dera-sacha-sauda-launched-depth-all-india-drug-de-addiction-campaign

ਡੇਰਾ ਸੱਚਾ ਸੌਦਾ ਨੇ ਚਲਾਈ ਡੈੱਪਥ ਅਖਿਲ ਭਾਰਤੀ ਨਸ਼ਾ-ਮੁਕਤੀ ਮੁਹਿੰਮ -143ਵਾਂ ਮਾਨਵਤਾ ਭਲਾਈ ਕਾਰਜ

  • ਯੋਗ ਅਤੇ ਧਿਆਨ ਜ਼ਰੀਏ ਭਾਰਤ ਬਣੇਗਾ ਨਸ਼ਾ ਮੁਕਤ: ਪੂਜਨੀਕ ਗੁਰੂ ਜੀ
  • ਹਰ ਪਿੰਡ, ਸ਼ਹਿਰ ਤੋਂ ਨਸ਼ੇ ਨੂੰ ਰੋਕਣ ਦੀ ਪਹਿਲ
  • ਡੇਰਾ ਪ੍ਰੇਮੀਆਂ ਦੀ ਮਿਸਾਲ ਦਿੰਦੇ ਹਨ ਲੋਕ
  • ਮੈਡੀਟੇਸ਼ਨ ਦੀ ਬਦੌਲਤ ਬਿਨਾਂ ਦਵਾਈ ਦੇ ਨਸ਼ਾ ਛੱਡ ਜਾਂਦੇ ਹਨ ਨਸ਼ੇੜੀ

ਵਿਸ਼ਵਭਰ ’ਚ ਨਸ਼ੇ ਦਾ ਦਾਨਵ ਹਰ ਦਿਨ ਭਿਆਨਕ ਹੁੰਦਾ ਜਾ ਰਿਹਾ ਹੈ ਨਸ਼ੇ ਦੀ ਵਜ੍ਹਾ ਨਾਲ ਹਰ ਸਾਲ ਤਕਰੀਬਨ ਦੋ ਲੱਖ ਮੌਤਾਂ ਹੁੰਦੀਆਂ ਹਨ ਅਤੇ ਭਾਰਤ ’ਚ ਪਿਛਲੇ ਤਿੰਨ ਸਾਲਾਂ ’ਚ ਹੀ ਡਰੱਗਸ ਦਾ ਬਜ਼ਾਰ 455 ਫੀਸਦੀ ਤੱਕ ਵਧ ਗਿਆ ਹੈ ਨੈਸ਼ਨਲ ਡਰੱਗ ਡਿਪੇਂਡੇਂਟ ਟਰੀਟਮੈਂਟ (ਐੱਨਡੀਡੀਟੀ), ਏਮਸ ਦੀ ਰਿਪੋਰਟ ਦੱਸਦੀ ਹੈ ਕਿ ਇਕੱਲੇ ਭਾਰਤ ’ਚ ਹੀ ਲਗਭਗ 16 ਕਰੋੜ ਲੋਕ ਸ਼ਰਾਬ ਦੀ ਲਤ ਦਾ ਸ਼ਿਕਾਰ ਹਨ, ਜਿਸ ’ਚ ਮਹਿਲਾਵਾਂ ਦੀ ਵੱਡੀ ਗਿਣਤੀ ਹੈ ਅੰਕੜੇ ਦੱਸਦੇ ਹਨ

ਕਿ ਦੇਸ਼ ਦੀ ਲਗਭਗ 20 ਪ੍ਰਤੀਸ਼ਤ ਅਬਾਦੀ (10-75 ਸਾਲ) ਕਈ ਤਰ੍ਹਾਂ ਦੇ ਨਸ਼ਿਆਂ ਦੀ ਚਪੇਟ ’ਚ ਹਨ ਦੂਜੇ ਪਾਸੇ ਗਲੋਬਲ ਬਰਡਨ ਆਫ਼ ਡਿਜ਼ੀਜ਼ ਸਟੱਡੀ 2017 ਦੇ ਆਂਕੜਿਆਂ ਅਨੁਸਾਰ ਦੁਨੀਆਂਭਰ ’ਚ ਲਗਪਗ 7.5 ਲੱਖ ਲੋਕਾਂ ਦੀ ਮੌਤ ਡਰੱਗਸ ਦੀ ਵਜ੍ਹਾ ਨਾਲ ਹੋਈ ਹੈ ਇਨ੍ਹਾਂ ’ਚ ਲਗਭਗ 22000 ਮੌਤਾਂ ਭਾਰਤ ’ਚ ਹੋਈਆਂ ਡੂੰਘੀ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਦੇਸ਼ ’ਚ ਤੰਬਾਕੂ, ਸ਼ਰਾਬ, ਅਫੀਮ ਤੋਂ ਇਲਾਵਾ ਸਿੰਥੈਟਿਕ ਡਰੱਗਸ ਸਮੈਕ, ਹੇਰੋਇਨ, ਆਇਸ, ਕੋਕੀਨ, ਮਾਰਿਜੁਆਨਾ ਆਦਿ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ

