ਵੈਕਸ ਕੋਟੇਡ ਫਰੂਟਸ ਵਿਗਾੜ ਰਹੇ ਹਨ ਤੁਹਾਡੀ ਸਿਹਤ
ਬਾਜ਼ਾਰ ’ਚ ਚਮਕਦਾਰ ਫਲਾਂ ਨੂੰ ਦੇਖ ਕੇ ਜੇਕਰ ਤੁਹਾਡੀਆਂ ਵੀ ਅੱਖਾਂ ਚਮਕ ਉੱਠਦੀਆਂ ਹਨ, ਤਾਂ ਜ਼ਰਾ ਰੁਕੋ, ਤੁਹਾਨੂੰ ਰੋਕਣ ਦੇ ਪਿੱਛੇ ਸਾਡਾ ਮਕਸਦ ਤੁਹਾਨੂੰ ਸੁਚੇਤ ਕਰਨਾ ਹੈ, ਸੁਚੇਤ ਇਸ ਲਈ ਕਿ ਅਜਿਹੇ ਫਲ ਐਕਸਟਰਾ ਵੈਕਸ ਕੋਟੇਡ ਹੁੰਦੇ ਹਨ,
ਜੋ ਸਾਡੀ ਸਿਹਤ ਨੂੰ ਵਿਗਾੜਨ ਦਾ ਕੰਮ ਕਰਦੇ ਹਨ, ਐਕਸਟਰਾ ਵੈਕਸ ਕੋਟੇਡ ਦਾ ਮਤਲਬ ਹੈ ਕਿ ਫਲਾਂ ਅਤੇ ਸਬਜ਼ੀਆਂ ’ਤੇ ਵੱਖ ਤੋਂ ਚੜ੍ਹਾਈ ਗਈ ਮੋਮ ਦੀ ਪਰਤ, ਅਜਿਹੀ ਪਰਤ ਵਾਲੇ ਫਲ ਸਾਡੇ ਘਰਾਂ ’ਚ ਰੋਜ਼ਾਨਾ ਪਹੁੰਚਦੇ ਹਨ ਅਤੇ ਅਸੀਂ ਉਨ੍ਹਾਂ ਦਾ ਸੇਵਨ ਕਰਦੇ ਹਾਂ,
Also Read :-
Table of Contents
ਹਾਲਾਂਕਿ ਕੁਝ ਤਰੀਕਿਆਂ ਨਾਲ ਅਸੀਂ ਅਜਿਹੇ ਫਲਾਂ ਅਤੇ ਸਬਜ਼ੀਆਂ ਦੀ ਪਹਿਚਾਣ ਕਰਕੇ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ
ਕੀ ਹੁੰਦੀ ਹੈ ਵੈਕਸ ਕੋਟਿੰਗ?
ਫਲਾਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਉੱਪਰ ਮੋਮ ਦੀ ਇੱਕ ਪਰਤ ਚੜ੍ਹਾਈ ਜਾਂਦੀ ਹੈ, ਫੂਡ ਸੈਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਨੇ ਇੱਕ ਤੈਅ ਹੱਦ ਦੇ ਅੰਦਰ ਨੈਚੂਰਲ ਵੈਕਸ ਕੋਟਿੰਗ ਕਰਨ ਦੀ ਇਜਾਜ਼ਤ ਦਿੱਤੀ ਹੈ, ਤਾਂ ਕਿ ਉਸ ਨਾਲ ਸਰੀਰ ਨੂੰ ਨੁਕਸਾਨ ਨਾ ਪਹੁੰਚੇ, ਨੈਚੂਰਲ ਵੈਕਸ ਤਿੰਨ ਤਰ੍ਹਾਂ ਦੇ ਹੁੰਦੇ ਹਨ, ਪਹਿਲੇ ਨੰਬਰ ’ਤੇ ਬ੍ਰਾਜੀਲ ਦੀ ਕਾਨਾਬੁਰੁਆ ਵੈਕਸ ਆਉਂਦਾ ਹੈ, ਜਿਸ ਨੂੰ ਵੈਕਸ ਆਫ਼ ਕਵੀਨ ਵੀ ਕਿਹਾ ਜਾਂਦਾ ਹੈ, ਇਸ ਤੋਂ ਇਲਾਵਾ ਸ਼ਹਿਦ ਬਣਾਉਣ ਦੀ ਪ੍ਰਕਿਰਿਆ ’ਚ ਦੋ ਤਰ੍ਹਾਂ ਦੇ ਵੈਕਸ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਬੀਜ ਵੈਕਸ ਅਤੇ ਸ਼ੈਲੇਕ ਵੈਕਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ,
