ਕੁਝ ਰਾਹ ਜੋ ਜੀਵਨ ਨੂੰ ਸੰਵਾਰਨ
ਅੱਜ ਦੇ ਮੁਕਾਬਲੇ ਦੇ ਯੁੱਗ ’ਚ ਸਫਲਤਾ ਪਾਉਣਾ ਅਸਾਨ ਨਹੀਂ ਹੈ ਨੌਜਵਾਨ ਅਵਸਥਾ ’ਚ ਪੜ੍ਹਾਈ ਤੋਂ ਇਲਾਵਾ ਹਰ ਚੀਜ਼ ਚੰਗੀ ਲੱਗਦੀ ਹੈ ਕਿਸੇ ਨੂੰ ਘੁੰਮਣਾ ਚੰਗਾ ਲੱਗਦਾ ਹੈ ਤਾਂ ਕਿਸੇ ਨੂੰ ਸਿਨੇਮਾ ਦੇਖਣਾ ਕੋਈ ਟੀਵੀ ਦਾ ਦੀਵਾਨਾ ਹੈ
ਤਾਂ ਕੋਈ ਇੰਟਰਨੈੱਟ ਦਾ ਏਨੇ ਸਾਰੇ ਆਕਰਸ਼ਣਾਂ ’ਚ ਪੜ੍ਹਾਈ ਲਈ ਸਮਾਂ ਕੱਢਣਾ ਅਸਾਨ ਨਹੀਂ ਹੈ ਇਸ ਦੇ ਬਾਵਜ਼ੂਦ ਜੀਵਨ ’ਚ ਮਿਹਨਤ ਅਤੇ ਲਗਨਪੂਰਵਕ ਪੜ੍ਹਾਈ ਕਰਨਾ ਬਹੁਤ ਜ਼ਰੂਰੀ ਹੈ ਪੜ੍ਹਾਈ ਨਾ ਸਿਰਫ਼ ਕੈਰੀਅਰ ਬਣਾਉਣ ਲਈ ਜ਼ਰੂਰੀ ਹੈ ਸਗੋਂ ਸਾਡਾ ਆਤਮਵਿਸ਼ਵਾਸ ਵੀ ਵਧਾਉਂਦੀ ਹੈ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਸਿੱਖਿਆ ਦਾ ਪੂਰਾ ਲੁਤਫ਼ ਉੱਠਾ ਸਕਦੇ ਹੋ
ਪੜ੍ਹਾਈ ਨੂੰ ਨਜ਼ਰਅੰਦਾਜ਼ ਨਾ ਕਰੋ
ਚਾਹੇ ਜੀਵਨ ’ਚ ਕੁਝ ਵੀ ਬਣਨਾ ਚਾਹੋ, ਮਾਡਲ, ਫਿਲਮੀ ਸਿਤਾਰੇ ਜਾਂ ਕੁਝ ਹੋਰ, ਪੜ੍ਹਾਈ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਾ ਕਰੋ ਪੜ੍ਹਾਈ ਦੀ ਜੀਵਨ ’ਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਪੜ੍ਹਾਈ ਵਿਅਰਥ ਨਾ ਹੋ ਕੇ ਤੁਹਾਡਾ ਦਿਮਾਗ ਖੋਲ੍ਹਦੀ ਹੈ ਅਤੇ ਕੁਝ ਹੋਰ ਰਸਤੇ ਦਿਖਾਉਂਦੀ ਹੈ, ਆਤਮਵਿਸ਼ਵਾਸ ਵਧਾਉਂਦੀ ਹੈ
ਆਪਣੀ ਯੋਗਤਾ ’ਤੇ ਧਿਆਨ ਕੇਂਦਰਿਤ ਕਰੋ
ਬਹੁਤ ਉੱਚੇ ਕਰੀਅਰ ਨੂੰ ਲੈ ਕੇ ਮਨ ’ਚ ਪ੍ਰੇਸ਼ਾਨੀ ਪੈਦਾ ਨਾ ਕਰੋ ਈਮਾਨਦਾਰੀ ਨਾਲ ਆਪਣਾ ਮੁਲਾਂਕਣ ਕਰੋ, ਆਪਣੀਆਂ ਸਕਾਰਾਤਮਕ ਗੱਲਾਂ ਦੀ ਇੱਕ ਸੂਚੀ ਬਣਾਓ ਅਤੇ ਉਸ ਨੂੰ ਸਮਝਣ ਦਾ ਯਤਨ ਕਰੋ ਕਰੀਅਰ ਅਤੇ ਵਿਸ਼ਿਆਂ ਦੀ ਚੋਣ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਕਰੋ
ਇਸ ਵਿਸ਼ੇ ’ਤੇ ਆਪਣੇ ਮਾਪੇ ਜਾਂ ਜਿਨ੍ਹਾਂ ’ਤੇ ਤੁਹਾਨੂੰ ਵਿਸ਼ਵਾਸ ਹੈ, ਉਨ੍ਹਾਂ ਨਾਲ ਖੁੱਲ੍ਹ ਕੇ ਗੱਲ ਕਰੋ ਅਤੇ ਸਲਾਹ ਲਓ ਅਤੇ ਆਪਣੀ ਪਸੰਦ ਵੀ ਦੱਸੋ, ਕਿਉਂਕਿ ਆਪਣੀ ਪਸੰਦ ਦਾ ਵੀ ਧਿਆਨ ਰੱਖਣ ਨਾਲ ਹੀ ਸਫਲਤਾ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਪਰ ਧਿਆਨ ਦਿਓ ਆਪਣੀ ਗੱਲ ਨੂੰ ਸਹੀ ਢੰਗ ਨਾਲ ਪੇਸ਼ ਕਰੋ ਤਾਂ ਕਿ ਉਹ ਵੀ ਗੰਭੀਰਤਾ ਪੂਰਵਕ ਤੁਹਾਡੀ ਗੱਲ ’ਤੇ ਧਿਆਨ ਦੇ ਸਕਣ
ਕਈ ਵਾਰ ਬੱਚੇ ਆਪਣੇ ਮਾਪਿਆਂ ਨੂੰ ਆਪਣੀ ਪਸੰਦ ਦੇ ਕਰੀਅਰ ਬਾਰੇ ਪੂਰੀ ਜਾਣਕਾਰੀ ਨਹੀਂ ਦੇ ਪਾਉਂਦੇ ਅਤੇ ਮਾਪੇ ਗੱਲ ਸੁਣਦੇ ਹੀ ਮਨ੍ਹਾ ਕਰ ਦਿੰਦੇ ਹਨ ਚੁਣੇ ਗਏ ਕਰੀਅਰ ਬਾਰੇ ਆਪਣੇ ਮਾਪਿਆਂ ਨੂੰ ਪੁਰੀ ਤਰ੍ਹਾਂ ਜਾਣੂੰ ਕਰਾਓ ਕਰੀਅਰ ਦੇ ਭਵਿੱਖ, ਸੰਭਾਵਨਾਵਾਂ, ਆਮਦਨੀ, ਕੰਮ ਕਰਨ ਦੇ ਤਰੀਕੇ ਤੇ ਵਿਚਾਰ-ਵਟਾਂਦਰਾ ਕਰੋ ਤਾਂਕਿ ਉਨ੍ਹਾਂ ਦੇ ਮਨ ’ਚ ਕੋਈ ਸੰਕੋਚ ਨਾ ਰਹੇ
ਕਰੀਅਰ ਬਾਰੇ ਹੋਰ ਜਾਣੋ
ਤੁਸੀਂ ਜਿਸ ਕਰੀਅਰ ’ਚ ਜਾਣਾ ਚਾਹੁੰਦੇ ਹੋ, ਉਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰੋ ਜਿਸ ਕਰੀਅਰ ਨੂੰ ਅਪਣਾਉਣਾ ਚਾਹੁੰਦੇ ਹੋ, ਉਸ ਕਰੀਅਰ ’ਚ ਪਹਿਲਾਂ ਤੋਂ ਲੁਪਤ ਲੋਕਾਂ ਨਾਲ ਉਸ ਕਰੀਅਰ ਦੀ ਚੰਗਿਆਈ ਬੁਰਾਈ, ਸ਼ੁਰੂ ’ਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਲਓ ਭੇੜਚਾਲ ’ਤੇ ਨਾ ਚੱਲੋ ਕਿਉਂਕਿ ਜ਼ਿਆਦਾਤਰ ਦੋਸਤ ਉਸ ਵੱਲ ਚੱਲ ਰਹੇ ਹਨ
ਗਲੈਮਰ ਨੂੰ ਪ੍ਰਧਾਨਤਾ ਨਾ ਦਿਓ
