became-the-leader-of-jindaram

ਬਣ ਆਏ ਬਣ ਆਏ ਦੇ ਲੀਡਰ
ਰੂਹਾਨੀ ਬਖਸ਼ਿਸ਼ ਦਾ ਹੋਣਾ ਅਧਿਆਤਮਕਤਾਵਾਦ ਦਾ ਅਨੋਖਾ ਤੇ ਦੁਰਲੱਭ ਵਰਤਾਂਤ ਹੁੰਦਾ ਹੈ ਕੋਈ ਈਸ਼ਵਰੀ ਤਾਕਤ ਹੀ ਇਸ ਪਦਵੀ ਨੂੰ ਹਾਸਲ ਕਰ ਸਕਦੀ ਹੈ ਬੇਸ਼ੱਕ ਉਹ ਆਮ ਲੋਕਾਂ ‘ਚ ਰਹਿਕੇ ਉਹਨਾਂ ਦੀ ਤਰ੍ਹਾਂ ਆਪਣਾ ਜੀਵਨ ਬਸਰ ਕਰੇ, ਪਰ ਉਸ ਤਾਕਤ ਦਾ ਭੇਤ ਠੀਕ ਸਮਾਂ ਆਉਣ ‘ਤੇ ਹੀ ਖੁੱਲ੍ਹਦਾ ਹੈ ਇਸ ਭੇਤ ਨੂੰ ਖੋਲ੍ਹਣਾ ਉਸ ਤੋਂ ਵੀ ਮਹੱਤਵਪੂਰਨ ਹੈ

ਕਿਉਂਕਿ ਇੱਕ ਬਲਦਾ ਦੀਵਾ ਹੀ ਦੂਜੇ ਦੀਵੇ ਨੂੰ ਬਾਲ ਸਕਦਾ ਹੈ ਇਸੇ ਤਰ੍ਹਾਂ ਕੋਈ ਰੂਹਾਨੀ ਤਾਕਤ ਹੀ ਕਿਸੇ ਰੂਹਾਨੀ ਤਾਕਤ ਨੂੰ ਪ੍ਰਗਟ ਕਰ ਸਕਦੀ ਹੈ ਇਹ ਕਾਰਜ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਕੋਈ ਕਾਮਲ ਫਕੀਰ ਹੀ ਆਪਣੇ ਸਵਰੂਪ ਨੂੰ ਪਛਾਣ ਸਕਦਾ ਹੈ ਅਤੇ ਉਹੀ ਕਾਮਲ ਫਕੀਰ ਹੀ ਉਸ ਨੂੰ ਦੁਨੀਆਂ ਸਾਹਮਣੇ ਪ੍ਰਗਟ ਕਰ ਸਕਦਾ ਹੈ ਅਤੇ ਉਹ ਹੀ ਪੂਰੀ ਦੁਨੀਆਂ ਨੂੰ ਅਟੱਲ ਸੱਚਾਈ ਨਾਲ ਰੂ-ਬ-ਰੂ ਕਰਵਾ ਸਕਦਾ ਹੈ

ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਵਾਰਸ (ਉਤਰ-ਅਧਿਕਾਰੀ) ਦੇ ਰੂਪ ਵਿੱਚ ਡੇਰਾ ਸੱਚਾ ਸੌਦਾ ਵਿੱਚ ਬਤੌਰ ਦੂਜੀ ਪਾਤਸ਼ਾਹੀ ਪ੍ਰਗਟ ਕਰਕੇ ਲੋਕਾਂ ਨੂੰ ਇੱਕ ਉਸ ਮਹਾਨ ਈਸ਼ਵਰੀ ਤਾਕਤ ਨਾਲ ਰੂ-ਬ-ਰੂ ਕਰਵਾਇਆ ਜਿਸ ਦੇ ਸਹਾਰੇ ਸਭ ਖੰਡ-ਬ੍ਰਹਿਮੰਡ ਖੜ੍ਹੇ ਹਨ ਅਤੇ ਸਭ ਵੇਦ-ਪੁਰਾਣਾਂ ਤੇ ਸੰਤਾਂ ਨੇ ਜਿਸ ਦਾ ਗੁਣਗਾਨ ਕੀਤਾ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ਘੂਕਿਆਂ ਵਾਲੀ ਦਰਬਾਰ ਵਿੱਚ ਸਤਿਸੰਗ ਫਰਮਾਉਣ ਤੋਂ ਬਾਅਦ ਖੁਦ ਅਵਾਜ਼ ਦੇ ਕੇ ‘ਖੁਦ ਬੁਲਾ ਕੇ, ਜਿਸ ਤਰ੍ਹਾਂ ਕਿ ਬੇਪਰਵਾਹ ਜੀ ਨੇ ਪਹਿਲਾਂ ਹੀ ਬਚਨ ਕੀਤੇ ਸਨ

ਕਿ ਜਦੋਂ ਸਮਾਂ ਆਇਆ ਖੁਦ ਅਵਾਜ਼ ਦੇ ਕੇ, ਖੁਦ ਬੁਲਾ ਕੇ ਨਾਮ ਦੇਵਾਂਗੇ, ਆਪਣੇ ਕੋਲ ਬਿਠਾ ਕੇ ਨਾਮ ਸ਼ਬਦ ਦੀ ਦਾਤ ਬਖ਼ਸ਼ੀ ਅਸਲ ਵਿੱਚ ਇਹ ਪਵਿੱਤਰ ਦਿਨ ਵੀ ਆਪਣੇ-ਆਪ ਵਿੱਚ ਅਤਿ ਮਹੱਤਵਪੂਰਨ ਹੈ ਕਿਉਂਕਿ ਸਾਈਂ ਮਸਤਾਨਾ ਜੀ ਮਹਾਰਾਜ ਨੇ ਉਸ ਸਮੇਂ ਆਪਣੇ ਇਹ ਇਲਾਹੀ ਬਚਨ ਵੀ ਫਰਮਾਏ ਕਿ ‘ਆਪ ਕੋ ਇਸ ਲੀਏ ਪਾਸ ਬਿਠਾ ਕਰ ਨਾਮ ਦੇਤੇ ਹੈਂ ਕਿ ਆਪਸੇ ਕੋਈ ਕਾਮ ਲੇਨਾ ਹੈ ਆਪ ਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆਂ ਮੇਂ ਨਾਮ ਜਪਾਏਗਾ’ ਉਸ ਸਮੇਂ ‘ਤੇ ਮੌਜ਼ੂਦ ਹੋਰ ਕਈ ਲੋਕਾਂ ਨੇ, ਉਸ ਦਿਨ ਜੋ ਉਹਨਾਂ ਨਾਮ ਲੈਣ ਵਾਲਿਆਂ ਵਿੱਚ ਸ਼ਾਮਲ ਸਨ, ਇਹਨਾਂ ਬਚਨਾਂ ਨੂੰ ਹਾਲਾਂਕਿ ਖੁਦ ਸੁਣਿਆ ਸੀ, ਪਰ ਇਹਨਾਂ ਬਚਨਾਂ ਦਾ ਭੇਤ ਕੋਈ ਨਹੀਂ ਜਾਣ ਸਕਿਆ ਸੀ ਪੂਰਨ ਸੰਤਾਂ ਦੇ ਬਚਨ ਹਮੇਸ਼ਾ-ਹਮੇਸ਼ਾ ਅਟੱਲ ਹੁੰਦੇ ਹਨ ਉਹਨਾਂ ਦੇ ਬਚਨਾਂ ਵਿਚ ਗਹਿਰਾ ਰਾਜ ਛੁਪਿਆ ਹੁੰਦਾ ਹੈ,

