The followers of Dera Sacha Sauda

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਰੇ ਭਾਰਤ ’ਚ ਚਲਾਈ ਅਨੋਖੀ ਮਿਸਾਲ, ਵਿਦੇਸ਼ਾਂ ’ਚ ਵੀ ਦਿਖਿਆ ਅਸਰ
ਹੁਣ ਨਹੀਂ ਸਤਾਏਗੀ ਪੇਟ ਦੀ ਭੁੱਖ ਅਤੇ ਸਰਦੀ ਦੀ ਕੰਬਣੀ

ਇਨਸਾਨੀਅਤ: ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਯਾਦ ਨੂੰ ਸਮਰਪਿੱਤ

ਦਸੰਬਰ-ਜਨਵਰੀ ਦੀਆਂ ਸਰਦ ਹਵਾਵਾਂ ਨਾਲ ਗਰੀਬ ਦਾ ਤਨ ਕੰਬਣ ਲੱਗਦਾ ਹੈ, ਪੇਟ ਦੀ ਭੁੱਖ ਦੇ ਨਾਲ-ਨਾਲ ਸਰਦੀ ਤੋਂ ਬਚਾਅ ਦੀ ਚਿੰਤਾ ਗਹਿਰਾ ਪ੍ਰਭਾਵ ਪਾਉਂਦੀ ਹੈ, ਅਜਿਹੀਆਂ ਮਨੁੱਖੀ ਸੰਵੇਦਨਾਵਾਂ ਨੂੰ ਮਹਿਸੂਸ ਕਰਦੇ ਹੋਏ ਡੇਰਾ ਸੱਚਾ ਸੌਦਾ ਨੇ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸਦਾ ਅਸਰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਦੀ ਦੇਖਰੇਖ ’ਚ ਪਿਛਲੇ 30 ਸਾਲਾਂ ਤੋਂ ਯਾਦ-ਏ-ਮੁਰਸ਼ਿਦ ਫਰੀ ਆਈ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ,

Also Read :-

ਜਿਸ ’ਚ ਸੈਂਕੜੇ ਲੋਕ ਹਰ ਵਾਰ ਅੱਖਾਂ ਦੀ ਰੌਸ਼ਨੀ ਪਾ ਕੇ ਜੀਵਨ ਦੇ ਵਾਸਤਵਿਕ ਰੰਗਾਂ ਨਾਲ ਰੂਬਰੂ ਹੁੰਦੇ ਹਨ ਦੂਜੇ ਪਾਸੇ ਇਸ ਵਾਰ ਡੇਰਾ ਸੱਚਾ ਸੌਦਾ ਦੀ ਸੰਗਤ ਨੇ ਸੜਕਾਂ, ਝੁੱਗੀਆਂ-ਝੌਂਪੜੀਆਂ, ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਦੇ ਬਾਹਰ ਖੁੱਲ੍ਹੇ ਆਸਮਾਨ ਦੇ ਹੇਠਾਂ ਸਰਦੀਆਂ ਦੀਆਂ ਰਾਤਾਂ ਬਿਤਾਉਣ ਵਾਲੇ ਲੋਕਾਂ ਨੂੰ ਗਰਮ ਕੱਪੜੇ ਵੰਡਣ ਅਤੇ ਕੁਸ਼ਟ ਆਸ਼ਰਮ ਵਰਗੀਆਂ ਛੋਟੀਆਂ-ਛੋਟੀਆਂ ਸੰਸਥਾਵਾਂ ’ਚ ਰਹਿਣ ਵਾਲੇ ਲੋਕਾਂ ਨੂੰ ਭਰਪੇਟ ਰਾਸ਼ਨ ਉਪਲਬੱਧ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ,

ਜਿਸ ’ਚ 5 ਦਸੰਬਰ ਤੇ 12 ਦਸੰਬਰ 2021 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਨਸਾਨੀਅਤ ਦੀ ਸੇਵਾ ਲਈ ਗਠਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਦੇਸ਼-ਵਿਦੇਸ਼ ’ਚ ਜ਼ਰੂਰਤਮੰਦ ਲੱਖਾਂ ਪਰਿਵਾਰਾਂ, ਛੋਟੇ ਬੱਚਿਆਂ ਅਤੇ ਅਪੰਗਾਂ ਨੂੰ ਸਰਦੀ ਤੋਂ ਬਚਾਉਣ ਲਈ ਗਰਮ ਜਰਸੀਆਂ, ਕੋਟ, ਟੋਪੀਆਂ, ਜੁਰਾਬਾਂ, ਬੂਟ, ਦਸਤਾਨੇ, ਕੰਬਲ ਸਮੇਤ ਹੋਰ ਜ਼ਰੂਰੀ ਕੱਪੜੇ ਵੰਡੇ ਡੇਰਾ ਸ਼ਰਧਾਲੂਆਂ ਵੱਲੋਂ ਜ਼ਰੂਰਤਮੰਦਾਂ ਨੂੰ ਓੜ੍ਹਾਈ ਗਈ ਸਨੇਹ ਅਤੇ ਮੱਦਦ ਦੀ ਚਾਦਰ ਪਾ ਕੇ ਹਰ ਜੁਬਾਨ ਤੋਂ ਬਸ ਇਹੀ ਦੁਆ ਨਿਕਲ ਰਹੀ ਸੀ, ਕਿ ਧੰਨ ਹਨ ਇਨ੍ਹਾਂ ਦੇ ‘ਸਤਿਗੁਰੂ’ ਜੋ ਇਸ ਸਵਾਰਥੀ ਯੁੱਗ ’ਚ ਆਪਣੇ ਕਰੋੜਾਂ ਬੱਚਿਆਂ ਨੂੰ ਮਾਨਵਤਾ ਲਈ ਨਿਸਵਾਰਥ ਜਿਉਣਾ ਸਿਖਾਇਆ ਹੈ

