‘ਗਰਮੀ ਸ਼ੁਰੂ ਹੋ ਚੁੱਕੀ ਹੈ! ਅੱਜ ਬਰਫ ਵਾਲਾ ਠੰਢਾ ਪਾਣੀ ਪੀਵਾਂਗੇ!, ਮਾਂ ਨੇ ਮੈਨੂੰ ਦੋ ਰੁਪਏ ਦਿੰਦੇ ਹੋਏ ਕਿਹਾ ‘ਮੈਨੂੰ ਸ਼ਰਮ ਆਉਂਦੀ ਹੈ ਦੋ ਰੁਪਏ ਦੀ ਬਰਫ ਲਿਆਉਣ ’ਚ ਦੁਕਾਨਦਾਰ ਹਮੇਸ਼ਾ ਚਿੜ-ਚਿੜ ਕਰਦਾ ਹੈ ਕਹਿੰਦਾ ਹੈ-ਪੰਜ ਰੁਪਏ ਦੀ ਬਰਫ ਹੈ, ਫਿਰ ਵੀ ਮੈਨੂੰ ਦੇ ਦਿੰਦਾ ਹੈ ਇਹ ਕਹਿ ਕੇ ਕਿ ਅਗਲੀ ਵਾਰ ਤੋਂ ਪੰਜ ਰੁਪਏ ਲਿਆਉਣਾ ਮੁਹੱਲੇ ਦੇ ਸਾਰੇ ਲੋਕਾਂ ਦੇ ਘਰਾਂ ’ਚ ਫਰਿੱਜ਼ਾਂ ਆ ਚੁੱਕੀਆਂ ਹਨ ਸਭ ਫਰਿੱਜ਼ ਦਾ ਠੰਢਾ ਪਾਣੀ ਪੀਂਦੇ ਹਨ, ਆਪਣੇ ਘਰ ’ਚ ਕਦੋਂ ਫਰਿੱਜ਼ ਆਵੇਗੀ!’ ਮੈਂ ਦੋ ਰੁਪਏ ਦਾ ਨੋਟ ਫੜਦੇ ਹੋਏ ਮਾਂ ਨੂੰ ਕਿਹਾ
ਉਦੋਂ ਮਾਂ ਦੱਸਣ ਲੱਗੀ, ‘ਤੇਰੇ ਬਾਪੂ ਜਿੰਨਾ ਕਮਾਉਂਦੇ ਹਨ, ਸਭ ਘਰ ’ਚ ਖਰਚ ਹੋ ਜਾਂਦਾ ਹੈ ਅਸੀਂ ਫਰਿੱਜ ਨਹੀਂ ਖਰੀਦ ਸਕਦੇ’ ਮੈਂ ਦੋ ਰੁਪਏ ਲੈ ਕੇ ਬਰਫ ਲੈਣ ਤੁਰ ਪਿਆ ਇਸ ਵਾਰ ਦੁਕਾਨਦਾਰ ਆਪਣੀ ਗੱਲ ’ਤੇ ਅੜ ਗਿਆ ਕਹਿਣ ਲੱਗਾ, ‘ਤੂੰ ਫਿਰ ਆ ਗਿਆ ਦੋ ਰੁਪਏ ਲੈ ਕੇ, ਇਸ ਵਾਰ ਤੈਨੂੰ ਬਰਫ ਨਹੀਂ ਮਿਲੇਗੀ ਜਾ ਕੋਈ ਦੂਜੀ ਦੁਕਾਨ ਲੱਭ ਲੈ’ ਉਸ ਦਿਨ ਮੈਂ ਸਾਰੀ ਮਾਰਕਿਟ ਘੁੰਮ ਆਇਆ, ਪਰ ਦੋ ਰੁਪਏ ਦੀ ਬਰਫ ਕਿਤਿਓਂ ਨਾ ਮਿਲੀ। ਧੁੱਪ ’ਚ ਕਮੀਜ਼ ਮੁੜ੍ਹਕੇ ਨਾਲ ਭਿੱਜ ਚੁੱਕੀ ਸੀ ਕੜਕਦੀ ਤੇਜ਼ ਧੁੱਪ ’ਚ ਨੰਗੇ ਸਿਰ ਇੱਧਰ-ਉੱਧਰ ਭੱਜਦਾ ਰਿਹਾ ਅਖੀਰ ਖਾਲੀ ਹੱਥ ਵਾਪਸ ਘਰ ਜਾਣਾ ਪਿਆ ਮਨ ਉਦਾਸ ਸੀ ਇਸ ਵਾਰ ਵੀ ਗਰਮੀਆਂ ਦੇ ਦਿਨਾਂ ’ਚ ਗਰਮ ਪਾਣੀ ਪੀਣਾ ਪਵੇਗਾ! ਗੁਆਂਢੀ ਭਲਾ ਆਪਣੀ ਫਰਿੱਜ਼ ਦਾ ਪਾਣੀ ਸਾਨੂੰ ਕਿਉਂ ਦੇਣਗੇ!