ਜਿਸ ਨੂੰ ਆਮ ਇਨਸਾਨ ਸਮਝਣ ਵਿੱਚ ਅਸਮੱਰਥ ਹੁੰਦਾ ਹੈ ਸਾਈਂ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੇ ਅੰਦਰ ਦੀ ਈਸ਼ਵਰੀ ਹਸਤੀ ਦਾ ਇਸ਼ਾਰਾ ਪਹਿਲਾਂ ਵੀ ਕਈ ਵਾਰ ਕੀਤਾ ਸੀ ਇੱਕ ਵਾਰ ਜਦੋਂ ਸਾਈਂ ਜੀ ਨੇ ਆਪਣੇ ਨਾਲ ਚੱਲ ਰਹੇ ਸੇਵਾਦਾਰਾਂ ਨੂੰ ਇੱਕ ਪੈੜ ‘ਤੇ ਆਪਣੀ ਡੰਗੋਰੀ ਨਾਲ ਦਾਇਰਾ ਲਗਾ ਕੇ ਫਰਮਾਇਆ ਕਿ ‘ਆਓ ਭਈ ਤੁਮ੍ਹੇਂ ਰੱਬ ਕੀ ਪੈੜ ਦਿਖਾਏਂ ਦੇਖੋ ਭਈ ਇਹ ਰੱਬ ਕੀ ਪੈੜ ਹੈ’ ਹਾਲਾਂਕਿ ਪੂਜਨੀਕ ਸਾਈਂ ਜੀ ਨੇ ਆਪਣੇ ਸਪੱਸ਼ਟ ਸ਼ਬਦਾਂ ਵਿੱਚ ਪੂਜਨੀਕ ਪਰਮ ਪਿਤਾ ਜੀ ਦੇ ਪੈਰ ਦੇ ਨਿਸ਼ਾਨ (ਪਦ-ਚਿੰਨ੍ਹ) ਨੂੰ ਰੱਬ ਦੀ ਪੈੜ ਦੱਸ ਦਿੱਤਾ ਸੀ ਪਰ ਕੋਈ ਚਾਹੇ ਕੁਝ ਵੀ ਕਹਿੰਦਾ ਰਹੇ ਅਤੇ ਕਿਹਾ ਵੀ ਕਿ ਸਾਈਂ ਜੀ, ਇਹ ਤਾਂ ਸਰਦਾਰ ਹਰਬੰਸ ਸਿੰਘ ਜੀ, ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਦੇ ਪੈਰ ਦੇ ਨਿਸ਼ਾਨ ਹਨ, ਪਰ ਸਾਈਂ ਜੀ ਨੇ ਆਪਣੇ ਬਚਨਾਂ ‘ਤੇ ਜ਼ੋਰ ਦਿੰਦੇ ਹੋਏ ਫਰਮਾਇਆ ‘ਅਸੀਂ ਕਿਸੀ ਭੀ ਸਰਦਾਰ ਯਾ ਜੈਲਦਾਰ ਕੋ ਨਹੀਂ ਜਾਨਤੇ, ਹਮ ਤੋ ਯੇ ਜਾਨਤੇ ਹੈ ਕਿ ਯੇ ਰੱਬ ਕੀ ਪੈੜ ਹੈ’

ਜੀਵਨ ‘ਤੇ ਇੱਕ ਝਾਤ:

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਕਾਲਿਆਂਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਅਤੇ ਪੂਜਨੀਕ ਮਾਤਾ ਜੀ ਦਾ ਨਾਂਅ ਮਾਤਾ ਆਸ ਕੌਰ ਜੀ ਸੀ ਪੂਜਨੀਕ ਪਿਤਾ ਜੀ ਬਹੁਤ ਵੱਡੇ ਜ਼ਮੀਨ-ਜਾਇਦਾਦ ਦੇ ਮਾਲਕ ਸਨ ਘਰ ਵਿੱਚ ਕਿਸੇ ਵੀ ਦੁਨਿਆਵੀ ਪਦਾਰਥ ਦੀ ਕਮੀ ਨਹੀਂ ਸੀ

ਚਿੰਤਾ-ਫਿਕਰ, ਕਮੀ ਸੀ ਤਾਂ ਆਪਣੇ ਵਾਰਸ ਦੀ ਜਦੋਂ ਕਿ ਸ਼ਾਹੀ ਵਿਆਹ ਨੂੰ ਲਗਭਗ ਅਠਾਰਾਂ ਸਾਲ ਲੰਘ ਗਏ ਸਨ ਪੂਜਨੀਕ ਮਾਤਾ-ਪਿਤਾ ਜੀ ਈਸ਼ਵਰ, ਅੱਲ੍ਹਾ, ਵਾਹਿਗੁਰੂ ਦੀ ਭਗਤੀ ਅਤੇ ਸਾਧੂ ਸੰਤ-ਮਹਾਤਮਾਵਾਂ ਦੀ ਸੱਚੇ ਦਿਲ ਨਾਲ ਸੇਵਾ ਕਰਿਆ ਕਰਦੇ ਇੱਕ ਵਾਰ ਇੱਕ ਸੱਚੇ ਫਕੀਰ-ਬਾਬਾ ਨਾਲ ਉਹਨਾਂ ਦਾ ਮਿਲਾਪ ਹੋਇਆ ਸਾਈਂ ਬਾਬਾ ਨੇ ਪੂਜਨੀਕ ਮਾਤਾ-ਪਿਤਾ ਜੀ ਦੀ ਪਵਿੱਤਰ ਦਿਲੀ ਸੇਵਾ-ਭਾਵਨਾ ਤੋਂ ਖੁਸ਼ ਹੋ ਕੇ ਕਿਹਾ, ‘ਈਸ਼ਵਰ ਆਪ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ ਆਪਦੇ ਘਰ ਆਪ ਦਾ ਵਾਰਸ ਜ਼ਰੂਰ ਆਏਗਾ, ਕੇਵਲ ਆਪਦੇ ਖਾਨਦਾਨ ਦਾ ਹੀ ਨਹੀਂ, ਕੁੱਲ ਦੁਨੀਆਂ ਦਾ ਵਾਰਸ ਕਹਾਏਗਾ