ਸ਼ਾਹ ਸਤਿਨਾਮ ਜੀ ਧਾਮ ਸਰਸਾ ਤੋਂ ਹੋਈ ਅਭਿਆਨ ਦੀ ਸ਼ੁਰੂਆਤ

ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਐਤਵਾਰ (5 ਦਸੰਬਰ) ਨੂੰ ਸਰਦੀ ਤੋਂ ਬਚਾਅ ਲਈ ਗਰਮ ਕੱਪੜੇ ਅਤੇ ਕੰਬਲ ਵੰਡਣ ਦਾ ਅਭਿਆਨ ਚਲਾਇਆ ਗਿਆ ਜਿਸਦੀ ਸ਼ੁਰੂਆਤ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਨਾਮਚਰਚਾ ਦੇ ਨਾਲ ਕੀਤੀ ਗਈ ਇਸ ਤੋਂ ਬਾਅਦ ਸਰਸਾ ਜੋਨ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਬਲਾਕਾਂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲਕੇ ਸ਼ੁਰੂਆਤ ਕੀਤੀ ਗਈ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ਭਰ ’ਚ ਸਾਧ-ਸੰਗਤ ਵੱਲੋਂ ਲੱਖਾਂ ਜ਼ਰੂਰਤਮੰਦਾਂ ਤੱਕ ਗਰਮ ਕੱਪੜੇ ਅਤੇ ਕੰਬਲ ਪਹੁੰਚਾਏ ਗਏ

ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਯਾਦ ’ਚ ਸਮਾਜ ਸੇਵਾ ਦਾ ਜੋ ਕੰਮ ਕੀਤਾ ਹੈ ਉਹ ਸ਼ਲਾਘਾਯੋਗ ਹੈ ਡੇਰਾ ਸ਼ਰਧਾਲੂਆਂ ਦਾ ਟੀਮ ਵਰਕ ਕਮਾਲ ਦਾ ਹੈ ਚਾਹੇ ਸਫਾਈ ਅਭਿਆਨ ਹੋਵੇ, ਖੂਨਦਾਨ, ਪੌਦੇ ਲਗਾਉਣੇ ਹੋਣ ਅਜਿਹੇ ਕਈ ਸੇਵਾਕਾਰਜ ਹਨ ਜੋ ਡੇਰਾ ਸੱਚਾ ਸੌਦਾ ਦੀ ਸੇਵਾ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਡੇਰਾ ਸੱਚਾ ਸੌਦਾ ਵੱਲੋਂ ਹਰਿਦੁਆਰ ’ਚ ਚਲਾਏ ਗਏ ਸਫਾਈ ਮਹਾਂਅਭਿਆਨ ਨੂੰ ਲੈ ਕੇ ਉੱਥੋਂ ਦੇ ਲੋਕ ਅੱਜ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਅਦਬ ਨਾਲ ਲੈਂਦੇ ਹਨ ਡੇਰਾ ਸ਼ਰਧਾਲੂਆਂ ਨੇ ਗੰਗਾ ਘਾਟ ਨੂੰ ਕੁਝ ਘੰਟਿਆਂ ’ਚ ਚਕਾਚਕ ਕਰ ਦਿੱਤਾ ਸੀ
-ਸੁਨੀਤਾ ਦੁੱਗਲ, ਸਰਸਾ ਲੋਕਸਭਾ ਸਾਂਸਦ ਹਰਿਆਣਾ

ਮੈਂ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰਦੀ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕੱਪੜੇ ਅਤੇ ਕੰਬਲ ਦੇ ਕੇ ਮੱਦਦ ਕੀਤੀ ਹੈ ਵੈਸੇ ਤਾਂ ਡੇਰਾ ਸ਼ਰਧਾਲੂ ਹਰ ਪਲ ਇਨਸਾਨੀਅਤ ਦੀ ਸੇਵਾ ਲਈ ਤਿਆਰ ਰਹਿੰਦੇ ਹਨ, ਚਾਹੇ ਗੱਲ ਕੋਰੋਨਾ ਸਮੇਂ ਦੌਰਾਨ ਰਾਸ਼ਨ, ਮਾਸਕ ਵੰਡਣ ਦੀ ਹੋਵੇ ਜਾਂ ਡੇਂਗੂ ਦੌਰਾਨ ਖੂਨਦਾਨ ਦੀ ਡੇਰਾ ਸ਼ਰਧਾਲੂਆਂ ਵੱਲੋਂ ਦੇਸ਼-ਵਿਦੇਸ਼ ’ਚ ਕੰਬਲ ਵੰਡਣ ਦਾ ਜੋ ਅਭਿਆਨ ਚਲਾਇਆ ਗਿਆ ਹੈ ਉਹ ਸ਼ਲਾਘਾਯੋਗ ਹੈ ਮੈਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਮਾਨਵਤਾ ਭਲਾਈ ਦੇ ਕੰਮਾਂ ’ਚ ਅੱਗੇ ਆਉਣ
-ਸੰਦੀਪ ਸਿੰਘ, ਖੇਡ ਮੰਤਰੀ, ਹਰਿਆਣਾ ਸਰਕਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!