ਸਮਾਜ ’ਚ ਨਸ਼ੇ ਦਾ ਦਿਨੋਂ ਦਿਨ ਵਧਦਾ ਚੱਲਣ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਖਾਸ ਕਰਕੇ ਯੁਵਾ ਪੀੜ੍ਹੀ ਵਰਤਮਾਨ ਦੌਰ ’ਚ ਨਸ਼ੇ ਦੀ ਦਲਦਲ ’ਚ ਇਸ ਤਰ੍ਹਾਂ ਨਾਲ ਧੱਸ ਚੁੱਕੀ ਹੈ ਕਿ ਬਚਾਅ ਦਾ ਕਿਤੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਪਿਛਲੇ ਕਰੀਬ 5 ਸਾਲਾਂ ’ਚ ਨਸ਼ਾ ਰੂਪੀ ਦਾਨਵ ਹਰ ਘਰ ’ਚ ਆਪਣਾ ਬੁਰਾ ਪ੍ਰਭਾਵ ਦਿਖਾਉਣ ਲੱਗਾ ਹੈ ਪੂਰੇ ਭਾਰਤ ’ਚ ਹੀ ਨਹੀਂ, ਪੂਰੇ ਵਿਸ਼ਵ ’ਚ ਨਸ਼ੇ ਦੀ ਇਹ ਲਤ ਇੱਕ ਭਿਆਨਕ ਬੀਮਾਰੀ ਦੇ ਰੂਪ ’ਚ ਉੱਭਰ ਕੇ ਸਾਹਮਣੇ ਆ ਰਹੀ ਹੈ,

ਜੋ ਸਮਾਜ ਦੇ ਭਵਿੱਖ ਲਈ ਖ਼ਤਰੇ ਦਾ ਸੰਕੇਤ ਹੈ ਘਰਾਂ ਨੂੰ ਬਰਬਾਦੀ ਦੀ ਕਗਾਰ ਤੱਕ ਲੈ ਕੇ ਜਾਣ ਵਾਲੇ ਇਸ ਨਸ਼ੇ ਦੀ ਰੋਕਥਾਮ ਲਈ ਡੇਰਾ ਸੱਚਾ ਸੌਦਾ ਇੱਕ ਨਵੀਂ ਸਵੇਰ ਬਣ ਕੇ ਸਾਹਮਣੇ ਆਇਆ ਹੈ ਕਰੀਬ 6 ਕਰੋੜ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਮੰਤਰ ਦੇਣ ਵਾਲਾ ਡੇਰਾ ਸੱਚਾ ਸੌਦਾ ਹੁਣ ਪੂਰੇ ਭਾਰਤ ਨੂੰ ਨਸ਼ਾ ਮੁਕਤ ਕਰਨ ਦਾ ਨਿਸ਼ਚਾ ਕਰ ਚੁੱਕਾ ਹੈ ਡੇਰਾ ਸੱਚਾ ਸੌਦਾ ਯੋਗ ਅਤੇ ਧਿਆਨ ਦੇ ਨਾਲ-ਨਾਲ ਸਿਹਤ ਕੈਂਪਾਂ ਜ਼ਰੀਏ ਲੋਕਾਂ ਦਾ ਨਸ਼ਾ ਛੁਡਵਾਉਣ ਦੀ ਮੈਗਾ ਮੁਹਿੰਮ ਸ਼ੁਰੂ ਕਰੇਗਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੀ 3 ਨਵੰਬਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਯੂਪੀ ਤੋਂ ਲਾਈਵ ਪ੍ਰੋਗਰਾਮ ਦੌਰਾਨ ਅਖਿਲ ਭਾਰਤੀ ਨਸ਼ਾ ਮੁਕਤ ਮੁਹਿੰਮ ਦੀ ਸ਼ੁਰੂਅਤ ਕੀਤੀ, ਜਿਸਨੂੰ‘ਡਰੱਗ ਈਰੇਡੀਕੇਸ਼ਨ ਪੇਨ-ਇੰਡੀਆ ਥਰੂ ਹੈਲਥ ਐਂਡ ਮੈਡੀਟੇਸ਼ਨ’ ਦਾ ਨਾਂਅ ਦਿੱਤਾ ਗਿਆ ਧਿਆਨ, ਯੋਗ ਅਤੇ ਸਿਹਤ ਰਾਹੀਂ ਅਖਿਲ ਨਸ਼ਾ ਮੁਕਤੀ ਮੁਹਿੰਮ ਦਾ ਮੂਲ ਉਦੇਸ਼ ਹਿੰਦੁਸਤਾਨ ਤੋਂ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ ਇਸ ਮੁਹਿੰਮ ਨੂੰ ਕਾਰਗਰ ਬਣਾਉਣ ਲਈ ਡੇਰਾ ਸੱਚਾ ਸੌਦਾ ਪਿੰਡਾਂ, ਕਸਬਿਆਂ ਅਤੇ ਸ਼ਹਿਰੀ ਪੱਧਰ ’ਤੇ ਸਥਾਨਕ ਸਾਧ-ਸੰਗਤ ਦਾ ਸਹਿਯੋਗ ਲਵੇਗਾ ਪਿੰਡਾਂ ਅਤੇ ਸ਼ਹਿਰੀ ਖੇਤਰਾਂ ’ਚ ਜਾਗਰੂਕਤਾ ਕੈਂਪਾਂ ਤੋਂ ਇਲਾਵਾ ਯੋਗ ਅਤੇ ਧਿਆਨ ਕਿਰਿਆਵਾਂ ਜ਼ਰੀਏ ਲੋਕਾਂ ਨੂੰ ਨਸ਼ਾ ਛੁਡਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ, ਦੂਜੇ ਪਾਸੇ ਸਿਹਤ ਕੈਂਪ ਵੀ ਲਗਾਏ ਜਾਣਗੇ ਜਿਨ੍ਹਾਂ ’ਚ ਨਸ਼ੇ ਦੇ ਆਦੀ ਲੋਕਾਂ ਦਾ ਇਲਾਜ ਵੀ ਕੀਤਾ ਜਾਵੇਗਾ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਨੇ ਸਾਲ 1948 ’ਚ ਆਪਣੀ ਸਥਾਪਨਾ ਤੋਂ ਹੀ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਡੇਰਾ ਸੱਚਾ ਸੌਦਾ ਦੇ ਤਿੰਨ ਨਿਯਮਾਂ ਅਨੁਸਾਰ, ਇੱਥੋਂ ਦਾ ਸਤਿਸੰਗੀ ਬਣਨ ਲਈ ਉਸਨੂੰ ਸਭ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਛੱਡਣਾ ਹੁੰਦਾ ਹੈ ਮਾਸ-ਅੰਡਾ-ਸ਼ਰਾਬ ਸਮੇਤ ਸਾਰੇ ਦੁਨਿਆਵੀ ਨਸ਼ਿਆਂ ਨੂੰ ਛੱਡ ਕੇ ਹਰ ਵਿਅਕਤੀ ਨੂੰ ਇਨਸਾਨੀਅਤ ਦੇ ਮਾਰਗ ’ਤੇ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਦੂਜੀ ਪਾਤਸ਼ਾਹੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਮੇਸ਼ਾ ਸਤਿਸੰਗਾਂ ’ਚ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਇਆ ਅਤੇ ਸਦਾ ਨਸ਼ਾ ਰਹਿਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ਾ ਮੁਕਤ ਸਮਾਜ ਦੀ ਇਸ ਮੁਹਿੰਮ ਨੂੰ ਨਵੀਂ ਗਤੀ ਦਿੰਦੇ ਹੋਏ