ਇੱਕ ਵਾਰ ਗੁਆਂਢੀ ਨੇ ਤਾਂ ਸਾਫ ਮਨ੍ਹਾ ਕਰ ਦਿੱਤਾ ਸੀ ਕਹਿਣ ਲੱਗੇ, ‘ਸਾਡੀ ਫਰਿੱਜ਼ ਦਾ ਬਿਜਲੀ ਦਾ ਬਿੱਲ ਵੀ ਆਉਂਦਾ ਹੈ ਤੁਹਾਡੇ ਘਰ ਫਰਿੱਜ਼ ਨਹੀਂ ਹੈ, ਤਾਂ ਅਸੀਂ ਕੀ ਕਰੀਏ!’ ਉਨ੍ਹਾਂ ਦੀਆਂ ਫਾਲਤੂ ਦੀਆਂ ਸੁਣਨ ਨਾਲੋਂ ਚੰਗਾ ਹੈ ਗਰਮ ਪਾਣੀ ਹੀ ਪੀ ਲਿਆ ਜਾਵੇ ਪਰ ਉਸ ਦਿਨ ਮੇਰਾ ਦਿਮਾਗ ਖਰਾਬ ਹੋ ਗਿਆ ਬਿਜਲੀ ਚਲੀ ਗਈ ਸੂਰਜ ਦੀ ਤਪਸ਼ ਨਾਲ ਉੱਪਰ ਵਾਲਾ ਸਾਡਾ ਕਮਰਾ ਇੱਕਦਮ ਤਪਣ ਲੱਗਾ ਮਾਂ ਅਤੇ ਭੈਣ ਤਾਂ ਗਲੀ ਵਾਲੇ ਬੂਹੇ ’ਚ ਬੈਠ ਗਈਆਂ, ਪਰ ਮੈਂ ਕਿੱਥੇ ਬੈਠਾਂ, ਮੈਨੂੰ ਘਰ ਤੋਂ ਬਾਹਰ ਨਿੱਕਲਣਾ, ਇੱਧਰ-ਉੱਧਰ ਘੁੰਮਣਾ ਪਸੰਦ ਨਹੀਂ ਸੀ
ਫਿਰ ਗਲੀ ’ਚ ਰਿਕਸ਼ੇ ’ਤੇ ਲੱਦੀ ਫਰਿੱਜ਼ ਨਜ਼ਰ ਆਈ ‘ਲਓ ਇੱਕ ਹੋਰ ਗੁਆਂਢੀ ਦੀ ਫਰਿੱਜ਼ ਆ ਗਈ’ ਮਾਂ ਨੇ ਭੈਣ ਨੂੰ ਦੱਸਿਆ ਮੈਂ ਛੱਜੇ ’ਤੇ ਖੜ੍ਹਾ ਸੁਣ ਅਤੇ ਦੇਖ ਰਿਹਾ ਸੀ।
ਅਚਾਨਕ ਮੇਰੇ ਕਦਮ ਪੌੜੀਆਂ ਤੋਂ ਹੇਠਾਂ ਉੱਤਰੇ ਬਾਹਰ ਬੈਠੀ ਅੰਮਾ ਅਤੇ ਭੈਣ ਵਿੱਚੋਂ ਦੀ ਨਿੱਕਲ ਕੇ ਮੈਂ ਬਾਹਰ ਵੱਲ ਤੁਰ ਪਿਆ ਮਾਂ ਨੇ ਇੱਕ ਵਾਰ ਟੋਕਿਆ ਵੀ, ‘ਨੇਕਰਾਮ, ਐਨੀ ਤੱਤੀ ਦੁਪਹਿਰ ’ਚ ਕਿੱਥੇ ਜਾ ਰਿਹਾ ਹੈਂ?’ ਪਰ ਮੈਂ ਕੋਈ ਜਵਾਬ ਨਾ ਦਿੱਤਾ। ਮੈਂ ਬਾਜ਼ਾਰ ’ਚ ਫਰਿੱਜ ਦੀ ਇੱਕ ਵੱਡੀ ਜਿਹੀ ਦੁਕਾਨ ’ਤੇ ਪਹੁੰਚਿਆ ਉੱਥੇ ਬਹੁਤ ਸਾਰੀਆਂ ਛੋਟੀਆਂ-ਵੱਡੀਆਂ ਫਰਿੱਜ਼ਾਂ ਰੱਖੀਆਂ ਹੋਈਆਂ ਸਨ ਉਨ੍ਹਾਂ ਫਰਿੱਜਾਂ ਨੂੰ ਦੇਖ ਕੇ ਮਨ ਬੜਾ ਖੁਸ਼ ਹੋ ਗਿਆ ਕਾਫੀ ਦੇਰ ਤੱਕ ਉਨ੍ਹਾਂ ਫਰਿੱਜ਼ਾਂ ਨੂੰ ਦੇਖਦਾ ਰਿਹਾ ਉਦੋਂ ਦੁਕਾਨ ਦੇ ਅੰਦਰ ਬੈਠੇ ਇੱਕ ਮੋਟੇ ਆਦਮੀ ਨੇ ਘੂਰਦੇ ਹੋਏ ਆਪਣੇ ਨੌਕਰ ਨੂੰ ਕਿਹਾ ਕਿ ਜ਼ਰਾ ਦੇਖ, ਦੁਕਾਨ ਦੇ ਬਾਹਰ ਕਿਹੜਾ ਲੜਕਾ ਖੜ੍ਹਾ ਹੈ? ਕਿਤੇ ਚੋਰ ਨਾ ਹੋਵੇ, ਸਾਡਾ ਸਾਮਾਨ ਦੁਕਾਨ ਦੇ ਬਾਹਰ ਤੱਕ ਪਿਆ ਹੋਇਆ ਹੈ’ ਉਹ ਨੌਕਰ ਗਲੇ ’ਚ ਤੌਲੀਆ ਲਪੇਟ ਕੇ ਮੇਰੇ ਵੱਲ ਵਧਿਆ।
