Pineapple

ਅਨਾਨਾਸ ਦਾ ਨਾਂਅ ਸੁਣਦੇ ਹੀ ਬੱਚੇ ਹੋਣ ਜਾਂ ਵੱਡੇ, ਇਸ ਨੂੰ ਖਾਣ ਤੋਂ ਕਤਰਾਉਂਦੇ ਹਨ ਦੇਖਣ ’ਚ ਖੂਬਸੂਰਤ ਲੱਗਣ ਵਾਲਾ ਇਹ ਫਲ ਖਾਣ ’ਚ ਓਨਾ ਹੀ ਖੱਟਾ ਅਤੇ ਐਸਿਡਿਕ ਹੁੰਦਾ ਹੈ ਪਰ ਅਨਾਨਾਸ ਜੂਸ ਨਾਲ ਭਰਿਆ ਬਿਹਤਰੀਨ ਫਲ ਹੈ ਇਸ ਦਾ ਟਰਾਪੀਕਲ ਫਲੇਵਰ ਮਿੱਠੇ ਅਤੇ ਖੱਟੇ ਦੋਵਾਂ ਨੂੰ ਸਹੀ ਬੈੇਲੇਂਸ ਕਰਦਾ ਹੈ ਗਰਮੀ ਹੋਵੇ ਜਾਂ ਸਰਦੀ, ਇਹ ਕਦੇ ਵੀ ਖਾਧਾ ਜਾ ਸਕਦਾ ਹੈ। (Pineapple)

ਪਰ ਜ਼ਿਆਦਾਤਰ ਲੋਕ ਇਸ ਨੂੰ ਗਰਮੀ ’ਚ ਖਾਣਾ ਪਸੰਦ ਕਰਦੇ ਹਨ ਇਸ ਨੂੰ ਨਮਕ ਅਤੇ ਚਾਟ-ਮਸਾਲੇ ਨਾਲ ਖਾਓ, ਤਾਂ ਇਹ ਕਾਫੀ ਸਵਾਦਿਸ਼ਟ ਲੱਗਦਾ ਹੈ। ਅਨਾਨਾਸ ’ਚ ਵਿਟਾਮਿਨਸ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਵੇਂ ਵਿਟਾਮਿਨ ਏ ਅਤੇ ਸੀ ਅਤੇ ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਵੀ ਇਸ ਵਿਚ ਮੌਜ਼ੂਦ ਹੁੰਦੇ ਹਨ ਫਾਈਬਰ ਨਾਲ ਯੁਕਤ ਅਤੇ ਫੈਟ ਅਤੇ ਕੋਲੇਸਟਰਾਲ ਬਹੁਤ ਘੱਟ ਹੋਣ ਕਾਰਨ ਸਿਹਤ ਲਈ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਗਰਮੀਆਂ ਲਈ ਇਹ ਇੱਕ ਬਿਹਤਰੀਨ ਫਲ ਹੈ। (Pineapple)

ਅਨਾਨਾਸ ਦੇ ਗੁੱਦੇ ਦੀ ਤੁਲਨਾ ’ਚ ਰਸ ਜ਼ਿਆਦਾ ਲਾਭਦਾਇਕ ਹੁੰਦਾ ਹੈ ਇਸ ਦੇ ਛੋਟੇ-ਛੋਟੇ ਟੁਕੜੇ ਕਰਕੇ ਕੱਪੜੇ ਨਾਲ ਕੱਢੇ ਗਏ ਰਸ ’ਚ ਖਾਸ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜੂਸਰ ਰਾਹੀਂ ਕੱਢੇ ਗਏ ਰਸ ’ਚ ਇਨ੍ਹਾਂ ਤੱਤਾਂ ਦੀ ਕਮੀ ਪਾਈ ਜਾਂਦੀ ਹੈ, ਨਾਲ ਹੀ ਇਹ ਪਚਣ ’ਚ ਭਾਰੀ ਹੋ ਜਾਂਦਾ ਹੈ ਫਲ ਕੱਟਣ ਤੋਂ ਬਾਅਦ ਜਾਂ ਇਸ ਦਾ ਰਸ ਕੱਢਣ ਤੋਂ ਤੁਰੰਤ ਬਾਅਦ ਵਰਤ ਲੈਣਾ ਚਾਹੀਦਾ ਹੈ ਇਸ ਵਿਚ ਪੈਪਸੀਨ ਦੇ ਸਮਾਨ ਇੱਕ ਬ੍ਰੇਮੇਲਿਨ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੈ। (Pineapple)

ਅਨਾਨਾਸ ਆਪਣੇ ਖਾਸ ਗੁਣਾਂ ਕਾਰਨ ਅੱਖਾਂ ਦੀ ਨਜ਼ਰ ਲਈ ਵੀ ਲਾਹੇਵੰਦ ਹੁੰਦਾ ਹੈ ਪਹਿਲਾਂ ਤੋਂ ਖੋਜਾਂ ਦੇ ਮੁਤਾਬਿਕ ਦਿਨ ’ਚ ਤਿੰਨ ਵਾਰ ਇਸ ਫਲ ਨੂੰ ਖਾਣ ਨਾਲ ਵਧਦੀ ਉਮਰ ਦੇ ਨਾਲ ਘੱਟ ਹੁੰਦੀ ਅੱਖਾਂ ਦੀ ਨਜ਼ਰ ਦਾ ਖਤਰਾ ਘੱਟ ਹੋ ਜਾਂਦਾ ਹੈ ਅਸਟਰੇਲੀਆ ਦੇ ਵਿਗਿਆਨਕਾਂ ਮੁਤਾਬਿਕ, ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਅਨਾਨਾਸ ਬ੍ਰਾਜੀਲ ਦਾ ਆਦਿਵਾਸੀ ਪੌਦਾ ਹੈ ਕ੍ਰਿਸਟੋਫਰ ਕੋਲੰਬਸ ਨੇ 1493 ’ਚ ਕੈਰੇਬੀਅਨ ਦੀਪ ਸਮੂਹ ਦੇ ਗਵਾਡੇਲੋਪ ਨਾਂਅ ਦੇ ਦੀਪ ’ਚ ਇਸ ਨੂੰ ਖੋਜਿਆ ਸੀ ਅਤੇ ਇਸ ਨੂੰ ‘ਪਾਈਨਾ ਦੀ ਇੰਡੀਜ਼’ ਨਾਂਅ ਦਿੱਤਾ ਕੋਲੰਬਸ ਨੇ ਯੂਰਪ ’ਚ ਅਨਾਨਾਸ ਦੀ ਖੇਤੀ ਦੀ ਸ਼ੁਰੂਆਤ ਕੀਤੀ ਸੀ ਭਾਰਤ ’ਚ ਅਨਾਨਾਸ ਦੀ ਖੇਤੀ ਦੀ ਸ਼ੁਰੂਆਤ ਪੁਰਤਗਾਲੀਆਂ ਨੇ 1548 ’ਚ ਗੋਆ ਤੋਂ ਕੀਤੀ ਸੀ। (Pineapple)

ਅਨਾਨਾਸ ਦੀਆਂ ਵਿਸ਼ੇਸ਼ਤਾਵਾਂ: | Pineapple

  • ਅਨਾਨਾਸ ਪਾਚਕ ਤੱਤਾਂ ਨਾਲ ਭਰਪੂਰ, ਸਰੀਰ ਨੂੰ ਜਲਦ ਹੀ ਤਾਜ਼ਗੀ ਦੇਣ ਵਾਲਾ, ਦਿਲ ਅਤੇ ਦਿਮਾਗ ਨੂੰ ਸ਼ਕਤੀ ਦੇਣ ਵਾਲਾ, ਐਂਥੈਲਮੈਨਟਿਕ ਅਤੇ ਊਰਜਾਦਾਇਕ ਫਲ ਹੈ।
  • ਗਰਮੀ ’ਚ ਇਸ ਦੀ ਵਰਤੋਂ ਨਾਲ ਤਾਜ਼ਗੀ ਅਤੇ ਠੰਨਕ ਮਿਲਦੀ ਹੈ।
  • ਅਨਾਨਾਸ ਦੇ ਰਸ ’ਚ ਪ੍ਰੋਟੀਨਯੁਕਤ ਪਦਾਰਥਾਂ ਨੂੰ ਪਚਾਉਣ ਦੀ ਸਮੱਰਥਾ ਹੈ।
