Experiences of Satsangis

ਜ਼ਿੰਦਗੀ ਬਖ਼ਸ਼ ਦਿੱਤੀ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਮਾਤਾ ਪ੍ਰਕਾਸ਼ ਇੰਸਾਂ ਪਤਨੀ ਸ੍ਰੀ ਗੁਲਜਾਰੀ ਲਾਲ, ਨਿਵਾਸੀ ਮੰਡੀ ਡੱਬਵਾਲੀ ਜ਼ਿਲ੍ਹਾ ਸਰਸਾ, ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ:-

ਸਤੰਬਰ 1959 ਦੀ ਗੱਲ ਹੈ ਉਨ੍ਹੀਂ ਦਿਨੀਂ ਮੈਨੂੰ ਬੁਖਾਰ ਰਹਿਣ ਲੱਗਾ ਸੀ ਵਿਗੜਿਆ ਹੋਇਆ ਬੁਖਾਰ ਟਾਈਫਾਈਡ ਬਣ ਗਿਆ ਅਤੇ ਸ਼ਾਇਦ ਸਹੀ ਇਲਾਜ ਨਾ ਹੋਣ ’ਤੇ ਟਾਈਫਾਈਡ ਹੋਰ ਵਿਗੜ ਗਿਆ ਜਿਸ ਕਾਰਨ ਹਰ ਸਮੇਂ ਕਰੀਬ 100 ਡਿਗਰੀ ਬੁਖਾਰ ਰਹਿੰਦਾ ਸੀ ਕਦੇ ਉੱਤਰਦਾ ਹੀ ਨਹੀਂ ਸੀ ਅਤੇ ਫਿਰ ਟੀਬੀ ਦੀ ਸ਼ਿਕਾਇਤ ਵੀ ਹੋ ਗਈ ਮੈਂ ਬੜੀ ਪੇ੍ਰਸ਼ਾਨ ਰਹਿੰਦੀ ਸੀ ਡਾਕਟਰ ਬਦਲ-ਬਦਲ ਕੇ ਇਲਾਜ ਕਰਵਾਇਆ ਕਿਤੋਂ ਵੀ ਆਰਾਮ ਨਹੀਂ ਮਿਲ ਰਿਹਾ ਸੀ ਕੋਈ ਵੀ ਦਵਾਈ ਕੰਮ ਨਹੀਂ ਕਰ ਰਹੀ ਸੀ

ਇੱਕ ਦਿਨ ਡਾਕਟਰ ਨੇ ਮੇਰਾ ਐਕਸ-ਰੇ ਦੇਖ ਕੇ ਕਿਹਾ ਕਿ ਟੀਬੀ ਦੀ ਸ਼ਿਕਾਇਤ ਹੈ ਮਾਸ, ਅੰਡਾ ਅਤੇ ਮਛਲੀ ਦੇ ਤੇਲ ਦਾ ਸੇਵਨ ਕਰਨਾ ਪਵੇਗਾ, ਫਿਰ ਹੀ ਆਰਾਮ ਆਵੇਗਾ ਪਰ ਮੈਂ ਸਤਿਗੁਰੂ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ-ਦਾਨ ਲਿਆ ਹੋਇਆ ਸੀ ਮੈਂ ਡਾਕਟਰ ਨੂੰ ਕਹਿ ਦਿੱਤਾ ਕਿ ਮੈਂ ਇਹ ਚੀਜ਼ਾਂ ਨਹੀਂ ਖਾਣੀਆਂ ਜਨਮ ਵਾਰ-ਵਾਰ ਤਾਂ ਮਿਲਦਾ ਨਹੀਂ, ਇੱਕ ਹੀ ਵਾਰ ਮਰਨਾ ਹੈ, ਮੌਤ ਆਉਂਦੀ ਹੈ, ਤਾਂ ਆ ਜਾਵੇ ਮੈਂ ਸਤਿਗੁਰੂ ਜੀ ਨਾਲ ਕੀਤਾ ਪ੍ਰਣ ਨਹੀਂ ਤੋੜਾਂਗੀ ਬੱਚੇ ਰੁਲਦੇ ਹਨ ਤਾਂ ਰੁਲ ਜਾਣ

ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਆਪਣੇ ਸਤਿਗੁਰੂ ਜੀ ਦਾ ਖਿਆਲ ਆਇਆ ਕਿ ਕਿਉਂ ਨਾ ਅਸੀਂ ਆਪਣੇ ਮੌਲਾ, ਸਤਿਗੁਰੂ-ਵੈਦ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਜਾ ਕੇ ਬਿਮਾਰੀ ਤੋਂ ਛੁੱਟਕਾਰਾ ਪਾਉਣ ਲਈ ਅਰਜ਼ ਕਰੀਏ ਅਸੀਂ ਸਾਰਾ ਪਰਿਵਾਰ ਸਰਸਾ ਦਰਬਾਰ ਪਹੁੰਚੇ ਮੇਰੇ ਪਰਿਵਾਰ ਨੇ ਮੇਰੀ ਬਿਮਾਰੀ ਬਾਰੇ ਪੂਜਨੀਕ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨਾਂ ’ਚ ਅਰਜ਼ ਕੀਤੀ ਸਾਈਂ ਜੀ ਨੇ ਫ਼ਰਮਾਇਆ, ‘‘ਉਸਕਾ ਤੋ ਬਾਲ ਭੀ ਵਿੰਗਾਂ ਨਹੀਂ ਹੋਗਾ ੳਹ ਮਰਤੀ ਨਹੀਂ ਉਸ ਸੇ ਤੋ ਅਤੀ ਸੇਵਾ ਲੇਨੀ ਹੈ’’

Also Read:  ਇਮੀਟੇਸ਼ਨ ਜਵੈਲਰੀ ਦੀ ਚਮਕ ਫਿੱਕੀ ਨਾ ਪਵੇ

ਉਸੇ ਦਿਨ ਸ਼ਹਿਨਸ਼ਾਹ ਜੀ ਨੇ ਮੇਰੇ ਵੱਡੇ ਲੜਕੇ ਨੂੰ ਇੱਕ ਬਨਿਆਣ ਪ੍ਰੇਮ-ਨਿਸ਼ਾਨੀ ਦੇ ਰੂਪ ’ਚ ਬਖ਼ਸ਼ੀ ਨਾਲ ਹੀ ਪਿਆਰੇ ਦਾਤਾ ਜੀ ਨੇ ਇਹ ਵੀ ਬਚਨ ਕੀਤੇ ਕਿ ਤੇਰੇ ਨਹੀਂ ਆਉਂਦੀ ਤਾਂ ਤੇਰੀ ਮਾਂ ਨੂੰ ਦੇ ਦੇਣਾ’ ਜਦੋਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਥੜੇ ਤੋਂ ਹੇਠਾਂ ਉੱਤਰ ਕੇ ਗੁਫਾ (ਤੇਰਾਵਾਸ) ਵੱਲ ਜਾ ਰਹੇ ਸਨ, ਤਾਂ ਮੈਂ ਹੱਥ ਜੋੜ ਕੇ ਰਸਤੇ ’ਚ ਖੜ੍ਹੀ ਹੋ ਗਈ ਮੇਰੇ ਹੱਥ ਕੰਬ ਰਹੇ ਸਨ ਜਦੋਂ ਸ਼ਹਿਨਸ਼ਾਹ ਜੀ ਮੇਰੇ ਕੋਲ ਆਏ, ਤਾਂ ਮੈਂ ਅਰਜ ਕੀਤੀ

ਕਿ ਸਾਈਂ ਜੀ, ਬਖ਼ਸ਼ ਦਿਓ ਪੂਜਨੀਕ ਦਿਆਲੂ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਪੁੱਟਰ ਬਖ਼ਸ਼ ਦੀਆ’’ ਸ਼ਹਿਨਸ਼ਾਹ ਜੀ ਐਨੇ ਬਚਨ ਕਰਕੇ ਅਤੇ ਮੈਨੂੰ ਆਪਣਾ ਪਵਿੱਤਰ ਅਸ਼ੀਰਵਾਦ ਦੇ ਕੇ ਤੇਰਾਵਾਸ ’ਚ ਚਲੇ ਗਏ ਸ਼ਾਮ ਨੂੰ ਜਦੋਂ ਅਸੀਂ ਦਰਬਾਰ ’ਚੋਂ ਸਰਸਾ ਸ਼ਹਿਰ ਵੱਲ ਜਾਣ ਲੱਗੇ ਤਾਂ ਕੋਈ ਸਾਧਨ (ਗੱਡੀ ਆਦਿ) ਨਾ ਮਿਲਿਆ ਮਾਲਕ, ਸਤਿਗੁਰੂ ਜੀ ਨੇ ਆਪਣੇ ਪਵਿੱਤਰ ਬਚਨਾਂ ਅਤੇ ਆਪਣੀ ਦਇਆ-ਰਹਿਮਤ ਰਾਹੀ ਐਨੀ ਤਾਕਤ ਬਖ਼ਸ਼ੀ ਕਿ ਮੈਂ ਪੈਦਲ ਹੀ ਸ਼ਹਿਰ ਚਲੀ ਗਈ, ਜਦੋਂੋਕਿ ਇਸ ਤੋਂ ਪਹਿਲਾਂ ਜ਼ਰਾ ਵੀ ਹਿੰਮਤ ਨਹੀਂ ਸੀ, ਕਿਉਂਕਿ ਛੇ ਮਹੀਨਿਆਂ ਤੱਕ ਚੱਲੇ ਇਸ ਲੰਮੇ ਬੁਖਾਰ ਨੇ ਸਰੀਰ ਨੂੰ ਝੰਜੋੜ ਦਿੱਤਾ ਸੀ ਸਰੀਰ ਦਾ ਸੰਤੁਲਨ ਵਿਗੜ ਗਿਆ ਸੀ, ਮੈਂ ਤੁਰਨ-ਫਿਰਨ ਤੋਂ ਬਿਲਕੁਲ ਅਸਮਰੱਥ ਤੇ ਲਾਚਾਰ ਸੀ