‘ਕੀ ਚਾਹੀਦਾ? ਐਨੀ ਦੇਰ ਤੋਂ ਦੁਕਾਨ ਦੇ ਅੰਦਰ ਕਿਉਂ ਝਾਕ ਰਿਹਾ ਹੈਂ?’ ਨੌਕਰ ਦੀ ਗੱਲ ਸੁਣ ਕੇ ਪਹਿਲਾਂ ਤਾਂ ਮੈਂ ਡਰ ਗਿਆ ਕਿ ਇਨ੍ਹਾਂ ਨੂੰ ਕੀ ਜਵਾਬ ਦੇਵਾਂ ਫਿਰ ਮੈਂ ਬੋਲਿਆ ਕਿ ਜੀ ਸਾਡੇ ਘਰ ਫਰਿੱਜ਼ ਨਹੀਂ ਹੈ, ਮੈਂ ਇੱਕ ਨਵੀਂ ਫਰਿੱਜ ਖਰੀਦਣੀ ਸੀ ਮੇਰੀ ਗੱਲ ਸੁਣ ਕੇ ਨੌਕਰ ਮੈਨੂੰ ਦੁਕਾਨ ਦੇ ਅੰਦਰ ਲੈ ਗਿਆ ਅਤੇ ਦੁਕਾਨਦਾਰ ਨੂੰ ਮਿਲਵਾ ਦਿੱਤਾ ਦੁਕਾਨਦਾਰ ਨੇ ਮੈਨੂੰ ਹੇਠੋਂ ਉੱਪਰ ਤੱਕ ਦੇਖਿਆ ਪਤਲਾ ਸਰੀਰ, ਸਰੀਰ ’ਤੇ ਮੁੜ੍ਹਕੇ ਨਾਲ ਭਿੱਜੀ ਹੋਈ ਇੱਕ ਪਤਲੀ ਜਿਹੀ ਕਮੀਜ਼, ਪੈਰਾਂ ’ਚ ਪੁਰਾਣੀਆਂ ਘਸੀਆਂ ਚੱਪਲਾਂ, ਉਮਰ 13 ਸਾਲ ਦੇ ਲਗਭਗ ‘ਹਾਂ ਬੋਲ ਛੋਕਰੇ, ਤੈਨੂੰ ਕੀ ਚਾਹੀਦਾ?’ ਉਦੋਂ ਮੈਂ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ।
ਪਰ ਮੈਂ ਇੱਕ ਫਰਿੱਜ਼ ਖਰੀਦਣੀ ਹੈ’ ਦੁਕਾਨਦਾਰ ਨੇ ਇੱਕ ਫਰਿੱਜ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਲਾਲ ਰੰਗ ਦੀ ਫਰਿੱਜ਼, ਇਸ ਦੀ ਕੀਮਤ ਸਾਢੇ ਤਿੰਨ ਹਜ਼ਾਰ ਰੁਪਏ ਹੈ ਤੇਰੀ ਜੇਬ੍ਹ ’ਚ ਕਿੰਨੇ ਰੁਪਏ ਹਨ?’ ‘ਹੁਣ ਤਾਂ ਨਹੀਂ ਹਨ ਐਨੇ ਰੁਪਏ, ਪਰ ਮੈਂ ਇੰਤਜ਼ਾਮ ਕਰ ਲਵਾਂਗਾ ਕੀ ਤੁਸੀਂ ਮੈਨੂੰ ਨੌਕਰੀ ’ਤੇ ਰੱਖ ਸਕਦੇ ਹੋ?’ ਦੁਕਾਨਦਾਰ ਨੇ ਮੈਨੂੰ ਗੌਰ ਨਾਲ ਦੇਖਿਆ ਅਤੇ ਕਿਹਾ, ‘ਅਸੀਂ ਬੱਚਿਆਂ ਨੂੰ ਕੰਮ ’ਤੇ ਨਹੀਂ ਰੱਖਦੇ ਵੱਡੀਆਂ-ਵੱਡੀਆਂ ਫਰਿੱਜਾਂ ਰਿਕਸ਼ੇ ’ਤੇ ਲੱਦਣੀਆਂ ਹੁੰਦੀਆਂ ਹਨ ਤੇਰੇ ਤੋਂ ਫਰਿੱਜ ਹਿੱਲੇਗੀ ਵੀ ਨਹੀਂ ਘਰ-ਘਰ ਫਰਿੱਜਾਂ ਪਹੁੰਚਾਉਣੀਆਂ ਵੀ ਪੈਂਦੀਆਂ ਹਨ’।
