ਪ੍ਰਮਾਣਿਤ ਸਰਟੀਫਿਕੇਟ ਦੇਣ ਦਾ ਨਿਯਮ ਸਹੀ, ਪਰ ਮਾਤਭਾਸ਼ਾ ਸਿੱਖਿਆ ਲਈ ਅਧਿਆਪਕ ਉਸੇ ਖੇਤਰ ਦਾ ਹੋਵੇ ਨਵੀਂ ਸਿੱਖਿਆ ਨੀਤੀ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਮਨੋਜ ਲਾਕੜਾ ਨੇ ਦੱਸਿਆ ਬਿਹਤਰੀਨ ਨੀਤੀ
Also Read :-
- ‘ਵਯੋਸ਼੍ਰੇਸ਼ਠ’ ਇਲਮਚੰਦ – ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
- ਇਵੈਂਟ ਮੈਨੇਜਮੈਂਟ ਨਾਲ ਜੁੜਿਆ ਰੁਜ਼ਗਾਰ
- ਜੈਵਿਕ ਖੇਤੀ ਤੇ ਮਾਰਕੀਟਿੰਗ ਦੇ ਆਈਕਾੱਨ ਕੈਲਾਸ਼ ਚੌਧਰੀ
- ਬੇਰ ਸੇਬ ਜਿਹੀ ਮਿਠਾਸ, ਉਤਪਾਦਨ ਬੇਸ਼ੁਮਾਰ
Table of Contents
5 ਸਤੰਬਰ 2020 ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹੋਏ ਹਨ ਅਧਿਆਪਕ ਮਨੋਜ
ਬੇਹੱਦ ਸਾਦਗੀ ਭਰੇ ਇਨਸਾਨ, ਪਰ ਉਨ੍ਹਾਂ ਦੇ ਅੰਦਰ ਜੋ ਗਿਆਨ ਦਾ ਭੰਡਾਰ ਭਰਿਆ ਹੈ, ਉਸ ਦਾ ਕੋਈ ਮੁੱਲ ਨਹੀਂ ਮਨੋਜ ਕੁਮਾਰ ਲਾਕੜਾ ਆਪਣੇ ਅਨਮੋਲ ਗਿਆਨ ਨੂੰ ਸਕੂਲ ‘ਚ ਬੱਚਿਆਂ ‘ਚ ਵੰਡਦੇ ਹਨ ਆਪਣੇ ਪੜ੍ਹਾਏ ਬੱਚਿਆਂ ਦੀ ਕਾਮਯਾਬੀ ਹੀ ਉਨ੍ਹਾਂ ਦਾ ਪੁਰਸਕਾਰ ਹੈ ਸਿਰਫ ਸਿੱਖਿਆ ਹੀ ਨਹੀਂ, ਸਗੋਂ ਹਰ ਖੇਤਰ ‘ਚ ਉਹ ਬੱਚਿਆਂ ਨੂੰ ਨਿਪੁੰਨ ਬਣਾਉਂਦੇ ਹਨ ਤਾਂ ਕਿ ਜੀਵਨ ਦੇ ਹਰ ਮੋੜ ‘ਤੇ ਉਨ੍ਹਾਂ ਨੂੰ ਕਾਮਯਾਬੀ ਹੀ ਮਿਲੇ ਮੌਲਿਕ ਮੁੱਖ ਅਧਿਆਪਕ ਮਨੋਜ ਕੁਮਾਰ ਲਾਕੜਾ ਨੂੰ 5 ਸਤੰਬਰ 2020 ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਮਨੋਜ ਕੁਮਾਰ ਮੂਲ ਰੂਪ ਤੋਂ ਝੱਜਰ ਜ਼ਿਲ੍ਹਾ ਦੇ ਛੁਡਾਨੀ ਪਿੰਡ ਦੇ ਰਹਿਣ ਵਾਲੇ ਹਨ