ਬਹੁਤ ਸਾਰੇ ਕਰੀਅਰ ਗਲੈਮਰ ਪ੍ਰਧਾਨ ਹੁੰਦੇ ਹਨ ਜੋ ਲੋਕਾਂ ਨੂੰ ਇੱਕਦਮ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ ਅਤੇ ਬਾਅਦ ’ਚ ਆਉਣ ਵਾਲੀਆਂ ਰੁਕਾਵਟਾਂ ਕਾਰਨ ਨਾ ਤੁਸੀਂ ਇੱਧਰ ਦੇ ਰਹਿੰਦੇ ਹੋ ਨਾ ਉੱਧਰ ਦੇ ਅਦਾ, ਮਾਡÇਲੰਗ, ਏਅਰ ਹੋਸਟੇਸ, ਪੱਤਰਕਾਰ ਜਾਂ ਪੰਜ ਸਿਤਾਰਾ ਹੋਟਲ ’ਚ ਫਰੰਟ ਆਫਿਸ ਦਾ ਪੇਸ਼ਾ ਦੇਖਣ ’ਚ ਬਹੁਤ ਗਲੈਮਰਸ ਲਗਦਾ ਹੈ ਪਰ ਇਨ੍ਹਾਂ ਪੇਸ਼ਿਆਂ ਦੇ ਪਿੱਛੇ ਮਿਹਨਤ, ਨਿਰਾਸ਼ਾ, ਸ਼ਾਰਟ ਟਰਮ ਮੰਗ, ਪਤਾ ਨਹੀਂ ਕੀ-ਕੀ ਪਾਪੜ ਵੇਲਣੇ ਪੈਂਦੇ ਹਨ ਸੋਚ ਸਮਝ ਕੇ ਅਜਿਹੇ ਖੇਤਰਾਂ ਦੀ ਚੋਣ ਕਰੋ
ਚੰਗੇ ਕਰੀਅਰ ’ਚ ਜਾਣ ਲਈ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਐਵੇਂ ਨਾ ਗਵਾਓ ਆਪਣੇ ਦਿਮਾਗ ’ਚ ਸੋਚੇ ਗਏ ਕਰੀਅਰ ਅਨੁਸਾਰ ਕੋਈ ਸ਼ਾਰਟ ਟਰਮ ਪ੍ਰੀਖਿਆ ਲੈ ਲਓ ਜਾਂ ਉਸ ਕਰੀਅਰ ’ਚ ਜਿਸ ਕੋਰਸ ਨਾਲ ਮੱਦਦ ਮਿਲ ਸਕਦੀ ਹੈ, ਉਹੀ ਕੋਰਸ ਕਰਕੇ ਸਮੇਂ ਦੀ ਸਹੀ ਵਰਤੋਂ ਕਰੋ ਕੁਝ ਨਹੀਂ ਕਰ ਸਕਦੇ ਹੋ ਤਾਂ ਭਾਸ਼ਾ ਦਾ ਸੁਧਾਰ ਕਰੋ ਜੇਕਰ ਤੁਸੀਂ ਕਾਲਜ ’ਚ ਹੋ ਤਾਂ ਸਮਰ ਜਾੱਬ ਕਰਕੇ ਦੇਖੋ ਜਿਸ ਨਾਲ ਅੱਗੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਚੰਗੀ ਤਰ੍ਹਾਂ ਸਮਝ ਸਕੋ ਅਤੇ ਆਪਣੇ ਮਾਪਿਆਂ ਨੂੰ ਪੱਖ ’ਚ ਦਲੀਲ ਦੇ ਸਕਣ ਬੇਕਾਰ ’ਚ ਇੱਧਰ-ਉੱਧਰ ਘੁੰਮਣ ਤੋਂ ਵੀ ਚੰਗਾ ਹੈ ਕਿ ਤੁਸੀਂ ਕੁਝ ਸਿੱਖ ਵੀ ਲਵੋਂਗੇ
ਯਥਾਰਥਵਾਦੀ ਬਣੋ
ਸੁਫਨੇ ਦੇਖਣ ਦੀ ਥਾਂ ’ਤੇ ਅਸਲੀਅਤ ਦੇ ਧਰਾਤਲ ’ਤੇ ਰਹੋ ਸੁਫਨੇ ਦੇਖਣਾ ਬੁਰਾ ਨਹੀਂ ਹੈ ਉਨ੍ਹਾਂ ਨੂੰ ਪੂਰਾ ਕਰਨ ਦਾ ਯਤਨ ਕਰੋ ਪਰ ਹਰ ਇਨਸਾਨ ਉਨ੍ਹਾਂ ਉੱਚਾਈਆਂ ਨੂੰ ਨਹੀਂ ਛੂਹ ਸਕਦਾ ਜਿਨ੍ਹਾਂ ਦੀ ਕਲਪਨਾ ਤੁਸੀਂ ਕੀਤੀ ਹੈ ਹਰ ਇਨਸਾਨ ਬਿਲ ਗੇਟਸ ਨਹੀਂ ਬਣ ਸਕਦਾ, ਨਾ ਹੀ ਹਰ ਇਨਸਾਨ ਅੰਬਾਨੀ ਬਣ ਸਕਦਾ ਹੈ ਪਰ ਯਤਨ ਜ਼ਰੂਰ ਕਰਦੇ ਰਹੋ ਕੋਈ ਪਤਾ ਨਹੀਂ ਕਦੋਂ ਸਫਲਤਾ ਦੀਆਂ ਉੱਚਾਈਆਂ ਨੂੰ ਤੁਸੀਂ ਛੂਹ ਲਓ
-ਸੁਨੀਤਾ ਗਾਬਾ