dera-sacha-sauda-shah-satnampura-dham-gangwa-hisar

ਪੇ੍ਰਮ ਕੇ ਵਸ਼ ਮੇਂ ਹੋਤੀ ਹੈ ਮੌਜ
ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮਪੁਰਾ ਧਾਮ ਗੰਗਵਾ, ਹਿਸਾਰ MSG Dera Sacha Sauda

ਤੁਮ੍ਹਾਰੇ ਪਿਛਲੇ ਪਾਪ-ਗੁਨਾਹ ਕੁੱਲ ਮਾਲਕ ਸੇ ਮਾਫ ਕਰਵਾ ਦੀਏ ਹੈਂ ਔਰ ਕੱਲ ਆਪਕੋ ਨਾਮ-ਦਾਨ ਦੇਂਗੇ ਨਾਮ-ਦਾਨ ਲੇਕਰ ਪ੍ਰੇਮ ਸੇ ਸੁਮਿਰਨ ਕਰਨਾ ਆਪ ਹਰ ਤਰਹ ਸੇ ਸੁਖੀ ਰਹੇਂਗੇ ਨਾਮ ਤੁਮ੍ਹਾਰੀ ਹਰ ਤਰਹ ਔਰ ਹਰ ਸਮੇਂ ਰਕਸ਼ਾ ਕਰੇਗਾ ਜਿਸ ਤਰਹ ਕਿਸੀ ਮੰਤਰੀ ਕੇ ਬਾੱਡੀ ਗਾਰਡ ਸਾਥ ਰਹਿਕਰ ਉਸਕੀ ਰਕਸ਼ਾ ਕਰਤੇ ਹੈਂ, ਇਸ ਤਰਹ ਨਾਮ ਤੁਮ੍ਹਾਰੀ ਰਕਸ਼ਾ ਕਰੇਗਾ’’

ਡੇਰਾ ਸੱਚਾ ਸੌਦਾ ਦੇ ਸੁਨਹਿਰੀ ਪੰਨਿਆਂ ’ਚ ਪਿੰਡ ਗੰਗਵਾ (ਹਿਸਾਰ) ਦਾ ਨਾਂਅ ਸਿਖਰਲੀ ਸ਼ੇ੍ਰਣੀ ’ਚ ਆਉਂਦਾ ਹੈ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਖੇਤਰ ’ਚ ਤੜਫਦੀਆਂ ਰੂਹਾਂ ਦੀ ਪੁਕਾਰ ਸੁਣ ਕੇ ਕਈ ਵਾਰ ਸਤਿਸੰਗ ਲਾਏ ਅਤੇ ਇੱਥੇ ਦਰਬਾਰ ਬਣਾ ਕੇ ਲੋਕਾਂ ਦੀ ਤਕਦੀਰ ਦੇ ਨਾਲ ਇਲਾਕੇ ਦੀ ਤਸਵੀਰ ਵੀ ਬਦਲ ਦਿੱਤੀ ਪਿੰਡ ਵਾਸੀਆਂ ਅਨੁਸਾਰ, ਪੂਜਨੀਕ ਸਾਈਂ ਜੀ ਇੱਥੇ ਤਿੰਨ ਵਾਰ ਪਧਾਰੇ ਅਤੇ ਸਤਿਸੰਗਾਂ ਲਾ ਕੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਪੂਜਨੀਕ ਸਾਈਂ ਜੀ ਨੇ ਬਚਨ ਫਰਮਾਏ ਸਨ ਕਿ ਇੱਥੋਂ ਦੀ ਜ਼ਮੀਨ ਕਦੇ ਸੋਨੇ ਦੇ ਭਾਅ ਵਿਕੇਗੀ, ਇੱਥੇ ਪੈਸਿਆਂ ਦਾ ਹੜ੍ਹ (ਦਰਿਆ) ਵਹੇਗਾ ਉਦੋਂ ਸ਼ਾਇਦ ਕਿਸੇ ਨੂੰ ਵੀ ਯਕੀਨ ਨਾ ਆਇਆ ਹੋਵੇ, ਪਰ ਹੁਣ ਅੱਜ ਉਹ ਬਚਨ ਹੂਬਹੂ ਸੱਚ ਸਾਬਤ ਹੋ ਰਹੇ ਹਨ ਹਿਸਾਰ-ਰਾਜਗੜ੍ਹ ਰੋਡ ’ਤੇ ਕਰੀਬ 6 ਕਿੱਲੋਮੀਟਰ ਦੂਰੀ ’ਤੇ ਵਸਿਆ ਇਹ ਪਿੰਡ ਵਰਤਮਾਨ ’ਚ ਸ਼ਹਿਰ ਦਾ ਲੁੱਕ ਅਪਣਾ ਚੁੱਕਿਆ ਹੈ

ਸਟੀਲ ਹੱਬ ਦੇ ਰੂਪ ’ਚ ਉੱਭਰੇ ਹਿਸਾਰ ਸ਼ਹਿਰ ਦਾ ਪ੍ਰਭਾਵ ਇਸ ਪਿੰਡ ’ਚ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ ਇਹ ਪਿੰਡ ਡੇਰਾ ਸੱਚਾ ਸੌਦਾ ਦੇ ਉਨ੍ਹਾਂ ਇਤਿਹਾਸਕ ਪਲਾਂ ਦਾ ਵੀ ਸਾਕਸ਼ੀ ਰਿਹਾ ਹੈ, ਜਦੋਂ ਸੰਨ 1990 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹੀ ਸਟੇਜ ’ਤੇ ਇਕੱਠੇ ਬਿਰਾਜਮਾਨ ਹੋ ਕੇ ਰੂਹਾਨੀ ਸਤਿਸੰਗ ਫਰਮਾਇਆ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਇੱਥੇ ਕਰੀਬ 4 ਸਤਿਸੰਗਾਂ ਲਾ ਕੇ ਹਜ਼ਾਰਾਂ ਨਹੀਂ, ਲੱਖਾਂ ਲੋਕਾਂ ਨੂੰ ਗੁਰੂਮੰਤਰ ਦੀ ਦਾਤ ਬਖ਼ਸ਼ੀ ਦੂਜੇ ਪਾਸੇ ਪੂਜਨੀਕ ਸਾਈਂ ਜੀ ਦੇ ਸਮੇਂ ’ਚ ਬਣੇ ਡੇਰਾ ਸੱਚਾ ਸੌਦਾ ਧਾਮ ਗੰਗਵਾ ਦਾ ਮੁੜ ਉੱਧਾਰ ਕਰਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਦਰਬਾਰ ਦੀ ਸ਼ਾਹ ਸਤਿਨਾਮਪੁਰਾ ਧਾਮ ਦੇ ਰੂਪ ’ਚ ਨਵੀਂ ਇਬਾਰਤ ਲਿਖੀ ਵਰਤਮਾਨ ’ਚ ਇਹ ਧਾਮ ਪਿੰਡ ਹੀ ਨਹੀਂ, ਸਗੋਂ ਹਿਸਾਰ ਸ਼ਹਿਰ ਲਈ ਮਾਣ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਅੰਕ ’ਚ ਗੰਗਵਾ ਧਾਮ ’ਚ ਬਣੇ ਸ਼ਾਹ ਸਤਿਨਾਮ ਪੁਰਾ ਧਾਮ ਦੀ ਸਥਾਪਨਾ ਨਾਲ ਜੁੜੇ ਦਿਲਚਸਪ ਵਿਰਤਾਤਾਂ ਨਾਲ ਰੂਬਰੂ ਕਰਵਾਵਾਂਗੇ

ਪੂਜਨੀਕ ਸਾਈਂ ਜੀ ਜਦੋਂ ਪਹਿਲੀ ਵਾਰ ਗੰਗਵਾ ਪਿੰਡ ’ਚ ਪਧਾਰੇ ਤਾਂ ਉਸ ਦਿਨ ਦਾ ਉਤਾਰਾ ਪ੍ਰੇਮੀ ਭਾਈ ਭੈਰਾ ਰਾਮ, ਰਾਮ ਲਾਲ ਅਤੇ ਰਾਜਾ ਰਾਮ (ਤਿੰਨੇ ਭਰਾਵਾਂ) ਦੇ ਘਰ ਸੀ 64 ਸਾਲ ਪਹਿਲਾਂ ਇਸ ਪਰਿਵਾਰ ਦੇ ਹਾਲਾਤ ਚੰਗੇ ਨਹੀਂ ਸਨ, ਪਰ ਸਤਿਗੁਰੂ ਨਾਲ ਪ੍ਰੇਮ ਬੜਾ ਬੇਸ਼ੁਮਾਰ ਸੀ ਇਸ ਪ੍ਰੇਮ ਦੇ ਪਾਸ਼ ’ਚ ਬੰਨ੍ਹ ਕੇ ਹੀ ਪੂਜਨੀਕ ਸਾਈਂ ਜੀ ਉਨ੍ਹਾਂ ਦੇ ਘਰ ਪਧਾਰੇ ਸਨ ਘਰ ’ਚ ਜਗ੍ਹਾ ਦੀ ਕਮੀ ਦੇ ਚੱਲਦਿਆਂ ਪੂਜਨੀਕ ਸਾਈਂ ਜੀ ਦਾ ਉਤਾਰਾ ਘਰ ਦੇ ਬਾਹਰ ਵਾਲੀ ਸਾਈਡ ’ਚ ਬਣੇ ਪਸ਼ੂਆਂ ਵਾਲੇ ਵਾੜੇ ’ਚ ਤੈਅ ਹੋਇਆ ਸੀ ਹਾਲਾਂਕਿ ਉਸ ਵਾੜੇ ਨੂੰ ਹੇਠਾਂ ਪੱਲੀ ਵਿਛਾ ਕੇ ਤੇ ਸਾਈਡਾਂ ’ਚ ਬਾਗ-ਫੁਲਕਾਰੀਆਂ ਨਾਲ ਪੂਰਾ ਸਜਾਇਆ ਗਿਆ ਸੀ ਨਿੱਘੇ ਸਵਾਗਤ ਤੋਂ ਬਾਅਦ ਪੂਜਨੀਕ ਸਾਈਂ ਜੀ ਉੱਥੇ ਆ ਕੇ ਬਿਰਾਜ਼ਮਾਨ ਹੋ ਗਏ ਕਰੀਬ 15-20 ਸੇਵਾਦਾਰ ਵੀ ਆਸ-ਪਾਸ ’ਚ ਬੈਠ ਗਏ ਦੱਸਦੇ ਹਨ ਕਿ ਕੁਝ ਸਮੇਂ ਬਾਅਦ ਉੱਥੇ ਸਾਈਡ ਤੋਂ ਇੱਕ ਚੂਹੀ ਨਿਕਲ ਆਈ, ਜਿਸ ’ਤੇ ਪੂਜਨੀਕ ਸਾਈਂ ਜੀ ਦੀ ਦ੍ਰਿਸ਼ਟੀ ਪੈ ਗਈ ਇਹ ਦੇਖ ਕੇ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਇਤਨੀ ਬੜੀ ਮੌਜ ਕੋ ਯਹਾਂ ਕਿਸ ਨੇ ਬਿਠਾਇਆ? ਬਈ! ਪਸ਼ੂਓਂ ਕੇ ਨੋਹਰੇ ਕੇ ਅੰਦਰ? ਇਨਕੇ ਪ੍ਰੇਮ ਕੀ ਜ਼ੰਜ਼ੀਰੋਂ ਨੇ ਬਾਂਧਕਰ ਬਿਠਾਇਆ ਹੈ ਮੌਜ ਪ੍ਰੇਮ ਕੇ ਵਸ਼ ਮੇਂ ਹੋਤੀ ਹੈ’ ਪੂਜਨੀਕ ਸਾਈਂ ਜੀ ਦੀ ਅਪਾਰ ਰਹਿਮਤ ਦੀ ਬਦੌਲਤ ਅੱਜ ਰਾਜਾਰਾਮ ਜੀ ਦਾ ਪਰਿਵਾਰ ਹਿਸਾਰ ਸ਼ਹਿਰ ਦੇ ਟਾੱਪ ਅਮੀਰਾਂ ਦੀ ਸ਼ੇ੍ਰਣੀ ’ਚ ਸ਼ੁਮਾਰ ਹੋ ਚੁੱਕਿਆ ਹੈ ਉਨ੍ਹਾਂ ਦਾ ਇੱਕ ਬੇਟਾ ਰਣਬੀਰ ਗੰਗਵਾ ਵਰਤਮਾਨ ’ਚ ਹਰਿਆਣਾ ਵਿਧਾਨ ਸਭਾ ’ਚ ਡਿਪਟੀ ਸਪੀਕਰ ਦੇ ਅਹੁਦੇ ’ਤੇ ਹਨ

ਸੰਨ 1956 ਦੀ ਗੱਲ ਹੈ, ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਪਿੰਡ ਡਾਬੜਾ (ਹਿਸਾਰ) ’ਚ ਸਤਿਸੰਗ ਲਾਇਆ ਕਰਦੇ ਸਨ ਸਾਈਂ ਜੀ ਦਾ ਉਤਾਰਾ ਅਕਸਰ ਚੌਧਰੀ ਬਲਦੇਵ ਸਿੰਘ ਦੇ ਘਰ ਹੁੰਦਾ ਅਤੇ ਸਤਿਸੰਗ ਵੀ ਉਨ੍ਹਾਂ ਦਿਨਾਂ ’ਚ ਗੰਗਵਾ ਪਿੰਡ ਤੋਂ ਭੈਰਾ ਰਾਮ, ਰਾਮ ਲਾਲ, ਰਾਜਾ ਰਾਮ (ਤਿੰਨੇ ਸਕੇ ਭਰਾ) ਅਤੇ ਉੱਦਮੀ ਰਾਮ ਕਈ ਜਣਿਆਂ ਨੂੰ ਨਾਲ ਲੈ ਕੇ ਉੱਥੇ ਸਤਿਸੰਗ ਸੁਣਨ ਜਾਣ ਲੱਗੇ
ਇੱਕ-ਦੋ ਸਤਿਸੰਗਾਂ ਸੁਣਨ ਤੋਂ ਬਾਅਦ ਉਨ੍ਹਾਂ ਨੇ ਪੂਜਨੀਕ ਸਾਈਂ ਜੀ ਤੋਂ ਨਾਮ-ਦਾਨ ਪ੍ਰਾਪਤ ਕਰ ਲਿਆ ਇੱਕ ਦਿਨ ਗੰਗਵਾ ਦੇ ਇਨ੍ਹਾਂ ਡੇਰਾ ਪੇ੍ਰਮੀਆਂ ਨੇ ਅਰਜ਼ ਕੀਤੀ, ਕਿ ਸਾਈਂ ਜੀ! ਸਾਡੇ ਪਿੰਡ ’ਚ ਵੀ ਦਰਬਾਰ ਦਾ ਕੋਈ ਸੇਵਾਦਾਰ ਭੇਜੋ ਜੋ ਲੋਕਾਂ ਨੂੰ ਸਤਿਸੰਗ ਬਾਰੇ ਸਮਝਾਏ ਅਤੇ ਪਿੰਡ ’ਚ ਸਤਿਗੁਰੂ ਦਾ ਪ੍ਰੇਮ ਵਧ ਜਾਏ ਇਸ ’ਤੇ ਪੂਜਨੀਕ ਸਾਈਂ ਜੀ ਨੇ ਚਾਰ ਸੇਵਾਦਾਰ ਉੱਥੇ ਭੇਜ ਦਿੱਤੇ ਉਹ ਸੇਵਾਦਾਰ ਸਵੇਰੇ-ਸ਼ਾਮ ਸਤਿਗੁਰੂ ਦਾ ਯਸ਼ਗਾਨ ਕਰਦੇ ਅਤੇ ਪਿੰਡ ਵਾਸੀਆਂ ਨੂੰ ਭਜਨ-ਬਾਣੀ ਸੁਣਾ ਕੇ ਡੇਰਾ ਸੱਚਾ ਸੌਦਾ ਬਾਰੇ ਸਮਝਾਉਂਦੇ ਹੌਲੀ-ਹੌਲੀ ਪਿੰਡ ਵਾਲਿਆਂ ’ਤੇ ਇਨ੍ਹਾਂ ਗੱਲਾਂ ਦਾ ਅਸਰ ਦਿਸਣ ਲੱਗਿਆ ਉਨ੍ਹਾਂ ’ਚ ਡੇਰਾ ਸੱਚਾ ਸੌਦਾ ਪ੍ਰਤੀ ਤੜਫ ਵਧਣ ਲੱਗੀ ਅਤੇ ਪੂਜਨੀਕ ਸਾਈਂ ਜੀ ਦੇ ਦਰਸ਼ਨ-ਦੀਦਾਰ ਦੀ ਲਾਲਸਾ ਜਾਗ ਉੱਠੀ ਇੱਕ ਦਿਨ ਪਿੰਡ ਦੇ ਸਰਪੰਚ ਸੇਠ ਪਿਤਰੂ ਮੱਲ, ਪੰਡਿਤ ਰਾਮੇਸ਼ਵਰ ਦਾਸ, ਚੌਧਰੀ ਤੋਖਾ ਰਾਮ ਬਿਸ਼ਨੋਈ ਸਮੇਤ ਕਰੀਬ 150 ਜਣੇ ਸਤਿਸੰਗ ਸੁਣਨ ਲਈ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਆ ਪਹੁੰਚੇ