ਸਾਬਕਾ ਰਾਸ਼ਟਰਪਤੀ ਅਤੇ ਮਹਾਨ ਅਧਿਆਪਕ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੇ ਨਾਂਅ ਨਾਲ ਮਨਾਏ ਜਾਣ ਵਾਲੇ ਰਾਸ਼ਟਰੀ ਅਧਿਆਪਕ ਦਿਵਸ ‘ਤੇ ਸਨਮਾਨਿਤ ਕਰਨ ਲਈ ਦੇਸ਼ਭਰ ‘ਚੋਂ ਚੁਣੇ 47 ਅਧਿਆਪਕਾਂ ‘ਚ ਮਨੋਜ ਕੁਮਾਰ ਲਾਕੜਾ ਹਰਿਆਣਾ ਤੋਂ ਇਕੱਲੇ ਅਧਿਆਪਕ ਚੁਣੇ ਗਏ 12 ਜਨਵਰੀ 2001 ਤੋਂ ਅਧਿਆਪਕ ਦੇ ਰੂਪ ‘ਚ ਸਰਕਾਰੀ ਹਾਈ ਸਕੂਲ ਗੰਗਵਾਣੀ ਜ਼ਿਲ੍ਹਾ ਗੁਰੂਗ੍ਰਾਮ (ਵਰਤਮਾਨ ‘ਚ ਨੂੰਹ ਜ਼ਿਲ੍ਹਾ) ਤੋਂ ਸ਼ੁਰੂਆਤ ਕੀਤੀ ਗੁਰੂਗ੍ਰਾਮ ਜ਼ਿਲ੍ਹਾ ਤੋਂ ਹੀ ਪੜ੍ਹਾਉਣ ਦਾ ਕੰਮ ਸ਼ੁਰੂ ਕਰਨ ਵਾਲੇ ਅਧਿਆਪਕ ਮਨੋਜ ਕੁਮਾਰ ਲਾਕੜਾ ਨੂੰ ਇਸੇ ਜ਼ਿਲ੍ਹੇ ‘ਚ ਰਹਿੰਦੇ ਹੋਏ ਰਾਸ਼ਟਰੀ ਅਧਿਆਪਕ ਐਵਾਰਡ ਵੀ ਮਿਲਿਆ ਹੈ
ਹਾਲ ਹੀ ‘ਚ ਜਾਰੀ ਕੀਤੀ ਗਈ ਨਵੀਂ ਸਿੱਖਿਆ ਨੀਤੀ ‘ਤੇ ਮਨੋਜ ਕੁਮਾਰ ਲਾਕੜਾ ਦਾ ਕਹਿਣਾ ਹੈ ਕਿ ਇਹ ਸਿੱਖਿਆ ਨੀਤੀ ਚੰਗੀ ਹੈ ਫਿਰ ਵੀ ਇਸ ‘ਚ ਕੁਝ ਬਿੰਦੂ ਅਜਿਹੇ ਹਨ, ਜਿਨ੍ਹਾਂ ‘ਚ ਸੋਧ ਕਰਨ ਦੀ ਜ਼ਰੂਰਤ ਹੈ ਇਸ ‘ਚ ਸਥਾਨਕ ਭਾਸ਼ਾ (ਮਾਤਭਾਸ਼ਾ) ‘ਚ ਪੜ੍ਹਾਉਣ ਦਾ ਜੋ ਨਿਯਮ ਹੈ, ਉਹ ਲਾਗੂ ਤਾਂ ਕੀਤਾ ਜਾਵੇ, ਪਰ ਧਿਆਨ ਇਹ ਰੱਖਿਆ ਜਾਵੇ ਕਿ ਪੜ੍ਹਾਉਣ ਵਾਲੇ ਅਧਿਆਪਕ ਵੀ ਉਸੇ ਖੇਤਰ ਦੇ ਹੋਣ ਤਬਾਦਲਾ ਨੀਤੀ ‘ਚ ਇਸ ਬਿੰਦੂ ਨੂੰ ਸ਼ਾਮਲ ਕੀਤਾ ਜਾਵੇ ਕਿਉਂਕਿ ਇੱਕ ਹੀ ਸੂਬੇ ‘ਚ ਵੱਖ-ਵੱਖ ਛੋਰ ‘ਤੇ ਭਾਸ਼ਾ ‘ਚ ਫਰਕ ਆ ਜਾਂਦਾ ਹੈ ਅਜਿਹੇ ‘ਚ ਬੱਚਿਆਂ ਅਤੇ ਅਧਿਆਪਕਾਂ ਦੋਵਾਂ ਲਈ ਪ੍ਰੇਸ਼ਾਨੀ ਹੋਵੇਗੀ ਸ੍ਰੀ ਲਾਕੜਾ ਅਨੁਸਾਰ ਨਵੀਂ ਸਿੱਖਿਆ ਨੀਤੀ ‘ਚ ਖੇਡਾਂ ‘ਤੇ ਘੱਟ ਧਿਆਨ ਦਿੱਤਾ ਗਿਆ ਹੈ ਇਸ ਦੇ ਲਈ ਉਹ ਖੁਦ ਵੀ ਇੱਕ ਡਰਾਫਟ ਤਿਆਰ ਕਰ ਰਹੇ ਹਨ
ਜਿਸ ਨੂੰ ਸਰਕਾਰ ਨੂੰ ਭੇਜਣਗੇ, ਤਾਂ ਕਿ ਸੁਧਾਰ ਹੋ ਸਕੇ ਜਮਾਤ 12ਵੀਂ ਤੋਂ ਬਾਅਦ ਉੱਚ ਸਿੱਖਿਆ ‘ਚ ਤਾਂ ਕੋਰਸ ਪੂਰਾ ਕਰਨ ਤੋਂ ਪਹਿਲਾਂ ਕਿਸੇ ਕਾਰਨਵੱਸ ਪੜ੍ਹਾਈ ਛੁੱਟ ਜਾਂਦੀ ਹੈ ਤਾਂ ਹਰ ਜਮਾਤ ਦਾ ਪ੍ਰਮਾਣਿਤ ਸਰਟੀਫਿਕੇਟ ਦਿੱਤੇ ਜਾਣ ਦਾ ਨਿਯਮ ਵੀ ਸਹੀ ਹੈ ਉਹ ਕਿਸੇ ਨਾ ਕਿਸੇ ਰੂਪ ‘ਚ ਨੌਜਵਾਨਾਂ ਦੇ ਕੰਮ ਆਵੇਗਾ ਗੁਰੂਗ੍ਰਾਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਦੂ ਬੋਕਨ ਅਤੇ ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਪ੍ਰੇਮਲਤਾ ਨੇ ਮਨੋਜ ਕੁਮਾਰ ਲਾਕੜਾ ਨੂੰ ਵਧਾਈ ਦਿੱਤੀ ਹੈ ਨਾਲ ਹੀ ਕਿਹਾ ਹੈ ਕਿ ਹਰ ਅਧਿਆਪਕ ਮਨੋਜ ਕੁਮਾਰ ਤੋਂ ਪ੍ਰੇਰਨਾ ਲੈ ਕੇ ਆਪਣੇ ਸੇਵਾਕਾਲ ‘ਚ ਬਿਹਤਰ ਕੰਮ ਕਰੇ
ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀਆਂ ਨੇ ਬਣਾਇਆ ਮੋਬਾਇਲ ਐਪ
