tips for working women to get rid of stress and tension ਵਰਕਿੰਗ ਵੂਮੈਨ ਕਰੇ ਟੈਨਸ਼ਨ ਦਾ ਮੁਕਾਬਲਾ
ਤਨਾਅ ਅੱਜ ਹਰ ਕਿਸੇ ਦੇ ਖੂਨ ‘ਚ ਰਚਿਆ-ਵਸਿਆ ਹੈ ਚਾਹੇ ਉਹ ਬੱਚੇ ਹੋਣ ਜਾਂ ਵੱਡੇ, ਔਰਤਾਂ ਹੋਣ ਜਾਂ ਪੁਰਸ਼, ਸਾਰਿਆਂ ਦਾ ਜੀਵਨ ਤਨਾਅ ਨਾਲ ਭਰਿਆ ਹੈ ਸਰਵੇਖਣ ਅਨੁਸਾਰ, ਔਰਤਾਂ ਪੁਰਸ਼ਾਂ ਨਾਲੋਂ ਜ਼ਿਆਦਾ ਤਨਾਅਗ੍ਰਸਤ ਰਹਿੰਦੀਆਂ ਹਨ ਚਾਹੇ ਉਹ ਕੰਮਕਾਜੀ ਹੋਣ ਜਾਂ ਘਰੇਲੂ ਕੰਮਕਾਜ਼ੀ ਔਰਤਾਂ ਜ਼ਿਆਦਾ ਤਨਾਅਗ੍ਰਸਤ ਰਹਿੰਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਦੋ ਮੋਰਚੇ ਇਕੱਠੇ ਸੰਭਾਲਣੇ ਪੈਂਦੇ ਹਨ ਅਜਿਹੇ ‘ਚ ਅਸੀਂ ਤਨਾਅ ਤੋਂ ਬਚ ਤਾਂ ਨਹੀਂ ਸਕਦੇ, ਪਰ ਇਸ ਨੂੰ ਸਵੀਕਾਰ ਕਰਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰ ਸਕਦੇ ਹਾਂ
ਹੱਸ ਕੇ ਤਨਾਅ ਨੂੰ ਜਿੱਤੋ
ਹਾਸਾ ਤਨਾਅ ਨੂੰ ਘੱਟ ਕਰਦਾ ਹੈ, ਕਿਉਂਕਿ ਹੱਸਣ ਨਾਲ ਸਰੀਰ ‘ਚ ਅਜਿਹੇ ਹਾਰਮੋਨਾਂ ਦਾ ਰਿਸਾਅ ਹੁੰਦਾ ਹੈ ਜੋ ਤਨਾਅ ਨੂੰ ਘੱਟ ਕਰਦੇ ਹਨ ਹੱਸਣ ਨਾਲ ਤਨਾਅ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਕਾਬੂ ‘ਚ ਰਹਿੰਦਾ ਹੈ, ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਫੇਫੜੇ ਵੀ ਸਿਹਤਮੰਦ ਬਣਦੇ ਹਨ ਤੁਸੀਂ ਜੇਕਰ ਇਹ ਮੰਨ ਲਓ ਕਿ ਹੱਸਣਾ ਜੀਵਨ ‘ਚ ਜ਼ਿਆਦਾ ਲਾਭਕਾਰੀ ਹੈ ਤਾਂ ਦਿਨ ‘ਚ ਅੱਧਾ ਘੰਟਾ ਖੂਬ ਹੱਸੋ ਅਤੇ ਤਨਾਅ ਨੂੰ ਘੱਟ ਕਰੋ ਇਸ ਤਰ੍ਹਾਂ ਅਸੀਂ ਆਪਣੇ ਕਈ ਤਨਾਵਾਂ ਨੂੰ ਹੱਸ ਕੇ ਘੱਟ ਕਰ ਸਕਦੇ ਹਾਂ
