Til Ke Laddu Banane Ki Vidhi

ਤਿਲ ਦੇ ਲੱਡੂ : ਲੋਹੜੀ ਵਿਸ਼ੇਸ਼ ਰੈਸਿਪੀ

ਬਣਾਉਣ ਦੀ ਸਮੱਗਰੀ

  • ਤਿਲ: 250 ਗ੍ਰਾਮ
  • ਗੁੜ: 250 ਗ੍ਰਾਮ
  • ਕਾਜੂ- 2 ਟੇਬਲ ਸਪੂਨ
  • ਬਾਦਾਮ- 2 ਟੇਬਲ ਸਪੂਨ
  • ਛੋਟੀ ਇਲਾਇਚੀ- 7 ਤੋਂ 8 (ਪੀਸੀਆਂ ਹੋਈਆਂ)
  • ਘਿਓ- 2 ਛੋਟੇ ਚਮਚ

Til Ke Laddu Banane Ki Vidhi ਬਣਾਉਣ ਦਾ ਤਰੀਕਾ

ਤਿਲ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਭਾਰੀ ਤਲੇ ਦੀ ਕੜਾਹੀ ਲੈ ਕੇ ਗਰਮ ਕਰੋ, ਮੀਡੀਅਮ ਅੱਗ ’ਤੇ, ਲਗਾਤਾਰ ਚਮਚੇ ਨਾਲ ਹਿਲਾਉਂਦੇ ਰਹੋ, ਤਿਲ ਨੂੰ ਹਲਕੇ ਬਰਾਊਨ ਹੋਣ ਤੱਕ (ਤਿਲ ਹੱਥ ਨਾਲ ਮਸਲੋ ਤਾਂ ਚੂਰਾ ਹੋਣ ਲੱਗੇ) ਭੁੰਨ ਲਓ ਤਿਲ ਬਹੁਤ ਜਲਦ ਜਲ ਜਾਂਦੇ ਹਨ, ਧਿਆਨ ਰਹੇ ਕਿ ਤਿੱਲ ਜਲਣ ਨਾ, ਜਲਣ ’ਤੇ ਇਨ੍ਹਾਂ ਦਾ ਸਵਾਦ ਕੌੜਾ ਹੋ ਜਾਏਗਾ, ਭੁੰਨੇ ਤਿਲਾਂ ਨੂੰ ਇੱਕ ਪਲੇਟ ’ਚ ਕੱਢ ਕੇ ਥੋੜ੍ਹਾ ਜਿਹਾ ਠੰਡਾ ਕਰ ਲਓ

ਤਿਲ ਪੀਸੋ:

ਭੁੰਨੇ ਤਿਲਾਂ ’ਚੋਂ ਅੱਧੇ ਤਿਲ ਹਲਕਾ ਜਿਹਾ ਕੁੱਟ ਲਓ ਜਾਂ ਮਿਕਸੀ ਨਾਲ ਹਲਕਾ ਜਿਹਾ ਚਲਾ ਕੇ ਦਰਦਰਾ ਕਰ ਲਓ ਸਾਬੂਤ ਅਤੇ ਹਲਕੇ ਕੁੱਟੇ ਤਿਲ ਮਿਲਾ ਦਿਓ

ਗੁੜ ਪਿਘਲਾਓ:

ਗੁੜ ਨੂੰ ਤੋੜ ਕੇ ਛੋਟੇ-ਛੋਟੇ ਟੁਕੜੇ ਕਰ ਲਓ ਕੜਾਹੀ ’ਚ ਇੱਕ ਚਮਚ ਘਿਓ ਪਾ ਕੇ ਗਰਮ ਕਰੋ, ਗੁੜ ਦੇ ਟੁਕੜੇ ਪਾਓ ਅਤੇ ਬਿਲਕੁਲ ਹਲਕੀ ਅੱਗ ’ਤੇ ਗੁੜ ਨੂੰ ਪਿਘਲਾ ਲਓ, ਗੁੜ ਪਿਘਲਣ ’ਤੇ ਅੱਗ ਤੁਰੰਤ ਬੰਦ ਕਰ ਦਿਓ ਇਸ ਦੌਰਾਨ ਕਾਜੂ ਅਤੇ ਬਾਦਾਮ ਕੱਟ ਲਓ

