You are eating poison, not vegetables

ਸਾਗ-ਸਬਜ਼ੀਆਂ ਨਹੀਂ,ਜ਼ਹਿਰ ਖਾ ਰਹੇ ਹੋ ਤੁਸੀਂ

ਕਈ ਵਿਗਿਆਨਕ ਸਰਵੇਖਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀਆਂ ਦੇ ਸਰੀਰ ’ਚ ਡੀਡੀਟੀ ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ ਇਨ੍ਹਾਂ ਸਰਵੇਖਣਾਂ ਦਰਮਿਆਨ ਇਹ ਵੀ ਪਤਾ ਲੱਗਿਆ ਹੈ ਕਿ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫਲਾਂ ਤੇ ਝੋਨੇ ’ਚ ਡੀਡੀਟੀ ਤੇ ਹੋਰ ਕੀਟਨਾਸ਼ਕਾਂ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ ਡੀਡੀਟੀ ਇੱਕ ਜ਼ਹਿਰ ਹੈ ਜਿਸ ਨੂੰ ਕੀਟਨਾਸ਼ਕਾਂ ਦੇ ਰੂਪ ’ਚ ਵਰਤਿਆ ਜਾਂਦਾ ਹੈ

ਇਹੀ ਜ਼ਹਿਰ ਭਾਰਤੀਆਂ ਦੇ ਸਰੀਰ ’ਚ ਬਹੁਤ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ ਸੱਚਮੁੱਚ ਇਹ ਇੱਕ ਹੈਰਾਨ ਕਰਨ ਵਾਲੀ ਗੱਲ ਹੈ
ਅੱਜਕੱਲ੍ਹ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ ਸਬਜ਼ੀ ਬਜ਼ਾਰ ਤੇ ਮੰਡੀਆਂ ’ਚ ਹਰੀਆਂ ਸਬਜ਼ੀਆਂ ਦੀ ਘਾਟ ਹੋਣ ਲੱਗੀ ਹੈ ਸਬਜ਼ੀਆਂ ਦੇ ਸੀਮਤ ਉਤਪਾਦਨ ਨੂੰ ਵਧਾਉਣ ਲਈ ਸਬਜ਼ੀ ਉਤਪਾਦਕਾਂ ਤੇ ਵੱਡੇ ਕਿਸਾਨਾਂ ਨੇ ਆਪਣੇ ਖੇਤਾਂ ’ਚ ਵੱਖ-ਵੱਖ ਕਿਸਮ ਦੀਆਂ ਰਸਾਇਣਕ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਕੁਦਰਤੀ ਖਾਦ ਦੀ ਮਹਿੰਗਾਈ ਤੇ ਕਮੀ ਕਾਰਨ ਪੈਦਾਵਾਰ ਗੌਣ ਹੈ, ਪਰ ਰਸਾਇਣਕ ਖਾਦਾਂ ਨਾਲ ਪੈਦਾਵਾਰ ’ਚ ਕਾਫ਼ੀ ਵਾਧਾ ਹੁੰਦਾ ਹੈ

Also Read :-

ਜ਼ਹਿਰੀਲੀਆਂ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਉਪਜਾਊ ਜ਼ਮੀਨ, ਜ਼ਹਿਰੀ ਤੇ ਬੰਜਰ ਹੁੰਦੀ ਜਾ ਰਹੀ ਹੈ ਚਾਰ ਤੇ ਪੰਜ ਕਿਸ਼ਤਾਂ ਦੀ ਪੈਦਾਵਾਰ ਤੋਂ ਬਾਅਦ ਜ਼ਮੀਨ ਦੀ ਉਪਜਾਊ ਸ਼ਕਤੀ ਸੀਮਤ ਤੇ ਘਟ ਜਾਂਦੀ ਹੈ ਜ਼ਾਹਿਰ ਹੈ, ਜ਼ਮੀਨ ਦੇ ਜ਼ਹਿਰੀਲੇ ਹੋਣ ਦਾ ਪ੍ਰਭਾਵ ਉਤਪਾਦਿਤ ਸਬਜ਼ੀਆਂ ਤੇ ਖੁਰਾਕੀ ਪਦਾਰਥਾਂ ’ਤੇ ਵੀ ਪੈਂਦਾ ਹੈ ਇਹ ਵੀ ਇੱਕ ਕਾਰਨ ਹੈ ਜਿਸ ਨਾਲ ਹਰੀਆਂ ਸਬਜ਼ੀਆਂ, ਜ਼ਹਿਰੀਲੀਆਂ ਹੁੰਦੀਆਂ ਜਾ ਰਹੀਆਂ ਹਨ