  • ਇਹ ਅੰਤੜੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
  • ਅਨਾਨਾਸ ਸਰੀਰ ’ਚ ਬਣਨ ਵਾਲੇ ਬੇਲੋੜੇ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰਕ ਸ਼ਕਤੀ ’ਚ ਵਾਧਾ ਕਰਦਾ ਹੈ ਕਿਉਂਕਿ ਇਸ ’ਚ ਕਲੋਰੀਨ ਦੀ ਭਰਪੂਰ ਮਾਤਰਾ ਹੁੰਦੀ ਹੈ।
  • ਦਿਲ ਦੀ ਸ਼ਕਤੀ ਵਧਾਉਣ ਲਈ ਅਨਾਨਾਸ ਦਾ ਰਸ ਪੀਣਾ ਲਾਭਦਾਇਕ ਹੈ ਇਹ ਦਿਲ ਅਤੇ ਜਿਗਰ (ਲੀਵਰ) ਦੀ ਗਰਮੀ ਨੂੰ ਦੂਰ ਕਰਨ ਅਤੇ ਉਸ ਨੂੰ ਸ਼ਕਤੀ ਅਤੇ ਠੰਢਕ ਦਿੰਦਾ ਹੈ।
  • ਅਨਾਨਾਸ ’ਚ ਭਰਪੂਰ ਮਾਤਰਾ ’ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਇਹ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ ਇੱਕ ਕੱਪ ਅਨਾਨਾਸ ਦਾ ਜੂਸ ਪੀਣ ਨਾਲ ਦਿਨ ਭਰ ਲਈ ਜ਼ਰੂਰੀ ਮੈਗਨੀਸ਼ੀਅਮ ਦੇ 73 ਫੀਸਦੀ ਦੀ ਪੂਰਤੀ ਹੁੰਦੀ ਹੈ।
  • ਅਨਾਨਾਸ ’ਚ ਪਾਇਆ ਜਾਣ ਵਾਲਾ ਬ੍ਰੋਮੀਲੇਨ ਸਰਦੀ, ਖੰਘ, ਸੋਜ, ਗਲੇ ’ਚ ਖਰਾਸ਼ ਅਤੇ ਗਠੀਆ ’ਚ ਫਾਇਦੇਮੰਦ ਹੁੰਦਾ ਹੈ ਇਹ ਪਾਚਣ ’ਚ ਵੀ ਲਾਹੇਵੰਦ ਹੁੰਦਾ ਹੈ।
  • ਅਨਾਨਾਸ ’ਚ ਵਿਟਾਮਿਨ ਸੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ ਇਸ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਦੀ ਹੈ ਅਤੇ ਸਾਧਾਰਨ ਠੰਢ ਤੋਂ ਵੀ ਸੁਰੱਖਿਆ ਮਿਲਦੀ ਹੈ ਇਸ ਨਾਲ ਸਰਦੀ ਸਮੇਤ ਕਈ ਹੋਰ ਸੰਕਰਮਣ ਦਾ ਖ਼ਤਰਾ ਘੱੱਟ ਹੋ ਜਾਂਦਾ ਹੈ।

ਇਸ ਤਰ੍ਹਾਂ ਲਾਭ ਲਓ ਅਨਾਨਾਸ ਦਾ:- | Pineapple