ਇਸ ਪ੍ਰਕਾਰ ਫਕੀਰ ਬਾਬਾ ਦੀਆਂ ਦੁਆਵਾਂ ਅਤੇ ਈਸ਼ਵਰ ਦੀ ਕ੍ਰਿਪਾ ਨਾਲ ਆਪ ਜੀ ਨੇ 25 ਫਰਵਰੀ 1919 ਨੂੰ ਅਵਤਾਰ ਧਾਰਨ ਕੀਤਾ ਇਸ ਸ਼ੁੱਭ ਮੌਕੇ ‘ਤੇ ਉਸ ਫਕੀਰ-ਬਾਬਾ ਦਾ ਦੁਬਾਰਾ ਪਿੰਡ ਵਿੱਚ ਆਗਮਨ ਹੋਇਆ ਉਸ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਭਾਈ ਭਗਤੋ! ਆਪ ਦੇ ਘਰ ਆਪ ਦੀ ਸੰਤਾਨ ਦੇ ਰੂਪ ਵਿੱਚ ਖੁਦ ਪਰਮ-ਪਿਤਾ ਪਰਮਾਤਮਾ ਦਾ ਅਵਤਾਰ ਹੋਇਆ ਹੈ ਇਸ ਨੂੰ ਕੋਈ ਆਮ ਬੱਚਾ ਨਾ ਸਮਝਣਾ ਇਹ ਖੁਦ ਈਸ਼ਵਰੀ ਸਵਰੂਪ ਹੈ ਇਹ ਆਪਦੇ ਪਾਸ ਚਾਲੀ ਸਾਲ ਤੱਕ ਹੀ ਰਹਿਣਗੇ ਉਸ ਤੋਂ ਬਾਅਦ ਸ੍ਰਿਸ਼ਟੀ ਉੱਧਾਰ (ਜੀਵ ਕਲਿਆਣ) ਦੇ ਜਿਸ ਉਦੇਸ਼ ਲਈ ਈਸ਼ਵਰ ਨੇ ਇਹਨਾਂ ਨੂੰ ਭੇਜਿਆ ਹੈ, ਸਮਾਂ ਆਉਣ ‘ਤੇ ਉਹਨਾਂ ਦੇ ਕੋਲ, ਉਸੇ ਪਵਿੱਤਰ ਕਾਰਜ ਲਈ ਚਲੇ ਜਾਣਗੇ’ ਆਪ ਪੂਜਨੀਕ ਮਾਤਾ-ਪਿਤਾ ਜੀ ਦੀ ਇਕਲੌਤੀ ਸੰਤਾਨ ਸਨ ਆਪ ਜੀ ਸਿੱਧੂ ਵੰਸ਼ ਨਾਲ ਸੰਬੰਧ ਰੱਖਦੇ ਸਨ ਪੂਜਨੀਕ ਮਾਤਾ ਪਿਤਾ ਜੀ ਨੇ ਆਪ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਸੀ

ਬਾਅਦ ਵਿੱਚ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਬਦਲ ਕੇ ਸਰਦਾਰ ਸਤਿਨਾਮ ਸਿੰਘ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ ਆਪ ਜੀ ਦੇ ਬਚਪਨ ਦੀਆਂ ਅਨੋਖੀਆਂ ਕਿਰਿਆਵਾਂ, ਬੋਲਚਾਲ, ਕਾਰ-ਵਿਹਾਰ, ਕਿਰਿਆ-ਕਲਾਪਾਂ ਨੂੰ ਦੇਖ ਕੇ ਪਿੰਡ ਦੇ ਸਭ ਲੋਕਾਂ ਦੇ ਮੂੰਹ ‘ਤੇ ਸੀ ਕਿ ਜ਼ੈਲਦਾਰਾਂ ਦਾ ਕਾਕਾ ਆਮ ਮੁੰਡਿਆਂ ਵਾਂਗ ਨਹੀਂ, ਕੋਈ ਖਾਸ ਹਸਤੀ ਹੈ ਵੱਡੇ ਹੋਣ ‘ਤੇ ਆਪ ਜੀ ਦੇ ਪਰਮਾਰਥੀ ਕੰਮ ਤੇ ਪਰਮਾਤਮਾ ਦੀ ਭਗਤੀ ਦਾ ਦਾਇਰਾ ਵੀ ਹੋਰ ਵਿਸ਼ਾਲ ਹੋ ਗਿਆ

ਅੱਲ੍ਹਾ, ਵਾਹਿਗੁਰੂ, ਰਾਮ ਦੀ ਸੱਚੀ ਬਾਣੀ ਨੂੰ ਹਾਸਲ ਕਰਨ ਲਈ ਹਾਲਾਂਕਿ ਆਪ ਜੀ ਨੇ ਅਨੇਕ ਸਾਧੂ-ਮਹਾਪੁਰਸ਼ਾਂ ਨਾਲ ਭੇਂਟ ਕੀਤੀ, ਪਰ ਕਿਤੋਂ ਵੀ ਅੰਦਰ ਦੀ ਤਸੱਲੀ ਨਹੀਂ ਹੋਈ ਜਿਵੇਂ ਹੀ ਆਪ ਜੀ ਦਾ ਮਿਲਾਪ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੋਇਆ, ਉਹਨਾਂ ਦੇ ਪਵਿੱਤਰ ਮੁੱਖ ਤੋਂ ਇਲਾਹੀ ਬਾਣੀ ਨੂੰ ਸੁਣਿਆ ਤਾਂ ਹਰ ਤਰ੍ਹਾਂ ਨਾਲ ਆਪ ਜੀ ਨੂੰ ਪੂਰਨ ਤਸੱਲੀ ਹੋ ਗਈ ਅਤੇ