ਫਿਰ ਵੀ ਜੇਕਰ ਦੁਕਾਨਦਾਰ ਨੇ ਫਲਾਂ ’ਤੇ ਵੈਕਸ ਕੋਟਿੰਗ ਕੀਤੀ ਹੈ, ਤਾਂ ਉਸ ਦੀ ਜਾਣਕਾਰੀ ਗਾਹਕ ਨੂੰ ਲੇਬਲ ਲਾ ਕੇ ਦੇਣੀ ਹੁੰਦੀ ਹੈ, ਨਾਲ ਹੀ ਇਹ ਵੀ ਦੱਸਣਾ ਹੁੰਦਾ ਹੈ ਕਿ ਫਲਾਂ ’ਤੇ ਵੈਕਸ ਕੋਟਿੰਗ ਦੀ ਹੈ, ਤਾਂ ਉਸ ਦੀ ਜਾਣਕਾਰੀ ਗਾਹਕ ਨੂੰ ਲੇਵਲ ਲਾ ਕੇ ਦੇਣੀ ਹੁੰਦੀ ਹੈ, ਨਾਲ ਹੀ ਇਹ ਵੀ ਦੱਸਣਾ ਹੁੰਦਾ ਹੈ ਕਿ ਫਲਾਂ ’ਤੇ ਵੈਕਸ ਕੋਟਿੰਗ ਕਿਉਂ ਕੀਤੀ ਜਾਂਦੀ ਹੈ, ਨੈਚੂਰਲ ਵੈਕਸ ਕੋਟਿੰਗ ਦੀ ਗੱਲ ਹੀ ਛੱਡ ਦਿਓ, ਦੁਕਾਨਦਾਰ ਗਾਹਕਾਂ ਇਹ ਦੱਸਣ ਦੀ ਜ਼ਹਿਮਤ ਨਹੀਂ ਉਠਾਉਂਦੇ ਕਿ ਫਲ ਅਤੇ ਸਬਜ਼ੀ ’ਤੇ ਵੈਕਸ ਕੋਟਿੰਗ ਕੀਤੀ ਗਈ ਹੈ, ਹਾਲਾਂਕਿ ਕਈ ਰਿਸਰਚਾਂ ’ਚ ਇਹ ਸਾਹਮਣੇ ਆਇਆ ਹੈ ਫਲਾਂ ’ਤੇ ਕਿਸੇ ਵੀ ਤਰ੍ਹਾਂ ਦੀ ਵੈਕਸ ਕੋਟਿੰਗ ਨੁਕਸਾਨਾਇਕ ਹੀ ਹੈ
ਕਿਉਂ ਕੀਤੀ ਜਾਂਦੀ ਹੈ ਵੈਕਸ ਕੋਟਿੰਗ?
ਸਬਜ਼ੀਆਂ ਅਤੇ ਫਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਅਤੇ ਬਾਜ਼ਾਰ ਤੱਕ ਸੁਰੱਖਿਅਤ ਪਹੁੰਚਾਉਣ ਲਈ ਦਹਾਕਿਆਂ ਤੋਂ ਵੈਕਸ ਕੋਟਿੰਗ ਕੀਤੀ ਜਾ ਰਹੀ ਹੈ, ਹਾਲਾਂਕਿ ਫਲ ਅਤੇ ਸਬਜ਼ੀਆਂ ਖੁਦ ਸੁਰੱਖਿਅਤ ਰੱਖਣ ਲਈ ਕੁਦਰਤੀ ਤਰੀਕੇ ਨਾਲ ਮੋਮ ਦੀ ਪਰਤ ਛੱਡਦੇ ਹਨ, ਪਰ ਦਰਖੱਤ ਤੋਂ ਤੋੜਨ ਤੋਂ ਬਾਅਦ ਇਨ੍ਹਾਂ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਵਧ ਜਾਂਦੀ ਹੈ, ਇਸ ਤੋਂ ਬਚਣ ਲਈ ਕਿਸਾਨ ਅਤੇ ਬਾਗਬਾਨ ਇਨ੍ਹਾਂ ’ਤੇ ਮੋਮ ਦੀ ਪਰਤ ਚੜ੍ਹਾ ਦਿੰਦੇ ਹਨ, ਮੋਮ ਚੜ੍ਹਾਉਣ ਨਾਲ ਫਲਾਂ ਦੇ ਪੋਰ ਬੰੰਦ ਹੋ ਜਾਂਦੇ ਹਨ