  1. ਅਨਾਨਾਸ ਫਲ ਦੇ ਰਸ ’ਚ ਮੁਲੱਠੀ, ਬਹੇੜਾ ਅਤੇ ਮਿਸ਼ਰੀ ਮਿਲਾ ਕੇ ਸੇਵਨ ਕਰਨ ਨਾਲ ਦਮੇ ਅਤੇ ਖਾਂਸੀ ’ਚ ਲਾਭ ਮਿਲਦਾ ਹੈ।
  2. ਅਨਾਨਾਸ ਦੇ ਪੱਕੇ ਫਲ ਦੇ ਬਰੀਕ ਟੁਕੜਿਆਂ ’ਚ ਸੇਂਧਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਬਦਹਜ਼ਮੀ ਦੂਰ ਹੁੰਦੀ ਹੈ।
  3. ਅਨਾਨਾਸ ਦੇ ਪੱਤਿਆਂ ਦਾ ਕਾਹੜਾ ਬਣਾ ਕੇ ਉਸ ’ਚ ਬਹੇੜਾ ਅਤੇ ਛੋਟੀ ਹਰੜ ਦਾ ਚੂਰਨ ਮਿਲਾ ਕੇ ਦੇਣ ਨਾਲ ਦਸਤ ਅਤੇ ਡਾਇਰੀਆ ’ਚ ਲਾਭ ਹੁੰਦਾ ਹੈ।
  4. ਜੇਕਰ ਬੱਚੇ ਦੇ ਪੇਟ ’ਚ ਕੀੜੇ ਹੋਣ ਤਾਂ ਉਸ ਨੂੰ ਰੋਜਾਨਾ ਅਨਾਨਾਸ ਦੇ ਕੁਝ ਪੀਸ ਖੁਆਉਣੇ ਚਾਹੀਦੇ ਹਨ, ਇਸ ਨਾਲ ਬੱਚੇ ਦੀ ਹੈਲਥ ਵੀ ਸੁਧਰੇਗੀ ਅਤੇ ਕੀੜੇ ਵੀ ਮਰ ਜਾਣਗੇ।
  5. ਜਿਹੜੇ ਲੋਕਾਂ ਨੂੰ ਸਰੀਰ ’ਚ ਬਹੁਤ ਜ਼ਿਆਦਾ ਸੋਜ ਰਹਿੰਦੀ ਹੈ ਉਨ੍ਹਾਂ ਨੂੰ ਰੋਜ਼ਾਨਾ ਅਨਾਨਾਸ ਦੇ ਦੋ ਤੋਂ ਤਿੰਨ ਪੀਸ ਖਾਣੇ ਚਾਹੀਦੇ।
  6. ਅਨਾਨਾਸ ਦੇ ਪੱਤਿਆਂ ਦੇ ਰਸ ’ਚ ਥੋੜ੍ਹਾ ਸ਼ਹਿਦ ਮਿਲਾ ਕੇ ਰੋਜ਼ 2 ਮਿ.ਲੀ. ਤੋਂ 10 ਮਿ.ਲੀ. ਤੱਕ ਸੇਵਨ ਕਰਨ ਨਾਲ ਪੇਟ ਦੇ ਕੀੜੇ ਖ਼ਤਮ ਹੋ ਜਾਂਦੇ ਹਨ।
  7. ਪੱਕੇ ਹੋਏ ਅਨਾਨਾਸ ਦਾ ਰਸ ਕੱਢ ਕੇ ਉਸਨੂੰ ਰੂੰ ’ਚ ਭਿਉਂ ਕੇ ਮਸੂੜਿਆਂ ’ਤੇ ਲਾਉਣ ਨਾਲ ਦੰਦਾਂ ਦਾ ਦਰਦ ਠੀਕ ਹੁੰਦਾ ਹੈ।
  8. ਛਾਤੀ ’ਚ ਦਰਦ, ਭੋਜਨ ਤੋਂ ਬਾਅਦ ਪੇਟ ਦਰਦ ਹੁੰਦਾ ਹੈ ਤਾਂ ਭੋਜਨ ਤੋਂ ਪਹਿਲਾਂ ਅਨਾਨਾਸ ਦੇ 25-50 ਮਿ.ਲੀ. ਰਸ ’ਚ ਅਦਰਕ ਦਾ ਰਸ ਇੱਕ ਚੌਥਾਈ ਚਮਚ ਅਤੇ ਇੱਕ ਚੂੰਢੀ ਪੀਸੀ ਹੋਈ ਅਜ਼ਵਾਇਨ ਪਾ ਕੇ ਪੀਣ ਨਾਲ 7 ਦਿਨਾਂ ’ਚ ਲਾਭ ਹੁੰਦਾ ਹੈ।
