drink these drinks in cold weather

ਠੰਡੇ ਮੌਸਮ ’ਚ ਪੀਓ ਇਹ ਡਰਿੰਕਸ

ਸਰਦੀਆਂ ’ਚ ਤੁਹਾਨੂੰ ਅਕਸਰ ਕੁਝ ਗਰਮ ਖਾਣ-ਪੀਣ ਦਾ ਮਨ ਕਰਦਾ ਹੈ ਅਤੇ ਇਹ ਜ਼ਰੂਰੀ ਵੀ ਹੈ ਸਰਦੀਆਂ ’ਚ ਜਿਵੇਂ-ਜਿਵੇਂ ਤਾਪਮਾਨ ਡਿੱਗਣ ਲਗਦਾ ਹੈ ਉਵੇਂ ਹੀ ਸਰੀਰ ਦਾ ਤਾਪਮਾਨ ਵੀ ਘੱਟ ਹੋ ਜਾਂਦਾ ਹੈ ਇਸ ਨਾਲ ਸਾਡਾ ਬਲੱਡ ਪ੍ਰੈਸ਼ਰ ਘੱਟ ਹੋਣ ਲੱਗਦਾ ਹੈ ਅਤੇ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਹੈ, ਜਿਸ ਨਾਲ ਸਰੀਰ ਠੰਡਾ ਪੈਣ ਲੱਗਦਾ ਹੈ ਇਸ ਤਰ੍ਹਾਂ ਤੁਹਾਨੂੰ ਠੰਡ ਲੱਗ ਸਕਦੀ ਹੈ ਅਤੇ ਸਰਦੀ-ਜ਼ੁਕਾਮ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ

Also Read :-

ਅਜਿਹੇ ’ਚ ਸਾਨੂੰ ਗਰਮ ਤਾਸੀਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਸਰੀਰ ਨੂੰ ਗਰਮ ਰੱਖਣ ਦੇ ਨਾਲ ਇੰਮਊਨਿਟੀ ਬੂਸਟ ਕਰਨ ’ਚ ਮੱਦਦ ਕਰੇ

ਲੌਂਗ-ਧਨੀਏ ਦੀ ਚਾਹ:

  • 3 ਤੋਂ 4 ਲੌਂਗ, ਇਲਾਇਚੀ, ਸੌਂਫ, ਧਨੀਏ ਦੇ ਬੀਜ ਅਤੇ ਦਾਲਚੀਨੀ ਲਓ
  • ਹੁਣ ਸਾਰਿਆਂ ਨੂੰ ਕੱਟ ਕੇ ਇੱਕ ਗਿਲਾਸ ਗਰਮ ਪਾਣੀ ’ਚ ਪਕਾਓ
  • ਹੁਣ ਇਸ ਨੂੰ ਕੱਪ ’ਚ ਛਾਨ ਲਓ ਅਤੇ ਸ਼ਹਿਦ ਮਿਲਾ ਕੇ ਪੀ ਲਓਸਰਦੀ ਜੋ ਆਮ ਤੌਰ ’ਤੇ ਗਲੇ ’ਚ ਖਰਾਸ਼ ਦੇ ਨਾਲ ਸ਼ੁਰੂ ਹੁੰਦੀ ਹੈ ਉਸ ’ਚ ਇਹ ਡਰਿੰਕ ਬਹੁਤ ਹੀ ਫਾਇਦੇਮੰਦ ਹੈ ਇਸ ਦੇ ਇਲਾਵਾ ਸਰਦੀਆਂ ’ਚ ਹੋਣ ਵਾਲੇ ਸਿਰ ਦਰਦ, ਠੰਡ ਲੱਗਣ ਦੇ ਲੱਛਣਾਂ, ਸੁਸਤੀ ਅਤੇ ਬੰਦ ਜਾਂ ਵਹਿੰਦੀ ਨੱਕ ਦੀ ਸਮੱਸਿਆ ’ਚ ਵੀ ਮੱਦਦਗਾਰ ਹੈ ਇਹ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ ਜੋ ਕਿ ਸਰਦੀ-ਜ਼ੁਕਾਮ ਨੂੰ ਠੀਕ ਕਰਨ ਦੇ ਨਾਲ ਇਸ ਤੋਂ ਬਚਾਉਣ ’ਚ ਵੀ ਮੱਦਦਗਾਰ ਹੈ