vegetablesਹਰੀਆਂ ਸਾਗ-ਸਬਜ਼ੀਆਂ ਤੇ ਖੁਰਾਕੀ ਪਦਾਰਥਾਂ ਦੇ ਜ਼ਹਿਰੀਲੇ ਹੋਣ ਦਾ ਦੂਜਾ ਕਾਰਨ ਕੀਟਨਾਸ਼ਕਾਂ ਦਾ ਭਰਪੂਰ ਉਪਯੋਗ ਵੀ ਹੈ ਕੀਟਨਾਸ਼ਕ ਜੋ ਜ਼ਹਿਰ ਹੁੰਦੇ ਹਨ, ਸਬਜ਼ੀਆਂ ਦੀਆਂ ਪੱਤੀਆਂ ’ਚੋਂ ਹੌਲੀ-ਹੌਲੀ ਰਿਸ ਕੇ ਸਬਜ਼ੀਆਂ ’ਚ ਚਲੇ ਜਾਂਦੇ ਹਨ ਇਸ ਤਰ੍ਹਾਂ ਸਬਜ਼ੀਆਂ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਜੇਕਰ ਕੀਟਨਾਸ਼ਕ ਛਿੜਕਣ ਦੇ ਤਿੰਨ ਦਿਨਾਂ ਦੇ ਅੰਦਰ ਹੀ ਹਰ ਸਬਜ਼ੀ ਨੂੰ ਖਾ ਲਿਆ ਜਾਵੇ ਤਾਂ ਇਸ ਦੇ ਨਤੀਜੇ ਕਾਫ਼ੀ ਗੰਭੀਰ ਹੁੰਦੇ ਹਨ

ਕੀਟਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਨੇ ਫਲਾਂ ਤੇ ਸਬਜ਼ੀਆਂ ਦੇ ਮੁੱਢਲੇ ਤੱਤਾਂ ਨੂੰ ਖਤਮ ਕਰ ਦਿੱਤਾ ਹੈ ਸੰਕਰਿਤ ਸਾਗ-ਸਬਜ਼ੀਆਂ ਤੇ ਕੀਟਨਾਸ਼ਕ ਦੀ ਵੱਧ ਵਰਤੋਂ ਵਾਲੀਆਂ ਸਬਜ਼ੀਆਂ ਬੇਸੁਆਦੀਆਂ ਹੁੰਦੀਆਂ ਜਾ ਰਹੀਆਂ ਹਨ ਸਬਜ਼ੀਆਂ ਵੇਖਣ ’ਚ ਸੁੰਦਰ ਤੇ ਕਾਫ਼ੀ ਵਧੀਆ ਹੁੰਦੀਆਂ ਹਨ ਪਰ ਤੁਹਾਡੀ ਸਿਹਤ ਲਈ ਨੁਕਸਾਨਦੇਹ ਵੀ ਹੁੰਦੀਆਂ ਹਨ ਜ਼ਿਆਦਾ ਬਿਹਤਰ ਹੈ ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਬਹੁਤ ਹੀ ਸਾਵਧਾਨੀ ਤੇ ਚੌਕਸੀ ਵਰਤੀ ਜਾਵੇ ਜਿਸ ਨਾਲ ਉਨ੍ਹਾਂ ਦੇ ਮਾਰੂ ਅਸਰ ਤੋਂ ਖੁਦ ਨੂੰ ਬਚਾਇਆ ਜਾ ਸਕੇ

ਇਨ੍ਹਾਂ ਖੁਰਾਕੀ ਪਦਾਰਥਾਂ ’ਚ ਮੌਜ਼ੂਦ ਜ਼ਹਿਰ ਨੂੰ ਤੁਸੀਂ ਇਕੱਲੇ ਤਾਂ ਕਦੇ ਵੀ ਘੱਟ ਨਹੀਂ ਕਰ ਸਕਦੇ, ਪਰ ਫਿਰ ਵੀ ਤੁਸੀਂ ਕੁਝ ਚੌਕਸੀ ਵਰਤੋ ਤਾਂ ਤੁਸੀਂ ਇਨ੍ਹਾਂ ਦੇ ਹਾਨੀਕਾਰਕ ਪ੍ਰਭਾਵ ਤੋਂ ਆਪਣੀ ਸਿਹਤ ਨੂੰ ਖਤਰੇ ’ਚ ਪੈਣ ਤੋਂ ਰੋਕ ਸਕਦੇ ਹੋ ਤੁਹਾਨੂੰ ਕਰਨਾ ਸਿਰਫ਼ ਇਹ ਪਵੇਗਾ ਕਿ ਫਲਾਂ, ਸਜ਼ੀਆਂ ਤੇ ਅਨਾਜ ਨੂੰ ਵਰਤੋਂ ’ਚ ਲਿਆਉਣ ਤੋਂ ਪਹਿਲਾਂ ਘੱਟੋ-ਘੱਟ ਦੋ ਤਿੰਨ ਵਾਰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵ ਜੇਕਰ ਇੱਕ ਵਾਰ ਸਿਰਕੇ ਜਾਂ ਖਾਣ ਵਾਲੇ ਸੋਡੇ (ਮਿੱਠੇ ਸੋਡੇ) ਨਾਲ ਧੋ ਕੇ ਫਿਰ ਸਾਫ਼ ਪਾਣੀ ਨਾਲ ਧੋ ਲਵੋ ਤਾਂ ਹੋਰ ਵੀ ਬਿਹਤਰ ਹੋਵੇਗਾ

