Healthy Lifestyle Tips in Punjabi

Healthy Lifestyle Tips in PunjabiHealthy Lifestyle Tips in Punjabi ਬੇਹੱਦ ਜ਼ਰੂਰੀ ਹੈ ਲਾਈਫ ਸਟਾਇਲ ਨੂੰ ਸੁਧਾਰਨਾ
ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਮੁਤਾਬਕ ਲਾਈਫ ਸਟਾਇਲ ਨਾਲ ਜੁੜੀਆਂ ਸਮੱਸਿਆਵਾਂ ਏਨੀਆਂ ਜ਼ਿਆਦਾ ਰਿਸਕੀ ਹਨ ਜਿੰਨੀਆਂ ਇੰਫੈਕਸ਼ਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਨਹੀਂ ਹਨ ਲਾਈਫ ਸਟਾਇਲ ‘ਚ ਮੁੱਖ ਤੌਰ ‘ਤੇ ਮੋਟਾਪਾ, ਡਾਈਬਿਟੀਜ਼, ਹਾਈਪਰਟੈਨਸ਼ਨ, ਆਸਟਯੋਪੋਰੋਸਿਸ, ਸਲੀਪ ਡਿਸ-ਆਰਡਰ, ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਹੈ ਤਾਂ ਆਪਣਾ ਲਾਈਫ ਸਟਾਇਲ ਸੁਧਾਰੋ ਤਦ ਅਸੀਂ ਇਨ੍ਹਾਂ ਸਮੱਸਿਆਵਾਂ ‘ਤੇ ਕਾਬੂ ਪਾ ਸਕਦੇ ਹਾਂ

ਬ੍ਰੇਕਫਾਸਟ ਨੂੰ ਨਾ ਕਰੋ ਸਕਿੱਪ:-

ਐਕਸਪਰਟਾਂ ਦੀ ਮੰਨੋ ਤਾਂ ਬ੍ਰੇਕਫਾਸਟ ਲੈਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਬਿਨਾਂ ਬ੍ਰੇਕਫਾਸਟ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਐਨਰਜੀ ਲੈਵਲ ਬਹੁਤ ਛੇਤੀ ਘੱਟ ਹੋ ਜਾਂਦਾ ਹੈ, ਇਸ ਲਈ ਐਨਰਜ਼ੀ ਮੈਨਟੇਨ ਕਰਨ ਲਈ ਬ੍ਰੇਕਫਾਸਟ ਲੈਣਾ ਜ਼ਰੂਰੀ ਹੈ ਇਕੱਠਾ ਜ਼ਿਆਦਾ ਖਾਣ ਨਾਲ ਫੈਟ ਵਧਦਾ ਹੈ ਜੇਕਰ ਅਸੀਂ ਥੋੜ੍ਹਾ-ਥੋੜ੍ਹਾ ਕਰਕੇ ਕਈ ਵਾਰ ਖਾਈਏ ਤਾਂ ਕੈਲਰੀਜ਼ ਓਨੀ ਹੀ ਮਿਲੇਗੀ ਪਰ ਐਨਰਜ਼ੀ ਸਾਰਾ ਦਿਨ ਬਣੀ ਰਹੇਗੀ

ਮਾਹਿਰਾਂ ਅਨੁਸਾਰ ਜੋ ਲੋਕ ਜਾਂ ਬੱਚੇ ਬ੍ਰੇਕਫਾਸਟ ਨਹੀਂ ਲੈਂਦੇ, ਉਨ੍ਹਾਂ ‘ਚ ਮੈਂਟਲ, ਸਰੀਰਕ ਅਤੇ ਵਿਹਾਰ ਨਾਲ ਸਬੰਧਿਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਪ੍ਰੋਟੀਨਯੁਕਤ, ਰੇਸ਼ੇਦਾਰ ਅਤੇ ਲੋਅ ਫੈਟ ਬ੍ਰੇਕਫਾਸਟ ਲੈਣ ਨਾਲ ਦਿਨਭਰ ਸਾਡੇ ਸਰੀਰ ਅਤੇ ਦਿਮਾਗ ਦਾ ਸੰਤੁਲਨ ਸਹੀ ਬਣਿਆ ਰਹਿੰਦਾ ਹੈ ਇਸ ਬ੍ਰੇਕਫਾਸਟ ਨੂੰ ਆਪਣੇ ਲਾਈਫ ਸਟਾਇਲ ਦਾ ਹਿੱਸਾ ਬਣਾਓ ਪ੍ਰੋਟੀਨ ਲਈ ਲੋਅ ਫੈਟ ਦੁੱਧ ਅਤੇ ਦੁੱਧ ਉਤਪਾਦ, ਪਨੀਰ, ਨਟਸ ਆਦਿ ਲਏ ਜਾ ਸਕਦੇ ਹਨ ਫਾਈਬਰ ਲਈ ਫਰੂਟ, ਦਲੀਆਂ, ਓਟਸ, ਸਪ੍ਰਾਓਟਸ ਦਾ ਸੇਵਨ ਕਰੋ