‘ਮੈਂ ਸਭ ਕੰਮ ਕਰ ਲਵਾਂਗਾ, ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਮੈਂ ਇੱਕ ਫਰਿੱਜ ਖਰੀਦਣੀ ਹੈ, ਇਸ ਲਈ ਮੈਂ ਸਭ ਕੁਝ ਕਰਨ ਲਈ ਤਿਆਰ ਹਾਂ’ ਮੈਂ ਇੱਕਦਮ ਮਿੰਨਤ ਕਰਦੇ ਹੋਏ ਕਿਹਾ ਦੁਕਾਨਦਾਰ ਕਹਿਣ ਲੱਗਾ ਕਿ ਮੈਂ ਤੈਨੂੰ ਨੌਕਰੀ ’ਤੇ ਨਹੀਂ ਰੱਖ ਸਕਦਾ, ਗੱਲ ਸਮਝਿਆ ਕਰੋ ਤੁਸੀਂ ਹਾਲੇ ਬਹੁਤ ਛੋਟੇ ਹੋ ਐਨਾ ਕਹਿ ਕੇ ਉਸਨੇ ਮੈਨੂੰ ਦੁਕਾਨ ਤੋਂ ਜਾਣ ਲਈ ਕਿਹਾ ਪਰ ਇਸ ਵਾਰ ਦੀ ਗਰਮੀ ਮੈਂ ਬਿਨਾਂ ਫਰਿੱਜ਼ ਦੇ ਨਹੀਂ ਬਿਤਾਉਣਾ ਚਾਹੁੰਦਾ ਸੀ ਮੈਂ ਦੋ ਘੰਟਿਆਂ ਤੱਕ ਉੱਥੇ ਦੁਕਾਨ ਦੇ ਬਾਹਰ ਧੁੱਪ ’ਚ ਖੜ੍ਹਾ ਰਿਹਾ ਦੁਕਾਨਦਾਰ ਵਾਰ-ਵਾਰ ਮੇਰੇ ਵੱਲ ਦੇਖਦਾ ਤੇ ਫਿਰ ਆਪਣੇ ਕੰਮ ’ਚ ਲੱਗ ਜਾਂਦਾ ਹੈ ਆਖਿਰਕਾਰ ਅਚਾਨਕ ਦੁਕਾਨਦਾਰ ਨੇ ਦੁਕਾਨ ’ਚ ਆਉਣ ਦਾ ਇਸ਼ਾਰਾ ਕੀਤਾ।
‘ਕੀ ਨਾਂਅ ਹੈ ਤੇਰਾ?’ ‘ਜੀ ਮੇਰਾ ਨਾਂਅ ਨੇਕਰਾਮ ਹੈ ਜਮਾਤ ਸੱਤਵੀਂ ’ਚ ਪੜ੍ਹਦਾ ਹਾਂ’ ‘ਠੀਕ ਹੈ, ਮੈਂ ਤੈਨੂੰ ਨੌਕਰੀ ’ਤੇ ਰੱਖਦਾ ਹਾਂ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਪੜ੍ਹਾਈ ਵੀ ਨਾ ਰੁਕੇ, ਇਸ ਲਈ ਤੁਸੀਂ ਰੋਜ਼ ਸਵੇਰੇ 9 ਵਜੇ ਮੇਰੀ ਦੁਕਾਨ ’ਤੇ ਆਓਗੇ 3 ਘੰਟੇ ਕੰਮ ਕਰੋਗੇ ਅਤੇ ਦੁਪਹਿਰ 12 ਵੱਜਦੇ ਹੀ ਤੁਸੀਂ ਘਰ ਚਲੇ ਜਾਣਾ ਤੁਹਾਡਾ ਸਕੂਲ ਦੁਪਹਿਰ 1 ਵਜੇ ਲੱਗਦਾ ਹੈ ਤੇ ਸ਼ਾਮ ਨੂੰ ਸਕੂਲੋਂ 6 ਵਜੇ ਛੁੱਟੀ ਹੋਣ ਤੋਂ ਬਾਅਦ ਤੁਸੀਂ ਸਿੱਧੇ ਦੁਕਾਨ ’ਤੇ ਆਓਗੇ ਇੱਕ ਘੰਟਾ ਕੰਮ ਕਰੋਗੇ, ਫਿਰ ਘਰ ਚਲੇ ਜਾਣਾ ਇਹੀ ਰੋਜ਼ ਦਾ ਨਿਯਮ ਰਹੇਗਾ’। ਦੁਕਾਨਦਾਰ ਨਾਲ ਨੌਕਰੀ ਦੀ ਗੱਲ ਕਰਕੇ ਮੈਂ ਖੁਸ਼ੀ-ਖੁੁਸ਼ੀ ਘਰ ਵਾਪਸ ਆਇਆ।
ਇੱਕ ਮਹੀਨੇ ਬਾਅਦ…