  9. ਭੋਜਨ ਤੋਂ ਪਹਿਲਾਂ ਜਾਂ ਭੋਜਨ ਨਾਲ ਅਨਾਨਾਸ ਦੇ ਪੱਕੇ ਹੋਏ ਫਲ ’ਤੇ ਕਾਲਾ ਨਮਕ, ਪੀਸੀਆ ਜੀਰਾ ਅਤੇ ਕਾਲੀ ਮਿਰਚ ਲਾ ਕੇ ਸੇਵਨ ਕਰਨ ਅਤੇ ਇੱਕ ਗਲਾਸ ਤਾਜ਼ੇ ਰਸ ’ਚ ਇੱਕ-ਇੱਕ ਚੂੰਢੀ ਇਨ੍ਹਾਂ ਚੀਜ਼ਾਂ ਦੇ ਚੂਰਨ ਨੂੰ ਪਾ ਕੇ ਚੁਸਕੀ ਲੈ ਕੇ ਪੀਣ ਨਾਲ ਪੇਟ ਦੇ ਰੋਗ, ਪੇਟ ਫੁੱਲਣਾ, ਬਦਹਜ਼ਮੀ, ਪੇਟ ਦਰਦ ਆਦਿ ਤਕਲੀਫਾਂ ’ਚ ਲਾਭ ਹੁੰਦਾ ਹੈ ਇਸ ਨਾਲ ਭਾਰੀ ਪਦਾਰਥਾਂ ਦਾ ਪਾਚਣ ਅਸਾਨੀ ਨਾਲ ਹੋ ਜਾਂਦਾ ਹੈ।
  10. ਪੇਟ ਸਾਫ ਨਾ ਹੋਣਾ, ਪੇਟ ’ਚ ਹਵਾ ਹੋਣਾ, ਭੁੱਖ ਘੱਟ ਲੱਗਣਾ ਇਨ੍ਹਾਂ ਸਮੱਸਿਆਵਾਂ ’ਚ ਰੋਜ਼ ਭੋਜਨ ਨਾਲ ਕਾਲਾ ਨਮਕ ਮਿਲਾ ਕੇ ਅਨਾਨਾਸ ਖਾਣ ਨਾਲ ਲਾਭ ਹੁੰਦਾ ਹੈ।
  11. ਬਵਾਸੀਰ ਹੋਣ ’ਤੇ ਮੋਹਕਿਆਂ ’ਤੇ ਅਨਾਨਾਸ ਪੀਸ ਕੇ ਲਾਉਣ ਨਾਲ ਲਾਭ ਮਿਲਦਾ ਹੈ।
  12. ਫਿਣਸੀਆਂ ਹੋ ਜਾਣ ’ਤੇ ਅਨਾਨਾਸ ਦਾ ਗੁੱਦਾ ਫਿਣਸੀਆਂ ’ਤੇ ਲਾਉਣ ਨਾਲ ਅਤੇ ਅਨਾਨਾਸ ਦਾ ਰਸ ਪੀਣ ਨਾਲ ਵੀ ਲਾਭ ਹੁੰਦਾ ਹੈ।
  13. ਅਨਾਨਾਸ ਦਾ ਰਸ 15-20 ਦਿਨ ਪੀਣ ਨਾਲ ਪੱਥਰੀ ’ਚ ਲਾਭਦਾਇਕ ਹੁੰਦਾ ਹੈ ਇਸ ਨਾਲ ਪੇਸ਼ਾਬ ਵੀ ਖੁੱਲ੍ਹ ਕੇ ਆਉਂਦਾ ਹੈ।
  14. ਅਨਾਨਾਸ ਦੇ ਟੁਕੜੇ ਕੱਟ ਕੇ ਦੋ-ਤਿੰਨ ਦਿਨ ਸ਼ਹਿਦ ’ਚ ਰੱਖ ਕੇ, ਕੁਝ ਦਿਨਾਂ ਤੱਕ ਥੋੜ੍ਹਾ-ਥੋੜ੍ਹਾ ਖਾਣ ਨਾਲ ਅੱਖਾਂ ਦੇ ਰੋਗਾਂ ’ਚ ਲਾਭ ਹੁੰਦਾ ਹੈ ਇਹ ਭੁੱਖ ਨੂੰ ਵਧਾਉਂਦਾ ਹੈ ਤੇ ਅਰੁਚੀ ਨੂੰ ਵੀ ਦੂਰ ਕਰਦਾ ਹੈ।
  15. ਪੇਸ਼ਾਬ ’ਚ ਜਲਣ ਹੋਣਾ, ਪੇਸ਼ਾਬ ਘੱਟ ਆਉਣਾ, ਬਦਬੂ ਆਉਣਾ, ਪੇਸ਼ਾਬ ’ਚ ਦਰਦ ਤੇ ਰੁਕ-ਰੁਕ ਪੇਸ਼ਾਬ ਆਉਣ ਕਾਰਨ ਇੱਕ ਗਲਾਸ ਅਨਾਨਾਸ ਦਾ ਤਾਜ਼ੇ ਰਸ ’ਚ ਇੱਕ ਚਮਚ ਮਿਸ਼ਰੀ ਪਾ ਕੇ ਭੋਜਨ ਤੋਂ ਪਹਿਲਾਂ ਲੈਣ ਨਾਲ ਪੇਸ਼ਾਬ ਖੁੱਲ੍ਹ ਕੇ ਆਉਂਦਾ ਹੈ ਅਤੇ ਪੇਸ਼ਾਬ ਸਬੰਧੀ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