ਪੂਰੀ ਲਓ ਨੀਂਦ:-

ਨੀਂਦ ਪੂਰੀ ਨਾ ਹੋਣ ਨਾਲ ਸਰੀਰ ਦਾ ਸਟੈਮਿਨਾ ਘੱਟ ਹੋ ਜਾਂਦਾ ਹੈ ਅਤੇ ਹਾਰਟ ਦੀ ਪ੍ਰੋਬਲਮ ਵਧ ਸਕਦੀ ਹੈ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ ਡਾਕਟਰਾਂ ਅਨੁਸਾਰ ਚੰਗੀ ਨੀਂਦ ਚੰਗੀ ਡਾਈਟ ਅਤੇ ਮਾਨਸਿਕ ਸੰਤੁਲਨ ਸਹੀ ਹੋਣ ਨਾਲ ਆਉਂਦੀ ਹੈ ਮਾਨਸਿਕ ਤੌਰ ‘ਤੇ ਰਿਲੈਕਸ ਹੋ ਕੇ ਸੌਂਵੋ ਮੋਬਾਇਲ ਨੂੰ ਸਾਈਲੈਂਟ ‘ਤੇ ਕਰ ਦਿਓ ਗਰਮੀਆਂ ‘ਚ ਸੌਂਣ ਤੋਂ ਥੋੜ੍ਹੀ ਦੇਰ ਪਹਿਲਾਂ ਇਸ਼ਨਾਨ ਕਰੋ, ਸਰਦੀਆਂ ‘ਚ ਜਾਂ ਥਕਾਣ ਜ਼ਿਆਦਾ ਹੋਣ ‘ਤੇ ਪੈਰਾਂ ਨੂੰ ਗਰਮ ਪਾਣੀ ‘ਚ ਥੋੜ੍ਹੀ ਦੇਰ ਰੱਖੋ ਮੌਸਮ ਅਨੁਕੂਲ ਰਾਤ ਦੇ ਕੱਪੜੇ ਪਹਿਨੋ ਖਾਣਾ ਸਮੇਂ ‘ਤੇ ਖਾਓ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹੋ ਫਰੂਟ, ਨਟਸ, ਸਲਾਦ ਦਾ ਸੇਵਨ ਜ਼ਰੂਰ ਕਰੋ

ਕਸਰਤ ਨੂੰ ਨਾ ਕਰੋ ਇਗਨੋਰ:-

ਹਰ ਸਮੇਂ ਮੋਬਾਇਲ ਅਤੇ ਕੰਪਿਊਟਰ ਨਾਲ ਜੁੜੇ ਲੋਕਾਂ ਦਾ ਲਾਈਫ ਸਟਾਇਲ ਅਰਾਮ ਪਸੰਦ ਹੋ ਜਾਂਦਾ ਹੈ ਜੋ ਨਾ ਤਾਂ ਸਰੀਰ ਨਾਲ ਅਤੇ ਨਾ ਮਨ ਨਾਲ ਚੰਗਾ ਰਹਿਣ ਲਈ ਵਧੀਆ ਹੈ ਸਰੀਰਕ ਐਕਟੀਵਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਹਫਤੇ ‘ਚ 5 ਦਿਨ ਕਸਰਤ ਲਈ ਸਮਾਂ ਜ਼ਰੂਰ ਕੱਢੋ ਹਲਕੇ-ਫੁਲਕੇ ਆਸਨ, ਸਟ੍ਰੈਚਿੰਗ, ਪੈਦਲ ਚੱਲਣਾ, ਕਸਰਤ ਕਰਨਾ ਇਨ੍ਹਾਂ ਨੂੰ ਆਪਣੇ ਲਾਈਫ ਸਟਾਇਲ ਦਾ ਅੰਗ ਬਣਾਓ 30-40 ਮਿੰਟ ਦੀ ਕਸਰਤ ਦਿਨਭਰ ਦੀ ਚੁਸਤੀ ਲਈ ਸਹੀ ਹੈ ਜੇਕਰ ਤੁਹਾਡੀ ਜ਼ਿੰਦਗੀ ਸਟ੍ਰੈਸਫੁੱਲ ਹੈ ਤਾਂ ਮੈਡੀਟੇਸ਼ਨ ਅਤੇ ਯੋਗ ਦਾ ਸਹਾਰਾ ਲਓ

