serving food is also an art

ਖਾਣਾ ਪਰੋਸਣਾ ਵੀ ਇੱਕ ਕਲਾ
ਜਿਸ ਤਰ੍ਹਾਂ ਖਾਣਾ ਬਣਾਉਣਾ ਇੱਕ ਕਲਾ ਹੈ, ਉਸੇ ਤਰ੍ਹਾਂ ਖਾਣਾ ਪਰੋਸਣਾ ਵੀ ਇੱਕ ਕਲਾ ਹੈ ਕਦੇ-ਕਦੇ ਸਵਾਦਿਸ਼ਟ ਖਾਣਾ ਜੇਕਰ ਸਲੀਕੇ ਨਾਲ ਨਾ ਪਰੋਸਿਆ ਜਾਏ ਤਾਂ ਬੇਸਵਾਦ ਲੱਗਦਾ ਹੈ ਇਸ ਤੋਂ ਇਲਾਵਾ ਜੇਕਰ ਖਾਣੇ ਦੀ ਮੇਜ਼ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ ਤਾਂ ਸਾਡੀ ਭੁੱਖ ਹੋਰ ਵਧ ਜਾਂਦੀ ਹੈ ਤੇ ਖਾਣੇ ਦਾ ਸਵਾਦ ਵਧ ਜਾਂਦਾ ਹੈ ਇਸ ਲਈ ਜਦੋਂ ਵੀ ਕਿਸੇ ਨੂੰ ਖਾਣੇ ’ਤੇ ਬੁਲਾਇਆ ਤਾਂ ਆਪਣੇ ਖਾਣਾ ਪਰੋਸਣ ਦੇ ਢੰਗ ਨੂੰ ਵੀ ਦੇਖ ਲਓ

ਖਾਣੇ ਦੀ ਮੇਜ਼ ਨੂੰ ਉੱਘੜੇ-ਦੁੱਗੜੇ ਤਰੀਕੇ ਨਾਲ ਨਾ ਸਜਾਓ, ਨਾ ਹੀ ਇੱਕ ਤਰੀਕੇ ਨਾਲ ਮੇਜ਼ ’ਤੇ ਸਾਰਾ ਕੁਝ ਸਰਵ ਕਰ ਦਿਓ ਇਸ ਨਾਲ ਖਾਣਾ ਖਾਣ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ ਜ਼ਰੂਰੀ ਨਹੀਂ ਹੈ ਕਿ ਮਹਿੰਗੀ ਤੋਂ ਮਹਿੰਗੀ ਕਰਾਕਰੀ ’ਚ ਹੀ ਖਾਣਾ ਪਰੋਸਿਆ ਜਾਏ, ਤਾਂ ਹੀ ਸਵਾਦ ਲੱਗੇਗਾ ਖਾਣਾ ਜੇਕਰ ਸਾਫ਼-ਸਫਾਈ ਤੇ ਸਹੀ ਢੰਗ ਨਾਲ ਪਰੋਸਿਆ ਜਾਏ ਤਾਂ ਜ਼ਿਆਦਾ ਬਿਹਤਰ ਹੈ ਖਾਣਾ ਪਰੋਸਣ ’ਚ ਇਹੀ ਸਭ ਦੇਖਿਆ ਜਾਂਦਾ ਹੈ ਖਾਣ ਵਾਲੇ ਨੂੰ ਵੀ ਉਦੋਂ ਸਵਾਦ ਆਉਂਦਾ ਹੈ