ਸਾਵਧਾਨੀਆਂ:- | Pineapple

  • ਅਨਾਨਾਸ ਕਫ ਨੂੰ ਵਧਾਉਂਦਾ ਹੈ ਇਸ ਲਈ ਪੁਰਾਣਾ ਜ਼ੁਕਾਮ, ਸਰਦੀ, ਖਾਂਸੀ, ਦਮਾ, ਬੁਖਾਰ, ਜੋੜਾਂ ਦਾ ਦਰਦ ਆਦਿ ਵਿਕਾਰਾਂ ਤੋਂ ਪੀੜਤ ਵਿਅਕਤੀ ਅਤੇ ਗਰਭਵਤੀ ਮਹਿਲਾਵਾਂ ਇਸ ਦੀ ਵਰਤੋਂ ਨਾ ਕਰਨ।
  • ਅਨਾਨਾਸ ਦੇ ਤਾਜ਼ੇ, ਪੱਕੇ ਅਤੇ ਮਿੱਠੇ ਫਲ ਦੇ ਰਸ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਕੱਚੇ ਜਾਂ ਜ਼ਿਆਦਾ ਪੱਕੇ, ਗਲੇ ਤੇ ਖੱਟੇ ਅਨਾਨਾਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
  • ਤੇਜ਼ਾਬ ਅਤੇ ਠੰਢੀ ਤਸੀਰ ਵਾਲਿਆਂ ਨੂੰ ਅਨਾਨਾਸ ਨਹੀਂ ਖਾਣਾ ਚਾਹੀਦਾ।
  • ਅਨਾਨਾਸ ਦੇ ਸਵਾਦ ਵਾਲੀ ਆਈਸਕ੍ਰੀਮ ਅਤੇ ਮਿਲਕਸ਼ੇਕ ਆਦਿ ਦੁੱਧ ’ਚ ਬਣਾਏ ਪਦਾਰਥ ਕਦੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਵਿਰੁੱਧ ਆਹਾਰ ਹਨ ਅਤੇ ਇਹ ਸਿਹਤ ਲਈ ਬਹੁਤ ਨੁਕਸਾਨਦੇਹ ਹਨ।
  • ਭੋਜਨ ਦਰਮਿਆਨ ਅਤੇ ਭੋਜਨ ਤੋਂ ਘੱਟੋ-ਘੱਟ ਅੱਧੇ ਘੰਟੇ ਬਾਅਦ ਰਸ ਦੀ ਵਰਤੋਂ ਕਰਨੀ ਚਾਹੀਦੀ।
  • ਭੁੱਖ ਅਤੇ ਪਿੱਤ ਪ੍ਰਕਿਰਤੀ ’ਚ ਅਨਾਨਾਸ ਖਾਣਾ ਫਾਇਦੇਮੰਦ ਨਹੀਂ ਹੈ, ਇਸ ਨਾਲ ਪੇਟ ਦਰਦ ਹੁੰਦਾ ਹੈ।
  • ਛੋਟੇ ਬੱਚਿਆਂ ਨੂੰ ਅਨਾਨਾਸ ਨਹੀਂ ਦੇਣਾ ਚਾਹੀਦਾ, ਇਸ ਨਾਲ ਪੇਟ ਅਤੇ ਅੰਤੜੀਆਂ ’ਚ ਜਲਨ ਹੁੰਦੀ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!