invention of the wheel

ਪਹੀਏ ਦੀ ਖੋਜ

ਪਹੀਆ ਇੱਕ ਅਜਿਹਾ ਯੰਤਰਿਕ ਪੁਰਜਾ ਹੈ ਜੋ ਚੱਕਰ ਦੇ ਆਕਾਰ ਦਾ ਹੁੰਦਾ ਹੈ ਅਤੇ ਇੱਕ ਧੁਰੀ ’ਤੇ ਘੁੰਮਦਾ ਹੈ ਇਸ ਪਹੀਏ ਦਾ ਇਤਿਹਾਸ ਨਾਲ ਜੁੜੀ ਦਿਲਚਸਪ ਜਾਣਕਾਰੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਸਭ ਤੋਂ ਪੁਰਾਣੇ ਪਹੀਏ ਦੇ ਸਬੂਤ 3500 ਈਸਾ ਪੂਰਵ ਦੇ ਹਨ ਜੋ ਪ੍ਰਾਚੀਨ ਮੈਸੋਪੋਟਾਮਿਆ ’ਚ ਪਾਏ ਗਏ

ਇਸ ਪਹੀਏ ਦਾ ਇਸਤੇਮਾਲ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਰਿਆ ਕਰਦੇ ਸਨ ਪਹੀਏ ਦੇ ਨਿਰਮਾਣ ਦਾ ਦੌਰ ਉਹ ਸਮਾਂ ਸੀ ਜਦੋਂ ਜਾਨਵਰਾਂ ਨੂੰ ਪਾਲਤੂ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਖੇਤੀ ਕੀਤੀ ਜਾਂਦੀ ਸੀ ਇਸ ਦੌਰਾਨ ਇਨਸਾਨਾਂ ਨੇ ਸੂਈਆਂ, ਕੱਪੜੇ, ਟੋਕਰੀਆਂ, ਬਾਂਸਰੀਆਂ ਅਤੇ ਕਿਸ਼ਤੀ ਵਰਗੀਆਂ ਚੀਜ਼ਾਂ ਬਣਾਉਣਾ ਸਿੱਖ ਲਿਆ ਸੀ ਇਨਸਾਨ ਵੱਲੋਂ ਸਭ ਤੋਂ ਪਹਿਲਾਂ ਵਰਤੋਂ ’ਚ ਲਏ ਜਾਣ ਵਾਲੇ ਪਹੀਏ ਦਾ ਹਜ਼ਾਰਾਂ ਸਾਲਾਂ ਤੱਕ ਬਰਤਨ ਬਣਾਉਣ ’ਚ ਇਸਤੇਮਾਲ ਕੀਤਾ ਜਾਂਦਾ ਰਿਹਾ

ਪਹਿਲਾਂ ਲੇਥ ਮਸ਼ੀਨਾਂ ਬਣਾਈਆਂ ਗਈਆਂ ਜਿਨ੍ਹਾਂ ਨੂੰ ਬਰਤਨ ਬਣਾਉਣ ਵਾਲੇ ਹੱਥ ਜਾਂ ਪੈਰ ਨਾਲ ਘੁੰਮਾਉਂਦੇ ਸਨ ਇਸ ਦਾ ਕੁਝ ਸਦੀਆਂ ਬਾਅਦ, ਬਰਤਨ ਬਣਾਉਣ ਵਾਲਿਆਂ ਨੇ ਲੇਥ ਜਾਂ ਪਹੀਏ ਦੀ ਮੱਦਦ ਨਾਲ ਚੱਕਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਭਾਰੀ ਪੱਥਰਾਂ ਦਾ ਇਸਤੇਮਾਲ ਕਰਨ ਲੱਗੇ ਤਾਂ ਕਿ ਘੁੰਮਣ ਨਾਲ ਜ਼ਿਆਦਾ ਊਰਜਾ ਤਿਆਰ ਹੋ ਸਕੇ ਪਹੀਏ ਨੂੰ ਘੁੰਮਾਉਣ ਲਈ ਰਗੜ ਦੀ ਸਮੱਸਿਆ ਨਾ ਹੋਵੇ, ਇਸ ਦੇ ਲਈ ਉਨ੍ਹਾਂ ਨੇ ਪਹੀਏ ’ਚ ਗੋਲ ਛੇਦ ਕਰਨਾ ਜ਼ਰੂਰੀ ਸਮਝਿਆ ਇਸ ਤੋਂ ਇਲਾਵਾ ਜਿਸ ਡੰਡੇ ’ਤੇ ਇਹ ਪਹੀਆ ਲਗਾਉਣਾ ਹੋਵੇ, ਉਸ ਦਾ ਵੀ ਗੋਲ ਅਤੇ ਨਰਮ ਹੋਣਾ ਜ਼ਰੂਰੀ ਸੀ ਇਹ ਪਹੀਆ ਕਾਫ਼ੀ ਸਮੇਂ ਤੱਕ ਚੱਲਦਾ, ਪਰ ਕੁਝ ਕਾਰਨਾਂ ਦੀ ਵਜ੍ਹਾ ਨਾਲ ਇਹ ਫੇਲ੍ਹ ਹੋ ਗਿਆ

