ਸਰਦੀਆਂ ’ਚ ਚਮੜੀ ਦੀ ਦੇਖਭਾਲ
ਹਲਕੀ-ਹਲਕੀ ਠੰਡਕ ਦੇ ਦਸਤਕ ਦਿੰਦੇ ਹੀ ਸ਼ੁਰੂ ਹੋ ਜਾਂਦਾ ਹੈ ਚਮੜੀ ਦਾ ਖੁਸ਼ਕ ਹੋਣਾ ਦਰਅਸਲ ਵਾਤਾਵਰਨ ਦਾ ਤਾਪਮਾਨ ਡਿੱਗਣ ਨਾਲ ਪਾਣੀ ਦੀ ਕਮੀ ਹੋ ਜਾਂਦੀ ਹੈ ਇਸ ਨਾਲ ਹਵਾ ’ਚ ਖੁਸ਼ਕੀ ਵਧ ਜਾਂਦੀ ਹੈ
ਚਮੜੀ ਨੂੰ ਖੁਸ਼ਕੀ ਤੋਂ ਬਚਾਉਣ ਲਈ ਜ਼ਰੂਰਤ ਹੁੰਦੀ ਹੈ ਮਾੱਸ਼ਚਰਾਈਜ਼ਰ ਦੀ ਮਾੱਸ਼ਚਰਾਈਜ਼ਰ ਚਮੜੀ ਨੂੰ ਪੋੋਸ਼ਣ ਪਹੁੰਚਾਉਂਦਾ ਹੈ ਅਤੇ ਉਸ ਨੂੰ ਬੈਕਟੀਰੀਆ ਦੇ ਸੰਕਰਮਣ ਤੋਂ ਵੀ ਬਚਾਉਂਦਾ ਹੈ
Also Read :-
ਸਰਦੀਆਂ ’ਚ ਚਮੜੀ ਨੂੰ ਖਾਸ ਦੇਖਭਾਲ ਦੀ ਜ਼ਰੂਰਤ ਹੈ ਇਸ ਲਈ ਉਸ ਨੂੰ ਸਟੈੱਪ ਬਾਈ ਸਟੈੱਪ ਨਿਖਾਰੋ
ਪਹਿਲਾਂ ਸਟੈੱਪ:
ਸਭ ਤੋਂ ਪਹਿਲਾਂ ਚਿਹਰੇ ਦੀ ਗੰਦਗੀ ਸਾਫ ਕਰੋ ਇਸ ਦੇ ਲਈ ਕਿਸੇ ਚੰਗੀ ਕੰਪਨੀ ਦਾ ਸਕਰੱਬ ਵਰਤੋ ਇਸ ਨੂੰ ਚਿਹਰੇ ’ਤੇ ਮਲੋ ਹਲਕੀ-ਹਲਕੀ ਮਸਾਜ਼ ਕਰੋ ਫਿਰ ਗੁਣਗੁਣੇ ਪਾਣੀ ਨਾਲ ਧੋ ਲਓ ਯਾਦ ਰੱਖੋ ਜਦੋਂ ਤੱਕ ਚਿਹਰੇ ਦੀ ਗੰਦਗੀ ਸਾਫ ਨਹੀਂ ਹੋਵੇਗੀ, ਉਦੋਂ ਤੱਕ ਚਿਹਰੇ ’ਤੇ ਕੋਈ ਵੀ ਲੇਪ ਚੜ੍ਹਾ ਲਓ, ਰੰਗਤ ਨਹੀਂ ਆ ਸਕਦੀ
ਦੂਸਰਾ ਸਟੈੱਪ:
ਚਿਹਰੇ ਦਾ ਸਕਰੱਬ ਕਰਨ ਤੋਂ ਬਾਅਦ ਹਰਬਲ ਫੈਸ਼ੀਅਲ ਸਟੀਮ ਲਓ ਕਿਸੇ ਚੰਗੇ ਕਾਸਮੈਟਾਲਾਜਿਸਟ ਤੋਂ ਸਲਾਹ ਲੈ ਕੇ ਹੀ ਸਟੀਮ ਫੇਸ਼ੀਅਲ ਖਰੀਦੋ ਆਪਣੀ ਚਮੜੀ ਅਨੁਸਾਰ ਹੀ ਸਟੀਮ ਫੇਸ਼ੀਅਲ ਲਓ
