be everyones favorite in the office -sachi shiksha punjabi

ਦਫ਼ਤਰ ’ਚ ਬਣੋ ਸਾਰਿਆਂ ਦੇ ਚਹੇਤੇ

ਘਰ ’ਚ, ਸਕੂਲ ’ਚ, ਕਾਲਜ ’ਚ, ਖੇਡ ਦੇ ਮੈਦਾਨ ’ਚ, ਦਫ਼ਤਰ ’ਚ ਹੱਸਮੁੱਖ ਲੋਕ ਸਭ ਨੂੰ ਵਧੀਆ ਲੱਗਦੇ ਹਨ ਜੋ ਕੰਮ ਵੀ ਪੂਰਾ ਕਰਨ, ਮੱਦਦ ਲਈ ਤਿਆਰ ਵੀ ਰਹਿਣ ਅਤੇ ਖਿੱਲਦਾ ਚਿਹਰਾ ਸਾਰਿਆਂ ਨੂੰ ਭਾਉਂਦਾ ਹੈ

Also Read :- ਦਫ਼ਤਰ ‘ਚ ਕੰਮ ਕਰਨ ਦੌਰਾਨ

ਇਸੇ ਤਰ੍ਹਾਂ ਦਫ਼ਤਰ ’ਚ ਵੀ ਜੇਕਰ ਤੁਸੀਂ ਸਾਰਿਆਂ ਦਾ ਚਹੇਤਾ ਬਣਨਾ ਚਾਹੁੰਦੇ ਹੋ ਤਾਂ ਧਿਆਨ ਦਿਓ ਕੁਝ ਟਿੱਪਸਾਂ ’ਤੇ:-

ਕੀ ਕਰੀਏ ਮੁਸਕਰਾਉਂਦੇ ਰਹੋ:-

ਮੁਸਕੁਰਾਉਂਦਾ ਚਿਹਰਾ ਸਾਰਿਆਂ ਨੂੰ ਵਧੀਆ ਲੱਗਦਾ ਹੈ ਤੁਸੀਂ ਵੀ ਮੁਸਕਰਾਉਂਦੇ ਰਹੋ

ਸੁਭਾਅ ’ਚ ਨਿਮਰਤਾ ਰਹੇ:-

ਇੱਕ ਕਹਾਵਤ ਹੈ ਕਿ ਫਲਦਾਰ ਰੁੱਖ ਦੀਆਂ ਟਹਿਣੀਆਂ ਹਮੇਸ਼ਾ ਝੁਕੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਸੁਭਾਅ ’ਚ ਨਿਮਰਤਾ ਰੱਖੋ ਕਦੇ ਵੀ ਗੁਸੈਲ ਨਾ ਬਣੋ ਚਾਹੇ ਤੁਹਾਡਾ ਬੁੱਧੀ ਪੱਧਰ ਕਿੰਨਾ ਵੀ ਹੋਵੇ, ਸੁਭਾਅ ’ਚ ਨਿਮਰਤਾ ਤੁਹਾਨੂੰ ਵੱਖ ਪਹਿਚਾਣ ਦਿਵਾਉਂਦੀ ਹੈ

ਸੰਪਰਕ ਬਣਾਓ:-

ਦਫ਼ਤਰ ’ਚ ਛੋਟੇ ਪੱਧਰ ਦੇ ਕਰਮਚਾਰੀ ਤੋਂ ਲੈ ਕੇ ਬਾੱਸ ਤੱਕ ਆਪਣਾ ਸੰਪਰਕ ਬਣਾਕੇ ਰੱਖੋ ਜਦੋਂ ਵੀ ਮਿਲੋ, ਉਨ੍ਹਾਂ ਨਾਲ ਗੱਲ ਕਰੋ, ਹਿਚਕਿਚਾਓ ਨਾ