ਸਕਾਰਾਤਮਕ ਸੋਚ ਅਪਣਾਓ
ਸਾਡੀ ਸੋਚ ਅਤੇ ਸਾਡਾ ਵਿਹਾਰ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ‘ਤੇ ਪ੍ਰਭਾਵ ਪਾਉਂਦੇ ਹਨ, ਜਿਸ ਦਾ ਸਿੱਧਾ ਪ੍ਰਭਾਵ ਸਾਡੀ ਸਿਹਤ ਤੇ ਚਿਹਰੇ ‘ਤੇ ਪੈਂਦਾ ਹੈ ਜੇਕਰ ਅਸੀਂ ਨਕਾਰਾਤਮਕ ਸੋਚਾਂਗੇ ਤਾਂ ਸਾਡਾ ਵਿਹਾਰ ਚਿੜਚਿੜਾ ਹੋਵੇਗਾ ਅਤੇ ਸਾਨੂੰ ਜ਼ਿਆਦਾਤਰ ਕੰਮਾਂ ‘ਚ ਅਸਫਲਤਾ ਮਿਲੇਗੀ ਅਤੇ ਸਾਡਾ ਚਿਹਰਾ ਬੁਝਿਆ-ਬੁਝਿਆ ਜਿਹਾ ਲੱਗੇਗਾ ਅਜਿਹੇ ਹਾਲਾਤਾਂ ‘ਚ ਅਸੀਂ ਤਨਾਵਾਂ ਨਾਲ ਘਿਰਦੇ ਚਲੇ ਜਾਵਾਂਗੇ ਕਦੇ-ਕਦੇ ਥੋੜ੍ਹਾ ਤਨਾਅ ਸਾਡੇ ਜੀਵਨ ਨੂੰ ਬਦਲਣ ‘ਚ, ਸਾਨੂੰ ਯੋਜਨਾਬੱਧ ਚੱਲਣ ‘ਚ ਅਤੇ ਸਮੱਸਿਆ ਨਾਲ ਨਜਿੱਠਣ ਦੀ ਪ੍ਰੇਰਨਾ ਵੀ ਦਿੰਦਾ ਹੈ ਸਕਾਰਾਤਮਕ ਸੋਚ ਰੱਖੋ ਵਿਹਾਰ ਕੁਸ਼ਲਤਾ ਅਤੇ ਟੀਚਾ ਮਿੱਥਣ ਨਾਲ ਜੀਵਨ ‘ਚ ਸਫ਼ਲ ਹੋਣ ਦੇ ਮੌਕੇ ਜ਼ਿਆਦਾ ਹੋਣਗੇ ਸਮੇਂ ਦਾ ਮਹੱਤਵ ਸਮਝੋ ਅਤੇ ਉਸ ਦੀ ਪੂਰੀ ਵਰਤੋਂ ਕਰੋ ਤਦ ਅਸੀਂ ਤਨਾਅ ਤੋਂ ਦੂਰੀ ਬਣਾ ਸਕਦੇ ਹਾਂ
ਚਿੰਤਾ ਕਰਨ ਦੀ ਆਦਤ ਤੋਂ ਛੁਟਕਾਰਾ ਪਾਓ
