ਟੀਵੀ ਦਾ ਸ਼ੌਂਕ ਨਾ ਪੈ ਜਾਵੇ ਮਹਿੰਗਾ
ਨਵੀਂ ਪੀੜ੍ਹੀ ਨੂੰ ਟੀਵੀ ਤੋਂ ਬਿਨਾਂ ਜ਼ਿੰਦਗੀ ਅਧੂਰੀ ਲੱਗਦੀ ਹੈ ਹੁਣ ਹਰ ਘਰ ਵਿੱਚ, ਹਰ ਕਮਰੇ ਵਿੱਚ ਟੀਵੀ ਉਪਲੱਬਧ ਹੈ ਕਈ ਬੱਚੇ ਤਾਂ ਟੀਵੀ ਵੇਖੇ ਬਿਨਾਂ ਖਾਣਾ ਹੀ ਨਹੀਂ ਖਾਂਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਟੀਵੀ ਅੱਗੇ ਘੰਟਿਆਂਬੱਧੀ ਸਮਾਂ ਗੁਜ਼ਾਰਨਾ ਹੁਣ ਆਮ ਗੱਲ ਹੈ ਸਾਨੂੰ ਇਹ ਸੋਚਣਾ ਜ਼ਰੂਰੀ ਹੈ
Also Read :- ਟੀਵੀ ਚੈਨਲ ਦੇਖ ਕੇ ਪੈਦਾ ਹੋਈ ਦਿਲਚਸਪੀ
Table of Contents
ਕਿ ਸਾਡੇ ਇਸ ਸ਼ੌਕ ਦਾ ਸਿਹਤ ’ਤੇ ਕਿੰਨਾ ਨਕਾਰਾਤਮਕ ਅਸਰ ਪੈ ਰਿਹਾ ਹੈ
ਵਧ ਰਹੀ ਹੈ ਘਰ-ਪਰਿਵਾਰ ਤੋਂ ਦੂਰੀ:
ਅਸੀਂ ਟੀਵੀ ਵਿੱਚ ਇੰਨੇ ਮਸਤ ਰਹਿੰਦੇ ਹਾਂ ਕਿ ਸਾਨੂੰ ਆਪਣੇ ਆਸ-ਪਾਸ ਵਾਲਿਆਂ ਦੀ ਹੋਸ਼ ਨਹੀਂ ਹੁੰਦੀ ਅਸੀਂ ਆਪਣੇ ਘਰ-ਪਰਿਵਾਰ ਅਤੇ ਦੋਸਤਾਂ ਲਈ ਸਮਾਂ ਹੀ ਨਹੀਂ ਕੱਢ ਸਕਦੇ ਕੁਝ ਲੋਕ ਤਾਂ ਟੀਵੀ ਦੇ ਕੈਰੇਕਟਰਜ਼ ਨਾਲ ਹੀ ਆਪਣੀ ਜ਼ਿੰਦਗੀ ਜੋੜ ਲੈਂਦੇ ਹਨ, ਇਸ ਨਾਲ ਘਰ-ਪਰਿਵਾਰ ਅਤੇ ਦੋਸਤਾਂ ਨਾਲ ਟਕਰਾਅ ਅਤੇ ਦੂਰੀ ਵਧਦੀ ਜਾਂਦੀ ਹੈ
ਲੜਾਕੂ ਵਿਹਾਰ ਦੇ ਸ਼ਿਕਾਰ:
ਵਿਸ਼ੇਸ਼ ਕਰਕੇ ਬੱਚੇ ਕੁਝ ਅਜਿਹੇ ਸ਼ੋਅ ਅਤੇ ਫਿਲਮਾਂ ਵੇਖਦੇ ਹਨ ਜਿਨ੍ਹਾਂ ਨਾਲ ਉਹ ਕੁੱਟ-ਮਾਰ, ਲੜਨਾ ਜਾਂ ਪਲਟ ਕੇ ਆਪਣੇ ਤੋਂ ਵੱਡਿਆਂ ਨੂੰ ਜਵਾਬ ਦੇਣਾ ਸਿੱਖ ਜਾਂਦੇ ਹਨ ਅਜਿਹੇ ਵਿੱਚ ਬੱਚਾ ਹਮਲਾਵਰ ਹੁੰਦਾ ਜਾਂਦਾ ਹੈ ਅਤੇ ਉਨ੍ਹਾਂ ਵਿੱਚ ਵਿਵਹਾਰਕ ਪ੍ਰੇਸ਼ਾਨੀਆਂ ਵਿਕਸਿਤ ਹੋਣ ਲੱਗਦੀਆਂ ਹਨ ਮਾਤਾ-ਪਿਤਾ ਨੂੰ ਬੱਚਿਆਂ ਨਾਲ ਬੈਠ ਕੇ ਟੀਵੀ ਵੇਖਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਕੀ ਵੇਖਦਾ ਹੈ ਜੇਕਰ ਜ਼ਰੂਰਤ ਪਵੇ ਤਾਂ ਟੀਵੀ ’ਤੇ ਚਾਈਲਡ ਲੌਕ ਦੀ ਵਰਤੋਂ ਕਰ ਸਕਦੇ ਹੋ