ਸਰਸਾ ਸ਼ਹਿਰ ’ਚ ਅਸੀਂ ਡਾਕਟਰ ਸੋਹਨ ਲਾਲ ਕੋਲ ਗਏ ਡਾਕਟਰ ਨੇ ਬੁਖਾਰ ਚੈੱਕ ਕੀਤਾ ਤਾਂ ਬੁਖਾਰ ਬਿਲਕੁੱਲ ਵੀ ਨਹੀਂ ਸੀ ਉਸ ਦਿਨ ਦਵਾਈ ਤੋਂ ਬਿਨਾਂ ਹੀ ਬੁਖਾਰ ਉੱਤਰ ਗਿਆ, ਜਦੋਂਕਿ ਪਿਛਲੇ 6 ਮਹੀਨਿਆਂ ਤੋਂ ਦਵਾਈਆਂ ਖਾਣ ਦੇ ਬਾਵਜੂਦ ਵੀ ਬੁਖਾਰ ਲਗਾਤਾਰ ਚੜਿ੍ਹਆ ਹੀ ਰਹਿੰਦਾ ਸੀ ਡਾਕਟਰ ਨੇ ਚੈਕਅੱਪ ਕਰਕੇ ਕਿਹਾ ਕਿ ਬੁਖਾਰ ਤਾਂ ਨਹੀਂ ਹੈ ਪਰ ਫਿਰ ਵੀ ਦਵਾਈ ਲੈਂਦੇ ਰਹਿਣਾ ਪਰ ਪੂਜਨੀਕ ਸਤਿਗੁਰੂ-ਦਾਤਾ ਜੀ ਦੀ ਰਹਿਮਤ ਨਾਲ ਅਤੇ ਜਦੋਂ ਉਨ੍ਹਾਂ ਨੇ ਬਚਨ ਕਰ ਦਿੱਤੇ ਕਿ ਪੁੱਟਰ, ਬਖ਼ਸ਼ ਦਿੱਤਾ, ਤਾਂ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਦੇ ਉਨ੍ਹਾਂ ਪਵਿੱਤਰ ਬਚਨਾਂ ਨਾਲ ਉਸੇ ਦਿਨ ਤੋਂ ਹੀ ਠੀਕ ਹੋ ਗਈ ਅਤੇ ਪਿਆਰੇ ਦਾਤਾ ਜੀ ਦੀ ਰਹਿਮਤ ਨਾਲ ਸਿਰਫ ਇੱਕ ਦਿਨ ’ਚ ਹੀ ਪਹਿਲਾਂ  ਵਾਂਗ, ਸਗੋਂ ਪਹਿਲਾਂ ਤੋਂ ਵੀ ਜ਼ਿਆਦਾ ਤੰਦਰੁਸਤ ਵੀ ਹੋ ਗਈ

Also Read:  ਪਰਮਾਤਮਾ ਸ਼ੁੱਭ ਕਰਦਾ ਹੈ

ਮੈਂ ਆਪਣੇ ਸਤਿਗੁਰੂ ਜੀ ਦੇ ਉਪਕਾਰਾਂ ਦਾ ਬਦਲਾ ਕਦੇ ਨਹੀਂ ਚੁਕਾ ਸਕਦੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡਾ. ਐੱਮਐੱਸਜੀ ਦੇ ਪਵਿੱਤਰ ਚਰਨਾਂ ’ਚ ਮੇਰੀ ਇਹੀ ਬੇਨਤੀ ਹੈ ਕਿ ਆਪਣਾ ਦ੍ਰਿੜ ਵਿਸ਼ਵਾਸ ਬਖ਼ਸ਼ਦੇ ਹੋਏ ਆਪਣੇ ਪਵਿੱਤਰ ਚਰਨਾਂ ਨਾਲ ਮੇਰੀ ਓੜ ਨਿਭਾ ਦੇਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