ਸਤਿਸੰਗ ਲਗਾ ਕੇ ਲੋਕਾਂ ਨੂੰ ਵੱਡੇ ਨਸ਼ਿਆਂ ਦੇ ਨਾਲ-ਨਾਲ ਬੀੜੀ, ਗੁਟਖਾ ਵਰਗੇ ਨਸ਼ਿਆਂ ਨੂੰ ਵੀ ਛੱਡਣ ਲਈ ਪ੍ਰੇਰਿਤ ਕੀਤਾ ਕਾਬਿਲੇ-ਗੌਰ ਹੈ ਕਿ ਉਨ੍ਹਾਂ ਸਤਿਸੰਗਾਂ ਦੌਰਾਨ ਹੀ ਲੋਕਾਂ ਵੱਲੋਂ ਭਵਿੱਖ ’ਚ ਨਸ਼ਾ ਨਾ ਕਰਨ ਦਾ ਸੰਕਲਪ ਲੈਂਦੇ ਹੋਏ ਆਪਣੀਆਂ ਜੇਬ੍ਹਾਂ ’ਚੋਂ ਗੁਟਖੇ, ਬੀੜੀ ਬੰਡਲ ਕੱਢ ਕੇ ਵੱਡੇ ਢੇਰ ਲਗਾ ਦਿੱਤੇ ਜਾਂਦੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਸਤਿਸੰਗ ਨਾਲ ਸਮਾਜ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ ਡੇਰਾ ਸੱਚਾ ਸੌਦਾ ਆਪਣੇ 74 ਸਾਲ ਦੇ ਇਤਿਹਾਸ ’ਚ ਹੁਣ ਤੱਕ 6 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਨਸ਼ੇ ਤੋਂ ਪਰਹੇਜ਼ ਦਾ ਸੰਕਲਪ ਕਰਵਾ ਚੁੱਕਾ ਹੈ ਨਸ਼ੇ ਕਾਰਨ ਜਿਨ੍ਹਾਂ ਘਰਾਂ ’ਚ ਹਮੇਸ਼ਾ ਨਰਕ ਵਰਗਾ ਮਾਹੌਲ ਬਣਿਆ ਰਹਿੰਦਾ ਸੀ, ਡੇਰਾ ਸੱਚਾ ਸੌਦਾ ਦੇ ਯਤਨਾਂ ਨਾਲ ਹੁਣ ਉਨ੍ਹਾਂ ਘਰਾਂ ’ਚ ਜੰਨਤ ਜਿਹਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ

ਡੇਰਾ ਸੱਚਾ ਸੌਦਾ ਦੇ ਅਸੂਲਾਂ ’ਚ ਸ਼ਾਮਿਲ ਹੈ ਨਸ਼ੇ ਛੱਡਣ ਦੀ ਸ਼ਰਤ

ਡੇਰਾ ਸੱਚਾ ਸੌਦਾ ਦੀ ਸਿੱਖਿਆ ਮੁੱਖ ਤਿੰਨ ਸਿਧਾਂਤਾਂ ’ਤੇ ਟਿਕੀ ਹੋਈ ਹੈ, ਜਿਸ ’ਚ ਨਸ਼ਾ ਛੱਡਣ ਦੀ ਸ਼ਰਤ ਇਸ ਦੇ ਮੂਲ ’ਚ ਸਮਾਈ ਹੈ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਦੇ ਹੋਏ ਡੇਰਾ ਸ਼ਰਧਾਲੂਆਂ ਲਈ ਤਿੰਨ ਨਿਯਮ ਬਣਾਏ ਸਨ, ਜਿਨ੍ਹਾਂ ’ਚ ਗੁਰੁਮੰਤਰ, ਨਾਮ ਸ਼ਬਦ ਗ੍ਰਹਿਣ ਕਰਨ ਵਾਲੇ ਇਨਸਾਨ ਨੂੰ ਜੀਵਨ ’ਚ ਕਿਸੇ ਵੀ ਤਰ੍ਹਾਂ ਦਾ ਦੁਨਿਆਵੀ ਨਸ਼ਾ ਕਰਨ ਦੀ ਮਨਾਹੀ ਹੈ ਡੇਰਾ ਸੱਚਾ ਸੌਦਾ ਦੇ ਉਹ ਤਿੰਨੋਂ ਸਿਧਾਂਤ ਅੱਜ ਵੀ ਜਿਉਂ ਦੇ ਤਿਉਂ ਕਾਇਮ ਹਨ ਪੂਜਨੀਕ ਸਾਈਂ ਜੀ ਨੇ 12 ਸਾਲਾਂ ’ਚ ਹਜ਼ਾਰਾਂ ਲੋਕਾਂ ਨੂੰ ਨਸ਼ਾ ਛੁਡਵਾਉਣ ਦਾ ਪ੍ਰਣ ਕਰਵਾਉਂਦੇ ਹੋਏ ਡੇਰਾ ਸੱਚਾ ਸੌਦਾ ਨਾਲ ਜੋੜਿਆ,

ਪਰਮ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਗੁਰਗੱਦੀਨਸ਼ੀਨੀ ਦੇ 30 ਸਾਲਾਂ ’ਚ ਲੱਖਾਂ ਨਵੇਂ ਲੋਕਾਂ ਨੂੰ ਨਸ਼ੇ ਦੇ ਦੈਂਤ ਤੋਂ ਬਾਹਰ ਕੱਢਦੇ ਹੋਏ ਉਨ੍ਹਾਂ ਨੂੰ ਨਸ਼ਾ ਮੁਕਤ ਜੀਵਨ ਜਿਉਣ ਦਾ ਸੰਕਲਪ ਕਰਵਾਇਆ ਅਤੇ ਸਾਲ 1990 ਤੋਂ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੁਣ ਤੱਕ 6 ਕਰੋੜ ਲੋਕਾਂ ਨੂੰ ਨਸ਼ਾ ਛੱਡਣ ਦਾ ਸੰਕਲਪ ਕਰਵਾ ਚੁੱਕੇ ਹਨ, ਜੋ ਅੱਜ ਵੀ ਡੇਰਾ ਸੱਚਾ ਸੌਦਾ ਦੇ ਅਸੂਲਾਂ ਨੂੰ ਅਪਣਾਕੇ ਖੁਸ਼ਹਾਲ ਜੀਵਨ ਜੀਅ ਰਹੇ ਹਨ ਡੇਰਾ ਸੱਚਾ ਸੌਦਾ ਆਪਣੇ 7 ਦਹਾਕਿਆਂ ਦੇ ਇਸ ਦੌਰ ’ਚ ਨਸ਼ਾ ਮੁਕਤ ਸਮਾਜ ਬਣਾਉਣ ਦੀ ਮੁਹਿੰਮ ਨੂੰ ਸਮੇਂ-ਸਮੇਂ ’ਤੇ ਨਵੀਂ ਗਤੀ ਦਿੰਦਾ ਰਿਹਾ ਹੈ ਚਾਹੇ ਸਤਿਸੰਗ ਰਾਹੀਂ ਲੋਕਾਂ ਨੂੰ ਨਸ਼ੇ ਦੇ ਬਾਰੇ ਜਾਗਰੂਕ ਕਰਨਾ ਹੋਵੇ, ਜਾਂ ਫਿਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਨਸ਼ਾ ਵਿਰੋਧੀ ਰੈਲੀਆਂ ਕੱਢਣੀਆਂ ਹੋਣ, ਡੇਰਾ ਸੱਚਾ ਸੌਦਾ ਹਮੇਸ਼ਾ ਪਹਿਲੀ ਕਤਾਰ ’ਚ ਖੜ੍ਹਾ ਦਿਖਾਈ ਦਿੰਦਾ ਹੈ ਪੂਜਨੀਕ ਗੁਰੂ ਜੀ ਅਕਸਰ ਸਤਿਸੰਗ ’ਚ ਫਰਮਾਉਂਦੇ ਹਨ