ਇੱਕ ਵੱਡੇ ਭਾਂਡੇ ’ਚ ਪਾਣੀ ਉੱਬਾਲੋ ਅਤੇ ਇਸ ’ਚ ਮਿਸ਼ਰਨ ਪਾਓ ਥੋੜ੍ਹੀ ਦੇਰ ਸੇਕੇ ’ਤੇ ਰੱਖਣ ਤੋਂ ਬਾਅਦ ਇਸ ਨੂੰ ਸੇਕੇ ਤੋਂ ਉਤਾਰ ਲਓ ਸੇਕੇ ਤੋਂ ਉਤਾਰਨ ਤੋਂ ਬਾਅਦ ਪੰਜ-ਸੱਤ ਮਿੰਟਾਂ ਲਈ ਕਿਸੇ ਮੋਟੇ ਤੌਲੀਏ ਨਾਲ ਸਿਰ ਅਤੇ ਚਿਹਰੇ ਨੂੰ ਢਕ ਕੇ ਸਟੀਮ ਲਓ ਜ਼ਿਆਦਾ ਗਰਮ ਹੋਣ ’ਤੇ ਤੋਲੀਏ ਦੇ ਕਿਨਾਰਿਆਂ ਨਾਲ ਤਾਜ਼ੀ ਹਵਾ ਲੈ ਸਕਦੇ ਹੋ
ਤੀਸਰਾ ਸਟੈੱਪ:
ਤੀਸਰੇ ਪੜਾਅ ’ਚ ਫੇਸ਼ੀਅਲ ਕਰੋ ਫੈਸ਼ੀਅਲ ਨਾਲ ਚਮੜੀ ’ਚ ਖੂਨ ਦਾ ਸੰਚਾਰ ਬਿਹਤਰ ਢੰਗ ਨਾਲ ਹੁੰਦਾ ਹੈ ਇਸ ਨਾਲ ਚਿਹਰੇ ’ਤੇ ਨਵੀਂ ਚਮਕ ਆਉਣ ਲਗਦੀ ਹੈ ਇਸ ਨਾਲ ਚਿਹਰੇ ਦੀ ਕਲੀਜਿੰਗ ਹੋ ਜਾਂਦੀ ਹੈ ਰੋਮਛਿੱਦਰ ਖੁੱਲ੍ਹ ਜਾਂਦੇ ਹਨ ਚਿਹਰੇ ’ਤੇ ਲਾਲੀ ਆ ਜਾਂਦੀ ਹੈ ਫੈਸ਼ੀਅਲ ਚਮੜੀ ਨੂੰ ਪੂਰੀ ਤਰ੍ਹਾਂ ਪੋਸ਼ਣ ਪਹੁੰਚਾਉਂਦਾ ਹੈ ਇਸ ਨਾਲ ਰੋਮਛਿੱਦਰ ਖੁੱਲ੍ਹਦੇ ਹੀ ਹਨ ਚਮੜੀ ’ਚ ਤੇਲ ਅਤੇ ਪਾਣੀ ਦਾ ਸੰਤੁਲਨ ਵੀ ਬਣਦਾ ਹੈ ਜਿੱਥੋਂ ਤੱਕ ਹੋਵੇ, ਹੋਮ ਫੇਸ਼ੀਅਲ ਕਰੋ ਹਰਬਲ ਫੈਸ਼ੀਅਲ ਕਰੋ ਹਰਬਲ ਫੈਸ਼ੀਅਲ ਸਭ ਤੋਂ ਲਾਭਕਾਰੀ ਰਹਿੰਦਾ ਹੈ