‘ਨੇਕਰਾਮ! ਸ਼ਾਮ ਦੇ 7 ਵੱਜ ਚੁੱਕੇ ਹਨ, ਮੈਂ ਦੇਖ ਰਹੀ ਹਾਂ ਕਿ ਤੂੰ ਰੋਜ ਸਕੂਲੋਂ ਲੇਟ ਆਉਂਦਾ ਹੈਂ ਸਕੂਲ ਤੋਂ ਛੁੱਟੀ ਤਾਂ ਸ਼ਾਮ 6:00 ਵਜੇ ਹੋ ਜਾਂਦੀ ਹੈ, ਫਿਰ ਤੂੰ ਇੱਕ ਘੰਟਾ ਕਿੱਥੇ ਗਾਇਬ ਰਹਿੰਦਾ ਹੈਂ ਅਤੇ ਸਵੇਰੇ ਵੀ ਘਰੋਂ ਗਾਇਬ ਰਹਿੰਦਾ ਹੈਂ! ਕਿਤੇ ਅਵਾਰਾ ਲੜਕਿਆਂ ਨਾਲ ਤਾਂ ਨਹੀਂ ਘੁੰਮਣ ਲੱਗਾ!’ ਮਾਂ ਨੇ ਡਾਂਟਦੇ ਹੋਏ ਰਿਹਾ। ਮੇਰੀ ਚੁੱਪ ਦੇਖ ਕੇ ਭੈਣ ਬੋਲ ਪਈ, ‘ਪਹਿਲਾਂ ਤਾਂ ਨੇਕਰਾਮ ਘਰ ’ਚ ਹੀ ਰਹਿੰਦਾ ਸੀ, ਹੁਣ ਇੱਕ ਮਹੀਨੇ ਤੋਂ ਬਾਹਰ ਹੀ ਘੁੰਮਦਾ ਰਹਿੰਦਾ ਹੈ’ ਵੱਡੇ ਭਰਾ ਨੇ ਵੀ ਮੌਕਾ ਨਾ ਛੱਡਿਆ, ‘ਹੁਣ ਨੇਕਰਾਮ ਨੂੰ ਕਮਰੇ ’ਚ ਕੈਦ ਕਰਕੇ ਰੱਖਣਾ ਪਵੇਗਾ, ਫਿਰ ਨੇਕਰਾਮ ਸੁਧਰੇਗਾ’।
ਅਗਲੇ ਦਿਨ ਸਵੇਰੇ ਅੱਖ ਖੁੱਲ੍ਹੀ ਤਾਂ ਘੜੀ ’ਤੇ 8 ਵੱਜ ਚੁੱਕੇ ਸਨ ਕਮਰੇ ’ਚ ਮੈਂ ਇਕੱਲਾ ਸੀ ਦਰਵਾਜ਼ਾ ਬਾਹਰੋਂ ਬੰਦ ਸੀ ਮੈਂ ਦਰਵਾਜਾ ਹਿਲਾਇਆ ਪਰ ਨਾ ਖੁੱਲ੍ਹਿਆ ਕੰਧ ’ਚ ਇੱਕ ਛੋਟੀ ਖਿੜਕੀ ਸੀ, ਜੋ ਗੁਆਂਢੀਆਂ ਦੀ ਛੱਤ ਵੱਲ ਖੁੱਲ੍ਹਦੀ ਸੀ ਮੈਂ ਇੱਕ ਸਟੂਲ ਦੀ ਮੱਦਦ ਨਾਲ ਖਿੜਕੀ ਨੂੰ ਖੋਲ੍ਹਿਆ ਅਤੇ ਗੁਆਂਢੀਆਂ ਦੀ ਛੱਤ ’ਤੇ ਛਾਲ ਮਾਰ ਗਿਆ ਪਰ ਹੁਣ ਗੁਆਂਢੀਆਂ ਦੀ ਛੱਤ ਤੋਂ ਹੇਠਾਂ ਕਿਵੇਂ ਉੁਤਰਾਂ ਕਿਉਂਕਿ ਗੁਆਂਢੀਆਂ ਦੀਆਂ ਪੌੜੀਆਂ ਤਾਂ ਕਮਰੇ ਦੇ ਅੰਦਰ ਹਨ ਰੱਬ ਦਾ ਨਾਂਅ ਲੈ ਕੇ ਮੈਂ ਪੌੜੀਆਂ ਤੋਂ ਹੇਠਾਂ ਉੱਤਰ ਆਇਆ ਕਮਲਾ ਅੰਟੀ ਰਸੋਈ ’ਚ ਖਾਣਾ ਪਕਾ ਰਹੇ ਸਨ ਉਨ੍ਹਾਂ ਦਾ ਸੱਤ ਮਹੀਨੇ ਦਾ ਬੇਟਾ ਹਰਸ਼ ਝੂਲੇ ’ਚ ਝੂਲ ਰਿਹਾ ਸੀ।
