alakhpur-dham-ahmedpur-darewala

ਡੇਰਾ ਸੱਚਾ ਸੌਦਾ ਅਲਖਪੁਰ ਧਾਮ, ਅਹਿਮਦਪੁਰ ਦਾਰੇਵਾਲਾ : ਭਾਈਚਾਰੇ ਦੀ ਅਨੋਖੀ ਮਿਸਾਲ ਅਲਖਪੁਰ ਧਾਮ


ਡੇਰਾ ਸੱਚਾ ਸੌਦਾ ਇੱਕ ਸਰਵ ਧਰਮ ਸੰਗਮ ਹੈ, ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਸਰਸਾ ਤੋਂ ਕਰੀਬ 52 ਕਿਲੋਮੀਟਰ ਦੂਰ ਅਤੇ ਰਾਜਸਥਾਨ ਦੇ ਸਰਹੱਦੀ ਇਲਾਕੇ ‘ਚ ਵਸੇ ਅਹਿਮਦਪੁਰ ਦਾਰੇਵਾਲਾ ‘ਚ ਬਣਿਆ ‘ਡੇਰਾ ਸੱਚਾ ਸੌਦਾ ਅਲਖਪੁਰ ਧਾਮ’ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦੀ ਪਾਵਨ ਦਇਆ-ਦ੍ਰਿਸ਼ਟੀ ਨਾਲ ਪਰਿਪੂਰਨ ਇਹ ਆਸ਼ਰਮ ਪਿੰਡ ਦੀ ਸ਼ਾਨ ਦਾ ਮੁੱਖ ਸਿਤਾਰਾ ਹੈ ਇਹ ਅਲਖਪੁਰ ਧਾਮ ਪਿੰਡ ‘ਚ ਹਮੇਸ਼ਾ ਤੋਂ ਭਾਈਚਾਰੇ ਅਤੇ ਪ੍ਰੇਮ-ਪਿਆਰ ਦੀ ਅਲਖ ਜਗਾਉਂਦਾ ਆ ਰਿਹਾ ਹੈ

ਡੇਰਾ ਸੱਚਾ ਸੌਦਾ ਅਲਖਪੁਰ ਧਾਮ ਅਹਿਮਦਪੁਰ ਦਾਰੇਵਾਲਾ ਦੇ ‘ਤੇਰਾਵਾਸ’ ਦਾ ਮਨਮੋਹਕ ਦ੍ਰਿਸ਼

ਪਤਵੰਤੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਾਈਂ ਮਸਤਾਨਾ ਜੀ ਮਹਾਰਾਜ ਨੇ ਆਸ਼ਰਮ ਦੇ ਰੂਪ ‘ਚ ਪੂਰੇ ਪਿੰਡ ‘ਤੇ ਹੀ ਨਹੀਂ, ਸਗੋਂ ਪੂਰੇ ਖੇਤਰ ‘ਤੇ ਮਹਾਂ ਪਰਉਪਕਾਰ ਕੀਤਾ ਹੈ
ਸੰਨ 1953 ਵਿੱਚ ਪਿੰਡ ‘ਚ ਡੇਰਾ ਸੱਚਾ ਸੌਦਾ ਅਲਖਪੁਰ ਧਾਮ ਦਾ ਨਿਰਮਾਣ ਹੋਇਆ ਬਾਅਦ ‘ਚ ਧਾਮ ਦੇ ਪੂਰਬ ਸਾਈਡ ‘ਚ ਸ੍ਰੀ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਅਤੇ ਪੱਛਮ ਸਾਈਡ ‘ਚ ਸ੍ਰੀ ਬਾਲਾਜੀ ਮੰਦਰ ਬਣਾਇਆ ਗਿਆ ਖਾਸ ਗੱਲ ਇਹ ਵੀ ਹੈ ਕਿ ਇੱਕ ਲਾਈਨ ‘ਚ ਬਣੇ ਤਿੰਨੋਂ ਧਾਰਮਿਕ ਸਥਾਨਾਂ ਦੀਆਂ ਆਪਸ ‘ਚ ਕੰਧਾਂ ਵੀ ਸਾਂਝੀਆਂ ਹਨ ਇਨ੍ਹਾਂ ਧਾਰਮਿਕ ਸਥਾਨਾਂ ਦੀ ਬਦੌਲਤ ਪਿੰਡ ‘ਚ ਹਮੇਸ਼ਾ ਭਾਈਚਾਰੇ ਦੀ ਗੰਗਾ ਵਹਿੰਦੀ ਹੈ ਹਾਲਾਂਕਿ ਕਈ ਅਜਿਹੇ ਦੌਰ ਵੀ ਆਏ, ਜਦੋਂ ਸਮਾਜ ‘ਚ ਤਥਾਕਥਿਤ ਲੋਕਾਂ ਨੇ ਬਹੁਤ ਸ਼ੋਰ ਮਚਾਇਆ, ਪਰ ਇਸ ਪਿੰਡ ਨੇ ਕਦੇ ਭਾਈਚਾਰੇ ਦੀ ਡੋਰ ਨੂੰ ਟੁੱਟਣ ਨਹੀਂ ਦਿੱਤਾ ਮੌਜ਼ੂਦਾ ਸਰਪੰਚ ਸ੍ਰੀਮਤੀ ਸ਼ਾਰਦਾ ਦੇਵੀ ਕਹਿੰਦੀ ਹੈ ਕਿ ਡੇਰਾ ਸੱਚਾ ਸੌਦਾ ਅਲਖਪੁਰ ਧਾਮ ਪਿੰਡ ਦਾ ਮਾਣ ਹੈ

ਡੇਰਾ ਸੱਚਾ ਸੌਦਾ ਅਲਖਪੁਰ ਧਾਮ ਅਹਮਦਪੁਰ ਦਾਰੇਵਾਲਾ ਦਾ ਦਿਲਕਸ਼ ਨਜ਼ਾਰਾ ਜਿਸ ‘ਚ ਆਸਰਮ ਦੇ ਖੱਬੇ ਪਾਸੇ ਸ੍ਰੀ ਬਾਲਾ ਜੀ ਮੰਦਰ ਆ ਰਿਹਾ ਹੈ

ਜਿਸ ਤਰ੍ਹਾਂ ਤਿੰਨ ਧਾਰਮਿਕ ਸਥਾਨਾਂ ਦੀਆਂ ਕੰਧਾਂ ਸਾਂਝੀਆਂ ਬਣੀਆਂ ਹੋਈਆਂ ਹਨ, ਉਵੇਂ ਹੀ ਪਿੰਡ ਦਾ ਹਰੇਕ ਵਿਅਕਤੀ ਆਪਣੇ ਦਿਲ ‘ਚ ਭਾਈਚਾਰੇ ਦੀ ਸਾਂਝ ਵਸਾਏ ਹੋਏ ਹੈ ਇੱਥੇ 36 ਬਿਰਾਦਰੀ ਦੇ ਲੋਕ ਰਹਿੰਦੇ ਹਨ ਕਿਸੇ ਵੀ ਧਰਮ ਦੇ ਪ੍ਰਤੀ ਲੋਕਾਂ ‘ਚ ਕਦੇ ਵੀ ਆਪਸੀ ਮਨਭੇਦ ਜਾਂ ਮਤਭੇਦ ਤੱਕ ਵੀ ਪੈਦਾ ਨਹੀਂ ਹੋਇਆ ਇੱਥੇ ਸਾਰੇ ਜਾਤ-ਬਿਰਾਦਰੀ ਤੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ ਕੇ ਰਹਿੰਦੇ ਹਨ

