Chinta Se Mukti Ke Upay in Punjabi

ਚਿੰਤਾ ਤੋਂ ਬਚੋ Chinta Se Mukti Ke Upay in Punjabi
ਅੱਜ-ਕੱਲ੍ਹ ਵਿਸ਼ਵ ਦੀ ਸਭ ਤੋਂ ਪ੍ਰਮੁੱਖ ਨਿੱਜੀ ਸਮੱਸਿਆ ਹੈ ‘ਚਿੰਤਾ’ ਸਾਰੇ ਔਰਤ-ਪੁਰਸ਼ ਭਲੀ-ਭਾਂਤੀ ਜਾਣਦੇ ਹਨ ਕਿ ਚਿੰਤਾ ਕਰਨਾ ਹਾਨੀਕਾਰਕ ਹੈ ਪਰ ਫਿਰ ਵੀ ਚਿੰਤਤ ਰਹਿੰਦੇ ਹਨ ਇਹ ਦੇਖਿਆ ਗਿਆ ਹੈ ਕਿ ਪੁਰਸ਼ਾ ਦੀ ਤੁਲਨਾ ਮਹਿਲਾਵਾਂ ਜ਼ਿਆਦਾ ਚਿੰਤਾਗ੍ਰਸਤ ਰਹਿੰਦੀਆਂ ਹਨ ਕਦੇ ਗ੍ਰਹਿਸਥੀ ਦੀ ਚਿੰਤਾ, ਤਾਂ ਕਦੇ ਰੋਟੀ ਦੀ ਚਿੰਤਾ, ਕਦੇ ਇਸ ਦੀ ਚਿੰਤਾ ਕਦੇ ਉਸ ਦੀ, ਕਦੇੇ ਗੰਭੀਰ ਚਿੰਤਾ ਤਾਂ ਕਦੇ ਆਮ ਚਿੰਤਾ, ਭਾਵ ਚਿੰਤਾ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ’ਚ ਘੇਰੇ ਰਹਿੰਦੀ ਹੈ

ਚਿੰਤਾ ਸਾਡੀਆਂ ਸ਼ਕਤੀਆਂ ਦਾ ਘਟਾਉਂਦੀ ਹੈ, ਵਿਚਾਰਾਂ ਨੂੰ ਭਟਕਾਉਂਦੀ ਹੈ ਅਤੇ ਸਿਹਤ ’ਤੇ ਵੀ ਬੁਰਾ ਅਸਰ ਪਾਉਂਦੀ ਹੈ ਜਿਸ ਸਮੇਂ ਅਸੀਂ ਚਿੰਤਾ ਕਰ ਰਹੇ ਹੁੰਦੇ ਹਾਂ ਉਸ ਸਮੇਂ ਸਾਡੇ ਸੋਚਣ-ਸਮਝਣ ਦੀ ਸ਼ਕਤੀ ਹੀਣ ਹੋ ਜਾਂਦੀ ਹੈ ਕਿਉਂਕਿ ਚਿੰਤਾ ਇਕਾਗਰਤਾ ਨੂੰ ਖ਼ਤਮ ਕਰਦੀ ਹੈ ਜਦੋਂ ਅਸੀਂ ਚਿੰਤਤ ਰਹਿੰਦੇ ਹਾਂ ਤਾਂ ਸਾਡੇ ਵਿਚਾਰ ਭਟਕਦੇ ਰਹਿੰਦੇ ਹਨ ਅਤੇ ਅਸੀਂ ਫੈਸਲਾ ਕਰਨ ਦੀ ਸ਼ਕਤੀ ਤੋਂ ਹੱਥ ਧੋ ਬੈਠਦੇ ਹਾਂ ਅਕਸਰ ਸਾਡੀਆਂ ਚਿੰਤਾਵਾਂ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਮੂਰਖਤਾਪੂਰਨ ਕਲਪਨਾਵਾਂ ਨਾਲ ਭਰੀ ਹੁੰਦੀ ਹੈ