ਕਿ ਨਸ਼ਾ, ਜਿਵੇਂ ਸ਼ਰਾਬ, ਭੰਗ, ਅਫੀਮ ਜਾਂ ਕੈਮੀਕਲਯੁਕਤ ਨਸ਼ੇ ਸਮਾਜ ਨੂੰ ਨਸ਼ਟ ਕਰ ਰਹੇ ਹਨ, ਇਨ੍ਹਾਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੋਵੇਗਾ ਪੂਜਨੀਕ ਗੁਰੂ ਜੀ ਅਕਸਰ ਸਤਿਸੰਗ ’ਚ ਸੱਦਾ ਦਿੰਦੇ ਹਨ ਕਿ ਜੋ ਵੀ ਕੋਈ ਨਸ਼ੇ ਤੋਂ ਪੀੜਤ ਹੈ, ਜੇਕਰ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਡੇਰਾ ਸੱਚਾ ਸੌਦਾ ਦੇ ਦਰਵਾਜ਼ੇ ਉਸਦੇ ਲਈ ਹਮੇਸ਼ਾ ਖੁੱਲ੍ਹੇ ਹਨ ਇੱਥੇ ਆ ਕੇ ਗੁਰੁਮੰਤਰ ਲੈ ਕੇ ਜੇਕਰ 7 ਦਿਨ ਸੇਵਾ ਕਰੇ ਤਾਂ ਸਾਰੇ ਨਸ਼ੇ ਆਪਣੇ ਆਪ ਛੁੱਟਦੇ ਚਲੇ ਜਾਣਗੇ

ਪੂਜਨੀਕ ਗੁਰੂ ਜੀ ਦਾ ਇਹ ਸੰਦੇਸ਼ ਨਸ਼ੇ ਦੀ ਦਲਦਲ ’ਚ ਫਸੇ ਲੋਕਾਂ ਲਈ ਇੱਕ ਵਰਦਾਨ ਸਾਬਿਤ ਹੋਇਆ ਹੈ ਹਜ਼ਾਰਾਂ ਨਹੀਂ, ਸਗੋਂ ਲੱਖਾਂ ਲੋਕਾਂ ਨੇ ਡੇਰਾ ਸੱਚਾ ਸੌਦਾ ’ਚ ਆ ਕੇ ਅਜਿਹੇ-ਅਜਿਹੇ ਨਸ਼ਿਆਂ ਨੂੰ ਛੱਡਿਆ ਹੈ, ਜੋ ਮੈਡੀਕਲ ਖੇਤਰ ਲਈ ਇੱਕ ਚੁਣੌਤੀ ਕਹੀ ਜਾ ਸਕਦੀ ਹੈ ਹਰ ਰੋਜ਼ ਨਸ਼ੇ ਦੇ 10-10 ਇੰਜੈਕਸ਼ਨ ਲਗਾਉਣ ਵਾਲੇ ਲੋਕ ਵੀ ਡੇਰਾ ਸੱਚਾ ਸੌਦਾ ’ਚ ਆ ਕੇ ਇਸ ਕੋੜ੍ਹ ਤੋਂ ਛੁਟਕਾਰਾ ਪਾ ਚੁੱਕੇ ਹਨ ਜੋ ਘਰ ਨਸ਼ੇ ਦੀ ਵਜ੍ਹਾ ਨਾਲ ਨਰਕ ਸਮਾਨ ਬਣ ਚੁੱਕੇ ਸਨ, ਅੱਜ ਉਨ੍ਹਾਂ ਘਰਾਂ ’ਚ ਬਹਾਰਾਂ ਖਿੜੀਆਂ ਹੋਈਆਂ ਹਨ ਸਮਾਜ ਲਈ ਉਜਾਲੇ ਦੀ ਕਿਰਨ ਬਣ ਕੇ ਆਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਆੱਨਲਾਈਨ ਗੁਰੂਕੁਲ ਪ੍ਰੋਗਰਾਮ ਰਾਹੀਂ ਵੀ ਲੱਖਾਂ ਲੋਕਾਂ ਦਾ ਨਸ਼ਾ ਛੁਡਵਾ ਚੁੱਕੇ ਹਨ, ਜੋ ਆਪਣੇ ਆਪ ’ਚ ਬੇਮਿਸਾਲ ਹੈ

ਘੋਰ ਕਲਿਯੁਗ ਦਾ ਸਮਾਂ ਹੈ, ਜਿੱਧਰ ਦੇਖੋ ਨਸ਼ੇ ਦੀ ਚਰਚਾ ਹੈ

ਲਾਈਵ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਸਮਾਜ ’ਚ ਚਹੁੰ ਪਾਸੇ ਜਿਹੋ ਜਿਹਾ ਵਾਤਾਵਰਣ ਹੈ, ਜਿਹੋ-ਜਿਹਾ ਸਮਾਂ ਚੱਲ ਰਿਹਾ ਹੈ, ਬੇਹੱਦ ਹੀ ਖ਼ਤਰਨਾਕ ਹੈ, ਬੇਹੱਦ ਦਰਦਨਾਕ ਹੈ ਬਹੁਤ ਹੀ ਘੋਰ ਕਲਿਯੁਗ ਦਾ ਸਮਾਂ ਹੈ ਦੂਜੇ ਸ਼ਬਦਾਂ ’ਚ ਬੁਰਾਈਆਂ ਜੋਬਨ ’ਤੇ ਹਨ ਅੱਜ ਸਮਾਜ ’ਚ ਨਸ਼ਿਆਂ ਦੀ ਵਜ੍ਹਾ ਨਾਲ ਤ੍ਰਾਹਿਮਾਮ ਅਤੇ ਜਿੱਧਰ ਦੇਖੋ ਉੱਧਰ ਲੋਕ ਨਸ਼ੇ ਦੀ ਚਰਚਾ ਕਰਦੇ ਨਜ਼ਰ ਆਉਂਦੇ ਹਨ, ਚੁਗਲੀ, ਨਿੰਦਾ ਕਰਦੇ ਨਜ਼ਰ ਆਉਂਦੇ ਹਨ ਪਹਿਲੇ ਯੁੱਗ ’ਚ, ਪਹਿਲੇ ਸਮੇਂ ’ਚ ਅਸੀਂ ਲੋਕ ਬੈਠਦੇ ਸੀ ਤਾਂ ਇਹ ਗੱਲਾਂ ਹੁੰਦੀਆਂ ਸਨ, ਕਿ ਆਪਣੇ ਆਪ ਨੂੰ ਮਜ਼ਬੂਤ ਕਿਵੇਂ ਬਣਾਉਣਾ ਹੈ ਗੇਮਾਂ ’ਚ ਹਿੱਸਾ ਲੈਣਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਦੀ ਗੱਲ ਕੀਤੀ ਜਾਂਦੀ ਸੀ

