add-it-to-the-routine-water-ball

ਰੂਟੀਨ ‘ਚ ਸ਼ਾਮਲ ਕਰੋ water-ball add-it-to-the-routine-water-ball
ਲਾਭਕਾਰੀ ਹੁੰਦੀ ਹੈ ਪਾਣੀ ਪੀਣ ਦੀ ਆਦਤ ਤੁਸੀਂ ਹਮੇਸ਼ਾ ਇਹ ਤਾਂ ਸੁਣਿਆ ਹੀ ਹੋਵੇਗਾ ਕਿ ਪਾਣੀ ਪੀਣਾ ਸਰੀਰ ਲਈ ਜ਼ਿਆਦਾ ਲਾਭਕਾਰੀ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੇਰਲ ‘ਚ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਬਿਮਾਰੀ ਤੋਂ ਦੂਰ ਰੱਖਣ ਲਈ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ ਸਕੂਲਾਂ ‘ਚ ਬੱਚਿਆਂ ਨੂੰ ਪਾਣੀ ਪੀਣ ਦੀ ਯਾਦ ਦਿਵਾਈ ਜਾ ਰਹੀ ਹੈ ਇਸ ਦੇ ਲਈ ਸਕੂਲ ‘ਚ ਵਾਟਰ ਬ੍ਰੇਕ ਦਿੱਤਾ ਜਾ ਰਿਹਾ ਹੈ, ਜਿਸ ਨਾਲ ਬੱਚੇ ਪਾਣੀ ਪੀ ਸਕਣ ਬੱਚਿਆਂ ਨੂੰ ਪਾਣੀ ਪੀਣ ਦੀ ਯਾਦ ਦਿਵਾਉਣ ਲਈ ਦਿਨ ‘ਚ ਤਿੰਨ ਵਾਰ ਘੰਟੀ ਵਜਾਈ ਜਾ ਰਹੀ ਹੈ ਪਹਿਲੀ ਵਾਰ ਸਵੇਰੇ 10:35 ‘ਤੇ, ਦੂਜੀ ਦੁਪਹਿਰ ‘ਚ 12 ਅਤੇ ਤੀਜੀ 2 ਵਜੇ ਵੱਜਦੀ ਹੈ

ਹਰ ਵਾਰ ਵਾਟਰ ਬ੍ਰੇਕ 15-20 ਮਿੰਟ ਦਾ ਹੁੰਦਾ ਹੈ

ਕੇਰਲ ਦੀ ਪਹਿਲ ਤੋਂ ਲਾਭ ਮਿਲਦਾ ਵੇਖ ਕੇ ਹੁਣ ਕਰਨਾਟਕ ਅਤੇ ਤਮਿਲਨਾਡੂ ਦੀ ਸਰਕਾਰ ਵੀ ਇਸ ਤਰੀਕੇ ਨੂੰ ਅਪਨਾਉਣ ‘ਚ ਲੱਗੀ ਹੈ ਹਰ ਵਾਰ ਘੰਟੀ ਵੱਜਣ ‘ਤੇ ਬੱਚਿਆਂ ਨੂੰ ਪਾਣੀ ਪੀਣਾ ਹੁੰਦਾ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ‘ਚ ਜ਼ਿਆਦਾਤਰ ਬਿਮਾਰੀਆਂ ਘੱਟ ਪਾਣੀ ਪੀਣ ਅਤੇ ਡਿਹਾਈਡ੍ਰੇਸ਼ਨ ਨਾਲ ਹੁੰਦੀਆਂ ਹਨ ਅਜਿਹੇ ‘ਚ ਬੱਚੇ ਖਾਸ ਤੌਰ ‘ਤੇ ਲੜਕੀਆਂ ਸਹੀ ਸਮੇਂ ‘ਤੇ ਪਾਣੀ ਪੀਂਦੀਆਂ ਹਨ ਤਾਂ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ

ਪਾਣੀ:

ਇਹ ਹੈਰਾਨੀਜਨਕ ਤੱਥ ਹੈ ਕਿ ਦੇਸ਼ ‘ਚ ਲਗਭਗ 38 ਹਜ਼ਾਰ ਤੋਂ ਜ਼ਿਆਦਾ ਸਕੂਲਾਂ ‘ਚ ਲੜਕੀਆਂ ਲਈ ਟਾਇਲਟ ਨਹੀਂ ਹੈ ਇੱਕ ਸਰਵੇ ਮੁਤਾਬਕ, ਬੱਚਿਆਂ ਦੇ ਪਾਣੀ ਨਾ ਪੀਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਨੂੰ ਟਾਇਲਟ ਨਾ ਜਾਣ ਦਿੱਤਾ ਜਾਣਾ ਹੈ 72 ਪ੍ਰਤੀਸ਼ਤ ਬੱਚਿਆਂ ਦਾ ਕਹਿਣਾ ਹੈ ਕਿ ਉਹ ਕਲਾਸ ‘ਚ ਪਾਣੀ ਨਹੀਂ ਪੀਂਦੇ, ਕਿਉਂਕਿ ਟੀਚਰ ਅਜਿਹਾ ਨਹੀਂ ਕਰਨ ਦਿੰਦੇ ਨਾਲ ਹੀ, ਟਾਇਲਟ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ 79 ਪ੍ਰਤੀਸ਼ਤ ਅਧਿਆਪਕਾਂ ਨੇ ਮੰਨਿਆ ਕਿ ਉਹ ਬੱਚਿਆਂ ਨੂੰ ਕਲਾਸ ‘ਚ ਪਾਣੀ ਪੀਣ ਨਹੀਂ ਦਿੰਦੇ, ਕਿਉਂਕਿ ਬੱਚੇ ਵਾਰ-ਵਾਰ ਟਾਇਲਟ ਜਾਣ ਦੀ ਇਜਾਜ਼ਤ ਮੰਗਦੇ ਹਨ, ਇਸ ਨਾਲ ਕਲਾਸ ਡਿਸਟਰਬ ਹੁੰਦੀ ਹੈ ਜ਼ਿਆਦਾਤਰ ਲੋਕ ਦਿਨ ‘ਚ ਓਨਾ ਪਾਣੀ ਨਹੀਂ ਪੀਂਦੇ, ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਜਦੋਂ ਕਿ ਪਾਣੀ ਪੀਣ ਦੀ ਆਦਤ ਲੰਮੇ ਸਮੇਂ ਤੱਕ ਫਾਇਦਾ ਪਹੁੰਚਾਉਂਦੀ ਹੈ ਮਾਹਿਰਾਂ ਅਨੁਸਾਰ ਦਿਨ ‘ਚ ਅੱਠ-ਦਸ ਗਿਲਾਸ ਪਾਣੀ ਪੀਣਾ ਚਾਹੀਦਾ ਹੈ ਘੱਟ ਪਾਣੀ ਪੀਣ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਾਣੀ ਪੀਣ ਨਾਲ ਨਾ ਸਿਰਫ਼ ਤੁਸੀਂ ਸਿਹਤਮੰਦ ਰਹਿੰਦੇ ਹੋ, ਸਗੋਂ ਇਸ ਦੇ ਕਈ ਸਿਹਤ ਦੇ ਲਾਭ ਵੀ ਹਨ-