ਮਾਹਿਰਾਂ ਅਨੁਸਾਰ ਔਰਤਾਂ ਕੁਝ ਵੀ ਕਰਨ ਤੋਂ ਪਹਿਲਾਂ ਹੀ ਚਿੰਤਾਗ੍ਰਸਤ ਹੋ ਜਾਂਦੀਆਂ ਹਨ ਕਿ ਇਹ ਠੀਕ ਹੋਵੇਗਾ ਜਾਂ ਨਹੀਂ ਉਸੇ ਉਲਝੇਵੇਂਪਣ ‘ਚ ਉਹ ਆਪਣਾ ਕੀਮਤੀ ਸਮਾਂ ਗਵਾ ਦਿੰਦੀਆਂ ਹਨ ਅਤੇ ਤਨਾਅਗ੍ਰਸਤ ਹੋ ਜਾਂਦੀਆਂ ਹਨ ਉਨ੍ਹਾਂ ਦੀ ਚਿੰਤਾ ਦਾ ਕਾਰਨ ਕਦੇ ਇਹ ਹੋਵੇਗਾ ਕਿ ਕੋਈ ਉਨ੍ਹਾਂ ਦੀ ਸੁਣੇਗਾ ਜਾਂ ਨਹੀਂ, ਮੰਨੇਗਾ ਜਾਂ ਨਹੀਂ, ਕਦੇ ਕਿਸੇ ਗੱਲ ‘ਤੇ ਝਗੜਾ ਨਾ ਹੋ ਜਾਵੇ ਵਿਅਰਥ ਦੀ ਚਿੰਤਾ ਕਰਨ ‘ਚ ਆਪਣਾ ਦਿਲ ਦਿਮਾਗ ਲਾਏ ਰੱਖਦੀਆਂ ਹਨ ਚੰਗਾ ਹੋਵੇਗਾ ਕਿ ਜੋ ਤੁਹਾਨੂੰ ਸਭ ਦੇ ਹਿੱਤ ‘ਚ ਠੀਕ ਲੱਗੇ, ਉਸ ਨੂੰ ਕਰਨ ਦੀ ਸੋਚੋ ਬਜਾਇ ਉਸ ਵਿਸ਼ੇ ਨੂੰ ਚਿੰਤਾ ਦਾ ਵਿਸ਼ੇ ਬਣਾਉਣ ਦੇ
ਪ੍ਰੇਸ਼ਾਨੀ ਤੋਂ ਨਾ ਘਬਰਾਓ
ਕੁਝ ਔਰਤਾਂ ਘਰ ਜਾਂ ਆਫ਼ਿਸ ‘ਚ ਛੋਟੀ ਪ੍ਰੇਸ਼ਾਨੀ ਆਉਣ ‘ਤੇ ਘਬਰਾ ਕੇ ਤਨਾਅਗ੍ਰਸਤ ਹੋ ਜਾਂਦੀਆਂ ਹਨ ਘਬਰਾਉਣ ਦੀ ਥਾਂ ‘ਤੇ ਉਸ ਨੂੰ ਕਿਵੇਂ ਕਾਬੂ ਕੀਤਾ ਜਾਵੇ ਜਾਂ ਉਸ ਸਥਿਤੀ ਨਾਲ ਕਿਵੇਂ ਨਿਪਟਿਆ ਜਾਵੇ, ਇਸ ਨੂੰ ਸਿੱਖੋ ਜੇਕਰ ਸਥਿਤੀ ਹੈਂਡਲ ਕਰਨਾ ਮੁਸ਼ਕਲ ਹੋਵੇ ਤਾਂ ਦੂਜਿਆਂ ਤੋਂ ਮੱਦਦ ਲੈਣ ‘ਚ ਹਿਚਕਚਾਓ ਨਾ ਤਨਾਅ ਦੇ ਕਾਰਨਾਂ ਨੂੰ ਜਾਣਨ ਦਾ ਯਤਨ ਕਰੋ ਅਤੇ ਉਸ ਨਾਲ ਜਲਦ ਨਿਪਟਣ ਦੀ ਕੋਸ਼ਿਸ਼ ਕਰੋ ਜਿੰਨਾ ਲੰਮਾ ਉਸ ਨੂੰ ਖਿੱਚੋਗੇ, ਓਨਾ ਤਨਾਅ ਵਧੇਗਾ ਜੋ ਬਾਅਦ ‘ਚ ਤੁਹਾਡੇ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਵੀ ਬਣ ਸਕਦਾ ਹੈ
ਆਪਣੀ ਗੱਲ ਨੂੰ ਕਹਿਣਾ ਸਿੱਖੋ