ਬੜਾ ਹੀ ਸਾਫ਼ ਅਤੇ ਸੁੰਦਰ ਵਾਤਾਵਰਣ ਹੁੰਦਾ ਸੀ ਪਰ ਅੱਜ ਤੁਸੀਂ ਇਹ ਦੇਖੋ, ਨਸ਼ਾ ਕਰਨ ਵਾਲਾ ਕੌਣ ਨਹੀਂ ਹੈ ਬੜਾ ਮੁਸ਼ਕਲ ਹੋਇਆ ਪਿਆ ਹੈ ਜਿਉਣਾ, ਰਹਿਣਾ, ਗੱਲ ਕਰਨਾ ਗੱਲ ਕਰਨ ਤੋਂ ਪਹਿਲਾਂ 100 ਵਾਰੀ ਆਦਮੀ ਸੋਚਦਾ ਹੈ ਕਿ ਸਾਹਮਣੇ ਵਾਲਾ ਰਿਐਕਟ ਕੀ ਕਰੇਗਾ ਕਿਉਂਕਿ, ਪਤਾ ਨਹੀਂ ਕਿਸ ਨੂੰ ਕਿਹੜੀ ਗੱਲ ਚੁੱਭ ਜਾਵੇ, ਪਤਾ ਨਹੀਂ ਕਿਹੜੀ ਗੱਲ ਨੂੰ ਤੋੜ-ਮਰੋੜ ਕੇ ਕੋਈ ਕੀ ਕਹਿ ਦੇਵੇ ਅੱਜ ਦੇ ਦੌਰ ’ਚ ਕੁਝ ਪਤਾ ਨਹੀਂ ਜੋ ਅੱਜ ਦੇ ਸਮੇਂ ’ਚ ਚਹੁੁੰ ਪਾਸੇ ਬੁਰਾਈਆਂ ਦਾ ਰਾਜ ਹੈ, ਬੁਰਾਈਆਂ ਛਾ ਰਹੀਆਂ ਹਨ ਸਾਡੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਸਭ ਤੋਂ ਪਹਿਲਾਂ ਲਿਖਿਆ ਗਿਆ ਕਿ ਅਜਿਹਾ ਦੌਰ ਆਵੇਗਾ ਜਦੋਂ ਹੱਥ ਨੂੰ ਹੱਥ ਖਾਵੇਗਾ ਅਜਿਹਾ ਸਮਾਂ ਆਵੇਗਾ ਰਿਸ਼ਤੇ ਨਾਤੇ ਮਿੱਟ ਜਾਣਗੇ, ਇਨਸਾਨ ਸਿਰਫ਼ ਅਤੇ ਸਿਰਫ਼ ਗਰਜ਼ ਅਤੇ ਸਵਾਰਥ ਦਾ ਪੁਤਲਾ ਬਣ ਜਾਵੇਗਾ

ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ 1990 ’ਚ ਇੱਕ ਵਾਰ ਪਰਮਪਿਤਾ ਜੀ (ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨਾਲ ਘੁੰਮ ਰਹੇ ਸਨ ਅਤੇ ਪਰਮਪਿਤਾ ਜੀ ਇੱਕ ਜਗ੍ਹਾ ਬੈਠ ਗਏ, ਕਹਿਣ ਲੱਗੇ ਕਿ ਜੋ ਦਿਨ ਲੰਘ ਗਿਆ ਉਹ ਵਧੀਆ ਹੈ ਅਤੇ ਸ਼ੁਕਰ ਮਨਾਓ ਆਉਣ ਵਾਲਾ ਹਰ ਦਿਨ ਪਿਛਲੇ ਦਿਨ ਤੋਂ ਜ਼ਿਆਦਾ ਬੁਰਾਈਆਂ ਲੈ ਕੇ ਆਉਂਦਾ ਹੈ ਅਤੇ ਬੁਰਾ ਹੁੰਦਾ ਚਲਿਆ ਜਾਂਦਾ ਹੈ ਫਿਰ ਫਰਮਾਇਆ ਕਿ ਕਿਸ ਨੂੰ ਕਹੀਏ, ਕੌਣ ਚੰਗਾ ਹੈ ਇਸ ਕਲਿਯੁੱਗ ਦੇ ਦੌਰ ’ਚ ਉਹ ਇਨਸਾਨ ਬਚੇ ਹਨ ਜੋ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ ਦੇ ਨਾਂਅ ਨਾਲ ਜੁੜੇ ਹਨ ਜਾਂ ਉੁਹ ਬਚੇ ਹਨ ਜੋ ਸੰਤ, ਪੀਰ-ਫਕੀਰ ਦੀਆਂ ਗੱਲਾਂ ਨੂੰ ਸੁਣ ਕੇ ਜ਼ਿੰਦਗੀ ’ਚ ਅਮਲੀਜਾਮਾ ਪਹਿਨਾ ਲੈਂਦੇ ਹਨ