ਉਸ ਦੌਰਾਨ ਇੱਕ ਪਿੰਡ ਤੋਂ ਏਨੀ ਗਿਣਤੀ ’ਚ ਸੰਗਤ ਦਾ ਆਉਣਾ ਵੱਡੀ ਗੱਲ ਸੀ ਸੇਵਾਦਾਰਾਂ ਨੇ ਪੂਜਨੀਕ ਸਾਈਂ ਜੀ ਦੇ ਚਰਨ ਕਮਲਾਂ ’ਚ ਅਰਜ਼ ਕੀਤੀ ਕਿ ਸਾਈਂ ਜੀ! ਗੰਗਵਾ ਪਿੰਡ ਤੋਂ ਸੰਗਤ ਦਰਸ਼ਨਾਂ ਲਈ ਆਈ ਹੈ ਜੀ ਪੂਜਨੀਕ ਸਾਈਂ ਜੀ ਉਸ ਸਮੇਂ ਚੌਬਾਰੇ ’ਚ ਰਿਹਾ ਕਰਦੇ ਸਨ ਸੰਗਤ ਦੇ ਪ੍ਰੇਮ ਭਾਵ ਤੋਂ ਖੁਸ਼ ਹੋ ਕੇ ਪੂਜਨੀਕ ਸਾਈਂ ਜੀ ਨੇ ਸਾਰੀ ਸੰਗਤ ਨੂੰ ਚੌਬਾਰੇ ’ਚ ਆਪਣੇ ਕੋਲ ਹੀ ਬੁਲਾ ਲਿਆ ਖੁਦ ਮੰਜੇ ’ਤੇ ਬਿਰਾਜਮਾਨ ਸਨ ਅਤੇ ਸੰਗਤ ਨੂੰ ਬੜੇ ਪੇ੍ਰਮ ਨਾਲ ਲਾਈਨਾਂ ’ਚ ਬਿਠਾ ਦਿੱਤਾ ਸੰਗਤ ਬੜੇ ਪ੍ਰੇਮ ਨਾਲ ਮੁਰਸ਼ਿਦ ਦਾ ਦੀਦਾਰ ਕਰਨ ਲੱਗੀ ਪੂਜਨੀਕ ਸਾਈਂ ਜੀ ਨੇ ਇਸ ਦਰਮਿਆਨ ਆਪਣੇ ਉੱਪਰ ਚਾਦਰ ਓਢ ਲਈ ਅਤੇ ਕੁਝ ਸਮੇਂ ਲਈ ਅੰਤਰਧਿਆਨ ਹੋ ਗਏ ਜਿਵੇਂ ਹੀ ਧਿਆਨ ਹਟਿਆ ਤਾਂ ਬਚਨ ਫਰਮਾਇਆ, ‘ਸੁਣੋ ਵਰੀ! ‘‘ਤੁਮ੍ਹਾਰੇ ਪਿਛਲੇ ਪਾਪ-ਗੁਨਾਹ ਕੁੱਲ ਮਾਲਕ ਸੇ ਮਾਫ ਕਰਵਾ ਦੀਏ ਹੈਂ ਔਰ ਕੱਲ ਆਪਕੋ ਨਾਮ-ਦਾਨ ਦੇਂਗੇ ਨਾਮ-ਦਾਨ ਲੇਕਰ ਪ੍ਰੇਮ ਸੇ ਸਿਮਰਨ ਕਰਨਾ ਆਪ ਹਰ ਤਰਹ ਸੇ ਸੁਖੀ ਰਹੇਂਗੇ ਨਾਮ ਤੁਮ੍ਹਾਰੀ ਹਰ ਤਰਹ ਔਰ ਹਰ ਸਮੇਂ ਰਕਸ਼ਾ ਕਰੇਗਾ ਜਿਸ ਤਰਹ ਕਿਸੀ ਮੰਤਰੀ ਕੇ ਬਾੱਡੀ ਗਾਰਡ ਸਾਥ ਰਹਿਕਰ ਉਸਕੀ ਰਕਸ਼ਾ ਕਰਤੇ ਹੈਂ, ਇਸ ਤਰਹ ਨਾਮ ਤੁਮ੍ਹਾਰੀ ਰਕਸ਼ਾ ਕਰੇਗਾ’’

ਇਸ ਤੋਂ ਬਾਅਦ ਬਾਬੂ ਖੇਮ ਚੰਦ ਨੂੰ ਹੁਕਮ ਫਰਮਾਇਆ-‘ਸਭੀ ਸਾਧ-ਸੰਗਤ ਕੋ ਏਕ-ਏਕ ਮੁੱਠੀ ਭਰਕਰ ਪ੍ਰਸ਼ਾਦ ਦੋ’ ਜਦੋਂ ਪ੍ਰਸ਼ਾਦ ਵੰਡਦਾ-ਵੰਡਦਾ ਖੇਮਚੰਦ ਸਰਪੰਚ ਦੇ ਕੋਲ ਆਇਆ ਤਾਂ ਬੇਪਰਵਾਹ ਜੀ ਨੇ ਫਿਰ ਤੋਂ ਹੁਕਮ ਫਰਮਾਇਆ, ‘ਇਨਕੋ ਦੋ ਬੁਕ ਭਰਕਰ ਦੋ ਸਰਪੰਚ ਕੇ ਨਾਤੇ ਇਨਕਾ ਡਬਲ ਹੱਕ ਹੈ’ ਇਸ ਤਰ੍ਹਾਂ ਸਾਧ-ਸੰਗਤ ਆਪਣੇ ਸਤਿਗੁਰੂ ਦਾ ਏਨਾ ਪ੍ਰੇਮ ਪਾ ਕੇ ਖੁਸ਼ ਹੋ ਉੱਠੀ ਅਤੇ ਹੱਸਦੇ ਚਿਹਰੇ ਲੈ ਕੇ ਚੌਬਾਰੇ ਤੋਂ ਹੇਠਾਂ ਉੱਤਰ ਆਈ
ਜ਼ਿਕਰਯੋਗ ਹੈ ਕਿ ਉਸ ਸਮੇਂ ਸੱਚਾ ਸੌਦਾ ਦਰਬਾਰ ’ਚ ਗੋਲ ਚਬੂਤਰਾ ਹੋਇਆ ਕਰਦਾ ਸੀ ਪੂਜਨੀਕ ਸਾਈਂ ਜੀ ਸ਼ਾਹੀ ਕੁਰਸੀ ’ਤੇ ਬਿਰਾਜਮਾਨ ਹੋ ਕੇ ਸਤਿਸੰਗ ਫਰਮਾਇਆ ਕਰਦੇ ਸਨ ਉਸ ਰਾਤ ਕਰੀਬ 9 ਵਜੇ ਸਤਿਸੰਗ ਸ਼ੁਰੂ ਹੋਇਆ ਪੂਜਨੀਕ ਸਾਈਂ ਜੀ ਦੇ ਮੁਖਾਰਬਿੰਦ ’ਚੋਂ ਨਿਕਲੇ ਹਰ ਬਚਨ ਨੂੰ ਸੰਗਤ ਨੇ ਬੜੀ ਸ਼ਰਧਾ ਅਤੇ ਵਿਸ਼ਵਾਸ ਨਾਲ ਆਤਮਸਾਤ ਕੀਤਾ ਇਸ ਦੌਰਾਨ ਪੂਜਨੀਕ ਸਾਈਂ ਜੀ ਨੇ ਕਈ ਸਤਿਸੰਗੀਆਂ ਦੇ ਗਲਾਂ ’ਚ ਨੋਟਾਂ ਦੇ ਹਾਰ ਪਹਿਨਾਏ ਅਤੇ ਸਰਪੰਚ ਪਿੱਤਰੂ ਮੱਲ ਨੂੰ ਪਗੜੀ ਬਖ਼ਸ਼ਿਸ਼ ਕੀਤੀ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਰਾਤ ਨੂੰ 12:00 ਵਜੇ ਦੇ ਕਰੀਬ ਗੁਰੂਮੰਤਰ ਦੀ ਦਾਤ ਬਖ਼ਸ਼ੀ ਗਈ, ਜਿਸ ’ਚ ਗੰਗਵਾ ਦੀ ਸਾਧ-ਸੰਗਤ ਵੀ ਸ਼ਾਮਲ ਸੀ ਨਾਮਦਾਨੀ ਬਣਨ ਤੋਂ ਬਾਅਦ ਗੰਗਵਾ ਦੇ ਇਨ੍ਹਾਂ ਪ੍ਰੇਮੀਆਂ ’ਚ ਵੈਰਾਗ ਆ ਗਿਆ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਰਾਇ ਬਣਾਈ ਅਤੇ ਪੂਜਨੀਕ ਸਾਈਂ ਜੀ ਨਾਲ ਫਿਰ ਤੋਂ ਮਿਲਣ ਦਾ ਇਰਾਦਾ ਬਣਾਇਆ ਪੂਜਨੀਕ ਸਾਈਂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਬਾਬਾ ਜੀ, ਸਾਡੇ ਪਿੰਡ ’ਚ ਵੀ ਆਪਣੇ ਪਾਵਨ ਚਰਨ ਟਿਕਾਓ ਜੀ ਅਤੇ ਉੱਥੇ ਵੀ ਡੇਰਾ ਬਣਾਓ ਸੰਗਤ ਦੀ ਅਰਜ਼ ਸਵੀਕਾਰਦੇ ਹੋਏ ਪੂਜਨੀਕ ਸਾਈਂ ਜੀ ਨੇ ਫਰਮਾਇਆ- ‘ਬਈ, ਆਪ ਜ਼ਮੀਨ ਦੇਖੋ, ਫਿਰ ਆਪਕਾ ਪ੍ਰੇਮ ਦੇਖਕਰ ਸੋਚੇਂਗੇ’ ਇਹ ਬਚਨ ਸੁਣ ਕੇ ਸੰਗਤ ਦੇ ਚਿਹਰਿਆਂ ’ਤੇ ਖੁਸ਼ੀ ਛਾ ਗਈ, ਕਿਉਂਕਿ ਪਿੰਡ ’ਚ ਦਰਬਾਰ ਬਣਾਉਣ ਦੀ ਮੁੱਢਲੀ ਪ੍ਰਵਾਨਗੀ ਮਿਲ ਚੁੱਕੀ ਸੀ ਉਸ ਤੋਂ ਬਾਅਦ ਸਾਧ-ਸੰਗਤ ਸਰਸਾ ਦਰਬਾਰ ਤੋਂ ਪਿੰਡ ਲਈ ਰਵਾਨਾ ਹੋ ਗਈ

ਗੰਗਵਾ ਪਹੁੰਚ ਕੇ ਪਿੰਡ ਦੇ ਮੁੱਖ ਸੇਵਾਦਾਰਾਂ ਨੇ ਅਗਲੇ ਦਿਨ ਸਾਧ-ਸੰਗਤ ਨੂੰ ਇਕੱਠਾ ਕਰਕੇ ਸਰਵਸੰਮਤੀ ਨਾਲ ਫੈਸਲਾ ਲਿਆ ਕਿ ਪੂਜਨੀਕ ਸਾਈਂ ਜੀ ਦੇ ਹੁਕਮ ਅਨੁਸਾਰ ਪਿੰਡ ’ਚ ਦਰਬਾਰ ਬਣਾਉਣ ਲਈ ਸਹੀ ਜਗ੍ਹਾ ਦੀ ਚੋਣ ਕੀਤੀ ਜਾਏ ਕੁਝ ਸੇਵਾਦਾਰਾਂ ਨੇ ਦੂਰ-ਦਰਾਜ ਏਰੀਆ ’ਚ ਜ਼ਮੀਨ ਦੇਣ ਦੀ ਗੱਲ ਕਹੀ ਤਾਂ ਕਿਸੇ ਨੇ ਪਿੰਡ ਦੇ ਨਜ਼ਦੀਕ ਜ਼ਮੀਨ ਦੇਣ ਦੀ ਗੱਲ ਰੱਖੀ ਕਈ ਦਿਨਾਂ ਤੱਕ ਇਹ ਦੌਰ ਚੱਲਦਾ ਰਿਹਾ ਆਖਰਕਾਰ ਪਿੰਡ ਦੀ ਉੱਤਰ ਦਿਸ਼ਾ ’ਚ ਹਿਸਾਰ ਸ਼ਹਿਰ ਦੀ ਸਾਈਡ ’ਚ ਚੌਧਰੀ ਪਰਸਾ ਰਾਮ ਦੀ ਜ਼ਮੀਨ ’ਤੇ ਸਾਰਿਆਂ ਨੇ ਸਹਿਮਤੀ ਜਤਾਈ ਉਸ ਸਮੇਂ ਪਰਸਾ ਰਾਮ ਵੀ ਪੂਜਨੀਕ ਸਾਈਂ ਜੀ ਦਾ ਪਿਆਰਾ ਭਗਤ ਸੀ ਉਸ ਨੇ ਖੁਸ਼ੀ-ਖੁਸ਼ੀ ਇਹ ਜ਼ਮੀਨ ਮੁਫਤ ’ਚ ਦੇਣ ਦਾ ਪ੍ਰਸਤਾਵ ਰੱਖਿਆ ਅਗਲੇ ਦਿਨ ਕੁਝ ਸੇਵਾਦਾਰ ਸਰਸਾ ਦਰਬਾਰ ਪਹੁੰਚੇ ਅਤੇ ਅਰਜ਼ ਕੀਤੀ ਕਿ ਸਾਈਂ ਜੀ, ਡੇਰਾ ਬਣਾਉਣ ਲਈ ਜ਼ਮੀਨ ਮਿਲ ਗਈ ਹੈ ਅਤੇ ਉਸ ਦਾ ਮਾਲਕ ਇਹ ਜ਼ਮੀਨ ਮੁਫ਼ਤ ’ਚ ਦੇਣ ਨੂੰ ਵੀ ਤਿਆਰ ਹੈ ਇਹ ਸੁਣ ਕੇ ਪੂਜਨੀਕ ਸਾਈਂ ਜੀ ਨੇ ਫਰਮਾਇਆ-‘ਡੇਰਾ ਸੱਚਾ ਸੌਦਾ ਦਰਬਾਰ ਮੇਂ ਮੁਫ਼ਤ ਮੇਂ ਕੁਛ ਭੀ ਨਹੀਂ ਲੀਆ ਜਾਤਾ ਉਸ ਜ਼ਮੀਨ ਕੀ ਰਜਿਸਟਰੀ ਕਰਵਾਓ ਔਰ ਉਸਕੋ ਬਣਤੀ ਕੀਮਤ ਸੇ ਜ਼ਿਆਦਾ ਪੈਸਾ ਦੋ’ ਆਗਿਆ ਪਾ ਕੇ ਉਹ ਸੇਵਾਦਾਰ ਫਿਰ ਤੋਂ ਪਿੰਡ ਆ ਪਹੁੰਚੇ ਅਤੇ ਇਸ ਬਾਰੇ ’ਚ ਸਾਧ-ਸੰਗਤ ਨਾਲ ਚਰਚਾ ਕੀਤੀ ਆਖਰਕਾਰ ਇਹ ਤੈਅ ਹੋਇਆ

