ਸਮੱਸਿਆ ਤਾਂ ਆਵੇਗੀ ਉਨ੍ਹਾਂ ਨਾਲ ਨਜਿੱਠਣਾ ਸਿੱਖੋ
ਇਨ੍ਹਾਂ ਦਿਨਾਂ ‘ਚ ਲੋਕ ਅਕਸਰ ਘਰ ਰਹਿੰਦੇ ਹਨ ਇਸ ਲਈ ਫੇਸਬੁੱਕ, ਟਵਿੱਟਰ ਅਤੇ ਵਟਸਅੱਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਖੂਬ ਹੋ ਰਿਹਾ ਹੈ ਫੇਸਬੁੱਕ ‘ਤੇ ਦੋ ਤਰ੍ਹਾਂ ਦੇ ਧੜੇ ਬਣ ਗਏ ਹਨ ਕੁਝ ਲੋਕ ਆਏ ਦਿਨ ਘਰ ‘ਚ ਕੁਝ ਨਵੀਂ ਡਿਸ਼ ਬਣਾਉਂਦੇ ਹਨ ਅਤੇ ਉਸ ਦੀ ਰੈਸਿਪੀ ਤੇ ਫੋਟੋ ਸ਼ੇਅਰ ਕਰਦੇ ਹਨ
ਕੁਝ ਇਸਤਰੀ-ਪੁਰਸ਼ ਤਰ੍ਹਾਂ-ਤਰ੍ਹਾਂ ਨਾਲ ਤਿਆਰ ਹੋ ਕੇ ਕਦੇ ਸਾੜੀ ਪਹਿ ਨਕੇ ਤਾਂ ਕਦੇ ਆਪਣੀ ਦਾੜ੍ਹੀ ਮੁੱਛ ਸੰਵਾਰ ਕੇ ਤਸਵੀਰਾਂ ਪੋਸਟ ਕਰਦੇ ਹਨ, ਨਾਲ ਹੀ ਕੁਝ ਲੋਕ ਮਜ਼ਾਕੀਆ ਵੀਡੀਓ ਬਣਾ ਕੇ ਪੋਸਟ ਕਰ ਰਹੇ ਹਨ ਇਹ ਲੋਕ ਸਮੇਂ ਦਾ ਸਦਉਪਯੋਗ ਕਰਨ ਲਈ ਆਪਣੀ ਕ੍ਰਿਏਟੀਵਿਟੀ ਨੂੰ ਡਿਵੈਲਪ ਕਰ ਰਹੇ ਹਨ ਪਰ ਕੁਝ ਲੋਕ ਅਜਿਹੇ ਹਨ
ਜੋ ਇਸ ਪ੍ਰਵਿਰਤੀ ਦਾ ਵਿਰੋਧ ਕਰਦੇ ਹੋਏ ਤੰਜ਼ ਕਸਦੇ ਹਨ ਕਿ ਮੁਸੀਬਤ ਦੇ ਸਮੇਂ ਇਸ ਤਰ੍ਹਾਂ ਦੇ ਮਜ਼ਾਕ ਵਾਲੀ ਵੀਡੀਓ ਬਣਾਉਣਾ, ਆਪਣੀ ਲਗਜ਼ਰੀ ਅਤੇ ਖਾਣ-ਪੀਣ ਦਾ ਪ੍ਰਦਰਸ਼ਨ ਕਰਨਾ ਗਲਤ ਗੱਲ ਹੈ ਕੱਲ੍ਹ ਹੀ ਮੇਰੇ ਕੋਲ ਮੇਰੀ ਇੱਕ ਰਿਸ਼ਤੇਦਾਰ ਦਾ ਵਟਸਅੱਪ ਸੰਦੇਸ਼ ਆਇਆ ਕਿ ਕੀ ਕਰਾਂ, ਜਦੋਂ ਵੀ ਆਪਣੀ ਕੋਈ ਹਸਦੀ ਮੁਸਕਰਾਉਂਦੀ ਫੋਟੋ ਪਾਉਂਦੀ ਹਾਂ ਜਾਂ ਘਰ ‘ਚ ਕੁਝ ਵੱਖਰਾ ਹੋਰ ਚੰਗਾ ਬਣਾਉਣ ‘ਤੇ ਡਿਸ਼ ਦੇ ਨਾਲ ਟਹਿਲਦੇ ਹੋਏ ਤਸਵੀਰਾਂ ਪੋਸਟ ਕਰਦੀ ਹਾਂ ਤਾਂ ਕੁਝ ਲੋਕ ਮੈਨੂੰ ਟਰੋਲ ਕਰਦੇ ਹਨ