ਨੌਜਵਾਨਾਂ ਦੀ ਬਰਬਾਦੀ ਦਾ ਅਣਐਲਾਨਿਆ ਯੁੁੱਧ ਹੈ ਨਸ਼ਾ

ਸਮਾਜ ’ਚ ਭਿਆਨਕ ਰੂਪ ਧਾਰਨ ਕਰਦੇ ਨਸ਼ੇ ਦੀ ਪ੍ਰਵਿਰਤੀ ’ਤੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ 1992-93 ਤੋਂ ਕਹਿੰਦੇ ਆ ਰਹੇ ਹਾਂ ਕਿ ਸਮਾਜ ’ਚ ਵਧਦਾ ਨਸ਼ਾ ਨੌਜਵਾਨਾਂ ਨੂੰ ਬਰਬਾਦੀ ਦਾ ਅਣਐਲਾਨਿਆ ਯੁੱਧ ਹੈ ਸਾਡੇ ਜੀਵਨ ਦਾ ਇੱਕ ਹੀ ਮਕਸਦ ਸੀ, ਹੈ ਅਤੇ ਹਮੇਸ਼ਾ ਰਹੇਗਾ ਕਿ ਸਮਾਜ ਤੋਂ ਨਸ਼ੇ ਦਾ ਦਾਨਵ ਅਤੇ ਬੁਰਾਈਆਂ ਨੂੰ ਖ਼ਤਮ ਕਰਨਾ ਅਤੇ ਸੁੱਖ ਸਮਰਿੱਧੀ ਲਿਆਉਣਾ ਹੈ ਅਸੀਂ ਤਾਂ 1948 ਤੋਂ ਬੋਲ ਰਹੇ ਹਾਂ ਕਿ ਇਹ ਜੋ ਨਸ਼ਾ ਹੈ

ਉਹ ਖ਼ਤਰਨਾਕ ਹੈ ਅਤੇ 1990 ਤੋਂ ਬਾਅਦ ਤਾਂ ਅਸੀਂ ਸਾਫ਼ ਹੀ ਕਹਿਣ ਲੱਗ ਗਏ ਕਿ ਇਹ ਇਨਡਰੈਕਟ ਯੁੱਧ ਛਿੱੜ ਗਿਆ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਕੰਮਾ ਕਰਨ ਲਈ ਇਹ ਨਸ਼ਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਅੱਜ, ਕੀ ਮੈਦਾਨੀ ਇਲਾਕਾ, ਕੀ ਪਹਾੜੀ ਇਲਾਕਾ, ਕੀ ਸਮੁੰਦਰ ਦੇ ਕਿਨਾਰੇ, ਸਭ ਜਗ੍ਹਾ ਨਸ਼ਿਆਂ ਨੇ ਪੈਰ ਪਸਾਰ ਲਏ ਹਨ ਅਤੇ ਬੁਰਾ ਹਾਲ ਹੋਇਆ ਪਿਆ ਹੈ ਸਮਾਜ ’ਚ ਜ਼ਿਆਦਾਤਰ ਲੋਕ ਇਸ ਤੋਂ ਦੁਖੀ ਹਨ ਲੋਕ ਮਰ ਰਹੇ ਹਨ, ਨਸ਼ਾ ਕਰ ਕਰਕੇ ਕਿਉਂਕਿ ਉਸ ’ਚ ਕੈਮੀਕਲ ਦੀ ਮਾਤਰਾ ਜ਼ਿਆਦਾ ਹੈ, ਬੇਇੰਤਹਾ ਜ਼ਿਆਦਾ ਹੈ ਆਦਤ ਪੈ ਜਾਂਦੀ ਹੈ ਬੰਦੇ ਨੂੰ ਅਤੇ ਫਿਰ ਉਹ ਬਰਬਾਦ ਹੁੰਦਾ ਚਲਿਆ ਜਾਂਦਾ ਹੈ ਨਸ਼ਾ ਕਰਨ ਵਾਲਾ ਇਨਸਾਨ ਮਰਦਾ ਬੜਾ ਜਲਦੀ ਹੈ ਪਰ ਕੁਝ ਲੋਕ ਕਹਿੰਦੇ ਹਨ ਕਿ ਭਗਵਾਨ ਨੇ ਜੋ ਉਮਰ ਲਿਖ ਦਿੱਤੀ, ਪਰ ਭਗਵਾਨ ਨੇ ਉਮਰ ਨਹੀਂ ਲਿਖੀ ਹੁੰਦੀ, ਸਾਹ ਲਿਖੇ ਹੁੰਦੇ ਹਨ ਨਸ਼ੇ ਨਾਲ ਇੱਕ ਮਿੰਟ ’ਚ 16 ਤੋਂ 18 ਸਾਹ ਲੈਣ ਦੀ ਜਗ੍ਹਾ 30 ਤੋਂ 32 ਸਾਹ ਲੈ ਲੈਂਦੇ ਹਾਂ

