every-part-of-neem-is-useful

ਉਪਯੋਗੀ ਹੈ ਨਿੰਮ ਦਾ ਹਰ ਹਿੱਸਾ ਨਿੰਮ ਦਾ ਰੁੱਖ ਮਨੁੱਖ ਲਈ ਇੱਕ ਕੁਦਰਤੀ ਵਰਦਾਨ ਹੈ ਕਿਸੇ ਨਾ ਕਿਸੇ ਰੂਪ ‘ਚ ਇਸ ਦਾ ਸੇਵਨ ਮਨੁੱਖ ਕਰਦਾ ਰਿਹਾ ਹੈ ਇਸ ਦਾ ਸੁਆਦ ਕੌੜਾ ਹੁੰਦਾ ਹੈ ਪਰ ਓਨਾ ਹੀ ਗੁਣਕਾਰੀ ਵੀ ਹੁੰਦਾ ਹੈ

ਨਿੰਮ ਦੇ ਰੁੱਖ ਦੀ ਛਾਲ, ਸੱਕ ਅਤੇ ਨਿੰਬੋਲੀਆਂ ਵੱਖ-ਵੱਖ ਰੋਗਾਂ ‘ਚ ਵਰਤੋਂ ਹੁੰਦੀਆਂ ਹਨ

ਨਿੰਮ ਦੇ ਪੱਤੇ:-

ਨਿੰਮ ਦੇ ਪੱਤੇ ਬਹੁਤ ਉਪਯੋਗੀ ਹਨ ਇਨ੍ਹਾਂ ਨੂੰ ਵੱਖ-ਵੱਖ ਤਰੀਕੇ ਨਾਲ ਵਰਤੋਂ ਕਰਕੇ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ-

  • ਘੱਟੋ-ਘੱਟ ਨੌਂ ਨਵੇਂ ਅਤੇ ਛੋਟੇ ਨਿੰਮ ਦੇ ਪੱਤਿਆਂ ਦੀ ਦਾਤਨ ਰੋਜ਼ ਕਰਨ ਨਾਲ ਪੇਟ ਸਬੰਧੀ ਕੋਈ ਵੀ ਰੋਗ ਨਹੀਂ ਹੁੰਦਾ ਅਜਿਹੇ ਵਿਅਕਤੀਆਂ ਦੇ ਸਰੀਰ ‘ਚ ਇੱਕ ਤਰ੍ਹਾਂ ਦਾ ਜ਼ਹਿਰ ਬਣਦਾ ਹੈ, ਜੋ ਸੱਪ ਦੇ ਜ਼ਹਿਰ ਨੂੰ ਕੱਟ ਕਰਦਾ ਹੈ ਇਸ ਨੁਸਖੇ ਦੇ ਸੇਵਨ ਨਾਲ ਮਨੁੱਖ ਨੂੰ ਆਤਮ ਰੱਖਿਆ ਲਈ ਅਚੂਕ ਹਥਿਆਰ ਮਿਲ ਜਾਂਦਾ ਹੈ
  • ਅੱਖ ਦੁਖਣਾ, ਪਾਣੀ ਆਉਣਾ ਅਤੇ ਫੁੱਲਣ ‘ਤੇ ਰਾਤ ਭਰ ਵੀਹ ਨਿੰਮ ਦੇ ਪੱਤੇ ਬੰਨ੍ਹ ਕੇ ਸੌਣ ਨਾਲ ਅਰਾਮ ਮਿਲਦਾ ਹੈ ਇੱਕ ਹਫ਼ਤੇ ਤੱਕ ਕਰਨ ਨਾਲ ਅੱਖ ਠੀਕ ਹੋ ਜਾਂਦੀ ਹੈ
  • ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਧੋਣ ਨਾਲ ਪੱਕੇ ਜ਼ਖ਼ਮ, ਫੋੜੇ ਆਦਿ ਕੀਟਾਣੂੰ ਰਹਿਤ ਹੋ ਕੇ ਠੀਕ ਹੋ ਜਾਂਦੇ ਹਨ
  • ਚੇਚਕ, ਸ਼ੀਤਲਾ ਆਦਿ ਰੋਗਾਂ ‘ਚ ਨਿੰਮ ਦੇ ਪੱਤੇ ਵਿਛਾ ਕੇ ਸੌਣ ਨਾਲ ਅਰਾਮ ਮਿਲਦਾ ਹੈ
  • ਸੁੱਕੇ ਪੱਤੇ ਘਰ ‘ਚ ਰੱਖਣ ਨਾਲ ਦੀਮਕ ਆਦਿ ਨਹੀਂ ਲੱਗਦੀ
  • ਨਿੰਮ ਦੇ ਹਰੇ ਪੱਤਿਆਂ ਦਾ ਅਰਕ ਅੱਖਾਂ ‘ਚ ਪਾਉਣ ਨਾਲ ਅੱਖਾਂ ਦੀ ਸੁਰੱਖਿਆ ਹੁੰਦੀ ਹੈ ਇਹ ਅਰਕ ਇੱਕ ਵਾਰ ਦਾ ਬਣਿਆ ਦਸ ਦਿਨਾਂ ਤੱਕ ਵਰਤੋਂ ਕੀਤਾ ਜਾਣਾ ਚਾਹੀਦਾ ਹੈ
  • ਨਿੰਮ ਦੇ ਪੱਤਿਆਂ ਨੂੰ ਪੀਸ ਕੇ ਗੋਲੀ ਬਣਾ ਕੇ ਚਾਰ-ਚਾਰ ਘੰਟਿਆਂ ਦੇ ਵਕਫ਼ੇ ‘ਤੇ ਸੇਵਨ ਕਰਨ ਨਾਲ ਜ਼ੁਖਾਮ ਖ਼ਤਮ ਹੁੰਦਾ ਹੈ

ਨਿੰਮ ਦੀਆਂ ਸੀਕਾਂ:-

ਨਿੰਮ ਦੀਆਂ ਸੀਕਾਂ ਵੀ ਬਹੁਤ ਉਪਯੋਗੀ ਹੁੰਦੀਆਂ ਹਨ-

  • ਸੀਕਾਂ ਪੀਸ ਕੇ ਗੋਲੀ ਬਣਾ ਕੇ ਚਾਰ-ਚਾਰ ਘੰਟੇ ‘ਤੇ ਪਾਣੀ ਦੇ ਨਾਲ ਲੈਣ ਨਾਲ ਮਲੇਰੀਆ ਦੇ ਬੁਖਾਰ ‘ਚ ਲਾਭ ਹੁੰਦਾ ਹੈ
  • ਸੀਕ ਕੰਨ ‘ਚੋਂ ਗੰਦ ਕੱਢਣ ਦੇ ਕੰਮ ਆਉਂਦੀ ਹੈ
    ਲ ਭੋਜਨ ਤੋਂ ਬਾਅਦ ਦੰਦਾਂ ‘ਚ ਫਸੇ ਹੋਰ ਕਣ ਕੱਢਣ ਲਈ ਮਨੁੱਖ ਜ਼ਿਆਦਾਤਰ ਨਿੰਮ ਦੀਆਂ ਸੀਕਾਂ ਦੀ ਹੀ ਵਰਤੋਂ ਕਰਦਾ ਹੈ

ਨਿੰਮ ਦੀ ਛਾਲ:-

  • ਨਿੰਮ ਦੀ ਛਾਲ ਦੀ ਵਰਤੋਂ ਵੀ ਕੀਤੀ ਜਾਂਦੀ ਹੈ-
  • ਬੁਖ਼ਾਰ ‘ਚ ਨਿੰਮ ਦੀ ਛਾਲ ਦਾ ਕਾੜ੍ਹਾ ਬਹੁਤ ਲਾਭਦਾਇਕ ਹੁੰਦਾ ਹੈ
  • ਫੋੜੇ ਆਦਿ ‘ਤੇ ਉੱਪਰੀ ਛਾਲ ਪੀਸ ਕੇ ਪਾਣੀ ਦੇ ਨਾਲ ਲੇਪ ਕਰਨ ਨਾਲ ਸੁੱਕ ਕੇ ਠੀਕ ਹੋ ਜਾਂਦੇ ਹਨ

ਨੋਟ:-

ਹਫ਼ਤੇ ‘ਚ ਇੱਕ ਦਿਨ ਆਲੂ-ਪਿਆਜ਼ ਦੇ ਨਾਲ ਸੱਤ-ਅੱਠ ਨਵੇਂ ਪੱਤੇ ਮਿਲਾ ਕੇ ਸਬਜ਼ੀ ਬਣਾ ਕੇ ਸੇਵਨ ਕਰਨ ਨਾਲ ਸਰੀਰ ਸਿਹਤਮੰਦ ਅਤੇ ਰੋਗ ਮੁਕਤ ਹੁੰਦਾ ਹੈ ਅਜਿਹੀ ਵਰਤੋਂ ਜ਼ਰੂਰ ਕਰਕੇ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ

ਨਿੰਮ ਦੀ ਲੱਕੜ-ਨਿੰਮ ਦੀਆਂ ਲੱਕੜੀਆਂ ਵੀ ਮਨੁੱਖੀ ਜੀਵਨ ਲਈ ਘੱਟ ਉਪਯੋਗੀ ਨਹੀਂ ਹਨ-

  •  ਨਿੰਮ ਦੀਆਂ ਲੱਕੜੀਆਂ ਨਾਲ ਮੇਜ਼, ਕੁਰਸੀ, ਦਰਵਾਜ਼ੇ ਅਤੇ ਫਰਨੀਚਰ ਆਦਿ ਬਣਦੇ ਹਨ, ਪਰ ਇਹ ਪਾਣੀ ਅਤੇ ਧੁੱਪ ਤੋਂ ਬਚਾਏ ਜਾਣੇ ਚਾਹੀਦੇ ਹਨ
  • ਈਂਧਣ ਦੇ ਰੂਪ ‘ਚ ਨਿੰਮ ਦੀ ਲੱਕੜੀ ਬਹੁਤ ਵਰਤੋਂ ‘ਚ ਲਿਆਂਦੀ ਜਾਂਦੀ ਹੈ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨੁੱਖੀ ਜੀਵਨ ਲਈ ਨਿੰਮ ਦੇ ਰੁੱਖ ਦੀ ਬਹੁਤ ਵਰਤੋਂ ਹੈ ਇਹ ਰੁੱਖ ਕਟਾਅ ਨੂੰ ਰੋਕਦੇ ਹਨ ਹੋਰ ਰੁੱਖਾਂ ਵਾਂਗ ਇਹ ਨਿੰਮ ਦੇ ਰੁੱਖ ਵੀ ਜਲ ਰਹਿਤ ਖੇਤਰ ‘ਚ ਵਰਖਾ ਕਰਕੇ ਉਸ ਨੂੰ ਇੱਕ ਉਪਜਾਊ ਖੇਤਰ ਬਣਾਉਂਦੇ ਹਨ ਨਿੰਮ ਦੇ ਰੁੱਖਾਂ ਦੀ ਘਟਦੀ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਹੈ

ਜੋ ਇਸ ਦੀ ਵਰਤੋਂ ਅਤੇ ਮਨੁੱਖੀ ਜੀਵਨ ਵਰਗੇ ਇੱਕ ਦੂਜੇ ਦੇ ਪੂਰਕ ਵਿਸ਼ਿਆਂ ‘ਤੇ ਵੀ ਯਕੀਨੀ ਤੌਰ ‘ਤੇ ਪ੍ਰਸ਼ਨ ਚਿੰੰਨ੍ਹ ਲਾਉਂਦੀ ਪ੍ਰਤੀਤ ਹੁੰਦੀ ਹੈ ਜੇਕਰ ਅਸੀਂ ਹੁਣ ਤੋਂ ਇਸ ਜੀਵਨਦਾਇ ਰੁੱਖ ‘ਤੇ ਧਿਆਨ ਨਹੀਂ ਦੇਵਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਿੰਮ ਦੇ ਰੁੱਖ ਦੀ ਹੋਂਦ ਹੀ ਖ਼ਤਮ ਹੋ ਜਾਏਗੀ

ਵਿਸ਼ੇਸ਼:-

ਨਿੰਮ ਦੀਆਂ ਟਹਿਣੀਆਂ ਨੂੰ ਕੱਟ ਕੇ ਛੋਟੇ-ਛੋਟੇ ਹਿੱਸਿਆਂ ‘ਚ ਕਰਕੇ ਨਿੱਤ ਹਰ ਰੋਜ਼ ਸਵੇਰੇ: ਦਾਤਨ ਦੇ ਰੂਪ ‘ਚ ਵਰਤੋਂ ਕਰਦੇ ਹਾਂ ਦਾਤਨ ਇੱਕ ਹਰ ਰੋਜ਼ ਦੀ ਕਿਰਿਆ ਹੈ ਜਿਸ ਦਾ ਪੁਰਾਤਨ ਆਰਸ਼ ਗ੍ਰੰਥਾਂ ‘ਚ ਵੀ ਜ਼ਿਕਰ ਹੈ ਨਿੰਮ ਦੀ ਟਹਿਣੀ ਦੀ ਦਾਤਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਇਸ ਦੀ ਵਰਤੋਂ ਕਰਨ ਨਾਲ ਦੰਦ ਸਾਫ਼ ਅਤੇ ਮਜ਼ਬੂਤ ਰਹਿੰਦੇ ਹਨ ਅਤੇ ਮੂੰਹ ਦੁਰਗੰਧ ਰਹਿਤ ਰਹਿੰਦਾ ਹੈ

ਕੁੱਲ ਮਿਲਾ ਕੇ ਨਿੰਮ ਦਾ ਰੁੱਖ ਇੱਕ ਅਜਿਹਾ ਰੁੱਖ ਹੈ ਜਿਸ ਦਾ ਕੋਈ ਵੀ ਹਿੱਸਾ ਬੇਕਾਰ ਨਹੀਂ ਜਾਂਦਾ ਸਿਹਤ ਦੇ ਨਜ਼ਰੀਏ ਨਾਲ ਇਹ ਮਨੁੱਖ ਲਈ ਕੁਦਰਤ ਦਾ ਇੱਕ ਮਹਾਨ ਵਰਦਾਨ ਹੈ ਨਿੰਮ ਦਾ ਰੁੱਖ ਸਾਡੇ ਮਨੁੱਖੀ ਵਰਗੇ ਸੰਜੀਵ ਦੀ ਏਨੀ ਰੱਖਿਆ ਕਰਦਾ ਹੈ ਤਾਂ ਸਾਨੂੰ ਵੀ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ ਗਿਰੀਸ਼ ਚੰਦਰ ਓਝਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!