Children’s story

Children’s story: ਬਾਲ ਕਹਾਣੀ: ਜੰਗਲ ’ਚ ਆਇਆ ਇੰਟਰਨੈੱਟ – ਹਰੇ-ਭਰੇ ਜੰਗਲ ’ਚ ਚਾਰੇ ਪਾਸੇ ਇੱਕ ਹੀ ਚਰਚਾ ਸੀ ਕਿ ਜੰਗਲ ’ਚ ਇੰਟਰਨੈੱਟ ਆਇਆ ਹੈ ਸਾਰੇ ਇਸ ਬਾਰੇ ਹੀ ਗੱਲ ਕਰ ਰਹੇ ਸਨ ਹਾਲਾਂਕਿ ਅੱਧੇ ਤੋਂ ਵੱਧ ਜਾਨਵਰਾਂ ਨੂੰ ਇਹ ਪਤਾ ਨਹੀਂ ਸੀ ਕਿ ਇੰਟਰਨੈੱਟ ਕਿਹੜੇ ਨਵੇਂ ਜਾਨਵਰ ਦਾ ਨਾਂਅ ਹੈ ਫਿਰ ਵੀ ਉਹ ਇਹ ਪਤਾ ਲਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਸਨ ਕਿ ਇਹ ਨਵਾਂ ਜਾਨਵਰ ਖ਼ਤਰਨਾਕ ਤਾਂ ਨਹੀਂ ਹੈ ਕਈ ਸਵਾਲ ਸਨ ਉਨ੍ਹਾਂ ਦੇ ਮਨ ’ਚ, ਕਿਵੇਂ ਦਾ ਦਿਸਦਾ ਹੋਵੇਗਾ ਇਹ ਇੰਟਰਨੈੱਟ? ਉਸ ਦੀ ਪੂਛ ਹੋਵੇਗੀ ਜਾਂ ਨਹੀਂ?

‘‘ਅਰੇ ਨਹੀਂ ਭਾਈ, ਇਹ ਜਾਨਵਰ ਦਾ ਨਾਂਅ ਨਹੀਂ ਹੈ’’
‘‘ਤਾਂ ਫਿਰ ਕੀ ਹੈ?’’
‘‘ਇਹ ਇੱਕ ਚਿੜੀ ਦਾ ਨਾਂਅ ਹੈ’’
‘‘ਓਹ, ਅੱਛਾ-ਅੱਛਾ ਚਿੜੀ ਹੁੰਦੀ ਹੈ ਇਹ’’

ਇਸ ਤਰ੍ਹਾਂ ਦੀਆਂ ਗੱਲਾਂ ਪੂਰੇ ਜੰਗਲ ’ਚ ਹੋ ਰਹੀਆਂ ਸਨ ‘‘ਸ਼ਾਮ ਨੂੰ ਰਾਜੇ ਸ਼ੇਰ ਨੇ ਸਾਰੇ ਜਾਨਵਰਾਂ ਨੂੰ ਆਪਣੀ ਗੁਫਾ ਦੇ ਸਾਹਮਣੇ ਬੁਲਾਇਆ ਹੈ ਉਦੋਂ ਉਹ ਸਾਨੂੰ ਇਸ ਇੰਟਰਨੈੱਟ ਨਾਲ ਮਿਲਾਉਣਗੇ’’ ਉਹ ਇੱਕ-ਦੂਜੇ ਨੂੰ ਦੱਸ ਰਹੇ ਸਨ ਸ਼ਾਮ ਨੂੰ ਠੀਕ 6 ਵਜੇ ਸਾਰੇ ਜਾਨਵਰ, ਪੰਛੀ ਅਤੇ ਜੰਗਲ ਦੇ ਬਾਕੀ ਸਾਰੇ ਜੀਵ ਸ਼ੇਰ ਦੀ ਗੁਫਾ ਦੇ ਸਾਹਮਣੇ ਇਕੱਠੇ ਹੋਏ ਰਾਜਾ ਸ਼ੇਰ ਇੱਕ ਅਜ਼ੀਬ ਜਿਹੀ ਚੀਜ਼ ਨਾਲ ਬਾਹਰ ਨਿੱਕਲੇ ‘‘ਇਹ ਕੀ ਹੈ?’’ ਫਿਰ ਘੁਸਰ-ਮੁਸਰ ਹੋਣ ਲੱਗੀ ਫਿਰ ਸ਼ੇਰ ਨੇ ਕਿਹਾ, ‘‘ਦੋਸਤੋ, ਇਹ ਹੈ ਕੰਪਿਊਟਰ’’ ‘‘ਕੰਪਿਊਟਰ? ਅਤੇ ਇੱਕ ਜਾਨਵਰ?’’ ਸਭ ਨੇ ਸੋਚਿਆ ‘‘ਇਹ ਇੱਕ ਮਸ਼ੀਨ ਹੈ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਲਈ ਸਾਡੇ ਕੋਲ ਕੰਪਿਊਟਰ ਹੋਣਾ ਬਹੁਤ ਜ਼ਰੂਰੀ ਹੈ’’ ਸ਼ੇਰ ਨੇ ਕਿਹਾ