ਮੈਂ ਦੱਬੇ ਪੈਰ ਹੌਲੀ-ਹੌਲੀ ਅੰਟੀ ਦੇ ਕਮਰੇ ਤੋਂ ਬਾਹਰ ਗਲੀ ’ਚ ਆ ਗਿਆ ਮੌਕਾ ਵਧੀਆ ਸੀ ਕਿਸੇ ਨੇ ਦੇਖਿਆ ਨਹੀਂ ਮੈਂ ਭੱਜ ਕੇ ਦੁਕਾਨ ’ਤੇ ਪਹੁੰਚ ਗਿਆ ਫਿਰ ਰੋਜ ਵਾਂਗ 12 ਵਜੇ ਘਰ ਵਾਪਸ ਆਇਆ, ਤਾਂ ਕਮਲਾ ਅੰਟੀ ਦਰਵਾਜੇ ’ਚ ਹੀ ਬੈਠੇ ਸਨ ਗਲੀ ’ਚ ਮਾਂ ਦੂਜੀ ਗੁਆਂਢਣ ਨਾਲ ਗੱਲਾਂ ਕਰ ਰਹੇ ਸਨ ਮੈਨੂੰ ਦੇਖਦੇ ਹੀ ਮੇਰਾ ਕੰਨ ਫੜਦੇ ਹੋਏ ਬੋਲੇ ਕਿ ਸਵੇਰੇ ਮੈਂ ਜਦੋਂ ਤਾਲਾ ਖੋਲ੍ਹਿਆ ਤਾਂ ਤੂੰ ਉੱਥੇ ਕਮਰੇ ’ਚ ਨਹੀਂ ਸੀ ਹੁਣ ਆ ਰਿਹਾ ਹੈਂ ਮੌਜ-ਮਸਤੀ ਕਰਕੇ ਅੱਜ ਤੇਰੀ ਚਮੜੀ ਉਧੇੜ ਦੇਵਾਂਗੀ ਗਲੀ ’ਚ ਕੁੱਟਦੇ ਹੋਏ ਮੈਨੂੰ ਕਮਰੇ ’ਚ ਲੈ ਗਈ ਭਰਾ ਭੱਜ ਕੇ ਰੱਸੀ ਲੈ ਆਇਆ, ਭੈਣ ਨੇ ਮੇਰੇ ਦੋਵੇਂ ਹੱਥ-ਪੈਰ ਬੰਨ੍ਹ ਦਿੱਤੇ ਹੁਣ ਤੂੰ ਕਿਤੇ ਨਹੀਂ ਭੱਜ ਸਕੇਂਗਾ ਫਿਰ ਇੱਕ ਮਿਸਤਰੀ ਦੋ-ਚਾਰ ਇੱਟਾਂ, ਸੀਮਿੰਟ, ਹਥੌੜੀ ਆਦਿ ਲੈ ਕੇ ਆਇਆ ਅਤੇ ਜਿਸ ਖਿੜਕੀ ’ਚੋਂ ਮੈਂ ਭੱਜਿਆ ਸੀ, ਉਹ ਖਿੜਕੀ ਉਸ ਨੇ ਬੰਦ ਕਰ ਦਿੱਤੀ।
ਸ਼ਾਇਦ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਖਿੜਕੀ ਰਾਹੀਂ ਭੱਜਿਆ ਹਾਂ ਕਿਉਂਕਿ ਸਟੂਲ ਤਾਂ ਖਿੜਕੀ ਦੇ ਹੇਠਾਂ ਹੀ ਰਹਿ ਗਿਆ ਸੀ ਅਤੇ ਖਿੜਕੀ ਵੀ ਖੁੱਲ੍ਹੀ ਰਹਿ ਗਈ ਸੀ ਉਸ ਦਿਨ ਮਾਂ ਨੇ ਮੈਨੂੰ ਖਾਣਾ ਖੁਆਇਆ, ਪਰ ਮੇੇਰੇ ਹੱਥ-ਪੈਰ ਨਾ ਖੋਲ੍ਹੇ ਅਤੇ ਪੁੱੱਛਿਆ, ‘ਨੇਕਰਾਮ! ਤੂੰ ਸੱਚ-ਸੱਚ ਦੱਸ ਕਿੱਥੇ ਜਾਂਦਾ ਹੈਂ?’ ਪਰ ਮੈਂ ਚੁੱਪ ਰਿਹਾ ਸ਼ਾਮ ਨੂੰ ਮਾਂ ਨੇ ਮੇਰੀ ਸ਼ਿਕਾਇਤ ਪਿਤਾ ਜੀ ਨੂੰ ਕਰ ਦਿੱਤੀ ਪਿਤਾ ਜੀ ਨੇ ਇੱਕ ਮੋਟੇ ਡੰਡੇ ਨਾਲ ਮੈਨੂੰ ਕੁੱਟਿਆ ਸਰੀਰ ਪੂਰਾ ਲਾਲ ਹੋ ਗਿਆ, ਗੁਆਂਢੀਆਂ ਨੇ ਆ ਕੇ ਮੈਨੂੰ ਬਚਾਇਆ ਫਿਰ ਪਿਤਾ ਬੋਲੇ ਕਿ ਤੁਸੀਂ ਨਹੀਂ ਜਾਣਦੇ ਨੇਕਰਾਮ ਘਰ ਤੋਂ ਬਾਹਰ ਘੁੰਮਣ ਲੱਗਾ ਹੈ।