ਅਤੇ 100 ਦੀ ਉਮਰ ਦੀ ਜਗ੍ਹਾ 50 ’ਚ ਹੀ ਮੌਤ ਹੋ ਜਾਂਦੀ ਹੈ 70 ਵਾਲੇ ਦੀ 35 ’ਚ ਅਤੇ 50 ਵਾਲੇ ਦੀ 25 ’ਚ ਮੌਤ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਨਾਲ ਨਸ਼ੇ ’ਚ ਪੈ ਕੇ ਤੁਸੀਂ ਆਪਣੇ ਆਪ ਨੂੰ ਬਰਬਾਦ ਕਰ ਰਹੇ ਹੋ ਇਹ ਜੋ ਨਿਸ਼ਾਨੀਆਂ ਆ ਰਹੀਆਂ ਹਨ, ਬੜੀਆਂ ਡਰਾਵਨੀਆਂ ਹਨ, ਬੜੀਆਂ ਘਾਤਕ ਹਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੂੰ ਦੁਆ, ਪ੍ਰਾਰਥਨਾ, ਅਰਦਾਸ ਹੈ ਕਿ ਮਾਲਕ ਤੂੰ ਰੋਕੇ ਤਾਂ ਰੋਕੇ, ਨਹੀਂ ਤਾਂ ਅੱਜ ਇਹ ਗੰਦਗੀ ਖਾਣ ਨਾਲ, ਡਰੱਗ ਨਾਲ, ਬੁਰਾਈ ਕਰਨ ਤੋਂ ਅੱਜ ਦਾ ਇਨਸਾਨ ਬਾਜ ਨਹੀਂ ਆ ਰਿਹਾ ਹਟ ਹੀ ਨਹੀਂ ਰਿਹਾ ਕਿਸੇ ਦੇ ਰੋਕਣ ਨਾਲ ਰੁਕ ਨਹੀਂ ਰਿਹਾ ਮਾਂ-ਬਾਪ ਰੋਕਦੇ ਹਨ ਤਾਂ ਖੁਦਕੁਸ਼ੀ ਦਾ ਡਰਾਵਾ ਦਿੰਦਾ ਹੈ ਮਾਂ-ਬਾਪ ਰੋਕਦੇ ਹਨ, ਤਾਂ ਭੱਦੇ ਲੱਗਦੇ ਹਨ, ਗੰਦੇ ਲੱਗਦੇ ਹਨ ਇਹ ਕਿਉਂ ਰੋਕਦੇ ਹਨ ਮੈਨੂੰ ਨਸ਼ਾ ਕਰਨ ਤੋਂ ਸਮਾਜ ’ਚ ਭਿਆਨਕ ਪਰਿਵਰਤਨ ਆ ਰਹੇ ਹਨ ਉਸੇ ਦਾ ਇੱਕ ਇਹ ਅੰਗ ਹੈ, ਤੁਸੀਂ ਮਹਿਸੂਸ ਕਰਕੇ ਦੇਖ ਲਓ

ਨਸ਼ਾ ਸੌਦਾਗਾਰਾਂ ਨੂੰ ਸੱਦਾ:

ਨਸ਼ਿਆਂ ਦਾ ਵਪਾਰ ਬੰਦ ਕਰ ਕੇ ਨਵਾ ਕੰਮ ਸ਼ੁਰੂ ਕਰੋ, ਭਗਵਾਨ 10 ਗੁਣਾ ਬਰਕਤਾਂ ਜ਼ਰੂਰ ਕਰਨਗੇ
ਸਤਿਸੰਗ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਨੇ ਦੇਸ਼ਭਰ ’ਚ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਨਸ਼ਾ ਵੇਚਣਾ ਬੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਜੇਕਰ ਤਸੀਂ ਸਾਡੀ ਆਵਾਜ਼ ਸੁਣ ਕੇ ਆਪਣੇ ਨਸ਼ੇ ਦਾ ਬਿਜ਼ਨੈੱਸ ਬਦਲ ਦਿੰਦੇ ਹੋ ਅਤੇ ਇਸਦੀ ਜਗ੍ਹਾ ਕੋਈ ਹੋਰ ਕੰਮ ਦਾ ਤਜ਼ੁਰਬਾ ਲੈ ਕੇ ਵਧੀਆ ਕੰਮ ਕਰਦੇ ਹੋ ਤਾਂ ਭਗਵਾਨ ਤੁਹਾਡੇ ਉਸ ਨਵੇਂ ਕੰਮ ’ਚ 10 ਗੁਣਾ ਵਧ ਕੇ ਬਰਕਤ ਜ਼ਰੂਰ ਪਾਏਗਾ ਚਾਹੇ ਤੁਸੀਂ ਸਾਡੇ ਨਾਲ ਜੁੜੇ ਹੋ ਜਾਂ ਨਹੀਂ ਜੁੜੇ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਤੁਸੀਂ (ਨਸ਼ਾ ਵੇਚਣ ਵਾਲੇ) ਸਭ ਲੋਕ ਜ਼ਹਿਰ ਵੇਚਣਾ ਛੱਡ ਦਿਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!