ਸੱਚੀ ਸੰਤੁਸ਼ਟੀ ਵੀ ਜਿਵੇਂ ਕਿ ਆਪ ਜੀ ਨੇ ਆਪਣੇ ਆਪ ਨੂੰ ਤਨ-ਮਨ-ਧਨ ਨਾਲ ਪੂਰਨ ਤੌਰ ‘ਤੇ ਆਪਣੇ ਸਤਿਗੁਰ ਸਾਈਂ ਮਸਤਾਨਾ ਜੀ ਮਹਾਰਾਜ ਦੇ ਹਵਾਲੇ ਕਰ ਦਿੱਤਾ ਸੀ, ਤਿਵੇਂ ਹੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਨੇ ਆਪਣੇ ਭਾਵੀ ਉੱਤਰ-ਅਧਿਕਾਰੀ ਦੇ ਰੂਪ ਵਿੱਚ ਆਪ ਜੀ ਨੂੰ ਪਾ ਲਿਆ ਸੀ ‘ਰੱਬ ਕੀ ਪੈੜ’, ‘ਜ਼ਿੰਦਾਰਾਮ ਦੀ ਲੀਡਰ’ ਆਦਿ ਰੱਬੀ ਕਲਾਮ ਪੂਜਨੀਕ ਸਾਈਂ ਜੀ ਨੇ ਆਪ ਜੀ ਸਬੰਧੀ ਸੇਵਾਦਾਰਾਂ, ਸਾਧ-ਸੰਗਤ ਵਿੱਚ ਇਸ਼ਾਰਿਆਂ ਤੇ ਸਪੱਸ਼ਟ ਰੂਪ ਵਿੱਚ ਫਰਮਾਏ ਸਨ ਬਲਕਿ ਨਾਮ ਸ਼ਬਦ ਪ੍ਰਦਾਨ ਕਰਨ ਤੋਂ ਬਾਅਦ ਤਾਂ ਪੂਜਨੀਕ ਬੇਪਰਵਾਹ ਜੀ ਆਪ ਜੀ ਨੂੰ ਡੇਰਾ ਸੱਚਾ ਸੌਦਾ ਦੇ ਭਾਵੀ ਵਾਰਸ ਦੇ ਰੂਪ ਵਿੱਚ ਨਿਹਾਰਨ ਲੱਗੇ ਸਨ

ਸਖ਼ਤ ਪ੍ਰੀਖਿਆ:-

ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣੇ ਉੱਤਰ-ਅਧਿਕਾਰੀ ਦੇ ਰੂਪ ਵਿੱਚ ਪਾ ਲਿਆ ਸੀ ਇਸੇ ਸਿਲ-ਸਿਲੇ (ਰੂਹਾਨੀ ਪ੍ਰੀਖਿਆ ਸਬੰਧੀ) ਵਿੱਚ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਇੱਕ ਵਾਰ ਜਦੋਂ ਸ੍ਰੀ ਜਲਾਲਆਣਾ ਸਾਹਿਬ ਪਧਾਰੇ, ਬੇਪਰਵਾਹ ਜੀ ਉਹਨੀ ਦਿਨੀਂ ਉੱਥੇ ਲਗਾਤਾਰ ਅਠਾਰਾਂ ਦਿਨਾਂ ਤੱਕ ਰਹੇ ਉਸੇ ਦੌਰਾਨ ਪੂਜਨੀਕ ਬੇਪਰਵਾਹ ਜੀ ਨੇ ਕਦੇ ਗਦਰਾਨਾ ਦਾ ਡੇਰਾ ਢੁਆ ਦਿੱਤਾ ਤੇ ਕਦੇ ਰਾਤੋ-ਰਾਤ ਚੋਰਮਾਰ ਦਾ ਡੇਰਾ ਢੁਆ ਕੇ ਡੇਰੇ ਦਾ ਮਲਬਾ ਸ੍ਰੀ ਜਲਾਲਆਣਾ ਸਾਹਿਬ ਡੇਰੇ ਵਿੱਚ ਮੰਗਵਾ ਲਿਆ

ਗਦਰਾਨਾ ਡੇਰੇ ਦਾ ਮਲਬਾ ਵੀ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਰਾਹੀਂ ਸ੍ਰੀ ਜਲਾਲਆਣਾ ਸਾਹਿਬ ਡੇਰੇ ਵਿੱਚ ਮੰਗਵਾ ਲਿਆ ਇਧਰ ਆਪ ਜੀ ਦਿਨ-ਰਾਤ ਢਾਹੇ ਗਏ ਡੇਰਿਆਂ ਦਾ ਮਲਬਾ ਢੋਹਣ ਵਿੱਚ ਲੱਗੇ ਰਹੇ ਤਾਂ ਦੂਜੇ ਪਾਸੇ ਪੂਜਨੀਕ ਸਾਈਂ ਜੀ ਨੇ ਉੱਥੇ ਇਕੱਠਾ ਕੀਤਾ ਮਲਬਾ ਕਦੇ ਘੂਕਿਆਂਵਾਲੀ ਦੀ ਸਾਧ-ਸੰਗਤ ਨੂੰ ਲੈ ਜਾਣ ਦਾ ਆਦੇਸ਼ ਦੇ ਦਿੱਤਾ ਅਤੇ ਕਦੇ ਗਦਰਾਨਾ ਦੀ ਸਾਧ-ਸੰਗਤ ਨੂੰ ਲੈ ਜਾਣ ਦਾ ਹੁਕਮ ਦੇ ਦਿੱਤਾ

ਬਲਕਿ ਉੱਥੇ ਹੀ ਸਾਧ-ਸੰਗਤ, ਸੇਵਾਦਾਰਾਂ ਦੇ ਕੋਲ ਖੜ੍ਹੇ ਹੋ ਕੇ ਅਲੱਗ-ਅਲੱਗ ਡੇਰਿਆਂ ਵਿੱਚ ਭਿਜਵਾ ਦਿੱਤਾ ਇਹ ਇੱਕ ਰੂਹਾਨੀ ਰਹੱਸ, ਕੋਈ ਬੇਪਰਵਾਹੀ ਅਲੌਕਿਕ ਖੇਡ ਹੀ ਸੀ ਦੂਜੇ ਸ਼ਬਦਾਂ ਵਿੱਚ ਪੂਜਨੀਕ ਪਰਮ ਪਿਤਾ ਜੀ ਦਾ ਇਮਤਿਹਾਨ ਵੀ ਕਿਹਾ ਜਾ ਸਕਦਾ ਹੈ ਪਰ ਆਪ ਜੀ ਤਾਂ ਪਹਿਲੇ ਦਿਨ ਤੋਂ ਆਪਣੇ ਪੀਰੋ-ਮੁਰਸ਼ਿਦ ‘ਤੇ ਆਪਣਾ ਸਭ ਕੁਝ ਵਾਰ ਚੁੱਕੇ ਸਨ ਪੂਜਨੀਕ ਬੇਪਰਵਾਹ ਜੀ ਜੋ ਵੀ ਹੁਕਮ ਆਪ ਜੀ ਨੂੰ ਫਰਮਾਉਂਦੇ, ਆਪ ਜੀ ਆਪਣੇ ਖੁਦ-ਖੁਦਾ, ਪਿਆਰੇ ਸਤਿਗੁਰ ਜੀ ਦੇ ਹਰ ਹੁਕਮ ਨੂੰ ਸਤਿ ਬਚਨ ਕਹਿ ਕੇ ਬਚਨਾਂ ‘ਤੇ ਫੁੱਲ ਚੜ੍ਹਾਉਂਦੇ