ਅਣਦੇਖੀ ਨਾ ਕਰੋ ਹੱਡੀਆਂ ਦੀ:-

ਮਾਹਿਰਾਂ ਅਨੁਸਾਰ 30 ਸਾਲ ਦੀ ਉਮਰ ਤੋਂ ਬਾਅਦ ਸਰੀਰ ਦਾ ਕੈਲਸ਼ੀਅਮ ਲੈਵਲ ਘੱਟ ਹੋਣ ਲਗਦਾ ਹੈ 30 ਸਾਲ ਦੀ ਉਮਰ ਤੋਂ ਹੀ ਡਾਕਟਰ ਦੀ ਸਲਾਹ ਅਨੁਸਾਰ ਕੈਲਸ਼ੀਅਮ ਦਾ ਇਨਟੇਕ ਡਾਈਟ ‘ਚ ਵਧਾ ਦੇਣਾ ਚਾਹੀਦਾ ਹੈ ਕੈਲਸ਼ੀਅਮ ਦੀ ਕਮੀ ਦਾ ਸਿੱਧਾ ਪ੍ਰਭਾਵ ਬੋਨ ਡੈਨਸਿਟੀ ‘ਤੇ ਪੈਂਦਾ ਹੈ ਹੱਡੀਆਂ ਦੇ ਸਹੀ ਵਿਕਾਸ ਲਈ ਵਿਟਾਮਿਨ-ਡੀ ਦਾ ਸਹੀ ਲੈਵਲ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਦਿੱਲੀ ਅਤੇ ਆਸ-ਪਾਸ ਦੇ ਸੂਬਿਆਂ ‘ਚ ਤਾਂ ਗਰਮੀ ਸਾਲ ਦੇ ਅੱਠ ਮਹੀਨੇ ਤੱਕ ਰਹਿੰਦੀ ਹੈ ਪਰ ਉੱਥੋਂ ਦੇ ਨਿਵਾਸੀ ਹਰ ਰੋਜ਼ ਅੱਧੇ ਘੰਟੇ ਤੋਂ 40 ਮਿੰਟ ਤੱਕ ਸੈਰ ਕਰਨ ਤਾਂ ਉਨ੍ਹਾਂ ਨੂੰ ਵਿਟਾਮਿਨ-ਡੀ ਦੀ ਕਮੀ ਨਹੀਂ ਹੋਵੇਗੀ

ਬੱਚਿਆਂ ਨੂੰ ਬਾਹਰ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਬਚਪਨ ਤੋਂ ਉਨ੍ਹਾਂ ਨੂੰ ਵਿਟਾਮਿਨ-ਡੀ ਦੀ ਸਹੀ ਮਾਤਰਾ ਮਿਲਦੀ ਰਹੇ ਕੈਲਸ਼ੀਅਮ ਦੀ ਕਮੀ ਅਸੀਂ ਦੁੱਧ ਅਤੇ ਦੁੱਧ ਉਤਪਾਦਾਂ ਨਾਲ ਪੂਰੀ ਕਰ ਸਕਦੇ ਹਾਂ ਅਤੇ ਬ੍ਰੌਕਲੀ, ਪੱਤਾਗੋਭੀ, ਸੁੱਕੇ ਮੇਵੇ, ਬੀਂਨਜ਼, ਓਟਮੀਲ, ਫਰੈੱਸ਼-ਫਰੂਟ, ਵੈਜ਼ੀਟੇਬਲ ਦਾ ਸੇਵਨ ਕਰਕੇ ਵਿਟਾਮਿਨ-ਡੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਇਹ ਸਭ ਖਾਧ ਪਦਾਰਥ ਸਾਡੇ ਜੋੜਾਂ ਨੂੰ ਸਹੀ ਤਰ੍ਹਾਂ ਕੰਮ ਕਰਨ ‘ਚ ਮੱਦਦ ਕਰਦੇ ਹਨ