ਅਸੀਂ ਆਪਣਾ ਜੀਵਨ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦੀ ਚਿੰਤਾ ’ਚ ਬਤੀਤ ਕਰਦੇ ਹਾਂ ਜੋ ਅਸਲ ’ਚ ਕਦੇ ਨਹੀਂ ਹੁੰਦੀ ਜੇਕਰ ਧਿਆਨ ਨਾਲ ਸੋਚੋ ਤਾਂ ਤੁਹਾਨੂੰ ਯਾਦ ਹੋ ਜਾਏਗਾ ਕਿ ਆਪਣੇ ਜੀਵਨ ਦੀ ਕਿਸੇ ਮਹੱਤਵਪੂਰਨ ਘਟਨਾ ਤੋਂ ਪਹਿਲਾਂ ਤੁਹਾਡਾ ਮਨ ਕਈ ਦਿਨਾਂ ਜਾਂ ਕਈ ਮਹੀਨਿਆਂ ਤੱਕ ਬੇਚੈਨ ਰਿਹਾ ਸੀ ਜਿਵੇਂ ਪ੍ਰੀਖਿਆ ਰਿਜ਼ਲਟ ਤੋਂ ਪਹਿਲਾਂ, ਕਿਸੇ ਅਹੁਦੇ ਦੇ ਗ੍ਰਹਿਣ ਕਰਨ ਤੋਂ ਪਹਿਲਾਂ ਜਾਂ ਫਿਰ ਕੋਈ ਮਹੱਤਵਪੂਰਨ ਕੰਮ ਕਰਨ ਤੋਂ ਪਹਿਲਾਂ

ਉਸ ਸਮੇਂ ਤੁਹਾਨੂੰ ਇਹ ਡਰ ਘੇਰੇ ਰਹਿੰਦਾ ਹੈ ਕਿ ਕਿਤੇ ਤੁਹਾਡਾ ਅਨੁਮਾਨ ਗਲਤ ਨਾ ਹੋ ਜਾਵੇ ਅਤੇ ਕਿਤੇ ਤੁਸੀਂ ਅਸਫ਼ਲ ਨਾ ਹੋ ਜਾਓ ਉਸ ਸਮੇਂ ਉਸ ਸ਼ੰਕਾ, ਚਿੰਤਾ ਜਾਂ ਡਰ ਕਾਰਨ ਤੁਹਾਡਾ ਮਨ ਭਾਰੀ-ਭਾਰੀ ਰਹਿੰਦਾ ਸੀ, ਤੁਸੀਂ ਆਪਣੇ ਆਪ ਨੂੰ ਸਿਹਤਮੰਦ ਮਹਿਸੂਸ ਨਹੀਂ ਕਰਦੇ ਸੀ ਪਰ ਉਸ ਸਮੇਂ ਆਪਣੇ ਇਸ ਸੱਚ ’ਤੇ ਵਿਚਾਰ ਨਹੀਂ ਕੀਤਾ ਸੀ ਕਿ ਉਹ ਸ਼ੰਕਾ ਦਾ ਭੂਤ ਤੁਹਾਡੇ ਆਪਣੇ ਹੀ ਮਨ ਦੀ ਰਚਨਾ ਸੀ
ਇਸ ਤਰ੍ਹਾਂ ਕਈ ਮਹਿਲਾਵਾਂ ਆਪਣੇ ਹੀ ਮਨ ਦੀਆਂ ਪੈਦਾ ਹੋਈਆਂ ਚਿੰਤਾਵਾਂ ਤੋਂ ਕਸ਼ਟਦਾਇਕ ਰਹਿੰਦੀਆਂ ਹਨ ਅਤੇ ਆਪਣਾ ਜੀਵਨ ਬਰਬਾਦ ਕਰ ਲੈਂਦੀਆਂ ਹਨ

Chinta Se Mukti Ke Upay ਚਿੰਤਾ ਤੋਂ ਮੁਕਤ ਹੋਣ ਦੇ ਕੁਝ ਉਪਾਅ ਜਾਣੋ:-

