children's story -sachi shiksha punjabi

ਸਮੇਂ-ਸਮੇਂ ਦੀ ਗੱਲ-ਬਾਲ ਕਹਾਣੀ

ਗੱਲ ਬਹੁਤ ਪੁਰਾਣੀ ਹੈ ਭਾਰਤ ’ਚ ਸ਼ਕੂਰਪੁਰ ਨਾਮਕ ਸ਼ਹਿਰ ਸੀ ਉੱਥੇ ਸਭ ਤੋਂ ਵੱਧ ਅਮੀਰ ਵਪਾਰੀ ਸੀ ਜੈਪ੍ਰਕਾਸ਼ ਜਿਸ ਨੂੰ ਆਪਣੇ ਧਨਾਢ ਹੋਣ ਦਾ ਬਹੁਤ ਘੁਮੰਡ ਸੀ ਮੁਸੀਬਤ ਦੇ ਮਾਰੇ ਲੋਕ ਲੋੜੀਂਦੀ ਮੱਦਦ ਪਾ ਕੇ, ਜਦੋਂ ਉਸ ਦਾ ਧੰਨਵਾਦ ਕਰਦੇ, ਭਵਿੱਖ ’ਚ ਸਾਡੇ ਯੋਗ ਕੰਮ ਹੋਣ ’ਤੇ ਤੁਸੀਂ ਜ਼ਰੂਰ ਸਾਨੂੰ ਯਾਦ ਕਰਿਓ, ਸੁਣਦੇ ਹੀ ਜੈਪ੍ਰਕਾਸ਼ ਭੜਕ ਉੱਠਦਾ, ‘‘ਕਿਸ ਚੀਜ਼ ਦੀ ਕਮੀ ਹੈ ਮੇਰੇ ਕੋਲ, ਜੋ ਤੁਹਾਡੇ ਵਰਗਿਆਂ ਦੀ ਮੱਦਦ ਦਾ ਮੁਹਤਾਜ਼ ਹੋਣਾ ਪਵੇਗਾ?’’

ਇੱਕ ਵਾਰ ਦੀ ਗੱਲ ਹੈ ਦੂਰ ਅਰਬ ਦੇਸ਼ ਤੋਂ ਦਾਊਦ ਨਾਮਕ ਇੱਕ ਬਹੁਤ ਵੱਡਾ ਵਪਾਰੀ ਬਿਹਤਰੀਨ ਨਸਲ ਦੇ ਪੰਜਾਹ ਘੋੜੇ ਲੈ ਕੇ ਸਮੁੰਦਰੀ ਰਸਤੇ ਵਪਾਰ ਕਰਨ ਭਾਰਤ ਪਹੁੰਚਿਆ ਉਦੋਂ ਬਦਕਿਸਮਤੀ ਨਾਲ ਸਮੁੰਦਰ ’ਚ ਭਿਆਨਕ ਤੂਫਾਨ ਆ ਗਿਆ ਤੂਫਾਨ ਦੀ ਚਪੇਟ ’ਚ ਆ ਕੇ ਸਾਰੇ ਅਰਬੀ ਘੋੜੇ ਅਤੇ ਦਾਊਦ ਦੇ ਕਈ ਸੇਵਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਦਾਊਦ ਅਤੇ ਉਸਦੇ ਕੁਝ ਗਿਣੇ-ਚੁਣੇ ਸੇਵਕ ਜਿਵੇਂ-ਕਿਵੇਂ ਬਚ ਗਏ

ਮਰਨਾਊ ਹਾਲਤ ’ਚ ਪਏ ਦਾਊਦ ਅਤੇ ਉਸਦੇ ਸੇਵਕਾਂ ਨੂੰ ਨੇੜਲੇ ਪਿੰਡ ਵਾਲੇ ਆਪਣੇ ਪਿੰਡ ਲੈ ਗਏ ਜੀ-ਜਾਨ ਨਾਲ ਉਨ੍ਹਾਂ ਦੀ ਦੇਖਭਾਲ ਕੀਤੀ ਅਖੀਰ ਪਿੰਡ ਵਾਲਿਆਂ ਦੀ ਮਿਹਨਤ ਰੰਗ ਲਿਆਈ ਦਾਊਦ ਅਤੇ ਉਸ ਦੇ ਸੇਵਕਾਂ ਨੂੰ ਹੋਸ਼ ਆ ਗਈ ਦਾਊਦ ਨੇ ਪਿੰਡ ਵਾਲਿਆਂ ਨੂੰ ਆਪਬੀਤੀ ਸੁਣਾਈ ਫਿਰ ਘੋਰ ਨਿਰਾਸ਼ ਦੇ ਸੁਰ ’ਚ ਬੋਲਿਆ, ‘‘ਫੁੱਟੀ ਕੌਡੀ ਵੀ ਨਹੀਂ ਹੈ ਸਾਡੇ ਕੋਲ ਅਸੀਂ ਆਪਣੇ ਦੇਸ਼ ਕਿਵੇਂ ਵਾਪਸ ਜਾਵਾਂਗੇ?’’