ਗੁੜ ’ਚ ਸਾਰੀਆਂ ਸਮੱਗਰੀਆਂ ਮਿਕਸ ਕਰੋ:

ਗੁੜ ਜ਼ਰਾ ਠੰਡਾ ਹੋਣ ਤੋਂ ਬਾਅਦ ਇਸ ’ਚ ਭੁੰਨੇ ਕੁੱਟੇ ਹੋਏ ਤਿਲ ਚੰਗੀ ਤਰ੍ਹਾਂ ਮਿਲਾਓ ਫਿਰ ਇਸ ’ਚ ਕਾਜੂ ਬਾਦਾਮ ਅਤੇ ਇਲਾਇਚੀ ਦਾ ਪਾਊਡਰ ਵੀ ਮਿਕਸ ਕਰ ਦਿਓ ਗੁੜ ਤਿੱਲ ਦੇ ਲੱਡੂ ਬਣਾਉਣ ਦਾ ਮਿਸ਼ਰਨ ਤਿਆਰ ਹੈ ਇਸ ਨੂੰ ਕੜਾਹੀ ਤੋਂ ਇੱਕ ਪਲੇਟ ’ਚ ਕੱਢ ਲਓ ਅਤੇ ਜ਼ਰਾ ਜਿਹਾ ਠੰਡਾ ਹੋਣ ਦਿਓ

ਲੱਡੂ ਬਣਾਓ:

ਹੱਥ ਨੂੰ ਘਿਓ ਲਾ ਕੇ ਚਿਕਨਾ ਕਰੋ, ਮਿਸ਼ਰਨ ਤੋਂ ਥੋੜ੍ਹਾ-ਥੋੜ੍ਹਾ ਮਿਸ਼ਰਨ, ਲਗਭਗ ਇੱਕ ਟੇਬਲ ਸਪੂਨ ਉਠਾਓ (ਲੱਡੂ ਗਰਮ ਮਿਸ਼ਰਨ ਤੋਂ ਹੀ ਬਣਾਉਣੇ ਪੈਂਦੇ ਹਨ, ਮਿਸ਼ਰਨ ਠੰਡਾ ਹੋਣ ’ਤੇ ਜੰਮਣ ਲੱਗਦਾ ਹੈ ਅਤੇ ਲੱਡੂ ਬਣਾਉਣਾ ਮੁਸ਼ਕਲ ਹੁੰਦਾ ਹੈ) ਗੋਲ ਲੱਡੂ ਬਣਾ ਕੇ ਥਾਲੀ ’ਚ ਲਾਓ, ਸਾਰੇ ਮਿਸ਼ਰਨ ਨਾਲ ਲੱਡੂ ਬਣਾ ਕੇ ਥਾਲੀ ’ਚ ਲਾ ਲਓ

ਤਿੱਲ ਗੁੜ ਦੇ ਲੱਡੂ ਤਿਆਰ ਹਨ

ਤੁਸੀਂ ਇਹ ਸਵਾਦਿਸ਼ਟ ਲੱਡੂ ਹੁਣ ਖਾ ਸਕਦੇ ਹੋ ਤਿਆਰ ਲੱਡੂ ਨੂੰ 4-5 ਘੰਟੇ ਖੁੱਲ੍ਹੀ ਹਵਾ ’ਚ ਛੱਡ ਦਿਓ, ਲੱਡੂ ਖੁਸ਼ਕ ਹੋਣ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਟਾਈਟ ਕੰਨਟੇਨਰ ’ਚ ਭਰ ਕੇ ਰੱਖ ਲਓ ਅਤੇ ਜਦੋਂ ਵੀ ਤੁਹਾਡਾ ਮਨ ਕਰੇ, 3 ਮਹੀਨੇ ਤੱਕ ਕੰਨਟੇਨਰ ਤੋਂ ਲੱਡੂ ਕੱਢੋ ਅਤੇ ਖਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