ਕਿ ਪਰਸਾਰਾਮ ਨੂੰ ਉਸ ਦੀ ਜ਼ਮੀਨ ਦੀ ਕੀਮਤ ਅਦਾ ਕੀਤੀ ਜਾਏਗੀ ਸੱਚਖੰਡਵਾਸੀ ਪਰਸਾਰਾਮ ਦੇ 65 ਸਾਲ ਦੇ ਪੁੱਤਰ ਲੀਲੂ ਰਾਮ ਦੱਸਦੇ ਹਨ ਕਿ ਉਸ ਸਮੇਂ ਸਾਡੇ ਪਰਿਵਾਰ ਨੇ 900 ਰੁਪਏ ’ਚ 9 ਕਨਾਲ ਜ਼ਮੀਨ ਦੀ ਰਜਿਸਟਰੀ ਦਰਬਾਰ ਲਈ ਕਰਵਾਈ ਸੀ ਇਹ ਰਜਿਸਟਰੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਨਾਂਅ ’ਤੇ ਹੋਈ ਸੀ ਹਾਲਾਂਕਿ ਮਾਸਟਰ ਜਸਬੀਰ ਸਿੰਘ ਦੱਸਦੇ ਹਨ ਕਿ ਪੜਤਾਲ ਦੌਰਾਨ ਜਦੋਂ ਤਹਿਸੀਲ ਤੋਂ 1955 ਦੇ ਆਸ-ਪਾਸ ਦੀ ਪੁਰਾਣੀ ਫਰਦ ਨਿਕਲਵਾਈ ਗਈ ਤਾਂ ਉਸ ’ਚ ਬਕਾਇਦਾ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਇੱਕ ਹਜ਼ਾਰ ਰੁਪਏ ’ਚ 9 ਕਨਾਲ ਜ਼ਮੀਨ ਦੀ ਖਰੀਦ ਕੀਤੀ ਗਈ ਉਸ ਸਮੇਂ ਦਾ ਰਿਕਾਰਡ ਉਰਦੂ ’ਚ ਅੱਜ ਵੀ ਉਪਲੱਬਧ ਹੈ

Table of Contents

17 ਅਪਰੈਲ 1957 ਨੂੰ ਰੱਖੀ ਦਰਬਾਰ ਦੀ ਨੀਂਹ


ਵੈਸਾਖੀ ਦਾ ਤਿਉਹਾਰ ਗੰਗਵਾ ਪਿੰਡ ਲਈ ਖੁਸ਼ੀਆਂ ਦਾ ਪੈਗ਼ਾਮ ਲੈ ਕੇ ਆਇਆ ਸ਼ਾਹੀ ਹੁਕਮ ਨਾਲ ਡੇਰਾ ਬਣਾਉਣ ਦੀ ਰੂਪਰੇਖਾ ਤਿਆਰ ਹੋ ਗਈ ਪਿੰਡ ਵਾਸੀਆਂ ਦੇ ਦੱਸੇ ਅਨੁਸਾਰ, ਸਾਧ-ਸੰਗਤ ਨੇ ਸ਼ਾਹੀ ਮਨਜ਼ੂਰੀ ਤੋਂ ਬਾਅਦ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ
17 ਅਪਰੈਲ 1957 ਨੂੰ ਦਰਬਾਰ ਦੀ ਨੀਂਹ ਰੱਖ ਦਿੱਤੀ ਇਸ ਜ਼ਮੀਨ ਦੇ ਕੋਲ ਹੀ ਤਾਲਾਬ ਬਣਿਆ ਹੋਇਆ ਸੀ ਸੰਗਤ ਨੇ ਉਸ ਤਾਲਾਬ ਦੇ ਕਿਨਾਰੇ ਹੀ ਕੱਚੀਆਂ ਇੱਟਾਂ ਕੱਢਣ ਦੀ ਸੇਵਾ ਸ਼ੁਰੂ ਕਰ ਦਿੱਤੀ, ਉਸੇ ਤਾਲਾਬ ’ਚੋਂ ਪਾਣੀ ਲੈਂਦੇ ਅਤੇ ਗਾਰਾ ਤਿਆਰ ਕਰਦੇ ਆਸ-ਪਾਸ ਦੇ ਪਿੰਡਾਂ ਤੋਂ ਵੀ ਸੇਵਾਦਾਰ ਇੱਥੇ ਪਹੁੰਚਣ ਲੱਗੇ ਅਤੇ ਦਿਨ-ਰਾਤ ਸੇਵਾ ਚੱਲਣ ਲੱਗੀ ਉੱਧਰ ਇੱਟਾਂ ਕੱਢੀਆਂ ਜਾ ਰਹੀਆਂ ਸਨ, ਤਾਂ ਕੁਝ ਸੇਵਾਦਾਰ ਚੁਣੀ ਗਈ ਜ਼ਮੀਨ ’ਤੇ ਉੱਗੇ ਝਾੜ-ਬੋਝੇ ਉਖਾੜ ਕੇ ਉਸਦੇ ਦੇ ਚਾਰੇ ਪਾਸੇ ਵਾੜ ਬਣਾਉਣ ਲੱਗੇ ਦੱਸਦੇੇ ਹਨ ਕਿ ਉਸ ਸਮੇਂ ਗੰਗਵਾ ਪਿੰਡ ’ਚ ਉੱਤਰ ਦਿਸ਼ਾ ’ਚ ਕਾਫੀ ਏਰੀਆ ਖਾਲੀ ਪਿਆ ਹੋਇਆ ਸੀ, ਜਿੱਥੇ ਸੰਘਣੀਆਂ ਕੰਡੀਲੀਆਂ ਝਾੜੀਆਂ ਵਰਗੇ ਪੇੜ-ਪੌਦੇ ਉੱਗੇ ਹੋਏ ਸਨ ਸੇਵਾਦਾਰਾਂ ਨੇ ਅਥੱਕ ਮਿਹਨਤ ਦੇ ਬਲਬੂਤੇ ਏਰੀਆ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਉਸ ਨੂੰ ਸਮਤਲ ਕਰ ਦਿੱਤਾ

ਸ਼ੁਰੂਆਤੀ ਪੜਾਅ ’ਚ ਕੱਚੀਆਂ ਇੱਟਾਂ ਨਾਲ ਇੱਕ ਤੇਰਾਵਾਸ ਦਾ ਨਿਰਮਾਣ ਕੀਤਾ ਗਿਆ ਉਸ ਦੇ ਉੱਪਰ ਇੱਕ ਕਮਰਾ ਅਤੇ ਨਾਲ ਹੀ ਇੱਕ ਹੋਰ ਕਮਰਾ ਬਣਾਇਆ ਗਿਆ ਸੇਵਾ ਦਾ ਕ੍ਰਮ ਉਨ੍ਹਾਂ ਦਿਨਾਂ ’ਚ ਚੱਲਦਾ ਹੀ ਰਹਿੰਦਾ ਜਦੋਂ ਪਿੰਡਵਾਸੀਆਂ ਨੂੰ ਲੱਗਿਆ ਕਿ ਦਰਬਾਰ ਬਣ ਚੁੱਕਿਆ ਹੈ (ਉਸ ਸਮੇਂ ਅਨੁਸਾਰ), ਤਾਂ ਸਾਰਿਆਂ ਨੇ ਮਿਲ ਕੇ ਵਿਚਾਰ ਬਣਾਇਆ ਅਤੇ ਸਰਪੰਚ ਪਿੱਤਰੂ ਮੱਲ ਅਤੇ ਭੈਰਾ ਰਾਮ ਨੂੰ ਡੇਰਾ ਸੱਚਾ ਸੌਦਾ ’ਚ ਭੇਜ ਦਿੱਤਾ ਅਤੇ ਕਿਹਾ ਕਿ ਪੂਜਨੀਕ ਸਾਈਂ ਜੀ ਨੂੰ ਆਪਣੇ ਨਾਲ ਜ਼ਰੂਰ ਲੈ ਕੇ ਆਉਣਾ ਦੋਵੇਂ ਸਤਿਸੰਗੀ ਸਰਸਾ ਦਰਬਾਰ ਪਹੁੰਚੇ ਤਾਂ ਇੱਥੇ ਸਤਿਸੰਗ ਦਾ ਨਜ਼ਾਰਾ ਚੱਲ ਰਿਹਾ ਸੀ ਖੂਬ ਆਨੰਦ ਲਿਆ ਅਤੇ ਆਪਣੇ ਮੁਰਸ਼ਿਦ ਦੇ ਖੂਬ ਦਰਸ਼ਨ ਕੀਤੇ ਬਾਅਦ ’ਚ ਜਦੋਂ ਹਜ਼ੂਰ ਦੀ ਹਜ਼ੂਰੀ ’ਚ ਪੇਸ਼ ਹੋਏ ਤਾਂ ਅਰਜ਼ ਕੀਤੀ ਕਿ ਸ਼ਹਿਨਸ਼ਾਹ ਜੀ, ਗੰਗਵਾ ਪਿੰਡ ਦੀ ਸਾਧ-ਸੰਗਤ ਨੇ ਆਪ ਜੀ ਦੀ ਦਇਆ-ਮਿਹਰ ਨਾਲ ਡੇਰਾ ਬਣਾ ਲਿਆ ਹੈ ਜੀ, ਤੁਸੀਂ ਉੱਥੇ ਸਤਿਸੰਗ ਫਰਮਾਓ ਜੀ

ਇਹ ਸੁਣ ਕੇ ਪੂਜਨੀਕ ਸਾਈਂ ਜੀ ਇੱਕ ਵਾਰ ਮੁਸਕਰਾਏ ਅਤੇ ਫਿਰ ਬਚਨ ਫਰਮਾਇਆ, ‘ਸੋਚੇਂਗੇ ਬਈ! ਤੁਮ੍ਹਾਰਾ ਪ੍ਰੇਮ ਦੇਖੇਂਗੇ’ ਭਾਵ ਹਾਮੀ ਵੀ ਭਰ ਦਿੱਤੀ ਅਤੇ ਗੱਲ ਨੂੰ ਹੱਸ ਕੇ ਟਾਲ ਵੀ ਦਿੱਤਾ ਇਹ ਦੇਖ ਕੇ ਦੋਵੇਂ ਸਤਿਸੰਗੀ ਖੁਸ਼ ਹੋਏ ਅਤੇ ਥੋੜ੍ਹਾ ਮਾਯੂਸ ਸਨ, ਕਿਉਂਕਿ ਪਿੰਡ ਵਾਲਿਆਂ ਨੇ ਤਾਂ ਨਾਲ ਲੈ ਕੇ ਆਉਣ ਨੂੰ ਬੋਲਿਆ ਸੀ ਦੋਵੇਂ ਸੇਵਾਦਾਰ ਉੁੱਥੇ ਦੋ ਦਿਨ ਰੁਕੇ ਰਹੇ ਦੂਜੇ ਦਿਨ ਸਰਪੰਚ ਪਿੱਤਰੂ ਮੱਲ ਨੂੰ ਦੇਖ ਕੇ ਪੂਜਨੀਕ ਸਾਈਂ ਜੀ ਨੇ ਪੁੱਛਿਆ, ‘ਪੁੱਟਰ! ਆਪ ਯਹਾਂ ਪਰ ਹੀ ਹੋ, ਗਏ ਨਹੀਂ?’ ਸਰਪੰਚ ਸਾਹਿਬ ਨੇ ਜਵਾਬ ਦਿੱਤਾ ਕਿ ਜੀ! ਗਏ ਨਹੀਂ? ਪਿੰਡ ਵਾਲਿਆਂ ਨਾਲ ਵਾਅਦਾ ਕਰਕੇ ਆਏ ਸੀ ਕਿ ਪੂਜਨੀਕ ਸਾਈਂ ਜੀ ਨੂੰ ਨਾਲ ਲੈ ਕੇ ਹੀ ਆਵਾਂਗੇ, ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਇੱਥੇ ਹੀ ਬੈਠੇ ਰਹਾਂਗੇ ਇਹ ਸੁਣ ਕੇ ਪੂਜਨੀਕ ਸਾਈਂ ਜੀ ਖੂਬ ਹੱਸੇ ਅਤੇ ਫਰਮਾਇਆ, ‘ਸਰਪੰਚ! ਆਪ ਨੇ ਇਸ ਬਾੱਡੀ ਕੋ ਮਨਾ ਹੀ ਲੀਆ ਆਪ ਜਾਕਰ ਸਤਿਸੰਗ ਕੀ ਤਿਆਰੀ ਕਰੋ ਸਭੀ ਪ੍ਰੇਮੀਓਂ ਕੋ ਸੂਚਨਾ ਕਰ ਦੋ ਅਸੀਂ ਆਜ ਸੇ ਪਾਂਚਵੇਂ ਦਿਨ ਆਪਕੇ ਪਾਸ ਪਹੁੰਚ ਜਾਏਂਗੇ’ ਦੋਵੇਂ ਸੇਵਾਦਾਰ ਖੁਸ਼ੀ ’ਚ ਉੱਛਲਦੇ-ਕੁੱਦਦੇ ਪਿੰਡ ਪਹੁੰਚੇ ਅਤੇ ਸੰਗਤ ਨੂੰ ਇਹ ਖੁਸ਼ਖਬਰੀ ਸੁਣਾਈ ਸੰਗਤ ਵੀ ਖੁਸ਼ੀਆਂ ਨਾਲ ਗਦ-ਗਦ ਹੋ ਉੱਠੀ ਅਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਲਾ ਕੇ ਪੂਜਨੀਕ ਸਾਈਂ ਜੀ ਦਾ ਸ਼ੁਕਰਾਨਾ ਕਰਨ ਲੱਗੀ

ਪੂਜਨੀਕ ਸਾਈਂ ਜੀ ਨੇ ਸਤਿਸੰਗ ਲਾ ਕੇ ਕੀਤਾ ਜੀਵਾਂ ਦਾ ਉੱਧਾਰ

ਗਰਮੀ ਦਾ ਮੌਸਮ ਯੌਵਨ ’ਤੇ ਸੀ, ਪਰ ਦਿਲਾਂ ’ਚ ਜੋਸ਼ ਵੀ ਇਸ ਕਦਰ ਉੱਮੜ ਰਿਹਾ ਸੀ, ਜਿਵੇਂ ਬਰਸਾਂ ਤੋਂ ਤੜਫਦੀਆਂ ਰੂਹਾਂ ’ਤੇ ਬੇਸ਼ੁਮਾਰ ਰਹਿਮਤਾਂ ਦੀ ਬਾਰਸ਼ ਹੋਣ ਵਾਲੀ ਹੋਵੇ ਪਿੰਡ ਹੀ ਨਹੀਂ, ਆਸ-ਪਾਸ ਦੇ ਏਰੀਆ ’ਚ ਵੀ ਸਤਿਸੰਗ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਤਿਸੰਗ ਪੰਡਾਲ ਬੜੇ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਉਸ ਤੋਂ ਅਗਲੇ ਦਿਨ ਪੂਜਨੀਕ ਸਾਈਂ ਜੀ ਨਜ਼ਦੀਕੀ ਪਿੰਡ ਡਾਬੜਾ ਤੋਂ ਇੱਥੇ ਪਧਾਰਨ ਵਾਲੇ ਸਨ

ਡਾਬੜਾ ਨਿਵਾਸੀ 77 ਸਾਲ ਦੇ ਰਾਮਜੀ ਲਾਲ ਦੱਸਦੇ ਹਨ ਕਿ ਜੁਲਾਈ (ਸੰਨ 1957) ਦਾ ਮਹੀਨਾ ਸੀ ਉਸ ਦਿਨ ਸਾਈਂ ਜੀ ਨੇ ਡਾਬੜਾ ’ਚ ਸਤਿਸੰਗ ਫਰਮਾਇਆ ਅਤੇ ਜਾਂਦੇ-ਜਾਂਦੇ ਆਪਣੇ ਅਲੌਕਿਕ ਖੇਡ ਦਿਖਾਉਂਦੇ ਹੋਏ ਡਾਬੜਾ ਦਾ ਡੇਰਾ ਢਹਾਉਣ ਦਾ ਹੁਕਮ ਫਰਮਾ ਦਿੱਤਾ ਅਤੇ ਸੇਵਾਦਾਰਾਂ ਨੂੰ ਨਾਲ ਲੈ ਕੇ ਗੰਗਵਾ ਡੇਰੇ ਵੱਲ ਰਵਾਨਾ ਹੋ ਗਏ ਨਿਸ਼ਚਿਤ ਦਿਨ ਅਤੇ ਸਮੇਂ ’ਤੇ ਪੂਜਨੀਕ ਸਾਈਂ ਜੀ ਗੰਗਵਾ ਪਿੰਡ ’ਚ ਪਧਾਰੇ ਪਿੰਡ ਵਾਸੀਆਂ ਨੇ ਬੜੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਢੋਲ ਵੱਜ ਰਹੇ ਸਨ, ਉੱਧਰ ਭੈਣਾਂ ਮੰਗਲ ਗੀਤ ਗਾ ਰਹੀਆਂ ਸਨ, ਮੰਨੋ ਪੂਰਾ ਪਿੰਡ ਹੀ ਖੁਸ਼ੀ ਨਾਲ ਝੂਮ ਉੱਠਿਆ ਹੋਵੇ

ਉਸ ਦਿਨ ਪੂਜਨੀਕ ਸਾਈਂ ਜੀ ਦਾ ਉਤਾਰਾ ਪ੍ਰੇਮੀ ਭੈਰਾ ਰਾਮ, ਰਾਮ ਲਾਲ ਅਤੇ ਰਾਜਾ ਰਾਮ ਦੇ ਘਰ ਸੀ ਪਹਿਲੇ ਦਿਨ ਸ਼ਨਿੱਚਰਵਾਰ ਨੂੰ ਚਾਰ ਵਜੇ ਸਤਿਸੰਗ ਕੀਤਾ ਪੂਜਨੀਕ ਸਾਈਂ ਜੀ ਜਦੋਂ ਸਤਿਸੰਗ ਕਰਨ ਲਈ ਆਏ ਤਾਂ ਧਾਮ ਦੇ ਅੰਦਰ ਚਲੇ ਗਏ ਡੇਰੇ ਦੀ ਸਾਰੀ ਜਗ੍ਹਾ ’ਤੇ ਦ੍ਰਿਸ਼ਟੀ ਪਾਈ ਅਤੇ ਆਪਣੇ ਨੂਰੀ ਮੁੱਖ ਦੀ ਠੋਡੀ ਦੇ ਹੇਠਾਂ ਆਪਣੀ ਸ਼ਾਹੀ ਸੋਟੀ ਲਾ ਕੇ ਖੜ੍ਹੇ ਹੋ ਗਏ ਕੁਝ ਦੇਰ ਬਾਅਦ ਡੰਗੋਰੀ ਨਾਲ ਇਸ਼ਾਰਾ ਕਰਦੇ ਹੋਏ ਹੁਕਮ ਕੀਤਾ, ‘ਯਹਾਂ ਪਰ ਨਲਕਾ ਲਗਾਏਂ, ਯਹਾਂ ਪਾਣੀ ਮੀਠਾ ਹੈ’ ਸਰਵ-ਸਮਰੱਥ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਨਲਕਾ ਲਾਇਆ ਗਿਆ ਤਾਂ ਪਾਣੀ ਬਹੁਤ ਹੀ ਮਿੱਠਾ ਨਿਕਲਿਆ ਸਾਰਾ ਪਿੰਡ ਉਸੇ ਨਲਕੇ ਤੋਂ ਪਾਣੀ ਲੈਂਦਾ ਰਿਹਾ ਹੈ ਫਿਰ ਚੋਜ਼ੀ ਪਾਤਸ਼ਾਹ ਜੀ ਨੇ ਥੋੜ੍ਹਾ ਜਿਹਾ ਅੱਗੇ ਜਾ ਕੇ ਆਪਣਾ ਬਚਨ ਫਰਮਾਇਆ, ‘ਸਰਪੰਚ ਸਾਹਿਬ! ਇਸ ਜਗ੍ਹਾ ਪਰ ਬੜੇ-ਬੜੇ ਰਾਜਾ-ਮਹਾਰਾਜਾਓਂ ਕੇ ਮਹਿਲੋਂ ਸੇ ਬੜਕਰ ਇਸ ਧਾਮ ਕਾ ਸੁੰਦਰ ਨਮੂਨਾ ਬਣੇਗਾ ਔਰ ਯੇ ਮਹਿਲੋਂ ਸੇ ਬੜ੍ਹਕਰ ਲਗੇਗਾ ਇਸ ਧਾਮ ਕੀ ਇਤਨੀ ਪ੍ਰਸਿੱਧੀ ਹੋ ਜਾਏਗੀ ਕਿ ਯਹਾਂ ਪਰ ਸਾਰੀ ਬਾਗੜ ਝੁਕੇਗੀ ਔਰ ਆਪਕੇ ਇਸ ਗੰਗੁਏ ਕਾ ਨਾਮ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਮੇਂ ਮਸ਼ਹੂਰ ਹੋ ਜਾਏਗਾ ਸਾਰੀ ਦੁਨੀਆਂ ਯਹਾਂ ਪਰ ਝੁਕੇਗੀ ਔਰ ਦੂਰ-ਦੂਰ ਸੇ ਪ੍ਰੇਮੀ ਆਇਆ ਕਰੇਂਗੇ’ ਪੂਜਨੀਕ ਸਾਈਂ ਜੀ ਦਿਨ ਤੋਂ ਇਲਾਵਾ ਰਾਤ ਨੂੰ ਵੀ ਸਤਿਸੰਗ ਲਗਾਉਂਦੇ ਸਤਿਸੰਗ ’ਚ ਖੂਬ ਸੰਗਤ ਆਉਂਦੀ

ਅਤੇ ਮਸਤੀ ’ਚ ਨੱਚਦੀ ਵੀ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਐਤਵਾਰ ਨੂੰ ਪੂਰੀ ਰਾਤ ਸਤਿਸੰਗ ਕਰਦੇ ਰਹੇ ਅਗਲੀ ਸਵੇਰ ਨਿਕਲਣ ਨੂੰ ਸੀ ਉਸ ਦੌਰਾਨ ਆਸ-ਪਾਸ ਪਿੰਡਾਂ ਦੇ ਲੋਕ ਵੀ ਆਏ ਹੋਏ ਸਨ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਨਾਮ-ਦਾਨ ਵੀ ਦਿੱਤਾ ਸਾਧ-ਸੰਗਤ ਨੇ ਅਰਜ਼ ਕੀਤੀ ਕਿ ਸਾਈਂ ਜੀ! ਇੱਕ ਸਤਿਸੰਗ ਹੋਰ ਕਰੋ ਇਸ ’ਤੇ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘ਇਤਨੇ ਸਤਿਸੰਗ ਸੁਣਕਰ ਗਾਂਵ ਵਾਲੇ ਤ੍ਰਿਪਤ ਨਹੀਂ ਹੋਏ, ਬੋਲੇ ਏਕ ਦਿਨ ਔਰ ਕਰੇਂ ਜੀ ਨਹੀਂ! ਅਬ ਤੋ ਜਾਏਂਗੇ ਤੁਮ੍ਹਾਰਾ ਪ੍ਰੇਮ ਦੇਖੇਂਗੇ, ਫਿਰ ਆ ਜਾਏਂਗੇ’ ਬਜ਼ੁਰਗਵਾਰ ਦੱਸਦੇ ਹਨ ਕਿ ਪੂਜਨੀਕ ਸਾਈਂ ਜੀ ਜਦੋਂ ਗੰਗਵਾ ਦਰਬਾਰ ’ਚ ਪਧਾਰੇ ਤਾਂ ਤੇਰਾਵਾਸ ਦੇ ਇਲਾਵਾ ਕੁਝ-ਇੱਕ ਕਮਰੇ ਬਣੇ ਸਨ, ਜੋ ਕੱਚੀਆਂ ਇੱਟਾਂ ਨਾਲ ਬਣਾਏ ਗਏ ਸਨ ਕੰਡੀਲੀਆਂ ਝਾੜੀਆਂ ਨਾਲ ਦਰਬਾਰ ਦੀ ਚਾਰਦੀਵਾਰੀ ਕੀਤੀ ਹੋਈ ਸੀ ਪੂਜਨੀਕ ਸਾਈਂ ਜੀ ਦੀ ਪਾਵਨ ਮੌਜ਼ੂਦਗੀ ’ਚ ਕੱਚੀਆਂ ਇੱਟਾਂ ਨਾਲ ਚਾਰ ਦੀਵਾਰੀ ਕੱਢੀ ਗਈ

ਰਹਿਮਤਾਂ ਏਨੀਆਂ ਲੁਟਾਈਆਂ ਕਿ ਝੌਲੀਆਂ ਵੀ ਛੋਟੀਆਂ ਪੈ ਗਈਆਂ

ਪੂਜਨੀਕ ਸਾਈਂ ਜੀ ਨੇ ਸ਼ਹਿਰਵਾਸੀਆਂ ਨੂੰ ਵੀ ਰਹਿਮਤਾਂ ਨਾਲ ਨਿਹਾਲ ਕਰ ਦਿੱਤਾ ਅਜਿਹੇ ਚੋਜ਼ ਦਿਖਾਉਂਦੇ ਕਿ ਸੰਗਤ ਖੁਸ਼ੀਆਂ ’ਚ ਸਰਾਬੋਰ ਹੋ ਜਾਂਦੀ ਦੱਸਦੇ ਹਨ ਕਿ ਐਤਵਾਰ ਸ਼ਾਮ ਕਰੀਬ 5 ਵਜੇ ਹਿਸਾਰ ਦੇ ਕੁਝ ਸਤਿਸੰਗੀ ਭਾਈ ਰੋਡਵੇਜ਼ ਦੀ ਬੱਸ ਲੈ ਕੇ ਆ ਗਏ ਇਹ ਦੇਖ ਕੇ ਚੋਜੀ ਦਾਤਾਰ ਜੀ ਨੇ ਸਰਪੰਚ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ‘ਚਲੋ ਬਈ! ਹਿਸਾਰ ਚਲੇਂਗੇ ਦੁਕਾਨੋਂ ਸੇ ਮਿਠਾਈ ਖਿਲਾਏਂਗੇ’ ਇਹ ਸੁਣਦੇ ਹੀ ਸੰਗਤ ਵੀ ਝੱਟ ਨਾਲ ਤਿਆਰ ਹੋ ਗਈ ਏਨੇ ’ਚ ਇੱਕ ਸਤਿਸੰਗੀ ਉੱਥੇ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਗਿਆ ਅਤੇ ਅਰਜ਼ ਕਰਨ ਲੱਗਿਆ ਕਿ ਸਾਈਂ ਜੀ! ਸਾਡੇ ਪਟੇਲ ਨਗਰ (ਹਿਸਾਰ) ’ਚ ਚੱਲੋ ਜੀ ‘ਅੱਛਾ ਬਈ! ਚਲੋ ਫਿਰ’ ਉਸ ਸਮੇਂ ਉੱਥੇ ਮੌਜ਼ੂਦ ਸਾਰੇ ਸਤਿਸੰਗੀ ਬੱਸ ’ਚ ਬੈਠ ਕੇ ਪੂਜਨੀਕ ਸਾਈਂ ਜੀ ਦੇ ਨਾਲ ਉਸ ਸਤਿਸੰਗੀ ਦੇ ਘਰ ਪਟੇਲ ਨਗਰ ’ਚ ਚਲੇ ਗਏ ਪੂਜਨੀਕ ਸਾਈਂ ਜੀ ਨੇ ਉੱਥੇ ਇੱਕ ਘੰਟਾ ਸਤਿਸੰਗ ਕੀਤਾ ਉਸ ਸਤਿਸੰਗੀ ਨੇ ਪਹਿਲਾਂ ਤੋਂ ਹੀ ਮਠਿਆਈ ਲਿਆ ਰੱਖੀ ਸੀ ਸ਼ਾਹੀ ਹੁਕਮ ਤੋਂ ਬਾਅਦ ਸੰਗਤ ਨੂੰ ਖੂਬ ਮਠਿਆਈ ਖੁਵਾਈ ਗਈ ਫਿਰ ਬੇਪਰਵਾਹ ਜੀ ਨੇ ਫਰਮਾਇਆ, ‘ਪ੍ਰੇਮਿਓਂ ਕੋ ਤੋ ਅਬ ਮਿਠਾਈ ਖਿਲਾ ਦੀ ਹੈ, ਦੁਕਾਨੋਂ ਸੇ ਫਿਰ ਕਭੀ ਖਿਲਾਏਂਗੇ’ ਉੱਧਰ ਸਰਪੰਚ ਪਿੱਤਰੂ ਮੱਲ ਨੇ ਅਰਜ਼ ਕੀਤੀ ਕਿ ਪੂਜਨੀਕ ਸਾਈਂ ਜੀ ਗੰਗਵਾ ’ਚ ਜਾ ਕੇ ਸਤਿਸੰਗ ਵੀ ਕਰਨਾ ਹੈ ਪ੍ਰੇਮੀ ਇੰਤਜ਼ਾਰ ਕਰ ਰਹੇ ਹੋਣਗੇ ਉਸ ਦੌਰਾਨ ਪੂਜਨੀਕ ਸਾਈਂ ਜੀ ਨੇ ਹੁਕਮ ਫਰਮਾਇਆ, ‘ਯਹਾਂ ਕਾ ਪ੍ਰੇਮ ਹੀ ਜ਼ਿਆਦਾ ਹੈ’