ਸਾਰਾ ਹਾਲ ਸੁਣਨ ਤੋਂ ਬਾਅਦ ਪਿੰਡ ਵਾਲਿਆਂ ਨੇ ਦਾਊਦ ਨੂੰ ਜੈਪ੍ਰਕਾਸ਼ ਕੋਲ ਜਾਣ ਦੀ ਸਲਾਹ ਦਿੱਤੀ ਦਾਊਦ ਪਿੰਡ ਵਾਲਿਆਂ ਦੇ ਕਹੇ ਅਨੁਸਾਰ ਹੀ ਜੈਪ੍ਰਕਾਸ਼ ਨੂੰ ਮਿਲਿਆ ਉਸਨੇ ਉਸਨੂੰ ਆਪਣੀ ਆਪਬੀਤੀ ਸੁਣਾਈ ਸੁਣ ਕੇ ਜੈਪ੍ਰਕਾਸ਼ ਆਪਣੇਪਣ ਨਾਲ ਬੋਲਿਆ, ‘‘ਵਪਾਰ ’ਚ ਤਾਂ ਅਜਿਹੇ ਹਾਦਸੇ ਹੁੰਦੇ ਹੀ ਰਹਿੰਦੇ ਹਨ ਰਹੀ ਤੁਹਾਡੀ ਵਤਨ ਵਾਪਸ ਜਾਣ ਦੀ ਗੱਲ ਤਾਂ ਤਿੰਨ-ਚਾਰ ਦਿਨਾਂ ’ਚ ਮੈਂ ਉਸ ਲਈ ਪ੍ਰਬੰਧ ਕਰ ਦੇਵਾਂਗਾ’’

ਵਾਅਦੇ ਅਨੁਸਾਰ ਅਗਲੇ ਤਿੰਨ-ਚਾਰ ਦਿਨਾਂ ਬਾਅਦ ਜੈਪ੍ਰਕਾਸ਼ ਨੇ ਦਾਊਦ ਅਤੇ ਉਸਦੇ ਸੇਵਕਾਂ ਨੂੰ ਇੱਕ ਮਜ਼ਬੂਤ ਕਿਸਮ ਦੇ ਜਹਾਜ਼ ’ਚ ਬਿਠਾ ਦਿੱਤਾ ਅਤੇ ਨਾਲ ਹੀ ਢੇਰ ਸਾਰੇ ਤੋਹਫ਼ੇ ਦੇ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਰਵਾਨਾ ਕਰ ਦਿੱਤਾ ਐਨੀ ਵੱਡੀ ਸਮੱਸਿਆ ਇੰਝ ਪਲਾਂ ’ਚ ਸੁਲਝ ਜਾਵੇਗੀ, ਦਾਊਦ ਨੂੰ ਸੁਫਨੇ ’ਚ ਵੀ ਉਮੀਦ ਨਹੀਂ ਸੀ ਵਾਪਸ ਆਪਣੇ ਦੇਸ਼ ਜਾਂਦੇ ਸਮੇਂ ਉਹ ਖੁਸ਼ੀ ਨਾਲ ਜੋਸ਼ ’ਚ ਆ ਕੇ ਬੋਲਿਆ, ‘‘ਮੈਂ ਤੁਹਾਡਾ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ ਜਲਦ ਹੀ ਤੁਹਾਨੂੰ ਭੇਂਟ ਕਰਨ ਚੰਗੀ ਕਿਸਮ ਦੇ ਅਰਬੀ ਘੋੜੇ ਲੈ ਆਵਾਂਗਾ ਇਸ ਤੋਂ ਇਲਾਵਾ ਭਵਿੱਖ ’ਚ ਕਦੇ ਤੁਹਾਡੇ ਕੰਮ ਆ ਸਕਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ’’ ਆਪਣੇ ਸੁਭਾਅ ਅਨੁਸਾਰ ਇਹ ਸੁਣਦੇ ਹੀ ਜੈਪ੍ਰਕਾਸ਼ ਭੜਕ ਉੱਠਿਆ ਬੋਲਿਆ, ‘‘ਤੁਸੀਂ ਭਲਾ ਮੇਰੇ ਕਿਸ ਕੰਮ ਆਓਗੇ?’’ ਅਜਿਹੇ ਕੌੜੇ ਜਵਾਬ ਦੀ ਦਾਊਦ ਨੂੰ ਕਦੇ ਉਮੀਦ ਨਹੀਂ ਸੀ ਖੈਰ! ਬੁਝੇ ਮਨ ਨਾਲ ਉਹ ਆਪਣੇ ਦੇਸ਼ ਰਵਾਨਾ ਹੋ ਗਿਆ