 • ਜੇਕਰ ਤੁਸੀਂ ਚਿੰਤਾ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਅੱਜ ਦੀ ਸੋਚ ’ਚ ਰਹੋ ਭਵਿੱਖ ਦੀ ਚਿੰਤਾ ਨਾ ਕਰੋ ਰੋਜ਼ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਾ ਕਰੋ
 • ਯਾਦ ਰੱਖੋ ਕਿ ‘ਅੱਜ’ ਉਹੀ ‘ਕੱਲ੍ਹ’ ਹੈ ਜਿਸ ਦੀ ਤੁਸੀਂ ਕੱਲ੍ਹ ਚਿੰਤਾ ਕੀਤੀ ਸੀ
 • ਕਈ ਚਿੰਤਾਵਾਂ ਸਮੇਂ ਬੀਤਣ ’ਤੇ ਹੀ ਹੱਲ ਹੋ ਜਾਇਆ ਕਰਦੀਆਂ ਹਨ, ਅਖੀਰ ਚਿੰਤਾ ਕਰਨਾ ਵਿਅਰਥ ਹੈ
 • ਚਿੰਤਾ ਹੱਲ ਕਰਨ ਦਾ ਇੱਕ ਸਰਲ ਉਪਾਅ ਹੈ ਕਿ ਰੁੱਝੇ ਰਿਹਾ ਕਰੋ ਤਾਂ ਕਿ ਚਿੰਤਾ ਦਾ ਮੌਕਾ ਹੀ ਨਾ ਮਿਲੇ
 • ਚਿੰਤਾ ਅਤੇ ਥਕਾਣ ਰੋਕਣ ਲਈ ਕੰਮ ਕਰਨ ’ਚ ਆਪਣਾ ਉਤਸ਼ਾਹ ਵਧਾਓ ਅਤੇ ਕੰਮ ਨੂੰ ਉਸ ਦੇ ਮਹੱਤਵ ਅਨੁਸਾਰ ਪ੍ਰਧਾਨਤਾ ਦਿਓ
 • ਆਪਣੀਆਂ ਭੁੱਲਾਂ ਦਾ ਲੇਖਾ ਰੱਖੋ ਅਤੇ ਆਪਣੀ ਆਲੋਚਨਾ ਖੁਦ ਕਰੋ ਇਸ ਨਾਲ ਚਿੰਤਾ ਦੂਰ ਕਰਨ ’ਚ ਮੱਦਦ ਹੋਵੇਗੀ
 • ਚਿੰਤਾ ਤੋਂ ਦੂਰ ਭੱਜ ਕੇ ਉਸ ਤੋਂ ਬਚਿਆ ਨਹੀਂ ਜਾ ਸਕਦਾ ਪਰ ਉਸ ਪ੍ਰਤੀ ਆਪਣੇ ਮਾਨਸਿਕ ਰਵੱਈਏ ਨੂੰ ਬਦਲਣ ਨਾਲ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ
 • ਅੱਜ ਜਿਸ ਸਮੱਸਿਆ ਨੂੰ ਲੈ ਕੇ ਤੁਸੀਂ ਚਿੰਤਤ ਹੋ, ਹੋ ਸਕਦਾ ਹੈ ਕਿ ਸਮਾਂ ਉੁਸ ਨੂੰ ਆਪਣੇ-ਆਪ ਹੱਲ ਕਰ ਦੇਵੇ
 • ਆਪਣੀਆਂ ਕਠਿਨਾਈਆਂ ਨੂੰ ਉਨ੍ਹਾਂ ਦੇ ਸਹੀ ਰੂਪ ’ਚ ਦੇਖਣ ਦਾ ਯਤਨ ਕਰੋ ਜਿਸ ਚਿੰਤਾ ਨੂੰ ਅਸੀਂ ਕੁਝ ਦਿਨਾਂ ਬਾਅਦ ਭੁਲਾ ਹੀ ਦੇਣਾ ਹੈ ਤਾਂ ਉਸ ਨੂੰ ਅੱਜ ਹੀ ਕਿਉਂ ਕਰੀਏ