ਬੰਦਗੋਭੀ ਦੀਆਂ ਬਾਹਰਲੀਆਂ ਪੱਤੀਆਂ ਨੂੰ ਵੱਖ ਕਰਕੇ ਅੰਦਰਲੀਆਂ ਪੱਤੀਆਂ ਦੀ ਹੀ ਵਰਤੋਂ ਕਰੋ ਅਜਿਹਾ ਹੀ ਤੋਰੀ ਤੇ ਹੋਰ ਸਬਜ਼ੀਆਂ ਨਾਲ ਕਰੋ ਇਸੇ ਤਰ੍ਹਾਂ ਸਬਜ਼ੀਆਂ ਤੇ ਫਲਾਂ ਨੂੰ ਛਿਲਕਾ ਉਤਾਰ ਕੇ ਹੀ ਵਰਤੋ ਇਸ ਨਾਲ ਛਿਲਕੇ ’ਤੇ ਲੱਗਣ ਵਾਲੇ ਕੀਟਨਾਸ਼ਕ ਪਦਾਰਥ ਦੂਰ ਹੋ ਜਾਣਗੇ ਕੀਟਨਾਸ਼ਕਾਂ ਦੇ ਵਿਆਪਕ ਪ੍ਰਯੋਗ ਦੇ ਕਾਰਨ ਫਲਾਂ ਤੇ ਸਬਜ਼ੀਆਂ ਨੂੰ ਕੱਚਾ ਖਾਣਾ ਵੀ ਸਿਹਤ ਲਈ ਹਾਨੀਕਾਰਕ ਤੇ ਖ਼ਤਰੇ ਤੋਂ ਖਾਲੀ ਨਹੀਂ ਹੈ ਛਿਲਕਾ ਉਤਾਰ ਲੈਣ ਨਾਲ ਫਲ ਤੇ ਸਬਜ਼ੀਆਂ ਦੇ ਛਿਲਕੇ ’ਤੇ ਲੱਗੇ ਕੀਟਨਾਸ਼ਕ ਤਾਂ ਦੂਰ ਹੋ ਜਾਣਗੇ ਪਰ ਜੋ ਕੀਟਨਾਸ਼ਕ ਤੇ ਜ਼ਹਿਰ ਸਬਜ਼ੀ ਦੇ ਅੰਦਰ ਪਹੁੰਚ ਚੁੱਕਿਆ ਹੈ,

ਉਹ ਸਿਹਤ ਨੂੰ ਨੁਕਸਾਨ ਪਹੁੰਚਾਏਗਾ ਇਸ ਲਈ ਸਬਜ਼ੀਆਂ ਤੇ ਸਾਗ ਸਦਾ ਪਕਾ ਕੇ ਹੀ ਖਾਓ ਪਕਾ ਕੇ ਖਾਣ ਨਾਲ ਕਈ ਕੀਟਨਾਸ਼ਕਾਂ ਦਾ ਹਾਨੀਕਾਰਕ ਰੂਪ ਖ਼ਤਮ ਹੋ ਜਾਂਦਾ ਹੈ ਕੁਝ ਸਾਵਧਾਨੀਆਂ ਤੁਹਾਨੂੰ ਸਬਜ਼ੀਆਂ ਦੇ ਜ਼ਹਿਰੀਲੇ ਪ੍ਰਭਾਵ ਤੋਂ ਬਚਾ ਕੇ ਰੱਖ ਸਕਦੀਆਂ ਹਨ
-ਮਹਿੰਦਰ ਕੁਮਾਰ ਕੁਸ਼ਵਾਹ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!