ਸਮੇਂ-ਸਮੇਂ ਦੀ ਗੱਲ ਹੈ ਇਸ ਤੋਂ ਕੁਝ ਹੀ ਦਿਨਾਂ ਬਾਅਦ ਖੂੰਖਾਰ ਡਾਕੂਆਂ ਦੇ ਇੱਕ ਵੱਡੇ ਦਲ ਨੇ ਜੈਪ੍ਰਕਾਸ਼ ਦੀ ਹਵੇਲੀ ’ਚ ਡਾਕਾ ਮਾਰ ਦਿੱਤਾ ਅਤੇ ਉਸ ਦਾ ਸਾਰਾ ਧਨ ਲੁੱਟ ਲਿਆ ਉਸ ਦੇ ਘਰ ਅਤੇ ਗੋਦਾਮਾਂ ’ਚ ਅੱਗ ਲਾ ਦਿੱਤੀ ਇਸ ਲੁੱਟ ਨੇ ਜੈਪ੍ਰਕਾਸ਼ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ

ਉੱਧਰ ਅਪਮਾਨਿਤ ਹੋਣ ਤੋਂ ਬਾਅਦ ਵੀ ਦਾਊਦ ਆਪਣੇ ਵਾਅਦੇ ਨੂੰ ਭੁੱਲਿਆ ਨਹੀਂ ਸੀ ਉਹ ਕਈ ਅਰਬੀ ਘੋੜੇ ਅਤੇ ਕਈ ਅਨਮੋਲ ਤੋਹਫੇ ਲੈ ਕੇ ਭਾਰਤ ਆਇਆ ਇਸ ਚਿੰਤਾ ’ਚ ਘੁਟ-ਘੁਟ ਕੇ ਜੈਪ੍ਰਕਾਸ਼ ਦੀ ਹਾਲਤ ਖਰਾਬ ਹੋ ਗਈ ਸੀ ਜੈਪ੍ਰਕਾਸ਼ ਨੂੰ ਪਹਿਚਾਨਣ ’ਚ ਦਾਊਦ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ ਜੈਪ੍ਰਕਾਸ਼ ਦਾ ਸਾਰਾ ਹਾਲ ਸੁਣ ਕੇ ਦਾਊਦ ਨੂੰ ਬਹੁਤ ਦੁੱਖ ਹੋਇਆ ਉਸ ਨੇ ਜੈਪ੍ਰਕਾਸ਼ ਨੂੰ ਕਈ ਤੋਹਫੇ ਦੇਣ ਤੋਂ ਇਲਾਵਾ ਫਿਰ ਤੋਂ ਵਪਾਰ ਸ਼ੁਰੂ ਕਰਨ ਲਈ ਢੇਰ ਸਾਰਾ ਧਨ ਵੀ ਦਿੱਤਾ

ਕੁਝ ਹੀ ਦਿਨਾਂ ’ਚ ਜੈਪ੍ਰਕਾਸ਼ ਦਾ ਵਪਾਰ ਪਹਿਲਾਂ ਵਾਂਗ ਚੱਲਣ ਲੱਗਾ ਪਰ ਹੁਣ ਉਸ ਦਾ ਘੁਮੰਡ ਖ਼ਤਮ ਹੋ ਚੁੱਕਾ ਸੀ ਫਿਰ ਤੋਂ ਉਹ ਖੁੱਲ੍ਹੇ ਦਿਲ ਨਾਲ ਦੂਜਿਆਂ ਦੀ ਮੱਦਦ ਕਰਨ ਲੱਗਾ ਜੈਪ੍ਰਕਾਸ ਨੂੰ ਚੰਗੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਸਮਾਂ ਕਦੋਂ ਕੀ ਕਰ ਦੇਵੇ, ਕੋਈ ਨਹੀਂ ਜਾਣਦਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!