ਅਤੇ ਟੌਂਟ ਕਰਦੇ ਹਨ ਇੱਕ ਮਿੱਤਰ ਨੇ ਵੀ ਗੱਲਾਂ ਹੀ ਗੱਲਾਂ ‘ਚ ਕਿਹਾ ਕਿ ਕੁਝ ਲੋਕ ਮੇਰੇ ਨਾਲ ਈਰਖਾ ਕਰਦੇ ਹਨ ਅਤੇ ਅਕਸਰ ਮੂੰਹ ‘ਤੇ ਹੀ ਟੋਕ ਦਿੰਦੇ ਹਨ ਕਿ ਹਾਲੇ ਤੁਸੀਂ ਹਰਿਆ-ਹਰਿਆ ਦੇਖਿਆ ਹੈ ਜਦੋਂ ਬੁਰੇ ਦਿਨ ਦੇਖੋਂਗੇ ਤਾਂ ਪਤਾ ਚੱਲੇਗਾ ਇਸ ਨਾਲ ਮੇਰਾ ਮਨ ਟੁੱਟ ਜਾਂਦਾ ਹੈ
ਜੇਕਰ ਤੁਸੀਂ ਸੁਕੂਨ ਨਾਲ ਜ਼ਿੰਦਗੀ ਜਿਉਣੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਦੀ ਫਿਕਰ ਕਰਨੀ ਛੱਡ ਦਿਓ ਦਿਨ-ਰਾਤ ਲੋਕਾਂ ਦੀਆਂ ਗੱਲਾਂ ਦੀ ਫਿਕਰ ਕਰਨਾ ਤੁਹਾਡਾ ਮਨ ਤੁਹਾਡੇ ਮਨ ਦਾ ਚੈਨ ਖੋਹ ਲਵੇਗਾ ਜੋ ਤੁਹਾਡੇ ਨਾਲ ਈਰਖਾ ਕਰਦੇ ਹਨ ਉਨ੍ਹਾਂ ਬਾਰੇ ਕਦੇ ਜ਼ਿਆਦਾ ਨਾ ਸੋਚੋ
ਕਿਸੇ ਨੇ ਕੀ ਖੂਬ ਕਿਹਾ ਹੈ,
‘ਜਲਣ ਅਤੇ ਜਲਾਉਣ ਦਾ ਬਸ ਏਨਾ ਕੁ ਫਲਸਫਾ ਹੈ,
ਫਿਕਰ ‘ਚ ਹੁੰਦੇ ਹੋ ਤਾਂ ਖੁਦ ਜਲਦੇ ਹੋ ਅਤੇ ਬੇਫਿਕਰ ਹੁੰਦੇ ਹੋ ਤਾਂ ਲੋਕ ਜਲਦੇ ਹਨ’
ਅਜਿਹੀ ਹੀ ਇੱਕ ਹੋਰ ਗੱਲ ਕਿਸੇ ਨੇ ਕਹੀ ਹੈ,
‘ਕਿਸੇ ਨੇ ਜ਼ਿੰਦਗੀ ਤੋਂ ਪੁੱਛਿਆ ਕਿ ਸਭ ਨੂੰ ਏਨਾ ਦਰਦ ਕਿਉਂ ਦਿੰਦੀ ਹੈ? ਜ਼ਿੰਦਗੀ ਨੇ ਸੰਜੀਦਗੀ ਨਾਲ ਕਿਹਾ, ਮੈਂ ਤਾਂ ਸਭ ਨੂੰ ਖੁਸ਼ੀ ਦਿੰੰਦੀ ਹਾਂ ਪਰ ਇੱਕ ਹੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਹੈ’
ਨੈਗੇਟਿਵ ਲੋਕਾਂ ਤੋਂ ਦੂਰ ਰਹੋ