ਇਸ ਪ੍ਰਕਾਰ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਹਰ ਤਰ੍ਹਾਂ ਯੋਗ ਪਾਇਆ ਅਤੇ ਇੱਕ ਦਿਨ ਆਖਰ ਆਪਣੇ ਉਪਰੋਕਤ ਖੇਡ ਦਾ ਰਹੱਸ ਪ੍ਰਗਟ ਕਰਦੇ ਹੋਏ ਸਾਧ-ਸੰਗਤ ਵਿੱਚ ਫਰਮਾਇਆ ਕਿ ਅਸੀਂ ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦਾ ਇਮਤਿਹਾਨ ਲਿਆ, ਪਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ

ਹਵੇਲੀ ਢਾਉਣਾ:-

ਫਿਰ ਇੱਕ ਦਿਨ ਜਿਵੇਂ ਹੀ ਪੂਜਨੀਕ ਬੇਪਰਵਾਹ ਜੀ ਵੱਲੋਂ ਹਵੇਲੀ, ਮਕਾਨ ਤੋੜਨ ਤੇ ਸਾਰਾ ਸਮਾਨ ਡੇਰੇ ਵਿੱਚ ਲਿਆਉਣ ਦਾ ਆਦੇਸ਼ ਆਪ ਜੀ ਨੂੰ ਮਿਲਿਆ, ਆਪ ਜੀ ਨੇ ਤੁਰੰਤ ਹੁਕਮ ਦੀ ਪਾਲਣਾ ਕੀਤੀ ਆਪ ਜੀ ਨੇ ਖੁਦ ਕਹੀ, ਸੱਬਲ, ਹਥੌੜਾ ਹੱਥ ਵਿੱਚ ਲੈ ਕੇ ਹਵੇਲੀ ਦੀ ਇੱਕ-ਇੱਕ ਇੱਟ ਕਰ ਦਿੱਤੀ ਦੁਨੀਆਂ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹ ਬਹੁਤ ਸਖ਼ਤ ਇਮਤਿਹਾਨ ਸੀ ਪਰ ਆਪ ਜੀ ਨੇ ਦੁਨੀਆਂ ਦੀ, ਲੋਕ-ਲਾਜ਼ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ ਐਨੀ ਵੱਡੀ ਹਵੇਲੀ ਦੀ ਇੱਕ-ਇੱਕ ਇੱਟ, ਛੋਟੇ ਕੰਕਰ ਤੱਕ, ਲੱਕੜ-ਬਾਲਾ, ਸਲੀਪਰ, ਛੱਤ ਦੇ ਗਾਡਰ ਅਤੇ ਇਸੇ ਤਰ੍ਹਾਂ ਘਰ ਦਾ ਸਾਰਾ ਸਮਾਨ ਬੇਪਰਵਾਹੀ ਬਚਨਾਂ ਅਨੁਸਾਰ ਸੂਈ ਤੋਂ ਲੈ ਕੇ ਹਰ ਚੀਜ਼ ਟਰੱਕਾਂ, ਟਰੈਕਟਰ-ਟਰਾਲੀਆਂ ਵਿੱਚ ਭਰ ਕੇ ਡੇਰਾ ਸੱਚਾ ਸੌਦਾ ਸਰਸਾ ਵਿਖੇ ਪਾਵਨ ਹਜ਼ੂਰੀ ਵਿਚ ਲਿਆ ਕੇ ਰੱਖ ਦਿੱਤਾ ਐਨੇ ਵੱਡੇ ਘਰਾਣੇ ਦਾ ਸਮਾਨ ਵੀ ਐਨਾ ਜ਼ਿਆਦਾ ਸੀ ਕਿ ਸਮਾਨ ਦਾ ਬਹੁਤ ਵੱਡਾ ਢੇਰ ਲੱਗ ਗਿਆ

ਮਹੀਨਾਵਾਰੀ ਸਤਿਸੰਗ ਦਾ ਦਿਨ ਸੀ ਸ਼ਨਿੱਚਰਵਾਰ ਦੀ ਰਾਤ ਨੂੰ ਸਮਾਨ ਤੁਰੰਤ ਬਾਹਰ ਕੱਢਣ ਦਾ ਹੁਕਮ ਹੋਇਆ ਕਿ ਜਿਸ ਦਾ ਵੀ ਹੈ, ਹੁਣੇ ਬਾਹਰ ਕੱਢੋ ਅਤੇ ਆਪਣੇ ਸਮਾਨ ਦੀ ਆਪ ਰਖਵਾਲੀ ਕਰੋ ਸਰਦੀ ਦੀ ਠੰਡੀ ਰਾਤ, ਉਪਰੋਂ ਹਲਕੀ-ਹਲਕੀ ਬੂੰਦਾ-ਬਾਂਦੀ ਤੇ ਸੀਤ ਲਹਿਰ ਨਾਲ ਵਾਤਾਵਰਨ ਵੀ ਠੰਢਾ ਸੀਤ ਹੋ ਗਿਆ ਸੀ ਐਨੀ ਜ਼ਬਰਦਸਤ ਠੰਢ ਕਿ ਹੱਥ-ਪੈਰ ਸੁੰਨ ਹੋ ਰਹੇ ਸਨ ਆਪ ਜੀ ਨੇ ਆਪਣੇ ਸੱਚੇ ਰਹਿਬਰ ਦੇ ਹਰ ਹੁਕਮ ਨੂੰ ਹੱਸ ਕੇ ਦਿਲ ਨਾਲ ਲਾਇਆ ਕਿਸੇ ਚੀਜ਼ ਨੂੰ ਵੀ ਇਸ ਇਲਾਹੀ ਰਾਹ ਦੀ ਰੁਕਾਵਟ ਨਹੀਂ ਬਣਨ ਦਿੱਤਾ ਅਗਲੇ ਦਿਨ ਸਾਰਾ ਸਮਾਨ ਇੱਕ-ਇੱਕ ਵਸਤੂ ਸਾਧ-ਸੰਗਤ ਵਿਚ ਵੰਡ ਕੇ (ਲੁਟਾ ਕੇ) ਪਾਵਨ ਹਜ਼ੂਰੀ ਵਿੱਚ ਆ ਬਿਰਾਜਮਾਨ ਹੋ ਗਏ

ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਇੱਕ ਭਜਨ-ਸ਼ਬਦ ਵਿੱਚ ਲਿਖਿਆ ਹੈ:-

ਪ੍ਰੇਮ ਦਿਆਂ ਰੋਗੀਆਂ ਦਾ ਦਾਰੂ ਨਹੀਂ ਜਹਾਨ ‘ਤੇ,
ਰੋਗ ਟੁੱਟ ਜਾਂਦੇ ਦਾਰੂ ਦਰਸ਼ਨਾਂ ਦੀ ਖਾਣ ‘ਤੇ
ਪ੍ਰੇਮ ਵਾਲਾ ਰੋਗ ਸ਼ਾਹ ਸਤਿਨਾਮ ਜੀ ਵੀ ਦੇਖਿਆ
ਆਪਣੀ ਕੁੱਲੀ ਨੂੰ ਹੱਥੀਂ ਅੱਗ ਲਾ ਕੇ ਸੇਕਿਆ
ਕਰਤਾ ਹਵਾਲੇ ਵੈਦ ‘ਸ਼ਾਹ ਮਸਤਾਨ’ ਦੇ ਰੋਗ ਟੁੱਟ ਜਾਂਦੇ….