ਖਿੜ ਉੱਠਿਆ ਜ਼ਰ੍ਹਾ-ਜ਼ਰ੍ਹਾ ਜਦੋਂ ਇਕੱਠੀਆਂ ਨਜ਼ਰ ਆਈਆਂ ਦੋਵੇਂ ਰੂਹਾਨੀ ਬਾਡੀਆਂ

ਇੱਕ ਮੁਰੀਦ ਲਈ ਮੁਰਸ਼ਿਦ ਦਾ ਦੀਦਾਰ ਹੀ ਸਭ ਕੁਝ ਹੁੰਦਾ ਹੈ ਅਤੇ ਜਦੋਂ ਉਹੀ ਪਲ ਖੁਦ ’ਚ ਇਤਿਹਾਸਕਤਾ ਸਮੇਟੇ ਹੋਵੇ ਤਾਂ ਫਿਰ ਦਿਲੋ-ਦਿਮਾਗ ਬਾਗੋ-ਬਾਗ ਹੋ ਉੱਠਦਾ ਹੈ ਗੰਗਵਾ ਪਿੰਡ ਦੀ ਧਰਤੀ ਉਸ ਸਮੇਂ ਹੋਰ ਖੁਸ਼ੀਆਂ ਨਾਲ ਮਹਿਕ ਉੱਠੀ, ਜਦੋਂ ਡੇਰਾ ਸੱਚਾ ਸੌਦਾ ਦੀਆਂ ਦੋ ਪਾਤਸ਼ਾਹੀਆਂ ਇਕੱਠੀਆਂ ਸ਼ਾਹੀ ਸਟੇਜ਼ ’ਤੇ ਬਿਰਾਜਮਾਨ ਹੋਈਆਂ ਜਨਵਰੀ 1990 ਦਾ ਉਹ ਦਿਨ ਹਮੇਸ਼ਾ ਲਈ ਸੁਨਹਿਰੀ ਅੱਖਰਾਂ ’ਚ ਲਿਖਿਆ ਗਿਆ, ਉਸ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਲ ਰੂਹਾਨੀ ਸਤਿਸੰਗ ਫਰਮਾਇਆ ਇਸ ਤੋਂ ਪਹਿਲਾਂ ਸੰਨ 1960 ’ਚ ਪੂਜਨੀਕ ਸਾਈਂ ਜੀ ਨੇ ਤੀਜੀ ਵਾਰ ਇੱਥੇ ਸਤਿਸੰਗ ਲਗਾਇਆ ਸੀ ਕਰੀਬ 30 ਸਾਲਾਂ ਬਾਅਦ ਉਸ ਦਿਨ ਗੰਗਵਾ ਪਿੰਡ ਦਾ ਰੂਹਾਨੀ ਸੁੱਕਾਪਣ ਖ਼ਤਮ ਹੋ ਗਿਆ ਦੋਵੇਂ ਪਾਤਸ਼ਾਹੀਆਂ ਨੂੰ ਪ੍ਰਤੱਖ ਪਾ ਕੇ ਹਰ ਅੱਖ ਖੁਸ਼ੀ ਨਾਲ ਛਲਕ ਉੱਠੀ ਸੀ, ਵੈਰਾਗ ਦੇ ਭਾਵ ਹਰ ਚਿਹਰੇ ’ਤੇ ਦਿਖਾਈ ਦੇ ਰਹੇ ਸਨ

ਜਿਨ੍ਹਾਂ ਅੱਖਾਂ ਨੇ ਇਹ ਨਜ਼ਾਰਾ ਦੇਖਿਆ, ਉਹ ਖੁਦ ਨੂੰ ਧੰਨ ਪਾ ਰਹੀਆਂ ਸਨ ਖੂਬ ਸਤਿਸੰਗ ਦੀ ਰੜ੍ਹ ਮੱਚੀ ਇਸ ਦੇ ਕਰੀਬ 4 ਸਾਲ ਬਾਅਦ ਸੰਨ 1994 ’ਚ ਪੂਜਨੀਕ ਹਜ਼ੂਰ ਪਿਤਾ ਜੀ ਨੇ ਗੰਗਵਾ ’ਚ ਫਿਰ ਤੋਂ ਸਤਿਸੰਗ ਕੀਤਾ, ਜਿਸ ’ਚ ਰਿਕਾਰਡ ਤੋੜ ਸਾਧ-ਸੰਗਤ ਪਹੁੰਚੀ ਸੀ ਇਸ ਸਤਿਸੰਗ ਦੀ ਚਰਚਾ ਅੱਜ ਵੀ ਪਿੰਡ ਦੀਆਂ ਗਲੀਆਂ ’ਚ ਅਕਸਰ ਸੁਣਨ ਨੂੰ ਮਿਲ ਜਾਂਦੀ ਹੈ ਇਸ ਤੋਂ ਬਾਅਦ 2006 ’ਚ ਹਿਸਾਰ ਦੇ ਕੈਮਰੀ ਰੋਡ ’ਤੇ ਸਤਿਸੰਗ ਹੋਇਆ ਸੰਨ 2011 ’ਚ ਵੀ ਇੱਥੇ ਸਤਿਸੰਗ ਹੋਇਆ ਪਿੰਡ ਵਾਲੇ ਦੱਸਦੇ ਹਨ ਕਿ ਪੂਜਨੀਕ ਹਜ਼ੂਰ ਪਿਤਾ ਜੀ ਅਕਸਰ ਬਰਨਾਵਾ ਆਸ਼ਰਮ (ਉੱਤਰ ਪ੍ਰਦੇਸ਼) ਤੋਂ ਵਾਪਸੀ ਦੌਰਾਨ ਕਈ ਵਾਰ ਇੱਥੇ ਦਰਬਾਰ ’ਚ ਪਧਾਰੇ ਹਨ ਪੂਜਨੀਕ ਗੁਰੂ ਜੀ ਹੁਣ ਤੱਕ ਕਰੀਬ 8 ਵਾਰ ਇੱਥੇ ਆ ਚੁੱਕੇ ਹਨ ਅਕਸਰ ਪੂਜਨੀਕ ਸਾਈਂ ਜੀ ਦੇ ਬਚਨ ‘ਤੁਮ੍ਹਾਰਾ ਪ੍ਰੇਮ ਦੇਖੇਂਗੇ, ਫਿਰ ਆਏਂਗੇ’ ਪਿੰਡ ਵਾਲਿਆਂ ਨੂੰ ਯਾਦ ਆਉਂਦੇ ਹਨ, ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਇੱਥੇ ਆਸ਼ਰਮ ’ਚ ਆ ਕੇ ਬਿਰਾਜ਼ਮਾਨ ਹੁੰਦੇ ਹਨ ਅਤੇ ਸੰਗਤ ਨੂੰ ਭਰਪੂਰ ਖੁਸ਼ੀਆਂ ਨਾਲ ਨਵਾਜ਼ਦੇ ਹਨ

ਪੂਜਨੀਕ ਸਾਈਂ ਜੀ ਦੇ ਹੁਕਮ ਨਾਲ ਲੱਗਿਆ ਖੂਹ ਵਰਤਮਾਨ ’ਚ ਵੀ ਘੋਲ ਰਿਹਾ ਮਿਠਾਸ

‘ਏਕ ਪੀਪਾ ਪਾਣੀ ਕੇ ਬਦਲੇ ਮੇਂ ਲਾਖ ਪੀਪਾ ਪਾਣੀ ਕਾ ਦੇਂਗੇ’

ਪਿੰਡ ’ਚ ਜਦੋਂ 1957 ’ਚ ਦਰਬਾਰ ਬਣ ਰਿਹਾ ਸੀ, ਤਾਂ ਕੁਝ ਵੱਖ-ਵੱਖ ਘਟਨਾਵਾਂ ਵੀ ਘਟੀਆਂ ਜੋ ਪਿੰਡ ਦੇ ਇਤਿਹਾਸ ’ਚ ਦਰਜ ਹੋ ਗਈਆਂ ਪੁਰਾਣੇ ਸਤਿਸੰਗੀ ਰਾਜਾਰਾਮ ਜੀ ਦੇ 61 ਸਾਲ ਦੇ ਪੁੱਤਰ ਹਰੀਜੋਤ ਦੱਸਦੇ ਹਨ ਕਿ ਉਸ ਸਮੇਂ ਪਿੰਡ ’ਚ ਪਾਣੀ ਇਕੱਠਾ ਕਰਨ ਦਾ ਇੱਕੋ-ਇੱਕ ਸਾਧਨ ਤਾਲਾਬ ਹੀ ਸੀ ਉਸੇ ਤਾਲਾਬ ਦੇ ਨਜ਼ਦੀਕ ਆਸ਼ਰਮ ਦਾ ਨਿਰਮਾਣ ਚੱਲ ਰਿਹਾ ਸੀ ਸੇਵਾਦਾਰ ਤਾਲਾਬ ਤੋਂ ਪੀਪਿਆਂ ਨਾਲ ਪਾਣੀ ਲੈ ਕੇ ਆਉਂਦੇ ਅਤੇ ਇੱਟਾਂ ਬਣਾਉਣ ਅਤੇ ਚਿਨਾਈ ਦਾ ਕੰਮ ਕਰਦੇ ਪਿੰਡ ਦੇ ਕੁਝ ਤਥਾਕਥਿਤ ਲੋਕਾਂ ਨੇ ਸੋਚਿਆ ਕਿ ਜੇਕਰ ਸੇਵਾਦਾਰ ਇਸ ਤਰ੍ਹਾਂ ਪਾਣੀ ਕੱਢਦੇ ਰਹੇ ਤਾਂ ਤਾਲਾਬ ਖਾਲੀ ਹੋ ਜਾਏਗਾ, ਤਾਂ ਅਸੀਂ ਕੀ ਕਰਾਂਗੇ? ਇਸੇ ਗੱਲ ਨੂੰ ਲੈ ਕੇ ਉਹ ਵਿਰੋਧ ਕਰਨ ਲੱਗੇ ਗੱਲ ਅੱਗੇ ਵਧੀ ਤਾਂ ਸੇਵਾ ਦਾ ਕਾਰਜ ਵੀ ਪ੍ਰਭਾਵਿਤ ਹੋਣ ਲੱਗਿਆ ਇਸ ਦਰਮਿਆਨ ਕੁਝ ਸੇਵਾਦਾਰ ਪੂਜਨੀਕ ਸਾਈਂ ਜੀ ਦੀ ਪਾਵਨ ਹਜ਼ੂਰੀ ’ਚ ਸਰਸਾ ਦਰਬਾਰ ਜਾ ਪਹੁੰਚੇ ਅਤੇ ਪੂਰੀ ਕਹਾਣੀ ਕਹਿ ਸੁਣਾਈ ਪੂਜਨੀਕ ਸਾਈਂ ਜੀ ਨੇ ਫਰਮਾਇਆ, ‘ਜੋ ਏਕ-ਏਕ ਪੀਪਾ ਪਾਣੀ ਕਾ ਲੇਤੇ ਹੈਂ ਉਸਕੇ ਬਦਲੇ ਮੇਂ ਲਾਖ-ਲਾਖ ਪੀਪਾ ਪਾਣੀ ਕਾ ਦੇਂਗੇ’ ਫਿਰ ਤੋਂ ਸੇਵਾ ਕਾਰਜ ਸ਼ੁਰੂ ਹੋ ਗਿਆ

ਹਰੀਜੋਤ ਦੱਸਦੇ ਹਨ ਕਿ ਕੁਝ ਸਮੇਂ ਬਾਅਦ ਪੂਜਨੀਕ ਸਾਈਂ ਜੀ ਦਾ ਗੰਗਵਾ ਆਗਮਨ ਹੋਇਆ ਇਸ ਦੌਰਾਨ ਪੂਜਨੀਕ ਸਾਈਂ ਜੀ ਜਦੋਂ ਦਰਬਾਰ ’ਚ ਪਧਾਰੇ ਤਾਂ ਹਰ ਜਗ੍ਹਾ ਆਪਣੀ ਪਾਵਨ ਦ੍ਰਿਸ਼ਟੀ ਪਾਈ ਅਤੇ ਇੱਕ ਨਿਸ਼ਚਿਤ ਜਗ੍ਹਾ ’ਤੇ ਆਪਣੀ ਡੰਗੋਰੀ ਰੱਖ ਕੇ ਫਰਮਾਇਆ, ‘ਯਹਾਂ ਪਰ ਨਲਕਾ ਲਗਾਏਂ, ਯਹਾਂ ਪਾਣੀ ਮੀਠਾ ਹੈ’ ਸ਼ਾਹੀ ਹੁਕਮ ਅਨੁਸਾਰ ਨਲਕਾ ਲਗਾਇਆ ਗਿਆ ਤਾਂ ਪਾਣੀ ਬਹੁਤ ਹੀ ਮਿੱਠਾ ਨਿਕਲਿਆ ਸਾਰਾ ਪਿੰਡ ਉਸੇ ਨਲਕੇ ਤੋਂ ਪਾਣੀ ਭਰਨ ਲੱਗਿਆ, ਕਿਉਂਕਿ ਪਿੰਡ ’ਚ ਹੋਰ ਕਿਤੇ ਵੀ ਪੀਣ ਵਾਲੇ ਪਾਣੀ ਦੀ ਵਿਵਸਥਾ ਉਸ ਸਮੇਂ ਨਹੀਂ ਸੀ ਬਾਅਦ ’ਚ ਉਸ ਨਲਕੇ ਦੀ ਜਗ੍ਹਾ ’ਤੇ ਖੂਹ ਤਿਆਰ ਕਰ ਦਿੱਤਾ ਗਿਆ ਉਸ ’ਚ ਪਾਈਪ ਪਾ ਕੇ ਡੇਰੇ ਦੀ ਚਾਰ ਦੀਵਾਰੀ ਦੇ ਬਾਹਰ ਵਾਲੀ ਸਾਈਡ ’ਚ ਦੋ ਹੈਂਡਪੰਪ ਲਗਵਾ ਦਿੱਤੇ ਗਏ ਤਾਂ ਕਿ ਲੋਕ ਆਸਾਨੀ ਨਾਲ ਪਾਣੀ ਭਰ ਕੇ ਆਪਣੇ ਘਰ ਲੈ ਜਾ ਸਕਣ

ਉਹ ਖੂਹ ਅੱਜ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੇ ਉਹ ਬਚਨ ਅਟੱਲ ਸਨ ਕਿ ‘ਏਕ ਪੀਪੇ ਕੇ ਬਦਲੇ ਮੇਂ ਲਾਖ ਪੀਪਾ ਪਾਣੀ ਕਾ ਦੇਂਗੇ’ ਇੱਕ ਹੋਰ ਖਾਸ ਗੱਲ ਇਹ ਹੈ ਕਿ ਉਸ ਤਾਲਾਬ ਨੂੰ ਜਿਉਂਦਾ ਰੱਖਣ ਲਈ ਪੂਜਨੀਕ ਸਾਈਂ ਜੀ ਨੇ ਸੇਵਾਦਾਰਾਂ ਨੂੰ ਕਹਿ ਕੇ ਉਸ ਦੀ ਨਹਿਰੀ ਪਾਣੀ ਦੀ ਵਾਰੀ ਬੰਨ੍ਹਵਾਈ, ਜਿਸ ਤੋਂ ਬਾਅਦ ਨਹਿਰੀ ਪਾਣੀ ਉਸ ਤਾਲਾਬ ’ਚ ਆਉਣ ਲੱਗਿਆ ਵਰਤਮਾਨ ’ਚ ਵੀ ਉਹ ਤਾਲਾਬ ਜਿਉਂ ਦਾ ਤਿਉਂ ਕਾਇਮ ਹੈ

ਪਿੰਡ ਵਾਲੇ ਦੱਸਦੇ ਹਨ ਕਿ ਸ਼ਹਿਰ ਵਿਸਥਾਰੀਕਰਨ ਦੇ ਚੱਲਦਿਆਂ ਪਿੰਡ ਦਾ ਇਹ ਏਰੀਆ ਹੁਣ ਨਗਰ ਨਿਗਮ ਦੇ ਅਧੀਨ ਆ ਚੁੱਕਿਆ ਹੈ ਭਵਿੱਖ ’ਚ ਇਸ ਤਾਲਾਬ ਨੂੰ ਇੱਕ ਸ਼ਾਨਦਾਰ ਪਾਰਕ ਦੇ ਰੂਪ ’ਚ ਵਿਕਸਤ ਕਰਨ ਦੀ ਯੋਜਨਾ ਤਿਆਰ ਹੋ ਰਹੀ ਹੈ

‘ਯੇ ਤੋ ਪ੍ਰੇਮ ਕੀ ਦਾਲ ਹੈ, ਜਲਦੀ ਸੰਗਤ ਕੋ ਛਕਾਓ’