ਸ਼ਹਿਦ ਇੱਕ ਅਜਿਹਾ ਫੈਸ਼ੀਅਲ ਹੈ ਜੋ ਹਰ ਤਰ੍ਹਾਂ ਦੀ ਚਮੜੀ ਲਈ ਲਾਭਕਾਰੀ ਹੈ ਇਸ ਨਾਲ ਚਮੜੀ ਦੀ ਸਤ੍ਹਾ ’ਤੇ ਤਾਜ਼ਾ ਖੂਨ ਦਾ ਸੰਚਾਰ ਹੁੰਦਾ ਹੈ ਅਤੇ ਚਮੜੀ ਦੀ ਸਫਾਈ ਵੀ ਹੁੰਦੀ ਹੈ ਇਸ ਨਾਲ ਚਿਹਰੇ ’ਤੇ ਨਵੀਂ ਚਮਕ ਆ ਜਾਂਦੀ ਹੈ ਇਸ ਨੂੰ ਚਿਹਰੇ ’ਤੇ ਉਂਗਲਾਂ ਦੀ ਮੱਦਦ ਨਾਲ ਲਾਓ ਪਰ ਵਾਲਾਂ ਤੋਂ ਦੂਰ ਹੀ ਰੱਖੋ ਹਲਕੀ ਮਾਲਸ਼ ਕਰੋ, ਫਿਰ ਥਪਥਪਾਓ ਅਤੇ ਫਿਰ ਗੁਣਗੁਣੇ ਪਾਣੀ ਨਾਲ ਧੋ ਲਓ ਮੁਲਤਾਨੀ ਮਿੱਟੀ ਵੀ ਚੰਗਾ ਫੇਸ ਪੈਕ ਹੈ ਇਹ ਵੀ ਉੱਤਮ ਫੇਸ਼ੀਅਲ ਹੈ ਮਿੱਟੀ ਦੇ ਪਾਣੀ ’ਚ ਗਾੜ੍ਹਾ ਘੋਲ ਬਣਾ ਲਓ ਜਿੰਨਾ ਮੋਟਾ ਪੇਸਟ ਹੋਵੇਗਾ, ਓਨਾ ਹੀ ਜਲਦੀ ਸੁੱਕੇਗਾ ਪੇਸਟ ਨੂੰ ਚਿਹਰੇ ’ਤੇ ਲਾ ਕੇ ਸੁੱਕਣ ਦਿਓ ਫਿਰ ਸੁੱਕਣ ਤੋਂ ਬਾਅਦ ਧੋ ਲਓ ਫੇਸ਼ੀਅਲ ਕਰਨ ਤੋਂ ਬਾਅਦ ਜ਼ਰੂਰਤ ਪੈਂਦੀ ਹੈ ਅਸਿਟ੍ਰਜੈਂਟ ਦੀ ਇਸ ਨਾਲ ਖੁੱਲ੍ਹੇ ਹੋਏ ਰੋਮਛਿੱਦਰ ਬੰਦ ਹੋ ਜਾਂਦੇ ਹਨ ਖੁਸ਼ਕ ਚਮੜੀ ਲਈ ਗੁਲਾਬ ਜਲ ਬਹਤਰ ਰਹਿੰਦਾ ਹੈ ਜਦਕਿ ਆਮ ਜਾਂ ਆਇਲੀ ਚਮੜੀ ਲਈ ਕਿਸੇ ਬਿਹਤਰ ਕੰਪਨੀ ਦਾ ਹਰਬਲ ਐਸਿਟ੍ਰਜੈਂਟ ਵਰਤੋਂ
ਚੌਥਾ ਸਟੈੱਪ:
ਫੈਸ਼ੀਅਲ ਤੋਂ ਬਾਅਦ ਕਿਸੇ ਚੰਗੀ ਮਾੱਸ਼ਚਰਾਈਜਿੰਗ ਕਰੀਮ ਨਾਲ ਚਮੜੀ ਦੀ ਗੋਲਾਈ ’ਚ ਮਾਲਸ਼ ਕਰੋ ਉਂਗਲਾਂ ਨਾਲ ਗੋਲਾਈ ’ਚ ਉੱਪਰ ਅਤੇ ਬਾਹਰ ਵੱਲ ਮਸਾਜ ਕਰੋ ਇਸ ਨਾਲ ਚਮੜੀ ਸਿਹਤਮੰਦ ਅਤੇ ਚਮਕਦਾਰ ਰਹਿੰਦੀ ਹੈ
ਸ਼ਿਖ਼ਾ ਚੌਧਰੀ