ਸਭ ਧਿਆਨ ਨਾਲ ਉਸ ਦੀ ਗੱਲ ਸੁਣ ਰਹੇ ਸਨ ‘‘ਇੰਟਰਨੈੱਟ ਜ਼ਰੀਏ ਅਸੀਂ ਦੂਰ-ਦੂਰ ਤੱਕ ਰਹਿਣ ਵਾਲੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਘਰ ਬੈਠੇ ਗੱਲਾਂ ਕਰ ਸਕਦੇ ਹਾਂ ਉਨ੍ਹਾਂ ਨੂੰ ਅਸੀਂ ਚਿੱਠੀ ਵੀ ਭੇਜ ਸਕਦੇ ਹਾਂ ਚਿੱਠੀ ਭੇਜਣ ਦੇ ਇਸ ਤਰੀਕੇ ਨੂੰ ਈਮੇਲ ਕਹਿੰਦੇ ਹਨ ਜੇਕਰ ਅਸੀਂ ਚਿੱਠੀ ਡਾਕ ਵਿਭਾਗ ਦੇ ਜ਼ਰੀਏ ਭੇਜਦੇ ਹਾਂ ਤਾਂ ਉਸ ਨੂੰ ਪਹੁੰਚਣ ’ਚ ਦੋ-ਤਿੰਨ ਦਿਨ ਲੱਗਦੇ ਹਨ, ਪਰ ਈਮੇਲ ਭੇਜਣ ’ਚ ਬੱਸ ਕੁਝ ਸੈਕਿੰਡ ਹੀ ਲੱਗਦੇ ਹਨ ਅਤੇ ਸਭ ਤੋਂ ਵਧੀਆ ਗੱਲ ਹੈ ਕਿ ਇਸ ’ਚ ਖਰਚਾ ਨਾ ਦੇ ਬਰਾਬਰ ਆਉਂਦਾ ਹੈ’’ ਸ਼ੇਰ ਸਮਝਾ ਰਿਹਾ ਸੀ

Also Read:  ਕੱਚੇ ਅੰਬ ਦੀ ਖੱਟੀ-ਮਿੱਠੀ ਚਟਣੀ

‘‘ਕੀ ਫਾਇਦੇ ਹਨ ਇੰਟਰਨੈੱਟ ਦੇ?’’ ਜਾਨਵਰਾਂ ਨੇ ਉਤਸੁਕਤਾ ਨਾਲ ਪੁੱਛਿਆ ‘‘ਬਹੁਤ ਸਾਰੇ ਫਾਇਦੇ ਹਨ ਤੁਸੀਂ ਕਿਸੇ ਵੀ ਸਮੇਂ ਦੁਨੀਆਂ ਦੇ ਦੂਜੇ ਹਿੱਸਿਆਂ ’ਚ ਹੋਣ ਵਾਲੀਆਂ ਘਟਨਾਵਾਂ ਬਾਰੇ ਜਾਣ ਸਕਦੇ ਹੋ ਹਰ ਤਰ੍ਹਾਂ ਦੀ ਜਾਣਕਾਰੀ ਇਸ ’ਚ ਹੈ’’ ਸ਼ੇਰ ਨੇ ਦੱਸਿਆ ‘‘ਵਾਹ, ਇਹ ਤਾਂ ਕਮਾਲ ਦੀ ਚੀਜ਼ ਹੈ’’ ਸਭ ਨੇ ਕਿਹਾ ਪਰ ਕੋਈ ਸੀ ਜੋ ਇਸ ਸਭ ਤੋਂ ਖੁਸ਼ ਨਹੀਂ ਸੀ ਅਤੇ ਉਹ ਸੀ ਕਬੂਤਰ, ਖਬਰੀ ਐਨੇ ਸਾਲਾਂ ਤੋਂ ਉਹੀ ਸੀ, ਜੋ ਸਾਰੀਆਂ ਖਬਰਾਂ ਅਤੇ ਚਿੱਠੀਆਂ ਦੂਰ-ਦੂਰ ਦੇ ਜੰਗਲਾਂ ਤੱਕ ਪਹੁੰਚਾਉਂਦਾ ਸੀ ਪਰ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਸ ਦੀ ਕੋਈ ਲੋੜ ਨਹੀਂ ਸੀ ਉਹ ਬਹੁਤ ਉਦਾਸ ਸੀ

