pubg-ban-everything-you-should-know

ਪਬਜੀ ਬੈਨ pubg ban
ਬੱਚਿਆਂ ‘ਚ ਤੇਜ਼ੀ ਨਾਲ ਵਧ ਰਹੀਆਂ ਸਨ ਦਿਮਾਗੀ ਬਿਮਾਰੀਆਂ ਭਾਰਤ ਸਰਕਾਰ ਨੇ ਪਾਪੂਲਰ ਗੇਮ ਪਬਜੀ (ਪਲੇਅਰਜ਼ ਅਨਨੋਨਸ ਬੈਟਲ ਗਰਾਊਂਡ) ਸਮੇਤ 118 ਚੀਨੀ ਐਪਾਂ ‘ਤੇ ਪਾਬੰਦੀ ਲਾ ਦਿੱਤੀ ਹੈ ਪਬਜੀ ਦਾ ਬੈਨ ਹੋਣਾ ਹੈਰਾਨ ਕਰਨ ਵਾਲਾ ਇਸ ਲਈ ਸੀ, ਕਿਉਂਕਿ ਦੁਨੀਆਭਰ ‘ਚ ਇਸ ਦੇ ਸਭ ਤੋਂ ਜ਼ਿਆਦਾ ਪਲੇਅਰਸ ਭਾਰਤ ‘ਚ ਹਨ ਇਸ ਦੀ ਲਤ ਦਾ ਆਲਮ ਇਹ ਸੀ

ਕਿ ਗੇਮ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਮਰਡਰ ਅਤੇ ਆਤਮ ਹੱਤਿਆ ਵਰਗੇ ਕਦਮ ਚੁੱਕੇ, ਤਾਂ ਕਈ ਆਪਣਾ ਮਾਨਸਿਕ ਸੰਤੁਲਨ ਖੋਹ ਬੈਠੇ ਮੈਨਟਲ ਹੈਲਥ ਐਕਸਪਰਟਸ ਸਰਕਾਰ ਦੇ ਇਸ ਕਦਮ ਨੂੰ ਚੰਗਾ ਦੱਸ ਰਹੇ ਹਨ ਸੈਂਸਰ ਟਾੱਵਰ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆਂਭਰ ‘ਚ ਪਬਜੀ ਦੇ 73 ਕਰੋੜ ਤੋਂ ਜਿਆਦਾ ਡਾਊਨਲੋਡਸ ਹਨ, ਜਦਕਿ ਇਸ ਗੇਮ ਦੇ 23.8% ਡਾਊਨਲੋਡ ਇਕੱਲੇ ਭਾਰਤ ‘ਚ ਹੋਏ ਹਨ ਇਹ ਅੰਕੜਾ ਦੁਨੀਆਂ ਦੇ ਕਿਸੇ ਵੀ ਦੇਸ਼ ਤੋਂ ਜ਼ਿਆਦਾ ਹੈ

Also Read :-

ਆਖਰ ਕਿਉਂ ਗੇਮ ‘ਚ ਏਨਾ ਖੋਹ ਜਾਂਦੇ ਹਨ ਬੱਚੇ?

ਗੇਮ ਖੇਡਣ ਵਾਲੇ ਲੋਕਾਂ ‘ਚ ਅਸੀਂ ਅਕਸਰ ਦੇਖਿਆ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੇ ਮੋਬਾਇਲ ਸਕ੍ਰੀਨ ‘ਚ ਏਨੇ ਬਿਜ਼ੀ ਹੁੰਦੇ ਹਨ ਕਿ ਉਨ੍ਹਾਂ ਨੂੰ ਦੂਜੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ
ਮਾਹਿਰਾਂ ਮੁਤਾਬਕ ਇਸ ਦੇ ਦੋ ਵੱਡੇ ਕਾਰਨ ਹੁੰਦੇ ਹਨ ਪਹਿਲਾ ਅਚੀਵਮੈਂਟ ਤੇ ਦੂਜਾ ਮੋਟੀਵੇਸ਼ਨ ਚੈਲੰਜ ਹੋਣ ਕਾਰਨ ਬੱਚੇ ਇਸ ਵੱਲ ਅਟ੍ਰੈਕਟ ਹੁੰਦੇ ਹਨ ਇਸ ‘ਚ ਗ੍ਰਪਿੰਗ ਹੁੰਦੀ ਹੈ, ਲੈਵਲ ਨੂੰ ਕਰਾਸ ਕਰਨਾ ਹੁੰਦਾ ਹੈ ਅਤੇ ਬੱਚੇ ਸਟੇਜ਼ ਪਾਰ ਕਰਨ ਤੋਂ ਬਾਅਦ ਮੋਟੀਵੇਟ ਮਹਿਸੂਸ ਕਰਦੇ ਹਨ ਪਲੇਅਰਸ ਇਸ ਦੇ ਜ਼ਰੀਏ ਖੁਦ ਨੂੰ ਸਾਥੀਆਂ ‘ਚ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ

ਕਿੰਨਾ ਵੱਡਾ ਪਬਜੀ ਦਾ ਰਾਜ-ਭਾਗ?

ਸਾਲ 2000 ‘ਚ ਜਾਪਾਨ ‘ਚ ਇੱਕ ਫਿਲਮ ਆਈ ਸੀ ‘ਬੈਟਲ ਰਾਇਲ’ ਇਸ ਫਿਲਮ ‘ਚ ਸਰਕਾਰ 100 ਸਟੂਡੈਂਟਾਂ ਨੂੰ ਜ਼ਬਰਨ ਮੌਤ ਨਾਲ ਲੜਨ ਭੇਜ ਦਿੰਦੀ ਹੈ
ਇਸੇ ਫਿਲਮ ਤੋਂ ਪ੍ਰਭਾਵਿਤ ਹੋ ਕੇ ਇਹ ਗੇਮ ਬਣਾਈ ਗਈ ਹੈ ਇਸ ਗੇਮ ਨੂੰ ਇੱਕ ਸਾਥ 100 ਜਣੇ ਵੀ ਖੇਡ ਸਕਦੇ ਹਨ ਅਤੇ ਇੱਕ-ਦੂਜੇ ਨੂੰ ਉਦੋਂ ਤੱਕ ਮਾਰਦੇ ਰਹਿੰਦੇ ਹਨ, ਜਦੋਂ ਤੱਕ ਕਿ ਉਨ੍ਹਾਂ ‘ਚ ਸਿਰਫ਼ ਇੱਕ ਨਾ ਬਚਿਆ ਰਹਿ ਜਾਵੇ ਇਸ ਗੇਮ ਨੂੰ ਦੱਖਣੀ ਕੋਰੀਆਈ ਕੰਪਨੀ ਬਲੂਹੋਲ ਨੇ ਬਣਾਇਆ ਸੀ ਪਰ, ਬਲੂਹੋਲ ਨੇ ਇਸ ਦਾ ਸਿਰਫ ਡੈਸਕਟਾੱਪ ਅਤੇ ਕੰਨਸੋਲ ਵਰਜ਼ਨ ਹੀ ਬਣਾਇਆ ਸੀ ਮਾਰਚ 2018 ‘ਚ ਚੀਨੀ ਕੰਪਨੀ ਟੈਨਸੈਂਟ ਨੇ ਇਸ ਦਾ ਮੋਬਾਇਲ ਵਰਜ਼ਨ ਵੀ ਉਤਾਰ ਦਿੱਤਾ

ਭਾਰਤ ‘ਚ 17.5 ਕਰੋੜ ਵਾਰ ਡਾਊਨਲੋਡ ਹੋਇਆ ਪਬਜੀ

ਪਬਜ਼ੀ ਦੁਨੀਆ ‘ਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲੇ ਗੇਮਾਂ ਦੀ ਲਿਸਟ ‘ਚ ਟਾੱਪ-5 ‘ਚ ਹੈ ਸੈਂਸਰ ਟਾੱਵਰ ਦੀ ਰਿਪੋਰਟ ਮੁਤਾਬਕ, ਦੁਨੀਆਭਰ ‘ਚ ਪਬਜੀ ਨੂੰ 73 ਕਰੋੜ ਤੋਂ ਜ਼ਿਆਦਾ ਵਾਰ ਭਾਵ 24% ਵਾਰ ਭਾਰਤੀਆਂ ਨੇ ਡਾਊਨਲੋਡ ਕੀਤਾ ਹੈ ਇਸ ਹਿਸਾਬ ਨਾਲ ਪਬਜ਼ੀ ਖੇਡਣ ਵਾਲਿਆਂ ‘ਚ ਹਰ 4 ‘ਚੋਂ ਇੱਕ ਭਾਰਤੀ ਹੈ

ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਗੇਮ ਹੈ ਪਬਜ਼ੀ

ਪਬਜ਼ੀ ਗੇਮਿੰਗ ਦੀ ਦੁਨੀਆਂ ‘ਚ ਸਭ ਤੋਂ ਜ਼ਿਆਦਾ ਰੈਵਿਨਿਊ ਕਮਾਉਣ ਵਾਲਾ ਗੇਮ ਹੈ ਸੈਂਸਰ ਟਾੱਵਰ ਮੁਤਾਬਕ, ਹੁਣ ਤੱਕ ਪਬਜ਼ੀ 3 ਅਰਬ ਡਾਲਰ ਭਾਵ 23 ਹਜ਼ਾਰ 745 ਕਰੋੜ ਰੁਪਏ ਦਾ ਰੈਵਿਨਿਊ ਕਮਾ ਚੁੱਕਿਆ ਹੈ ਪਬਜ਼ੀ ਦਾ 50% ਤੋਂ ਜ਼ਿਆਦਾ ਰੈਵਿਨਿਊ ਚੀਨ ਤੋਂ ਹੀ ਮਿਲਦਾ ਹੈ ਜੁਲਾਈ ‘ਚ ਪਬਜੀ ਨੇ 208 ਮਿਲੀਅਨ ਡਾਲਰ (1,545 ਕਰੋੜ ਰੁਪਏ) ਦਾ ਰੈਵਿਨਿਊ ਕਮਾਇਆ ਹੈ ਭਾਵ ਜੁਲਾਈ ‘ਚ ਪਬਜ਼ੀ ਨੇ ਹਰ ਦਿਨ 50 ਕਰੋੜ ਰੁਪਏ ਕਮਾਏ ਹਨ

