incarnation day of pujya sai mastana ji maharaj celebrated with great pomp

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਦਾ ਅਵਤਾਰ ਦਿਵਸ ਧੂਮਧਾਮ ਨਾਲ ਮਨਾਇਆ
ਖਿਲ ਉੱਠੀ ਸ਼ਰਧਾ…

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਾਵਨ ਅਵਤਾਰ ਦਿਵਸ ਡੇਰਾ ਸੱਚਾ ਸੌਦਾ ’ਚ ਧੂਮਧਾਮ ਨਾਲ ਮਨਾਇਆ ਗਿਆ 19 ਨਵੰਬਰ ਦੇ ਇਸ ਪਵਿੱਤਰ ਦਿਵਸ ਨੂੰ ਸੱਜਦਾ ਕਰਨ ਲਈ ਵੱਡੀ ਗਿਣਤੀ ’ਚ ਸਾਧ-ਸੰਗਤ ਦਰਬਾਰ ’ਚ ਪਹੁੰਚੀ ਦੂਜੇ ਪਾਸੇ ਪਾਵਨ ਅਵਤਾਰ ਦਿਵਸ ਇੱਕ ਵਾਰ ਫਿਰ ਮਾਨਵਤਾ ਭਲਾਈ ਦੇ ਕੰਮਾਂ ਨੂੰ ਸਮਰਪਿੱਤ ਰਿਹਾ ਇਸ ਅਵਸਰ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਨੇਕ ਕਮਾਈ ’ਚੋਂ ਕਰੀਬ 500 ਪਰਿਵਾਰਾਂ ਦੀ ਮੱਦਦ ਕੀਤੀ ਗਈ

ਸ਼ਾਹ ਸਤਿਨਾਮ ਜੀ ਧਾਮ ’ਚ ਕਰਵਾਈ ਕੱਤਕ ਦੀ ਪੂਰਨਮਾਸ਼ੀ ਦੇ ਪਾਵਨ ਭੰਡਾਰੇ ਦੀ ਨਾਮਚਰਚਾ ’ਚ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਅਤੇ ਹੋਰ ਸੂਬਿਆਂ ਦੀ ਸਾਧ-ਸੰਗਤ ਨੇ ਹਿੱਸਾ ਲਿਆ ਇਸ ਮੁਕਦਸ ਦਿਵਸ ’ਤੇ ਸ਼ਰਧਾਲੂਆਂ ਦਾ ਮੰਨੋ ਸੈਲਾਬ ਹੀ ਉੱਮੜ ਪਿਆ ਸੀ ਅਤੇ ਆਸ਼ਰਮ ਤੋਂ ਲੈ ਕੇ ਸਰਸਾ ਸ਼ਹਿਰ ਤੱਕ ਸੰਗਤ ਹੀ ਸੰਗਤ ਨਜ਼ਰ ਆਈ ਜਿੱਥੇ ਪੰਡਾਲ ਸੰਗਤ ਨਾਲ ਲਬਾਲਬ ਨਜ਼ਰ ਆਇਆ, ਉੱਥੇ ਟ੍ਰੈਫਿਕ ਪੰਡਾਲਾਂ ’ਚ ਵਹੀਕਲ ਨਹੀਂ ਸੰਭਲ ਰਹੇ ਸਨ

ਕੋਰੋਨਾ ਸਮੇਂ ਤੋਂ ਬਾਅਦ ਡੇਰਾ ਸੱਚਾ ਸੌਦਾ ’ਚ ਇਹ ਪਹਿਲਾ ਆਯੋਜਨ ਸੀ, ਜਿਸਦੇ ਚੱਲਦਿਆਂ ਚਾਰਾਂ ਪਾਸੇ ਸ਼ਰਧਾਲੂ ਹੀ ਸ਼ਰਧਾਲੂ ਨਜ਼ਰ ਆਏ ਪਾਵਨ ਭੰਡਾਰੇ ਨੂੰ ਸਫਲ ਬਣਾਉਣ ਲਈ ਡੇਰਾ ਮੈਨੇਜਮੈਂਟ ਦੀ ਅਗਵਾਈ ’ਚ ਡੇਰੇ ਦੀਆਂ ਵੱਖ-ਵੱਖ ਕਮੇਟੀਆਂ ਦੇ ਸੇਵਾਦਾਰ ਪੂਰੇ ਤਨ-ਮਨ ਨਾਲ ਸੇਵਾਕਾਰਜ ’ਚ ਜੁਟੇ ਰਹੇ ਆਸ਼ਰਮ ’ਚ ਆਉਣ ਵਾਲੀ ਸਾਧ-ਸੰਗਤ ਲਈ ਪੂਰੇ ਪ੍ਰਬੰਧ ਕੀਤੇ ਗਏ ਭਾਰੀ ਗਿਣਤੀ ’ਚ ਆਏ ਵਹੀਕਲਾਂ ਨੂੰ ਠਹਿਰਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ

Also Read :-

ਇਸ ਅਵਸਰ ’ਤੇ ਇਕਲੌਤੀ ਬੇਟੀ ਵਾਲੇ ਪਰਿਵਾਰਾਂ ਨੂੰ ਵੰਸ਼ ਨੂੰ ਚਲਾਉਣ ਲਈ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਮੁਹਿੰਮ ਕੁੱਲ ਕਾ ਕਰਾਊਨ ਦੇ ਤਹਿਤ ਇੱਕ ਸ਼ਾਦੀ ਵੀ ਡੇਰਾ ਸੱਚਾ ਸੌਦਾ ਦੀ ਪਾਵਨ ਮਰਿਆਦਾ ਅਨੁਸਾਰ ਸੰਪੰਨ ਹੋਈ ਸਾਧ-ਸੰਗਤ ਨੂੰ ਗੁਰੂ ਦਾ ਅਟੁੱਟ ਲੰਗਰ ਤੇ ਭੰਡਾਰੇ ਦਾ ਪ੍ਰਸ਼ਾਦ ਵੰਡਿਆ ਗਿਆ

ਪਰੋਉਪਕਾਰ:

ਨਰਕ ਵਰਗੇ ਘਰਾਂ ਨੂੰ ਵੀ ਖੁਸ਼ੀਆਂ ਨਾਲ ਮਹਿਕਾਇਆ

ਪਰਮ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਵਿਕਰਮੀ ਸੰਮਤ 1948 (ਸੰਨ 1891) ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕਲਾਇਤ ਬਿਲੋਚਿਸਤਾਨ (ਜੋ ਹੁਣ ਪਾਕਿਸਤਾਨ ’ਚ ਹੈ) ’ਚ ਪੂਜਨੀਕ ਪਿਤਾ ਸ਼੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ ਸੀ ਆਪਜੀ ਨੇ 29 ਅਪ੍ਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਲੋਕਾਂ ਨੂੰ ਰਾਮ-ਨਾਮ ਨਾਲ ਜੋੋੜਕੇ ਬੁਰਾਈਆਂ ਛੁਡਾਈਆਂ ਅਤੇ ਉਨ੍ਹਾਂ ਦੇ ਘਰਾਂ ਨੂੰ ਖੁਸ਼ੀਆਂ ਨਾਲ ਮਹਿਕਾਇਆ
ਪੂਜਨੀਕ ਸਾਈਂ ਜੀ ਦੇ ਰਹਿਮੋਕਰਮ ਦੀ ਬਦੌਲਤ ਅੱਜ ਕਰੋੜਾਂ ਲੋਕ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸੁੱਖਮਈ ਜੀਵਨ ਜਿਉਂ ਰਹੇ ਹਨ

ਵੱਡੀਆਂ ਸਕਰੀਨਾਂ ’ਤੇ ਲਾਈਵ ਹੋਈ ਸੰਗਤ

ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਾਵਨ ਭੰਡਾਰੇ ’ਤੇ ਪਹੁੰਚੀ ਸਾਧ-ਸੰਗਤ ਦੇ ਇਕੱਠ ਨੂੰ ਦੇਖਦੇ ਹੋਏ ਪੰਡਾਲ ’ਚ ਵੱਡੀਆਂ-ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ ਸਾਧ-ਸੰਗਤ ਨੇ ਇਨ੍ਹਾਂ ਸਕਰੀਨਾਂ ਜ਼ਰੀਏ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਭੰਡਾਰੇ ਦੇ ਪਾਵਨ ਬਚਨਾਂ ਨੂੰ ਇਕਾਗਰਤਾ ਨਾਲ ਸਰਵਨ ਕੀਤਾ

ਜ਼ਰੂਰਤਮੰਦਾਂ ਨੂੰ ਮਿਲਿਆ ਰਾਸ਼ਨ ਅਤੇ ਕੰਬਲ

ਖੁਸ਼ੀ ਦੇ ਪਲਾਂ ਨੂੰ ਮਾਨਵਤਾ ਭਲਾਈ ਦੇ ਰੂਪ ’ਚ ਮਨਾਉਣ ਦਾ ਰਾਹ ਦਿਖਾਉਣ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁਦ ਵੀ ਪਾਵਨ ਭੰਡਾਰੇ ’ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮੱਦਦ ਕਰਨ ਲਈ ਅੱਗੇ ਰਹੇ ਪੂਜਨੀਕ ਗੁਰੂ ਜੀ ਨੇ ਆਪਣੀ ਸ਼੍ਰੀ ਗੁਰੂਸਰ ਮੋਡੀਆ ਦੀ ਮਿਹਨਤ ਦੀ ਕਮਾਈ ’ਚੋਂ 330 ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਅਤੇ 130 ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ ਯਾਦ ਰਹੇ ਕਿ ਪੂਜਨੀਕ ਗੁਰੂ ਜੀ ਸੰਗਤ ਨੂੰ ਜੋ ਵੀ ਕੰਮ ਕਰਨ ਲਈ ਬੋਲਦੇ ਹਨ ਉਹ ਕੰਮ ਪਹਿਲਾਂ ਖੁਦ ਕਰਦੇ ਹਨ ਫਿਰ ਸੰਗਤ ਨੂੰ ਰਾਹ ਦਿਖਾਉਂਦੇ ਹਨ ਦੂਜੇ ਪਾਸੇ ਪਾਵਨ ਭੰਡਾਰੇ ਦੌਰਾਨ ਹੀ ਸਾਧ-ਸੰਗਤ ਵੱਲੋਂ ਅਪੰਗਾਂ ਨੂੰ ਟਰਾਈ ਸਾਈਕਲ ਅਤੇ 4

ਪਰਿਵਾਰਾਂ ਨੂੰ ਆਸ਼ੀਆਨਾ ਮੁਹਿੰਮ ਦੇ ਤਹਿਤ ਬਲਾਕਾਂ ਵੱਲੋਂ ਨਵੇਂ ਬਣਾਏ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!