ਇਸ ਤੋਂ ਬਾਅਦ ਲੱਕੜੀ ਦੇ ਪਹੀਏ ਬਣਾਏ ਗਏ, ਪਰ ਉਹ ਵੀ ਕੁਝ ਖਾਸ ਨਾ ਰਹੇ ਬਦਲਾਅ ਦੀ ਇਸ ਕੜੀ ’ਚ ਮੋਟੀਆਂ ਡੰਡੀਆਂ ਵਾਲੇ ਇੱਕ ਨਵੀਂ ਕਿਸਮ ਦੇ ਪਹੀਏ ਨੂੰ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ ਹੜੱਪਾ ਸੱਭਿਅਤਾ ਦੇ ਲੋਕ ਇਸ ਪਹੀਏ ਦਾ ਇਸਤੇਮਾਲ ਕਰਦੇ ਸਨ ਉਨ੍ਹਾਂ ਦੀਆਂ ਬਣਾਈਆਂ ਕੁਝ ਕਲਾਕ੍ਰਿਤੀਆਂ ’ਚ ਇਸ ਦੇ ਸਬੂਤ ਮਿਲਦੇ ਹਨ ਡੰਡੀ ਵਾਲੇ ਇਹ ਪਹੀਏ ਰੱਥ, ਰਿਕਸ਼ਾ ਅਤੇ ਠੇਲਿਆਂ ਵਰਗੀਆਂ ਚੀਜ਼ਾਂ ’ਚ ਇਸਤੇਮਾਲ ਹੁੰਦੇ ਸਨ 1870 ਤੱਕ ਮੋਟੀਆਂ ਡੰਡੀਆਂ ਵਾਲਾ ਇਹ ਪਹੀਆ ਚੱਲਦਾ ਰਿਹਾ ਫਿਰ ਇਸ ’ਚ ਬਦਲਾਅ ਕਰਕੇ ਡੰਡੀਆਂ ਨੂੰ ਪਤਲੀਆਂ ਤਾਰਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ ਅਜਿਹੇ ਪਹੀਏ ਅੱਜ-ਕੱਲ੍ਹ ਸਾਇਕਲ ’ਤੇ ਦੇਖਣ ਨੂੰ ਮਿਲਦੇ ਹਨ ਇਹ ਇੱਕ ਜ਼ਮਾਨੇ ’ਚ ਗੱਡੀਆਂ ’ਚ ਇਸਤੇਮਾਲ ਹੋਇਆ ਕਰਦੇ ਸਨ