ਪੇਟ ਸਾਫ਼ ਕਰੋ

ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਦੁਖੀ ਹੋ ਤਾਂ ਤੁਹਾਡੇ ਲਈ ਲੋੜੀਂਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪੇਟ ਸਾਫ਼ ਰੱਖਣ ਲਈ ਗਰਮ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸਭ ਤੋਂ ਜ਼ਿਆਦਾ ਫਾਇਦਾ ਸਾਡੇ ਪਾਚਨ ਤੰਤਰ ਨੂੰ ਮਿਲਦਾ ਹੈ ਗਰਮ ਪਾਣੀ ਪੀਣ ਨਾਲ ਅੰਤੜੀਆਂ ‘ਚ ਜਮ੍ਹਾ ਮਲ ਅਸਾਨੀ ਨਾਲ ਨਿਕਲ ਜਾਂਦਾ ਹੈ ਜਿਸ ਨਾਲ ਤੁਹਾਡਾ ਪੇਟ ਸਾਫ ਰਹਿੰਦਾ ਹੈ ਅਤੇ ਜੇਕਰ ਤੁਹਾਨੂੰ ਕਬਜ਼ ਦੀ ਪ੍ਰੇਸ਼ਾਨੀ ਹੈ ਤਾਂ ਇਹ ਉਸ ਨੂੰ ਵੀ ਅਰਾਮ ਦਿਵਾਉਂਦਾ ਹੈ

ਸਰੀਰ ‘ਚੋਂ ਕੱਢੇ ਟਾੱਕਿਸੰਸ

ਪਾਣੀ ਪੀਣ ਨਾਲ ਕਿਡਨੀ ਬਿਹਤਰ ਕੰਮ ਕਰਦੀ ਹੈ ਅਤੇ ਯੂਰੀਨ ਵੀ ਸਾਫ਼ ਹੁੰਦਾ ਹੈ ਇਹ ਸਾਡੇ ਸਰੀਰ ਤੋਂ ਟਾੱਕਿਸੰਸ ਨੂੰ ਬਾਹਰ ਕੱਢਦਾ ਹੈ ਅਤੇ ਸਰੀਰ ਨੂੰ ਅੰਦਰੋਂ ਸਾਫ਼ ਕਰਦਾ ਹੈ ਗੁਣਗੁਣੇ ਪਾਣੀ ਦੇ ਇੱਕ ਗਿਲਾਸ ‘ਚ ਕੁਝ ਬੂੰਦਾਂ ਸ਼ਹਿਦ ਅਤੇ ਨਿੰਬੂ ਦੇ ਰਸ ਦੀਆਂ ਮਿਲਾ ਕੇ ਸਵੇਰੇ-ਸਵੇਰੇ ਪੀਣ ਨਾਲ ਸਿਹਤ ਨੂੰ ਬਹੁਤ ਫਾਇਦੇ ਮਿਲਦੇ ਹਨ

ਮੂੰਹ ਦੀ ਬਦਬੂ ਦੂਰ ਕਰੋ

ਪਾਣੀ ਪੀਣ ਨਾਲ ਤੁਹਾਡਾ ਮੂੰਹ ਨਮ ਰਹਿੰਦਾ ਹੈ ਅਤੇ ਖਾਧ ਕਣਾਂ ਤੇ ਬੈਕਟੀਰੀਆ ਨੂੰ ਸਾਫ਼ ਕਰਦਾ ਹੈ ਇਹ ਬਦਬੂਦਾਰ ਯੋਗਿਕਾਂ ਨੂੰ ਵੀ ਪਤਲਾ ਕਰਦਾ ਹੈ ਜੋ ਮੂੰਹ ਦੇ ਬੈਕਟੀਰੀਆ ਬਣਾਉਂਦੇ ਹਨ ਇਸ ਨਾਲ ਤੁਹਾਡੇ ਮੂੰਹ ਤੋਂ ਕਿਸੇ ਵੀ ਤਰ੍ਹਾਂ ਦੀ ਬਦਬੂ ਨਹੀਂ ਆਉਂਦੀ ਜੋ ਲੋਕ ਘੱਟ ਪਾਣੀ ਪੀਂਦੇ ਹਨ ਉਨ੍ਹਾਂ ਦੇ ਮੂੰਹ ਤੋਂ ਬਦਬੂ ਆਉਣ ਦੀ ਸਮੱਸਿਆ ਬਣੀ ਰਹਿੰਦੀ ਹੈ, ਜੋ ਅੱਗੇ ਚੱਲ ਕੇ ਹੋਰ ਵਧ ਜਾਂਦੀ ਹੈ