ਆਪਣੀ ਪਹਿਚਾਣ ਬਣਾਓ:-

ਹਰ ਇਨਸਾਨ ’ਚ ਕੁਝ ਗੁਣ ਹੁੰਦੇ ਹਨ ਤੁਸੀਂ ਵੀ ਆਪਣੇ ਗੁਣਾਂ ਨਾਲ ਆਪਣੀ ਪਹਿਚਾਣ ਬਣਾਓ, ਨਾ ਕਿ ਦੂਜਿਆਂ ਦੀ ਨਕਲ ਕਰੋ ਜੋ ਗੁਣ ਹਨ ਉਸੇ ਅਨੁਸਾਰ ਖੁਦ ਨੂੰ ਦਰਸਾਓ, ਝੂਠਾ ਲਬਾਦਾ ਨਾ ਬਣਾਓ

ਦਫਤਰ ਤੋਂ ਬਾਹਰ ਵੀ ਉਨ੍ਹਾਂ ਨਾਲ ਸ਼ੋਸ਼ਲ ਸਰਕਲ ਬਣਾਓ:-

ਦਫ਼ਤਰ ’ਚ ਤਾਂ ਤੁਸੀਂ ਸਾਰਿਆਂ ਨਾਲ ਬਹੁਤ ਵਧੀਆ ਹੋ ਪਰ ਦਫਤਰ ਤੋਂ ਬਾਹਰ ਪਰਿਵਾਰ, ਸਬੰਧੀਆਂ ਅਤੇ ਦੋਸਤਾਂ ਦੇ ਸੁੱਖ-ਦੁੱਖ ’ਚ ਜਾਣ ਤੋਂ ਕਤਰਾਉਂਦੇ ਹੋ ਤਾਂ ਇਹ ਗਲਤ ਹੈ ਦਫ਼ਤਰ ਲੋਕਪ੍ਰਿਯਤਾ ਦੇ ਨਾਲ-ਨਾਲ ਆਪਣਾ ਸ਼ੋਸ਼ਲ ਸਰਕਲ ਵੀ ਵਧੀਆ ਰੱਖੋ ਜੇਕਰ ਕਿਤੇ ਹਾਦਸਾ ਹੋ ਗਿਆ ਹੋਵੇ ਤਾਂ ਉਨ੍ਹਾਂ ਦਾ ਪਤਾ ਕਰਨ ਜਾਓ, ਜੇਕਰ ਖੁਸ਼ੀ ਦੀ ਗੱਲ ਹੋਵੇ ਤਾਂ ਵਧਾਈ ਜ਼ਰੂਰ ਦੇਣ ਜਾਓ ਪਾਰਟੀ ਜਾਂ ਕੋਈ ਸਮਾਰੋਹ ਹੋਵੇ ਅਤੇ ਸੱਦਾ ਦਿੱਤਾ ਹੋਵੇ ਤਾਂ ਜ਼ਰੂਰ ਜਾਣਾ ਚਾਹੀਦਾ

ਕਲੀਗਸ ਨੂੰ ਨਾਂ ਨਾਲ ਬੁਲਾਓ:

ਜੇਕਰ ਕਲੀਗਸ ਤੁਹਾਡੇ ਤੋਂ ਛੋਟੇ ਜਾਂ ਹਮ ਉਮਰ ਹਨ ਜਾਂ ਥੋੜ੍ਹੇ ਜਿਹੇ ਵੱਡੇ ਹੋਣ ਤਾਂ ਉਨ੍ਹਾਂ ਨੂੰ ਪਹਿਲਾਂ ਨਾਂ ਨਾਲ ਨਾ ਬੁਲਾਓ ਤਾਂ ਕਿ ਜ਼ਿਆਦਾ ਅੱਪਨਾਪਣ ਲੱਗਦਾ ਹੈ ਜੇਕਰ ਉਮਰ ’ਚ ਜ਼ਿਆਦਾ ਵੱਡੇ ਹੋਣ ਜਾਂ ਸਟੇਟਸ ’ਚ ਉੱਚੇ ਹਨ ਤਾਂ ਉੱਚਿਤ ਸਨਮਾਨ ਨਾਲ ਗੱਲ ਕਰੋ