ਆਫ਼ਿਸ ਹੋਵੇ ਜਾਂ ਘਰ, ਆਪਣੀ ਗੱਲ ਨੂੰ ਦ੍ਰਿੜਤਾ ਅਤੇ ਨਿਮਰਤਾਪੂਰਵਕ ਕਹਿਣਾ ਸਿੱਖੋ ਜੇਕਰ ਤੁਸੀਂ ਕੋਈ ਕੰਮ ਕੌਸ਼ਲਪੂਰਵਕ ਨਹੀਂ ਕਰ ਸਕਦੇ ਤਾਂ ਆਪਣੇ ਸੀਨੀਅਰ ਦੀ ਮੱਦਦ ਲਓ ਜਾਂ ਬਾੱਸ ਨੂੰ ਸਪੱਸ਼ਟ ਦੱਸ ਦਿਓ ਕਿ ਮੈਨੂੰ ਇਸ ਕੰਮ ਨੂੰ ਕਰਨ ‘ਚ ਕਿਸੇ ਦੀ ਮੱਦਦ ਦੀ ਜ਼ਰੂਰਤ ਹੈ ਬਾੱਸ ਨੂੰ ਜਾਂ ਪਰਿਵਾਰ ‘ਚ ਕਿਸੇ ਬਜ਼ੁਰਗ ਨੂੰ ‘ਮੈਂ ਨਹੀਂ ਕਰ ਸਕਦੀ’, ਇਹ ਡਾਇਲਾੱਗ ਨਾ ਬੋਲੋ ਇਹ ਸਮੱਸਿਆ ਦਾ ਹੱਲ ਨਾ ਹੋ ਕੇ ਤਨਾਅ ਦਾ ਕਾਰਨ ਬਣੇਗਾ ਵੱਡੇ ਕੰਮ ਨੂੰ ਪੂਰਾ ਕਰਨ ਲਈ ਜ਼ਿਆਦਾ ਸਮਾਂ ਮੰਗੋ ਜਾਂ ਦੂਜੇ ਦੀ ਮੱਦਦ ਲੈ ਕੇ ਉਸ ਨੂੰ ਪੂਰਾ ਕਰੋ ਛੋਟੇ-ਛੋਟੇ ਹੱਲਾਂ ਨਾਲ ਕੰਮ ਆਸਾਨ ਹੋ ਜਾਂਦੇ ਹਨ ਅਤੇ ਤਨਾਅ ਤੋਂ ਮੁਕਤੀ ਵੀ ਮਿਲ ਜਾਂਦੀ ਹੈ
ਹੈਲਦੀ ਡਾਈਟ ਲਓ
ਡਾਕਟਰਾਂ ਅਨੁਸਾਰ ਜੇਕਰ ਤੁਸੀਂ ਹੈਲਦੀ ਡਾਈਟ ਲੈਂਦੇ ਹੋ ਤਾਂ ਤੁਸੀਂ ਤਨਾਅਗ੍ਰਸਤ ਘੱਟ ਰਹਿੰਦੇ ਹੋ ਜੇਕਰ ਤੁਸੀਂ ਜੰਕ-ਫੂਡ ਦਾ ਸਹਾਰਾ ਜ਼ਿਆਦਾ ਲੈਂਦੇ ਹੋ ਤਾਂ ਤੁਹਾਡਾ ਸਰੀਰ ਅੰਦਰ ਤੋਂ ਸੁਸਤ ਰਹੇਗਾ ਅਤੇ ਕੰਮ ਸਮੇਂ ‘ਤੇ ਪੂਰਾ ਨਾ ਕਰ ਪਾਉਣ ਨਾਲ ਤਨਾਅ ਵਧੇਗਾ ਸਮੇਂ ‘ਤੇ ਖਾਣਾ ਲਓ ਅਤੇ ਸ਼ਾਂਤ ਮਨ ਨਾਲ ਖਾਓ ਖਾਂਦੇ ਸਮੇਂ ਕੰਮ ਤੋਂ ਦੂਰ ਰਹੋ ਤਾਜ਼ਾ ਭੋਜਨ ਖਾਓ, ਨਾਸ਼ਤਾ ਸਵੇਰੇ ਜ਼ਰੂਰ ਕਰੋ ਤਾਂ ਕਿ ਸਾਰਾ ਦਿਨ ਤੁਹਾਡਾ ਸਰੀਰ ਐਨਰਜ਼ੀ ਨਾਲ ਭਰਿਆ ਰਹੇ ਭੋਜਨ ‘ਚ ਵਿਟਾਮਿਨ, ਮਿਨਰਲ ਤੇ ਜਿੰਕ ਲਗਾਤਾਰ ਲਓ ਹਰੀਆਂ ਸਬਜ਼ੀਆਂ, ਅੰਕੁਰਿਤ ਦਾਲਾਂ, ਫਲ, ਦੁੱਧ, ਸਬਜ਼ੀਆਂ ਦਾ ਜੂਸ ਅਤੇ ਫਲਾਂ ਦਾ ਤਾਜ਼ਾ ਜੂਸ ਲਓ ਜੇਕਰ ਤੁਸੀਂ ਭਰਪੂਰ ਪੌਸ਼ਟਿਕ ਆਹਾਰ ਸਮੇਂ ‘ਤੇ ਲਵੋਗੇ ਤਾਂ ਕੰਮ ਕਰਨ ਦੀ, ਸੋਚਣ ਦੀ ਸਮਰੱਥਾ ਵਧੇਗੀ ਭੋਜਨ ਦੀ ਗੜਬੜੀ ਤਨਾਅ ਅਤੇ ਡਿਪ੍ਰੈਸ਼ਨ ਨੂੰ ਵਧਾਉਣ ‘ਚ ਮੱਦਦ ਕਰਦੀ ਹੈ
ਦੂਜਿਆਂ ਦੀਆਂ ਦਿੱਕਤਾਂ ਨੂੰ ਆਪਣੀਆਂ ਨਾ ਬਣਾਓ
ਕਦੇ-ਕਦੇ ਆਸ-ਪਾਸ ਤੁਹਾਡੇ ਸਹਿਯੋਗੀ ਜਾਂ ਸਬੰਧੀ ਅਜਿਹੇ ਹੁੰਦੇ ਹਨ ਜੋ ਦਿੱਕਤਾਂ ਨਾਲ ਘਿਰੇ ਹੁੰਦੇ ਹਨ ਅਤੇ ਤੁਹਾਨੂੰ ਵਾਰ-ਵਾਰ ਆਪਣੀ ਗੱਲ ਕਹਿ ਕੇ ਪ੍ਰੇਸ਼ਾਨ ਕਰਦੇ ਹਨ ਅਜਿਹੇ ‘ਚ ਤੁਹਾਡੇ ਤੋਂ ਜਿੰਨੀ ਮੱਦਦ ਹੋ ਸਕਦੀ ਹੈ ਕਰੋ ਜੇਕਰ ਤੁਸੀਂ ਉਸ ਦੀ ਸਮੱਸਿਆ ਦਾ ਹੱਲ ਲੱਭ ਸਕਦੇ ਹੋ ਤਾਂ ਉਨ੍ਹਾਂ ਨੂੰ ਸਲਾਹ ਦਿਓ ਅਤੇ ਉਨ੍ਹਾਂ ਨੂੰ ਉੱਬਰਨ ‘ਚ ਮੱਦਦ ਕਰੋ ਪਰ ਉਨ੍ਹਾਂ ਦਿੱਕਤਾਂ ਬਾਰੇ ਜ਼ਿਆਦਾ ਨਾ ਸੋਚੋ ਨਹੀਂ ਤਾਂ ਤੁਸੀਂ ਦੂਜਿਆਂ ਦੀਆਂ ਸਮੱਸਿਆਂ ਕਾਰਨ ਖੁਦ ਨੂੰ ਤਨਾਅ ‘ਚ ਧੱਕ ਦੇਵੋਗੇ
ਆਸ਼ਾਵਾਦੀ ਲੋਕਾਂ ਦਾ ਸਾਥ ਲੱਭੋ
ਉਨ੍ਹਾਂ ਲੋਕਾਂ ਨਾਲ ਸਬੰਧ ਰੱਖੋ ਜੋ ਸਮਝਦਾਰ ਅਤੇ ਮਿਹਨਤੀ ਹੋਣ ਤਾਂ ਕਿ ਉਹ ਆਪਣੇ ਕੰਮਾਂ ‘ਚ ਬਿਜ਼ੀ ਰਹਿਣ ਅਤੇ ਤੁਸੀਂ ਵੀ ਅੱਗੇ ਵਧਣ ਲਈ ਮਿਹਨਤ ਕਰਦੇ ਰਹੋ ਨਾ ਫ੍ਰੀ ਟਾਈਮ ਹੋਵੇਗਾ, ਨਾ ਦਿਮਾਗ ਕੁਝ ਗਲਤ ਸੋਚੇਗਾ ਨਿਰਾਸ਼ ਲੋਕਾਂ ਨਾਲ ਰਹਿਣ ਨਾਲ ਨਿਰਾਸ਼ਾ ਵਧੇਗੀ ਅਤੇ ਸਫਲਤਾ ਵੀ ਨਹੀਂ ਮਿਲੇਗੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.