ਅੱਜ ਇਸਦੀਆਂ ਦੋਵੇਂ ਲੱਤਾਂ ਤੋੜ ਦੇਵਾਂਗਾ, ਤਾਂ ਕਿ ਇਹ ਭੱਜ ਨਾ ਸਕੇ ਫਿਰ ਗਲੀ ’ਚੋਂ ਇੱਕ ਵਿਅਕਤੀ ਦਰਵਾਜ਼ਾ ਖੜਕਾਉਂਦਾ ਹੋਇਆ ਬੋਲਿਆ ਕਿ ਨੇਕਰਾਮ ਦਾ ਘਰ ਇਹੀ ਹੈ? ਪਿਤਾ ਜੀ ਨੇ ਛੱਜੇ ਤੋਂ ਵੇਖਿਆ ਤਾਂ ਇੱਕ ਰਿਕਸ਼ੇ ਵਾਲਾ ਆਪਣੇ ਰਿਕਸ਼ੇ ’ਤੇ ਇੱਕ ਲਾਲ ਰੰਗ ਦੀ ਫਰਿੱਜ਼ ਰੱਖੀ ਜ਼ੋਰ-ਜੋਰ ਨਾਲ ਨੇਕਰਾਮ-ਨੇਕਰਾਮ ਬੁਲਾ ਰਿਹਾ ਸੀ ਫਿਰ ਪਿਤਾ ਜੀ ਨੇ ਮਾਂ ਨੂੰ ਕਿਹਾ ਕਿ ਲੱਗਦਾ ਹੈ ਕਿਸੇ ਗੁਆਂਢੀ ਨੇ ਨਵੀਂ ਫਰਿੱਜ ਮੰਗਵਾਈ ਹੋਵੇਗੀ ਪਰ ਇਹ ਨੇਕਰਾਮ ਨੂੰ ਕਿਉਂ ਬੁਲਾ ਰਿਹਾ ਹੈ ਅੰਮਾ ਨੇ ਕਿਹਾ ਕਿ ਜਾਓ ਗਲੀ ’ਚ ਪਤਾ ਕਰਕੇ ਆਓ ਆਖਰ ਗੱਲ ਕੀ ਹੈ ਤੇ ਫਰਿੱਜ਼ ਦਾ ਪਤਾ ਲਾਓ ਕਿਸੇ ਗੁਆਂਢੀ ਨੇ ਮੰਗਵਾਈ ਹੈ! ਭਰਾ ਨੇ ਜਵਾਬ ਦਿੱਤਾ ਕਿ ਕਾਲੇਰਾਮ ਦੀ ਕਰਿਆਨੇ ਦੀ ਦੁਕਾਨ ਖੂਬ ਚੱਲਦੀ ਹੈ ਉਸਨੇ ਮੰਗਵਾਈ ਹੋਵੇਗੀ।
ਰਿਕਸ਼ੇ ਵਾਲੇ ਨੇ ਹੁਣ ਤੱਕ ਫਰਿੱਜ਼ ਸਾਡੇ ਘਰ ਦੇ ਬੂਹੇ ’ਚ ਰੱਖ ਦਿੱਤੀ ਉਦੋਂ ਮਾਂ ਕਹਿੰਦੀ ਕਿ ਓ ਰਿਕਸ਼ੇ ਵਾਲੇ ਭਾਈ ਕਿਸੇ ਹੋਰ ਦੀ ਫਰਿੱਜ਼ ਸਾਡੇ ਬੂਹੇ ’ਚ ਕਿਉਂ ਰੱਖਦੇ ਹੋ? ਚੁੱਕੋ ਇਸ ਨੂੰ, ਜਿਸ ਦੀ ਹੈ ਉੱਥੇ ਲੈ ਜਾਓ। ਉਦੋਂ ਰਿਕਸ਼ੇ ਵਾਲੇ ਨੇ ਕਿਹਾ ਕਿ ਮੇਰੇ ਕੋਲ ਇੱਕ ਰਸੀਦ ਹੈ, ਇਸ ’ਚ ਇਸੇ ਘਰ ਦ ਪਤਾ ਲਿਖਿਆ ਹੋਇਆ ਹੈ ਤੇ ਗੋਪਾਲ ਨਾਂਅ ਲਿਖਿਆ ਹੈ ਉਦੋਂ ਪਿਤਾ ਜੀ ਬੋਲੇ ਕਿ ਗੋਪਾਲ ਤਾਂ ਮੇਰਾ ਹੀ ਨਾਂਅ ਹੈ, ਪਤਾ ਵੀ ਸਾਡੇ ਘਰ ਦਾ ਲਿਖਿਆ ਹੋਇਆ ਹੈ, ਪਰ ਅਸੀਂ ਤਾਂ ਕੋਈ ਫਰਿੱਜ਼ ਨਹੀਂ ਖਰੀਦੀ ਸ਼ਾਇਦ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੋਵੇਗੀ ਮੈਂ ਛੱਜੇ ’ਤੇ ਖੜ੍ਹਾ ਸਭ ਦੇਖ ਰਿਹਾ ਸੀ। ਅੰਮਾ ਸੋਚ ਰਹੀ ਸੀ ਸਾਡੇ ਘਰ ਤਾਂ ਖਾਣ ਨੂੰ ਇੱਕ ਦਾਣਾ ਨਹੀਂ ਅਸੀਂ ਫਰਿੱਜ ਕਿੱਥੋਂ ਖਰੀਦ ਸਕਦੇ ਹਾਂ ਅਤੇ ਨੇਕਰਾਮ ਦੇ ਬਾਪੂ ਤਾਂ ਦੁਕਾਨ ’ਤੇ ਫਰਿੱਜ ਖਰੀਦਣ ਗਏ ਵੀ ਨਹੀਂ।