ਵਧਦਾ ਹੈ ਅੱਖਾਂ ’ਤੇ ਤਣਾਅ:
ਲਗਾਤਾਰ ਟੀਵੀ ਵੇਖਣ ਨਾਲ ਤੁਹਾਡੀਆਂ ਅੱਖਾਂ ਵਿੱਚ ਤਣਾਅ ਵਧਦਾ ਹੈ ਵਿਸ਼ੇਸ਼ ਕਰਕੇ ਹਨ੍ਹੇਰੇ ਵਾਲੇ ਕਰਮੇ ਵਿੱਚ ਟੀਵੀ ਨਾਲ ਅੱਖਾਂ ’ਤੇ ਜ਼ਿਆਦਾ ਦਬਾਅ ਪੈਂਦਾ ਹੈ ਲੰਮੇ ਸਮੇਂ ਤੱਕ ਅਜਿਹਾ ਕਰਨ ਨਾਲ ਅੱਖਾਂ ਖਰਾਬ ਹੋ ਜਾਂਦੀਆਂ ਹਨ ਅਤੇ ਬੱਚੇ ਘੱਟ ਤੋਂ ਘੱਟ ਉਮਰ ਵਿੱਚ ਹੀ ਚਸ਼ਮਾ ਲਗਾਉਣ ਲੱਗਦੇ ਹਨ
ਨੀਂਦ ਨਾ ਪੂਰੀ ਹੋਣਾ:
ਟੀਵੀ ’ਚੋਂ ਨਿੱਕਲਣ ਵਾਲੀ ਰੌਸ਼ਨੀ ਸਾਡੀ ਕੁਦਰਤੀ ਬਾਡੀ-ਕਲਾੱਕ ਨੂੰ ਰੁਕਾਵਟ ਪਾਉਂਦੀ ਹੈ ਟੀਵੀ ’ਚੋਂ ਨਿੱਕਲਣ ਵਾਲੀਆਂ ਕਿਰਨਾਂ ਨਾਲ ਮੈਲਾਬੋਨਿਨ ਨਾਂਅ ਦੇ ਬ੍ਰੇਨ ਹਾਰਮੋਨ ਦਾ ਰਸਾਵ ਵੀ ਘੱਟ ਹੋ ਜਾਂਦਾ ਹੈ ਅਜਿਹੇ ਵਿੱਚ ਸਾਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਇਕਾਗਰਤਾ ਵਿੱਚ ਵੀ ਕਮੀ ਆਉਂਦੀ ਹੈ
ਦਿਲ ਦੀ ਬਿਮਾਰੀ ਦਾ ਖ਼ਤਰਾ:
ਬਹੁਤ ਜ਼ਿਆਦਾ ਟੀਵੀ ਵੇਖਣ ਨਾਲ ਸਰੀਰਕ ਸਰਗਰਮੀ ਘੱਟ ਹੋ ਜਾਂਦੀ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਅਜਿਹੇ ਵਿੱਚ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਨਾਲ ਹੀ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ ਸਾਨੂੰ ਇੱਕ ਹੀ ਜਗ੍ਹਾ ਬੈਠਿਆ ਨਹੀਂ ਰਹਿਣਾ ਚਾਹੀਦਾ
ਮੋਟਾਪੇ ਦਾ ਖ਼ਤਰਾ:
ਆਮ ਤੌਰ ’ਤੇ ਇਹ ਵੇਖਿਆ ਗਿਆ ਹੈ ਕਿ ਟੀਵੀ ਵੇਖਦੇ ਸਮੇਂ ਸਾਨੂੰ ਆਪਣੇ ਖਾਣ-ਪੀਣ ’ਤੇ ਕਾਬੂ ਨਹੀਂ ਰਹਿੰਦਾ ਫਿਰ ਭੁੱਖਣ ਲੱਗਣ ’ਤੇ ਅਜਿਹੀਆਂ ਚੀਜ਼ਾਂ ਖਾਂਦੇ ਹਾਂ ਜੋ ਸਾਡੀ ਸਿਹਤ ਲਈ ਚੰਗੀਆਂ ਨਹੀਂ ਹੁੰਦੀਆਂ ਨਤੀਜੇ ਵਜੋਂ ਅਸੀਂ ਮੋਟਾਪੇ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਬੈਠਦੇ ਹਾਂ ਨਾਲੇ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਕਿੰਨਾ ਖਾ ਲਿਆ ਹੈ ਬਸ ਮਜ਼ੇ ਨਾਲ ਖਾਂਦੇ ਜਾਂਦੇ ਹਾਂ ਜਦੋਂ ਤੱਕ ਚੀਜ਼ ਖ਼ਤਮ ਨਾ ਹੋ ਜਾਵੇ
ਵਧਦਾ ਹੈ ਡਾਇਬਟੀਜ਼ ਦਾ ਖ਼ਤਰਾ:
ਰਿਸਰਚ ਮੁਤਾਬਿਕ ਦਿਨ ਵਿੱਚ ਦੋ ਘੰਟਿਆਂ ਤੋਂ ਜ਼ਿਆਦਾ ਟੀਵੀ ਵੇਖਣ ਨਾਲ ਡਾਇਬਟੀਜ਼ ਹੋਣ ਦਾ ਖ਼ਤਰਾ 14 ਫ਼ੀਸਦੀ ਤੱਕ ਵਧ ਜਾਂਦਾ ਹੈ ਟੀਵੀ ਵੇਖਦੇ ਸਮੇਂ ਅਸੀਂ ਆਪਣੇ ਖਾਣ-ਪੀਣ ’ਤੇ ਧਿਆਨ ਨਹੀਂ ਦੇ ਪਾਉਂਦੇ, ਜਿਸ ਕਾਰਨ ਅਸੀਂ ਆਲਸੀ ਬਣ ਜਾਂਦੇ ਹਾਂ ਅਤੇ ਆਪਣੀ ਸਰਗਰਮ ਜੀਵਨਸ਼ੈਲੀ ਨੂੰ ਭੁੱਲ ਕੇ ਬਸ ਟੀਵੀ ਵੇਖਦੇ ਰਹਿੰਦੇ ਹਾਂ ਅਸਰਗਰਮ ਜੀਵਨਸ਼ੈਲੀ ਸਾਨੂੰ ਡਾਇਬਟੀਜ਼ ਵਰਗੇ ਰੋਗ ਦੇ ਦਿੰਦੀ ਹੈ ਅਤੇ ਉਮਰ-ਭਰ ਅਸੀਂ ਉਨ੍ਹਾਂ ਬਿਮਾਰੀਆਂ ਦੀ ਗ੍ਰਿਫ਼ਤ ’ਚੋਂ ਨਿੱਕਲ ਨਹੀਂ ਪਾਉਂਦੇ
ਇਕਾਗਰਤਾ ਦੀ ਘਾਟ:
ਜ਼ਿਆਦਾ ਟੀਵੀ ਵੇਖਣ ਦਾ ਅਸਰ ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਪੈ ਸਕਦਾ ਹੈ ਟੀਵੀ ਦੀ ਆਵਾਜ਼ ਨਾਲ ਚਿੱਤਰਾਂ ਵਿੱਚ ਲਗਾਤਾਰ ਬਦਲਾਅ ਦਾ ਅਸਰ ਬੱਚਿਆਂ ਦੇ ਨਿਊਰੋਲਾਜੀਕਲ ਸਿਸਟਮ ’ਤੇ ਪੈ ਸਕਦਾ ਹੈ ਇਸ ਨਾਲ ਬੱਚਿਆਂ ਨੂੰ ਧਿਆਨ ਕੇਂਦਰਿਤ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਹੈ
-ਸ਼ਿਵਾਂਗੀ