ਜਦੋਂ ਪਿੰਡ ਨੂੰ ਮਿਲੀ’ਧਾਮ’ ਦੀ ਅਨੁਪਮ ਸੌਗਾਤ

ਸੰਨ 1953 ਦੇ ਸ਼ੁਰੂਆਤ ਦੀ ਗੱਲ ਹੈ, ਉਨ੍ਹਾਂ ਦਿਨਾਂ ‘ਚ ਸਾਈਂ ਮਸਤਾਨਾ ਜੀ ਮਹਾਰਾਜ ਰਾਮਪੁਰ ਥੇੜ੍ਹੀ ‘ਚ ਸਤਿਸੰਗ ਕਰਨ ਪਧਾਰੇ ਹੋਏ ਸਨ ਇਸੇ ਦੌਰਾਨ ਡੇਰਾ ਪ੍ਰੇਮੀ ਰਾਮਚੰਦਰ, ਸੇਠ ਗਿਰਧਾਰੀ ਲਾਲ ਸਮੇਤ ਕਈ ਮੌਜਿਜ਼ ਲੋਕਾਂ ਨੇ ਸਾਈਂ ਜੀ ਦੀ ਪਾਵਨ ਹਜ਼ੂਰੀ ‘ਚ ਪੇਸ਼ ਹੁੰਦੇ ਹੋਏ ਪਿੰਡ ਅਹਿਮਦਪੁਰ ਦਾਰੇਵਾਲਾ ‘ਚ ਡੇਰਾ ਬਣਾਉਣ ਅਤੇ ਸਤਿਸੰਗ ਕਰਨ ਦੀ ਅਰਜ਼ ਕੀਤੀ ਦਾਤਾਰ ਜੀ ਨੇ ਸੇਵਾਦਾਰਾਂ ਦੇ ਪ੍ਰੇਮ ਨੂੰ ਦੇਖਦੇ ਹੋਏ ਬਚਨ ਫਰਮਾਏ- ‘ਭਈ! ਆਪਕੇ ਪ੍ਰੇਮ ਕੋ ਦੇਖ ਕਰ ਡੇਰਾ ਤੋ ਮਨਜ਼ੂਰ ਕਰ ਦੀਆ ਹੈ ਜ਼ਮੀਨ ਕਾ ਪ੍ਰਬੰਧ ਕਰਕੇ ਪਹਿਲੇ ਡੇਰਾ ਬਨਾ ਲੋ, ਫਿਰ ਆਪਕੋ ਸਤਿਸੰਗ ਭੀ ਜ਼ਰੂਰ ਦੇਵੇਂਗੇ!’ ਜਿਵੇਂ ਹੀ ਇਸ ਗੱਲ ਦੀ ਖਬਰ ਪਿੰਡ ‘ਚ ਪਹੁੰਚੀ ਤਾਂ ਇੱਕ ਅਜ਼ਬ ਜਿਹੀ ਖੁਸ਼ੀ ਲੋਕਾਂ ‘ਚ ਦੌੜ ਗਈੇ ਪਿੰਡ ਦੀ ਪੰਚਾਇਤ ਬੁਲਾਈ ਗਈ, ਜਿਸ ‘ਚ ਸਰਵਸੰਮਤੀ ਨਾਲ 14 ਕਨਾਲ ਰਕਬਾ ਆਸ਼ਰਮ ਲਈ ਦੇਣ ਦਾ ਫੈਸਲਾ ਲਿਆ ਗਿਆ ਆਸ਼ਰਮ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ‘ਚ ਸ੍ਰੀ ਰਾਮਕਰਨ, ਸ੍ਰੀ ਗੋਪੀਰਾਮ, ਸ੍ਰੀ ਹਜ਼ਾਰਾ ਸਿੰਘ, ਸ੍ਰੀ ਕਾਸ਼ੀ ਰਾਮ, ਚੌ. ਬੀਰਬਲ, ਸ੍ਰੀ ਮੁਨਸ਼ੀ ਰਾਮ, ਪ੍ਰੇਮੀ ਰਾਮਚੰਦਰ ਬੀਘੜਵਾਲਾ, ਸ੍ਰੀ ਦੇਸਰਾਜ, ਸ੍ਰੀ ਗਿਰਧਾਰੀ ਲਾਲ, ਸ੍ਰੀ ਸਦਾਸੁੱਖ ਸਮੇਤ 12 ਕਮੇਟੀ ਦੇ ਮੈਂਬਰ ਬਣਾਏ ਗਏ ਆਸ਼ਰਮ ਬਣਾਉਣ ਨੂੰ ਲੈ ਕੇ ਪਿੰਡ ਦੀ ਸੰਗਤ ‘ਚ ਬੜਾ ਉਤਸ਼ਾਹ ਸੀ ਕੱਚੀਆਂ ਇੱਟਾਂ ਕੱਢਣ ਦੀ ਸੇਵਾ ਸ਼ੁਰੂ ਕੀਤੀ ਗਈ ਤੇ ਹੋਰ ਸਮਾਨ ਵੀ ਇਕੱਠਾ ਕੀਤਾ ਜਾਣ ਲੱਗਿਆ

ਕਰੀਬ 25 ਦਿਨਾਂ ਦੀ ਅਥੱਕ ਸੇਵਾ ਨਾਲ ਸੇਵਾਦਾਰਾਂ ਨੇ ਬਹੁਤ ਹੀ ਸੁੰਦਰ ਸ਼ਹਿਨਸ਼ਾਹੀ ਗੁਫਾ ਤਿਆਰ ਕਰ ਦਿੱਤੀ ਨਾਲ ਹੀ ਇੱਕ ਕੱਚਾ ਕਮਰਾ ਵੀ ਬਣਾਇਆ ਗਿਆ, ਜਿਸ ਨੂੰ ਮਿੱਟੀ ਤੇ ਗੋਹੇ ਨਾਲ ਲਿੱਪ ਦਿੱਤਾ ਗਿਆ ਨਾਲ ਹੀ ਆਸ਼ਰਮ ਦੀ ਬਾਊਂਡਰੀ ਵਾੱਲ ਕੰਡੇਦਾਰ ਝਾੜੀਆਂ ਦੀ ਵਾੜ ਨਾਲ ਤਿਆਰ ਕੀਤੀ ਗਈ ਆਸ਼ਰਮ ਤਿਆਰ ਹੋਣ ਤੋਂ ਬਾਅਦ ਪਿੰਡ ਦੇ ਪਤਵੰਤੇ ਵਿਅਕਤੀ ਅਤੇ ਸੇਵਾਦਾਰ ਸਰਸਾ ਦਰਬਾਰ ਪਹੁੰਚੇ ਸਾਈਂ ਜੀ ਨੂੰ ਜਦੋਂ ਇਸ ਬਾਰੇ ਦੱਸਿਆ ਤਾਂ ਸ਼ਹਿਨਸ਼ਾਹ ਜੀ ਬਹੁਤ ਖੁਸ਼ ਹੋਏ ਸਾਈਂ ਜੀ ਨੇ ਫਰਮਾਇਆ-‘ਬੱਲੇ ਬਈ! ਦਾਰੇਵਾਲਾ ਵਾਲੋਂ ਨੇ ਕਾਲ ਕਾ ਸਿਰ ਮੁੰਡ ਦੀਆ ਹੈ ਬੜੀ ਹਿੰਮਤ ਸੇ ਡੇਰਾ ਬਨਾਇਆ ਹੈ ਇਸ ਡੇਰਾ ਕਾ ਨਾਮ ਪਰਮ ਦਿਆਲ ਦਾਤਾ ਸਾਵਣ ਸ਼ਾਹ ਜੀ ਕੇ ਹੁਕਮ ਸੇ ‘ਡੇਰਾ ਸੱਚਾ ਸੌਦਾ ਅਲਖਪੁਰ ਧਾਮ’ ਰੱਖਤੇ ਹੈਂ ਲਾਖੋਂ ਲੋਗ ਯਹਾਂ ਆਕਰ ਸਜਦਾ ਕਰੇਂਗੇ’

ਸਾਈਂ ਜੀ ਨੇ ਇਸ ਦੌਰਾਨ ਪਿੰਡ ਦਾ ਸਤਿਸੰਗ ਵੀ ਮਨਜ਼ੂਰ ਕਰ ਦਿੱਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਬਾਅਦ ‘ਚ ਇਸ ਆਸ਼ਰਮ ਨੂੰ ਕੁਝ ਨਵਾਂ ਲੁੱਕ ਦਿੱਤਾ ਅਤੇ ਨਵੇਂ ਤੇਰਾਵਾਸ ਦਾ ਨਿਰਮਾਣ ਕਰਵਾਇਆ ਦੂਜੇ ਪਾਸੇ ਆਸ਼ਰਮ ਦੀ ਚਾਰਦੀਵਾਰੀ ਵੀ ਪੱਕੀਆਂ ਇੱਟਾਂ ਨਾਲ ਬਣਾਈ ਗਈ ਪੂਜਨੀਕ ਹਜ਼ੂਰ ਪਿਤਾ ਜੀ ਨੇ ਵੀ ਸਮੇਂ-ਸਮੇਂ ‘ਤੇ ਇਸ ਦੇ ਲੁੱਕ ‘ਚ ਕਈ ਬਦਲਾਅ ਕੀਤੇ ਅੱਜ ਵੀ ਇਹ ਆਸ਼ਰਮ ਲੋਕਾਂ ਲਈ ਸ਼ਰਧਾ ਦੇ ਨਾਲ-ਨਾਲ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ

ਬੱਲੇ-ਬੱਲੇ! ਦੇਖੋ, ਲਾਖੋਂ ਲੋਗ ਆ ਰਹੇ ਹੈਂ!!