ਜੰਕ ਫੂਡ ਨੂੰ ਮੇਨ ਫੂਡ ਨਾ ਬਣਾਓ:-

ਬਹੁਤ ਸਾਰੇ ਲੋਕ ਜੰਕ ਫੂਡ ਨੂੰ ਹੀ ਆਪਣਾ ਮੁੱਖ ਆਹਾਰ ਬਣਾ ਲੈਂਦੇ ਹਨ ਜੋ ਸਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਕਦੇ-ਕਦੇ ਜੰਕ ਫੂਡ ਲੈਣਾ ਤਾਂ ਠੀਕ ਹੈ ਪਰ ਅਕਸਰ ਇਸ ਦਾ ਸੇਵਨ ਨਾ ਕਰੋ ਅਤੇ ਜਦੋਂ ਵੀ ਜ਼ੰਕ ਫੂਡ ਖਾਓ, ਬਿਹਤਰ ਹੋਵੇਗਾ ਉਸ ਨੂੰ ਪਹਿਲਾਂ ਹੈਲਦੀ ਬਣਾ ਲਓ ਪੀਜ਼ਾ ਬਣਾਉਂਦੇ ਸਮੇਂ ਸਬਜ਼ੀਆਂ ਜ਼ਿਆਦਾ ਅਤੇ ਪਨੀਰ ਦੀ ਵਰਤੋਂ ਘੱਟ ਕਰੋ ਨੂਡਲਜ਼, ਪਾਸਤਾ ਬਣਾਉਂਦੇ ਸਮੇਂ ਵੀ ਸਬਜ਼ੀਆਂ ਜ਼ਿਆਦਾ ਪਾਓ ਬਰਗਰ ‘ਚ ਖਾਲੀ ਆਲੂ ਦੀ ਟਿੱਕੀ ਨਾ ਪਾ ਕੇ ਉਸ ‘ਚ ਖੂਬ ਸਾਰੀਆਂ ਸਬਜ਼ੀਆਂ ਵੀ ਮਸਲ ਕੇ ਪਾਓ ਟਿੱਕੀ ਨੂੰ ਫੁੱਲ ਫਰਾਈ ਨਾ ਕਰਕੇ

ਹਲਕਾ ਜਿਹਾ ਤੇਲ ਲਾ ਕੇ ਬਣਾਓ ਅਤੇ ਬਰਗਰ ‘ਚ ਸਬਜ਼ੀਆਂ ਵਾਲੀ ਟਿੱਕੀ ਤੋਂ ਇਲਾਵਾ ਦੋ-ਤਿੰਨ ਤਹਿ ਸਬਜ਼ੀਆਂ ਦੀ ਰੱਖੋ ਜਿਵੇਂ ਗੰਢੇ, ਟਮਾਟਰ, ਖੀਰਾ, ਬੰਦਗੋਭੀ ਆਦਿ ਸਨੈਕਸ ‘ਚ ਫੈਟਲੈੱਸ ਨਮਕੀਨ ‘ਚ ਗੰਢੇ, ਟਮਾਟਰ, ਧਨੀਆ, ਖੀਰਾ, ਉੱਬਲਿਆ ਆਲੂ ਮਿਲਾ ਕੇ ਚਾਟ ਬਣਾ ਕੇ ਖਾਓ ਇਸ ਨਾਲ ਨਮਕੀਨ ਦੀ ਮਾਤਰਾ ਸੀਮਤ ਹੋ ਜਾਏਗੀ ਇਸੇ ਤਰ੍ਹਾਂ ਸਪ੍ਰਾਓਟਸ ‘ਚ ਵੀ ਗੰਢੇ, ਟਮਾਟਰ, ਖੀਰਾ, ਉੱਬਲਿਆ ਆਲੂ, ਫਰੂਟ ਮਿਲਾ ਕੇ ਖਾ ਸਕਦੇ ਹੋ ਚਾਹੇ ਤਾਂ ਥੋੜ੍ਹੇ ਬਾਦਾਮ ਕੱਟ ਕੇ, ਕਿਸ਼ਮਿਸ਼ ਮਿਲਾ ਕੇ ਵੀ ਲੈ ਸਕਦੇ ਹੋ
ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!