ਸੰਨ 1959 ਦੀ ਗੱਲ ਹੈ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਦੂਜੀ ਵਾਰ ਗੰਗਵਾ ਪਧਾਰੇ ਹੋਏ ਸਨ ਦਿਨ ਦਾ ਸਤਿਸੰਗ ਸ਼ੁਰੂ ਹੋ ਗਿਆ, ਦੂਜੇ ਪਾਸੇ ਉੱਧਰ ਸੰਗਤ ਲਈ ਲੰਗਰ ਤਿਆਰ ਕਰਨ ਦੀ ਸੇਵਾ ਵੀ ਚੱਲਣ ਲੱਗੀ

90 ਸਾਲ ਦੀ ਮਾਤਾ ਕੇਸਰੀ ਦੇਵੀ (ਧਰਮਪਤਨੀ ਸੱਚਖੰਡਵਾਸੀ ਰਾਜਾ ਰਾਮ ਜੀ) ਦੱਸਦੀ ਹੈ ਕਿ ਉਸ ਨੇ ਛੋਲਿਆਂ ਦੀ ਦਾਲ ਵੱਡੀ ਟੋਕਨੀ ’ਚ ਪਾ ਕੇ ਚੁੱਲ੍ਹੇ ’ਤੇ ਪੱਕਣ ਲਈ ਰੱਖ ਦਿੱਤੀ ਅਤੇ ਹੇਠਾਂ ਪਾਥੀਆਂ ਦੀ ਅੱਗ ਬਾਲ ਦਿੱਤੀ ਮੈਂ ਖੁਦ ਲੰਗਰ ਪਕਾਉਣ ਦੀ ਸੇਵਾ ’ਚ ਲੱਗ ਗਈ ਸੇਵਾ ’ਚ ਅਜਿਹੀ ਮਗਨ ਹੋਈ ਕਿ ਦਾਲ ਦਾ ਖਿਆਲ ਹੀ ਨਾ ਆਇਆ ਉੱਧਰ ਜਿਸ ਚੁੱਲ੍ਹੇ ’ਤੇ ਦਾਲ ਪੱਕਣ ਲਈ ਰੱਖੀ ਸੀ, ਉਸ ’ਚ ਅੱਗ ਕੁਝ ਦੇਰ ਜਲ ਕੇ ਬੁਝ ਗਈ ਸਤਿਸੰਗ ਖ਼ਤਮ ਹੋਇਆ ਤਾਂ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਹੁਕਮ ਦਿੱਤਾ, ‘ਬਈ! ਸਾਧ-ਸੰਗਤ ਕੋ ਜਲਦੀ ਲੰਗਰ ਛਕਾਓ’ ਇਹ ਸੁਣ ਕੇ ਉਹ ਦਾਲ ਵਾਲੇ ਚੁੱਲ੍ਹੇ ਵੱਲ ਦੌੜੀ, ਦੇਖਿਆ ਤਾਂ ਦਾਲ ਕੱਚੀ ਹੀ ਪਈ ਸੀ

ਫਟਾ-ਫਟ ਦੁਬਾਰਾ ਅੱਗ ਜਲਾਈ ਗਈ, ਪਰ ਏਨੀ ਜਲਦੀ ਦਾਲ ਕਿਵੇਂ ਪੱਕ ਸਕਦੀ ਸੀ ਭਲਾ ਉੱਧਰ ਪੂਜਨੀਕ ਸਾਈਂ ਜੀ ਬੜੇ ਜੋਸ਼ ’ਚ ਆ ਕੇ ਬੋਲੇ, ‘ਜਲਦੀ ਲੰਗਰ ਛਕਾਓ ਬਈ! ਸੰਗਤ ਨੇ ਆਪਣੇ ਘਰੋਂ ਕੋ ਜਾਣਾ ਹੈ’ ਇਹ ਸਭ ਦੇਖ ਕੇ ਸੇਵਾਦਾਰ ਭਾਈ ਵੀ ਡਰ ਗਏ ਕਿ ਪੂਜਨੀਕ ਸਾਈਂ ਜੀ ਨੂੰ ਹੁਣ ਇਹ ਕਿਵੇਂ ਦੱਸੀਏ ਕਿ ਦਾਲ ਕੱਚੀ ਹੈ ਡਰਦੇ-ਡਰਦੇ ਉਹ ਸੇਵਾਦਾਰ ਕੱਚੀ ਦਾਲ ਤੇ ਲੰਗਰ ਥਾਲੀ ’ਚ ਰੱਖ ਕੇ ਪੂਜਨੀਕ ਸਾਈਂ ਜੀ ਦੀ ਪਾਵਨ ਦ੍ਰਿਸ਼ਟੀ ਪਵਾਉਣ ਲਈ ਪਹੁੰਚ ਗਿਆ ਸਾਈਂ ਜੀ ਨੇ ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ, ‘ਵਾਹ ਬਈ! ਵਾਹ! ਇਸਮੇਂ ਕਿਤਨਾ ਸਵਾਦ ਹੈ? ਯੇ ਤੋ ਪੇ੍ਰਮ ਕੀ ਦਾਲ ਹੈ, ਜਲਦੀ ਸੰਗਤ ਕੋ ਛਕਾਓ’ ਇਸ ਤੋਂ ਬਾਅਦ ਸਾਰੀ ਸਾਧ-ਸੰਗਤ ਨੂੰ ਲੰਗਰ ਉੱਪਰ ਉੱਥੇ ਦਾਲ ਦੇਣੀ ਸ਼ੁਰੂ ਕਰ ਦਿੱਤੀ ਸੇਵਾਦਾਰਾਂ

ਦੀ ਹੈਰਾਨੀ ਉਦੋਂ ਹੋਰ ਵਧ ਗਈ ਜਦੋਂ ਸੰਗਤ ਨੇ ਲੰਗਰ ਦੇ ਨਾਲ ਉਹ ਦਾਲ ਖਾਧੀ ਅਤੇ ਕਹਿਣ ਲੱਗੀ ਕਿ ਬੱਲੇ-ਬੱਲੇ! ਇਸ ’ਚ ਤਾਂ ਘਣਾ ਪ੍ਰੇਮ ਹੈ ਬੜਾ ਸਵਾਦ ਹੈ ਸਾਰਿਆਂ ਨੇ ਦੋ-ਦੋ, ਤਿੰਨ-ਤਿੰਨ ਵਾਰ ਦਾਲ ਦੀ ਮੰਗ ਕੀਤੀ ਸੰਗਤ ਨੂੰ ਉਹ ਦਾਲ ਬੜੀ ਮੁਸ਼ਕਲ ਨਾਲ ਹੀ ਪੂਰੀ ਆਈ ਮਾਤਾ ਕੇਸਰੀ ਦੇਵੀ ਦੱਸਦੀ ਹੈ ਕਿ ਉਸ ਦਿਨ ਦਾਲ ਕੱਚੀ ਰਹਿ ਗਈ ਸੀ ਇਸ ਲਈ ਪੂਜਨੀਕ ਸਾਈਂ ਜੀ ਦੇ ਲਈ ਮੈਂ ਸਪੈਸ਼ਲ ਭਿੰਡੀ ਦੀ ਸਬਜ਼ੀ ਤਿਆਰ ਕੀਤੀ ਪਰ ਜਦੋਂ ਪੂਜਨੀਕ ਸਾਈਂ ਜੀ ਲਈ ਲੰਗਰ ਦੇ ਨਾਲ ਉਹ ਸਬਜ਼ੀ ਪਰੋਸੀ ਗਈ ਤਾਂ ਘਟ-ਘਟ ਦੇ ਜਾਣਨਹਾਰ ਪੂਜਨੀਕ ਸਾਈਂ ਜੀ ਨੇ ਹੁਕਮ ਦੇ ਕੇ ਉਹੀ ਲੰਗਰ ਵਾਲੀ ਦਾਲ ਮੰਗਵਾਈ ਅਤੇ ਬਚਨ ਫਰਮਾਇਆ, ‘ਬਈ! ਜੋ ਦਾਲ ਮੇਂ ਸਵਾਦ ਹੈ, ਵੋ ਸਬਜ਼ੀ ਮੇਂ ਨਹੀਂ ਹੈ’

ਬਈ! ਗਾਂਵ ਵਾਲੇ ਠੀਕ ਹੀ ਤੋ ਕਹਿਤੇ ਹੈਂ ਕਿ ਤੁਮ ਤੀਨੋਂ ਜਹਾਨੋਂ ਸੇ ਉੱਜੜ ਗਏ ਹੋ!

ਭਗਤੀ ਦੇ ਮਾਰਗ ’ਤੇ ਕਈ ਵਾਰ ਇਮਤਿਹਾਨ ਦੇ ਦੌਰ ਵੀ ਬਹੁਤ ਆਉਂਦੇ ਹਨ, ਪਰ ਜੋ ਦੁਨੀਆਂ ਤੋਂ ਬੇਖਬਰ ਹੋ ਕੇ ਦ੍ਰਿੜਤਾ ਨਾਲ ਇਸ ਮਾਰਗ ’ਤੇ ਚੱਲਦੇ ਹਨ ਤਾਂ ਸਤਿਗੁਰੂ ਉਨ੍ਹਾਂ ਲਈ ਦੋਨਾਂ ਜਹਾਨਾਂ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ, ਉਨ੍ਹਾਂ ’ਤੇ ਬੇਸ਼ੁਮਾਰ ਰਹਿਮਤਾਂ ਵੀ ਲੁਟਾਉਂਦਾ ਹੈ ਅਜਿਹਾ ਹੀ ਉਦਾਹਰਨ ਗੰਗਵਾ ਪਿੰਡ ’ਚ ਵੀ ਦੇਖਣ ਨੂੰ ਮਿਲਦਾ ਹੈ ਭੈਰਾ ਰਾਮ, ਰਾਮ ਲਾਲ ਅਤੇ ਰਾਜਾ ਰਾਮ (ਤਿੰਨੇ ਭਰਾਵਾਂ) ਨੇ ਪਿੰਡ ’ਚ ਸਭ ਤੋਂ ਪਹਿਲਾਂ ਪੂਜਨੀਕ ਸਾਈਂ ਜੀ ਤੋਂ ਨਾਮਦਾਨ ਦੀ ਦਾਤ ਪ੍ਰਾਪਤ ਕੀਤੀ

ਇਸ ਤੋਂ ਬਾਅਦ ਤਿੰਨੇ ਭਰਾ ਪਰਿਵਾਰ ਸਮੇਤ ਡੇਰਾ ਸੱਚਾ ਸੌਦਾ ਦੀ ਸੇਵਾ ’ਚ ਤਨ-ਮਨ ਅਤੇ ਧਨ ਨਾਲ ਜੁਟ ਗਏ ਜ਼ਿਕਰਯੋਗ ਹੈ ਕਿ ਉਸ ਸਮੇਂ ਇਨ੍ਹਾਂ ਤਿੰਨਾਂ ਭਰਾਵਾਂ ਦੇ ਕੋਲ ਖੁਦ ਦੀ ਸਿਰਫ਼- ਡੇਢ-ਡੇਢ ਏਕੜ ਜ਼ਮੀਨ ਹੀ ਸੀ ਤਿੰਨੇ ਪਰਿਵਾਰਾਂ ਦਾ ਜ਼ਿਆਦਾਤਰ ਸਮਾਂ ਡੇਰੇ ਦੀ ਸੇਵਾ ’ਚ ਹੀ ਗੁਜ਼ਾਰਦਾ ਪਿੰਡ ’ਚ ਇਸ ਗੱਲ ਦੀ ਚਰਚਾ ਆਮ ਹੋ ਗਈ ਕਿ ਇਹ ਤਿੰਨੇ ਭਰਾ ਪਾਗਲ ਹੋ ਗਏ ਹਨ, ਸਾਰਾ ਦਿਨ ਡੇਰੇ ਦੀ ਸੇਵਾ ’ਚ ਲੱਗੇ ਰਹਿੰਦੇ ਹਨ ਅਤੇ ਇਨ੍ਹਾਂ ਦੀਆਂ ਘਰਵਾਲੀਆਂ ਚਾਹ-ਪਾਣੀ ਅਤੇ ਲੰਗਰ ਦੀ ਸੇਵਾ ਕਰਦੀਆਂ ਰਹਿੰਦੀਆਂ ਹਨ

ਖੇਤ ਦਾ ਕੰਮ ਬਿਲਕੁਲ ਨਹੀਂ ਕਰਦੇ ਇਸ ਲਈ ਇਨ੍ਹਾਂ ਦੇ ਫਸਲ ਕਿੱਥੋਂ ਹੋਵੇਗੀ? ਇੱਕ ਦਿਨ ਲਾਲਾ ਰਾਮਰਿੱਖ, ਸੇਠ ਪਿੱਤਰੂ ਮੱਲ (ਸਰਪੰਚ), ਰਾਮਸ਼ਰਣ ਮਿਗਲਾਨੀ ਅਤੇ ਬਨਵਾਰੀ ਲਾਲ ਸੁਥਾਰ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆਏ ਅਤੇ ਤਿੰਨਾਂ ਭਰਾਵਾਂ ਨੂੰ ਬੈਠ ਕੇ ਸਮਝਾਉਣ ਲੱਗੇ ਕਿ ਅਸੀਂ ਤੁਹਾਡੇ ਭਲੇ ਲਈ ਆਏ ਹਾਂ, ਤੁਸੀਂ ਗੁੱਸਾ ਨਾ ਕਰਨਾ ਤੁਸੀਂ ਬਰਾਨੀ ਜ਼ਮੀਨ ਬੀਜਦੇ ਹੋ, ਖੇਤ ’ਚ ਤੁਸੀਂ ਬਿਲਕੁਲ ਨਹੀਂ ਜਾਂਦੇ ਤੁਹਾਡਾ ਸਾਰਾ ਪਰਿਵਾਰ ਡੇਰੇ ਦੀ ਸੇਵਾ ’ਚ ਹੀ ਲੱਗਿਆ ਰਹਿੰਦਾ ਹੈ, ਅਜਿਹੇ ’ਚ ਫਸਲ ਕਿਵੇਂ ਹੋਵੇਗੀ? ਵੰਡਾਈ ਵਾਲੇ ਨੇ ਭਵਿੱਖ ’ਚ ਜ਼ਮੀਨ ਨਹੀਂ ਦੇਣੀ ਤੁਸੀਂ ਤਿੰਨਾਂ ਜਹਾਨਾਂ ਤੋਂ ਉੱਜੜ ਗਏ ਹੋ, ਤਿੰਨਾਂ ਜਹਾਨਾਂ ਤੋਂ ਉੱਖੜ ਗਏ ਹੋ

ਤੁਹਾਡੇ ਬੱਚੇ ਭੁੱਖੇ ਮਰਨਗੇ ਤੁਹਾਡਾ ਕੀ ਬਣੇਗਾ? ਸਾਡੀ ਮੰਨੋ ਤਾਂ ਡੇਰੇ ’ਚ ਥੋੜ੍ਹੀ ਬਹੁਤ ਸੇਵਾ ਕਰ ਲਿਆ ਕਰੋ ਅਤੇ ਨਾਲ ਹੀ ਖੇਤੀ ਦਾ ਵੀ ਕੰਮ ਕਰੋ ਇਹ ਸੁਣ ਕੇ ਤਿੰਨੇ ਭਰਾ ਬੜੇ ਕਨਫਿਊਜ਼ ਹੋ ਗਏ, ਕਿਉਂਕਿ ਇੱਕ ਪਾਸੇ ਸਤਿਗੁਰੂ ਦੀ ਪ੍ਰੀਤ ਅਤੇ ਦੂਜੇ ਪਾਸੇ ਦੁਨੀਆਂਦਾਰੀ ਇਹ ਵਾਕਿਆ ਸੰਨ 1960 ਦੇ ਫਰਵਰੀ ਮਹੀਨੇ ਦੇ ਕਰੀਬ ਦਾ ਹੈ, ਉਨ੍ਹਾਂ ਦਿਨਾਂ ’ਚ ਪੂਜਨੀਕ ਸਾਈਂ ਜੀ ਦਿੱਲੀ ’ਚ ਠਹਿਰੇ ਹੋਏ ਸਨ ਅਗਲੇ ਦਿਨ ਅਚਾਨਕ ਪੂਜਨੀਕ ਸਾਈਂ ਜੀ ਗੰਗਵਾ ਦਰਬਾਰ ਆ ਗਏ ਵਿਚਾਰਾਂ ਦੀ ਉੱਲਝਣ-ਤਾਣੀ ’ਚ ਉੱਲਝੇ ਤਿੰਨੇ ਭਰਾਵਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਸੀ ਪੂਜਨੀਕ ਸਾਈਂ ਜੀ ਦੇ ਸ੍ਰੀਚਰਨਾਂ ’ਚ ਪਹੁੰਚ ਕੇ ਬੇਨਤੀ ਕੀਤੀ ਕਿ ਸਾਈਂ ਜੀ! ਇੱਕ ਅਰਜ਼ ਹੈ ‘ਬਤਾ ਬਈ! ਕਿਆ ਅਰਜ਼ ਹੈ?’ ਤਾਂ ਉਸਨੇ ਦੱਸਿਆ ਕਿ ਬਾਬਾ ਜੀ! ਸਾਨੂੰ ਲੋਕ ਕਹਿੰਦੇ ਹਨ