ਸੰਨ 1989 ‘ਚ ਪਿੰਡ ਅਹਿਮਦਪੁਰ ਦਾਰੇਵਾਲਾ ‘ਚ ਸਤਿਸੰਗ ਕਰਨ ਤੋਂ ਪਹਿਲਾਂ ਸੇਵਾਦਾਰਾਂ ਨੂੰ ਵਿਵਸਥਾ ਬਾਰੇ ਸਮਝਾਉਂਦੇ ਹੋਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ

ਸੰਨ 1989 ‘ਚ ਪਿੰਡ ਅਹਿਮਦਪੁਰ ਦਾਰੇਵਾਲਾ ‘ਚ ਸਤਿਸੰਗ ਕਰਨ ਤੋਂ ਪਹਿਲਾਂ ਸੇਵਾਦਾਰਾਂ ਨੂੰ ਵਿਵਸਥਾ ਬਾਰੇ ਸਮਝਾਉਂਦੇ ਹੋਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ

ਪਿੰਡ ਬੜਾ ਖੁਸ਼ਕਿਸਮਤ ਵਾਲਾ ਹੈ ਕਿ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਪਾਤਸ਼ਾਹੀਆਂ ਨੇ ਇੱਥੇ ਆ ਕੇ ਸਤਿਸੰਗ ਫਰਮਾਏ ਹਨ ਇਸ ਬਾਰੇ ਭੂਗੋਲ ਦੇ ਲੈਕਚਰਾਰ ਮਹਾਂਵੀਰ ਸ਼ਰਮਾ ਦੱਸਦੇ ਹਨ ਕਿ ਜਦੋਂ ਸਾਈਂ ਜੀ ਨੇ ਪਿੰਡ ਦਾ ਪਹਿਲਾ ਸਤਿਸੰਗ ਮਨਜ਼ੂਰ ਕੀਤਾ ਸੀ ਤਾਂ ਪਿੰਡ ਦੀ ਸੁੱਤੀ ਹੋਈ ਤਕਦੀਰ ਜਾਗ ਉੱਠੀ ਸਾਈਂ ਜੀ ਦਾਰੇਵਾਲਾ ‘ਚ ਪਧਾਰੇ ਤਾਂ ਇੱਥੇ ਤਿੰਨ ਦਿਨ ਵਾਸ ਕੀਤਾ ਇੱਕ ਦਿਨ ਸਵੇਰ ਦੇ ਸਮੇਂ ਸਾਈਂ ਜੀ ਸੈਰ ਲਈ ਪਿੰਡ ਦੀ ਪੂਰਬ ਦਿਸ਼ਾ ਵੱਲ (ਬਿੱਜੂਵਾਲੀ ਪਿੰਡ ਵੱਲ) ਪੈਦਲ ਹੀ ਚੱਲ ਪਏ ਪਿੰਡ ਤੋਂ ਥੋੜ੍ਹਾ ਜਿਹਾ ਬਾਹਰ ਨਿੱਕਲਦੇ ਹੀ ਸਾਈਂ ਜੀ ਰੇਤ ਦੇ ਇੱਕ ਟਿੱਲੇ ਵੱਲ ਮੁੜ ਗਏ ਉਸ ਟਿੱਲੇ ਕੋਲ ਹੀ ਇੱਕ ਰੋਹਿੜਾ ਦਾ ਦਰਖੱਤ ਸੀ ਸਾਈਂ ਜੀ ਨੇ ਉਸ ਟਿੱਲੇ ‘ਤੇ ਪਹੁੰਚ ਕੇ ਆਪਣੀ ਡੰਗੋਰੀ ਉੱਥੇ ਰੱਖ ਦਿੱਤੀ ਅਤੇ ਬੈਠ ਗਏ ਸਾਈਂ ਜੀ ਨੇ ਫਰਮਾਇਆ- ‘ਬੱਲੇ! ਬੱਲੇ! ਦੇਖੋ, ਲਾਖੋਂ ਲੋਗ ਆ ਰਹੇ ਹੈ!’ ਇਸ ‘ਤੇ ਸੇਵਾਦਾਰ ਰੂਪਰਾਮ ਨੇ ਕਿਹਾ ਕਿ ਸਾਈਂ ਜੀ, ਇੱਥੇ ਤਾਂ ਰੇਤ ਉੱਡ ਰਹੀ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਆ ਰਹੇ ਹਨ! ਫਿਰ ਫਰਮਾਇਆ- ‘ਇਸ ਜਗ੍ਹਾ ਪਰ ਲਾਖੋ ਲੋਗ ਮੱਥਾ ਟੇਕੇਂਗੇ ਤੁਮ੍ਹਾਰੇ ਕੋ ਇਸ ਬਾਤ ਕਾ ਕਿਆ ਪਤਾ ਹੈ?’ ਇਤਿਹਾਸ ਗਵਾਹ ਹੈ ਕਿ ਸੰਤਾਂ ਦੇ ਬਚਨ ਹਮੇਸ਼ਾ ਅਟੱਲ ਹੁੰਦੇ ਹਨ ਸਮਾਂ ਆਪਣੀ ਰਫ਼ਤਾਰ ਨਾਲ ਲੰਘਦਾ ਰਿਹਾ

ਆਸ਼ਰਮ ‘ਚ ਪਾਣੀ ਇਕੱਠਾ ਕਰਨ ਲਈ ਬਣਾਈ ਗਈ ਡਿੱਗੀ

ਲੈਕਚਰਾਰ ਮਹਾਂਵੀਰ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਨੇ ਸਾਈਂ ਜੀ ਦੇ ਇਨ੍ਹਾਂ ਬਚਨਾਂ ਨੂੰ ਸੱਚ ਹੁੰਦੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਿੰਡ ‘ਚ 1969, 1972 ਤੇ 1989 ‘ਚ ਸਤਿਸੰਗਾਂ ਲਾ ਕੇ ਹਜ਼ਾਰਾਂ ਨਾਮ ਵਾਲੇ ਜੀਵਾਂ ਦਾ ਉੱਧਾਰ ਕੀਤਾ 23 ਮਾਰਚ 1989 ਦੀ ਸਤਿਸੰਗ ਦਾ ਮੈਂ ਚਸ਼ਮਦੀਦ ਗਵਾਹ ਹਾਂ, ਜਦੋਂ ਬੇਪਰਵਾਹ ਜੀ ਪ੍ਰੇਮੀ ਕਰਨੈਲ ਸਿੰਘ ਨੰਬਰਦਾਰ ਤੇ ਧਨਰਾਜ ਮਲਕਪੁਰਾ ਦੀ ਅਰਜ਼ ‘ਤੇ ਪਿੰਡ ‘ਚ ਸਤਿਸੰਗ ਕਰਨ ਲਈ ਪਧਾਰੇ ਸਨ ਪਿੰਡ ‘ਚ ਸਤਿਸੰਗ ਲਈ ਜਗ੍ਹਾ ਚੁਣਨ ਦੀ ਗੱਲ ਆਈ ਤਾਂ ਉਸ ਟਿੱਲੇ ‘ਤੇ ਸਤਿਸੰਗ ਲਾਉਣ ਦੀ ਸਹਿਮਤੀ ਹੋਈ, ਜਿਸ ਬਾਰੇ ਸਾਈਂ ਜੀ ਨੇ ਬਚਨ ਫਰਮਾਏ ਸਨ

ਉਸ ਦਿਨ ਸਤਿਸੰਗ ‘ਚ ਏਨੀ ਵੱਡੀ ਗਿਣਤੀ ‘ਚ ਸੰਗਤ ਆਈ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਪਥਰਾ ਗਈਆਂ ਪਿੰਡ ਤੋਂ ਲੈ ਕੇ ਬਿੱਜੂਵਾਲੀ (ਕਰੀਬ 4 ਕਿਲੋਮੀਟਰ ਦੀ ਦੂਰੀ) ਤੱਕ ਸੰਗਤ ਹੀ ਸੰਗਤ ਸੀ ਉਸ ਦਿਨ ਸਾਈਂ ਜੀ ਦੇ ਬਚਨ ਸੱਚਮੁੱਚ ਪੂਰੇ ਹੁੰਦੇ ਦਿੱਸੇ, ਜੋ ਉਨ੍ਹਾਂ ਨੇ ਲੱਖਾਂ ਦੇ ਆਉਣ ਦੀ ਗੱਲ ਕਹੀ ਸੀ ਉਸ ਦਿਨ ਜਿਸ ਭਜਨ ‘ਤੇ ਸਤਿਸੰਗ ਹੋਇਆ, ਉਹ ਸ਼ਬਦ, ਭਜਨ ਹੈ-‘ਨਾਮ ਕੋ ਭੁਲਾ ਨਾ ਦੇਨਾ ਪਿਆਰੇ, ਯਹੀ ਤੇਰੇ ਕਾਮ ਆਏਗਾ’ ਸ਼ਰਮਾ ਜੀ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਜਦੋਂ ਦੂਜੀ ਵਾਰ ਅਲਖਪੁਰਾ ਧਾਮ ‘ਚ ਪਧਾਰੇ ਤਾਂ ਇੱਕ ਅਨੋਖੀ ਗੱਲ ਦੇਖਣ ਨੂੰ ਮਿਲੀ ਹਾਲਾਂਕਿ ਪੂਜਨੀਕ ਪਰਮ ਪਿਤਾ ਜੀ ਹਮੇਸ਼ਾ ਹੀ ਵਾਤਾਵਰਨ ਨੂੰ ਲੈ ਕੇ ਚਿੰਤਤ ਰਹਿੰਦੇ, ਸੰਗਤ ਨੂੰ ਪੇੜ-ਪੌਦੇ ਲਾਉਣ ਬਾਰੇ ਬਚਨ ਵੀ ਫਰਮਾਉਂਦੇ ਰਹਿੰਦੇ, ਪਰ ਉਸ ਦਿਨ ਪਰਮ ਪਿਤਾ ਜੀ ਨੇ ਪ੍ਰੇਮੀ ਮੁਨਸ਼ੀਰਾਮ ਨੂੰ ਸਪੈਸ਼ਲ ਕਹਿ ਕੇ ਆਸ਼ਰਮ ‘ਚ ਕੁਝ ਪੁਰਾਣੇ ਦਰੱਖਤਾਂ ਨੂੰ ਕਟਵਾਉਣ ਦੀ ਆਗਿਆ ਦਿੱਤੀ ਸ਼ਾਇਦ ਇਹ ਵੀ ਜੀਵੋ-ਉੱਧਾਰ ਯਾਤਰਾ ਦਾ ਇੱਕ ਹਿੱਸਾ ਹੀ ਸੀ, ਜੋ ਉਨ੍ਹਾਂ ਜੀਵਾਂ ਦੀ ਜੂਨੀ ਦਾ ਉੱਧਾਰ ਕਰਨਾ ਸੀ ਸੇਵਾਦਾਰਾਂ ਅਨੁਸਾਰ ਇਹ ਜ਼ਰੂਰੀ ਵੀ ਸੀ