ਹਾਰਟ ਨੂੰ ਰੱਖੋ ਹੈਲਦੀ

ਤੁਹਾਡਾ ਦਿਲ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ, ਦਿਨ ‘ਚ ਘੱਟੋ-ਘੱਟ 5 ਗਿਲਾਸ ਪਾਣੀ ਹਾਰਟ ਅਟੈਕ ਦੀ ਸੰਭਾਵਨਾ ਨੂੰ 41 ਫੀਸਦੀ ਤੱਕ ਘੱਟ ਕਰਦਾ ਹੈ

ਸਰੀਰ ‘ਚ ਐਨਰਜੀ ਵਧਾਓ

ਪਾਣੀ ਪੀਣ ਨਾਲ ਮੈਟਾਬਾਲਿਜ਼ਮ ਤੇਜ਼ ਹੁੰਦਾ ਹੈ ਅਤੇ ਊਰਜਾ ਦਾ ਪੱਧਰ ਵੀ ਤੇਜ਼ੀ ਨਾਲ ਵਧਦਾ ਹੈ ਜਿਸ ਨਾਲ ਤੁਸੀਂ ਜ਼ਿਆਦਾ ਦੇਰ ਤੱਕ ਚੁਸਤ ਅਤੇ ਫੁਰਤੀਲੇ ਰਹਿ ਸਕੋਗੇ ਖਾਸ ਤੌਰ ‘ਤੇ ਸਵੇਰ ਸਮੇਂ ਪਾਣੀ ਦੀ ਚੰਗੀ ਮਾਤਰਾ ਤੁਹਾਡੇ ਮੈਟਾਬਾਲਿਜ਼ਮ ਨੂੰ ਵਧਾਉਂਦੀ ਹੈ

ਪਾਣੀ ਪੀਣ ਦੇ ਨਿਯਮ:

  • ਖਾਲੀ ਪੇਟ 3 ਗਿਲਾਸ ਪਾਣੀ ਪੀਓ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਪੇਸ਼ਾਬ ਜ਼ਰੀਏ ਬਾਹਰ ਨਿਕਲੇਗੀ ਅਤੇ ਤੁਹਾਡੇ ਸਰੀਰ ਦੇ ਸਾਰੇ ਅੰਗ ਸੁਚਾਰੂ ਰੂਪ ਨਾਲ ਕੰਮ ਕਰਨਗੇ
  • ਖਾਣਾ ਖਾਣ ਤੋਂ ਪਹਿਲਾਂ ਜੇਕਰ ਤੁਸੀਂ ਪਾਣੀ ਪੀਓਗੇ ਤਾਂ ਤੁਹਾਡੀ ਭੁੱਖ ਥੋੜ੍ਹੀ ਘੱਟ ਹੋ ਜਾਵੇਗੀ ਅਤੇ ਤੁਸੀਂ ਕੁਝ ਘੱਟ ਖਾਓਗੇ, ਜਿਸ ਨਾਲ ਤੁਹਾਡਾ ਮੋਟਾਪਾ ਘਟੇਗਾ ਇਸ ਦੇ ਨਾਲ ਹੀ ਤੁਹਾਡਾ ਪੇਟ ਵੀ ਠੀਕ ਰਹੇਗਾ
  • ਖਾਣਾ ਖਾਣ ਦੇ ਇੱਕ ਘੰਟੇ ਬਾਅਦ ਪਾਣੀ ਦਾ ਸੇਵਨ ਕਰੋ, ਜਿਸ ਨਾਲ ਪੇਟ ‘ਚ ਖਾਣਾ ਪਚਾਉਣ ਵਾਲਾ ਜੂਸ ਆਪਣਾ ਪ੍ਰਭਾਵ ਦਿਖਾ ਸਕੇ ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਪਹਿਲਾਂ ਜਾਂ ਬਾਅਦ ‘ਚ ਪਾਣੀ ਪੀਓਗੇ ਤਾਂ ਖਾਣਾ ਜਲਦੀ ਹਜ਼ਮ ਨਹੀਂ ਹੋਵੇਗਾ
  • ਜੇਕਰ ਤੁਹਾਨੂੰ ਖਾਣਾ ਖਾਂਦੇ ਸਮੇਂ ਪਿਆਸ ਲੱਗੇ, ਤਾਂ ਪਾਣੀ ਦੀ ਜਗ੍ਹਾ ਦਹੀ ਜਾਂ ਰਾਇਤਾ ਲਓ ਇਸ ਨਾਲ ਤੁਹਾਡੇ ਸਰੀਰ ਨੂੰ ਠੰਡਕ ਮਿਲੇਗੀ ਅਤੇ ਖਾਣਾ ਵੀ ਅਰਾਮ ਨਾਲ ਹਜ਼ਮ ਹੋਵੇਗਾ
  • ਸਾਡਾ ਦਿਮਾਗ 75 ਪ੍ਰਤੀਸ਼ਤ ਪਾਣੀ ਨਾਲ ਭਰਿਆ ਹੋਇਆ ਹੈ ਜੇਕਰ ਤੁਸੀਂ ਥਕਾਨ ਲੱਗਣ ‘ਤੇ ਪਾਣੀ ਪੀਓਗੇ ਤਾਂ ਤੁਹਾਡਾ ਦਿਮਾਗ ਚੰਗੀ ਤਰ੍ਹਾਂ ਕੰਮ ਕਰੇਗਾ ਅਤੇ ਤੁਹਾਡਾ ਮਨ ਕੰਮ ‘ਚ ਵੀ ਪੂਰੀ ਤਰ੍ਹਾਂ ਲੱਗੇਗਾ

ਕਦੋਂ ਨਹੀਂ ਪੀਣਾ ਚਾਹੀਦਾ ਪਾਣੀ

  • ਗਰਮ ਭੋਜਨ, ਫਲ ਵਰਗੇ ਖੱਖੜੀ, ਖੀਰਾ, ਤਰਬੂਜ ਅਤੇ ਖਰਬੂਜਾ ਖਾਣ ਤੋਂ ਬਾਅਦ ਨਹੀਂ ਪੀਣਾ ਚਾਹੀਦਾ ਪਾਣੀ
  • ਐਕਸਰਸਾਈਜ਼ ਕਰਨ ਤੋਂ ਤੁਰੰਤ ਬਾਅਦ ਵੀ ਪਾਣੀ ਨਹੀਂ ਪੀਣਾ ਚਾਹੀਦਾ, ਕਿਉਂਕਿ ਇਸ ਦੌਰਾਨ ਸਰੀਰ ਦਾ ਤਾਪਮਾਨ ਬਦਲਦਾ ਹੈ
  • ਚਿਕਨੇ ਜਾਂ ਤਲੇ ਹੋਏ ਭੋਜਨ ਕਰਨ ਤੋਂ ਬਾਅਦ ਵੀ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇਸ ਤੋਂ ਇਲਾਵਾ ਮੂੰਗਫਲੀ ਖਾਣ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ ਚਾਹੀਦਾ ਹੈ
  • ਗਰਮ ਦੁੱਧ ਤੇ ਚਾਹ ਅਤੇ ਧੁੱਪ ਤੋਂ ਆਉਣ ਤੋਂ ਤੁਰੰਤ ਬਾਅਦ ਪਾਣੀ ਪੀਣਾ ਵੀ ਸਿਹਤ ਲਈ ਹਾਨੀਕਾਰਕ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!