ਬਿਹਤਰ ਹੋਵੇਗਾ ਕਿ ਤੁਸੀਂ ਨੈਗੇਟਿਵ ਲੋਕਾਂ ਤੋਂ ਦੂਰ ਰਹੋ ਜ਼ਿੰਦਗੀ ‘ਚ ਤੁਹਾਡਾ ਸਾਹਮਣਾ ਤਿੰਨ ਤਰ੍ਹਾਂ ਦੇ ਲੋਕਾਂ ਨਾਲ ਹੁੰਦਾ ਹੈ ਪਹਿਲਾਂ-ਹੌਂਸਲਾ ਦੇਣ ਵਾਲੇ, ਦੂਜਾ-ਤੁਹਾਡੀਆਂ ਗਲਤੀਆਂ ਨੂੰ ਹੌਲੀ ਨਾਲ ਦੱਸ ਕੇ ਤੁਹਾਨੂੰ ਸੁਧਾਰਨ ਵਾਲੇ ਅਤੇ ਤੀਜਾ-ਤੁਹਾਡੀ ਕਿਸੇ ਇੱਕ ਗਲਤੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲ ਇਹ ਤੁਹਾਡੀ ਗਲਤੀ ਬਾਰੇ ਤੁਹਾਨੂੰ ਨਾ ਦੱਸ ਕੇ ਦੂਜੇ ਹਰ ਇਨਸਾਨ ਨੂੰ ਦੱਸਣਗੇ ਅਤੇ ਰੇਡੀਓ ਵਾਂਗ ਢੋਲ-ਨਗਾੜੇ ਦੇ ਨਾਲ ਉਸ ਗਲਤੀ ਦਾ ਪ੍ਰਚਾਰ ਕਰਨਗੇ ਇਨ੍ਹਾਂ ਦਾ ਉਦੇਸ਼ ਹੁੰਦਾ ਹੈ ਤੁਹਾਡਾ ਮਨੋਬਲ ਤੋੜ ਕੇ ਤੁਹਾਨੂੰ ਪਿੱਛੇ ਖਿੱਚਣਾ ਅਜਿਹੇ ਲੋਕਾਂ ਦੀ ਪਹਿਚਾਣ ਹੁੰਦੇ ਹੀ ਤੁਰੰਤ ਸਾਵਧਾਨ ਹੋ ਜਾਓ ਇਨ੍ਹਾਂ ਤੋਂ ਦੂਰ ਰਹੋ ਅਤੇ ਉਨ੍ਹਾਂ ਦੇ ਪ੍ਰਚਾਰ ‘ਤੇ ਜ਼ਿਆਦਾ ਧਿਆਨ ਵੀ ਨਾ ਦਿਓ ਜਦਕਿ ਸ਼ੁਰੂ ਦੇ ਦੋ ਤਰ੍ਹਾਂ ਦੇ ਲੋਕਾਂ ਦਾ ਸਾਥ ਹਰ ਹਾਲ ‘ਚ ਬਣਾਏ ਰੱਖੋ ਇਨ੍ਹਾਂ ਨਾਲ ਗੱਲ ਕਰਕੇ ਤੁਹਾਡੇ ‘ਚ ਇੱਕ ਅਲੱਗ ਤਰ੍ਹਾਂ ਦਾ ਆਤਮਵਿਸ਼ਵਾਸ ਜਾਗੇਗਾ ਅਤੇ ਤੁਸੀਂ ਨਕਾਰਾਤਮਕਤਾ ਤੋਂ ਦੂਰ ਰਹੋਗੇ
ਕਿਸੇ ਨੂੰ ਆਪਣਾ ਦੁੱਖ ਨਾ ਸੁਣਾਓ
ਇਸ ਦੁਨੀਆਂ ‘ਚ ਕੋਈ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਕੋਈ ਦੁੱਖ ਨਾ ਹੋਵੇ ਪਰ ਹਰ ਸਮੇਂ ਲੋਕਾਂ ਨੂੰ ਦੁੱਖੜੇ ਸਣਾਉਣ ਨਾਲ ਦੁੱਗਣਾ ਨੁਕਸਾਨ ਹੈ ਇੱਕ ਤਾਂ ਤੁਹਾਨੂੰ ਵਾਰ-ਵਾਰ ਤਕਲੀਫ਼ ਯਾਦ ਆਉਂਦੀ ਹੈ, ਦੂਜਾ ਲੋਕ ਤੁਹਾਡੇ ਨਾਲ ਮਿਲਣ ਤੋਂ ਕਤਰਾਉਣ ਲੱਗਦੇ ਹਨ ਇਸ ਲਈ ਹਰ ਕਿਸੇ ਨਾਲ ਖੁਸ਼ੀ ਨਾਲ ਮਿਲਣਾ ਸਿੱਖੋ ਇਸ ਦੇ ਬਦਲੇ ‘ਚ ਤੁਹਾਨੂੰ ਵੀ ਖੁਸ਼ੀ ਮਿਲੇਗੀ ਏਨੀ ਵੱਡੀ ਦੁਨੀਆਂ ‘ਚ ਤੁਸੀਂ ਇੱਕ ਵੀ ਅਜਿਹਾ ਵਿਅਕਤੀ ਨਹੀਂ ਦੱਸ ਸਕਦੇ ਜਿਸ ਨੂੰ ਕੋਈ ਸਮੱਸਿਆ ਨਾ ਹੋਵੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਵੱਡੇ-ਵੱਡੇ ਉਦਯੋਗਪਤੀ, ਖਿਡਾਰੀ ਅਤੇ ਹੀਰੋ-ਹੀਰੋਇਨ ਹੋਣ ਜਾਂ ਸੜਕੇ ਦੇ ਕਿਨਾਰੇ ਰਹਿਣ ਵਾਲਾ ਗਰੀਬ-ਗੁਰਬਾ ਹਰ ਕੋਈ ਕਿਸੇ ਸਮੱਸਿਆ ਨਾਲ ਘਿਰਿਆ ਹੋਇਆ ਹੈ
ਫਿਰ ਤੁਹਾਨੂੰ ਹਰ ਸਮੇਂ ਆਪਣੀਆਂ ਹੀ ਸਮੱਸਿਆਵਾਂ ਦੀ ਫਿਕਰ ਕਿਉਂ ਲੱਗੀ ਰਹਿੰਦੀ ਹੈ? ਕਿਉਂ ਤੁਸੀਂ ਆਪਣੇ ਮਨ ‘ਚ ਅਜਿਹਾ ਗੈਰ-ਅਸਲੀਅਤ ਵਾਲਾ ਵਿਚਾਰ ਲਿਆਉਂਦੇ ਹੋ, ਇੰਜ ਨਾ ਕਰਕੇ ਤੁਸੀਂ ਇੱਕ ਸਮੱਸਿਆ ਰਹਿਤ ਜ਼ਿੰਦਗੀ ਜੀ ਸਕੋ ਕਵੀ ਰਾਬਰਟ ਫਰਾਸਟ ਨੇ ਕਿੰਨੀ ਸੁੰਦਰ ਗੱਲ ਕਹੀ ਹੈ- ‘ਅਬ ਕੋਈ ਖੁਸ਼ੀ ਐਸੀ ਨਹੀਂ, ਜਿਸਮੇਂ ਨਮਕ ਨਾ ਹੋ, ਜੋ ਦਰਦ ਸੇ ਭਰੀ ਨਾ ਹੋ ਔਰ ਥਕਾਣ ਵ ਦੋਸ਼ ਸੇ ਭਰੀ ਨਾ ਹੋ’ ਜੇਕਰ ਤੁਸੀਂ ਦਿਨਭਰ ਆਪਣੀਆਂ ਸਮੱਸਿਆਵਾਂ ਬਾਰੇ ਸੋਚਦੇ ਰਹੋਗੇ ਅਤੇ ਉਨ੍ਹਾਂ ਦਾ ਬਾਖਾਨ ਕਰੋਗੇ ਅਤੇ ਲੋਕਾਂ ਦੀ ਹਮਦਰਦੀ ਲੁੱਟਣ ਲਈ ਸਿਰਫ਼ ਉਨ੍ਹਾਂ ਦਾ ਹੀ ਜ਼ਿਕਰ ਕਰਦੇ ਰਹੋਗੇ ਤਾਂ ਫਿਰ ਕੰਮ ਕਦੋਂ ਕਰੋਗੇ?
ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਗੁਜ਼ਰ-ਬਸਰ ਦੇ ਉਪਾਅ ਕਰ ਰਹੇ ਹੋ ਤਾਂ ਉਸ ਸਮੇਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਦਰਕਿਨਾਰ ਕਰਕੇ ਸਿਰਫ਼ ਅਤੇ ਸਿਰਫ਼ ਆਪਣੇ ਕੰਮ ਬਾਰੇ ਸੋਚਣਾ ਚਾਹੀਦਾ ਹੈ ਫਿਲਾਸਫਰ ਅਤੇ ਸਤੰਭਕਾਰ ਥਿਓਡੋਰ ਰੋਬਿਨ ਨੇ ਕਿਹਾ ਹੈ, ‘ਸਮੱਸਿਆਵਾਂ ਇਹ ਨਹੀਂ ਸਮੱਸਿਆਵਾਂ ਹਨ ਸਮੱਸਿਆ ਤਾਂ ਇਸ ਦੇ ਉਲਟ ਤੁਲਨਾ ਕਰਨਾ ਅਤੇ ਇਹ ਸੋਚਣਾ ਹੈ ਕਿ ਸਮੱਸਿਆਵਾਂ ਦਾ ਹੋਣਾ ਵੀ ਇੱਕ ਸਮੱਸਿਆ ਹੈ’
ਗੈਰ-ਜ਼ਰੂਰਤਮੰਦ ਲੋਕਾਂ ਤੋਂ ਦੂਰ ਰਹੋ
ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਜਦੋਂ ਤੁਸੀਂ ਆਪਣੇ ਭਰੇ ਹੋਏ ਹੈਂਡਬੈਗ ਜਾਂ ਕੁੜਤੀ ਦੀ ਜੇਬ ‘ਚੋਂ ਕੁਝ ਲੱਭ ਲੈਣਾ ਚਾਹੁੰਦੇ ਹੋ ਤਾਂ ਬੇਕਾਰ ਚੀਜ਼ਾਂ ਤੁਹਾਨੂੰ ਅਕਸਰ ਆਖਰ ‘ਚ ਮਿਲਦੀਆਂ ਹਨ ਇਸੇ ਤਰ੍ਹਾਂ ਜ਼ਿੰਦਗੀ ‘ਚ ਵੀ ਹੁੰਦਾ ਹੈ ਜਦੋਂ ਮੁਸੀਬਤ ਆਉਂਦੀ ਹੈ ਤਾਂ ਜ਼ਰੂਰੀ ਅਤੇ ਮੱਦਦਗਾਰ ਲੋਕਾਂ ਤੱਕ ਅਸੀਂ ਅਕਸਰ ਅੰਤ ‘ਚ ਪਹੁੰਚ ਪਾਉਂਦੇ ਹਾਂ ਜਾਣਦੇ ਹੋ ਕੀ? ਕਿਉਂਕਿ ਬੈਗ ਜਾਂ ਪਾਕੇਟ ‘ਚ ਗੈਰ-ਜ਼ਰੂਰਤਮੰਦ ਚੀਜ਼ਾਂ ਅਤੇ ਜ਼ਿੰਦਗੀ ‘ਚ ਸੁਆਰਥੀ ਲੋਕਾਂ ਦੀ ਭੀੜ ਹੋ ਜਾਂਦੀ ਹੈ ਇਸ ਲਈ ਜੇਕਰ ਸੁਕੂਨ ਚਾਹੀਦਾ ਹੈ ਤਾਂ ਬੇਕਾਰ ਚੀਜ਼ਾਂ, ਬੇਕਾਰ ਕੰਮਾਂ ਅਤੇ ਬੇਕਾਰ ਲੋਕਾਂ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾ ਲਓ ਸਮੇਂ-ਸਮੇਂ ‘ਤੇ ਅਣਉਪਯੋਗੀ ਚੀਜ਼ਾਂ ਅਤੇ ਲੋਕਾਂ ਤੋਂ ਮੁਕਤੀ ਪਾਉਂਦੇ ਰਹੋ
ਇਨ੍ਹਾਂ ਪੰਗਤੀਆਂ ‘ਤੇ ਧਿਆਨ ਦਿਓ-
‘ਛੂ ਲੇ ਆਸਮਾਨ, ਜ਼ਮੀਨ ਕੀ ਤਲਾਸ਼ ਨਾ ਕਰ!
ਜੀ ਲੇ ਜ਼ਿੰਦਗੀ, ਖੁਸ਼ੀ ਕੀ ਤਲਾਸ਼ ਨਾ ਕਰ!
ਤਕਦੀਰ ਬਦਲ ਜਾਏਗੀ ਖੁਦ ਹੀ ਮੇਰੇ ਦੋਸਤ!
ਮੁਸਕਰਾਨਾ ਸੀਖ ਲੇ, ਵਜ੍ਹਾ ਕੀ ਤਲਾਸ਼ ਨਾ ਕਰ!’
ਸ਼ਿਖਰ ਚੰਦ ਜੈਨ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.