ਅਪਣੇਪਨ ਦਾ ਦਾਇਰਾ ਵਧਾਓ:-

ਲਿਫ਼ਟ ’ਚ ਆਉਂਦੇ ਜਾਂਦੇ, ਕੇਰਟੀਨ ’ਚ, ਸਫਰ ’ਚ ਨਾਲ ਆਉਂਦੇ-ਜਾਂਦੇ ਲੋਕਾਂ ਨਾਲ ਗੱਲ ਕਰੋ ਗੱਲਾਂ ਦਾ ਟਾਪਿਕ ਮੌਸਮ, ਰੋਜ਼ਾਨਾ ਦੀ ਜ਼ਿੰਦਗੀ ਦੇ ਬਾਰੇ ’ਚ, ਪਾਲੀਟਿਕਸ, ਆਦਿ ਹੋਣਾ ਚਾਹੀਦਾ ਕਿਸੇ ਦੀ ਨਿੰਦਾ ਜਾਂ ਕੋਈ ਕਮੈਂਟ ਨਾ ਕਰੋ

ਆਪਣੇ ਪਹਿਨਾਵੇ ’ਤੇ ਵੀ ਧਿਆਨ ਦਿਓ:-

ਫਾਰਮਲ ਕੱਪੜੇ ਹੀ ਪਹਿਨਕੇ ਦਫ਼ਤਰ ਜਾਓ ਕੱਪੜੇ ਸਾਫ-ਸੁਥਰੇ, ਧੋਤੇ ਅਤੇ ਪ੍ਰੈੱਸ ਕੀਤੇ ਹੀ ਪਹਿਨੋ ਕੱਪੜਿਆਂ ਨਾਲ ਆਪਣੇ ਵਾਲਾਂ, ਬੂਟਾਂ ’ਤੇ ਵੀ ਪੂਰਾ ਧਿਆਨ ਦਿਓ ਤਾਂ ਕਿ ਤੁਹਾਡਾ ਵਿਅਕਤੀਤੱਵ ਵੱਖ ਲੱਗੇ ਹਲਕਾ ਭਿੰਨਾ ਸੈਂਟ ਵੀ ਵੱਖ ਹੀ ਆਕਰਸ਼ਣ ਦਿੰਦਾ ਹੈ

ਕੀ ਨਾ ਕਰੀਏ:-

  • ਕਿਸੇ ਵੀ ਸਾਥੀ ਲਈ ਨਕਾਰਾਤਮਕ ਸੋਚ ਨਾ ਪਾਲੋ
  • ਕਿਸੇ ਵੀ ਸਾਥੀ ਨੂੰ ਕੋਈ ਕਮੈਂਟ ਨਾ ਦਿਓ, ਨਾ ਹੀ ਉਨ੍ਹਾਂ ਦਾ ਪਰਿਹਾਸ ਕਰੋ
  • ਆਪਣੇ ਬਾੱਸ ਅਤੇ ਸਾਥੀਆਂ ਦੀ ਨਿੰਦਾ ਦਫ਼ਤਰ ਜਾਂ ਦਫ਼ਤਰ ਤੋਂ ਬਾਹਰ ਨਾ ਕਰੋ
  • ਕੰਮ ਪੂਰੀ ਲਗਨ ਨਾਲ ਅਤੇ ਸਮੇਂ ’ਤੇ ਕਰੋ, ਲਾਪਰਵਾਹੀ ਨਾ ਵਰਤੋਂ
  • ਕਿਸੇ ਨਾਲ ਅਪਮਾਨਜਨਕ ਲਹਿਜ਼ੇ ਨਾਲ ਨਾ ਬੋਲੋ
  • ਜ਼ਿਆਦਾ ਮਜ਼ਾਕ ਵੀ ਨਾ ਕਰੋ, ਕਿਸੇ ਨੂੰ ਸੱਟ ਪਹੁੰਚ ਸਕਦੀ ਹੈ
    ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!