ਸਾਲ 2014 ‘ਚ ਉਨ੍ਹਾਂ ਦੇ ਪੜ੍ਹਾਏ ਹੋਏ ਵਿਦਿਆਰਥੀਆਂ ਨੇ 6 ਮੋਬਾਇਲ ਐਪਾਂ ਬਣਾ ਕੇ ਉਨ੍ਹਾਂ ਦਾ ਸਿਰ ਉੱਚਾ ਕਰ ਦਿੱਤਾ ਆਮ ਤੌਰ ‘ਤੇ ਕਿਸੇ ਵੀ ਮੋਬਾਇਲ ਐਪ ਨੂੰ ਬੀਸੀਏ ਜਾਂ ਐਮਸੀਏ ਦੇ ਵਿਦਿਆਰਥੀ ਹੀ ਬਣਾ ਸਕਦੇ ਹਨ, ਉਨ੍ਹਾਂ ਐਪਾਂ ਨੂੰ ਇੱਕ ਸਰਕਾਰੀ ਸਕੂਲ ਦੇ 9ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਨੇ ਬਣਾਇਆ ਵਿਦਿਆਰਥੀਆਂ ਵੱਲੋਂ ਮਿੱਡ-ਡੇ-ਮੀਲ ਹਰਿਆਣਾ ਐਪ ਨੂੰ ਵਿਕਸਤ ਤੇ ਡਿਜ਼ਾਇਨ ਕੀਤਾ, ਜਿਸ ਨਾਲ ਹਰਿਆਣਾ ਦੇ ਹਜ਼ਾਰਾਂ ਅਧਿਆਪਕਾਂ ਦੇ ਨਾਲ-ਨਾਲ ਹੋਰ ਸੂਬਿਆਂ ਦੇ ਅਧਿਆਪਕਾਂ ਨੂੰ ਵੀ ਕਾਫ਼ੀ ਫਾਇਦਾ ਹੋਇਆ
ਹਰਿਆਣਾ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਇਸ ਐਪ ਨੂੰ ਅਪਣਾਇਆ ਗਿਆ ਤੇ ਸਾਰੇ ਸਰਕਾਰੀ ਸਕੂਲਾਂ ‘ਚ ਲਾਗੂ ਕੀਤਾ ਗਿਆ ਅਧਿਆਪਕ ਮਨੋਜ ਲਾਕੜਾ ਦੇ ਮਾਰਗਦਰਸ਼ਨ ‘ਚ ਇਨ੍ਹਾਂ ਵਿਦਿਆਰਥੀਆਂ ਨੇ ਸਮਗਰ ਮੁਲਾਂਕਣ ਐਪ, ਫੀਸ ਰਜਿਸਟਰਾਰ ਐਪ, ਫੰਡ ਤੇ ਸਟਾੱਕ ਰਜਿਸਟਰ ਐਪ, ਸਕਾਊਂਟ ਅਤੇ ਗਾਈਡ ਐਪ, ਉੱਨਤੀ ਪਥ ਐਪ ਨੂੰ ਤਿਆਰ ਕੀਤਾ ਸਕੂਲ ਵੈਬਸਾਈਟ, ਈ-ਮੈਗਜ਼ੀਨ, ਬਲਾੱਗ ਐਜੂਕੇਸ਼ਨਲ ਗੇਮਾਂ, ਸਰਕਾਰੀ ਸਕੂਲਾਂ ਦੀ ਗੂਗਲ ਮੈਪਿੰਗ ਆਦਿ ਕਈ ਕੰਮਾਂ ‘ਚ ਵਿਦਿਆਰਥੀਆਂ ਨੇ ਨਾਂਅ ਰੌਸ਼ਨ ਕੀਤਾ
ਹਰਿਆਲੀ ਲਈ ਵੀ ਖੂਬ ਕੀਤਾ ਕੰਮ