ਉਸ ਨੇ ਸ਼ੇਰ ਨਾਲ ਇਸ ਬਾਰੇ ਗੱਲ ਕੀਤੀ ਸ਼ੇਰ ਨੇ ਕਿਹਾ, ‘‘ਦੇਖੋ ਖਬਰੀ ਤੁਸੀਂ ਸਭ ਦੀ ਬਹੁਤ ਸੇਵਾ ਕੀਤੀ ਹੈ ਪਰ ਜੰਗਲ ਦੀ ਤਰੱਕੀ ਲਈ ਕੰਪਿਊਟਰ ਨੂੰ ਜੰਗਲ ’ਚ ਲਿਆਉਣਾ ਬਹੁਤ ਜ਼ਰੂਰੀ ਸੀ ਤੁਸੀਂ ਕਿਸੇ ਹੋਰ ਕੰਮ ਬਾਰੇ ਸੋਚੋ’’ ਕਬੂਤਰ ਉਦਾਸ ਮਨ ਨਾਲ ਆਪਣੇ ਘਰ ਵਾਪਸ ਆ ਗਿਆ ਜੰਗਲ ’ਚ ਹੌਲੀ-ਹੌਲੀ ਸਾਰਿਆਂ ਨੇ ਕੰਪਿਊਟਰ ਸਿੱਖਣਾ ਸ਼ੁਰੂ ਕਰ ਦਿੱਤਾ ਮਹੀਨੇ ਇੰਜ ਹੀ ਬੀਤ ਗਏ ਸਭ ਜਾਨਵਰ ਅੱਜ-ਕੱਲ੍ਹ ਈਮੇਲ ਭੇਜਣ ਲੱਗੇ ਸਨ ਇਸ ਲਈ ਖਬਰੀ ਲਈ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਬੱਚੇ ਕਿਤਾਬਾਂ ਤੋਂ ਵੱਧ ਇੰਟਰਨੈੱਟ ’ਤੇ ਪੜ੍ਹਾਈ ਕਰਨਾ ਚਾਹੁੰਦੇ ਸਨ ਪੂਰਾ ਜੰਗਲ ਜਿਵੇਂ ਕੰਪਿਊਟਰ ’ਤੇ ਨਿਰਭਰ ਹੋ ਗਿਆ ਸੀ

ਇੱਕ ਦਿਨ ਬਹੁਤ ਤੇਜ਼ ਧੁੱਪ ਪਈ ਤੇਜ਼ ਹਵਾ ਚੱਲੀ ਤੇ ਬਹੁਤ ਸਾਰੇ ਰੁੱਖ ਟੁੱਟ ਗਏ ਉਸ ਗੜਬੜ ’ਚ ਜੰਗਲ ਦੇ ਕੰਪਿਊਟਰਾਂ ਦਾ ਇਟਰਨੈੱਟ ਨਾਲੋਂ ਸਬੰਧ ਟੁੱਟ ਗਿਆ ਜੰਗਲ ਦੇ ਜਾਨਵਰ ਨਾ ਤਾਂ ਕਿਸੇ ਨੂੰ ਈਮੇਲ ਭੇਜ ਸਕਦੇ ਸਨ ਅਤੇ ਨਾ ਹੀ ਉਨ੍ਹਾਂ ਦੇ ਬੱਚੇ ਠੀਕ ਤਰ੍ਹਾਂ ਪੜ੍ਹਾਈ ਕਰ ਪਾ ਰਹੇ ਸਨ ਜਾਨਵਰ ਹੁਣ ਤੱਕ ਐਨੇ ਆਲਸੀ ਹੋ ਚੁੱਕੇ ਸਨ ਕਿ ਚਿੱਠੀ ਲਿਖਣਾ ਉਨ੍ਹਾਂ ਨੂੰ ਚੰਗਾ ਹੀ ਨਹੀਂ ਲੱਗਦਾ ਸੀ ਉਦੋਂ ਇੱਕ ਹਾਦਸਾ ਹੋਇਆ ਹਿਰਨ ਦਾ ਬੱਚਾ ਭੱਜ ਰਿਹਾ ਸੀ, ਉਹ ਇੱਕ ਰੁੱਖ ਨਾਲ ਟਕਰਾਇਆ ਅਤੇ ਉਸਦੇ ਸਿਰ ’ਚ ਡੂੰਘੀ ਸੱਟ ਲੱਗੀ