ਗੁਰਗੱਦੀ ਬਖਸ਼ਿਸ਼:-

28 ਫਰਵਰੀ 1960 ਨੂੰ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਨਾਲ ਪੂਜਨੀਕ ਪਰਮ ਪਿਤਾ ਜੀ ਨੂੰ ਸਿਰ ਤੋਂ ਪੈਰਾਂ ਤੱਕ ਨਵੇਂ-ਨਵੇਂ ਨੋਟਾਂ ਦੇ ਲੰਬੇ-ਲੰਬੇ ਹਾਰ ਪਹਿਨਾਏ ਗਏ ਇੱਧਰ ਇੱਕ ਜੀਪ ਵਿਚ ਇੱਕ ਕੁਰਸੀ ਲਾ ਕੇ ਖੂਬ ਸਜਾਇਆ ਗਿਆ ਅਤੇ ਪੂਜਨੀਕ ਪਰਮ ਪਿਤਾ ਜੀ ਨੂੰ ਕੁਰਸੀ ‘ਤੇ ਬਿਰਾਜਮਾਨ ਕਰਕੇ ਪੂਰੇ ਸਰਸਾ ਸ਼ਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਸ਼ੋਭਾ ਯਾਤਰਾ (ਜਲੂਸ ਦੇ ਰੂਪ ਵਿਚ) ਕੱਢੀ ਗਈ ਜਲੂਸ ਨੂੰ ਸਾਰੇ ਸ਼ਹਿਰ ਵਿੱਚ ਘੁੰਮਾਇਆ ਗਿਆ ਤਾਂ ਕਿ ਕੁੱਲ ਦੁਨੀਆਂ ਨੂੰ ਵੀ ਪਤਾ ਲੱਗ ਸਕੇ

ਕਿ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਸਰਦਾਰ ਵਰਿਆਮ ਸਿੰਘ ਜੀ ਦੇ ਸਾਹਿਬਜ਼ਾਦੇ ਸਰਦਾਰ ਹਰਬੰਸ ਸਿੰਘ ਜੀ ਨੂੰ ਡੇਰਾ ਸੱਚਾ ਸੌਦਾ ਵਿੱਚ ਆਪਣਾ ਸਵਰੂਪ ਬਖਸ਼ ਕੇ ਆਪਣਾ ਉੱਤਰ-ਅਧਿਕਾਰੀ ਖੁਦ-ਖੁਦਾ ਕੁੱਲ ਮਾਲਕ ਬਣਾ ਦਿੱਤਾ ਹੈ ਉਸ ਸ਼ਹਿਨਸ਼ਾਹੀ ਜਲੂਸ ਵਿਚ ਡੇਰੇ ਦਾ ਹਰ ਸ਼ਖਸ (ਛੋਟਾ-ਵੱਡਾ) ਸ਼ਾਮਲ ਸੀ

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰੇ ਵਿੱਚ ਇੱਕ ਬਹੁਤ ਸੁੰਦਰ ਤਿੰਨ ਮੰਜ਼ਿਲੀ ਗੁਫਾ (ਤੇਰਾਵਾਸ) ਕੁਝ ਦਿਨ ਪਹਿਲਾਂ ਹੀ ਤਿਆਰ ਕਰਵਾ ਦਿੱਤੀ ਸੀ ਇਹ ਤਿੰਨ ਮੰਜਿਲੀ ਗੋਲ ਗੁਫਾ ਵਿਸ਼ੇਸ਼ ਤੌਰ ‘ਤੇ ਪੂਜਨੀਕ ਪਿਤਾ ਜੀ ਲਈ ਬਣਵਾਈ ਗਈ ਸੀ ਸ਼ਹਿਨਸ਼ਾਹੀ ਜਲੂਸ ਦੀ ਵਾਪਸੀ ‘ਤੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਨੇ ਮੇਨ ਗੇਟ ਦੇ ਬਾਹਰ ਖੜ੍ਹੇ ਹੋ ਕੇ ਖੁਦ ਸਵਾਗਤ ਕੀਤਾ ਤੇ ਆਪਣਾ ਪਾਵਨ ਅਸ਼ੀਰਵਾਦ ਦਿੱਤਾ ਉਸ ਤੋਂ ਬਾਅਦ ਬੇਪਰਵਾਹ ਜੀ ਨੇ ਨੋਟਾਂ ਦੇ ਢੇਰ ਸਾਰੇ ਹਾਰ ਆਪ ਜੀ ਨੂੰ ਪਹਿਨਾਉਂਦੇ ਹੋਏ ਬਚਨ ਫਰਮਾਏ, ‘ਅਸੀਂ ਆਪਣੇ ਮੁਰਸ਼ਿਦੇ ਕਾਮਲ ਦਾਤਾ ਸਾਵਣ ਸ਼ਾਹ ਸਾਈਂ ਜੀ ਦੇ ਹੁਕਮ ਨਾਲ ਸਰਦਾਰ ਸਤਿਨਾਮ ਸਿੰਘ ਜੀ ਨੂੰ ਅੱਜ ਆਤਮਾ ਤੋਂ ਪਰਮਾਤਮਾ ਕਰ ਦਿੱਤਾ, ਕੁੱਲ ਮਾਲਕ ਬਣਾ ਦਿੱਤਾ ਹੈ’