ਅਧਿਆਪਕ ਮਨੋਜ ਕੁਮਾਰ ਨੇ ਸਿੱਖਿਆ ਵਿਭਾਗ ‘ਚ ਕੰਮ ਕਰਨ ਤੋਂ ਬਾਅਦ ਪੌਦੇ ਲਾ ਕੇ ਕਈ ਸਕੂਲਾਂ ਦੀ ਸੂਰਤ ਹੀ ਬਦਲ ਦਿੱਤੀ ਜਿੱਥੇ-ਜਿੱਥੇ ਉਨ੍ਹਾਂ ਦੀ ਨਿਯੁਕਤੀ ਰਹੀ, ਉਨ੍ਹਾਂ ਸਕੂਲਾਂ ‘ਚ ਪੌਦੇ ਲਾ ਕੇ ਸਕੂਲਾਂ ਨੂੰ ਹਰਿਆ-ਭਰਿਆ ਕੀਤਾ ਇਨ੍ਹਾਂ ਦੀ ਟੀਮ ਨੇ ਸਾਲ 2017 ‘ਚ ਹਰਿਆਣਾ ਵਣ ਵਿਭਾਗ ਦੇ ਨਾਲ ਮਿਲ ਕੇ ਜ਼ਿਲ੍ਹਾ ਪਲਵਲ ‘ਚ ਦੋ ਲੱਖ ਪੌਦਿਆਂ ਦੀ ਵੰਡ ਕੀਤੀ, ਜਿਸ ‘ਚ ਹਰਿਆਣਾ ਵਣ ਮੰਤਰੀ ਵਿਪੁਲ ਗੋਇਲ ਰਾਹੀਂ ਸਨਮਾਨਿਤ ਕੀਤਾ ਗਿਆ
ਰੁੱਖਾਂ ਦਾ ਕਿਊ-ਆਰ ਕੋਡ ਲਾ ਕੇ ਬਣਾਇਆ ਯਾਦਗਾਰ
ਉਨ੍ਹਾਂ ਦੇ ਵਿਦਿਆਰਥੀ ਹਿਮਾਂਸ਼ੂ ਰਾਹੀਂ ਰਾ.ਵ.ਮਾ. ਸਕੂਲ ਬਜਘੇਡਾ ‘ਚ ਲੱਗੇ ਹਰ ਦਰਖੱਤ ਪੌਦਿਆਂ ਦਾ ਕਿਊ-ਆਰ ਕੋਡ ਬਣਾ ਕੇ ਚਿਪਕਾਇਆ ਗਿਆ ਹੈ, ਤਾਂ ਕਿ ਬੱਚੇ ਤੇ ਮਾਪੇ ਕਿਊ-ਆਰ ਕੋਡ ਨੂੰ ਮੋਬਾਇਲ ਨਾਲ ਸਕੈਨ ਕਰਕੇ ਉਸ ਰੁੱਖ ਸੰਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣ ਇਹ ਹਰਿਆਣਾ ਦਾ ਪਹਿਲਾ ਸਕੂਲ ਹੈ, ਜਿੱਥੇ ਹਰ ਪੇੜ-ਪੌਦਿਆਂ ‘ਤੇ ਕਿਊ-ਆਰ ਕੋਡ ਲਾਏ ਗਏ ਹਨ ਇਨ੍ਹਾਂ ਦੇ ਮਾਰਗਦਰਸ਼ਨ ‘ਚ ਵਿਦਿਆਰਥੀਆਂ ਨੇ ਜ਼ਿਲ੍ਹੇ ਤੇ ਸੂਬਾ ਪੱਧਰੀ ਕਲਾ ਉਤਸਵ, ਬਾਲਰੰਗ, ਲੀਗਲ ਲਿਟਰੇਸੀ, ਰਸਮਾ ਵਿਗਿਆਨ ਪ੍ਰਦਰਸ਼ਨੀ, ‘ਚ ਸੰਗੀਤ, ਨਾਟਕ, ਸਕਿੱਟ ਤੇ ਸਾਂਝੀ ਮੇਕਿੰਗ ‘ਚ ਕਈ ਪੁਰਸਕਾਰ ਪ੍ਰਾਪਤ ਕੀਤੇ
-ਸੰਜੀਵ ਕੁਮਾਰ ਮਹਿਰਾ