ਕਿ ਤੁਸੀਂ ਤਿੰਨਾਂ ਜਹਾਨਾਂ ਤੋਂ ਉੱਜੜ ਗਏ, ਉੱਖੜ ਗਏ ਤੁਹਾਡੇ ਬੱਚੇ ਭੁੱਖੇ ਮਰਨਗੇ ਅਜਿਹੀਆਂ ਗੱਲਾਂ ਕਹਿ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ ਇਹ ਸੁਣ ਕੇ ਪੂਜਨੀਕ ਸਾਈਂ ਜੀ ਕੁਝ ਸਮੇਂ ਲਈ ਮੌਨ ਹੋ ਗਏ ਅਤੇ ਫਿਰ ਫਰਮਾਇਆ, ‘ਬਈ! ਗਾਂਵ ਵਾਲੇ ਤੋ ਠੀਕ ਹੀ ਕਹਿਤੇ ਹੈਂ ਕਿ ਤੁਮ ਤੀਨੋਂ ਜਹਾਨੋਂ ਸੇ ਉੱਜੜ ਗਏ ਔਰ ਤੀਨੋਂ ਜਹਾਨੋਂ ਸੇ ਖੋਏ ਭੀ ਗਏ, ਕਿਉਂਕਿ ਤੁਮਨੇ ਤੀਨੋਂ ਜਹਾਨੋਂ ਮੇਂ ਦੋਬਾਰਾ ਆਨਾ ਹੀ ਨਹੀਂ ਔਰ ਤੁਮ੍ਹਾਰਾ ਮਾਲਿਕ ਸ਼ਾਹੂਕਾਰ ਹੈ, ਉਸਕਾ ਪੱਲਾ ਪਕੜਾ ਹੂਆ ਹੈ ਤੁਮ੍ਹਾਰੇ ਕੋ ਔਰ ਤੁਮ੍ਹਾਰੇ ਬੱਚੋਂ ਕੋ ਕਿਸੀ ਕੇ ਆਗੇ ਹਾਥ ਫੈਲਾਨੇ ਕੀ ਜ਼ਰੂਰਤ ਨਹੀਂ ਪੜੇਗੀ ਤੁਮ ਬੇਫਿਕਰ ਹੋਕਰ ਲਗੇ ਰਹੋ’ ਇਨ੍ਹਾਂ ਬਚਨਾਂ ਨੂੰ ਤਿੰਨਾਂ ਭਰਾਵਾਂ ਨੇ ਸਤਿ ਮੰਨ ਕੇ ਆਪਣੇ ਪੱਲੇ ’ਚ ਗੰਢ ਬੰਨ੍ਹ ਲਈ ਅਤੇ ਸੱਚਾ ਸੌਦਾ ਦਰਬਾਰ ਤੇ ਸਾਧ-ਸੰਗਤ ਦੀ ਸੇਵਾ ’ਚ ਜੁਟੇ ਰਹੇ

‘ਸੰਤ ਬਚਨ ਪਲਟੇ ਨਹੀਂ ਪਲਟ ਜਾਏ ਬ੍ਰਹਿਮੰਡ’ ਅੱਜ ਤਿੰਨੇ ਪਰਿਵਾਰਾਂ ’ਚ ਧਨ-ਦੌਲਤ ਦੀ ਕੋਈ ਕਮੀ ਨਹੀਂ ਹੈ ਡੇਢ-ਡੇਢ ਏਕੜ ਜ਼ਮੀਨ ਤੋਂ ਹੁਣ ਇਹ ਪਰਿਵਾਰ ਸੌ ਤੋਂ ਡੇਢ ਸੌ ਏਕੜ ਤੱਕ ਜਾ ਪਹੁੰਚੇ ਹਨ ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਦਇਆ-ਮਿਹਰ ਅਤੇ ਰਹਿਮਤ ਦੀ ਬਦੌਲਤ ਹੀ ਸੰਭਵ ਹੋਇਆ ਹੈ ਇਹ ਪਰਿਵਾਰ ਅੱਜ ਵੀ ਜਿਉਂ ਦੇ ਤਿਉਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ

ਜਦੋਂ ਸਾਈਂ ਜੀ ਨੇ ਖਾਲੀ ਥੈਲੇ ਤੋਂ ਸੇਵਾਦਾਰਾਂ ’ਤੇ ਬੇਸ਼ੁਮਾਰ ਨੋਟ ਵਰਸਾਏ

ਡਾਬੜਾ ਪਿੰਡ ’ਚ 25 ਦਸੰਬਰ ਦੀ ਸ਼ਾਮ ਨੂੰ ਸਤਿਸੰਗ ਹੋਇਆ ਇਸ ਦੌਰਾਨ ਹਰੀ ਅਤੇ ਰੋਹਤਾਸ਼ ਨੇ ਪਹਿਲਾ ਭਜਨ ਸੁਣਾਇਆ ਇਸ ’ਤੇ ਸਾਈਂ ਜੀ ਨੇ ਖੁਸ਼ ਹੋ ਕੇ ਇੱਕ ਛੋਟੇ ਜਿਹੇ ਥੈਲੇ ’ਚੋਂ ਜੋ ਸਾਨੂੰ ਖਾਲੀ ਹੀ ਨਜ਼ਰ ਆ ਰਿਹਾ ਸੀ, ਉਸ ’ਚੋਂ ਇੱਕ-ਇੱਕ ਰੁਪਏ ਦੇ ਨੋਟਾਂ ਦੀ ਮਾਲਾ ਕੱਢ ਕੇ ਉਨ੍ਹਾਂ ਨੂੰ ਪਹਿਨਾਈ 77 ਸਾਲ ਦੇ ਰਾਮਜੀ ਲਾਲ ਦੱਸਦੇ ਹਨ ਕਿ ਉਸ ਸਮੇਂ ਮੈਂ ਸਟੇਜ਼ ’ਤੇ ਲੱਗੇ ਮੇਜ ਕੋਲ ਬੈਠਿਆ ਸੀ


ਪੂਜਨੀਕ ਸਾਈਂ ਜੀ ਕੁਰਸੀ ’ਤੇ ਬਿਰਾਜਮਾਨ ਸਨ ਰਾਜਿੰਦਰ ਵੀ ਉੱਥੇ ਸੀ ਇਸ ਤੋਂ ਬਾਅਦ ਜਿਸ ਨੇ ਵੀ ਭਜਨ ਗਾਇਆ ਉਸ ਨੂੰ ਪੂਜਨੀਕ ਸਾਈਂ ਜੀ ਨੇ ਨੋਟਾਂ ਦੀ ਮਾਲਾ ਪਹਿਨਾਈ, ਉਸ ਥੈਲੇ ’ਚੋਂ ਕੱਢ ਕੇ ਉਸ ਦੌਰਾਨ ਇੱਕ ਫੌਜੀ ਭਰਾ ਜੋ ਕੁਝ ਸਮਾਂ ਪਹਿਲਾਂ ਹੀ ਰਿਟਾਇਰ ਹੋ ਕੇ ਆਇਆ ਸੀ, ਉਹ ਚਿਹਰੇ ’ਤੇ ਕਾਲੀਆਂ-ਪੀਲੀਆਂ ਜਿਹੀਆਂ ਧਾਰੀਆਂ ਬਣਾ ਕੇ ਅਤੇ ਨੱਚਣ ਲੱਗਿਆ ਇਹ ਦੇਖ ਕੇ ਉੱਥੇ ਬੈਠੀ ਸੰਗਤ ਖੂਬ ਹੱਸੀ ਪੂਜਨੀਕ ਸਾਈਂ ਜੀ ਨੇ ਫਰਮਾਇਆ-‘ਦੇਖੋ ਭਈ, ਇਹ ਨੀਂ ਨੱਚਦਾ, ਮਾਇਆ ਨੱਚਦੀ ਹੈ’ ਉਸ ਨੂੰ ਵੀ ਨੋਟਾਂ ਦੀ ਮਾਲਾ ਪਹਿਨਾਈ ਇਸ ਤੋਂ ਬਾਅਦ ਪੂਜਨੀਕ ਸਾਈਂ ਜੀ ਨੇ ਉਸ ਥੈਲੇ ’ਚੋਂ ਪੈਸਿਆਂ ਦੀਆਂ 7 ਮੁੱਠੀਆਂ ਭਰ ਕੇ ਕੱਢੀਆਂ ਅਤੇ ਸੰਗਤ ਵੱਲ ਸੁੱਟ ਦਿੱਤੀਆਂ ਇਸ ਦਰਮਿਆਨ ਇੱਕ ਵਿਅਕਤੀ ਬੋਲ ਉੱਠਿਆ ਕਿ ਬਾਬਾ ਜੀ, ਹੋਰ ਨਾ ਸੁੱਟਣਾ ਜੀ, ਇਹ ਪੈਸੇ ਮਿੱਟੀ ’ਚ ਮਿਲ ਜਾਣਗੇ ਪੂਜਨੀਕ ਸਾਈਂ ਜੀ ਫਰਮਾਉਣ ਲੱਗੇ- ‘ਓਏ ਮਾਇਆ ਨੂੰ ਕੋਈ ਨਹੀਂ ਛੱਡਦਾ, ਲੋਕ ਲੈ ਜਾਣਗੇ ਮਿੱਟੀ ਦੀਆਂ ਝੋਲੀਆਂ ਭਰ ਕੇ, ਤੇ ਘਰ ਜਾ ਕੇ ਛਾਣ ਲੈਣਗੇ’

ਐੱਮਐੱਸਜੀ ਦਾ ਅਨੋਖਾ ਪ੍ਰਕਿਰਤੀ ਪ੍ਰੇਮ

ਇੱਕ ਵਾਰ ਇੱਥੇ ਦਰਬਾਰ ’ਚ ਵਿਸਥਾਰ ਕਾਰਜ ਦੌਰਾਨ ਇੱਕ ਦਰੱਖਤ ਬਹੁਤ ਅੜਚਨ ਬਣਿਆ ਹੋਇਆ ਸੀ ਸੇਵਾਦਾਰਾਂ ਨੇ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਉਸ ਦਰੱਖਤ ਨੂੰ ਉੱਥੋਂ ਹਟਾਉਣ ਦੀ ਯੋਜਨਾ ਬਣਾਈ ਪਰ ਬਿਨਾਂ ਦਰਬਾਰ ਦੀ ਪਰਮਿਸ਼ਨ ਦੇ ਅਜਿਹਾ ਕਰ ਪਾਉਣਾ ਸੰਭਵ ਨਹੀਂ ਸੀ ਜਿਵੇਂ ਹੀ ਸੇਵਾਦਾਰਾਂ ਨੇ ਇਹ ਗੱਲ ਸਰਸਾ ਦਰਬਾਰ ’ਚ ਰੱਖੀ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਵਿਸ਼ੇਸ਼ ਤੌਰ ’ਤੇ ਖਿਆਲ ਕਰਦੇ ਹੋਏ ਫਰਮਾਇਆ ਕਿ ਉਸ ਦਰੱਖਤ ਨੂੰ ਜੇਕਰ ਹਟਾਉਣਾ ਹੈ

ਤਾਂ ਉਸ ਨੂੰ ਰਿ-ਪਲਾਂਟੇਸ਼ਨ ਤਹਿਤ ਬਾਹਰ ਤਾਲਾਬ ਕੋਲ ਲਗਵਾਓ ਸੇਵਾਦਾਰਾਂ ਨੇ ਵੈਸਾ ਹੀ ਪਲਾਨ ਤਿਆਰ ਕੀਤਾ ਪਰ ਦੋ ਦਿਨ ਬੀਤ ਚੁੱਕੇ ਸਨ, ਹਾਲੇ ਤੱਕ ਉਸ ਦਰੱਖਤ ਨੂੰ ਹਟਾਇਆ ਨਹੀਂ ਗਿਆ ਸੀ ਇਸ ਦਰਮਿਆਨ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਦੇਰ ਸ਼ਾਮ ਸੰਦੇਸ਼ ਪਹੁੰਚਿਆ ਕਿ ਦਰੱਖਤ ਨੂੰ ਬੜੀ ਸਾਵਧਾਨੀ ਨਾਲ ਹਟਾਇਆ ਜਾਵੇ ਅਤੇ ਦੁਬਾਰਾ ਤੋਂ ਸਹੀ ਸਲਾਮਤ ਲਗਾਇਆ ਜਾਵੇ ਸੇਵਾਦਾਰਾਂ ਨੇ ਅਗਲੀ ਸਵੇਰ ਉਸ ਦਰੱਖਤ ਨੂੰ ਬਾਹਰ ਤਾਲਾਬ ਦੇ ਕਿਨਾਰੇ ਫਿਰ ਤੋਂ ਲਾ ਦਿੱਤਾ ਇਸ ਵਾਕਿਆ ਤੋਂ ਜ਼ਾਹਿਰ ਹੁੰਦਾ ਹੈ ਕਿ ਪੂਜਨੀਕ ਹਜ਼ੂਰ ਪਿਤਾ ਜੀ ਦਾ ਪ੍ਰਕਿਰਤੀ ਨਾਲ ਕਿੰਨਾ ਗਹਿਰਾ ਲਗਾਅ ਹੈ ਸਹੀ ਮਾਇਨਿਆਂ ’ਚ ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਇਹੀ ਮਾਨਵਤਾ ਦਾ ਸੰਦੇਸ਼ ਦੁਨੀਆਂ ਨੂੰ ਦਿੰਦਾ ਆ ਰਿਹਾ ਹੈ

ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ’ਚ ਨਿੱਖਰੀ ਦਰਬਾਰ ਦੀ ਹੋਰ ਆਭਾ

ਗੰਗਵਾ ਦਰਬਾਰ ਨੂੰ ਪੂਜਨੀਕ ਸਾਈਂ ਜੀ ਦੇ ਸਮੇਂ ’ਚ ਡੇਰਾ ਸੱਚਾ ਸੌਦਾ ਗੰਗਵਾ ਦਰਬਾਰ ਦੇ ਰੂਪ ’ਚ ਜਾਣਿਆ ਜਾਂਦਾ ਸੀ ਹਾਲਾਂਕਿ ਉਸ ਦੌਰਾਨ ਇਸ ਦਰਬਾਰ ’ਚ ਕੱਚੀ ਉਸਾਰੀ (ਨਿਰਮਾਣ ਕਾਰਜ) ਕੀਤਾ ਗਿਆ ਸੀ ਚਾਹੇ ਤੇਰਾਵਾਸ, ਸੰਗਤ ਦੀ ਸੁਵਿਧਾ ਲਈ ਕਮਰੇ ਅਤੇ ਚਾਰਦੀਵਾਰੀ ਦੀ ਗੱਲ ਹੋਵੇ, ਸਭ ਕੱਚੀਆਂ ਇੱਟਾਂ ਨਾਲ ਬਣਾਏ ਗਏ ਸਨ 1960 ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਾਵਨ ਰਹਿਨੁਮਾਈ ’ਚ ਸੇਵਾਦਾਰਾਂ ਵੱਲੋਂ ਇੱਥੇ ਵਿਸਥਾਰ ਕਾਰਜ ਚਲਾਇਆ ਗਿਆ ਇਸ ਦੌਰਾਨ ਇਸ ਦਰਬਾਰ ’ਚ ਤੇਰਾਵਾਸ ਕਮਰੇ, ਚਾਰਦੀਵਾਰੀ ਦੇ ਨਾਲ-ਨਾਲ ਲੰਗਰ ਘਰ ਅਤੇ ਹੋਰ ਜ਼ਰੂਰਤ ਅਨੁਸਾਰ ਪੱਕੇ ਮਕਾਨਾਂ ਦਾ ਨਿਰਮਾਣ ਕੀਤਾ ਗਿਆ

ਪੂਜਨੀਕ ਹਜ਼ੂਰ ਪਿਤਾ ਜੀ ਨੇ ਇਸ ਦਰਬਾਰ ਨੂੰ ਸੰਨ 1990 ਤੋਂ ਬਾਅਦ ਨਵਾਂ ਰੰਗ-ਰੂਪ ਦਿੱਤਾ ਸੰਗਤ ਦੀ ਮੰਗ ’ਤੇ ਇੱਥੇ ਸਿਮਰਨ ਹਾਲ, ਵੱਡਾ ਸ਼ੈੱਡ (50*100 ਫੁੱਟ) ਬਣਾਇਆ ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਡਿੱਗੀ (28*30 ਫੁੱਟ) ਦਾ ਮੁੜ ਨਿਰਮਾਣ ਕਰਵਾਉਂਦੇ ਹੋਏ ਉਸ ਨੂੰ ਦੁਬਾਰਾ ਤਿਆਰ ਕਰਵਾਇਆ, ਨਾਲ ਹੀ ਇੱਕ ਗੋਲ ਡਿੱਗੀ ਵੀ ਬਣਵਾਈ ਜੋ 13 ਫੁੱਟ ਦੀ ਗੋਲਾਈ ਅਤੇ 15 ਫੁੱਟ ਗਹਿਰੀ ਹੈ ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਜੀ ਗੰਗਵਾ ਦਰਬਾਰ ’ਚ ਪਧਾਰੇ ਹੋਏ ਸਨ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ, ਰਾਤ ਨੂੰ ਅਕਸਰ ਕੁਝ ਸ਼ਰਾਰਤੀ ਲੋਕ ਦੀਵਾਰ ਟੱਪ ਕੇ ਦਰਬਾਰ ’ਚ ਆ ਜਾਂਦੇ ਹਨ ਅਤੇ ਸਮਾਨ ਚੁੱਕ ਕੇ ਲੈ ਜਾਂਦੇ ਹਨ

ਉਸ ਸਮੇਂ ਤੱਕ ਦਰਬਾਰ ਦੀ ਚਾਰਦੀਵਾਰੀ ਬਹੁਤ ਹੀ ਛੋਟੀ ਸੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ‘ਭਈ! ਦਰਬਾਰ ਕੀ ਸਾਰੀ ਚਾਰਦੀਵਾਰੀ ਕੋ ਉੱਚਾ ਕਰਵਾਓ’, ਜਿਸ ਤੋਂ ਬਾਅਦ ਇਸ ਦੀਵਾਰ ਨੂੰ ਕਰੀਬ 10 ਫੁੱਟ ਉੱਚਾ ਕਰ ਦਿੱਤਾ ਗਿਆ ਨਾਲ ਹੀ ਦਰਬਾਰ ’ਚ ਕੁਝ ਏਰੀਆ ਕਾਫੀ ਹੇਠਾਂ (ਨਿਵਾਣ ‘ਚ) ਸੀ, ਜਿਸ ਦੇ ਚੱਲਦਿਆਂ ਨਾਮ-ਚਰਚਾ ਆਦਿ ਪ੍ਰੋਗਰਾਮਾਂ ’ਚ ਸੰਗਤ ਨੂੰ ਕਾਫੀ ਦਿੱਕਤਾਂ ਆਉਂਦੀਆਂ ਸਨ ਪੂਜਨੀਕ ਗੁਰੂ ਜੀ ਦੇ ਹੁਕਮ ਅਨੁਸਾਰ ਉੱਥੇ ਮਿੱਟੀ ਦੀ ਭਰਤੀ ਕਰਵਾ ਕੇ, ਉੱਥੇ ਇੰਟਰਲਾੱਕ ਇੱਟਾਂ ਲਗਾਈਆਂ ਗਈਆਂ, ਜਿਸ ਨਾਲ ਦਰਬਾਰ ਦੀ ਸ਼ੋਭਾ ਹੋਰ ਨਿੱਖਰ ਆਈ ਬਜ਼ੁਰਗ ਸੇਵਾਦਾਰਾਂ ਅਨੁਸਾਰ ਪੂਜਨੀਕ ਹਜ਼ੂਰ ਪਿਤਾ ਜੀ ਨੇ ਦਰਬਾਰ ਦਾ ਨਾਮਕਰਨ ਕਰਦੇ ਹੋਏ ਇਸ ਨੂੰ ‘ਸ਼ਾਹ ਸਤਿਨਾਮਪੁਰਾ ਧਾਮ ਗੰਗਵਾ’ ਦਾ ਖ਼ਿਤਾਬ ਦਿੱਤਾ

ਪ੍ਰਤੁੱਖ ਅਹਿਸਾਸ ‘ਹਮ ਥੇ, ਹਮ ਹੈਂ’

ਪੁਰਾਣੇ ਸਤਿਸੰਗੀ ਰਾਜਾਰਾਮ ਜੀ ਦੇ ਪੁੱਤਰ ਹਰੀਜੋਤ ਦੱਸਦੇ ਹਨ ਕਿ ਇੱਕ ਵਾਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹਿਸਾਰ ਆਗਮਨ ਹੋਇਆ ਇਸ ਦੌਰਾਨ ਪੂਜਨੀਕ ਹਜ਼ੂਰ ਪਿਤਾ ਜੀ ਸਾਡੇ ਘਰ ਵੀ ਪਧਾਰੇ ਸਾਰਾ ਪਰਿਵਾਰ ਸ੍ਰੀਚਰਨਾਂ ’ਚ ਬੈਠਿਆ ਸੀ ਜਾਣ-ਪਹਿਚਾਣ ਦਾ ਦੌਰ ਚੱਲਿਆ, ਤਾਂ ਘਰ ਦੇ ਬਜ਼ੁਰਗ ਠੇਠ ਬਾਗੜੀ ਭਾਸ਼ਾ ’ਚ ਸਾਰਿਆਂ ਦੀ ਜਾਣ-ਪਹਿਚਾਣ ਦੱਸਣ ਲੱਗੇ, ਪੂਜਨੀਕ ਹਜ਼ੂਰ ਪਿਤਾ ਜੀ ਹੱਸਦੇ-ਹੱਸਦੇ ਸਭ ਦਾ ਸਜਦਾ ਸਵੀਕਾਰ ਕਰ ਰਹੇ ਸਨ ਜਦੋਂ ਮੇਰੀ ਵਾਰੀ ਆਈ ਤਾਂ ਘਰ ਵਾਲਿਆਂ ਨੇ ਦੱਸਿਆ ਕਿ ਇਹ ਹਰੀਜੋਤ ਸੈ ਪਿਤਾ ਜੀ ਪੂਜਨੀਕ ਹਜ਼ੂਰ ਪਿਤਾ ਜੀ ਨੇ ਗੱਲ ਨੂੰ ਵਿੱਚ ਦੀ ਕੱਟਦੇ ਹੋਏ ਫਰਮਾਇਆ,

‘ਇਸਨੇ ਤੋ ਹਮ ਜਾਨਾ ਹਾਂ, ਮੈਂ ਥਾਰੇ ਘਰੇ ਜੱਦ ਆਂਵਤਾ ਜੱਦ ਓਹ ਇਤਨੋ ਸੋ ਥੌ (ਦੋਵਾਂ ਹੱਥਾਂ ਨੂੰ ਗੋਦ ਦੀ ਤਰ੍ਹਾਂ ਬਣਾਉਂਦੇ ਹੋਏ)’ ਇਹ ਸੁਣ ਕੇ ਸਾਰੇ ਹੱਸਣ ਲੱਗੇ ਉਹ ਸ਼ਾਇਦ ਪੂਜਨੀਕ ਪਿਤਾ ਜੀ ਦੇ ਬਾਗੜੀ ਬੋਲੀ ਦੇ ਅੰਦਾਜ ਤੋਂ ਜਿਆਦਾ ਪ੍ਰਭਾਵਿਤ ਸਨ ਪਰ ਮੇਰੇ ਮਨ ’ਚ ਇੱਕ ਵਿਚਾਰ ਘਰ ਕਰ ਗਿਆ ਕਿ ਪੂਜਨੀਕ ਪਿਤਾ ਜੀ ਤਾਂ ਮੇਰੇ ਤੋਂ ਛੋਟੀ ਉਮਰ ਦੇ ਹਨ, ਫਿਰ ਉਨ੍ਹਾਂ ਨੇ ਮੈਨੂੰ ਏਨਾ ਕੁ ਕਿਵੇਂ ਦੱਸਿਆ ਰਾਤ ਹੋਣ ਨੂੰ ਆਈ, ਪਰ ਮਨ ’ਚ ਮੱਚੀ ਉੱਥਲ-ਪੁਥਲ ਹਾਲੇ ਵੀ ਉਸੇ ਤਰ੍ਹਾਂ ਚੱਲ ਰਹੀ ਸੀ ਦੇਰ ਰਾਤ ਮੈਂ ਆਪਣੀ ਦਾਦੀ ਮਾਤਾ ਕੇਸਰੀ ਦੇਵੀ ਤੋਂ ਇਸ ਬਾਰੇ ’ਚ ਗੱਲ ਕੀਤੀ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਪੂਜਨੀਕ ਸਾਈਂ ਮਸਤਾਨਾ ਆਪਣੇ ਘਰ ਜਦੋਂ ਆਏ ਸਨ ਉਦੋਂ ਮੇਰੀ ਉਮਰ ਕੀ ਸੀ? ਮਾਤਾ ਜੀ ਨੇ ਦੱਸਿਆ ਕਿ ਉਸ ਸਮੇਂ ਤੁਸੀਂ ਦੋ ਮਹੀਨਿਆਂ ਦੇ ਸੀ ਇਹ ਸੁਣਦੇ ਹੀ ਮੇਰੇ ਦਿਮਾਗ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਇਹ ਦਰਸਾ ਦਿੱਤਾ ਸੀ ਕਿ ਉਦੋਂ ਅਸੀਂ ਹੀ ਸੀ ਅਤੇ ਅੱਜ ਵੀ ਉਹੀ ਪੂਜਨੀਕ ਸਾਈਂ ਜੀ ਦੀ ਰੂਹਾਨੀ ਤਾਕਤ ਕੰਮ ਕਰ ਰਹੀ ਹੈ

ਸ਼ਾਹ ਸਤਿਨਾਮਪੁਰਾ ਧਾਮ, ਗੰਗਵਾ ’ਚ ਲੰਗਰ ਭੋਜਨ ਬਣਾਉਂਦੀ ਸੇਵਾਦਾਰ ਭੈਣਾਂ
ਪੌਦਿਆਂ ਦੀ ਸਾਰ ਸੰਭਾਲ ਕਰਦੇ ਹੋਏ ਸੇਵਾਦਾਰ ਭਾਈ

ਸ਼ਾਹ ਸਤਿਨਾਮਪੁਰਾ ਧਾਮ, ਗੰਗਵਾ ’ਚ ਲੰਗਰ ਭੋਜਨ ਬਣਾਉਂਦੀ ਸੇਵਾਦਾਰ ਭੈਣਾਂ ਅਤੇ ਪੌਦਿਆਂ ਦੀ ਸਾਰ ਸੰਭਾਲ ਕਰਦੇ ਹੋਏ ਸੇਵਾਦਾਰ ਭਾਈ

ਇੱਕ ਨਜ਼ਰ:

ਗੰਗਵਾ ਪਿੰਡ ਦਾ ਇਤਿਹਾਸ ਪੁਰਾਣਾ ਹੈ ਇਹ ਪਿੰਡ ਹਰਿਆਣਾ ’ਚ ਹਿਸਾਰ ਜ਼ਿਲ੍ਹੇ ਦੇ ਬਲਾਕ ਨੰਬਰ-1 ’ਚ ਸਥਿਤ ਹੈ ਇਸ ਦੀ ਸਥਾਪਨਾ ਬਾਰੇ ਸਥਾਨਕ ਨਿਵਾਸੀ ਦੱਸਦੇ ਹਨ ਕਿ ਇਸ ਪਿੰਡ ਦਾ ਨਾਂਅ ਬਹੁਤ ਪਹਿਲਾਂ ਆਲਾ ਗ੍ਰਾਮ ਹੋਇਆ ਕਰਦਾ ਸੀ 1815 ’ਚ ਇਸ ਪਿੰਡ ਦੀ ਸਥਾਪਨਾ ਹੁੰਦਾ ਰਾਮ, ਗੁੰਗਾ ਚਾਚਾ ਅਤੇ ਇੰਦਾ ਰਾਮ ਭਤੀਜਾ ਵੱਲੋਂ ਕੀਤੀ ਗਈ ਸੀ ਇਹ ਦੋਵੇਂ ਚਾਚਾ ਅਤੇ ਭਤੀਜਾ ਰਾਜਸਥਾਨ ਦੇ ਕਲਾਇਤ ਤੋਂ 12 ਕਿੱਲੋਮੀਟਰ ਦੱਖਣੀ ਦਿਸ਼ਾ ਤੋਂ ਆਏ ਸਨ ਪਿੰਡ ਦੀ ਹਰ ਗਲੀ ’ਚ ਸੋਲਰ ਸਟਰੀਟ ਲਾਇਟ ਲੱਗੀ ਹੈ ਇੱਥੋਂ ਦੇ ਲੋਕ ਖੇਤੀ ਅਤੇ ਦੁੱਧ ਦੇ ਵਪਾਰ ਦਾ ਕੰਮ ਕਰਦੇ ਹਨ ਖਾਸ ਗੱਲ ਇਹ ਵੀ ਕਿ ਗਡਰੀਏ ਲੁਹਾਰਾਂ ਦੀਆਂ ਗੱਡੀਆਂ ਦੇਸ਼ ’ਚ ਸਿਰਫ ਗੰਗਵਾ ’ਚ ਹੀ ਬਣਾਈਆਂ ਜਾਂਦੀਆਂ ਹਨ

ਇੰਜ ਪਹੁੰਚੋ ਦਰਬਾਰ: ਰੇਲ ਮਾਰਗ:

ਹਿਸਾਰ ਜੰਕਸ਼ਨ ਤੋਂ ਟੈਕਸੀ ਅਤੇ ਆਟੋ ਸੇਵਾ ਉਪਲੱਬਧ

ਇੰਜ ਪਹੁੰਚੋ ਦਰਬਾਰ:  ਸੜਕ ਮਾਰਗ: ਹਿਸਾਰ ਬੱਸ ਅੱਡੇ ਤੋਂ ਰਾਜਗੜ੍ਹ ਜਾਣ ਵਾਲੀਆਂ ਬੱਸਾਂ, ਆਟੋ ਅਤੇ ਟੈਕਸੀ ਸੇਵਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!