ਪੂਜਨੀਕ ਪਰਮ ਪਿਤਾ ਜੀ ਨੇ ਉਸ ਸਮੇਂ ਆਸ਼ਰਮ ‘ਚ ਸਾਈਂ ਜੀ ਦੇ ਸਮੇਂ ਦੀ ਬਣੀ ਇੱਕ ਕੰਧ ਨੂੰ ਹਟਾਉਣ ਦਾ ਬਚਨ ਵੀ ਫਰਮਾਇਆ ਇਸ ‘ਤੇ ਸੇਵਾਦਾਰ ਭਾਈ ਹੱਥ ਜੋੜ ਕੇ ਕਹਿਣ ਲੱਗੇ ਕਿ ਪਰਮ ਪਿਤਾ ਜੀ, ਇਹ ਕੰਧ ਤਾਂ ਸਾਈਂ ਜੀ ਦੇ ਸਮੇਂ ਦੀ ਹੈ ਜੀ ਪਰਮ ਪਿਤਾ ਜੀ ਨੇ ਫਰਮਾਇਆ, ਭਾਈ! ਜੇਕਰ ਇੱਕ ਥਾਣੇ ‘ਚ ਦੂਜਾ ਇੰਚਾਰਜ ਆ ਜਾਵੇ ਤਾਂ ਉਸ ਦਾ ਆਦੇਸ਼ ਮੰਨਣਾ ਪੈਂਦਾ ਹੈ ਨਾ ਇਸ ਤਰ੍ਹਾਂ ਸੇਵਾਦਾਰਾਂ ਨੇ ਕੰਧ ਨੂੰ ਹਟਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਉਹ ਇਸ ਲਈ ਵੀ ਹਟਾਉਣਾ ਜ਼ਰੂਰੀ ਸੀ, ਕਿਉਂਕਿ ਤੇਰਾਵਾਸ ‘ਚ ਸੰਗਤ ਦੇ ਬੈਠਣ ਦੀ ਜਗ੍ਹਾ ਘੱਟ ਪੈ ਰਹੀ ਸੀ

ਸੰਨ 1989 ‘ਚ ਸਤਿਸੰਗ ਦੌਰਾਨ ਸ਼ਾਹੀ ਸਟੇਜ ‘ਤੇ ਬਿਰਾਜ਼ਮਾਨ (ਉੱਪਰ) ਤੇ ਸਾਧ-ਸੰਗਤ ਨੂੰ ਪਾਵਨ ਅਸ਼ੀਰਵਾਦ ਦੇ ਕੇ ਨਿਹਾਲ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ (ਹੇਠਾਂ) ਇਹ ਦੁਰਲੱਭ ਤਸਵੀਰਾਂ ਭੂਗੋਲ ਦੇ ਲੈਕਚਰਾਰ ਮਹਾਂਵੀਰ ਸ਼ਰਮਾ ਵੱਲੋਂ ਉਪਲੱਬਧ ਕਰਵਾਈਆਂ ਗਈਆਂ

ਸ਼ਰਮਾ ਜੀ ਦੱਸਦੇ ਹਨ ਕਿ ਜਿਸ ਟਿੱਲੇ ਨੂੰ ਲੈ ਕੇ ਬੇਪਰਵਾਹ ਸਾਈਂ ਜੀ ਨੇ ਬਚਨ ਫਰਮਾਏ ਸਨ, ਉਸ ਟਿੱਲੇ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ਲਾ ਕੇ ਹਜ਼ਾਰਾਂ ਜੀਵਾਂ ਨੂੰ ਨਾਮ-ਦਾਨ ਦਿੱਤਾ ਖਾਸ ਗੱਲ ਇਹ ਵੀ ਰਹੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਨੇ ਵੀ ਇਸ ਟਿੱਲੇ ‘ਤੇ ਹੀ ਸਤਿਸੰਗ ਲਾਇਆ, ਜਿਸਨੂੰ ਸੁਣਨ ਲਈ ਲੱਖਾਂ ਦੀ ਗਿਣਤੀ ‘ਚ ਸੰਗਤ ਪਹੁੰਚੀ ਸੀ

ਜਦੋਂ ਸਤਿਸੰਗ ਪੰਡਾਲ ਨੂੰ ਠੰਡਕ ਦੇਣ ਲਈ ਚੜ੍ਹ ਆਇਆ ਇੱਕ ਬੱਦਲ

1980 ‘ਚ ਗੁਰੂਮੰਤਰ ਦੀ ਦਾਤ ਪਾਉਣ ਵਾਲੇ ਮਹਾਂਵੀਰ ਸ਼ਰਮਾ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਆਪਣੀ ਜੀਵੋਂ-ਉੱਧਾਰ ਯਾਤਰਾ ਦੌਰਾਨ ਪਿੰਡ ‘ਚ ਸਤਿਸੰਗ ਫਰਮਾਉਣ ਲਈ ਆਉਣ ਵਾਲੇ ਸਨ ਉਸ ਦਿਨ ਗਰਮੀ ਵੀ ਸਾਰੇ ਰਿਕਾਰਡ ਤੋੜਨ ਨੂੰ ਬੇਤਾਬ ਲੱਗ ਰਹੀ ਸੀ ਸੂਰਜ ਦੀ ਤੇਜ਼ ਤਪਿਸ਼ ਦੇ ਨਾਲ ਦਿਨ ਦਾ ਆਗਾਜ਼ ਅਜਿਹਾ ਹੋਇਆ ਕਿ ਸਵੇਰੇ ਦਸ ਵਜੇ ਦੇ ਕਰੀਬ ਹੀ ਪਾਰਾ 35 ਡਿਗਰੀ ਦੇ ਆਸ-ਪਾਸ ਚਲਿਆ ਗਿਆ ਸੀ ਮੇਰੇ ਮਨ ‘ਚ ਖਿਆਲ ਆਇਆ ਕਿ ਅਜਿਹੀ ਗਰਮੀ ‘ਚ ਸ਼ਹਿਨਸ਼ਾਹ ਜੀ ਕਿਸ ਤਰ੍ਹਾਂ ਸਤਿਸੰਗ ਕਰ ਸਕਣਗੇ ਸੰਗਤ ਨੂੰ ਵੀ ਬੈਠਣ ‘ਚ ਬੜੀ ਪ੍ਰੇਸ਼ਾਨੀ ਹੋਵੇਗੀ ਹਾਲੇ ਮੈਂ ਸ਼ੰਕਾਵਾਂ ਦੇ ਜਾਲ ‘ਚ ਹੀ ਫਸਿਆ ਹੋਇਆ ਸੀ