Also Read:  ...ਤਾਂ ਕਿ ਸਫਲਤਾ ਚੁੰਮੇ ਤੁਹਾਡੇ ਕਦਮ

ਜੰਗਲ ਦੇ ਡਾਕਟਰ ਸਾਹਿਬ ਉੱਲੂ ਜੀ ਕਿਸੇ ਦਾ ਇਲਾਜ ਕਰਨ ਦੂਜੇ ਜੰਗਲ ’ਚ ਗਏ ਹੋਏ ਸਨ ਸਮੱਸਿਆ ਸੀ ਕਿ ਉਨ੍ਹਾਂ ਨੂੰ ਕਿਵੇਂ ਬੁਲਾਇਆ ਜਾਵੇ ਇਸ ਤੋਂ ਪਹਿਲਾਂ ਤਾਂ ਉਨ੍ਹਾਂ ਨੂੰ ਈਮੇਲ ਭੇਜ ਕੇ ਸੁਨੇਹਾ ਦੇ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਸਾਰੇ ਪ੍ਰਬੰਧ ਟੁੱਟੇ ਹੋਏ ਸਨ ਹਿਰਨ ਦੇ ਮਾਪੇ ਰੋਂਦੇ ਹੋਏ ਰਾਜੇ ਸ਼ੇਰ ਕੋਲ ਪਹੁੰਚੇ ਰਾਜਾ ਵੀ ਮਜ਼ਬੂਰ ਸੀ, ਕਰੇ ਤਾਂ ਕੀ ਕਰੇ? ਉਦੋਂ ਖਬਰੀ ਨੇ ਕਿਹਾ, ‘‘ਮੈਂ ਬੁਲਾ ਕੇ ਲਿਆਂਵਾਗਾ ਡਾਕਟਰ ਨੂੰ ਆਖਰ ਪਹਿਲਾਂ ਵੀ ਤਾਂ ਮੈਂ ਹੀ ਇਹ ਸਭ ਕੰਮ ਕਰਦਾ ਸੀ’’

ਸਭ ਨੂੰ ਬਹੁਤ ਤਸੱਲੀ ਹੋਈ ਕਿ ਖਬਰੀ ਅੱਜ ਵੀ ਉਨ੍ਹਾਂ ਦੀ ਮੱਦਦ ਕਰਨ ਲਈ ਤਿਆਰ ਸੀ ਤਾਂ ਖਬਰੀ ਉੱਡਿਆ ਤੇ ਕੁਝ ਹੀ ਦੇਰ ਬਾਅਦ ਡਾਕਟਰ ਉੱਲੂ ਜੀ ਉੱਥੇ ਪਹੁੰਚ ਗਏ ਖਬਰੀ ਕਾਰਨ ਹੀ ਹਿਰਨ ਦੇ ਬੱਚੇ ਦੀ ਜਾਨ ਬਚ ਸਕੀ ਹੁਣ ਖਬਰੀ ਦੀ ਵਾਰੀ ਸੀ ਸਭ ਨੂੰ ਸਮਝਾਉਣ ਦੀ ਉਹ ਬੋਲਿਆ, ‘‘ਮੈਂ ਮੰਨਦਾ ਹਾਂ ਕਿ ਜੰਗਲ ਦਾ ਵਿਕਾਸ ਜ਼ਰੂਰੀ ਹੈ, ਪਰ ਸਾਨੂੰ ਆਪਣੇ ਪੁਰਾਣੇ ਤਰੀਕਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਅਸੀਂ ਸਾਰੇ ਟੀਵੀ ’ਚ ਖਬਰਾਂ ਸੁਣਦੇ ਹਾਂ, ਪਰ ਅਖਬਾਰ ’ਚ ਖਬਰ ਪੜ੍ਹਨ ਦਾ ਮਜ਼ਾ ਹੀ ਕੁਝ ਹੋਰ ਹੈ ਐਵੇਂ ਹੀ ਕੰਪਿਊਟਰ ਦੀ ਵਰਤੋਂ ਹੈ ਪਰ ਸਾਨੂੰ ਉਸ ’ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋਣਾ ਚਾਹੀਦਾ, ਕਿਉਂਕਿ ਮਸ਼ੀਨ ਤਾਂ ਮਸ਼ੀਨ ਹੀ ਹੁੰਦੀ ਹੈ, ਕਿਉਂ ਠੀਕ ਕਿਹਾ ਨਾ ਮੈਂ?’’ ਜਵਾਬ ’ਚ ਸਭ ਨੇ ਬੱਸ ‘ਹਾਂ’ ’ਚ ਸਿਰ ਹਿਲਾਇਆ ਉਹ ਸਮਝ ਗਏ ਸਨ ਆਪਣੀ ਗਲਤੀ ਨੂੰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