ਬਾਅਦ ਵਿੱਚ ਆਪ ਜੀ ਨੂੰ ਤਿੰਨ ਮੰਜਿਲੀ ਅਨਾਮੀ ਗੁਫ਼ਾ ਵਿਚ ਸੁਸ਼ੋਭਿਤ ਕਰਕੇ ਬਚਨ ਫਰਮਾਇਆ ਕਿ ਇਹ ਅਨਾਮੀ ਗੁਫਾ ਸਰਦਾਰ ਸਤਿਨਾਮ ਸਿੰਘ ਜੀ ਨੂੰ ਇਹਨਾਂ ਦੀ ਐਨੀ ਭਾਰੀ ਕੁਰਬਾਨੀ ਬਦਲੇ ਇਨਾਮ ਵਿਚ ਦਿੱਤੀ ਜਾਂਦੀ ਹੈ ਪੂਜਨੀਕ ਬੇਪਰਵਾਹ ਜੀ ਸਾਰੀ ਸਾਧ-ਸੰਗਤ ਦੇ ਸਾਹਮਣੇ ਪੂਜਨੀਕ ਪਰਮ ਪਿਤਾ ਜੀ ਨੂੰ ਆਪਣਾ ਉਤਰ-ਅਧਿਕਾਰੀ ਡੇਰਾ ਸੱਚਾ ਸੌਦਾ ਦਾ ਵਾਰਸ ਬਤੌਰ ਦੂਜੀ ਪਾਤਸ਼ਾਹੀ ਬਣਾ ਕੇ ਸਟੇਜ ‘ਤੇ ਆਪਣੇ ਨਾਲ ਬਿਠਾਇਆ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘ਜਿਸ ਸਤਿਨਾਮ ਕੋ ਦੁਨੀਆ ਜਪਦੀ-ਜਪਦੀ ਮਰ ਗਈ ਵੋ ਸਤਿਨਾਮ ਯੇ (ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਹੈਂ ਹਮ ਇਨਕੋ ਅਰਸ਼ੋਂ ਸੇ ਲੇਕਰ ਆਏ ਹੈਂ ਔਰ ਆਪ ਕੇ ਸਾਹਮਣੇ ਬਿਠਾ ਦੀਆ” ਕੁੱਲ ਮਾਲਕ ਸਤਿਗੁਰੂ ਬਨਾ ਦੀਆ ਸਭੀ ਨੇ ਇਨਕੇ ਹੁਕਮ ਮੇਂ ਰਹਿਣਾ ਹੈ’

ਗੋਲ ਗੁਫਾ ਦਾ ਭੇਤ:

ਤਿੰਨ ਮੰਜਿਲੀ ਗੋਲ ਗੁਫਾ ਦੀ ਅਸਲੀਅਤ ਨੂੰ ਸਪੱਸ਼ਟ ਕਰਦੇ ਹੋਏ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ, ‘ਇੱਥੇ ਹਰ ਕੋਈ ਰਹਿਨੇ ਕਾ ਅਧਿਕਾਰੀ ਨਹੀਂ ਹੈ ਯੇ ਗੋਲ ਗੁਫਾ ਤੋ ਭੀਤੋਂ (ਇੱਟਾਂ ਆਦਿ) ਕੀ ਬਨੀ ਹੂਈ ਹੈ, ਪਰ ਜੋ ਅਸਲੀ ਗੋਲ ਗੁਫਾ ਹੈ, ਵੋ ਦੋਨੋਂ ਆਖੋਂ ਕੇ ਬੀਚ ਹੈ, ਜੋ ਇਨਕੋ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਕੋ ਦੀ ਗਈ ਹੈ ਉਸ ਅਸਲੀ ਗੋਲ ਗੁਫਾ ਕੀ ਬਰਾਬਰੀ ਯੇ ਤੀਨ ਲੋਕ ਭੀ ਨਹੀਂ ਕਰ ਸਕਤੇ ਜੈਸੇ ਮਿਸਤਰੀ ਕਾਰੀਗਰੋਂ ਨੇ ਇਸ ਇਮਾਰਤ (ਗੋਲ ਗੁਫਾ) ਕੀ ਮਜ਼ਬੂਤੀ ਕੇ ਲੀਏ ਤੀਨ ਬੰਦ ਲਗਾਏ ਹੈਂ, ਉਸੀ ਤਰ੍ਹਾਂ ਹਮਨੇ ਭੀ ਸਰਦਾਰ ਸਤਿਨਾਮ ਸਿੰਘ ਕੋ (ਆਪਣੇ ਹੱਥ ਨਾਲ ਇਸ਼ਾਰਾ ਕਰਦੇ ਹੋਏ) ਏਕ, ਦੋ, ਤੀਨ, ਤੀਨ ਬੰਦ ਲਗਾ ਦੀਏ ਹੈਂ ਨਾ ਯੇ ਹਿਲ ਸਕੇਂ ਔਰ ਨਾ ਹੀ ਕੋਈ ਇਨਹੇਂ ਹਿਲਾ ਸਕੇਂ ਦੁਨੀਆਂ ਕੀ ਕੋਈ ਭੀ ਤਾਕਤ ਇਨਹੇਂ ਹਿਲਾ ਨਹੀਂ ਸਕੇਗੀ ਯੁਗ ਪਲਟ ਸਕਤੇ ਹੈਂ ਲੇਕਿਨ ਯੇ ਬਚਨ ਸਦਾ ਅਟੱਲ ਹੈਂ ਔਰ ਅਟੱਲ ਰਹੇਂਗੇ’

ਲੱਖਾਂ ਲੋਕਾਂ ਨੂੰ ਦਿੱਤਾ ਨਵਾਂ ਜੀਵਨ:-

ਪੂਜਨੀਕ ਪਰਮ ਪਿਤਾ ਜੀ ਨੇ 28 ਫਰਵਰੀ 1960 ਨੂੰ ਬਤੌਰ ਦੂਜੀ ਪਾਤਸ਼ਾਹੀ ਗੱਦੀਨਸ਼ੀਨ ਹੋ ਕੇ ਲਗਭਗ 31 ਸਾਲ ਤੱਕ (ਅਪਰੈਲ 1960 ਤੋਂ ਅਗਸਤ 1990 ਤੱਕ) ਗਿਆਰਾਂ ਲੱਖ ਤੋਂ ਵੀ ਵੱਧ ਲੋਕਾਂ ਨੂੰ ਨਾਮ-ਗੁਰਮੰਤਰ ਦੇ ਕੇ ਨਵਾਂ ਜੀਵਨ ਬਖਸ਼ਿਆ ਹੈ ਆਪ ਜੀ ਨੇ ਜਿੱਥੇ ਲੋਕਾਂ ਨੂੰ ਮਾਸ-ਸ਼ਰਾਬ ਆਦਿ ਬੁਰਾਈਆਂ ਤੋਂ ਮੁਕਤ ਕੀਤਾ ਉੱਥੇ ਰਾਮ-ਨਾਮ ਰਾਹੀਂ ਉਹਨਾਂ ਦੀ ਆਤਮਾ ਨੂੰ ਜਨਮ-ਮਰਨ ਤੋਂ ਵੀ ਮੁਕਤ ਕੀਤਾ ਅੱਜ ਕਰੋੜਾਂ ਲੋਕ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਧਾਰਨ ਕਰਕੇ ਬੇਫਿਕਰੀ ਦੀ ਜਿੰਦਗੀ ਜੀ ਰਹੇ ਹਨ