ਗੇਮਿੰਗ ਖੇਡਣ ਵਾਲੇ ਬੱਚਿਆਂ ‘ਚ ਹੁੰਦੇ ਹਨ ਇਹ ਲੱਛਣ

  • ਰੋਜ਼ਾਨਾ ਰੂਟੀਨ ਦਾ ਵਿਗੜਨਾ: ਜੇਕਰ ਕੋਈ ਵੀ ਵਿਅਕਤੀ ਗੇਮਿੰਗ ਦੀ ਲਤ ਦਾ ਸ਼ਿਕਾਰ ਹੋ ਚੁੱਕਿਆ ਹੈ, ਤਾਂ ਉਹ ਹਰ ਕੰਮ ਤੋਂ ਪਹਿਲਾਂ ਗੇਮ ਨੂੰ ਰੱਖੇਗਾ ਜੇਕਰ ਤੁਸੀਂ ਇਹ ਦੇਖ ਰਹੇ ਹੋ ਕਿ ਕੋਈ ਆਪਣੇ ਦਿਨ ਦੇ ਜ਼ਰੂਰੀ ਕੰਮਾਂ ਨੂੰ ਛੱਡ ਕੇ ਸਿਰਫ਼ ਗੇਮਿੰਗ ‘ਚ ਸਮਾਂ ਗੁਜ਼ਾਰ ਰਿਹਾ ਹੈ ਤਾਂ ਇਹ ਸੰਕੇਤ ਹੋ ਸਕਦਾ ਹੈ
  • ਕੰਮ ਨਹੀਂ ਕਰ ਪਾਉਣਾ: ਗੇਮਿੰਗ ਦੀ ਲਤ ਦਾ ਸ਼ਿਕਾਰ ਸਿਰਫ਼ ਬੱਚੇ ਹੀ ਨਹੀਂ, ਵੱਡੇ ਵੀ ਹੁੰਦੇ ਹਨ ਘਰ ‘ਚ ਰਹਿਣ ਵਾਲੇ ਲੋਕ ਇਸ ਗੱਲ ਦਾ ਧਿਆਨ ਰੱਖਣ, ਜੇਕਰ ਵਿਅਕਤੀ ਪਹਿਲਾਂ ਵਾਂਗ ਆਪਣੇ ਕੰਮਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ ਹੈ ਤਾਂ ਹੋ ਸਕਦਾ ਹੈ ਉਹ ਗੇਮਿੰਗ ਡਿਸਆਰਡਰ ਨਾਲ ਜੂਝ ਰਿਹਾ ਹੈ
  • ਪੜ੍ਹਾਈ ਦਾ ਵਿਗੜਨਾ: ਬੱਚਿਆਂ ‘ਚ ਇਹ ਗੱਲ ਸਭ ਤੋਂ ਜ਼ਿਆਦਾ ਆਮ ਹੁੰਦੀ ਹੈ, ਕਿਉਂਕਿ ਹੱਦ ਤੋਂ ਜ਼ਿਆਦਾ ਗੇਮਿੰਗ ਦਾ ਅਸਰ ਉਨ੍ਹਾਂ ਦੀ ਪੜ੍ਹਾਈ ‘ਤੇ ਨਜ਼ਰ ਆਉਣ ਲਗਦਾ ਹੈ ਪੇਰੈਂਟਸ ਧਿਆਨ ਰੱਖਣ ਕਿ ਜੇਕਰ ਬੱਚੇ ਦਾ ਪੜ੍ਹਾਈ ‘ਚ ਪ੍ਰਦਰਸ਼ਨ ਵਿਗੜ ਗਿਆ ਹੈ ਤਾਂ ਗੱਲ ਚਿੰਤਾ ਕਰਨ ਵਾਲੀ ਹੈ ਹੋਮਵਰਕ ਜਾਂ ਸਕੂਲ ਦੇ ਦੂਜੇ ਕੰਮਾਂ ‘ਚ ਵੀ ਪਿੱਛੜਨਾ ਵੀ ਇਸ ਗੱਲ ਦੇ ਸੰਕੇਤ ਹੋ ਸਕਦੇ ਹਨ
  • ਮਿਲਣਾ-ਜੁਲਣਾ ਘੱਟ ਕਰ ਦੇਣਾ: ਗੇਮਿੰਗ ਡਿਸਆਰਡਰ ਨਾਲ ਜੂਝ ਰਿਹਾ ਵਿਅਕਤੀ ਮੋਬਾਇਲ ਜਾਂ ਗੇਮਿੰਗ ਸਕ੍ਰੀਨ ‘ਤੇ ਜ਼ਿਆਦਾਤਰ ਸਮਾਂ ਗੁਜ਼ਾਰਦਾ ਹੈ ਅਜਿਹੇ ‘ਚ ਉਹ ਕਿਸੇ ਨਾਲ ਮਿਲਣਾ ਵੀ ਪਸੰਦ ਨਹੀਂ ਕਰਦਾ ਹੈ ਹਰ ਸਮੇਂ ਉਸ ਨੂੰ ਸਿਰਫ਼ ਗੇਮਿੰਗ ਦੀ ਤਲਬ ਹੁੰਦੀ ਹੈ