ਹਲਦੀ ਦੀ ਗੰਢ ਦਾ ਪਾਣੀ

ਹਲਦੀ ਦੀ ਗੰਢ ਦਾ ਪਾਣੀ ਬਲਗਮ ਵਾਲੀ ਖੰਘ ’ਚ ਬਹੁਤ ਫਾਇਦੇਮੰਦ ਹੈ ਹਲਦੀ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿ ਮੌਸਮੀ ਇੰਫੈਕਸ਼ਨ ਨੂੰ ਘੱਟ ਕਰਨ ’ਚ ਮੱਦਦਗਾਰ ਹੈ ਇਸ ਤੋਂ ਇਲਾਵਾ ਇਸ ’ਚ ਕਈ ਐਂਟੀਆਕਸੀਡੈਂਟ ਗੁਣ ਵੀ ਹਨ ਜੋ ਕਿ ਇੰਮਊਨਿਟੀ ਬੂਸਟ ਕਰਨ ’ਚ ਮੱਦਦਗਾਰ ਹੈ ਇਹ ਗਲੇ ’ਚ ਹੋਣ ਵਾਲੇ ਇੰਫੈਕਸ਼ਨ ਨੂੰ ਘੱਟ ਕਰਦਾ ਹੈ ਅਤੇ ਸੀਨੇ ’ਚ ਜਮ੍ਹਾ ਬਲਗਮ ਨੂੰ ਤੋੜਦਾ ਹੈ ਇਸ ਨਾਲ ਤੁਹਾਡੀ ਖੰਘ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਬਿਹਤਰ ਮਹਿਸੂਸ ਕਰਦੇ ਹੋ ਇਸ ਨੂੰ ਬਣਾਉਣ ਲਈ ਹਲਦੀ ਦੀ ਗੰਢ ਨੂੰ ਕੁੱਟ ਕੇ ਪਾਣੀ ’ਚ ਮਿਲਾ ਲਓ ਹੁਣ ਇਸ ’ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ ਅਤੇ ਫਿਰ ਇਸ ਨੂੰ ਪੀਓ ਇਹ ਇੰਮਊਨਿਟੀ ਬੂਸਟ ਕਰਦਾ ਹੈ ਅਤੇ ਇੱਕ ਕਾਰਗਰ ਕਾੜ੍ਹੇ ਵਾਂਗ ਕੰਮ ਕਰਦਾ ਹੈ

ਹਾੱਟ ਹਨੀ ਬਲੈਕ ਟੀ

ਹਾੱਟ ਹਨੀ ਬਲੈਕ ਟੀ ਇੱਕ ਜਾਦੂਈ ਕਾੜ੍ਹੇ ਵਾਂਗ ਕੰਮ ਕਰਦਾ ਹੈ ਇਹ ਸਰਦੀ, ਖੰਘ ਅਤੇ ਫਲੂ ਦੇ ਕੰਮ ਕਰਨ ’ਚ ਕਾਰਗਰ ਹੈ ਇਸ ’ਚ ਪਾੱਲੀਫੇਨੋਲ ਅਤੇ ਕੈਟੇਚਿਨ ਵਰਗੇ ਐਂਟੀਆਕਸੀਡੈਂਟ ਹਨ ਜੋ ਦਿਲ ਦੇ ਠੀਕ ਰਹਿਣ ਨੂੰ ਵਾਧਾ ਦੇਣ, ਮੈਟਾਬੋਲਜੀਅਮ ’ਚ ਸੁਧਾਰ ਅਤੇ ਤੁਹਾਡੇ ਪੇਟ ’ਚ ਚੰਗੇ ਪਾਚਣ ਨੂੰ ਹੈਲਦੀ ਰੱਖਣ ’ਚ ਮੱਦਦਗਾਰ ਹੈ ਇਸਨੂੰ ਬਣਾਉਣ ਲਈ

  • 4 ਲੌਂਗ ਲਓ ਇਸ ਨੂੰ 2 ਕੱਪ ਪਾਣੀ ’ਚ ਪਾਓ
  • ਉੱਪਰ ਤੋਂ ਚਾਹ ਦੀ ਪੱਤੀ ਪਾਓ
  • 4 ਮਿੰਟਾਂ ਤੱਕ ਪਕਾਓ ਅਤੇ ਫਿਰ ਇਸ ਨੂੰ ਇੱਕ ਕੱਪ ’ਚ ਛਾਨ ਲਓ
  • ਦੋ ਬੂੰਦਾਂ ਨਿੰਬੂ ਰਸ ਮਿਲਾਓ ਅਤੇ ਇੱਕ ਚਮਚ ਸ਼ਹਿਦ
  • ਇਸਦਾ ਸੇਵਨ ਕਰੋ

ਐਂਟੀ ਕੰਜੇਸ਼ਨ ਡਰਿੰਕ

ਸਰਦੀ ਦੇ ਮੌਸਮ ’ਚ ਅਕਸਰ ਸਾਨੂੰ ਕੰਜੈਸ਼ਨ ਹੋ ਜਾਂਦੀ ਹੈ ਅਜਿਹੇ ’ਚ ਕਈ ਵਾਰ ਸਾਹ ਲੈੈਣ ਅਤੇ ਬੋਲਣ ਤੱਕ ’ਚ ਦਿੱਕਤ ਹੁੰਦੀ ਹੈ ਅਜਿਹੇ ’ਚ ਤੁਸੀਂ ਲਿਊਕ ਦੇ ਦੱਸੇ ਇਸ ਐਂਟੀ ਕੰਜੈਸ਼ਨ ਡਰਿੰਕ ਨੂੰ ਪੀ ਸਕਦੇ ਹੋ ਇਸ ਨੂੰ ਬਣਾਉਣ ਲਈ

  • 2 ਅਦਰਕਾਂ ਨੂੰ ਕੁੱਟ ਕੇ ਰੱਖ ਲਓ
  • 1 ਟੁਕੜਾ ਦਾਲਚੀਨੀ, 4 ਲੌਂਗ ਅਤੇ ਲਸਣ
  • ਹੁਣ ਗਾਜਰ ਦਾ ਜੂਸ ਲਓ ਅਤੇ ਉਸ ’ਚ ਇੱਕ ਚਮਚ ਕੋਕੋਨੈੱਟ ਆਇਲ ਮਿਲਾਓ
  • ਹੁਣ ਸਭ ਨੂੰ ਗਰਮ ਪਾਣੀ ’ਚ ਮਿਲਾਓ ਅਤੇ ਇੱਕ ਉੱਬਾਲ ਲੈ ਲਓ
  • ਇਸ ਨੂੰ ਛਾਨ ਲਓ ਅਤੇ ਸ਼ਹਿਦ ਮਿਲਾ ਕੇ ਪੀਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!