ਪ੍ਰਚੀਨ ਖੋਜ ਸਬੂਤਾਂ ਅਨੁਸਾਰ ਇਹ ਖੋਜ ਯੂਰੇਸ਼ੀਆ ਅਤੇ ਮੱਧ ਪੂਰਵ ’ਚ ਤੇਜ਼ੀ ਨਾਲ ਫੈਲਿਆ 3400 ਈਸਾ ਪੂਰਵ ਤੋਂ ਪਹੀਏ ਦੇ ਇਸਤੇਮਾਲ ਦੇ ਅਣਗਿਣਤ ਸਬੂਤ ਮਿਲਦੇ ਹਨ ਜਿਨ੍ਹਾਂ ’ਚ ਰੱਥ ਅਤੇ ਚੌਪਹੀਆ ਗੱਡੀਆਂ ਦੀਆਂ ਤਸਵੀਰਾਂ, ਛੱਕੜਿਆਂ ਦੇ ਮਾਡਲ, ਪਹੀਏ ਅਤੇ ਉਨ੍ਹਾਂ ਦੇ ਲੱਕੜੀ ਦੇ ਐਕਸਲਾਂ ਦੇ ਨਮੂਨੇ ਵੀ ਮਿਲਦੇ ਹਨ ਸਭ ਤੋਂ ਪੁਰਾਣਾ ਪਹੀਆ ਇੱਕ ਲੱਕੜੀ ਦਾ ਸਲੋਵੇਨੀਆਈ ਮਾਡਲ ਹੈ ਜੋ 5100 ਤੋਂ 5350 ਸਾਲ ਪਹਿਲਾਂ ਬਣਿਆ ਸੀ ਅਜਿਹਾ ਮੰਨਿਆ ਜਾਂਦਾ ਹੈ ਕਿ ਪਹੀਏ ਦੀ ਖੋਜ ਵੀ ਭਾਰਤ ’ਚ ਹੋਇਆ ਸੀ ਪਰ ਕੁਝ ਇਤਿਹਾਸਕਾਰ ਮੰਨਦੇ ਹਨ ਕਿ ਸਭ ਤੋਂ ਪਹਿਲੀ ਖੋਜ ਈਸਾ ਤੋਂ 3500 ਸਾਲ ਪਹਿਲਾਂ ਮੋਸੋਪੋਟਾਮੀਆ (ਇਰਾਕ) ’ਚ ਹੋਈ ਸੀ ਸਭ ਤੋਂ ਪਹਿਲਾਂ ਪਹੀਆ ਪੇੜ ਨੂੰ ਕੱਟ ਕੇ ਉਸ ਦੇ ਤਨੇ ’ਚ ਬਣਾਇਆ ਗਿਆ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਇਰਾਕ ’ਚ ਹੀ ਪਹੀਏ ਦੀ ਖੋਜ ਹੋਈ ਸੀ

ਅੱਜ ਕਿਤਾਬਾਂ ’ਚ ਵੀ ਇਹ ਪੜ੍ਹਾਇਆ ਜਾਂਦਾ ਹੈ ਪਰ ਸੱਚ ਤਾਂ ਇਹ ਹੈ ਕਿ ਪਹੀਏ ਦੀ ਖੋਜ ਅੱਜ ਤੋਂ ਲਗਭਗ 5000 ਸਾਲ ਪਹਿਲਾਂ ਭਾਵ ਮਹਾਂਭਾਰਤ ਕਾਲ ਯੁੱਗ ’ਚ ਭਾਰਤ ’ਚ ਹੀ ਹੋਇਆ ਸੀ ਉਸ ਸਮੇਂ ਪਹੀਏ ਦੀ ਵਰਤੋਂ ਰੱਥਾਂ ’ਚ ਕੀਤੀ ਜਾਂਦੀ ਸੀ ਕਿਹਾ ਜਾਂਦਾ ਹੈ ਕਿ ਸਿੰਧੂ ਘਾਟੀ ਦੀ ਸੱਭਿਅਤਾ ਕਿਸੇ ਕਾਰਨਾਂ ਤੋਂ ਅਚਾਨਕ ਨਸ਼ਟ ਹੋ ਗਈ ਇੱਥੋਂ ਤੱਕ ਕਿ ਖੁਦਾਈ ’ਚ ਵੀ ਅਜਿਹੇ ਕਈ ਸਬੂਤ ਮਿਲੇ ਹਨ ਜਿਸ ਨਾਲ ਇਹ ਸਿੱਧ ਹੁੰਦਾ ਹੈ ਕਿ ਪਹੀਏ ਦਾ ਚਲਨ ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦੇ ਵਿੱਚ ਵੱਡੇ ਪੈਮਾਨੇ ’ਤੇ ਸੀ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ਸਿੰਧੂ ਘਾਟੀ ਜੋ 1500 ਤੋਂ 3000 ਈਸਾ ਪੂਰਵ ਪੁਰਾਣੀ ਹੈ, ਦੇ ਅਵਸ਼ੇਸ਼ਾਂ ’ਚ ਪ੍ਰਾਪਤ ਖਿਡੌਣੇ ਜਾਂ ਹਾਥੀ ਗੱਡੀ ਭਾਰਤ ਦੇ ਅਜਾਇਬ ਘਰ ’ਚ ਰੱਖੀ ਗਈ ਹੈ ਜੋ ਇਹ ਪ੍ਰਮਾਣ ਦਿੰਦੀ ਹੈ ਕਿ ਪਹੀਏ ਦੀ ਖੋਜ ਭਾਰਤ ’ਚ ਹੋਈ ਸੀ, ਨਾ ਕਿ ਇਰਾਕ ’ਚ ਹੋਈ ਸੀ

