Speaking less

ਘੱਟ ਬੋਲਣਾ ਤੁਹਾਨੂੰ ਬਣਾਏਗਾ ਬਿਹਤਰ

ਇਹ ਸਿੱਧ ਗੱਲ ਹੈ ਕਿ ਜੋ ਘੱਟ ਬੋਲਦੇ ਹਨ ਜਾਂ ਕਹੀਏ ਕਿ ਸਿਰਫ ਲੋੜ ਪੈਣ ’ਤੇ ਹੀ ਬੋਲਦੇ ਹਨ, ਸਫਲਤਾ ਤੱਕ ਛੇਤੀ ਪਹੁੰਚਦੇ ਹਨ ਉਹ ਰਿਸ਼ਤਿਆਂ ’ਚ ਵੀ ਕਾਮਯਾਬ ਹੁੰਦੇ ਹਨ ਅਤੇ ਸਮਾਜਿਕ ਪੱਧਰ ’ਤੇ ਉਨ੍ਹਾਂ ਦਾ ਮਾਣ-ਸਤਿਕਾਰ ਜ਼ਿਆਦਾ ਹੁੰਦਾ ਹੈ। ਇਹ ਇਲਜ਼ਾਮ ਅਕਸਰ ਔਰਤਾਂ ਦੇ ਸਿਰ ਆਉਂਦਾ ਹੈ ਕਿ ਉਹ ਬਹੁਤ ਬੋਲਦੀਆਂ ਹਨ ਨਾਲ ਹੀ ਇਹ ਵੀ ਕਿ ਉਨ੍ਹਾਂ ਦੀਆਂ ਢੇਰ ਸਾਰੀਆਂ ਗੱਲਾਂ ’ਚ ਸਮਝਦਾਰੀ ਭਰੀਆਂ ਗੱਲਾ ਜ਼ਰਾ ਘੱਟ ਹੁੰਦੀਆਂ ਹਨ ਇਨ੍ਹਾਂ ਇਲਜ਼ਾਮਾਂ ’ਚੋਂ ਦੂਜਾ ਸ਼ਾਇਦ ਇਹ ਹਰ ਉਸ ਇਨਸਾਨ ਲਈ ਸੱਚ ਹੈ, ਜੋ ਜ਼ਿਆਦਾ ਬੋਲਦਾ ਹੈ ਸਾਰੀਆਂ ਗੱਲਾਂ ਦਾ ਤਰਕਪੂਰਨ ਹੋਣਾ ਮੁਸ਼ਕਿਲ ਹੈ ਇਸ ਲਈ ਘੱਟ ਬੋਲਣਾ ਹੀ ਬਿਹਤਰ ਹੈ, ਗੱਲ ’ਚ ਦਮ ਬਣਿਆ ਰਹਿੰਦਾ ਹੈ ਅਤੇ ਛਵੀ ਵੀ ਨਿੱਖਰਦੀ ਹੈ।

ਘੱਟ ਬੋਲਣ ਦੀ ਆਦਤ ਵਿਕਸਿਤ ਕੀਤੀ ਜਾ ਸਕਦੀ ਹੈ ਇਸ ਦੇ ਤਰੀਕਿਆਂ ’ਤੇ ਤਾਂ ਗੱਲ ਕੀਤੀ ਹੀ ਜਾਵੇਗੀ, ਪਰ ਇਹ ਸੋਚਣਾ ਹੋਵੇਗਾ ਕਿ ਜ਼ਿਆਦਾ ਬੋਲਣਾ ਅਹਿਮੀਅਤ ਨਹੀਂ ਦਿਵਾਉਂਦਾ ਅਤੇ ਬੋਲਣ ਦੀ ਰਫ਼ਤਾਰ ਵਧਾ ਦੇਣ ਨਾਲ ਵੀ ਤਰਕ ਨਹੀਂ ਆ ਜਾਂਦਾ।

ਘੱਟ ਬੋਲਣ ਦੇ ਤਰੀਕੇ:- | Speaking less

ਸੁਣਨ ’ਤੇ ਵੀ ਦਿਓ ਧਿਆਨ:

ਦੂਜਾ ਕੀ ਕਹਿ ਰਿਹਾ ਹੈ, ਇਸ ਗੱਲ ’ਤੇ ਵੀ ਧਿਆਨ ਦਿਓ ਕੋਸ਼ਿਸ਼ ਕਰੋ ਕਿ ਗੱਲ ਪੂਰੀ ਸੁਣੋ, ਵਿੱਚ ਨਾ ਟੋਕੋ ਜੋ ਲੋਕ ਬਹੁਤ ਜ਼ਿਆਦਾ ਬੋਲਦੇ ਹਨ, ਉਹ ਅਕਸਰ ਚੁੱਪ ਰਹਿਣ ਦੌਰਾਨ ਵੀ ਇਹ ਸੋਚਣ ਲੱਗ ਜਾਂਦੇ ਹਨ ਕਿ ਹੁਣ ਉਨ੍ਹਾਂ ਨੇ ਕੀ ਬੋਲਣਾ ਹੈ ਅਜਿਹੇ ’ਚ ਬੋਲਣਾ ਵੀ ਜ਼ਿਆਦਾ ਹੋ ਹੀ ਜਾਂਦਾ ਹੈ, ਕਿਉਂਕਿ ਉਹ ਦੂਜੇ ਦੀ ਗੱਲ ਸੁਣ ਹੀ ਨਹੀਂ ਰਹੇ ਹੁੰਦੇ ਹਨ।

Also Read:  ਸਰਦੀਆਂ ’ਚ ਕਿਹੋ ਜਿਹਾ ਹੋਵੇ ਆਊਟਫਿੱਟ

ਸੰਕੇਤਾਂ ਦਾ ਇਸਤੇਮਾਲ ਕਰੋ:

ਗਾਲੜੀ ਲੋਕਾਂ ਦਾ ਤਰਕ ਹੁੰਦਾ ਹੈ ਕਿ ਵਿੱਚ ਬੋਲ ਕੇ ਉਹ ਇਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਹ ਸੁਣ ਰਹੇ ਹਨ ਅੱਖਾਂ  ਅਤੇ ਸਿਰ ਦੀਆਂ ਹਰਕਤਾਂ ਨਾਲ ਵੀ ਇਹ ਜਤਾਇਆ ਜਾ ਸਕਦਾ ਹੈ, ਬੋਲਣ ਤੋਂ ਗੁਰੇਜ਼ ਕਰੋ ਜੇਕਰ ਜ਼ਰੂਰੀ ਲੱਗੇ ਤਾਂ ਹਾਂ, ਜੀ ਹਾਂ, ਵਰਗੇ ਛੋਟੇ-ਛੋਟੇ ਪ੍ਰਵਾਨਿਤ ਸ਼ਬਦ ਬੋਲੀਏ ਪਰ ਇਨ੍ਹਾਂ ’ਚ ਵੀ ਅਤਿ ਨਾ ਕਰੋ।

ਵਿਰਾਮ ’ਤੇ ਤੁਸੀਂ ਵੀ ਠਹਿਰੋ:

ਕਿੰਨੀ ਹੀ ਵਾਰ ਅਜਿਹਾ ਹੁੰਦਾ ਹੈ ਕਿ ਗੱਲਬਾਤ ਦੌਰਾਨ ਇੱਕ ਅਸਹਿਜ਼ ਜਿਹਾ ਵਿਰਾਮ ਆ ਜਾਂਦਾ ਹੈ ਜ਼ਰੂਰੀ ਨਹੀਂ ਹੈ ਕਿ ਹੜਬੜਾ ਕੇ ਉਸ ਦੌਰਾਨ ਵੀ ਕੁਝ ਬੋਲਿਆ ਹੀ ਜਾਵੇ ਇਸ ਸਮੇਂ ’ਚ ਵਿਸ਼ੇ ’ਤੇ ਹੋਰ ਬੋਲਣ ਨੂੰ ਕੀ ਬਚਿਆ ਹੈ, ਵਰਗੀਆਂ ਗੱਲਾਂ ’ਤੇ ਵਿਚਾਰ ਕਰਨ ਨਾਲ ਵੀ ਫਾਇਦਾ ਹੁੰਦਾ ਹੈ।

