੰਸਟਾਗ੍ਰਾਮ ਲਾਈ ਸੈਸ਼ਨ ਵੀ ਚੱਲਿਆ। ਇਸ ਮੌਕੇ ‘ਤੇ ਅਰਜੁਨ ਮਾਥੁਰ ਨੇ ਕਿਹਾ ਕਿ ‘ਆਰਗਨ ਦਾਨ’ ਦਾ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਵਿਅਕਤੀਆਂ ਨੂੰ ਅੰਗਦਾਨੀਆਂ ਦੇ ਰੂਪ ਵਿਚ ਖੁਦ ਨੂੰ ਰਜਿਸਟਰਡ ਕਰਨ ਲਈ ਉਤਸ਼ਾਹਿਤ ਕਰਕੇ ਅਤੇ ਇਸ ਬਾਰੇ ਪ੍ਰਸਾਰ ਕਰਕੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਬਦਲਣਾ ਹੈ।

ਮਾਥੁਰ ਨੇ ਕਿਹਾ ਕਿ ਕੋਈ ਸਿਰਫ਼ ਆਪਣੇ ਲਈ ਨਹੀਂ ਜਿਉਂ ਸਕਦਾ, ਸਮਾਜ ਦੇ ਹੋਰ ਲੋਕਾਂ ਦੀ ਮੱਦਦ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਹੈ। ਇਹੀ ਕਾਰਨ ਹੈ ਕਿ ਮੈਂ ਤੁਹਾਨੂੰ ਸਭ ਨੂੰ ਅੰਗਦਾਨੀਆਂ ਦੇ ਰੂਪ ਵਿਚ ਰਜਿਸਟਰਡ ਕਰਨ ਦੀ ਬੇਨਤੀ ਕਰਦਾ ਹਾਂ ਆਰਗਨ ਇੰਡੀਆ ਦੇ ਸੀਈਓ, ਸੁਨੈਨਾ ਸਿੰਘ ਨੇ ਕਿਹਾ ਕਿ ਕਿਸੇ ਦੇ ਜੀਨ ਨੂੰ ਬਚਾਉਣ ਤੋਂ ਵੱਡਾ ਕੋਈ ਕੰਮ ਨਹੀਂ ਹੈ। ਅਸੀਂ ਆਰਗਨ ਇੰਡੀਆ ਵਿਚ ਆਰਗਨ ਦਾਨ ਦੇ ਜ਼ਰੀਏ ਲੋੜਵੰਦਾਂ ਦੀ ਜਾਨ ਬਚਾਉਣ ਦਾ ਯਤਨ ਕਰਦੇ ਹਾਂ। ਮੈਂ ਆਪਣੀ ਨਵੀਂ ਪਹਿਲ ਬਾਰੇ ਗੱਲ ਕਰਨ ਲਈ ਮਿੱਠੀਬਾਈ ਸ਼ਿਤਿਜ ਦੇ ਮੰਚ ‘ਤੇ ਆ ਕੇ ਬਹੁਤ ਖੁਸ਼ ਹਾਂ ਵਰਚੁਅਲ ਪੈਨਲ ਡਿਸਕਸ਼ਨ ਵਿਚ 200 ਤੋਂ ਜ਼ਿਆਦਾ ਅਟੈਂਡੀਜ਼ ਦੇ ਨਾਲ ਅਤੇ ਇੰਸਟਾਗ੍ਰਾਮ ਲਾਈ ਸੈਸ਼ਨ ਵਿਚ 1110 ਤੋਂ ਜ਼ਿਆਦਾ ਵਾਰ ਦੇਖਿਆ ਗਿਆ, ਇਹ ਪ੍ਰੋਗਰਾਮ ਇੱਕ ਸ਼ਾਨਦਾਰ ਸਫ਼ਲਤਾ ਰਹੀ।

ਮਿੱਠੀਬਾਈ ਕਾਲਜ ਦੀ ਪ੍ਰਿੰਸੀਪਲ ਡਾ. ਕ੍ਰਿਤਿਕਾ ਦੇਸਾਈ ਨੇ ਕਿਹਾ ਕਿ ਹਰ ਕਿਸੇ ਨੂੰ ਦੂਜਿਆਂ ਦੀ ਮੱਦਦ ਕਰਨ ਵਿਚ ਜੋ ਭੂਮਿਕਾ ਨਿਭਾਉਣੀ ਚਾਹੀਦੀ ਹੈ, ਉਸ ਨੂੰ ਸਮਝਣਾ ਚਾਹੀਦਾ ਹੈ। ‘ਆਰਗਨ ਦਾਨ’ ਅਸਲ ਵਿਚ ਇੱਕ ਨੇਕ ਅਤੇ ਚਿਰਾਂ ਤੋਂ ਉਡੀਕੀ ਜਾ ਰਹੀ ਪਹਿਲ ਹੈ ਤੇ ਮੈਂ ਟੀਮ ਸ਼ਿਤਿਜ ਦੇ ਇਸ ਕੰਮ ‘ਤੇ ਮਾਣ ਕਰ ਰਹੀ ਹਾਂ ਮੈਂ ਉਨ੍ਹਾਂ ਦੇ ਭਵਿੱਖ ਦੇ ਸਾਰੇ ਯਤਨਾਂ ਲਈ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੀ ਹਾਂ।

ਸ਼ਿਤਿਜ 20 ਦੇ ਕੋ-ਚੇਅਰਪਰਸਨ, ਨੈਸ਼ਰ ਸ਼ਾਹ ਅਤੇ ਰਿਸ਼ਭ ਜੈਨ ਨੇ ਕਿਹਾ ਕਿ ਟੀਮ ਸ਼ਿਤਿਜ ਨੇ ਹਮੇਸ਼ਾ ‘ਆਰਗਨ ਦਾਨ’ ਵਰਗੀ ਮਹਾਨ ਪਹਿਲ ਲਈ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਵਧਾਉਣ ਲਈ ਆਪਣੇ ਮੰਚ ਦੀ ਵਰਤੋਂ ਕੀਤੀ ਹੈ। ਅਸੀਂ ਆਰਗਨ ਦਾਨ ਦੇ ਮਹੱਤਵ ਨੂੰ ਸਮਝਦੇ ਹਾਂ ਅਤੇ ਐਮਟੀਵੀ ਇੰਡੀਆ ਦਾ ਸਮੱਰਥਨ ਕਰਦੇ ਹਾਂ। ਸਾਨੂੰ ਇਸ ਪ੍ਰੋਗਰਾਮ ਦੀ ਸਫ਼ਲਤਾ ‘ਤੇ ਬੇਹੱਦ ਮਾਣ ਹੈ ਤੇ ਅਸੀਂ ਆਪਣੇ ਸਾਰੇ ਅਗਲੇ ਯਤਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਉੱਚਾਈਆਂ ਨੂੰ ਹਾਸਲ ਕਰਨ ਦਾ ਯਤਨ ਕਰਾਂਗੇ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!