ਹਫਤੇ ’ਚ 80 ਘੰਟੇ ਕੰਮ ਜ਼ਰੂਰ ਕਰੋ, ਛੇ ਘੰਟੇ ਨੀਂਦ ਰੋਜ਼ਾਨਾ ਲਓ
ਦੁਨੀਆਂ ਦੇ ਦੂਜੇ ਸਭ ਤੋਂ ਅਮੀਰ ਆਦਮੀ ਏਲਨ ਮਸਕ ਦੇ ਵਿਚਾਰ:
ਕੀ ਤੁਸੀਂ ਛੇ ਘੰਟੇ ਤੋਂ ਘੱਟ ਨੀਂਦ ਲੈਂਦੇ ਹੋ? ਜੇਕਰ ਅਜਿਹਾ ਕਰਦੇ ਹੋ ਤਾਂ ਖ਼ਤਰਨਾਕ ਹੈ ਦੁਨੀਆਂ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਏਲਨ ਮਾਸਕ ਨੇ ਨੀਂਦ ਦੇ ਫਾਇਦੇ ਅਤੇ ਨੁਕਸਾਨ ਦੱਸੇ ਹਨ ਏਲਨ ਟੇਸਲਾ ਅਤੇ ਸਪੇਸਐਕਸ ਕੰਪਨੀ ਦੇ ਸੀਈਓ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਰੋਜ਼ ਰਾਤ ਨੂੰ ਛੇ ਘੰਟੇ ਸੌਣ ਲੱਗੇ ਹਨ, ਕਿਉਂਕਿ ਘੱਟ ਸੌਣ ਨਾਲ ਪ੍ਰੋਡਕਿਟੀਵਿਟੀ ਘਟ ਜਾਂਦੀ ਹੈ ਹਾਲਾਂਕਿ ਮਸਕ ਨੇ ਇਹ ਵੀ ਦੱਸਿਆ ਕਿ ਉਹ ਹੁਣ ਬਹੁਤ ਕੰਮ ਕਰਦੇ ਹਨ ਕਈ ਵਾਰ ਉਹ ਰਾਤ ਨੂੰ ਇੱਕ, ਦੋ ਵਜੇ ਤੱਕ ਵੀ ਮੀਟਿੰਗ ਕਰਦੇ ਹਨ ਮਸਕ ਕਹਿੰਦੇ ਹਨ ਕਿ ਜਦੋਂ ਮੈਂ ਘੱਟ ਸੌਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੇਰੀ ਪ੍ਰੋਡਕਟੀਵਿਟੀ ਘੱਟ ਹੋ ਜਾਂਦੀ ਹੈ ਇਸ ਦੇ ਬਾਵਜ਼ੂਦ ਮੈਂ ਖੁਦ ਨੂੰ ਛੇ ਘੰਟੇ ਤੋਂ ਜ਼ਿਆਦਾ ਨੀਂਦ ਨਹੀਂ ਲੈਣ ਦੇਣਾ ਚਾਹੁੰਦਾ ਹਾਂ
Table of Contents
ਸਫਲ ਹੋਣ ਲਈ ਹਫ਼ਤੇ ’ਚ 80 ਘੰਟੇ ਕੰਮ ਕਰਨਾ ਹੋਵੇਗਾ
ਮਸਕ ਨੇ ਦੱਸਿਆ ਕਿ ਸਫਲ ਹੋਣ ਲਈ ਵਿਅਕਤੀ ਨੂੰ ਹਫ਼ਤੇ ’ਚ ਘੱਟ ਤੋਂ ਘੱਟ 80 ਘੰਟੇ ਕੰਮ ਕਰਨਾ ਹੋਵੇਗਾ ਜੇਕਰ ਤੁਸੀਂ ਅਸਲ ’ਚ ਜਿਸ ਦੁਨੀਆਂ ’ਚ ਰਹਿੰਦੇ ਹੋ, ਉਸ ਨੂੰ ਬਦਲਣਾ ਚਾਹੁੰਦੇ ਹੋ ਤਾਂ ਹਫ਼ਤੇ ’ਚ ਕੰਮ ਦਾ ਸਮਾਂ 100 ਘੰਟੇ ਜਿੰਨਾ ਵੀ ਹੋ ਸਕਦਾ ਹੈ ਇੱਕ ਸਮਾਂ ਅਜਿਹਾ ਸੀ, ਜਦੋਂ ਮੈਂ ਬਸ ਕੁਝ ਘੰਟਿਆਂ ਲਈ ਸੌਂਦਾ ਸੀ ਅਤੇ ਕੰਮ ਕਰਦਾ ਸੀ 2018 ’ਚ ਟੈਸਲਾ ਦੇ ਕਰਮਚਾਰੀਆਂ ਨੇ ਬਿਜ਼ਨੈੱਸ ਇਨਸਾਈਟਰ ਨੂੰ ਦੱਸਿਆ ਸੀ ਕਿ ਮਸਕ ਅਕਸਰ ਟੇਬਲ, ਡੈਸਕ ਅਤੇ ਇੱਥੋਂ ਤੱਕ ਕਾਰਖਾਨੇ ਦੇ ਫਰਸ਼ ’ਤੇ ਸੌਂਦੇ ਹੋਏ ਦਿਖਾਈ ਦਿੰਦੇ ਹਨ
ਘਟਦਾ ਹੈ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ
ਇੱਕ ਸੋਧ ਮੁਤਾਬਕ, ਛੇ ਤੋਂ ਸੱਤ ਘੰਟੇ ਦੀ ਨੀਂਦ ਦੇ ਨਾਲ ਪਾਵਰ ਨੈਪ ਲੈਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 40 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਮਾਈਗ੍ਰੇਨ, ਬਲੱਡ ਪ੍ਰੈੱਸ਼ਰ ਅਤੇ ਸਟੈ੍ਰਸ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ ਇੱਕ ਹੋਰ ਸਰਚ ਮੁਤਾਬਕ, ਰਾਤ ਨੂੰ ਪੰਜ ਘੰਟਿਆਂ ਤੋਂ ਘੱਟ ਸੌਣਾ ਡਿਮੈਨਸ਼ੀਆ ਭਾਵ ਭੁੱਲਣ ਦੀ ਬਿਮਾਰੀ ਹੋਣ ਦਾ ਖ਼ਤਰਾ ਦੁੱਗਣਾ ਕਰ ਦਿੰਦਾ ਹੈ ਇਸ ਦੇ ਲਈ ਬੋਸਟਨ ਦੇ ਸੋਧਕਰਤਾਵਾਂ ਨੇ 2 ਹਜ਼ਾਰ 812 ਅਮਰੀਕੀ ਵਪਾਰੀਆਂ ਅਤੇ 65 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਦਾ ਡੇਟਾ ਪ੍ਰੀਖਣ ਕੀਤਾ
ਤੁਸੀਂ ਰਿਲੈਕਸ, ਐਨਜੈਰਟਿਕ, ਫਰੈੱਸ਼ ਅਤੇ ਸਟ੍ਰੈਸ ਫ੍ਰੀ ਹੋ ਸਕਦੇ ਹੋ
ਕੀ ਤੁਸੀਂ ਦਿਨ ’ਚ 10 ਤੋਂ 15 ਮਿੰਟ ਜਾਂ ਅੱਧੇ ਘੰਟੇ ਦੀ ਝਪਕੀ ਲੈਂਦੇ ਹੋ? ਬਸ ਇਸ ਨੂੰ ਹੀ ਪਾਵਰ ਨੈਪ ਕਿਹਾ ਜਾਂਦਾ ਹੈ, ਭਾਵ ਪਾਵਰ ਨੈਪ ਉਹ ਛੋਟੀ ਜਿਹੀ ਨੀਂਦ ਹੈ ਜਿਸ ਨੂੰ ਤੁਸੀਂ ਦਿਨ ਦੇ ਸਮੇਂ ਆਪਣੇ ਸਰੀਰ ਨੂੰ ਰਿਲੈਕਸ ਜਾਂ ਆਰਾਮ ਦੇਣ ਲਈ ਲੈਂਦੇ ਹੋ ਜਦੋਂ ਤੁਸੀਂ ਇਸ ਛੋਟੀ ਜਿਹੀ ਨੀਂਦ ਤੋਂ ਉੱਠਦੇ ਹੋ, ਤਾਂ ਤੁਸੀਂ ਰਿਲੈਕਸ, ਐਨਜੈਰਟਿਕ, ਫਰੈੱਸ਼ ਅਤੇ ਸਟ੍ਰੈਸ ਫ੍ਰੀ ਮਹਿਸੂਸ ਕਰਦੇ ਹੋ ਚਾਹੇ ਤੁਸੀਂ ਕਿੰਨੇ ਵੀ ਬਿਜ਼ੀ ਹੋ, ਕੰਮ ਨੂੰ ਛੱਡ ਕੇ 15 ਮਿੰਟ ਦੀ ਇਹ ਨੀਂਦ ਤੁਹਾਨੂੰ ਹੋਰ ਵੀ ਫਰੈੱਸ਼ ਅਤੇ ਐਨਰਜੀ ਨਾਲ ਭਰ ਦਿੰਦੀ ਹੈ
ਵਜ਼ਨ ਵਧਣ ਅਤੇ ਮੋਟਾਪੇ ਦਾ ਖ਼ਤਰਾ ਸਭ ਤੋਂ ਜ਼ਿਆਦਾ
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਰਿਸਰਚ ਮੁਤਾਬਕ ਨੀਂਦ ਅਤੇ ਵਜ਼ਨ ’ਚ ਸਿੱਧਾ ਕੁਨੈਕਸ਼ਨ ਹੈ ਘੱਟ ਨੀਂਦ ਲੈਣ ਨਾਲ ਵਜ਼ਨ ਵਧਣ ਅਤੇ ਮੋਟਾਪੇ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ ਇੱਕ ਸਟੱਡੀ ਮੁਤਾਬਕ, ਉਹ ਹੈਲਦੀ ਐਡਲਟ ਜੋ ਰੋਜ਼ ਰਾਤ ਨੂੰ ਸਿਰਫ਼ ਪੰਜ ਘੰਟੇ ਦੀ ਨੀਂਦ ਲੈਂਦੇ ਹਨ, ਉਨ੍ਹਾਂ ਦਾ ਹਰ ਰੋਜ਼ ਦੀਆਂ ਰਾਤਾਂ ’ਚ ਔਸਤਨ ਵਜ਼ਨ 80 ਗ੍ਰਾਮ ਤੱਕ ਵਧ ਜਾਂਦਾ ਹੈਅਮਰੀਕੀ ਹੈਲਥ ਏਜੰਸੀ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਮੁਤਾਬਕ 18 ਤੋਂ 60 ਉਮਰ ਦੇ ਲੋਕਾਂ ਨੂੰ ਹਰ ਰਾਤ ਘੱਟ ਤੋਂ ਘੱਟ ਸੱਤ ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ 61 ਤੋਂ 64 ਉਮਰ ਦੇ ਲੋਕਾਂ ਨੂੰ 7 ਤੋਂ 9 ਘੰਟੇ ਜ਼ਰੂਰ ਸੌਣਾ ਚਾਹੀਦਾ ਹੈ ਕਰੀਬ 35 ਪ੍ਰਤੀਸ਼ਤ ਅਮਰੀਕੀ ਐਡਲਟ 7 ਘੰਟੇ ਤੋਂ ਘੱਟ ਨੀਂਦ ਲੈਂਦੇ ਹਨ
ਕੀ ਹੈ ਘੱਟ ਤੋਂ ਘੱਟ 6 ਘੰਟੇ ਸੌਣ ਦੇ ਪਿੱਛੇ ਦਾ ਸਾਇੰਸ?