 • ਕੋਈ ਰੋਚਕ ਪੁਸਤਕ ਪੜ੍ਹੋ, ਉਸ ’ਚ ਏਨਾ ਲੀਨ ਹੋ ਜਾਓ ਕਿ ਚਿੰਤਾ ਖ਼ਤਮ ਹੋ ਜਾਵੇ
 • ਚਿੰਤਾ ਤੋਂ ਬਚਣ ਲਈ ਉਤਸ਼ਾਹ ਅਤੇ ਸਫੂਰਤੀ ਾਲ ਜੀਵਨ ਬਿਤਾਓ
 • ਤੱਥਾਂ ਦਾ ਆਂਕਲਨ ਕਰੋ ਸੰਸਾਰ ’ਚ ਅੱਧੀਆਂ ਚਿੰਤਾਵਾਂ ਤਾਂ ਇਸ ਲਈ ਹੁੰਦੀਆਂ ਹਨ ਕਿ ਲੋਕ ਆਪਣੇ ਫੈਸਲੇ ਦੇ ਆਧਾਰ ਨੂੰ ਜਾਨਣ ਤੋਂ ਬਿਨਾਂ ਹੀ ਫੈਸਲਾ ਲੈਣ ਦਾ ਯਤਨ ਕਰਦੇ ਹਨ
 • ਆਪਣੇ ਦਿਮਾਗ ’ਚ ਸ਼ਾਂਤੀ, ਸਾਹਸ, ਸਿਹਤ ਅਤੇ ਉਮੀਦ ਦੇ ਵਿਚਾਰ ਰੱਖੋ ਸਾਡਾ ਜੀਵਨ ਸਾਡੇ ਵਿਚਾਰਾਂ ਵਰਗਾ ਹੀ ਹੁੰਦਾ ਹੈ
 • ਦੂਰ ਵਾਲੇ ਅਤੇ ਸ਼ੱਕੀ ਕੰਮਾਂ ਨੂੰ ਛੱਡ ਕੇ ਨਿਸ਼ਚਿਤ ਕੰਮਾਂ ਨੂੰ ਹੱਥ ’ਚ ਲੈਣਾ ਹੀ ਸਾਡਾ ਟੀਚਾ ਹੋਣਾ ਚਾਹੀਦਾ ਹੈ ਇਸ ਨਾਲ ਚਿੰਤਾ ਖੁਦ ਹੀ ਖ਼ਤਮ ਹੁੰਦੀ ਹੈ
 • ਕੱਲ੍ਹ ’ਤੇ ਵਿਚਾਰ ਜ਼ਰੂਰ ਕਰੋ, ਉਸ ’ਤੇ ਚਿੰਤਨ ਕਰੋ, ਯੋਜਨਾਵਾਂ ਬਣਾਓ, ਤਿਆਰ ਕਰੋ, ਪਰ ਉਸ ਲਈ ਚਿੰਤਤ ਨਾ ਹੋਵੋ
 • ਜੇਕਰ ਤੁਹਾਡੇ ਕੋਲ ਸਮੱਸਿਆ ਤੇ ਫੈਸਲਾ ਲੈਣ ਲਈ ਜ਼ਰੂਰੀ ਤੱਥ ਹੋਣ ਤਾਂ ਉਸ ਨੂੰ ਉੱਥੇ, ਉਸੇ ਸਮੇਂ ਹੱਲ ਕਰ ਲਓ
 • ਜੇਕਰ ਤੁਸੀਂ ਉਪਰੋਕਤ ਤੱਥਾਂ ’ਤੇ ਧਿਆਨ ਦੇਵੋਗੇ ਤਾਂ ਲਾਜ਼ਮੀ ਤੁਹਾਡੀਆਂ ਚਿੰਤਾਵਾਂ ਖ਼ਤਮ ਹੋ ਜਾਣਗੀਆਂ
  -ਸੁਧਾਂਸ਼ੂ ਓਨੀਆਲ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!