ਕਿ ਢੋਲ-ਨਗਾੜਿਆਂ ਦੀਆਂ ਆਵਾਜ਼ਾਂ ‘ਚ ਖ਼ਬਰ ਆਈ ਕਿ ਪੂਜਨੀਕ ਸ਼ਹਿਨਸ਼ਾਹ ਜੀ ਪਧਾਰਨ ਵਾਲੇ ਹਨ ਆਸਮਾਨ ਤੋਂ ਵਰ੍ਹਦੀ ਅੱਗ ‘ਚ ਮੁਰਝਾਏ ਚਿਹਰਿਆਂ ‘ਤੇ ਇੱਕਦਮ ਖੁਸ਼ੀ ਦਾ ਸੰਚਾਰ ਹੋ ਉੱਠਿਆ ਮੇਰੀਆਂ ਖੁੱਲ੍ਹੀਆਂ ਅੱਖਾਂ ਨੇ ਜੋ ਦੇਖਿਆ ਉਹ ਆਪਣੇ ਆਪ ‘ਚ ਹੈਰਾਨ ਕਰਨ ਵਾਲਾ ਸੀ ਆਸਮਾਨ ‘ਚ ਅਚਾਨਕ ਇੱਕ ਛੋਟਾ ਜਿਹਾ ਬੱਦਲ ਦਿਖਾਈ ਦਿੱਤਾ ਜੋ ਆਸ਼ਰਮ ਅਤੇ ਸਤਿਸੰਗ ਪੰਡਾਲ ਦੇ ਆਸ-ਪਾਸ ਦੇ ਏਰੀਆ ਨੂੰ ਢੱਕ ਕੇ ਖੜ੍ਹਾ ਹੋ ਗਿਆ ਜਿਵੇਂ ਹੀ ਪੂਜਨੀਕ ਪਰਮ ਪਿਤਾ ਜੀ ਸਟੇਜ ‘ਤੇ ਬਿਰਾਜਮਾਨ ਹੋਏ, ਉਹ ਬੱਦਲ ਵੀ ਖੁਸ਼ੀ ਨਾਲ ਝੂਮ ਉੱਠਿਆ ਅਤੇ ਆਪਣੀਆਂ ਹਲਕੀਆਂ-ਹਲਕੀਆਂ ਬੂੰਦਾਂ ਨਾਲ ਵਾਤਾਵਰਨ ਨੂੰ ਠੰਡਾ-ਠਾਰ ਬਣਾ ਦਿੱਤਾ ਇਸ ਠੰਡੇ ਮਾਹੌਲ ‘ਚ ਪੂਜਨੀਕ ਪਰਮ ਪਿਤਾ ਜੀ ਨੇ ਰੂਹਾਨੀਅਤ ਭਰਪੂਰ ਬਚਨਾਂ ਦੀ ਅਜਿਹੀ ਜੰਮ ਕੇ ਬਰਸਾਤ ਕੀਤੀ, ਜਿਸ ਨਾਲ ਲੋਕਾਂ ਦੇ ਅੰਦਰ ਜੰਮੀਆਂ ਬੁਰਾਈਆਂ ਦੀ ਮੈਲ ਧੁਲਦੀ ਚਲੀ ਗਈ

ਪੂਜਨੀਕ ਸੰਤ ਡਾ. ਐੱਮਐੱਸਜੀ ਨੇ ਪੂਰੀ ਕੀਤੀ ਦਿਲ ਦੀ ਇੱਛਾ

‘ਸੰਤ ਕਾ ਕਹਾ ਬਿਰਥਾ ਨਾ ਜਾਏ’, ਕਹਿੰਦੇ ਹਨ ਕਿ ਸੰਤਾਂ ਦੇ ਮੁਖਾਰਬਿੰਦ ਤੋਂ ਸਹਿਜ ਸੁਭਾਅ ‘ਚ ਨਿਕਲੀ ਗੱਲ ਵੀ ਅਟੱਲ ਬਚਨ ਹੀ ਹੁੰਦੀ ਹੈ ਭੂਗੋਲ ਲੈਕਚਰਾਰ 57 ਸਾਲ ਦੇ ਮਹਾਂਵੀਰ ਸ਼ਰਮਾ ਡੇਰਾ ਸੱਚਾ ਸੌਦਾ ਨਾਲ ਜੁੜੇ ਆਪਣੇ ਹਰ ਅਨੁਭਵ ਅਤੇ ਸਾਂਝ ਨੂੰ ਜੀਵਨ ਦਾ ਅਨਮੋਲ ਪਲ ਦੱਸਦੇ ਹੋਏ ਕਹਿੰਦੇ ਹਨ ਕਿ ਮੇਰਾ ਪਰਿਵਾਰ ਡੇਰਾ ਸੱਚਾ ਸੌਦਾ ਪ੍ਰਤੀ ਆਸਥਾਵਾਨ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀਵੋ-ਉੱਧਾਰ ਯਾਤਰਾ ਦੌਰਾਨ ਅਚਾਨਕ ਪਿੰਡ ‘ਚ ਪਧਾਰੇ ਹੋਏ ਸਨ ਤਾਂ ਪਰਿਵਾਰ ਨੇ ਘਰ ‘ਚ ਚਰਨ ਟਿਕਾਉਣ ਦੀ ਅਰਜ਼ ਕੀਤੀ ਪੂਜਨੀਕ ਪਰਮ ਪਿਤਾ ਜੀ ਨੇ ਸਾਡੀ ਅਰਜ਼ ਮਨਜ਼ੂਰ ਕਰ ਲਈ ਹਾਲਾਂਕਿ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਦੀ ਸਿਹਤ ਵੀ ਕੁਝ ਠੀਕ ਨਹੀਂ ਸੀ

ਪਰ ਫਿਰ ਵੀ ਪਰਮ ਪਿਤਾ ਜੀ ਨੇ ਕਿਹਾ ਕਿ ਪੈਦਲ ਹੀ ਚੱਲਦੇ ਹਾਂ, ਉੱਧਰ ਘਰਵਾਲਿਆਂ ਤੋਂ ਖੁਸ਼ੀਆਂ ਸੰਭਾਲੇ ਨਹੀਂ ਸੰਭਲ ਰਹੀਆਂ ਸਨ ਜਦੋਂ ਪੂਜਨੀਕ ਪਰਮ ਪਿਤਾ ਜੀ ਦੇ ਖਾਣ ਲਈ ਕਾਜੂ-ਬਦਾਮ ਰੱਖੇ ਗਏ ਸਨ ਤਾਂ ਪੂਜਨੀਕ ਪਰਮ ਪਿਤਾ ਨੇ ਬਚਨ ਫਰਮਾਇਆ ‘ਭੋਲ਼ਿਆ, ਅਸੀਂ ਤਾਂ ਤੇਰੇ ਪ੍ਰੇਮ ਦੇ ਕਰਕੇ ਆਏ ਹਾਂ’ ਥੋੜ੍ਹਾ ਜਿਹਾ ਸੁੱਕਾ ਮੇਵਾ ਲੈਂਦੇ ਹੋਏ ਫਿਰ ਬਚਨ ਫਰਮਾਇਆ- ‘ਅਸੀਂ ਫਿਰ ਆਵਾਂਗੇ’ ਇਹ ਸੁਣ ਕੇ ਖੁਸ਼ੀ ‘ਚ ਮੇਰੀਆਂ ਅੱਖਾਂ ‘ਚੋਂ ਹੰਝੂ ਆਉਣ ਲੱਗੇ ਇਸ ਦੌਰਾਨ ਮੁਰਸ਼ਿਦ ਜੀ ਨਾਲ ਖੂਬ ਗੱਲਾਂ ਹੋਈਆਂ ਪੂਜਨੀਕ ਪਰਮ ਪਿਤਾ ਜੀ ਨੇ ਭਰਪੂਰ ਪਿਆਰ ਦਿੱਤਾ

23 ਸਤੰਬਰ 1990 ‘ਚ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ‘ਚ ਖੁਦ ਨੂੰ ਫਿਰ ਤੋਂ ਜਵਾਨ ਕਰ ਲਿਆ ਮਈ 2005 ‘ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਿੰਡ ‘ਚ ਸਤਿਸੰਗ ਕਰਨ ਲਈ ਪਧਾਰੇ ਉਸ ਦਿਨ ਪੂਜਨੀਕ ਪਿਤਾ ਜੀ ਨਿਰਧਾਰਿਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਹੀ ਪਹੁੰਚ ਗਏ ਦਿਲ ‘ਚ ਬੜੀ ਖੁਸ਼ੀ ਸੀ ਕਿ ਅੱਜ ਪਿੰਡ ‘ਚ ਫਿਰ ਤੋਂ ਸਤਿਸੰਗ ਹੋਵੇਗਾ ਮੈਨੂੰ ਵੀ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਮਿਲਣ ਦਾ ਸਮਾਂ ਮਿਲਿਆ ਤਾਂ ਮੈਂ ਵੈਰਾਗ ‘ਚ ਆ ਗਿਆ ਮਨ ‘ਚ ਖਿਆਲ ਆਇਆ ਕਿ ਪੂਜਨੀਕ ਗੁਰੂ ਜੀ ਤਾਂ ਮੈਨੂੰ ਜਾਣਦੇ ਹੀ ਨਹੀਂ ਹਨ ਅੱਜ ਜੇਕਰ ਪੂਜਨੀਕ ਪਰਮ ਪਿਤਾ ਜੀ ਹੁੰਦੇ ਤਾਂ ਉਨ੍ਹਾਂ ਨੂੰ ਘਰ ‘ਚ ਚਰਨ ਟਿਕਾਉਣ ਦੀ ਅਰਜ਼ ਕਰਦਾ ਸਤਿਸੰਗ ਲਈ ਸਾਰੀਆਂ

ਤਿਆਰੀਆਂ ਹੋ ਚੁੱਕੀਆਂ ਸਨ, ਪਰ ਮਨ ‘ਚ ਹਾਲੇ ਵੀ ਕਸ਼ਮਕਸ਼ ਚੱਲ ਰਹੀ ਸੀ ਤਦ ਲਾਊਡ ਸਪੀਕਰ ‘ਤੋਂ ਅਨਾਊਂਸ ਹੋਇਆ ਕਿ ਮਾਸਟਰ ਮਹਾਂਵੀਰ ਸ਼ਰਮਾ ਜਿੱਥੇ ਕਿਤੇ ਵੀ ਹਨ, ਉਹ ਜਲਦੀ ਹੀ ਪਰਿਵਾਰ ਸਮੇਤ ਆਪਣੇ ਘਰ ਚਲੇ ਜਾਣ ਮੈਂ ਉਸੇ ਪਲ ਘਰ ਵੱਲ ਚੱਲ ਪਿਆ ਪਰਿਵਾਰ ਦੇ ਸਾਰੇ ਮੈਂਬਰ ਸਤਿਸੰਗ ਪੰਡਾਲ ‘ਚ ਸੇਵਾ ‘ਤੇ ਲੱਗੇ ਹੋਏ ਸਨ ਮੈਂ ਜਿਵੇਂ-ਤਿਵੇਂ ਘਰ ਪਹੁੰਚਿਆ, ਪਤਾ ਚੱਲਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਘਰ ‘ਚ ਪਧਾਰ ਰਹੇ ਹਨ ਖੁਸ਼ੀ ‘ਚ ਮੈਂ ਮੰਨੋ ਪਾਗਲ ਜਿਹਾ ਹੋ ਗਿਆ ਕੁਝ ਸਮਝ ਨਹੀਂ ਆ ਰਿਹਾ ਸੀ ਘਰ ਦੀ ਰਸੋਈ ਵੀ ਲਾੱਕ ਸੀ, ਕਿਉਂਕਿ ਉਸ ਦੀ ਚਾਬੀ ਮਾਤਾ ਜੀ ਕੋਲ ਸੀ ਬਸ! ਹੱਥ ‘ਚ ਫਾਦਰ ਬਿਸਕੁਟ ਸਨ, ਜੋ ਮੈਂ ਪੰਡਾਲ ਤੋਂ ਚੱਲਦੇ ਸਮੇਂ ਨਾਲ ਲੈ ਆਇਆ ਸੀ ਪਰਿਵਾਰ ਦੇ ਲੋਕ ਵੀ ਘਰ ਪਹੁੰਚ ਗਏ, ਪਰ ਮੇਰੀ ਮਾਤਾ ਜੀ ਪੰਡਾਲ ‘ਚ ਰਹਿ ਗਏ ਏਨੇ ‘ਚ ਪੂਜਨੀਕ ਪਿਤਾ ਜੀ ਘਰ ਆ ਪਧਾਰੇ ਦਾਤਾਰ ਜੀ ਦੇ ਚਰਨਾਂ ‘ਚ ਆਪਣੀ ਵੇਦਨਾ ਰੱਖੀ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ-ਬੇਟਾ! ਘਰ ‘ਚ ਖਾਣ ਦਾ ਜੋ ਕੁਝ ਵੀ ਹੈ, ਲੈ ਆਓ ਇਸ ‘ਤੇ ਮੈਂ ਦਾਤਾਰ ਜੀ ਨੂੰ ਉਹ ਬਿਸਕੁਟ ਹੀ ਪਲੇਟ ‘ਚ ਸਜਾ ਕੇ ਰੱਖ ਦਿੱਤੇ ਅਤੇ ਕਿਹਾ ਕਿ ਦਾਤਾ ਜੀ, ਤੇਰਾ ਤੁਝੀ ਕੋ ਅਰਪਣ ਹੈ ਪੂਜਨੀਕ ਪਿਤਾ ਜੀ ਨੇ ਦੋ ਬਿਸਕੁਟ ਲਏ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮੰਨੋ ਦੋ ਜਹਾਨ ਦੀਆਂ ਖੁਸ਼ੀਆਂ ਬਖ਼ਸ਼ ਦਿੱਤੀਆਂ

ਪਿੰਡ ਦਾ ਹੈ ਡੂੰਘਾ ਲਗਾਅ

ਜਸਵੀਰ ਸਿੰਘ ਪੁੱਤਰ ਸੱਚਖੰਡਵਾਸੀ ਹਜ਼ਾਰਾ ਸਿੰਘ ਦੱਸਦੇ ਹਨ ਕਿ ਬਜ਼ੁਰਗ ਅਕਸਰ ਸੁਣਾਇਆ ਕਰਦੇ ਕਿ ਅਲਖਪੁਰ ਧਾਮ ‘ਚ ਇੱਕ ਚਬੂਤਰਾ ਹੋਇਆ ਕਰਦਾ ਸੀ ਇਸ ਚਬੂਤਰੇ ‘ਤੇ ਬਿਰਾਜ਼ਮਾਨ ਹੋ ਕੇ ਸਾਈਂ ਜੀ ਤੇ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ਵੀ ਕੀਤੇ ਸਨ

ਪਿੰਡ ‘ਚ ਲੋਕਾਂ ਦਾ ਡੇਰਾ ਸੱਚਾ ਸੌਦਾ ਪ੍ਰਤੀ ਗਹਿਰਾ ਲਗਾਅ ਹੈ, ਇਹੀ ਵਜ੍ਹਾ ਹੈ ਕਿ ਆਸ਼ਰਮ ਲਈ ਜ਼ਮੀਨ ਵੀ ਪੰਚਾਇਤ ਵੱਲੋਂ ਉਪਲੱਭਧ ਕਰਵਾਈ ਗਈ ਸੀ

ਬੁਰਾਈਆਂ ਪ੍ਰਤੀ ਅਲਖ ਜਗਾਈ

ਕਿਸ਼ੋਰ ਸਿੰਘ ਦੱਸਦੇ ਹਨ ਕਿ ਖੇਤਰ ‘ਚ ਜਦੋਂ ਨਸ਼ਾ, ਪਾਖੰਡ ਆਦਿ ਦਾ ਬੋਲਬਾਲਾ ਸੀ ਲੋਕਾਂ ਨੂੰ ਰਾਮ-ਨਾਮ ਬਾਰੇ ਜਾਗਰੂਕ ਕਰਨ ਲਈ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਿੰਡ ‘ਚ ਆਸ਼ਰਮ ਦਾ ਨਿਰਮਾਣ ਕਰਵਾਇਆ ਇਹ ਇੱਕ ਬਹੁਤ ਵੱਡਾ ਪਰਉਪਕਾਰ ਹੈ ਇਹ ਆਸ਼ਰਮ ਲੋਕਾਂ ਲਈ ਜਿੱਥੇ ਪ੍ਰੇਰਨਾ ਸਰੋਤ ਹੈ, ਉੱਥੇ ਸ਼ਰਧਾ ਦਾ ਕੇਂਦਰ ਵੀ ਹੈ ਪਿੰਡ ‘ਚ ਹਰ ਧਰਮ, ਭਾਈਚਾਰੇ ਦੇ ਲੋਕ ਰਹਿੰਦੇ ਹਨ ਉਹ ਕਹਿੰਦੇ ਹਨ

ਕਿ ਡੇਰਾ ਸੱਚਾ ਸੌਦਾ ਅਲਖਪੁਰ ਧਾਮ ਨੇ ਹਮੇਸ਼ਾ ਲੋਕਾਂ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ ਲਾੱਕਡਾਊਨ ਤੋਂ ਪਹਿਲਾਂ ਤੱਕ ਪਿੰਡ ‘ਚ ਘਰ-ਘਰ ਨਾਮ ਚਰਚਾ ਹੁੰਦੀ ਰਹੀ ਹੈ, ਜਿਸ ‘ਚ ਪਿੰਡ ਵਾਸੀ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਭਵਿੱਖ ‘ਚ ਜਿਵੇਂ ਹੀ ਧਾਰਮਿਕ ਪ੍ਰੋਗਰਾਮ ਕਰਨ ਦੀ ਸਰਕਾਰੀ ਇਜਾਜ਼ਤ ਮਿਲੇਗੀ, ਨਾਮ ਚਰਚਾ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ, ਕਿਉਂਕਿ ਨਾਮ ਚਰਚਾ ਕਰਨ ਨਾਲ ਪਿੰਡ ਦਾ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੁੰਦਾ ਹੈ