ਇਤਿਹਾਸਕਾਰਾਂ ਅਨੁਸਾਰ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਸੁਮੇਰੀਅਨ ਸੱਭਿਅਤਾ ’ਚ ਗੂੜ੍ਹਾ ਵਪਾਰਕ ਅਤੇ ਸੰਸਕ੍ਰਿਤਕ ਸੰਬੰਧ ਸੀ, ਤਾਂ ਯਕੀਨੀ ਹੀ ਵਪਾਰ ਦੇ ਨਾਲ ਹੀ ਵਸਤੂਆਂ ਦਾ ਆਦਾਨ-ਪ੍ਰਦਾਨ ਹੁੰਦਾ ਹੀ ਹੋਵੇਗਾ ਪਰ ਉਕਤ ਦੋਵਾਂ ਸੱਭਿਅਤਾ ਦੇ 2000 ਸਾਲ ਪਹਿਲਾਂ ਰਾਮ ਜੀ ਦੇ ਕਾਲ ’ਚ ਵੀ ਤਾਂ ਰੱਥ ਸਨ, ਚੱਕਰ ਸਨ ਤੀਰ-ਕਮਾਨ ਸਨ, ਪੁਸ਼ਪਕ ਜਹਾਜ਼ ਸੀ, ਘੜੀ ਸੀ ਅਤੇ ਕਈ ਤਰ੍ਹਾਂ ਦੇ ਹਥਿਆਰ ਸਨ ਤਾਂ ਰਮਾਇਣ ਕਾਲ ਦੀ ਸੱਭਿਅਤਾ ਤਾਂ ਇਸ ਤੋਂ ਵੀ ਪ੍ਰਾਚੀਨ ਹੈ ਦੁਨੀਆ ਦੀ ਸਭ ਤੋਂ ਪ੍ਰਾਚੀਨ ਪੁਸਤਕ ਰਿਗਵੇਦ ’ਚ ਰੱਥ ਦਾ ਜ਼ਿਕਰ ਮਿਲਦਾ ਹੈ, ਚੱਕਰ ਦਾ ਜ਼ਿਕਰ ਮਿਲਦਾ ਹੈ, ਜਹਾਜ਼ਾਂ ਦਾ ਜਿਕਰ ਮਿਲਦਾ ਹੈ ਜਦਕਿ ਮੱਧਕਾਲ ਤੱਕ ਇਰਾਕ ਆਵਾਗਮਨ ਲਈ ਊਠਾਂ ਦਾ ਇਸਤੇਮਾਲ ਕਰਦਾ ਰਿਹਾ ਹੈ ਪਹੀਏ ਦੀ ਖੋਜ ਮਨੁੱਖ ਵਿਗਿਆਨ ਦੇ ਇਤਿਹਾਸ ’ਚ ਮਹੱਤਵਪੂਰਨ ਉਪਲੱਬਧੀ ਸੀ ਪਹੀਏ ਦੀ ਖੋਜ ਤੋਂ ਬਾਅਦ ਹੀ ਸਾਇਕਲ ਅਤੇ ਫਿਰ ਕਾਰ ਤੱਕ ਦਾ ਸਫ਼ਰ ਪੂਰਾ ਹੋਇਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!