ਰਾਤ ਨੂੰ ਸੌਣ ਦੌਰਾਨ ਸਾਨੂੰ ਘੱਟ ਤੋਂ ਘੱਟ ਚਾਰ ਸਲੀਪ ਸਾਈਕਲ ਪੂਰੀ ਕਰਨੀ ਚਾਹੀਦੀ ਹੈ ਇੱਕ ਨੀਂਦ ਦੀ ਸਾਈਕਲ 90 ਮਿੰਟ ਦੀ ਹੁੰਦੀ ਹੈ, ਇਸ ਲਈ 4 ਸਲੀਪ ਸਾਈਕਲ ਪੂਰੀ ਕਰਨ ਲਈ ਸਾਨੂੰ 6 ਘੰਟੇ ਦੀ ਨੀਂਦ ਲੈਣੀ ਹੁੰਦੀ ਹੈ ਪਾਵਰ ਨੈਪ ’ਚ ਸਾਨੂੰ ਐੱਨਆਰਐੱਮਈ (ਨਾੱਨ ਰੈਪਿਡ ਆਈ ਮੂਵਮੈਂਟ) ਸਟੇਜ ਦੇ ਉਸ ਮੂਵਮੈਂਟ ’ਚ ਉੱਠਣਾ ਹੁੰਦਾ ਹੈ, ਜਦੋਂ ਦਿਮਾਗ ਵੈਵ ਕਰ ਰਿਹਾ ਹੋਵੇ, ਆਈ ਮੂਵਮੈਂਟ ਰੁਕਣ ਦੀ ਬਜਾਇ ਸਲੋਅ ਹੋ ਗਿਆ ਹੋਵੇ ਅਤੇ ਬਾੱਡੀ ਟੈਂਪਪੇ੍ਰਚਰ ਘੱਟ ਨਾ ਹੋਇਆ ਹੋਵੇ ਜੇਕਰ ਅਜਿਹਾ ਹੋ ਗਿਆ ਤਾਂ ਤੁਸੀਂ ਗਹਿਰੀ ਨੀਂਦ ’ਚ ਚਲੇ ਜਾਓਂਗੇ ਅਤੇ ਉੱਥੋਂ ਜਾਗਣਾ ਪਾਵਰ ਨੈਪਿੰਗ ਨਹੀਂ ਮੰਨੀ ਜਾਂਦੀ
ਭਾਰਤ ’ਚ ਕਰੀਬ 15 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ ਅਨਿੰਦਰਾ ਦੇ ਸ਼ਿਕਾਰ ਹਨ
2020 ’ਚ ਤਨਾਅ, ਡਿਪ੍ਰੈਸ਼ਨ, ਨੈਗੇਟੀਵਿਟੀ, ਐਗਜਾਇਟੀ ਅਤੇ ਇਨਸੋਮਨੀਆ ਭਾਵ ਅਨਿੰਦਰਾ ਵਰਗੀਆਂ ਬਿਮਾਰੀਆਂ ਦੀ ਲਿਸਟ ’ਚ ਇਨਸੋਮਨੀਆ ਟਾੱਪ ’ਤੇ ਹਨ ਚੀਨ ਅਤੇ ਯੂਰਪ ’ਚ ਇਸ ਦਾ ਅਸਰ ਸਭ ਤੋਂ ਜ਼ਿਆਦਾ ਹੈ ਨੈਸ਼ਨਲ ਸੈਂਟਰ ਆਫ਼ ਬਾਇਓ ਟੈਕਨਾਲੋਜੀ ਇਨਫਾਰਮੇਸ਼ਨ ਦੇ ਅੰਕੜਿਆਂ ਮੁਤਾਬਕ, ਭਾਰਤ ’ਚ ਕਰੀਬ 15 ਪ੍ਰਤੀਸ਼ਤ ਤੋਂ ਜ਼ਿਆਦਾ ਲੋਕ ਅਨਿੰਦਰਾ ਦੇ ਸ਼ਿਕਾਰ ਹਨ