pubg-ban-everything-you-should-know
ਅਵਿਨਾਸ਼ ਜੈਨ

-ਪਬਜ਼ੀ ‘ਤੇ ਬੈਨ ਲਾਉਣਾ ਸਹੀ: ਅਵਿਨਾਸ਼ ਜੈਨ

ਸਿਕਿਊਰਿਟੀ ਰਿਸਰਚਰ ਅਵਿਨਾਸ਼ ਜੈਨ ਕਹਿੰਦੇ ਹਨ ਕਿ ਪਬਜ਼ੀ ਸਮੇਤ ਚੀਨ ਦੀਆਂ ਜਿਨ੍ਹਾਂ 118 ਐਪਾਂ ‘ਤੇ ਬੈਨ ਆਈਟੀ ਐਕਟ ਦੀ ਧਾਰਾ-69 ਏ ਤਹਿਤ ਲਾਇਆ ਗਿਆ ਹੈ, ਉਹ ਇਸ ਧਾਰਾ ਤਹਿਤ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਕਿਸੇ ਵੈੱਬਸਾਇਟ ਜਾਂ ਐਪ ਨਾਲ ਦੇਸ਼ ਦੀ ਸੁਰੱਖਿਆ ਜਾਂ ਅਖੰਡਤਾ ਨੂੰ ਖ਼ਤਰਾ ਹੈ ਤਾਂ ਉਹ ਉਸ ਨੂੰ ਬਲਾੱਕ ਕਰ ਸਕਦੇ ਹਨ ਸਰਕਾਰ ਨੇ ਪਬਜੀ ਮੋਬਾਇਲ ਲਾਇਟ ਅਤੇ ਪਬਜ਼ੀ ਲਾਇਟ ‘ਤੇ ਬੈਨ ਲਾਇਆ ਹੈ, ਕਿਉਂਕਿ ਇਨ੍ਹਾਂ ਨੂੰ ਚੀਨੀ ਕੰਪਨੀ ਟੈਂਸੈਂਟ ਨੇ ਡਿਵੈਲਪ ਕੀਤਾ ਹੈ ਜਦਕਿ ਪਬਜ਼ੀ ਦੇ ਪੀਸੀ ਅਤੇ ਕੰਨਸੋਲ ਵਰਜ਼ਨ ‘ਤੇ ਕੋਈ ਬੈਨ ਨਹੀਂ ਹੈ, ਕਿਉਂਕਿ ਇਹ ਕੋਰੀਆਈ ਕੰਪਨੀ ਬਲੂਹੋਲ ਦੇ ਬਣਾਏ ਗਏ ਹਨ

ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ:

ਇਹ ਐਪ ਸਿਕਿਊਰਿਟੀ ਲਈ ਖ਼ਤਰਨਾਕ ਹੈ, ਜਿਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ ਇਸ ਦੇ ਨਾਲ ਹੀ ਇਨ੍ਹਾਂ ਤੋਂ ਜਾਸੂਸੀ ਹੋਣ ਦਾ ਵੀ ਖ਼ਤਰਾ ਹੈ ਐਪ ਜ਼ਰੀਏ ਚੀਨ ਦੀ ਸਰਕਾਰ ਪਾੱਲੀਟਿਕਲ ਅਤੇ ਮਿਲਟਰੀ ਇਨਫਰਮੇਸ਼ਨ ਹਾਸਲ ਕਰ ਸਕਦੀ ਹੈ

ਯੂਜ਼ਰਾਂ ਦੀ ਪ੍ਰਾਈਵੇਸੀ ਨੂੰ ਖ਼ਤਰਾ:

ਇਹ ਐਪ ਕੈਮਰਾ, ਮਾਈਕ੍ਰੋੋਫੋਨ ਅਤੇ ਲੋਕੇਸ਼ਨ ਦਾ ਐਕਸੈੱਸ ਮੰਗਦੀ ਹੈ ਅਤੇ ਅਜਿਹਾ ਸ਼ੱਕ ਹੈ ਕਿ ਇਸ ਡਾਟੇ ਨੂੰ ਚੀਨ ਦੀਆਂ ਏਜੰਸੀਆਂ ਨਾਲ ਸਾਂਝਾ ਕੀਤਾ ਜਾਂਦਾ ਹੈ

ਡਾਟਾ ਲੀਕ ਹੋਣ ਦਾ ਖਤਰਾ:

ਕਿਉਂਕਿ ਇਨ੍ਹਾਂ ਐਪਾਂ ਦੇ ਸਰਵਰ ਬਾਹਰ ਹਨ, ਇਸ ਲਈ ਇਹ ਯੂਜ਼ਰਾਂ ਦੀ ਡਿਟੇਲ, ਲੋਕੇਸ਼ਨ ਅਤੇ ਪਰਸਨਲ ਡਾਟਾ ਐਡਵਰਟਾਈਜ਼ਰ ਨੂੰ ਵੇਚ ਸਕਦੇ ਹਨ

ਸਾਈਬਰ ਅਟੈਕ ਦਾ ਖ਼ਤਰਾ:

ਪਹਿਲਾਂ ਵੀ ਚੀਨ ਦੀਆਂ ਐਪਾਂ ‘ਚ ਕਈ ਸਪਾਈਵੇਅਰ ਮਿਲੇ ਹਨ, ਜਿਸ ਜ਼ਰੀਏ ਯੂਜ਼ਰਾਂ ਦੇ ਫੋਨ ‘ਚ ਟ੍ਰੋਜ਼ਨ ਆ ਜਾਂਦਾ ਹੈ ਟ੍ਰੋਜ਼ਨ ਇੱਕ ਤਰ੍ਹਾਂ ਦਾ ਮਾਲਵੇਅਰ ਹੁੰਦਾ ਹੈ ਜਿਸ ਨਾਲ ਤੁਹਾਡਾ ਸਾਰਾ ਡਾਟਾ ਲਿਆ ਜਾ ਸਕਦਾ ਹੈ

pubg-ban-everything-you-should-knowਗੇਮਿੰਗ ਐਡੀਕਸ਼ਨ ਭਾਵ ਗੇਮ ਖੇਡਣ ਦੀ ਲਤ ਹੈ, ਜਿਸ ਨੂੰ ਇੰਟਰਨੈੱਟ ਗੇਮਿੰਗ ਡਿਸਆਰਡਰ ਕਿਹਾ ਜਾਂਦਾ ਹੈ ਵਿਸ਼ਵ ਸਿਹਤ ਸੰਗਠਨ ਨੇ ਵੀ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆੱਫ ਡਿਸੀਜ਼ ‘ਚ ਗੇਮਿੰਗ ਡਿਸਆਰਡਰ ਨੂੰ ਸ਼ਾਮਲ ਕੀਤਾ ਹੈ ਇਸ ਡਿਸਆਰਡਰ ਨਾਲ ਜੂਝ ਰਹੇ ਵਿਅਕਤੀ ਨੂੰ ਗੇਮਿੰਗ ਉੱਪਰ ਕੋਈ ਕੰਟਰੋਲ ਨਹੀਂ ਹੁੰਦਾ ਅਤੇ ਕਿਸੇ ਵੀ ਜ਼ਰੂਰੀ ਚੀਜ਼ ਤੋਂ ਪਹਿਲਾਂ ਗੇਮ ਨੂੰ ਪਹਿਲ ਦਿੰਦਾ ਹੈ

ਅੱਜ-ਕੱਲ੍ਹ ਪਰਿਵਾਰਾਂ ‘ਚ ਕਿਸੇ ਦੇ ਕੋਲ ਵੀ ਇੱਕ-ਦੂਜੇ ਲਈ ਸਮਾਂ ਨਹੀਂ ਹੈ ਕਈ ਮਾਮਲਿਆਂ ‘ਚ ਲੋਕ ਏਨਾ ਬਿਜ਼ੀ ਹੁੰਦੇ ਹਨ ਕਿ ਉਨ੍ਹਾਂ ਕੋਲ ਆਪਸ ‘ਚ ਗੱਲ ਕਰਨ ਦਾ ਵੀ ਸਮਾਂ ਨਹੀਂ ਹੁੰਦਾ ਹੈ ਇਸ ਨੂੰ ਦੂਰ ਕਰਨ ਦਾ ਵਧੀਆ ਤਰੀਕਾ ਪਰਿਵਾਰ ‘ਚ ਅਨੁਸ਼ਾਸਨ ਲਿਆਉਣਾ ਹੈ ਇਹ ਨਿਯਮ ਬਣਾ ਲਓ ਕਿ ਘੱਟ ਤੋਂ ਘੱਟ ਇੱਕ ਸਮੇਂ ਦਾ ਭੋਜਨ ਸਾਰੇ ਮਿਲ ਕੇ ਕਰੋ ਇਸ ਨਾਲ ਦਿਮਾਗੀ ਪੱਧਰ ‘ਤੇ ਕਾਫ਼ੀ ਸਾਰੀ ਪ੍ਰੇਸ਼ਾਨੀਆਂ ਨੂੰ ਦੂਰ ਕਰਨ ‘ਚ ਮੱਦਦ ਮਿਲਦੀ ਹੈ”
-ਸਾਈਕੋਲਾਜਿਸਟ ਡਾ. ਸ਼ਿਖ਼ਾ ਸ਼ਰਮਾ ਅਸਿਸਟੈਂਟ ਪ੍ਰੋਫੈਸਰ, ਗੀਤਾਂਜਲੀ ਹਸਪਤਾਲ ਉਦੈਪੁਰ (ਰਾਜਸਥਾਨ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!