Also Read :-

ਜ਼ਰਾ ਧਿਆਨ ਦਿਓ ਕਿ ਖਾਣਾ ਪਰੋਸਣ ’ਚ ਕੀ-ਕੀ ਗੱਲਾਂ ਯਾਦ ਰੱਖੀਏ:-

  • ਸਭ ਤੋਂ ਪਹਿਲਾਂ ਖਾਣੇ ਦੀ ਮੇਜ਼ ਦਾ ਆਕਾਰ ਦੇਖ ਲਓ ਕਿ ਤੁਸੀਂ ਜਿਸ ਮੇਜ਼ ’ਤੇ ਖਾਣਾ ਪਰੋਸ ਰਹੇ ਹੋ, ਉਸ ’ਤੇ ਖਾਣੇ ਦੀਆਂ ਸਾਰੀਆਂ ਆਈਟਮਾਂ ਸਹੀ ਢੰਗ ਨਾਲ ਆ ਸਕਦੀਆਂ ਹਨ ਜਾਂ ਨਹੀਂ ਜਿੰਨੇ ਜਣੇ ਖਾਣੇ ’ਤੇ ਆ ਰਹੇ ਹਨ, ਉਨ੍ਹਾਂ ਲਈ ਖਾਣੇ ਦੀ ਵਿਵਸਥਾ ਇਕੱਠੀ ਕਰਨੀ ਹੈ ਜਾਂ ਵੱਖ-ਵੱਖ
  • ਇਹ ਵੀ ਦੇਖ ਲਓ ਕਿ ਕਿਸ ਉਮਰ ਦੇ ਵਿਅਕਤੀਆਂ ਲਈ ਖਾਣੇ ਦੀ ਮੇਜ ਲਗਾਈ ਜਾ ਰਹੀ ਹੈ
  • ਖਾਣਾ ਕਿਸ ਵਿਧੀ ਨਾਲ ਖੁਵਾਉਣਾ ਹੈ ਇਹ ਪਹਿਲਾਂ ਹੀ ਤੈਅ ਕਰ ਲਓ ਉਸੇ ਤਰ੍ਹਾਂ ਸਾਰਾ ਇੰਤਜ਼ਾਮ ਕਰ ਲਓ
  • ਸਭ ਤੋਂ ਪਹਿਲਾਂ ਖਾਣੇ ਦੀ ਮੇਜ਼ ਦੀ ਸਜਾਵਟ ਦਾ ਇੰਤਜ਼ਾਮ ਕਰੋ ਉਸ ’ਤੇ ਇੱਕ ਸੁੰਦਰ ਕਵਰ ਪਾਓ
  • ਕਵਰ ਨਾਲ ਮਿਲਦੀ-ਜੁਲਦੀ ਜਾਂ ਕੰਟਰਾਸਟ ਕਲਰ ਦੀ ਕਰਾਕਰੀ ਉਸ ’ਤੇ ਵਧੀਆ ਲੱਗੇਗੀ ਇਹ ਤੁਹਾਡੇ ’ਤੇ ਹੈ ਕਿ ਤੁਸੀਂ ਉਸ ਨੂੰ ਕਿਸ ਢੰਗ ਨਾਲ ਲਗਾਉਂਦੇ ਹੋ
  • ਮੇਜ਼ ’ਤੇ ਨੈਪਕਿਨ ਜ਼ਰੂਰ ਰੱਖੋ ਉਹ ਵੀ ਇਸ ਤਰ੍ਹਾਂ ਸਜਾ ਕੇ ਰੱਖੋ ਕਿ ਖਾਣ ਵਾਲੇ ਪਹਿਲਾਂ ਹੀ ਸਮਝ ਜਾਣ ਕਿ ਕਿੰਨਾ ਸਵਾਦ ਆਉਣ ਵਾਲਾ ਹੈ
  • ਜੇਕਰ ਤੁਹਾਡੇ ਕੋਲ ਨੈਪਕਿਨ ਹੋਲਡਰ ਨਹੀਂ ਹੈ ਤਾਂ ਤੁਸੀਂ ਕਿਸੇ ਕੱਚ ਦੇ ਗਿਲਾਸ ’ਚ ਸੁੰਦਰਤਾ ਨਾਲ ਨੈਪਕਿਨ ਸਜਾ ਸਕਦੇ ਹੋ
  • ਇਸ ਤੋਂ ਬਾਅਦ ਖਾਣੇ ਦੀ ਮੇਜ਼ ’ਤੇ ਪਾਣੀ ਅਤੇ ਪਾਣੀ ਦੇ ਗਿਲਾਸ ਸਰਵ ਕੀਤੇ ਜਾਣੇ ਚਾਹੀਦੇ ਹਨ ਇਹ ਧਿਆਨ ਰੱਖੋ ਕਿ ਪਾਣੀ ਦੇ ਗਿਲਾਸ ਕਿਸ ਤਰੀਕੇ ਦੇ ਹੋਣੇ ਚਾਹੀਦੇ ਹਨ ਅਤੇ ਕੋਲਡ ਡਰਿੰਕ ਦੇ ਗਿਲਾਸ ਕਿਸ ਤਰੀਕੇ ਦੇ ਹੋਣੇ ਚਾਹੀਦੇ ਹਨ
  • ਫਿਰ ਸਲਾਦ ਆਦਿ ਸਰਵ ਕਰੋ ਸਲਾਦ ਕੱਟਣ ਲਈ ਡਿਜ਼ਾਇਨ ਵਾਲੇ ਚਾਕੂ ਦੀ ਵਰਤੋਂ ਕਰੋ ਸਲਾਦ ਨੂੰ ਪਲੇਟ ’ਚ ਇਸ ਤਰੀਕੇ ਨਾਲ ਸਜਾਓ ਕਿ ਦੇਖਣ ਵਾਲਾ ਤੁਹਾਡੀ ਕਲਾ ਨੂੰ ਮੰਨ ਜਾਏ
  • ਗਰੇਵੀ ਵਾਲੀਆਂ ਸਬਜ਼ੀਆਂ ਲਈ ਛੋਟੀਆਂ-ਵੱਡੀਆਂ ਕਟੋਰੀਆਂ ਜ਼ਰੂਰ ਰੱਖੋ
  • ਗਰੇਵੀ ਵਾਲੀਆਂ ਸਬਜ਼ੀਆਂ ’ਤੇ ਉੱਪਰੋਂ ਕਰੀਮ ਨਾਲ ਸਜਾਓ
  • ਸਬਜ਼ੀਆਂ ਨੂੰ ਲੱਛੇਦਾਰ ਪਿਆਜ, ਹਰਾ ਧਨੀਆ, ਅਨਾਰ ਦੇ ਦਾਣੇ ਆਦਿ ਨਾਲ ਵੀ ਸਜਾ ਕੇ ਪਰੋਸ ਸਕਦੇ ਹੋ
  • ਸਵੀਟ ਡਿਸ਼ ਆਦਿ ਪਰੋਸਣ ਲਈ ਛੋਟੀਆਂ-ਛੋਟੀਆਂ ਕਟੋਰੀਆਂ ਰੱਖੋ
  • ਸਵੀਟ ਡਿਸ਼ ਨੂੰ ਸਵਾਦ ਅਨੁਸਾਰ ਕੇਸਰ, ਕਾਜੂ, ਬਾਦਾਮ, ਕਿਸ਼ਮਿਸ਼ ਆਦਿ ਨਾਲ ਸਜਾਓ
  • ਫਲਾਂ ਨੂੰ ਹਮੇਸ਼ਾ ਕੱਟ ਕੇ ਹੀ ਸਰਵ ਕਰੋ ਉਨ੍ਹਾਂ ਨੂੰ ਸਾਬੁਤ ਸਰਵ ਨਾ ਕਰੋ ਹੋ ਸਕੇ ਤਾਂ ਫਰੂਟ ਚਾਟ ਬਣਾ ਕੇ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!