ਐਨੇ ’ਚ ਫਰਿੱਜਾਂ ਦੀ ਦੁਕਾਨ ਦਾ ਮਾਲਕ ਇੱਕ ਸਕੂਟਰ ’ਤੇ ਬੈਠਾ ਗਲੀ ’ਚ ਆਉਂਦਾ ਨਜ਼ਰ ਆਇਆ ਸਾਡੇ ਘਰ ਦੇ ਬਾਹਰ ਸਕੂਟਰ ਰੋਕ ਦਿੱਤਾ ਅਤੇ ਕਿਹਾ ਕਿ ਨੇਕਰਾਮ ਨੇ ਪੇਮੈਂਟ ਕਰ ਦਿੱਤੀ ਹੈ ਇਹ ਫਰਿੱਜ ਹੁਣ ਤੁਹਾਡੀ ਹੈ ਨੇਕਰਾਮ ਇੱਕ ਮਹੀਨੇ ਤੋਂ ਸਾਡੀ ਦੁਕਾਨ ’ਚ ਨੌਕਰੀ ਕਰ ਰਿਹਾ ਸੀ ਵੱਡੀਆਂ-ਵੱਡੀਆਂ ਫਰਿੱਜਾਂ ਨੂੰ ਮਕਾਨ ਦੇ ਉੱਪਰ ਪਹੁੰਚਾਉਣਾ ਕੋਈ ਸੌਖਾ ਕੰਮ ਨਹੀਂ ਹੈ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਅਤੇ ਘਰ ’ਚ ਕਿਸੇ ਨੂੰ ਨਾ ਦੱਸਣਾ ਬਹੁਤ ਵੱਡੀ ਗੱਲ ਹੈ ਨੇਕਰਾਮ ਨੇ ਹੀ ਮੈਨੂੰ ਕਿਹਾ ਸੀ ਕਿ ਘਰ ’ਚ ਮੇਰੀ ਨੌਕਰੀ ਦੀ ਗੱਲ ਦਾ ਜ਼ਿਕਰ ਕਿਸੇ ਨੂੰ ਨਾ ਕਰਨਾ, ਨਹੀਂ ਤਾਂ ਮੇਰੀ ਮਾਂ ਨੂੰ ਦੁੱਖ ਹੋਵੇਗਾ।
ਮਾਂ ਮੈਨੂੰ ਨੌਕਰੀ ਨਹੀਂ ਕਰਨ ਦੇਵੇਗੀ ਨੇਕਰਾਮ ਨੇ ਇਹ ਵੀ ਕਿਹਾ ਸੀ ਕਿ ਜਦੋਂ ਫਰਿੱਜ ਦੇ ਰੁਪਏ ਇਕੱਠੇ ਹੋ ਜਾਣ, ਤਾਂ ਇਹ ਫਰਿੱਜ ਮੇਰੇ ਪਿਤਾ ਜੀ ਦੇ ਨਾਂਅ ਰਸੀਦ ਕੱਟਣਾ ਘਰ ’ਚ ਪਿਤਾ ਦੇ ਹੁੰਦੇ ਹੋਏ ਰਸੀਦ ’ਚ ਆਪਣਾ ਨਾਂਅ ਕਿਵੇਂ ਲਿਖਵਾ ਸਕਦਾ ਹਾਂ ਮੈਂ ਵੀ ਮੁਹੱਲੇ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿਤਾ ਜੀ ਨੇ ਵੀ ਸਾਡੇ ਲਈ ਇੱਕ ਨਵੀਂ ਫਰਿੱਜ਼ ਖਰੀਦੀ ਹੈ ਗਲੀ ’ਚ ਭੀੜ ਇਕੱਠੀ ਹੋ ਚੁੱਕੀ ਸੀ ਮੈਂ ਕੰਨ ਫੜਦੇ ਹੋਏ ਕਿਹਾ ਕਿ ਅੱਜ ਤੋਂ ਬਾਅਦ ਬਿਨਾਂ ਦੱਸੇ ਕੋਈ ਕੰਮ ਨਹੀਂ ਕਰਾਂਗਾ ਉਸ ਦਿਨ ਮਾਂ ਬਹੁਤ ਰੋਈ ਜਦੋਂ ਮੇਰੇ ਹੱਥਾਂ ’ਚ ਛਾਲੇ ਦੇਖੇ, ਭੈਣ-ਭਰਾ ਦੇ ਹੰਝੂ ਨਹੀਂ ਰੁਕ ਰਹੇ ਸਨ ਪਿਤਾ ਜੀ ਨੇ ਮੈਨੂੰ ਛਾਤੀ ਨਾਲ ਲਾ ਲਿਆ।
ਧੰਨਵਾਦ ਸਹਿਤ, ਸੋੋਸ਼ਲ ਮੀਡੀਆ