ਅਤੇ ਉਨ੍ਹਾਂ ’ਚ ਨਮੀ ਬਣੀ ਰਹਿੰਦੀ ਹੈ, ਇਹ ਕੋਟਿੰਗ ਸੇਬ ਅਤੇ ਦੂਸਰੇ ਮਹਿੰਗੇ ਫਲਾਂ ’ਤੇ ਖਾਸ ਤੌਰ ’ਤੇ ਕੀਤੀ ਜਾਂਦੀ ਹੈ ਫਲਾਂ ਨੂੰ ਲੰਮੇ ਸਮੇਂ ਤੱਕ ਤਾਜ਼ਾ ਬਣਾਏ ਰੱਖਣ ਲਈ ਦੁਕਾਨਦਾਰ ਇਨ੍ਹਾਂ ’ਤੇ ਕਈ ਮੋਮ ਦੀਆਂ ਕਈ ਪਰਤਾਂ ਚੜ੍ਹਾ ਦਿੰਦੇ ਹਨ, ਇਨ੍ਹਾਂ ਦਿਨਾਂ ’ਚ ਦੁਕਾਨਦਾਰ ਰਸਾਇਣਕ ਵੈਕਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਫਲ ਜ਼ਿਆਦਾ ਚਮਕਦਾਰ ਅਤੇ ਤਾਜ਼ਾ ਦਿਖਾਈ ਦਿੰਦਾ ਹੈ
ਤੁਸੀਂ ਕਿਵੇਂ ਬਚ ਸਕਦੇ ਹੋ?
ਤੈਅ ਮਾਨਕਾਂ ਤਹਿਤ ਕੀਤੀ ਗਈ ਵੈਕਸ ਕੋਟਿੰਗ ਵਾਲੇ ਫਲਾਂ ਨੂੰ ਵੇਚਣ ਅਤੇ ਖਾਣ ਦੀ ਇਜਾਜ਼ਤ ਹੈ, ਪਰ ਤੁਸੀਂ ਇਸ ਤੋਂ ਵੀ ਬਚ ਸਕਦੇ ਹੋ, ਫਲਾਂ ਅਤੇ ਸਬਜ਼ੀਆਂ ਨੂੰ ਗਰਮ ਪਾਣੀ ਨਾਲ ਧੋ ਕੇ ਖਾਓ, ਪਾਣੀ ’ਚ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾ ਕੇ ਫਲਾਂ ਅਤੇ ਸਬਜੀਆਂ ਨੂੰ ਭਿਓਂ ਦਿਓ, ਕੁਝ ਦੇਰ ਬਾਅਦ ਉਨ੍ਹਾਂ ਨੂੰ ਰਗੜ ਕੇ ਸਾਫ਼ ਪਾਣੀ ਨਾਲ ਧੋ ਲਓ, ਚਾਹੇ ਕੋਈ ਕਿੰਨਾ ਵੀ ਕਹਿ ਲਵੇ ਕਿ ਨੈਚੂਰਲ ਵੈਕਸ ਹੈ ਫਿਰ ਵੀ ਭਲਾਈ ਇਸੇ ’ਚ ਹੈ ਕਿ ਆਪਣੇ ਵੱਲੋਂ ਹਮੇਸ਼ਾ ਸੁਚੇਤ ਰਹੋ
ਇਸ ਦੇ ਨੁਕਸਾਨ
ਇਸ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਖਾਣ ਨਾਲ ਬਦਹਜ਼ਮੀ, ਪੇਟ ’ਚ ਸੋਜ਼, ਲੀਵਰ ’ਤੇ ਅਸਰ ਅਤੇ ਪੇਟ ਦਰਦ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਇਸ ਤੋਂ ਇਲਾਵਾ ਵੈਕਸ ਸਰੀਰ ’ਚ ਟਾੱਕਿਸਨ ਦੀ ਮਾਤਰਾ ਵੀ ਵਧਾ ਦਿੰਦੇ ਹਨ, ਜੋ ਸਾਡੇ ਦੂਸਰੇ ਅੰਗਾਂ ’ਤੇ ਅਸਰ ਪਾਉਂਦੇ ਹਨ