ਪਹਿਲਾਂ ਸੋਚੋ ਫਿਰ ਬੋਲੋ: | Speaking less

ਇਹ ਕਾਫੀ ਪੁਰਾਣਾ ਤਰੀਕਾ ਹੈ, ਪਰ ਸਦਾ ਕਾਰਗਰ ਸਾਬਤ ਹੁੰਦਾ ਹੈ ਸੋਚ ਕੇ ਬੋਲਣ ਨਾਲ ਕਈ ਵਾਰ ਗੈਰ-ਜ਼ਰੂਰੀ ਗੱਲਾਂ ਬੋਲਣ ਤੋਂ ਬਚ ਜਾਂਦੇ ਹੋ ਅਤੇ ਅਖੀਰ ਅਜਿਹੀ ਟਿੱਪਣੀ ਕਰਨ ਤੋਂ ਵੀ ਜੋ ਦੇਰ ਤੱਕ ਸਭ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ ਇਸ ਤੋਂ ਬਾਅਦ ਆਪਣੀਆਂ ਹੀ ਗੱਲਾਂ ’ਤੇ ਲੀਪਾ-ਪੋਤੀ ਕਰਨਾ ਅਤੇ ਪਛਤਾਵਾ ਨਹੀਂ ਕਰਨਾ ਪੈਂਦਾ।

ਬੋਲ ਹੋਰ ਬੋਲ ਲਿਆਉਂਦੇ ਹਨ:

ਇਹ ਸੱਚ ਹੈ ਕਿ ਸ਼ਬਦ ਗਲੇ ’ਚ ਕੰਪਨ ਕਰਦੇ ਹਨ ਜਿੰਨਾ ਜ਼ਿਆਦਾ ਅਸੀਂ ਬੋਲਾਂਗੇ, ਓਨਾ ਹੀ ਹੋਰ ਬੋਲਣ ਨੂੰ ਜੀ ਕਰੇਗਾ, ਕਿਉਂਕਿ ਪਿਛਲੇ ਸ਼ਬਦ ਅਗਲੇ ਸ਼ਬਦਾਂ ਲਈ ਰਾਹ ਨੂੰ ਹੋਰ ਪੱਧਰਾ ਕਰਦੇ ਜਾਂਦੇ ਹਨ ਬੋਲਣ ਵਾਲਾ ਇਸੇ ਵਜ੍ਹਾ ਨਾਲ ਹੋਰ ਬੋਲਦਾ ਜਾਂਦਾ ਹੈ ਜ਼ਿਆਦਾ ਬੋਲਣਾ, ਅਨਰਗਲ ਤੱਕ ਜਾਂਦਾ ਹੈ ਅਤੇ ਅਨਰਗਲ ਨਕਾਰਾਤਮਕਤਾ ਤੱਕ ਪਹੁੰਚਾ ਦਿੰਦਾ ਹੈ।

ਅਕਸਰ ਇਹ ਦੇਖਣ ’ਚ ਆਇਆ ਹੈ ਕਿ ਘੱਟ ਬੋਲਣ ਵਾਲੇ ਲੋਕ ਆਪਣੀਆਂ ਕਮੀਆਂ ਨੂੰ ਬਹੁਤ ਹੁਸ਼ਿਆਰੀ ਨਾਲ ਲੁਕਾ ਜਾਂਦੇ ਹਨ ਜੇਕਰ ਜਾਗਰੂਕ ਹੋਏ ਤਾਂ ਸੁਚੇਤਤਾ ਨਾਲ ਆਪਣੀਆਂ ਕਮੀਆਂ ’ਤੇ ਧਿਆਨ ਰੱਖ ਕੇ ਉਨ੍ਹਾਂ ਨੂੰ ਸੁਧਾਰਨ ’ਚ ਵੀ ਲੱਗ ਜਾਂਦੇ ਹਨ ਇੱਕ ਅਰਬੀ ਕਹਾਵਤ ਹੈ ਕਿ ਜਦੋਂ ਤੱਕ ਤੁਹਾਡੇ ਕੋਲ ਬੋਲਣ ਲਈ ਕੁਝ ਚੰਗਾ ਨਾ ਹੋਵੇ, ਉਦੋਂ ਤੱਕ ਆਪਣਾ ਮੂੰਹ ਬੰਦ ਰੱਖੋ ਅਤੇ ਚੁੱਪ ਦੇ ਮੋਤੀ ਨੂੰ ਨਾ ਗੁਆਚਣ ਦਿਓ।

Also Read:  ਆਪਦੇ ਘਰ ਲੜਕਾ ਹੋਵੇਗਾ, ਜੋ ਸਭ ਤੋਂ ਅਲੱਗ ਹੀ ਹੋਵੇਗਾ! -ਸਤਿਸੰਗੀਆਂ ਦੇ ਅਨੁਭਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