ਬੇਪਰਵਾਹ ਜੀ ਨੇ ਦੋ ਪਾਰਟੀਆਂ ਦਾ ਵੈਰ-ਵਿਰੋਧ ਚੁਟਕੀਆਂ ‘ਚ ਮਿਟਾਇਆ

ਪੂਜਨੀਕ ਪਰਮ ਪਿਤਾ ਜੀ ਦੇ ਰਹਿਮੋ-ਕਰਮ ਦਾ ਬਖਾਨ ਕਰਦੇ ਹੋਏ ਰੋਹਤਾਸ਼ ਕੜਵਾਸਰਾ ਦੱਸਦੇ ਹਨ ਕਿ ਪੂਜਨੀਕ ਪਰਮ ਪਿਤਾ ਜੀ ਇੱਕ ਵਾਰ ਪਿੰਡ ‘ਚ ਸਤਿਸੰਗ ਕਰਨ ਲਈ ਪਧਾਰੇ ਹੋਏ ਸਨ ਉਨ੍ਹਾਂ ਦਿਨਾਂ ‘ਚ ਘਰਾਂ ‘ਚ ਵੀ ਸਤਿਸੰਗ ਹੋਇਆ ਕਰਦਾ ਸੀ ਪੂਜਨੀਕ ਪਰਮ ਪਿਤਾ ਜੀ ਨੇ ਸਾਡੇ ਘਰ ‘ਚ ਸਤਿਸੰਗ ਕੀਤਾ, ਜਿਸ ‘ਚ ਉਸ ਸਮੇਂ ਦੇ ਦੌਰ ਦੇ ਹਿਸਾਬ ਨਾਲ ਵੱਡੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਹੋਈ ਸੀ ਉਸੇ ਦੌਰਾਨ ਕਾਲੂਆਣਾ ਪਿੰਡ ਤੋਂ ਕੁਝ ਲੋਕ ਹਥਿਆਰਾਂ ਦੇ ਨਾਲ ਉੱਥੇ ਪਹੁੰਚੇ ਅਤੇ ਪੂਜਨੀਕ ਪਰਮ ਪਿਤਾ ਜੀ ਨੂੰ ਸਜਦਾ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਜਦੋਂ ਹਥਿਆਰਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ ‘ਚ ਸਾਡੀ ਦੂਜੀ ਪਾਰਟੀ ਦੇ ਲੋਕਾਂ ਨਾਲ ਦੁਸ਼ਮਣੀ ਹੈ,

ਇਸ ਲਈ ਖੁਦ ਦੀ ਸੁਰੱਖਿਆ ਲਈ ਹਮੇਸ਼ਾ ਹਥਿਆਰ ਨਾਲ ਰੱਖਦੇ ਹਾਂ ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਬੜੇ ਪ੍ਰੇਮ ਨਾਲ ਵੈਰ-ਵਿਰੋਧ ਮਿਟਾਉਣ ਬਾਰੇ ਸਮਝਾਇਆ ਇਸੇ ਦਰਮਿਆਨ ਦੂਜੀ ਪਾਰਟੀ ਦੇ ਲੋਕ ਵੀ ਹਥਿਆਰਾਂ ਦੇ ਨਾਲ ਆ ਗਏ ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਨੂੰ ਵੀ ਜੀਵਨ ‘ਚ ਪ੍ਰੇਮ-ਪਿਆਰ ਦਾ ਮਹੱਤਵ ਸਮਝਾਇਆ ਦੋਵੇਂ ਪਾਰਟੀਆਂ ਦੇ ਲੋਕ ਪੂਜਨੀਕ ਪਰਮ ਪਿਤਾ ਦੇ ਬਚਨਾਂ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਭਵਿੱਖ ‘ਚ ਕਦੇ ਵੀ ਇੱਕ-ਦੂਜੇ ਖਿਲਾਫ਼ ਹਥਿਆਰ ਨਾ ਚੁੱਕਣ ਦੀ ਗੱਲ ਕਹੀ ਇਹ ਸਭ ਦੇਖ ਕੇ ਉੱਥੇ ਬੈਠੀ ਸੰਗਤ ਵੀ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾ ਕੇ ਪੂਜਨੀਕ ਪਰਮ ਪਿਤਾ ਜੀ ਦਾ ਧੰਨਵਾਦ ਕਰਨ ਲੱਗੀ

ਰਾਮ-ਨਾਮ ਦੀ ਹਨ੍ਹੇਰੀ ਚੱਲੇਗੀ!

ਰਘੁਬੀਰ ਸਿੰਘ ਪੁੱਤਰ ਸਾਬਕਾ ਸਰਪੰਚ ਬੀਰਬਲ ਰਾਮ ਦੱਸਦੇ ਹਨ ਕਿ ਸਾਈਂ ਜੀ ਪਿੰਡ ‘ਚ ਪਹੁੰਚੇ ਹੋਏ ਸਨ ਸਾਈਂ ਮਸਤਾਨਾ ਜੀ ਸਵੇਰੇ ਘੁੰਮਣ ਗਏ ਤਾਂ ਬਿੱਜੂਵਾਲੀ ਵੱਲ ਰਸਤੇ ‘ਤੇ ਚੱਲ ਪਏ ਉਨ੍ਹਾਂ ਦਿਨਾਂ ‘ਚ ਰੇਤ ਬਹੁਤ ਹੋਇਆ ਕਰਦੀ ਸੀ ਹਵਾ ਨਾਲ ਰੇਤ ਉੱਡਣ ਲੱਗਦੀ ਸੀ ਇਸ ਦੌਰਾਨ ਸਾਈਂ ਜੀ ਨਾਲ ਚੱਲ ਰਹੇ

ਸੇਵਾਦਾਰ ਰੂਪਰਾਮ ਨੇ ਅਰਜ਼ ਕੀਤੀ ਕਿ ਸਾਈਂ ਜੀ, ਇੱਧਰ ਤਾਂ ਰੇਤ ਉੱਡ ਰਹੀ ਹੈ ਸਾਈਂ ਜੀ ਨੇ ਇਸ ‘ਤੇ ਫਰਮਾਇਆ- ‘ਪੁੱਟਰ! ਯਹਾਂ ਕਭੀ ਰਾਮ ਨਾਮ ਕੇ ਦੀਵਾਨੋਂ ਕੀ ਧੂਲ ਉਡੇਗੀ ਦੇਖਨਾ, ਕਭੀ ਯਹਾਂ ਸੰਗਤ ਕਾ ਬੜਾ ਇਕੱਠ ਹੋਗਾ, ਔਰ ਰਾਮ-ਨਾਮ ਕੀ ਗੂੰਜ ਸੁਨਾਈ ਦੇਗੀ’

ਘਬਰਾਉਣਾ ਨਹੀਂ ਬੇਟਾ, ਸਭ ਕੁਝ ਠੀਕ ਹੋ ਜਾਏਗਾ!

ਜੀਵਨ ਦੇ 70 ਬਸੰਤ ਦੇਖ ਚੁੱਕੀ ਰਾਮੇਸ਼ਵਰੀ ਦੇਵੀ ਸ਼ੁਕਰਾਨਾ ਅਦਾ ਕਰਦੀ ਹੋਈ ਕਹਿੰਦੀ ਹੈ ਕਿ ਧੰਨ ਹਨ ਮੇਰੇ ਸਤਿਗੁਰੂ ਜੀ, ਜਿਨ੍ਹਾਂ ਨੇ ਪਿੰਡ ਦੀ ਮਿੱਟੀ ਨੂੰ ਚਰਨ ਪਾ ਕੇ ਧੰਨ ਬਣਾ ਦਿੱਤਾ ਰਾਮੇਸ਼ਵਰੀ ਦੇਵੀ ਦੱਸਦੀ ਹੈ ਕਿ ਮੇਰੀ ਸੱਸ ਅਕਸਰ ਇਹ ਗੱਲ ਸੁਣਾਇਆ ਕਰਦੀ ਸੀ ਕਿ ਬੇਪਰਵਾਹ ਜੀ ਹਰ ਸਮੇਂ ਸਭ ਦੇ ਅੰਗ-ਸੰਗ ਰਹਿੰਦੇ ਹਨ ਇੱਕ ਵਾਰ ਘਰ ‘ਚ ਮੱਝ ਬਹੁਤ ਬਿਮਾਰ ਹੋ ਗਈ ਡਾਕਟਰਾਂ ਦੀ ਦਵਾਈ ਵੀ ਕੰਮ ਨਹੀਂ ਕਰ ਰਹੀ ਸੀ ਮੇਰੀ ਸੱਸ ਨੇ ਸਿਮਰਨ ਕਰਦੇ ਹੋਏ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਉਸੇ ਰਾਤ ਪੂਜਨੀਕ ਪਰਮ ਪਿਤਾ ਜੀ ਨੇ ਦਰਸ਼ਨ ਦੇ ਕੇ ਕਿਹਾ ਕਿ ਘਬਰਾਉਣਾ ਨਹੀਂ ਬੇਟਾ, ਸਭ ਕੁਝ ਠੀਕ ਹੋ ਜਾਏਗਾ ਅਤੇ ਹੋਇਆ ਵੀ ਅਜਿਹਾ ਹੀ ਅਗਲੇ ਦਿਨ ਮੱਝ ਖੁਦ ਹੀ ਠੀਕ ਹੋਣਾ ਸ਼ੁਰੂ ਹੋ ਗਈ ਅਤੇ ਕੁਝ ਦਿਨਾਂ ਤੋਂ ਬਾਅਦ ਬਿਲਕੁਲ ਸਿਹਤਮੰਦ ਹੋ ਗਈ