ਵਰਣਨ ਨਾ ਕੀਤਾ ਜਾਵੇ ਰਹਿਮੋ-ਕਰਮ:-

ਸਾਧ-ਸੰਗਤ ਪ੍ਰਤੀ ਆਪ ਜੀ ਦੇ ਅਨਗਿਣਤ ਪਰਉਪਕਾਰ ਹਨ ਸੰਗਤ ਪ੍ਰਤੀ ਆਪ ਜੀ ਦੇ ਅਪਾਰ ਰਹਿਮੋ-ਕਰਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਆਪ ਜੀ ਦੇ ਪਵਿੱਤਰ ਬਚਨ ਕਿ ਸਾਧ-ਸੰਗਤ ਤਾਂ ਸਾਨੂੰ ਦਿਲੋ-ਜਾਨ, ਆਪਣੀ ਸੰਤਾਨ ਤੋਂ ਵੀ ਜ਼ਿਆਦਾ ਪਿਆਰੀ ਹੈ ਦਿਨ-ਰਾਤ ਅਸੀਂ ਸਾਧ-ਸੰਗਤ ਦੇ ਭਲੇ ਦੀ, ਸਾਧ-ਸੰਗਤ ਦੀ ਚੜ੍ਹਦੀ ਕਲਾ ਦੀ, ਪਰਮ ਪਿਤਾ ਪਰਮਾਤਮਾ ਨੂੰ ਦੁਆ ਕਰਦੇ ਹਾਂ ਅਤੇ ਇੱਕ ਹੋਰ ਮਹਾਨ ਰਹਿਮੋ ਕਰਮ ਕਿ ਆਪ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਬਤੌਰ ਤੀਜੇ ਪਾਤਸ਼ਾਹ (ਆਪਣਾ ਵਾਰਸ, ਆਪਣਾ ਉੱਤਰ-ਅਧਿਕਾਰੀ) ਡੇਰਾ ਸੱਚਾ ਸੌਦਾ ‘ਚ ਗੱਦੀਨਸ਼ੀਨ ਕੀਤਾ,

ਬਲਕਿ ਖੁਦ ਵੀ ਲਗਭਗ ਪੰਦਰਾਂ ਮਹੀਨੇ ਨਾਲ ਰਹੇ ਆਪ ਜੀ ਦਾ ਇਹ ਅਪਾਰ ਰਹਿਮੋ-ਕਰਮ ਸਾਧ-ਸੰਗਤ ਕਦੇ ਵੀ ਭੁਲਾ ਨਹੀਂ ਸਕਦੀ ਆਪ ਜੀ ਨੇ 13 ਦਸੰਬਰ 1991 ਨੂੰ ਜੋਤੀ ਜੋਤ ਸਮਾ ਕੇ ਆਪਣੇ ਮੌਜ਼ੂਦਾ ਸਵਰੂਪ ਨੂੰ ਵੀ ਆਪਣੇ ਜਾਨਸ਼ੀਨ ਪੂਜਨੀਕ ਗੁਰੂ ਜੀ ਦੀ ਨੌਜਵਾਨ ਪਵਿੱਤਰ ਬਾੱਡੀ ਵਿੱਚ ਬਦਲ ਲਿਆ

ਪੂਜਨੀਕ ਮੌਜ਼ੂਦਾ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਪ੍ਰ੍ਰਸਿੱਧ ਹਨ ਆਪ ਜੀ ਦੇ ਦੱਸੇ ਸੱਚ ਦੇ ਮਾਰਗ ‘ਤੇ ਚਲਦੇ ਹੋਏ ਅੱਜ ਕਰੋੜਾਂ ਲੋਕ ਨਸ਼ਾ, ਭ੍ਰਿਸ਼ਟਾਚਾਰ, ਵੇਸਵਾਪੁਣੇ ਆਦਿ ਬੁਰਾਈਆਂ ਨੂੰ ਛੱਡ ਕੇ ਰਾਮ-ਨਾਮ ਪਰਮ ਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜੇ ਹਨ ਆਪ ਜੀ ਦੀ ਪ੍ਰੇਰਨਾ ਅਨੁਸਾਰ ਘਰ-ਘਰ ਵਿਚ ਪ੍ਰੇਮ-ਪਿਆਰ ਦੀ ਗੰਗਾ ਵਹਿ ਰਹੀ ਹੈ ਘਰ-ਘਰ ਵਿਚ ਰਾਮ-ਨਾਮ ਦੀ ਚਰਚਾ ਹੈ ਅਤੇ ਉੱਥੇ ਹੀ ਦੀਨ-ਦੁਖੀਆਂ ਨੂੰ ਸਹਾਰਾ ਮਿਲ ਰਿਹਾ ਹੈ

ਮਾਨਵਤਾ ਭਲਾਈ ਦੇ ਨਾਤੇ ਡੇਰਾ ਸੱਚਾ ਸੌਦਾ ਅੱਜ ਹਰ ਦੁਖੀਏ ਲਈ ਆਸ ਤੇ ਉਮੀਦ ਦੀ ਕਿਰਨ ਬਣ ਚੁੱਕਿਆ ਹੈ ਅਤੇ ਸਮਾਜ ਤੇ ਮਾਨਵਤਾ ਦੇ ਭਲੇ ਲਈ ਦਿਨ-ਰਾਤ ੍ਰਯਤਨਸ਼ੀਲ ਹੈ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਪੂਜਨੀਕ ਪਰਮ ਪਿਤਾ ਜੀ ਦਾ ਗੁਰਗੱਦੀ ਨਸ਼ੀਨੀ ਦਿਵਸ 28 ਫਰਵਰੀ ਡੇਰਾ ਸੱਚਾ ਸੌਦਾ ਵਿਚ ਮਹਾਂ ਰਹਿਮੋ-ਕਰਮ ਦਿਵਸ ਦੇ ਰੂਪ ਵਿਚ ਹਰ ਸਾਲ ਭੰਡਾਰੇ ਦੇ ਤੌਰ ‘ਤੇ ਅਤੇ ਪਰਉਪਕਾਰੀ ਕਾਰਜ ਕਰਕੇ ਮਨਾਇਆ ਜਾਂਦਾ ਹੈ

ਪਵਿੱਤਰ ਦਿਵਸ ਦੀ ਸਾਰੀ ਸਾਧ-ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਅਤੇ ਪੂਜਨੀਕ ਗੁਰੂ ਜੀ ਨੂੰ ਲੱਖ-ਲੱਖ ਵਾਰ ਸਜਦਾ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!