ਰਾਮੇਸ਼ਵਰੀ ਦੇਵੀ ਨੇ ਇੱਕ ਹੋਰ ਦਿਲਚਸਪ ਗੱਲ ਸੁਣਾਉਂਦੇ ਹੋਏ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਤਿਸੰਗ ਕਰਨ ਲਈ ਆਏ ਹੋਏ ਸਨ ਉਸ ਰਾਤ ਸਾਡੇ ਘਰ ਉਤਾਰਾ ਸੀ ਪੂਜਨੀਕ ਪਰਮ ਪਿਤਾ ਜੀ ਰਾਤ ਨੂੰ ਚੁਬਾਰੇ ‘ਚ ਠਹਿਰੇ ਹੋਏ ਸਨ ਕੁਝ ਦਿਨਾਂ ਬਾਅਦ ਪਿੰਡ ‘ਚ ਭਾਰੀ ਬਾਰਿਸ਼ ਹੋਈ ਤਾਂ ਗੁਆਂਢ ਦੇ ਘਰ ‘ਚ ਛੱਤਾਂ ਤੋਂ ਪਾਣੀ ਟਪਕਣ ਲੱਗਿਆ ਗੁਆਂਢ ਦੇ ਦੋ ਵਿਅਕਤੀ ਸਾਡੇ ਚੁਬਾਰੇ ‘ਚ ਰਾਤ ਗੁਜ਼ਾਰਨ ਲਈ ਆ ਗਏ ਉਹ ਦੋਵੇਂ ਹੀ ਸ਼ਰਾਬ ਦੇ ਆਦੀ ਸਨ, ਉਸ ਰਾਤ ਵੀ ਉਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ ਅੱਧੀ ਰਾਤ ਨੂੰ ਅਚਾਨਕ ਦੋਵੇਂ ਉੱਠ ਕੇ ਚੁਬਾਰੇ ਤੋਂ ਭੱਜ ਖੜ੍ਹੇ ਹੋਏ ਅਗਲੇ ਦਿਨ ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਤੁਹਾਡੇ ਬਾਬਾ ਜੀ ਹੱਥ ‘ਚ ਡੰਗੋਰੀ ਲਈ ਸਾਡੇ ਕੋਲ ਆ ਕੇ ਖੜ੍ਹੇ ਹੋ ਗਏ, ਜਿਸ ਨਾਲ ਅਸੀਂ ਘਬਰਾ ਕੇ ਭੱਜ ਗਏ ਭਾਵ ਸੰਤਾਂ ਦਾ ਜਿੱਥੇ ਵੀ ਪ੍ਰਵੇਸ਼ ਹੁੰਦਾ ਹੈ, ਉੱਥੇ ਬੁਰਾਈਆਂ ਜਾਂ ਬੁਰਾਈ ਨਾਲ ਜੁੜੇ ਲੋਕ ਟਿਕ ਨਹੀਂ ਪਾਉਂਦੇ

ਆਸ਼ਰਮ ‘ਚ ਤਿਆਰ ਫਲਾਂ ਪ੍ਰਤੀ ਲੋਕਾਂ ਦਾ ਵਿਸ਼ੇਸ਼ ਲਗਾਅ

ਸੇਵਾਦਾਰ ਚੰਗਾਰਾਮ ਦੱਸਦੇ ਹਨ ਕਿ ਆਸ਼ਰਮ ‘ਚ ਸ਼ੁਰੂ ਤੋਂ ਹੀ ਬਾਗਬਾਨੀ ਨੂੰ ਮਹੱਤਵ ਦਿੱਤਾ ਜਾਂਦਾ ਰਿਹਾ ਹੈ ਸਮੇਂ-ਸਮੇਂ ‘ਤੇ ਇੱਥੇ ਅਨਾਰ, ਕਿੰਨੂ, ਮੌਸਮੀ, ਅਮਰੂਦ, ਜਾਮਣ ਆਦਿ ਦੇ ਫਲਦਾਰ ਪੌਦੇ ਲਾਏ ਗਏ ਹਨ ਆਸ਼ਰਮ ਦੇ 14 ਕਨਾਲ ਰਕਬੇ ‘ਚੋਂ ਕਰੀਬ 10 ਕਨਾਲ ‘ਚ ਫਲਦਾਰ ਪੌਦਿਆਂ ਤੋਂ ਇਲਾਵਾ ਮੌਸਮ ਅਨੁਸਾਰ ਸਬਜ਼ੀਆਂ ਲਾਈਆਂ ਜਾਂਦੀਆਂ ਹਨ ਪਿੰਡ ਦੀ ਸੰਗਤ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਆਸ਼ਰਮ ਤੋਂ ਫਲ ਅਤੇ ਸਬਜ਼ੀਆਂ ਲੈ ਕੇ ਜਾਂਦੇ ਹਨ ਇਸ ਨਾਲ ਜਿੰਨੀ ਵੀ ਧਨਰਾਸ਼ੀ ਇਕੱਠੀ ਹੁੰਦੀ ਹੈ, ਉਸ ਨੂੰ ਆਸ਼ਰਮ ਦੇ ਵਿਕਾਸ ਦੇ ਕੰਮ ‘ਤੇ ਖਰਚ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਆਸ਼ਰਮ ‘ਚ ਤਿਆਰ ਫਲਾਂ ਪ੍ਰਤੀ ਖੇਤਰ ਦੀ ਸਾਧ-ਸੰਗਤ ਦਾ ਖਾਸਾ ਲਗਾਅ ਹੈ

ਕਰੀਬ 270 ਸਾਲ ਪਹਿਲਾਂ ਆਇਲੀ ਦੇ ਨੰਬਰਦਾਰ ਦਾਰਾ ਖਾਨ ਤੇ ਉਨ੍ਹਾਂ ਦੇ ਭਤੀਜੇ ਅਹਿਮਦ ਦੇ ਨਾਂਅ ‘ਤੇ ਸਾਂਝੇ ਤੌਰ ‘ਤੇ ਵਸਿਆ ਸਾਡਾ ਪਿੰਡ ਅਹਿਮਦਪੁਰ ਦਾਰੇਵਾਲਾ ਇੱਕ ਅਮਨ ਸ਼ਾਂਤੀ ਵਾਲਾ ਪਿੰਡ ਹੈ ਇੱਥੇ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਵੱਲੋਂ ਸਥਾਪਿਤ ਡੇਰਾ ਸੱਚਾ ਸੌਦਾ ਅਲਖਪੁਰ ਧਾਮ ਪਿੰਡ ਦੀ ਸ਼ਾਨ ਹੈ ਇਹ ਸਾਡੇ ਲਈ ਮਾਣ ਦਾ ਵਿਸ਼ਾ ਹੈ ਕਿ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਪਾਤਸ਼ਾਹੀਆਂ ਨੇ ਸਮੇਂ-ਸਮੇਂ ‘ਤੇ ਇਸ ਪਿੰਡ ‘ਚ ਰੂਹਾਨੀ ਸਤਿਸੰਗ ਲਾ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕੀਤਾ ਹੈ ਇੱਥੇ 36 ਬਿਰਾਦਰੀਆਂ ਦੇ ਲੋਕ ਹਮੇਸ਼ਾ ਆਪਸੀ ਪ੍ਰੇਮ ਤੇ ਭਾਈਚਾਰੇ ਨਾਲ ਰਹਿੰਦੇ ਹਨ
ਸ੍ਰੀਮਤੀ ਸ਼ਾਰਦਾ ਦੇਵੀ, ਸਰਪੰਚ,
ਅਹਿਮਦਪੁਰ ਦਾਰੇਵਾਲਾ

ਅਲਖਪੁਰ ਧਾਮ ‘ਚ ਆਪਣੇ ਅੱਖੀ ਦੇਖੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਗਰ ਨਿਵਾਸੀ

ਕਵਰ ਸਟੋਰੀ ਹਰਭਜਨ ਸਿੱਧੂ, ਮਨੋਜ ਕੁਮਾਰ, ਅਨਿਲ ਗੋਰੀਵਾਲਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!